ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਬਚਾਉਣ ਅਤੇ ਜੇਲ੍ਹਾਂ ਵਿਚੋਂ ਕੈਦੀ ਛੁਡਾਉਣ ਲਈ ਸੰਘਰਸ਼ ਵਿੱਚ ਡੋਗਰਿਆਂ ਦਾ ਰੋਲ ਨਿਭਾ ਰਹੇ ਸੰਤ ਸਮਾਜ ਤੇ ਜਥੇਦਾਰਾਂ ਨੂੰ ਪਛਾਨਣ ਦੀ ਲੋੜ
ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਬਚਾਉਣ ਅਤੇ ਜੇਲ੍ਹਾਂ ਵਿਚੋਂ ਕੈਦੀ ਛੁਡਾਉਣ ਲਈ ਸੰਘਰਸ਼ ਵਿੱਚ ਡੋਗਰਿਆਂ ਦਾ ਰੋਲ ਨਿਭਾ ਰਹੇ ਸੰਤ ਸਮਾਜ ਤੇ ਜਥੇਦਾਰਾਂ ਨੂੰ ਪਛਾਨਣ ਦੀ ਲੋੜ
Page Visitors: 2664

ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਬਚਾਉਣ ਅਤੇ ਜੇਲ੍ਹਾਂ ਵਿਚੋਂ ਕੈਦੀ ਛੁਡਾਉਣ ਲਈ ਸੰਘਰਸ਼ ਵਿੱਚ ਡੋਗਰਿਆਂ ਦਾ ਰੋਲ ਨਿਭਾ ਰਹੇ ਸੰਤ ਸਮਾਜ ਤੇ ਜਥੇਦਾਰਾਂ ਨੂੰ ਪਛਾਨਣ ਦੀ ਲੋੜ
*ਗੁਰੂ ਗ੍ਰੰਥ ਸਾਹਿਬ ਜੀ ਅਤੇ ਇਤਿਹਾਸ ਤੋਂ ਸੇਧ ਲੈਣ ਦੀ ਵਜਾਏ ਅੱਜ ਵੀ ਡੇਰਾਵਾਦੀ ਸੋਚ ਦੇ ਸਿੱਖ ਚੌਪਈ ਦੇ ਪਾਠਾਂ ਰਾਹੀਂ ਛੁਡਾਉਣੇ ਚਾਹੁੰਦੇ ਹਨ ਜੇਲ੍ਹਾਂ ਵਿੱਚੋਂ ਸਿੱਖ ਕੈਦੀ
*ਸੰਤ ਸਮਾਜ ਨੂੰ ਲਕੀਰ ਦੇ ਇੱਕ ਪਾਸੇ ਹੋਣ ਲਈ ਕਹਿ ਦਿੱਤਾ ਜਾਵੇ ਤਾਂ ਬਾਕੀ ਪੰਥ ਵਿੱਚ ਏਕਤਾ ਤੇ ਇਕਸੁਰਤਾ ਹੋਣ ਦੀ ਕਾਫੀ ਸੰਭਾਵਨਾ ਹੈ : ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਮੁੱਖ ਮੰਤਰੀ ਸ: ਬਾਦਲ ਵੱਲੋਂ ਕੈਦੀਆਂ ਨੂੰ ਰਿਹਾਅ ਕਰਨ ਦੀ ਮੱਦ ਨੂੰ ਗਵਰਨਰ ਦੇ ਅਧਿਕਾਰ ਵਿੱਚ ਦੱਸਣਾ ਪੂਰੀ ਤਰ੍ਹਾਂ ਗੁਮਰਾਹਕੁੰਨ: ਬਰਨਾਲਾ ਇਤਿਹਾਸ ਵਿੱਚ ਦਰਜ ਹੈ ਕਿ ਜਿਸ ਸਮੇਂ ਬਾਬਰ ਸੈਦਪੁਰ ਤੇ ਆਪਣੀਆਂ ਫੌਜਾਂ ਸਮੇਤ ਚੜ੍ਹਾਈ ਕਰਕੇ ਆ ਰਿਹਾ ਸੀ ਤਾਂ ਉਸ ਸਮੇ ਸੈਦਪੁਰ ਦੇ ਹਾਕਮ ਪਠਾਣਾਂ ਨੇ ਪੀਰਾਂ ਤੋਂ ਮੁਗਲਾਂ ਦੀ ਰੋਕ ਥਾਮ ਲਈ ਸੁਝਾਉ ਮੰਗੇ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਮੰਤਰ ਪੜ੍ਹਾਂਗੇ ਤੇ ਜਾਦੂ ਟਾਣੂ ਕਰਾਂਗੇ ਜਿਸ ਨਾਲ ਸਾਰੇ ਹੀ ਮੁਗਲ ਅੰਨ੍ਹੇ ਹੋ ਜਾਣਗੇ ਜਿਸ ਕਾਰਣ ਉਹ ਸਾਡਾ ਕੁਝ ਨਹੀਂ ਵਿਗਾੜ ਸਕਣਗੇਸੋ ਪਠਾਣਾਂ ਨੇ ਬਹੁਤ ਸਾਰੇ ਪੀਰਾਂ ਨੂੰ ਮੰਤਰ ਪੜ੍ਹਨ ਤੇ ਜਾਦੂ ਟੂਣੇ ਕਰਨ ਲਈ ਆਪਣੇ ਕੋਲ ਬੁਲਾ ਲਿਆ ਜਿਨ੍ਹਾਂ ਨੇ ਬਹੁਤੇਰੀਆਂ ਤਸਬੀਆਂ ਫੇਰੀਆਂ, ਮੰਤਰ ਪੜ੍ਹੇ ਤੇ ਜਾਦੂ ਟੂਣੇ ਕੀਤੇ ਪਰ ਕੋਈ ਮੁਗਲ ਅੰਨ੍ਹਾ ਨਾ ਹੋਇਆ ਤੇ ਉਨ੍ਹਾਂ ਨੇ ਪਠਾਣਾਂ ਤੇ ਹਿੰਦੂਆਂ ਦੇ ਟੋਟੇ ਟੋਟੇ ਕਰਕੇ ਮਿੱਟੀ ਚ ਰਲਾ ਦਿੱਤਾ ਅਤੇ ਉਨ੍ਹਾਂ ਦੀਆਂ ਔਰਤਾਂ ਦੀ ਭਾਰੀ ਬੇਪਤੀ ਕੀਤੀਗੁਰੂ ਨਾਨਕ ਸਾਹਿਬ ਜੀ ਨੇ ਇਸ ਇਤਿਹਾਸਕ ਘਟਨਾ ਦਾ ਜ਼ਿਕਰ ਆਪਣੇ ਇੱਕ ਸ਼ਬਦ ਵਿੱਚ ਇੰਝ ਕੀਤਾ ਹੈ:
ਕੋਟੀ ਹੂ ਪੀਰ ਵਰਜਿ ਰਹਾਏ; ਜਾ ਮੀਰੁ ਸੁਣਿਆ ਧਾਇਆ
ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ
ਕੋਈ ਮੁਗਲੁ ਨ ਹੋਆ ਅੰਧਾ; ਕਿਨੈ ਨ ਪਰਚਾ ਲਾਇਆ
4’ (ਆਸਾ ਮ: 1, ਪੰਨਾ 418) 
ਜਿਸ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ:- ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਨੇ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ, ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। 
(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰਕੇ ਨਾ ਵਿਖਾਈ 4
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੇਕਾਂ ਯੁੱਧ ਲੜੇਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਛੇ ਮਹੀਨੇ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰਾ ਪਾਈ ਰੱਖਿਆ, ਚਮਕੌਰ ਦੀ ਗੜ੍ਹੀ ਵਿੱਚ 10 ਲੱਖ ਫੌਜ ਨੇ 40 ਸਿੰਘਾਂ ਸਮੇਤ ਗੁਰੂ ਜੀ ਨੂੰ ਘੇਰਾ ਪਾਇਆ ਜਿੱਥੇ ਹੋਏ ਘਸਾਮਾਨ ਦੇ ਯੁੱਧ ਵਿੱਚ ਦੋ ਸਾਹਿਬਜ਼ਾਦਿਆਂ ਸਮੇਤ 36 ਸਿੰਘ ਸੂਰਬੀਰਤਾ ਨਾਲ ਜੂਝਦੇ ਹੋਏ ਸ਼ਹੀਦੀਆਂ ਪਾ ਗਏ ਤੇ ਦੋ ਪਿਆਰਿਆਂ ਭਾਈ ਦਇਆ ਸਿੰਘ, ਭਾਈ ਸਾਹਿਬ ਸਿੰਘ ਅਤੇ ਇੱਕ ਹੋਰ ਗੁਰਸਿੱਖ ਭਾਈ ਮਾਨ ਸਿੰਘ ਸਮੇਤ ਗੁਰੂ ਸਾਹਿਬ ਜੀ ਇੱਕ ਨੀਤੀ ਤਹਿਤ ਉਥੋਂ ਤਾੜੀ ਮਾਰਦੇ ਹੋਏ ਨਿਕਲ ਗਏ ਅਤੇ ਬੜੇ ਬਿਖੜੇ ਜੰਗਲੀ ਰਸਤਿਆਂ ਰਾਹੀਂ ਮਾਛੀਵਾੜੇ, ਦੀਨਾ ਕਾਂਗੜ, ਕੋਟਕਪੂਰਾ ਹੁੰਦੇ ਹੋਏ ਮੁਕਤਸਰ ਪਹੁੰਚੇ ਜਿੱਥੇ ਪਿੱਛਾ ਕਰਦੀ ਮੁਗਲ ਫੌਜ ਨਾਲ ਭਾਰੀ ਟਾਕਰਾ ਹੋਇਆਗੁਰੂ ਗੋਬਿੰਦ ਸਿੰਘ ਜੀ ਨੇ ਇਸ ਜੰਗ ਚੋਂ ਵੀ ਬੜੀ ਕਮਾਲ ਦੀ ਯੁੱਧਨੀਤੀ ਨਾਲ ਫਤਹਿ ਹਾਸਲ ਕੀਤੀ
ਇਤਿਹਾਸ ਚ ਕਿਧਰੇ ਵੀ ਇਹ ਗੱਲ ਦਰਜ ਨਹੀਂ ਹੈ ਕਿ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਚੌਪਈ ਦੇ ਪਾਠ ਕਰਨ ਦਾ ਹੁਕਮ ਦਿੱਤਾ ਹੋਵੇਪਰ ਇੱਧਰ ਅਸੀਂ ਗੁਰੂ ਦੇ ਸਿੱਖ ਕਹਾਉਣ ਵਾਲੇ ਹਾਂ ਜਿਨ੍ਹਾਂ ਨੇ ਕਦੀ ਵੀ ਕੋਈ ਸੰਘਰਸ਼ ਲੜਨ ਸਮੇਂ ਗੁਰਬਾਣੀ ਤੇ ਸਿੱਖ ਇਤਹਾਸ ਤੋਂ ਸੇਧ ਲੈ ਕੇ ਆਪਣੀ ਯੁੱਧਨੀਤੀ ਨਹੀਂ ਬਣਾਈ ਸਗੋਂ ਸੰਤ ਮਹਾਂਪੁਰਸ਼ਾਂ ਦੇ ਨਾਮ ਤੇ ਉਨ੍ਹਾਂ ਡੇਰਿਆਂ ਤੇ ਸੰਪ੍ਰਦਾਵਾਂ ਦੇ ਸਾਧਾਂ ਨੂੰ ਅੱਗੇ ਲਾ ਲੈਂਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਇਕ ਪਾਸੇ ਆਰਐੱਸਐੱਸ ਦੇ ਏਜੰਟਾਂ ਦੇ ਤੌਰ ਤੇ ਕੰਮ ਕਰਦੇ ਹੋਏ ਖ਼ਾਲਸੇ ਨੂੰ ਸਿਧਧਾਂਤਹੀਣ ਕਰਕੇ ਉਨ੍ਹਾਂ ਵਿੱਚ ਵੰਡੀਆਂ ਪਾ ਕੇ ਪੰਥਕ ਏਕਤਾ ਨੂੰ ਖੇਰੂੰ ਖੇਰੂੰ ਕਰ ਰਹੇ ਹਨ, ਦੂਸਰੇ ਪਾਸੇ ਕੇਵਲ ਸਤਾ ਲਈ ਕੌਮੀ ਜ਼ਜ਼ਬਾ ਖਤਮ ਕਰੀ ਬੈਠੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਠਜੋੜ ਕਰਕੇ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਵਿੱਚ ਭਾਈਵਾਲ ਬਣੇ ਬੈਠੇ ਹਨ ਅਤੇ ਤੀਸਰੇ ਪਾਸੇ ਹਰ ਪੰਥਕ ਸੰਘਰਸ਼ ਵਿੱਚ ਗਰਮ ਗਰਮ ਨਾਹਰੇ ਮਾਰ ਕੇ ਆਪਣੇ ਆਪ ਨੂੰ ਪੰਥਕ ਹੋਣ ਤੇ ਮੋਹਰ ਲਵਾ ਲੈਂਦੇ ਹਨ
ਆਮ ਤੌਰ ਤੇ ਹਰ ਯੁੱਧ ਜਾਂ ਸੰਘਰਸ਼ ਲੜਨ ਸਮੇਂ ਚੰਗੇ ਨੀਤੀਕਾਰ ਪਹਿਲਾਂ ਦੁਸ਼ਮਣ ਦੀ ਤਾਕਤ ਅਤੇ ਉਸ ਦੀਆਂ ਕਮਜੋਰੀਆਂ ਦਾ ਅੰਦਾਜ਼ਾ ਲਾਉਂਦੇ ਹਨ ਫਿਰ ਵਿਰੋਧੀ ਦੇ ਮੁਕਾਬਲੇ ਤੇ ਆਪਣੀ ਤਾਕਤ ਅਤੇ ਕਮਜੋਰੀਆਂ ਦਾ ਅੰਦਾਜ਼ਾ ਲਾ ਕੇ ਇਹ ਨੀਤੀ ਤਿਆਰ ਕਰਦੇ ਹਨ ਕਿ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕਰਨੀ ਹੈਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਹਮੇਸ਼ਾ ਇਹੀ ਯੁੱਧਨੀਤੀ ਅਪਣਾਈ ਜਾਂਦੀ ਰਹੀ ਹੈ ਇਸੇ ਕਾਰਣ ਹੀ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ ਤੇ ਗੁਰੂ ਸਾਹਿਬ ਜੀ ਨੇ ਏਡੇ ਵੱਡੇ ਘੇਰੇ ਚੋਂ ਨਿਕਲ ਕੇ ਦੁਨੀਆਂ ਵਿੱਚ ਇੱਕ ਅਨੋਖੀ ਜੰਗ ਦਾ ਇਤਹਾਸ ਰਚ ਦਿੱਤਾਪਰ ਇੱਧਰ ਸਾਡੀਆਂ ਪੰਥਕ ਜਥੇਬੰਦੀਆਂ ਸਭ ਕੁਝ ਸਮਝਦੀਆਂ ਵੀ ਹਨ ਪਰ ਫਿਰ ਵੀ ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਸੇਧ ਲੈਣ ਦੀ ਬਜਾਏ ਸੰਘਰਸ਼ ਜਾਂ ਤਾਂ ਇਨ੍ਹਾਂ ਅਖੌਤੀ ਸੰਤ ਮਹਾਂਪੁਰਸ਼ਾਂ ਦੀ ਸਲਾਹ ਨਾਲ ਲੜੇ ਜਾਂਦੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਮੁੱਖ ਆਗੂ ਹੀ ਬਣ ਜਾਂਦੇ ਹਨ। 
ਮਿਸਾਲ ਵਜੋਂ ਤਾਜ਼ਾ ਉਦਾਹਰਣ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਈ ਕਰਵਾਉਣ ਲਈ ਭਾਈ ਗੁਰਬਖ਼ਸ਼ ਸਿੰਘ ਵੱਲੋਂ 14 ਨਵੰਬਰ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਰੱਖ ਕੇ ਚਲਾਏ ਜਾ ਰਹੇ ਸੰਘਰਸ਼ ਦੀ ਹੈਉਥੇ ਪਹਿਲਾਂ ਤਾਂ ਕੋਈ ਸਿਧਾਂਤਕ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰਬਾਣੀ ਦਾ ਪ੍ਰਵਾਹ ਚਲਾਉਣ ਜਾਂ ਸਿੰਘਾਂ ਦਾ ਮਨੋਬਲ ਉੱਚਾ ਕਰਨ ਲਈ ਢਾਢੀ ਵਾਰਾਂ ਗਾਉਣ ਦੀ ਥਾਂ ਵਿਵਾਦਤ ਦਸਮ ਗ੍ਰੰਥ ਵਿੱਚੋਂ ਚੌਪਈ ਦਾ ਨਿਰੰਤਰ ਪਾਠ, ਦੋਹਰੇ ਅੜਿੱਲਾਂ ਸਮੇਤ ਚੱਲ ਰਿਹਾ ਹੈ; ਜਿਨ੍ਹਾਂ ਸਬੰਧੀ ਪਹਿਲਾਂ ਹੀ ਪੰਥ ਵਿੱਚ ਭਾਰੀ ਵਿਵਾਦ ਹੋਣ ਕਰਕੇ ਪੰਥ ਦੋ ਹਿੱਸਿਆਂ ਵਿੱਚ ਬੁਰੀ ਤਰ੍ਹਾਂ ਵੰਡਿਆ ਪਿਆ ਹੈਮੇਰੇ ਇਸ ਲੇਖ ਦਾ ਵਿਸ਼ਾ ਉਸ ਵਿਵਾਦ ਵੱਲ ਜਾਣ ਦਾ ਨਹੀਂ ਹੈ ਪਰ ਜਿਹੜਾ ਵੀ ਗੁਰਸਿੱਖ ਇਸ ਦੀ ਅਸਲੀਅਤ ਜਾਨਣਾ ਚਾਹੁੰਦਾ ਹੈ ਉਹ ਦਸਮ ਗ੍ਰੰਥ ਵਿੱਚ ਦਰਜ ਚਰਿਤ੍ਰੋ ਪਖਿਆਨ ਦੇ ਚਰਿਤ੍ਰ ਨੰ: 404; ਜਿਸ ਵਿੱਚੋਂ ਇਹ ਚੌਪਈ ਲਈ ਗਈ ਹੈ; ਉਸ ਪੂਰੇ ਚਰਿੱਤ੍ਰ ਨੂੰ ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ ਦੁਆਰਾ ਕੀਤੇ ਗਏ ਟੀਕੇ ਸਹਿਤ ਪੜ੍ਹ ਕੇ ਖੁਦ ਹੀ ਅੰਦਾਜ਼ਾ ਲਗਾਵੇ ਕਿ ਇਸ ਚਰਿੱਤ੍ਰ ਦਾ ਗੁਰਮਤਿ ਨਾਲ ਕਿਤਨਾ ਕੁ ਸਬੰਧ ਹੈ। 
ਸੋ ਮੇਰਾ ਸੁਝਾਉ ਹੈ ਕਿ ਭਾਈ ਗੁਰਬਖ਼ਸ਼ ਸਿੰਘ ਕੋਲ ਇਹ ਵਿਵਾਦਤ ਰਚਨਾ ਪੜ੍ਹਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੋਈ ਵੀ ਬਾਣੀ ਪੜ੍ਹੀ ਜਾ ਸਕਦੀ ਹੈ ਜਿਸ ਨਾਲ ਸਮੁੱਚੇ ਪੰਥ ਵਿੱਚ ਏਕਤਾ ਦਾ ਰਾਹ ਖੁਲ੍ਹਦਾ ਹੈ
ਦੂਸਰੀ ਘਟਨਾ ਹੈ ਕਿ ਜਿਸ ਸਮੇਂ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰੱਖੀ ਗਈ ਮੰਗ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਲਈ 4 ਦਸੰਬਰ 2013 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਮੋਹਾਲੀ ਤੱਕ ਬੰਦੀ ਸਿੰਘ ਰਿਹਾਈ ਚੇਤਨਾ ਮਾਰਚਕੱਢਿਆ ਗਿਆ ਤਾਂ ਉਸ ਸਮੇਂ ਅਕਾਲ ਤਖ਼ਤ ਤੋਂ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਂ ਪਿਆਰਿਆਂ ਨੂੰ ਸਿਰੋਪੇ ਦੇ ਕੇ ਮਾਰਚ ਵਿਦਾ ਕੀਤਾ ਪਰ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਿਕਲਦੇ ਸਾਰ ਹੀ ਇਸੇ ਅਕਾਲ ਤਖ਼ਤ ਤੋਂ ਇਸੇ ਹੀ ਜਥੇਦਾਰ ਵੱਲੋਂ ਪੰਥ ਰਤਨ ;ਫਖ਼ਰ-ਏ-ਕੌਮਅਵਾਰਡ ਨਾਲ ਨਿਵਾਜ਼ੇ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ ਰੋਕ ਲਿਆ ਤੇ ਧੱਕਾ ਮੁੱਕੀ ਵਿੱਚ ਪੰਜਾਂ ਪਿਆਰਿਆਂ ਵਿੱਚੋਂ ਇੱਕ ਦੀ ਦਸਤਾਰ ਵੀ ਉਤਾਰ ਦਿੱਤੀਜਥੇਦਾਰ ਸਾਹਿਬ ਨੂੰ ਭਾਈ ਗੁਰਬਖ਼ਸ਼ ਸਿੰਘ ਰਾਹੀਂ ਤੁਰੰਤ ਫੋਨ ਰਾਹੀਂ ਦਿੱਤੀ ਸੂਚਨਾ ਦੇ ਬਾਵਯੂਦ ਉਹ ਢਾਈ ਘੰਟੇ ਤੱਕ ਮੌਕੇ ਤੇ ਨਹੀਂ ਆਇਆਇਸ ਤੋਂ ਪਤਾ ਲਗਦਾ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਕੀਤੀ ਅਰਦਾਸ ਅਤੇ ਇਸ ਦੇ ਦੱਸੇ ਜਾ ਰਹੇ ਸਰਬ ਉੱਚ ਜਥੇਦਾਰ ਦੀ ਪੰਥ ਰਤਨ ; ਫ਼ਖ਼ਰ-ਏ-ਕੌਮ  ਦੇ ਦਿਲ ਵਿੱਚ ਕਿਤਨਾ ਕੁ ਸਤਿਕਾਰ ਹੈ
