ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-16 ਏ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-16 ਏ
Page Visitors: 2732

    ਅਜੋਕਾ ਗੁਰਮਤਿ ਪ੍ਰਚਾਰ?” ਭਾਗ-16
ਵੇਦ ਨਿੰਦਉ ਨਾਸਤਕੋਦੇ ਸੰਬੰਧ ਵਿੱਚ

{ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪਾਠਕਾਂ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਜਰੂਰੀ ਹਨ-
ਜੇ ਕੋਈ ਵਿਅਕਤੀ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਦਾ ਹੈ, ਪਰ ਨਾਲ ਹੀ ਕਹਿੰਦਾ ਹੈ ਕਿ ਸੰਸਾਰ ਤੇ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਚੱਲ ਰਿਹਾ ਹੈ ਕੁਦਰਤੀ ਨਿਯਮਾਂ ਤੋਂ ਵੱਖਰਾ ਜਾਂ ਉੱਪਰ ਕੁਝ ਨਹੀਂ, ਤਾਂ ਉਹ ਰੱਬ ਦੀ ਹੋਂਦ ਦੀ ਗੱਲ ਸਿਰਫ ਅੱਖੀਂ ਘੱਟਾ ਪਾਣ ਲਈ ਅਤੇ ਗੁਰਮਤਿ ਵਿੱਚ ਆਪਣੀ ਨਾਸਤਿਕਤਾ ਦੀ ਘੁਸਪੈਠ ਬਣਾਈ ਰੱਖਣ ਲਈ ਹੀ ਕਰਦਾ ਹੈ ਕਿਉਂਕਿ ਪਰ-ਉਪਕਾਰ, ਅਕਿਰਤ ਘਣਤਾ, ਗਰੀਬ-ਮਾਰ, ਗਰੀਬ ਦੀ ਮਦਦ ਕਰਨੀ, ਧੋਖਾ ਦੇਣਾ, ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚਾਣੀ, ਮਿੱਠਾ ਜਾਂ ਕੌੜਾ ਬੋਲਣਾ, ਝੂਠ ਬੋਲਣਾ ਆਦਿ ਵਿੱਚ ਕੋਈ ਵੀ ਕੁਦਰਤੀ ਨਿਯਮ ਕੰਮ ਨਹੀਂ ਕਰਦਾਅਤੇ ਗੁਰਮਤਿ ਅਨੁਸਾਰ ਉਸ ਪ੍ਰਭੂ ਦੇ ਦਰਬਾਰ ਵਿੱਚ ਇਨ੍ਹਾਂ ਸਭ ਗੱਲਾਂ ਤੇ ਹੀ ਵਿਚਾਰ ਹੁੰਦੀ ਹੈ ਇਕ ਪਾਸੇ ਰੱਬ ਦੀ ਹੋਂਦ ਮੰਨਣ ਦੀ ਗੱਲ ਕਰਨੀ ਅਤੇ ਦੂਜੇ ਪਾਸੇ ਇਸ ਦਿਸਦੇ ਸੰਸਾਰ ਤੋਂ ਵੱਖਰੇ ਰੱਬ ਦੇ ਨਿ!