ਅਮਰੀਕੀ ਮੁੰਡੇ ਨੂੰ ਪਰਵਾਸੀ ਭਾਰਤੀ ਦੇ ਕਤਲ ਦੇ ਦੋਸ਼ ’ਚ 15 ਸਾਲ ਕੈਦ
ਅਮਰੀਕੀ ਮੁੰਡੇ ਨੂੰ ਪਰਵਾਸੀ ਭਾਰਤੀ ਦੇ ਕਤਲ ਦੇ ਦੋਸ਼ ’ਚ 15 ਸਾਲ ਕੈਦ
ਅਮਰੀਕੀ ਮੁੰਡੇ ਨੂੰ ਪਰਵਾਸੀ ਭਾਰਤੀ ਦੇ ਕਤਲ ਦੇ ਦੋਸ਼ ’ਚ 15 ਸਾਲ ਕੈਦ
ਨਿਊਜਰਸੀ, 19 ਨਵੰਬਰ (ਪੰਜਾਬ ਮੇਲ)- ਨਿਊਜਰਸੀ ਦੇ ਓਲਡ ਬ੍ਰਿਜ ਇਲਾਕੇ ਦੇ ਇਕ ਮੁੰਡੇ ਨੂੰ ਭਾਰਤੀ ਮੂਲ ਦੇ ਕੰਪਿਊਟਰ ਸਾਇੰਟਿਸਟ ਦਾ ਕਤਲ ਕਰਨ ਦੇ ਦੋਸ਼ ਹੇਠ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਸਾਲ 2010 ’ਚ ਵਾਪਰੀ ਸੀ। ਘਟਨਾ ਸਮੇਂ ਜੂਲੀਅਨ ਡਾਲੇ 16 ਸਾਲ ਦਾ ਸੀ। ਉਸ ਨੂੰ ਲੁੱਟਮਾਰ ਦੇ ਇਕ ਹੋਰ ਮਾਮਲੇ ਵਿੱਚ ਵੀ ਪੰਜ ਸਾਲ ਜੇਲ ਦੀ ਸਜ਼ਾ ਸੁਣਾਈ ਗਈ !
ਐਨ ਜੇ ਪ੍ਰੈਸ ਮੀਡੀਆ ਵੈਬਸਾਈਟ ਦੀ ਰਿਪੋਰਟ ਮੁਤਾਬਕ ਦੋਸ਼ੀ ਨੂੰ ਇਹ ਦੋਵੇਂ ਸਜ਼ਾ ਕੱਟਣੀਆਂ ਪੈਣਗੀਆਂ। ਜੂਲੀਅਨ ਓਲਡ ਬ੍ਰਿਜ ਇਲਾਕੇ ਦੇ ਉਨ੍ਹਾਂ ਪੰਜ ਮੁੰਡਿਆਂ ਵਿੱਚੋਂ ਇਕ ਹੈ, ਜਿਨ੍ਹਾਂ ਨੂੰ ਕੰਪਿਊਟਰ ਸਾਇੰਟਿਸਟ ਦਿਵਾਸ਼ੂ ਸਿਨ੍ਹਾ ਦੇ ਕਤਲ ਦਾ ਦੋਸ਼ੀ ਮੰਨਿਆ ਗਿਆ।
49 ਸਾਲਾ ਦਿਵਾਂਸ਼ੂ ’ਤੇ 25 ਜੂਨ 2010 ਨੂੰ ਉਸ ਵੇਲੇ ਹਮਲਾ ਕਰ ਦਿੱਤਾ ਗਿਆ, ਜਦ ਉਹ ਰਾਤ ਨੂੰ ਆਪਣੀ ਪਤਨੀ ਅਲਕਾ ਤੇ ਦੋ ਬੇਟਿਆਂ ਨਾਲ ਟਹਿਲਣ ਨਿਕਲਿਆ ਸੀ। ਜੂਲੀਅਨ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਬ੍ਰਾਡਲੇ ਫ੍ਰੈਂਸੇਜ ਨੇ ਕਿਹਾ ਕਿ ਦੋਸ਼ੀ ਦਾ ਪਿਛਲਾ ਰਿਕਾਰਡ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਕਿ ਉਹ ਮੁੜ ਕੋਈ ਅਪਰਾਧ ਕਰੇਗਾ। ਸਜ਼ਾ ਸੁਣਾਏ ਜਾਣ ਤੋਂ ਬਾਅਦ ਜੂਲੀਅਨ ਨੇ ਸਿਨ੍ਹਾ ਪਰਿਵਾਰ ਤੋਂ ਮੁਆਫੀ ਮੰਗੀ।
(ਏਥੇ ਦਿਨ ਦਿਹਾੜੇ ਹਜ਼ਾਰਾਂ ਮਾਰਨ ਮਗਰੋਂ ਤੀਹਾਂ ਸਾਲਾਂ ਵਿਚ ਇਕ ਨੂੰ ਵੀ ਕੁਝ ਨਹੀੰ ਹੋਇਆ! ਅਮਰਜੀਤ ਸਿੰਘ ਚੰਦੀ )