ਖ਼ਬਰਾਂ
ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਨੇ ਪਤਨੀ ਨੂੰ ਗੋਲੀ ਮਾਰੀ
Page Visitors: 2542
ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਨੇ ਪਤਨੀ ਨੂੰ ਗੋਲੀ ਮਾਰੀ
ਬਾਅਦ ’ਚ ਖੁਦ ਨੂੰ ਵੀ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਫਰਿਜ਼ਨੋ, 17 ਨਵੰਬਰ (ਗੁਰਜਤਿੰਦਰ ਸਿੰਘ ਰੰਧਾਵਾ/ਪੰਜਾਬ ਮੇਲ)- ਫਰਿਜ਼ਨੋ ਏਰੀਏ ਦੇ ਨੌਰਥ ਵੈਸਟ ਅਪਾਰਟਮੈਂਟ ’ਚ ਪੁਲਿਸ ਨੇ ਇਕ ਪੰਜਾਬੀ
ਨੌਜਵਾਨ ਅਤੇ ਉਸ ਦੀ ਪਤਨੀ ਦੀ ਲਾਸ਼ ਬਰਾਮਦ ਕੀਤੀ। ਮਰਨ ਵਾਲਿਆਂ ’ਚ ਨੌਜਵਾਨ ਦਾ ਨਾਂ ਹਰਮਨਦੀਪ ਸਿੰਘ ਅਤੇ ਉਸ ਦੀ ਪਤਨੀ ਦਾ ਨਾਂ
ਕਿਰਨਦੀਪ ਕੌਰ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੀ ਇਕ ਮਹਿਲਾ ਰਿਸ਼ਤੇਦਾਰ ਨੇ ਇਨ੍ਹਾਂ ਦੋਵਾਂ ਨੂੰ ਸ਼ਨੀਵਾਰ ਬਾਅਦ ਦੁਪਹਿਰ ਆਪਣੇ ਕਮਰੇ ਵਿਚ ਮ੍ਰਿਤਕ ਪਾਇਆ ਸੀ ਤੇ ਉਸ ਨੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲਿਸ ਨੂੰ ਲਾਸ਼ਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਮਾਈਕ ਡੋੲਲੇ ਨੇ ਕਿਹਾ ਕਿ ਪੁਲਿਸ ਇਸ ਘਟਨਾ ਦੀ ਹੱਤਿਆ ਅਤੇ ਆਤਮ ਹੱਤਿਆ ਦੇ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਕਹਿਣਾ ਹੈ ਕਿ ਹੋ ਸਕਦਾ ਹੈ
ਕਿ ਨੌਜਵਾਨ ਨੇ ਪਹਿਲਾਂ ਆਪਣੀ ਪਤਨੀ ਦੇ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੋਵੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਗੋਲੀਕਾਂਡ ਸ਼ੁੱਕਰਵਾਰ ਨੂੰ ਹੋਇਆ ਹੋ ਸਕਦਾ ਹੈ, ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ, ਜਿਸ ਦੀ ਉਮਰ ਤਕਰੀਬਨ 30 ਕੁ ਸਾਲ ਦੀ ਹੈ, ਉਹ ਕੁਝ ਮਹੀਨੇ ਹੀ ਪਹਿਲਾਂ ਹੀ ਉਸ ਨੇ ਪੰਜਾਬ ਜਾ ਕੇ ਵਿਆਹ ਕਰਵਾਇਆ ਸੀ ਅਤੇ 3 ਕੁ ਮਹੀਨੇ ਪਹਿਲਾ ਹੀ ਆਪਣੀ ਪਤਨੀ ਨੂੰ ਭਾਰਤ ਤੋਂ ਆਪਣੇ ਨਾਲ ਲੈ ਕੇ ਅਮਰੀਕਾ ਆ ਗਿਆ ਸੀ ਅਤੇ ਫਰਿਜ਼ਨੋ ਵਿਖੇ ਰਹਿ ਰਿਹਾ ਸੀ।
ਨਜ਼ਦੀਕੀ ਰਹਿਣ ਵਾਲੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਮਰਨ ਵਾਲਾ ਵਿਅਕਤੀ ਬਹੁਤ ਹੀ ਦਿਆਲੂ ਅਤੇ ਗੁਰਸਿੱਖ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਬੰਧਾਂ ਵਿਚ ਕੋਈ ਗੜਬੜੀ ਦੀ ਆਸ਼ੰਕਾ ਨਹੀਂ ਸੀ। ਉਸ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਹੀ ਮੌਤ ਹੋਈ ਸੀ।