ਕਾਰ, ਸੂਖਮ ਸਰੂਪ ਤੋਂ ਇਨਕਾਰੀ ਹੋਣਾ ਇਹ ਪਦਾਰਥਵਾਦੀ ਸੋਚ ਅਤੇ ਸਰਾਸਰ ਨਾਸਤਿਕਤਾ ਹੈ ਅੱਖੀਂ ਘੱਟਾ ਪਾਣ ਲਈ, ਕੁਦਰਤ ਅਤੇ ਕੁਦਰਤੀ ਨਿਯਮਾਂ ਨੂੰ ਰੱਬਨਾਮ ਦੇ ਰੱਖਿਆ ਹੈ, ਜਦਕਿ ਅਸਲ ਵਿੱਚ ਐਸੀ ਗੱਲ ਕਰਨ ਵਾਲਾ ਰੱਬ ਦੀ ਹੋਂਦ ਮੰਨਣ ਤੋਂ ਆਕੀ ਹੈ    ਅਤੇ ਇਸ ਤਰ੍ਹਾਂ ਉਹ ਵਿਅਕਤੀ ਗੁਰਬਾਣੀ ਦੇ ਇਸ ਸੰਕਲਪ ਤੋਂ ਵੀ ਮੁਨਕਰ ਹੈ-
ਤੂੰ ਸੂਖਮੁ ਹੋਆ ਅਸਥੂਲੀ” (102)
ਆਪਹਿ ਸੂਖਮ ਆਪਹਿ ਅਸਥੂਲਾ” (250)
ਨਾਨਕ ਸੋ ਸੂਖਮੁ ਸੋਈ ਅਸਥੂਲੁ” (281)
ਆਪੇ ਸੂਖਮੁ ਭਾਲੀਐ ਆਪੇ ਪਾਸਾਰੁ” (556)
ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ” (756)
ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ(987)
ਆਪਹਿ ਸੂਖਮ ਆਪਹਿ ਅਸਥੂਲ” (1236)
ਇੱਕ ਗੱਲ ਹੋਰ; ਇਹ ਲੋਕ ਇਸ ਮਨੁਖਾ ਜਨਮ ਵਿੱਚ ਸਚਿਆਰਾ ਬਣਨ ਅਤੇ ਸਦਾਚਾਰਕ ਗੁਣ ਅਪਨਾਣ ਦੀਆਂ ਗੱਲਾਂ ਜਰੂਰ ਕਰਦੇ ਹਨ, ਪਰ ਜੇ ਕਿਸੇ ਨੂੰ ਪਰਾਇਆ ਹੱਕ ਖੋਹਕੇ ਆਪਣੀਆਂ ਤਿਜੋਰੀਆਂ ਭਰਨੀਆਂ ਅਤੇ ਉਸ ਦੌਲਤ ਨਾਲ ਆਪਣੀ ਮਨਮਰਜੀ ਦਾ ਜੀਵਨ ਜਿਉਣਾ ਪਸੰਦ ਹੈ ਤਾਂ ਵੀ ਇਨ੍ਹਾਂ ਦੀ ਘੜੀ ਫਲੌਸਫੀ ਅਨੁਸਾਰ ਸਭ ਠੀਕ ਹੈਕਿਉਂਕਿ ਇਨ੍ਹਾਂ ਮੁਤਾਬਕ ਇਹ ਜੀਵਨ ਤਾਂ ਆਪਣੀ ਮਨਮਰਜੀ ਦਾ ਬਿਤਾ ਲਿਆਜੀਵਨ-ਸਫਰ ਖ਼ਤਮ ਹੋਣ ਤੇ ਇਸ ਜੀਵਨ ਦੇ ਨਾਲ ਹੀ ਕਰਮਾਂ ਦੇ ਸਭ ਲੇਖੇ ਵੀ ਖਤਮ
