ਦੱਖਣੀ ਅਫਰੀਕਾ, 18 ਨਵੰਬਰ (ਪੰਜਾਬ ਮੇਲ)- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੁਮਾ ਨੇ ਨੈਲਸਨ ਮੰਡੇਲਾ ਨੂੰ ਮਿਲਣ ਤੋਂ ਬਾਅਦ ਦੱਸਿਆ ਕਿ ਸ੍ਰੀ ਮੰਡੇਲਾ ਦੀ ਹਾਲਤ ਸਥਿਰ ਹੈ। ਸ੍ਰੀ ਮੰਡੇਲਾ ਨੂੰ ਫੇਫੜਿਆਂ ਸਬੰਧੀ ਸਮੱਸਿਆ ਕਰਕੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ 1 ਸਤੰਬਰ ਨੂੰ ਛੁੱਟੀ ਮਿਲੀ ਤੇ ਹੁਣ ਉਹ ਘਰ ’ਚ ਹੀ ਖਾਸ ਦੇਖ-ਰੇਖ ਅਧੀਨ ਹਨ। ਇੱਥੋਂ ਦੀ ਸਰਕਾਰ ਨੇ 95 ਸਾਲਾ ਸ੍ਰੀ ਮੰਡੇਲਾ ਦੀ ਹਾਲਤ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਸ੍ਰੀ ਜ਼ੁਮਾ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਗੰਭੀਰ, ਪਰ ਸਥਿਰ ਹੈ।
ਖ਼ਬਰਾਂ
ਨੈਲਸਨ ਮੰਡੇਲਾ ਦੀ ਹਾਲਤ ਸਥਿਰ
Page Visitors: 2490