“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 16
ਕੁਝ ਦਿਨ ਪਹਿਲਾਂ ਫੇਸ ਬੁਕ ਤੇ ਇਕ ਸੱਜਣ ਨੇ ਇਕ ਪੋਸਟ ਪਾਈ ਸੀ-
“ਮੰਗਲ ਤਾਰੇ ਤੇ ਜਾਣ ਲਈ ਸ੍ਰੀ ਹਰੀ ਕੋਟਾ ਆਂਧਰਾ ਪ੍ਰਦੇਸ਼’ਚ ਮੰਗਲ ਯਾਨ ਤਿਆਰ ਖੜਾ ਹੈ 56 ਘੰਟੇ ਪਹਿਲਾਂ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।ਅਤੇ 5 ਨਵੰਬਰ ਨੂੰ ਮੰਗਲ ਤਾਰੇ ਲਈ ਉੜਾਨ ਭਰੀ ਜਾਵੇਗੀ । ਫਿਰ ਇਹ ਇੰਡੀਅਨ ਲੋਕਾਂ ਲਈ ਅਸ਼ੁਭ ਨਹੀਂ ਹੋਵੇਗਾ ਤੇ ਪੰਡਿਤ ਇਸਦਾ ਨਾਮ ਲੈ ਕੇ ਲੋਕਾਂ ਨੂੰ ਨਹੀਂ ਡਰਾ ਸਕਣਗੇ ਜੇਕਰ ਮਿਸ਼ਨ ਕਾਮਯਾਬ ਹੋ ਗਿਆ”। ਨਵੰਬਰ 4 -2013
ਇਸ ਪੋਸਟ ਤੇ ਜੋ ਵਿਚਾਰ ਵਟਾਂਦਰਾ ਹੋਇਆ ਉਸ ਦੇ ਅੰਸ਼ ਪੇਸ਼ ਹਨ-
ਤ: ਪ:- ਅਤੇ ਇਸ ਮਿਸ਼ਨ ਦੀ ਕਾਮਯਾਬੀ ਕਈ ‘ਇਸਰੋ’ ਦਾ ਚੀਫ ਇਕ ਮੰਦਿਰ ਵਿੱਚ ਪੂਜਾ ਕਰਕੇ ਆਇਆ ਹੈ, ਹਾ ਹਾ ਹਾ ਹਾ ..
ਜਸਬੀਰ ਸਿੰਘ ਵਿਰਦੀ:- ਤ: ਪ: ਵਾਲਿਓ! ਇਸ ਵਿੱਚ ਹਾ ਹਾ ਹਾ.. ਵਾਲੀ ਕਿਹੜੀ ਗੱਲ ਹੈ ? ਕੀ ਕਿਸੇ ਚੀਫ ਜਾ ਇਨਜੀਨੀਅਰ ਦੀ ਪਰਮਾਤਮਾ ਵਿੱਚ ਸ਼ਰਧਾ ਨਹੀਂ ਹੋ ਸਕਦੀ ? ਜਾਂ ਕੀ ਪਰਮਾਤਮਾ ਵਿੱਚ ਵਿਸ਼ਵਾਸ਼ ਰੱਖਣ ਵਾਲਾ ਚੀਫ ਜਾਂ ਇਨਜੀਨੀਅਰ ਨਹੀਂ ਹੋ ਸਕਦਾ ? ਪਰਮਾਤਮਾ ਵਿੱਚ ਵਿਸ਼ਵਾਸ਼ ਅਤੇ ਉਸ ਪਾਸੋਂ ਮੰਗਲ ਯਾਨ ਦੀ ਕਾਮਯਾਬੀ ਲਈ ਪ੍ਰਾਰਥਨਾ ਕਰਨ ਵਿੱਚ ਕੀ ਗ਼ਲਤ ਹੈ ?
ਤ: ਪ:- ਜਸਬੀਰ ਸਿੰਘ ਵਿਰਦੀ ਜੀ! ਹਾ ਹਾ ਹਾ … ਤੋਂ ਸਾਡਾ ਭਾਵ ਅਫਸੋਸ ਦਾ ਹੈ ਕਿ ਇਤਨੇ ਪੜ੍ਹੇ ਲਿਖੇ ਲੋਕ ਵੀ ਮੂਰਤੀ ਪੂਜਾ ਅਤੇ ਪੁਜਾਰੀਆਂ ਦੇ ਢਹੇ ਚੜ੍ਹੇ ਹੋਏ ਹਨ । ਪਰਮਾਤਮਾ ਵਿੱਚ ਵਿਸ਼ਵਾਸ਼ ਹੋਣਾ ਕੋਈ ਗ਼ਲਤ ਗੱਲ ਨਹੀਂ ਹੈ ਪਰ ਮੂਰਤ ਪੂਜਾ ਅਤੇ ਹੋਰ ਹਾਸੋ-ਹੀਣੇ ਰੂਪਾਂ ਵਿੱਚ ਪਰਮਾਤਮਾ ਨੂੰ ਚਿਤਰਨਾ ਅਤੇ ਪੂਜਣਾ ਜਰੂਰ ਅਫਸੋਸਜਨਕ ਹੈ । ਇਹੀ ਸਾਨੂੰ ਗੁਰਬਾਣੀ ਤੋਂ ਸਮਝ ਆਈ ਹੈ । ਜਸਬੀਰ ਸਿੰਘ ਵਿਰਦੀ ਜੀ! … ਤੁਹਾਡੀ ਗੁਰਮਤਿ ਸਮਝ ਬਾਰੇ ਸਾਨੂੰ ਕੋਈ ਭੁਲੇਖਾ ਨਹੀਂ ਹੈ ਜੀ, ਚ:… ਜੀ ਆਦਿ ਨੂੰ ਹੋ ਸਕਦਾ ਹੈ ਜੀ । ਤੁਹਾਡੀ ਮੂਰਤੀ ਪੂਜਾ ਤੇ ਵਿਸ਼ਵਾਸ਼ ਦੀ ਹਿਮਾਇਤ ਨੇ ਸਾਡੇ ਯਕੀਨ ਨੂੰ ਹੋਰ ਪੁਖਤਾ ਕਰ ਦਿੱਤਾ ਹੈ । ਆਪ ਨੂੰ ਪੂਰਾ ਹੱਕ ਹੈ ਆਪਣੀ ਸਮਝ ਅਨੁਸਾਰ ਵਿਸ਼ਵਾਸ਼ ਕ ਦਾ।
ਜਸਬੀਰ ਸਿੰਘ ਵਿਰਦੀ:- ਤ: ਪ: ਵਾਲਿਓ! ਇਸ ਖਬਰ ਤੋਂ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਸਾਇੰਸ ਪੜ੍ਹੀ ਹੈ, ਉਹ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ, ਉਨ੍ਹਾਂ ਨੂੰ ਪਤਾ ਹੈ ਕਿ ਇਸ ਸਾਰੀ ਕੁਦਰਤ ਦੇ ਉੱਪਰ ਵੀ ਕੋਈ ਹੈ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ । ਪਰ ਅਜੋਕੇ ਕੁਝ ਗੁਰਮਤਿ ਪ੍ਰਚਾਰਕ ਵਿਗਿਆਨ ਦੀ ਤਰੱਕੀ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਹੀ ਅੰਦਾਜਾ ਲਗਾਈ ਬੈਠੇ ਹਨ ਕਿ ਵਿਗਿਆਨੀਆਂ ਨੇ ਛੇਤੀ ਹੀ ਖੋਜ ਕਰਕੇ ਸਬੂਤ ਸਾਹਮਣੇ ਰੱਖ ਦੇਣਾ ਹੈ ਕਿ ਪਰਮਾਤਮਾ ਦੀ ਕੋਈ ਹੋਂਦ ਨਹੀਂ । ਇਸੇ ਕਰਕੇ ਇਹ ਲੋਕ ਗੁਰਬਾਣੀ ਦੇ ਅਰਥ ਵੀ ਬਦਲਕੇ ਆਪਣੀ ਸੋਚ ਮੁਤਾਬਕ ਘੜ ਕੇ ਪ੍ਰਚਾਰ ਰਹੇ ਹਨ । ਇਸ ਗੱਲ ਤੋਂ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਵਿਗਿਆਨ ਦੀ ਤਰੱਕੀ ਨਾਲ ਗੁਰਬਾਣੀ ਦੇ ਸੱਚ ਦਾ ਕੋਈ ਸੰਬੰਧ ਨਹੀਂ, ਦੋਨੋ ਵਿਸ਼ੇ ਵੱਖ ਵੱਖ ਹਨ।
(ਨੋਟ- ਤ: ਪ: ਵਾਲਿਆਂ ਦਾ ਉੱਪਰਲਾ ਕਮੈਂਟ ਮੈਂ ਨਹੀਂ ਸੀ ਦੇਖ ਸਕਿਆ, ਉਨ੍ਹਾ ਦਾ ਉੱਪਰਲਾ ਕਮੈਂਟ ਦੇਖੇ ਬਿਨਾ ਹੀ ਮੈਂ ਆਪਣਾ ਇਹ ਕਮੈਂਟ ਪਾਇਆ ਸੀ)
ਤ: ਪ:- ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਅਤੇ ਰੱਬ ਨੂੰ ਇਕ ਮੂਰਤੀ ਦੇ ਰੂਪ ਵਿੱਚ ਥਾਪ ਕੇ ਪੁਜਾਰੀ ਦੀ ਵਿਚੋਲਗੀ ਰਾਹੀਂ ਉਸਦੀ ਪੂਜਾ ਕਰਨੀ ਦੋਵੇਂ ਹੀ ਗੱਲਾਂ ਅਗਿਆਨਤਾ ਦੀਆਂ ਨਿਸ਼ਾਨੀਆਂ ਹਨ । ਬਾਕੀ ਦੁਨਿਆਵੀ ਤੌਰ ਤੇ ਪੜ੍ਹੇ ਲਿਖੇ ਹੋਣਾ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਇਨਸਾਨ ਮਾਨਸਿਕ ਪੱਖੋਂ ਵੀ ਸੁਚੇਤ ਹੈ । ਇਸਰੋ ਦਾ ਚੀਫ ਇਸਦੀ ਇਕ ਜਿੰਦਾ ਮਿਸਾਲ ਹੈ।
ਜਸਬੀਰ ਸਿੰਘ ਵਿਰਦੀ:- ਇੱਥੇ ਮੂਰਤੀ ਪੂਜਾ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ । ਮੁੱਖ ਗੱਲ ਤਾਂ ਇੱਕ ਚੀਫ ਵੱਲੋਂ ਧਰਮ ਅਸਥਾਨ ਤੇ ਜਾ ਕੇ ਪੂਜਾ ਕਰਨ ਦੀ ਹੈ । ਤਾਂ ਕੀ ਤੁਹਾਡੇ ਮੁਤਾਬਕ ਚੀਫ ਨੂੰ ਮੰਦਿਰ ਨਾ ਜਾ ਕੇ ਗੁਰਦੁਆਰੇ ਜਾ ਕੇ ਅਰਦਾਸ ਕਰਨੀ ਚਾਹੀਦੀ ਸੀ ਫੇਰ ਠੀਕ ਹੋਣਾ ਸੀ? ਕੀ ਇੱਥੇ ਗੱਲ ਰੱਬ ਨੂੰ ਕਿਸ ਰੂਪ ਵਿੱਚ ਮੰਨਣ ਜਾਂ ਕਿਸ ਰੂਪ ਵਿੱਚ ਨਾ ਮੰਨਣ ਦੀ ਹੈ?