ਸੋ ਪਰਮਾਤਮਾ ਦੇ ਨਿਰਾਕਾਰ, ਸੂਖਮ ਸਰੂਪਨੂੰ ਨਾ ਸਵਿਕਾਰਨਾਸਦਾਚਾਰਕ ਗੁਣਾਂ ਜਾਂ ਦੁਰਾਚਾਰਕ ਅਵਗੁਣਾਂ ਦੀਆਂ ਸਿਰਫ ਕੋਰੀਆਂ ਗੱਲਾਂ ਕਰਨੀਆਂ ਸਰਾਸਰ ਨਾਸਤਿਕਤਾ ਹੈ}
ਵਿਚਾਰ-
ਅਜੋਕਾ ਗੁਰਮਤਿ ਪ੍ਰਚਾਰ ਭਾਗ 16 ਵਿੱਚ ਤ:...ਪ: ਵਾਲਿਆਂ ਨਾਲ ਫੇਸ ਬੁਕ ਤੇ ਮੇਰੇ ਨਾਲ ਹੋਏ ਵਿਚਾਰ ਵਟਾਂਦਰੇ ਦੇ ਅੰਸ਼ ਪੇਸ਼ ਕੀਤੇ ਗਏ ਸਨ ਮੇਰੇ ਉਸ ਲੇਖ ਸੰਬੰਧੀ ਅਤੇ ਫੇਸ ਬੁੱਕ ਤੇ ਅੱਗੋਂ ਚਲੀ ਵਿਚਾਰ ਚਰਚਾ ਸੰਬੰਧੀ ਤ:ਪ: ਵਾਲਿਆਂ ਨੇ ਦੋ ਕਿਸ਼ਤਾਂ ਵਿੱਚ ਇਕ ਲੇਖ ਪਾਇਆ ਸੀ ਫੇਸ ਬੁਕ ਤੇ ਚੱਲੀ ਵਿਚਾਰ ਚਰਚਾ ਅਤੇ ਦੋ ਭਾਗਾਂ ਵਿੱਚ ਉਨ੍ਹਾਂ ਦੇ ਲੇਖ ਸੰਬੰਧੀ ਅੱਗੋਂ ਵਿਚਾਰ ਹਾਜ਼ਰ ਹਨ:-
ਤ:ਪ: ਵਾਲੇ ਝੂਠ ਬੋਲਣ, ਗੱਲ ਨੂੰ ਘੁਮਾਣ ਅਤੇ ਆਪਣੇ ਕੋਲੋਂ ਗੱਲ ਬਨਾਣ ਚ ਬੜੇ ਮਾਹਰ ਹਨ ਕਿਸੇ ਦੇ ਵੀ
ਵਿਚਾਰਾਂ ਨੂੰ ਆਪਣੀ ਮਰਜੀ ਦੀ ਰੰਗਤ ਦੇ ਕੇ ਪੇਸ਼ ਕਰ ਦਿੰਦੇ ਹਨ
ਮੇਰਾ ਸਵਾਲ ਸੀ- ਕੀ ਕਿਸੇ ਚੀਫ ਜਾਂ ਇਨਜੀਨੀਅਰ ਦੀ ਪਰਮਾਤਮਾ ਵਿੱਚ ਸ਼ਰਧਾ ਨਹੀਂ ਹੋ ਸਕਦੀ ?  ਜਾਂ ਕੀ ਪਰਮਾਤਮਾ ਵਿੱਚ ਵਿਸ਼ਵਾਸ਼ ਰੱਖਣ ਵਾਲਾ ਚੀਫ ਜਾਂ ਇਨਜੀਨੀਅਰ ਨਹੀਂ ਹੋ ਸਕਦਾ ?
ਤ:..ਪ: ਵਾਲਿਆਂ ਦਾ ਜਵਾਬ ਸੀ- ਮੂਰਤ ਪੂਜਾ ਅਤੇ ਹੋਰ ਹਾਸੋਹੀਣੇ ਰੂਪਾਂ ਵਿੱਚ ਪਰਮਾਤਮਾ ਨੂੰ ਚਿਤਰਨਾ ਅਤੇ ਪੂਜਣਾ ਜਰੂਰ ਅਫਸੋਸਜਨਕ ਹੈ
ਇਸ ਤੋਂ ਅੱਗੇ ਮੇਰੇ ਕਮੈਂਟ ਸਨ- ਇਸ ਖਬਰ ਤੋਂ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਸਾਇੰਸ ਪੜ੍ਹੀ ਹੈ, ਉਹ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ, ਉਨ੍ਹਾਂ ਨੂੰ ਪਤਾ ਹੈ ਕਿ ਇਸ ਸਾਰੀ ਕੁਦਰਤ ਦੇ ਉੱਪਰ ਵੀ ਕੋਈ ਹੈ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ ਪਰ ਅਜੋਕੇ ਕੁਝ ਗੁਰਮਤਿ ਪ੍ਰਚਾਰਕ ਵਿਗਿਆਨ ਦੀ ਤਰੱਕੀ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਹੀ ਅੰਦਾਜਾ ਲਗਾਈ ਬੈਠੇ ਹਨ ਕਿ ਵਿਗਿਆਨੀਆਂ ਨੇ ਛੇਤੀ ਹੀ ਖੋਜ ਕਰਕੇ ਸਬੂਤ ਸਾਹਮਣੇ ਰੱਖ ਦੇਣਾ ਹੈ ਕਿ ਪਰਮਾਤਮਾ ਦੀ ਕੋਈ ਹੋਂਦ ਨਹੀਂਇਸੇ ਕਰਕੇ ਇਹ ਲੋਕ ਗੁਰਬਾਣੀ ਦੇ ਅਰਥ ਵੀ ਬਦਲਕੇ ਆਪਣੀ ਸੋਚ ਮੁਤਾਬਕ ਘੜ ਕੇ ਪ੍ਰਚਾਰ ਰਹੇ ਹਨਇਸ ਗੱਲ ਤੋਂ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਵਿਗਿਆਨ ਦੀ ਤਰੱਕੀ ਨਾਲ ਗੁਰਬਾਣੀ ਦੇ ਸੱਚ ਦਾ ਕੋਈ ਸੰਬੰਧ ਨਹੀਂ, ਦੋਨੋ ਵਿਸ਼ੇ ਹੀ ਵੱਖ ਵੱਖ ਹਨ
ਤ:..ਪ:- ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਅਤੇ ਰੱਬ ਨੂੰ ਇਕ ਮੂਰਤੀ ਦੇ ਰੂਪ ਵਿੱਚ ਥਾਪ ਕੇ ਪੁਜਾਰੀ ਦੀ ਵਿਚੋਲਗੀ ਰਾਹੀਂ ਉਸਦੀ ਪੂਜਾ ਕਰਨੀ ਦੋਵੇਂ ਹੀ ਗੱਲਾਂ ਅਗਿਆਨਤਾ ਦੀਆਂ ਨਿਸ਼ਾਨੀਆਂ ਹਨ{ਨੋਟ: ਇੱਥੇ ਮੇਰਾ ਕੋਈ ਸਵਾਲ ਨਹੀਂ ਸੀ ਕਿ ਤੁਸੀਂ ਰੱਬ ਦੀ ਹੋਂਦ ਨੂੰ ਮੰਨਦੇ ਹੋ ਕਿ ਨਹੀਂ ਮੇਰੇ ਕਮੈਂਟਸ ਬਾਰੇ ਇਨ੍ਹਾਂ ਨੇ ਕੋਈ ਵਿਚਾਰ ਨਹੀਂ ਦਿੱਤੇ ਪਰ ਮੈਨੂੰ ਪੂਰਾ ਯਕੀਨ ਸੀ ਕਿ ਇਹ ਵੀ ਰੱਬ ਦੀ ਹੋਂਦ ਤੋਂ ਮੁਨਕਰ ਹਨ ਤਾਂ ਹੀ ਚੀਫ ਦੇ ਮੰਦਿਰ ਜਾਣ ਤੇ ਹਾ ਹਾ ਹਾ..ਕਰਦੇ ਹਨ ਅੱਖੀਂ ਘੱਟਾ ਪਾਣ ਲਈ ਕਹਿ ਰਹੇ ਹਨ ਕਿ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਅਗਿਆਨਤਾ ਹੈ ਜਦਕਿ ਆਮ ਲੋਕਾਂ ਨੂੰ ਭੁਲੇਖੇ ਵਿੱਚ ਪਾਣ ਲਈ ਕੁਦਰਤ ਨੂੰ ਹੀ ਇਨ੍ਹਾਂ ਨੇ ਪਰਮਾਤਮਾ/ ਰੱਬਨਾਮ ਦੇ ਰੱਖਿਆ ਹੈ ਫੇਸ ਬੁਕ ਤੇ ਹੋਇਆ ਸਾਰਾ ਵਿਚਾਰ ਵਟਾਂਦਰਾ ਇੱਕ-ਇੱਕ ਲਫਜ਼ ਮੈਂ ਆਪਣੇ ਲੇਖ ਅਜੋਕਾ ਗੁਰਮਤਿ ਪ੍ਰਚਾਰ? ਭਾਗ 16” ਵਿੱਚ ਦਰਜ ਕਰ ਦਿੱਤਾ ਹੈ, ਪਾਠਕ ਦੇਖ ਲੈਣ ਮੇਰਾ ਕਿਹੜਾ ਸਵਾਲ ਨਾਜਾਇਜ਼ ਹੈਜਦਕਿ ਤ:ਪ: ਵਾਲੇ ਮੇਰੇ ਤੇ ਇਲਜਾਮ ਲਗਾ ਰਹੇ ਹਨ ਕਿ ਮੇਰੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਦੇ ਬਾਵਜੂਦ ਮੈਂ ਨਵੀਆਂ ਢੁੱਚਰਾਂ ਲੈ ਕੇ ਹਾਜ਼ਰ ਹੁੰਦਾ ਰਿਹਾ ਹਾਂ ਅਤੇ ਜਵਾਬ ਨਾ ਮਿਲਣਦੀ ਅੰਨ੍ਹੀਂ ਰੱਟ ਲਗਾ ਰੱਖੀ ਹੈ ਗੁਰਬਾਣੀ ਵਿੱਚ ਦਰਜ ਪਰਮਾਤਮਾ ਦੇ ਗੁਣਾਂ ਬਾਰੇ ਇਨ੍ਹਾਂਨੇ ਮੇਰੇ ਕਿਸੇ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ ਬਹਾਨਾ ਇਹ ਘੜਿਆ ਗਿਆ ਹੈ ਕਿ ਪਰਮਾਤਮਾ ਦੇ ਸਰੂਪ ਦਾ ਬਿਆਨ ਕਰਨਾ ਇਨਸਾਨੀ ਸੋਚ ਤੋਂ ਬਾਹਰ ਦੀ ਗੱਲ ਹੈ ਜਦਕਿ ਗੁਰਬਾਣੀ ਵਿੱਚ ਦਰਜ ਪ੍ਰਭੂ ਦੇ ਗੁਣਾਂ ਬਾਰੇ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਬਾਰੇ ਤਾਂ ਇਹ ਆਪਣੇ ਵਿਚਾਰ ਦੇ ਹੀ ਸਕਦੇ ਸੀ ਪਰ ਪ੍ਰਭੂ ਦੇ ਉਨ੍ਹਾਂ ਗੁਣਾਂ ਬਾਰੇ ਆਪਣੇ ਵਿਚਾਰ ਤਾਂ ਹੀ ਦਿੰਦੇ ਜੇ ਇਹ ਗੁਰਬਾਣੀ ਦੇ ਉਨ੍ਹਾਂ ਸੰਕਲਪਾਂ ਨੂੰ ਮੰਨਦੇ ਹੋਣ)
ਇਸ ਤੋਂ ਅੱਗੇ ਮੇਰਾ ਸਵਾਲ ਸੀ- ਤਾਂ ਕੀ ਤੁਹਾਡੇ ਮੁਤਾਬਕ ਚੀਫ ਨੂੰ ਮੰਦਿਰ ਨਾ ਜਾ ਕੇ ਗੁਰਦੁਆਰੇ ਜਾ ਕੇ ਅਰਦਾਸ ਕਰਨੀ ਚਾਹੀਦੀ ਸੀ ?”
