ਮੁੰਬਈ ਵਿਖੇ ਓਮਾਨ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਦੀ ਇਮਾਰਤ ਦੀ 28ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ
ਮੁੰਬਈ ਵਿਖੇ ਓਮਾਨ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਦੀ ਇਮਾਰਤ ਦੀ 28ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ
ਮੁੰਬਈ ਵਿਖੇ ਓਮਾਨ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਦੀ
ਇਮਾਰਤ ਦੀ 28ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ
ਮੁੰਬਈ, 18 ਨਵੰਬਰ (ਪੰਜਾਬ ਮੇਲ) – ਮੁੰਬਈ ’ਚ ਇਕ ਐਨ.ਆਰ.ਆਈ. ਦੀ 32 ਮੰਜ਼ਿਲਾ ਇਮਾਰਤ ਦੇ 28ਵੇਂ ਫਲੋਰ ਤੋਂ ਡਿੱਗ ਕੇ
ਮੌਤ ਹੋ ਗਈ। ਇਹ ਐਨ.ਆਰ.ਆਈ. ਓਮਾਨ ਦਾ ਪੰਜਵਾਂ ਸਭ ਤੋਂ ਅਮੀਰ ਵਿਅਕਤੀ ਸੀ। ਇਸ ਇਮਾਰਤ ਦੇ ਸੀ.ਸੀ.ਟੀ.ਵੀ.
ਫੁਟੇਜ ’ਚ ਇੱਕ ਸ਼ਖਸ ਨੂੰ ਤਿੰਨ ਵਾਰ ਇਮਾਰਤ ਦੇ ਅੰਦਰ-ਬਾਹਰ ਜਾਂਦੇ ਵੇਖਿਆ ਗਿਆ ਹੈ। ਪੁਲਿਸ ਮਾਮਲੇ ਦੀ ਹਰ ਐਂਗਲ ਤੋਂ
ਜਾਂਚ ਕਰ ਰਹੀ ਹੈ। ਪੁਲਿਸ ਹੱਤਿਆ ਦੇ ਸੰਦੇਹ ਤੋਂ ਵੀ ਇਨਕਾਰ ਨਹੀਂ ਕਰ ਰਹੀ ਹੈ। ਜਿਸ ਇਮਾਰਤ ਤੋਂ ਇਹ ਵਿਅਕਤੀ ਡਿੱਗਿਆ
, ਉਹ ਮੁੰਬਈ ਦੇ ਓਸ਼ੀਵਾਰਾ ਇਲਾਕੇ ’ਚ ਹੈ, ਜਿਸ ਨੂੰ ਗਰੀਨ ਹਾਈਟਸ ਨਾਮ ਨਾਲ ਜਾਣਿਆ ਜਾਂਦਾ ਹੈ। ਪੁਲਿਸ ਨੂੰ ਮ੍ਰਿਤਕ ਦੀ
ਜੇਬ ਤੋਂ ਮਿਲੇ ਪਹਿਚਾਣ-ਪੱਤਰ ਤੋਂ ਪਤਾ ਲੱਗਾ ਹੈ ਕਿ ਉਸ ਦਾ ਨਾਮ ਪੁੰਣਿਆਂਤ ਫਿੱਲੀਪ ਰਾਜੂ ਸੀ। ਫਿਲਹਾਲ ਪੁਲਿਸ ਨੇ ਏ.ਡੀ.
ਆਰ. (ਐਕਸੀਡੈਂਟਲ ਡੈ¤ਥ ਰਿਪੋਰਟ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।