ਜਕਾਰਤਾ, 15 ਨਵੰਬਰ (ਪੰਜਾਬ ਮੇਲ)- ਉਂਝ ਤਾਂ ਤਣਾਅ ਲੈਣਾ ਹੀ ਨਹੀਂ ਚਾਹੀਦਾ, ਪਰ ਜੇ ਤਣਾਅ ਤੁਹਾਡੇ ’ਤੇ ਹਾਵੀ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ? ਕਈ ਲੋਕ ਤਣਾਅ ਦੂਰ ਕਰਨ ਲਈ ਯੋਗ ਦਾ ਸਹਾਰਾ ਲੈਂਦੇ ਹਨ ਤੇ ਕਈ ਲੋਕ ਸ਼ਾਪਿੰਗ ਕਰਨਾ ਜਾਂ ਪਾਰਲਰ ਜਾਣਾ ਪਸੰਦ ਕਰਦੇ ਹਨ। ਪਾਰਲਰ ਜਾ ਕੇ ਮਸਾਜ
ਕਰਵਾਉਣਾ ਵੀ ਅੱਜਕੱਲ੍ਹ ਤਣਾਅ ਦੂਰ ਕਰਨ ਦਾ ਜ਼ਰੀਆ ਬਣਦਾ ਜਾ ਰਿਹਾ ਹੈ, ਪਰ ਇੰਡੋਨੇਸ਼ੀਆ ਦਾ ਰਾਜਧਾਨੀ ਜਕਾਰਤਾ ’ਚ ਮਸਾਜ ਨੇ ਹੁਣ ਇਕ ਨਵਾਂ
ਰੂਪ ਲੈ ਲਿਆ ਹੈ।
ਇਥੇ ਸੱਪਾਂ ਤੋਂ ਮਸਾਜ ਕਰਵਾਈ ਜਾਂਦੀ ਹੈ। ਇਸ ਦੌਰਾਨ ਕਈ ਕਿਸਮਾਂ ਦੇ ਸੱਪਾਂ ਨੂੰ ਤੁਹਾਡੇ ਸਰੀਰ ’ਤੇ ਛੱਡ ਦਿੱਤਾ ਜਾਂਦਾ ਹੈ। ਉਹ ਕਦੇ ਤੁਹਾਡੇ ਨੱਕ ’ਚ ਵੜਨ
ਦੀ ਕੋਸ਼ਿਸ਼ ਕਰਦੇ ਹਨ ਤੇ ਕਦੇ ਪੇਟ ’ਤੇ ਰੇਂਗਦੇ ਹਨ। ਮਸਾਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਮਸਾਜ ਨਾਲ ਤਣਾਅ ਮਿੰਟਾਂ ਸਕਿੰਟਾਂ ’ਚ ਹੀ ਦੂਰ
ਹੋ ਜਾਂਦਾ ਹੈ। ਮਸਾਜ ਪਾਰਲਰ ਚਲਾਉਣ ਵਾਲਿਆਂ ਦਾ ਕਹਿਣਾ ਹੈਕਿ ਸੱਪ ਦੀ ਠੰਢਕ ਨਾਲ ਤਣਾਅ ਤੇ ਚਿੜਚਿੜਾਪਣ ਦੂਰ ਹੁੰਦਾ ਹੈ। ਇੰਡੋਨੇਸ਼ੀਆ ’ਚ ਇਸ ਦਾ
ਰਿਵਾਜ਼ ਇਕ ਸਾਲ ਪਹਿਲਾਂ ਹੀ ਸ਼ੁਰੂ ਹੋਇਆ ਸੀ ਤੇ ਬਹੁਤ ਥੋੜ੍ਹੇ ਸਮੇਂ ’ਚ ਹੀ ਇਹ ਕਾਫੀ ਪ੍ਰਚਲਿਤ ਹੋ ਗਿਆ ਹੈ।