ਕਿਉਂਕਿ ਇਹ ਲੋਕ ਗੁਰਮਤਿ ਦੇ ਸੰਕਲਪ "ਅਰਦਾਸ" ਨੂੰ ਨਹੀਂ ਮੰਨਦੇ, ਅਤੇ ਸਾਫ ਲਫਜ਼ਾਂ ਵਿੱਚ ਇਨਕਾਰੀ ਵੀ ਨਹੀਂ ਹੋ ਸਰਦੇ, ਇਸ ਲਈ "ਅਰਦਾਸ" ਬਾਰੇ ਕੋਈ ਵੀ ਵਿਚਾਰ ਨਾ ਦੇ ਕੇ ਮੇਰੇ ਸਵਾਲ ਦਾ ਇਨ੍ਹਾਂ  ਨੇ ਅਧੂਰਾ ਹੀ ਜਵਾਬ ਦੇ ਦਿੱਤਾ ਕਿ:- ਗੁਰਮਤਿ ਦਾ ਪ੍ਰਭੂ ਕਿਸੇ ਮੰਦਿਰ/ ਗੁਰਦੁਆਰੇ ਦੀ ਹੱਦ ਦਾ ਮੁਹਤਾਜ ਨਹੀਂ
ਅਰਦਾਸ ਬਾਰੇ ਵਿਚਾਰ ਨਾ ਦਿੱਤੇ ਜਾਣ ਤੋਂ, ਇਨ੍ਹਾਂ ਦੀ ਚਲਾਕੀ ਨੂੰ ਸਮਝਦੇ ਹੋਏ ਮੈਨੂੰ ਆਪਣਾ ਸਵਾਲ ਥੋੜ੍ਹਾ ਬਦਲ ਕੇ ਅਤੇ ਥੋੜ੍ਹਾ ਵਿਸਥਾਰ ਨਾਲ ਲਿਖਣਾ ਪਿਆ ਸਵਾਲ:-
ਜੇ ਇਸਰੋ ਦਾ ਚੀਫ ਇਜੀਨੀਅਰ ਨਿਰਾਕਾਰ ਪਰਮਾਤਮਾ ਅੱਗੇ ਯਾਨ ਦੀ ਕਾਮਜਾਬੀ ਦੀ ਅਰਦਾਸ ਕਰਦਾਫੇਰ ਠੀਕ ਸੀ?”…. ਮੈਂ ਇਹ ਸਵਾਲ ਇਸ ਲਈ ਪੁੱਛਿਆ ਹੈ, ਕਈ ਅਜੋਕੇ ਗੁਰਮਤਿ ਪ੍ਰਚਾਰਕਾਂ ਨੂੰ ਵਿਗਿਆਨ ਦੀ ਤਰੱਕੀ ਦੀਆਂ ਗੱਲਾਂ ਸੁਣ ਸੁਣਾ ਕੇ ਲੱਗਣ ਲੱਗਾ ਹੈ ਕਿ ਰੱਬ ਦੀ ਕੋਈ ਹੋਂਦ ਨਹੀਂ ਉਸ ਆਧਾਰ ਤੇ ਗੁਰਬਾਣੀ ਦੇ ਅਰਥ ਵੀ ਆਪਣੀ ਸੋਚ ਮੁਤਾਬਕ ਘੜਕੇ ਪ੍ਰਚਾਰ ਰਹੇ ਹਨ       ਮੈਂ ਆਪ ਜੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਨਿਰਾਕਾਰ ਰੱਬ ਜਿਹੜਾ ਕਿਸੇ ਦੀ ਅਰਦਾਸ ਸੁਣਦਾ ਹੈ ਦੀ ਹੋਂਦ ਨੂੰ ਮੰਨਦੇ ਹੋ ਕਿ ਨਹੀਂ  ?  ਜਿਹੜਾ ਸਾਡੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਦੇਖਦਾ, ਬੁੱਝਦਾ ਅਤੇ ਉਸ ਮੁਤਾਬਕ ਆਪਣੀ ਮਰਜੀ ਨਾਲ ਹੁਕਮ ਚਲਾਂਦਾ ਹੈ  ?  ਕੋਈ ਵਿਅਕਤੀ ਆਪਣੀ ਸਾਰੀ ਉਮਰ ਗਰੀਬਾਂ, ਅਪਾਹਜਾਂ, ਜਰੂਰਤ-ਮੰਦਾਂ ਦੀ ਸੇਵਾ ਵਿੱਚ ਲਗਾ ਜਾਵੇ ਜਾਂ ਕੋਈ ਵਿਅਕਤੀ ਸਾਰੀ ਉਮਰ ਗਰੀਬ-ਮਾਰ ਕਰਕੇ ਆਪਣੀ ਐਸ਼ ਦੀ ਜ਼ਿੰਦਗੀ ਬਸਰ ਕਰ ਜਾਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ,  ਹਰ ਇੱਕ ਨੇ ਆਪੋ ਆਪਣੀ ਮਰਜ਼ੀ ਦੀ ਜ਼ਿੰਦਗੀ ਬਸਰ ਕਰਕੇ ਇਹ ਜੀਵਨ-ਸਫਰ ਖ਼ਤਮ ਕਰ ਜਾਣਾ ਹੈ ?  ਜਾਂ ਤੁਸੀਂ ਇਸ ਸੋਚ ਦੇ ਧਾਰਣੀ ਹੋ ਕਿ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ, ਕੁਦਰਤ ਤੋਂ ਉੱਪਰ ਕੋਈ ਪਰਮਾਤਮਾ ਨਹੀਂ ?   ਕੀ ਜੇ ਇਸਰੋ ਦਾ ਚੀਫ, ਯਾਨ ਦੀ ਕਾਮਯਾਬੀ ਲਈ ਨਿਰਾਕਾਰ ਪ੍ਰਭੂ ਅੱਗੇ ਅਰਦਾਸ ਕਰਦਾਫੇਰ ਠੀਕ ਸੀ  ?
ਮੇਰੇ ਵੱਲੋਂ ਬਾਰ ਬਾਰ ਦੁਹਰਾਏ ਗਏ ਉੱਪਰ ਲਿਖੇ ਸਵਾਲਾਂ ਦੇ ਜਵਾਬ ਵਿੱਚ ਲਿਖਦੇ ਹਨ- ਜੇ ਕੋਈ ਰੱਬ, ਝੋਟੇ ਤੇ ਬੈਠ ਕੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ ਮੰਨਦਾ ਹੈ, ਉਸ ਨੂੰ ਹੱਕ ਹੈ ਮੰਨਣ ਦਾ, ਪਰ ਜਰੂਰੀ ਨਹੀਂ ਕਿਸੇ ਦੇ ਮੰਨਣ ਨਾਲ ਕੋਈ ਗੱਲ ਠੀਕ ਹੀ ਹੋ ਜਾਵੇ 
ਕਰਮਾਂ ਦੇ ਲੇਖੇ ਬਾਰੇ ਇਨ੍ਹਾਂ ਦੇ ਇਸ ਜਵਾਬ ਤੋਂ ਸਾਫ ਜਾਹਰ ਹੈ ਕਿ ਇਨ੍ਹਾਂ ਨੂੰ ਗੁਰਬਾਣੀ ਦੇ ਹੇਠ ਲਿਖੇ ਫੁਰਮਾਨ ਮਨਜ਼ੂਰ ਨਹੀਂ:-
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ” (89)
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ” (306)
ਆਪੇ ਕਰੇ ਨਿਆਉ ਜੋ ਤਿਸੁ ਭਾਇਆ” (422)
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ” (949)
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ” (1241)
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ” (316)
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ” (953)
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ” (1090)
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ” (1282)
ਇਨ੍ਹਾਂ ਦੇ ਲੇਖ ਤੋਂ ਪਤਾ ਲੱਗਾ ਹੈ ਕਿ ਇਹ ਗੁਰਬਾਣੀ ਦੇ ਆਪਣੇ ਹੀ ਅਰਥ ਘੜਕੇ ਪੇਸ਼ ਕਰਨ ਵਾਲੇ ਹਨ ਇਸ ਲਈ ਇਹ ਵੀ ਕੋਈ ਵਡੀ ਗੱਲ ਨਹੀਂ ਕਿ ਉੱਪਰ ਦਿੱਤੀਆਂ ਸਾਰੀਆਂ ਤੁਕਾਂ ਦੇ ਆਪਣੇ ਅਰਥ ਘੜਕੇ (ਆਸਤਿਕਤਾ ਦੇ ਨਕਾਬ ਵਿੱਚ ਨਾਸਤਿਕਦਾ ਵਾਲਾ) ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਇਨ੍ਹਾਂ ਦੇ ਇਕ-ਇਕ ਤੁਕ ਦੇ ਘੜੇ ਅਰਥਾਂ ਤੋਂ ਜਿਹੜੇ ਛੇ-ਛੇ ਹੋਰ ਸਵਾਲ ਪੈਦਾ ਹੋਣਗੇ, ਉਨ੍ਹਾਂ ਦੇ ਜਵਾਬ ਦੇਣ ਤੋਂ ਟਲਣ ਲਈ ਇਨ੍ਹਾਂ  ਨੇ ਫੇਰ ਕਹਿਣਾ ਹੈ ਕਿ ਨਵੀਆਂ ਢੁੱਚਰਾਂ ਡਾਹੀਆਂ ਜਾ ਰਹੀਆਂ ਹਨ
ਗੁਰਬਾਣੀ ਦੀਆਂ ਕੁਝ ਉਦਾਹਰਣਾਂ ਪੇਸ਼ ਕਰ ਕੇ ਕਹਿੰਦੇ ਹਨ ਕਿ ਪ੍ਰਭੂ ਦਾ ਸਰੂਪ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ   ਇਨ੍ਹਾਂ ਦੁਆਰਾ ਪੇਸ਼ ਕੀਤੀਆਂ ਕੁਝ ਗੁਰਬਾਣੀ ਉਦਾਹਰਣਾਂ ਸੰਬੰਧੀ ਮੈਂ ਇਨ੍ਹਾਂ ਕੋਲੋਂ ਕੁਝ ਸਵਾਲ ਪੁੱਛੇ ਸਨ-
"ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ॥"
ਸਵਾਲ- ਇੱਥੇ 'ਸਦਾ ਅਲੇਪਾ' ਤੋਂ ਤੁਸੀਂ ਕੀ ਭਾਵ ਸਮਝਦੇ ਹੋ?
"ਆਪਨ ਖੇਲ ਆਪਿ ਕਰਿ ਦੇਖੈ॥"
ਸਵਾਲ- ਇੱਥੇ 'ਆਪਿ ਕਰਿ ਦੇਖੈ' ਤੋਂ ਤੁਸੀਂ ਕੀ ਭਾਵ ਸਮਝਦੇ ਹੋ?
ਤ:...ਪ: ਵਾਲੇ ਲਿਖਦੇ ਹਨ- "ਇਸ ਸਮੁਚੀ ਕਾਇਨਾਤ ਕੁਦਰਤ ਦੇ ਪਿੱਛੇ ਕੰਮ ਕਰ ਰਹੀ ਹੈ ਪਰਮ ਸੱਤਾ ਇਸ ਕੁਦਰਤ ਵਿੱਚ ਹੀ ਸਮਾਈ ਹੋਈ ਹੈ ਅਤੇ ਇਹ ਉਸੇ ਦੀ ਖੇਡ ਹੈ ਉਹ ਸੱਤਾ ਇਸ ਕਾਇਨਾਤ ਤੋਂ ਵੱਖਰੀ ਨਹੀਂ"
ਇਸ ਸੰਬੰਧੀ ਮੈਂ ਕੁਝ ਗੁਰਬਾਣੀ ਉਦਾਹਰਣਾਂ ਪੇਸ਼ ਕਰਕੇ ਕੁਝ ਸਵਾਲ ਕੀਤੇ ਸਨ-
"ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥" (723) ਇੱਥੇ "ਬੈਠਾ ਵੇਖੈ ਵਖਿ ਇਕੇਲਾ" ਤੋਂ ਤੁਸੀਂ ਕੀ ਭਾਵ ਸਮਝਦੇ ਹੋ  ?
"ਸਭਿ ਹੋ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.