ਢਾਈ ਘੰਟਿਆਂ ਬਾਅਦ ਪੁਲਿਸ ਵੱਲੋਂ ਲਾਏ ਬੈਰੀਕੇਡ ਦੇ ਸਥਾਨ ਤੇ ਗਿਆਨੀ ਗੁਰਬਚਨ ਸਿੰਘ ਜੀ ਪਹੁੰਚ ਕੇ ਕਹਿਣ ਲੱਗੇ ਉਨ੍ਹਾਂ ਦੀ ਮੁੱਖ ਮੰਤਰੀ ਜੀ ਨਾਲ ਗੱਲ ਹੋ ਚੁੱਕੀ ਹੈ ਇਸ ਲਈ ਹੁਣ ਮਾਰਚ ਜਾ ਸਕਦਾ ਹੈ ਪਰ ਰਸਤੇ ਵਿੱਚ ਪੰਜਾਬ ਸਰਕਾਰ ਜਾਂ ਵਿਅਕਤੀਗਤ ਤੌਰ ਤੇ ਕਿਸੇ ਵਿਰੁੱਧ ਕੋਈ ਨਾਹਰਾ ਨਹੀਂ ਲਾਉਣਾ ਅਤੇ ਮਾਰਚ (ਸਰਕਾਰ ਪੱਖੀ) ਭਾਈ ਜਸਵੀਰ ਸਿੰਘ ਰੋਡੇ, ਸੰਤ ਸਮਾਜ ਕੋਟੇ ਚੋਂ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ ਧਰਮਪੁਰਾ ਤੇ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਚੱਲੇਗਾਸੰਗਤਾਂ ਨੇ ਉਸ ਸਮੇਂ ਤੁਰੰਤ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਕਿਸੇ ਰੋਡੇ ਸ਼ੋਡੇ ਦੀ ਅਗਵਾਈ ਚ ਨਹੀਂ ਚਲਣਾ ਕਿਉਂਕਿ ਸਿੱਖ ਨੇ ਅਗਵਾਈ ਕਿਸੇ ਮਨੁੱਖ ਤੋਂ ਨਹੀਂ ਲੈਣੀ ਬਲਕਿ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਤੋਂ ਲੈਣੀ ਹੈ। 
 ਇਹ ਸੰਗਤ ਦੇ ਜਾਗਰੂਕ ਹੋਣ ਦਾ ਇਕ ਸ਼ੁਭ ਸੰਕੇਤ ਸੀ ਪਰ ਇਸੇ ਮਾਰਚ ਦੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਪਹੁੰਚਣ ਤੇ ਭਾਈ ਗੁਰਬਖ਼ਸ਼ ਸਿੰਘ ਦੇ ਮੂੰਹੋਂ ਫਿਰ ਅਖਵਾ ਦਿੱਤਾ ਕਿ ਅਗਲੇ ਪ੍ਰੋਗਰਾਮ ਦਾ ਫੈਸਲਾ ਇੱਥੇ ਕੱਲ੍ਹ ਨੂੰ ਸੰਤ ਮਹਾਂਪੁਰਸ਼ਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾਅਗਲੇ ਦਿਨ ਦੀ ਮੀਟਿੰਗ ਵਿੱਚ ਭਾਈ ਰੋਡੇ ਸਮੇਤ ਉਨ੍ਹਾਂ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਬਹੁਤਾਤ ਸੀ ਜਿਨ੍ਹਾਂ ਦੀ ਇਸ ਮਾਰਚ ਦੇ ਅੰਮਿਤਸਰ ਤੋਂ ਸ਼ੁਰੂ ਹੋਣ ਮੌਕੇ ਅਗਵਾਈ ਸਵੀਕਾਰ ਕਰਨ ਤੋਂ ਸੰਗਤ ਨੇ ਸਾਫ ਇਨਕਾਰ ਕਰ ਦਿੱਤਾ ਸੀਇਨ੍ਹਾਂ ਮਹਾਂਪੁਰਸ਼ਾਂ ਨੇ ਪੰਥ ਨੂੰ ਕੋਈ ਠੋਸ ਪ੍ਰੋਗਰਾਮ ਤਾਂ ਕੋਈ ਨਹੀਂ ਦਿੱਤਾ ਪਰ ਹਰ ਸਿਧਾਂਤਕ ਵਿਦਵਾਨ ਜਿਹੜਾ ਗੁਰਬਾਣੀ ਤੇ ਸਿੱਖ ਇਤਿਹਾਸ ਅਨੁਸਾਰ ਕੋਈ ਨਰੋਈ ਤੇ ਨਿੱਗਰ ਸਲਾਹ ਦੇਣ ਦੇ ਸਮਰੱਥ ਹਨ ਉਨ੍ਹਾਂ ਨੂੰ ਫੈਸਲਾ ਲੈਣ ਵਾਲੀਆਂ ਮੀਟਿੰਗਾਂ ਤੋਂ ਦੂਰ ਰੱਖਣ ਦਾ ਪ੍ਰਬੰਧ ਕਰ ਲਿਆ। 
 ਇਸੇ ਕਾਰਣ ਗੁਰਮਤਿ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜਿਨ੍ਹਾਂ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਤਕੜਾ ਅਧਾਰ ਤੇ ਸਤਿਕਾਰ ਹੈ, ਮਿਸ਼ਨਰੀ ਕਾਲਜ, 84 ਦੇ ਸੰਘਰਸ਼ ਦੌਰਾਨ ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨੇੜਲੇ ਸਲਾਹਕਾਰਾਂ ਵਿੱਚ ਰਹੇ ਸਾਬਕਾ ਆਈਏਐੱਸ ਗੁਰਤੇਜ ਸਿੰਘ ਅਤੇ 84 ਤੋਂ ਬਾਅਦ ਅਕਾਲ ਤਖ਼ਤ ਦੇ ਦੋ ਵਾਰ ਰਹਿ ਚੁੱਕੇ ਜਥੇਦਾਰ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਜਿਨ੍ਹਾਂ ਨੇ ਉਸ ਬਿਖੜੇ ਸਮੇਂ ਵਿੱਚ ਜ਼ਿਕਰਯੋਗ ਅਗਵਾਈ ਦਿੰਦਿਆਂ ਸਰਕਾਰ ਵੱਲੋਂ ਭੇਜੇ ਜਾਂ ਆਪਣੇ ਤੌਰ ਤੇ ਸ਼ਾਂਤੀ ਮਾਰਚ ਲੈ ਕੇ ਆਏ ਸੰਤਾਂ ਮੁਨੀਆਂ ਤੇ ਸਵਾਮੀਆਂ ਦੀ ਪੂਰ੍ਹਾਂ ਤਸੱਲੀ ਅਤੇ ਉਨ੍ਹਾਂ ਨੂੰ ਨਿਰਉੱਤਰ ਕਰਕੇ ਤੋਰਿਆ;
