ਵਿੰਡਸਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਡੋਡਿਆਂ ’ਚ ਸਜ਼ਾ
ਵਿੰਡਸਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਡੋਡਿਆਂ ’ਚ ਸਜ਼ਾ
ਵਿੰਡਸਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਡੋਡਿਆਂ ’ਚ ਸਜ਼ਾ
ਵਿੰਡਸਰ, 3 ਦਸੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਓਨਟਾਰੀਓ ਦੇ ਵਿੰਡਸਰ ਸ਼ਹਿਰ ਦੇ 65 ਸਾਲਾ ਪੰਜਾਬੀ ਟਰੱਕ ਡਰਾਈਵਰ ਨੂੰ ਅਦਾਲਤ ਨੇ ਜੇਲ੍ਹ ਦੀ ਸਜ਼ਾ ਤੋਂ ਬਖਸ਼ਦਿਆਂ 6 ਮਹੀਨੇ ਘਰ ਅੰਦਰ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਹੈ। ਗੁਰਦਰਸ਼ਨ ਸਿੰਘ ਮਾਰਚ 2011 ’ਚ ਅਮਰੀਕਾ ਤੋਂ ਪੋਸਤ ਦੇ ਡੋਡੇ ਲਈ ਆਉਂਦਾ ਕਸਟਮ ਅਧਿਕਾਰੀਆਂ ਦੇ ਅੜਿੱਕੇ ਆ ਗਿਆ ਸੀ !
ਗੁਰਦਰਸ਼ਨ ਸਿੰਘ ਦੇ ਵਕੀਲ ਫਰੈਕ ਮਿਲਰ ਨੇ ਵਿੰਡਸਰ ਦੀ ਓਨਟਾਰੀਓ ਸੁਪੀਰੀਅਰ ਕੋਰਟ ਨੂੰ ਦਲੀਲ ਦਿੱਤੀ ਸੀ ਕਿ ਡੋਡੇ ਪੀਣਾ ਪੰਜਾਬੀਆਂ ’ਚ ਆਮ ਗੱਲ ਹੈ ਅਤੇ ਟੋਰਾਂਟੋ ਇਲਾਕੇ ਦਦੇ ਕਈ ਪੰਜਾਬੀ ਸਟੋਰਾਂ ਉਪਰ ਇਨ੍ਹਾਂ ਦੀ ਆਮ ਵਿਕਰੀ ਹੁੰਦੀ ਹੈ ਅਤੇ ਗੁਰਦਰਸ਼ਨ ਸਿੰਘ ਨੂੰ ਇਥੋਂ ਹੀ ਲੱਤ ਲੱਗੀ ਸੀ।
ਬਰੈਂਪਟਨ ਦੇ ਪੰਜਾਬੀ ਕੌਂਸਲਰ ਵਿੱਕੀ ਢਿੱਲੋਂ ਵੱਲੋਂ ਡੋਡਿਆਂ ਵਿਰੁੱਧ ਮੁਹਿੰਮ ਛੇੜੇ ਜਾਣ ਪਿੱਛੇ ਬੇਸਕ ਕੈਨੈਡਾ ’ਚ ਸਰਕਾਰ ਨੇ ਡੋਡੇ ਪੀਣ ਅਤੇ ਵੇਚਣ ਨੂੰ ਜੁਰਮ ’ਚ ਸ਼ਰੀਕ ਕਰ ਦਿੱਤਾ ਹੈ, ਪਰ ਅਮਰੀਕਾ ਦੀਆਂ ਕਈ ਸਟੇਟਾਂ ਵਿਚ ਇਨ੍ਹਾਂ ਦੀ ਵਿਕਰੀ ਉਪਰ ਪਾਬੰਦੀ ਨਾ ਹੋਣ ਕਾਰਨ ਅਮਲੀ ਪੰਜਾਬੀ ਟਰੱਕ ਡਰਾਈਵਰ ਉਧਰੋਂ ਡੋਡੇ ਖਰੀਦ ਲਿਆਉਂਦੇ ਹਨ।