ਫ਼ਿੰਨਲੈਂਡ 20 ਨਵੰਬਰ (ਵਿੱਕੀ ਮੋਗਾ/ਪੰਜਾਬ ਮੇਲ)- ਸਮੁੱਚੇ ਹਾਕੀ ਜਗਤ ਅਤੇ ਖੇਡ ਪ੍ਰੇਮੀਆਂ ਵਿੱਚ ਅੱਜ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਸੰਗਰੂਰ ਦੇ ਨੇੜੇ ਪਟਿਆਲਾ- ਬਠਿੰਡਾ ਰਾਜ ਮਾਰਗ ਤੇ ਹੋਏ ਦਰਦਨਾਕ ਸੜਕ ਹਾਦਸੇ ੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਸਹਾਇਕ ਕੋਚ ਸ. ਇੰਦਰਜੀਤ ਸਿੰਘ ਗਿੱਲ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਇਲਾਜ਼ ਦੇ ਲਈ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੰਦਰਜੀਤ ਸਿੰਘ ਗਿੱਲ ਆਪਣੀ ਪਤਨੀ ਦਲਜੀਤ ਕੌਰ ਦੇ ਨਾਲ ਆਲਟੋ ਕਾਰ ’ਚ ਪਟਿਆਲਾ ਤੋਂ ਬਰਨਾਲਾ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਇਕ ਟਰਾਲੇ ਨਾਲ ਟਕਰਾ ਗਈ ਜਿਸ ਦੇ ਚਲਦੇ ਇੰਦਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ. ਗਿੱਲ ਦੀ ਮੌਤ ਦੇ ਨਾਲ ਹਾਕੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਿੱਠਬੋਲੜੇ ਸੁਭਾਅ ਦੇ ਮਾਲਕ ਸ. ਗਿੱਲ ਨੇ ਆਪਣੀ ਸਾਰੀ ਉਮਰ ਹਾਕੀ ਲਈ ਸਮਰਪਿਤ ਕੀਤੀ ਸੀ ਉਨ੍ਹਾਂ ਨੇ ਭਾਰਤੀ ਹਾਕੀ ਲਈ ਬਹੁਤ ਸਾਰੇ ਉਲੰਪੀਅਨ ਖਿਡਾਰੀ ਵੀ ਪੈਦਾ ਕੀਤੇ ਹਨ। ਮੌਜ਼ੂਦਾ ਸਮੇਂ ਦੌਰਾਨ ਸਾਈ ਹਾਕੀ ਕੋਚ ਇੰਦਰਜੀਤ ਸਿੰਘ ਗਿੱਲ ਭਾਰਤੀ ਮਹਿਲਾ ਹਾਕੀ ਟੀਮ ਨਾਲ ਬਤੌਰ ਸਹਾਇਕ ਕੋਚ ਕੰਮ ਕਰ ਰਹੇ ਸਨ। ਉਨ੍ਹਾਂ ਦੀ ਕਮੀ ਹਾਕੀ ਜਗਤ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।
ਖ਼ਬਰਾਂ
ਕੌਮਾਂਤਰੀ ਹਾਕੀ ਕੋਚ ਸ. ਇੰਦਰਜੀਤ ਸਿੰਘ ਗਿੱਲ ਦੀ ਦਰਦਨਾਕ ਸੜਕ ਹਾਦਸੇ ਦੌਰਾਨ ਹੋਈ ਮੌਤ
Page Visitors: 2509