ਵਿੱਚੋਂ ਕਿਸੇ ਨੂੰ ਵੀ ਫੈਸਲੇ ਲੈਣ ਵਾਲੀਆਂ ਮੀਟਿੰਗਾਂ ਵਿੱਚ ਨਹੀਂ ਸੱਦਿਆ ਜਾਂਦਾਇਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀ ਬਹੁਤਾਤ ਵਾਲੀ ਕਮੇਟੀ ਨੇ 15 ਦਸੰਬਰ ਭਾਵ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ 32ਵੇਂ ਦਿਨ ਤੱਕ ਕੌਮ ਨੂੰ ਕੋਈ ਪ੍ਰੋਗਰਾਮ ਨਹੀਂ ਦਿੱਤਾ ਉਸ ਤੋਂ ਬਾਅਦ ਬੜੀ ਤੇਜੀ ਨਾਲ ਜੋ ਪ੍ਰੋਗਰਾਮ ਦਿੱਤੇ ਉਨ੍ਹਾਂ ਵੱਲ ਇੱਕ ਨਜ਼ਰ ਮਾਰ ਕੇ ਵੇਖੋ:-
16 ਦਸੰਬਰ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮੋਹਾਲੀ ਤੱਕ ਮਾਰਚ ਕੱਢਣ ਦਾ ਫੈਸਲਾ ਇਸ ਇਲਾਕੇ ਦੇ ਦੋ ਪ੍ਰਮੁੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਜਿਲ੍ਹੇ ਦੀਆਂ ਸਹਿਯੋਗੀ ਪੰਥਕ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੀ ਸਲਾਹ ਲਏ ਬਿਨਾਂ ਹੀ ਰੱਖ ਦਿੱਤਾਬਾਬਾ ਦਾਦੂਵਾਲ ਆਪਣੇ ਪਹਿਲਾਂ ਉਲੀਕੇ ਹੋਰ ਕਿਸੇ ਸਮਾਗਮ ਵਿੱਚ ਗਏ ਹੋਣ ਕਰਕੇ ਅਤੇ ਭਾਈ ਪੰਥਪ੍ਰੀਤ ਸਿੰਘ ਨੇ ਆਪਣੇ ਜਥੇ ਸਮੇਤ ਮੋਹਾਲੀ ਵਿਖੇ ਭਾਈ ਗੁਰਬਖ਼ਸ਼ ਸਿੰਘ ਕੋਲ 17 ਤੋਂ 18 ਦਸੰਬਰ ਤੱਕ 100 ਸਿੰਘਾਂ ਸਮੇਤ ਪਹਿਰਾ ਦੇਣ ਦੀ ਡਿਊਟੀ ਲਈ ਹੋਈ ਸੀ ਇਸ ਕਾਰਣ ਉਹ ਆਪਣੇ ਜਥੇ ਦੇ ਸਿੰਘਾਂ ਤੇ ਗੱਡੀਆਂ ਦੀ ਤਿਆਰੀ ਪ੍ਰਬੰਧਾਂ ਵਿੱਚ ਰੁੱਝੇ ਹੋਣ ਕਰਕੇ ਮਾਰਚ ਵਿੱਚ ਸ਼ਾਮਲ ਨਹੀਂ ਹੋ ਸਕੇਸ਼੍ਰੋ.ਅ.ਦ. (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ 17 ਅਤੇ 18 ਦਸੰਬਰ ਨੂੰ ਬਠਿੰਡਾ ਤੇ ਮਾਨਸਾ ਜਿਲ੍ਹਾ ਦੀਆਂ; ਮੋਦੀ ਦੀ ਰੈਲੀ ਦੇ ਵਿਰੋਧ ਵਿੱਚ ਰੱਖੀ ਆਪਣੀ ਰੈਲੀ ਦੀ ਸਫਲਤਾ ਲਈ ਲਾਮਬੰਦੀ ਕਰਨ ਲਈ ਮੀਟਿੰਗਾਂ ਰੱਖੀਆਂ ਹੋਈਆਂ ਸਨਇਸ ਕਾਰਣ ਇਸ ਦਲ ਦਾ ਵੀ ਕੋਈ ਮੁੱਖ ਆਗੂ ਜਾਂ ਵਰਕਰ ਮਾਰਚ ਵਿੱਚ ਸ਼ਾਮਲ ਨਹੀਂ ਹੋ ਸਕਿਆ। 
 ਜੇ ਕਦੀ ਸਾਰੀਆਂ ਧਿਰਾਂ ਨਾਲ ਸਲਾਹ ਕਰਕੇ ਮਾਰਚ ਦੀ ਤਰੀਖ ਮਿਥੀ ਹੁੰਦੀ ਜਾਂ ਘੱਟ ਤੋਂ ਘੱਟ 16 ਦੀ ਬਜਾਏ 17 ਦਸੰਬਰ ਹੀ ਰੱਖ ਲਈ ਜਾਂਦੀ ਤਾਂ ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਜਥੇ ਦੇ ਸਿੰਘ ਜਿਨ੍ਹਾਂ ਨੇ ਉਸ ਦਿਨ ਮੋਹਾਲੀ ਵਿਖੇ ਆਪਣੀ ਡਿਊਟੀ ਤੇ ਜਾਣਾ ਹੀ ਸੀ ਉਹ ਇਸ ਮਾਰਚ ਦੇ ਨਾਲ ਚਲੇ ਜਾਂਦੇ ਤਾਂ ਮਾਰਚ ਵਿੱਚ ਸ਼ਮੂਲੀਅਤ ਕਾਫੀ ਵਧ ਸਕਦੀ ਸੀਇਸ ਦੇ ਨਾਲ ਹੀ 17 ਦਸੰਬਰ ਨੂੰ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਸ਼ਿਨਰਾਂ ਦੇ ਦਫਤਰਾਂ ਅੱਗੇ ਧਰਨੇ ਮਾਰਨ, ਚੌਪਈ ਦੇ ਪੰਜ ਪੰਜ ਪਾਠ ਕਰਨ ਅਤੇ ਮੈਮੋਰੰਡਮ ਦੇਣ ਦਾ ਪ੍ਰੋਗਰਾਮ ਰੱਖ ਦਿੱਤਾਉਕਤ ਦਰਸਾਈਆਂ ਗਈਆਂ ਜਥੇਬੰਦੀਆਂ ਤਾਂ ਉਪ੍ਰੋਕਤ ਦੱਸੇ ਗਏ ਕਾਰਣਾਂ ਕਰਕੇ ਪਹਿਲਾਂ ਹੀ ਧਰਨੇ ਵਿੱਚ ਸ਼ਾਮਲ ਹੋਣ ਤੋਂ ਅਸਮਰੱਥ ਸਨ; ਪੰਚ ਪ੍ਰਧਾਨੀ ਦੇ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਅਤੇ ਰੋਡੇ ਗਰੁੱਪ ਦੇ ਭਾਈ ਗੁਰਦੀਪ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਮਾਰਚ ਨਾਲ ਗਏ ਹੋਣ ਕਰਕੇ ਰਾਤ ਨੂੰ ਉਥੇ ਹੀ ਰਹਿ ਗਏ ਇਸ ਕਾਰਣ ਧਰਨੇ ਦਾ ਪ੍ਰਬੰਧ ਕਰਨ ਵਾਲਾ ਪਿੱਛੇ ਕੋਈ ਵੀ ਮੁੱਖ ਆਗੂ ਨਾ ਰਿਹਾਬੇਸ਼ੱਕ ਭਾਈ ਗੁਰਬਖ਼ਸ਼ ਸਿੰਘ ਦੇ ਕੁਰਬਾਨੀ ਦੇ ਜ਼ਜ਼ਬੇ ਅਤੇ ਉਨ੍ਹਾਂ ਵੱਲੋਂ ਆਪਣੇ ਫੈਸਲੇ ਤੇ ਪੂਰੀ ਦ੍ਰਿੜਤਾ ਨਾਲ ਖੜ੍ਹੇ ਰਹਿਣ ਕਰਕੇ ਸੰਗਤ ਉਨ੍ਹਾਂ ਦੇ ਨਾਮ ਤੇ ਦਿੱਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਉਤਾਵਲੀ ਹੈ ਪਰ ਸੰਘਰਸ਼ ਦੇ ਆਗੂ ਰਹਿਤ ਹੋਣ ਸਦਕਾ ਬੇਸੁਰੇ ਫੈਸਲੇ ਲਏ ਜਾਣ ਕਰਕੇ ਅਤੇ ਇੱਕ ਦੋ ਅਖ਼ਬਾਰਾਂ ਨੂੰ ਛੱਡ ਕੇ ਬਾਕੀ ਦੇ ਮੀਡੀਏ ਵੱਲੋਂ ਆਪਣਾ ਸਹੀ ਰੋਲ ਨਾ ਨਿਭਾਉਣ ਸਦਕਾ ਸੰਗਤਾਂ ਕੋਲ ਕਿਸੇ ਵੀ ਪ੍ਰੋਗਰਾਮ ਦੀ ਰੂਪਰੇਖਾ ਪਹੁੰਚਦੀ ਹੀ ਨਹੀ ਜਿਸ ਸਦਕਾ ਕੱਢੇ ਜਾ ਮਾਰਚ ਅਤੇ ਰੱਖੇ ਗਏ ਧਰਨੇ ਆਪਣਾ ਉਹ ਪ੍ਰਭਾਵ ਨਹੀਂ ਪਾ ਰਹੇ ਜਿਹੜਾ ਕਿ ਪਾਉਣਾ ਚਾਹੀਦਾ ਸੀ ਸੰਤ ਸਮਾਜ ਭਾਈ ਗੁਰਬਖ਼ਸ਼ ਸਿੰਘ ਤੋਂ ਇਹ ਬਿਆਨ ਦਿਵਾਉਣ ਵਿੱਚ ਸਫਲ ਹੋ ਜਾਂਦਾ ਹੈ ਕਿ ਇਹ ਸੰਘਰਸ਼ ਅਕਾਲ ਤਖ਼ਤ ਦੀ ਸਰਪ੍ਰਸਤੀ ਵਿੱਚ ਚੱਲੇਗਾ ਤੇ ਕਿਸੇ ਨੂੰ ਵੀ ਇਸ ਦੇ ਜਥੇਦਾਰ ਦੇ ਮਾਨ ਸਨਮਾਨ ਅਤੇ ਉਨ੍ਹਾਂ ਵੱਲੋਂ ਲਏ ਗਏ ਫੈਸਲਿਆਂ ਤੇ ਕਿੰਤੂ ਪ੍ਰੰਤੂ ਕਰਨ ਦਾ ਹੱਕ ਨਹੀਂ ਹੈ
ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ ਸ਼ੁਰੂ ਹੋਣ ਤੋਂ ਅੱਜ ਤੱਕ ਜਥੇਦਾਰ ਸਾਹਿਬ ਦੇ ਜਿਸ ਤਰ੍ਹਾਂ ਬਦਲਵੇਂ ਬਿਆਨ ਆ ਰਹੇ ਹਨ ਉਨ੍ਹਾਂ ਨੂੰ ਇੱਥੇ ਦੁਹਰਾਉਣ ਦੀ ਲੋੜ ਨਹੀਂ ਕਿਉਂਕਿ ਉਮੀਦ ਹੈ ਕਿ ਕਿਸੇ ਵੀ ਗੁਰਸਿੱਖ ਦੀ ਯਾਦਾਸਤ ਇਤਨੀ ਕਮਜੋਰ ਨਹੀਂ ਹੈ ਕਿ ਉਨ੍ਹਾਂ ਨੂੰ ਉਹ ਯਾਦ ਨਾ ਹੋਣਸਾਰੇ ਦੇ ਸਾਰੇ ਉਨ੍ਹਾਂ ਬਿਆਨਾਂ ਦਾ ਆਪਣੇ ਤੌਰ ਤੇ ਵਿਸ਼ਲੇਸ਼ਣ ਕਰਕੇ ਇਸ ਨਤੀਜੇ ਤੇ ਵੀ ਪਹੁੰਚ ਚੁੱਕੇ ਹਨ ਕਿ ਉਨ੍ਹਾਂ ਦਾ ਕੰਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹਰ ਕਾਰਵਾਈ ਨੂੰ ਜਾਇਜ਼ ਠਹਿਰਾ ਕੇ ਉਨ੍ਹਾਂ ਨੂੰ ਦੋਸ਼ ਮੁਕਤ ਕਰਾਰ ਦੇਣਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਭੁੱਖ ਹੜਤਾਲ ਨੂੰ ਗੁਰਮਤਿ ਵਿਰੋਧੀ ਦੱਸ ਕੇ ਬੀਬੀ ਨਿਰਪ੍ਰੀਤ ਕੌਰ ਦਿੱਲੀ ਦੀ ਭੁੱਖ ਹੜਤਾਲ ਵਾਂਗ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣਾ ਹੀ ਹੈ। 
ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਹਨ ਕਿ ਆਪਣੀ ਭਾਈਵਾਲ ਭਾਜਪਾ ਨੂੰ ਖੁਸ਼ੀ ਲਈ; ਕਿਸੇ ਕੈਦੀ ਨੂੰ ਰਿਹਾਅ ਵੀ ਨਾ ਕੀਤਾ ਜਾਵੇ ਤੇ ਜੇ ਭਾਈ ਗੁਰਬਖ਼ਸ਼ ਸਿੰਘ ਦੇ ਆਪਣੀ ਅਰਦਾਸ ਤੇ ਕਾਇਮ ਰਹਿੰਦੇ ਹੋਏ ਸ਼ਹੀਦ ਹੋ ਜਾਣ ਦੀ ਸੂਰਤ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਸ਼ਹੀਦੀ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾ ਕੇ ਇਸ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਵਿਰੁੱਧ ਵਰਤਿਆ ਜਾਵੇਇਸੇ ਕਾਰਣ ਇੱਕ ਮਹੀਨਾ ਤਾਂ ਬਾਦਲ ਸਾਹਿਬ ਬਿਲਕੁਲ ਮੌਨਧਾਰੀ ਬੈਠੇ ਰਹੇ ਆਖਰ ਬੋਲੇ ਤਾਂ ਕਹਿ ਦਿੱਤਾ ਕਿ ਦਿੱਤੀ ਗਈ ਲਿਸਟ ਵਿੱਚ ਇੱਕ ਵੀ ਕੈਦੀ ਪੰਜਾਬ ਨਾਲ ਸਬੰਧਤ ਨਹੀਂ ਹੈ ਇਸ ਲਈ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀਜਦ ਪੰਚ ਪ੍ਰਧਾਨੀ ਦਲ ਵੱਲੋਂ 118 ਕੈਦੀਆਂ ਦੀ ਸੂਚੀ ਦੇ ਦਿੱਤੀ ਗਈ ਜਿਨ੍ਹਾਂ ਵਿੱਚੋਂ ਬਹੁਤਾਤ ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਤਾਂ ਬਿਆਨ ਦੇ ਦਿੱਤਾ ਕਿ ਕੈਦੀਆਂ ਨੂੰ ਰਿਹਾ ਕਰਨਾ ਗਵਰਨਰ ਦੇ ਅਧਿਕਾਰ ਖੇਤਰ ਵਿੱਚ ਹੈ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ
ਸ: ਬਾਦਲ ਦੇ ਇਸ ਬਿਆਨ ਦੀ ਸਰਥਿਕਤਾ ਜਾਨਣ ਲਈ ਸੁਰਜੀਤ ਸਿੰਘ ਬਰਨਾਲਾ ਨਾਲ ਗੱਲ ਕੀਤੀ ਗਈ ਅਤੇ ਪੁੱਛਿਆ ਗਿਆ ਕਿ ਤੁਸੀਂ ਮੁੱਖ ਮੰਤਰੀ ਅਤੇ ਗਵਰਨਰ ਦੋਵਾਂ ਹੀ ਅਹੁਦਿਆਂ ਤੋਂ ਰਹਿਣ ਤੋਂ ਇਲਾਵਾ ਇੱਕ ਐਡਵੋਕੇਟ ਹੋ ਅਤੇ ਰਾਜਨੀਤੀ ਵਿੱਚ ਤੁਹਾਡਾ ਲੰਬਾ ਤਜਰਬਾ ਹੈਇਸ ਲਈ ਤੁਸੀ ਹੀ ਦੱਸੋ ਕਿ ਸ: ਬਾਦਲ ਦੇ ਬਿਆਨ ਵਿੱਚ ਕਿੰਨੀ ਕੁ ਸਚਾਈ ਹੈ? ਸ: ਬਰਨਾਲਾ ਨੇ ਕਿਹਾ ਕਿ ਸ: ਬਾਦਲ ਦੇ ਬਿਆਨ ਵਿੱਚ ਭੋਰਾ ਭਰ ਵੀ ਸਚਾਈ ਨਹੀਂ ਹੈਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਨ੍ਹਾਂ ਦੇ ਕੇਸ ਜੇਲ੍ਹ ਵਿਭਾਗ ਗ੍ਰਹਿ ਵਿਭਾਗ ਨੂੰ ਭੇਜਦਾ ਹੈਗ੍ਰਹਿ ਵਿਭਾਗ ਆਪਣੀ ਸਿਫਾਰਸ਼ ਨਾਲ ਮੁੱਖ ਮੰਤਰੀ ਨੂੰ ਭੇਜਦਾ ਹੈਜਿਨ੍ਹਾਂ ਦੀਆਂ ਸਜਾਵਾਂ ਪੁਰੀਆਂ ਹੋਣ ਤੋਂ ਪਹਿਲਾਂ ਛੱਡਣਾ ਹੋਵੇ ਉਨ੍ਹਾਂ ਦਾ ਕੇਸ ਗ੍ਰਹਿ ਵਿਭਾਗ ਮੁੱਖ ਮੰਤਰੀ ਨੂੰ ਭੇਜਦਾ ਹੈ ਅਤੇ ਮੁੱਖ ਮੰਤਰੀ ਆਪਣੀ ਸਿਫਾਰਸ਼ ਸਹਿਤ ਗਵਰਨਰ ਕੋਲ ਭੇਜਦਾ ਹੈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.