ਤ: ਪ:- ਅਸੀਂ ਸਪਸ਼ਟ ਲਿਖਿਆ ਹੈ, “ਇਸਰੋ ਦਾ ਚੀਫ ਇਕ ਮੰਦਿਰ ਵਿੱਚ ਪੂਜਾ ਕਰਕੇ ਆਇਆ ਹੈ” ਮੰਦਿਰ ਵਿੱਚ ਤਾਂ ਮੂਰਤੀ ਪੂਜਾ ਹੀ ਹੁੰਦੀ ਹੈ ਜੀ, ਅਤੇ ਉਹ ਵੀ ‘ਕਰ/ ਕਰਵਾ’ ਕੇ ਆਇਆ ਹੈ । ਗੁਰਮਤਿ ਦਾ ਪ੍ਰਭੂ ਕਿਸੇ ਮੰਦਿਰ/ ਗੁਰਦੁਆਰੇ ਦੀ ਹੱਦ ਦਾ ਮੁਹਤਾਜ ਨਹੀਂ । ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਤੁਹਾਡੇ ਸਮੇਤ ਹਰ ਕਿਸੇ ਨੂੰ ਹੱਕ ਹੈ ਆਪਣੀ ਸਮਝ ਅਨੁਸਾਰ ਰੱਬ ਜਾਂ ਹੋਰ ਕੋਈ ਵਿਸ਼ਵਾਸ਼ ਕਰਨ ਦਾ । ਕੋਈ ਰੋਕ ਨਹੀਂ ਹੈ । ਅਸੀਂ ਤਾਂ ਸਿਰਫ ਪੜਚੋਲ ਕਰਨ ਦਾ ਆਪਣਾ ਫਰਜ ਨਿਭਾ ਰਹੇ ਹਾਂ।
ਜਸਬੀਰ ਸਿੰਘ ਵਿਰਦੀ:- ਇੱਥੇ ਵਿਸ਼ਾ ਰੱਬ ਦੇ ਸਰੂਪ ਦੀ ਪੜਚੋਲ ਕਰਨ ਦਾ ਨਹੀਂ ਹੈ।ਭਾਰਤ ਵਿੱਚ ਕਿੰਨੇ ਵੱਡੇ ਵੱਡੇ ਅਹੁਦਿਆਂ ਦੇ ਲੋਕ ਕੋਈ ਨਵਾਂ ਕੰਮ ਕਰਨ ਲੱਗੇ ਮੰਦਿਰ ਜਾਂਦੇ ਹਨ ਕੋਈ ਇਸ਼ੂ ਨਹੀਂ ਬਣਿਆ ਤਾਂ ਮੰਗਲ-ਯਾਨ ਦੇ ਚੀਫ ਦੇ ਮੰਦਿਰ ਜਾਣ ਦੀ ਕਿਹੜੀ ਨਵੇਕਲੀ ਗੱਲ ਹੋ ਗਈ ? ਕੀ ਜੇ ਯਾਨ ਦਾ ਚੀਫ ਗੁਰਦੁਆਰੇ ਜਾ ਕੇ ਨਿਰਾਕਾਰ ਪਰਮਾਤਮਾ ਅੱਗੇ ਯਾਨ ਦੀ ਕਾਮਜਾਬੀ ਦੀ ਅਰਦਾਸ ਕਰਦਾ ਫੇਰ ਹੀ ਠੀਕ ਸੀ ? ਤ: ਪ: ਵਾਲਿਓ! ਇੱਕ ਗੱਲ ਕਲੀਅਰ ਕਰੋ ਕਿ ਜੇ ਇਸਰੋ ਦਾ ਚੀਫ ਇਜੀਨੀਅਰ ਨਿਰਾਕਾਰ ਪਰਮਾਤਮਾ ਅੱਗੇ ਯਾਨ ਦੀ ਕਾਮਜਾਬੀ ਦੀ ਅਰਦਾਸ ਕਰਦਾ ਫੇਰ ਠੀਕ ਸੀ ? ਕੀ ਇਸ ਤੋਂ ਪਹਿਲਾਂ ਭਾਰਤ ਵਿੱਚ ਕਿਸੇ ਵੱਡੇ ਅਹੁਦੇ ਵਾਲਾ ਵਿਅਕਤੀ ਕਦੇ ਮੰਦਿਰ ਨਹੀਂ ਗਿਆ ? ਜੇ ਗਿਆ, ਤਾਂ ਕੀ ਤੁਸੀਂ ਉਸ ਵਕਤ ਵੀ ਹਾ ਹਾ ਹਾ.. ਕੀਤੀ ਸੀ ? ਜੇ ਪਹਿਲਾਂ ਵੀ ਕੋਈ ਵੱਡੇ ਅਹੁਦੇ ਦਾ ਵਿਅਕਤੀ ਮੰਦਿਰ ਗਿਆ ਸੀ ਤਾਂ ਇਸ ਚੀਫ ਦੇ ਮੰਦਿਰ ਜਾਣ ਵਿੱਚ ਕਿਹੜੀ ਨਵੇਕਲੀ ਗੱਲ ਹੋ ਗਈ ? ਤ: ਪ: ਵਾਲਿਓ! ਮੈਂ ਇਕ ਗੱਲ ਸਾਫ ਕਰਨੀ ਚਾਹੁੰਦਾ ਹਾਂ ਕਿ- ਮੈਂ ਇਹ ਸਵਾਲ ਇਸ ਲਈ ਪੁੱਛਿਆ ਹੈ, ਕਈ ਅਜੋਕੇ ਗੁਰਮਤਿ ਪ੍ਰਚਾਰਕਾਂ ਨੂੰ ਵਿਗਿਆਨ ਦੀ ਤਰੱਕੀ ਦੀਆਂ ਗੱਲਾਂ ਸੁਣ ਸੁਣਾ ਕੇ ਲੱਗਣ ਲੱਗਾ ਹੈ ਕਿ ਰੱਬ ਦੀ ਕੋਈ ਹੋਂਦ ਨਹੀਂ । ਉਸ ਆਧਾਰ ਤੇ ਗੁਰਬਾਣੀ ਦੇ ਅਰਥ ਵੀ ਆਪਣੀ ਸੋਚ ਮੁਤਾਬਕ ਘੜ ਕੇ ਪ੍ਰਚਾਰ ਰਹੇ ਹਨ । ਮੈਂ ਆਪ ਜੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਨਿਰਾਕਾਰ ਰੱਬ ਜਿਹੜਾ ਕਿਸੇ ਦੀ ਅਰਦਾਸ ਸੁਣਦਾ ਹੈ ਦੀ ਹੋਂਦ ਨੂੰ ਮੰਨਦੇ ਹੋ ਕਿ ਨਹੀਂ । ਜਿਹੜਾ ਸਾਡੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਦੇਖਦਾ, ਬੁੱਝਦਾ ਅਤੇ ਆਪਣੀ ਮਰਜੀ ਨਾਲ ਹੁਕਮ ਚਲਾਂਦਾ ਹੈ । ਜਾਂ ਤੁਸੀਂ ਇਸ ਸੋਚ ਦੇ ਧਾਰਣੀ ਹੋ ਕਿ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ, ਕੁਦਰਤ ਤੋਂ ਉੱਪਰ ਕੋਈ ਪਰਮਾਤਮਾ ਨਹੀਂ । ਮੈਂ ਇਸ ਲਈ ਇਹ ਸਵਾਲ ਕੀਤਾ ਹੈ ਕਿ ਕੀ ਜੇ ਇਸਰੋ ਦਾ ਚੀਫ, ਯਾਨ ਦੀ ਕਾਮਯਾਬੀ ਲਈ ਨਿਰਾਕਾਰ ਪ੍ਰਭੂ ਅੱਗੇ ਅਰਦਾਸ ਕਰਦਾ ਫੇਰ ਠੀਕ ਸੀ ?
ਤ: ਪ:- ਵਿਰਦੀ ਜੀ! ਆਪ ਜੀ ਸਮੇਤ ਕਿਸੇ ਨੂੰ ਵੀ ਕੁਝ ਵੀ ਮੰਨਣ ਦਾ ਹੱਕ ਹੈ । ਉਹ ਗੱਲ ਠੀਕ ਹੈ ਜਾਂ ਨਹੀਂ ਉਹ ਵੱਖਰੀ ਗੱਲ ਹੈ । ਜੇ ਕੋਈ ਰੱਬ ਦੀ ਹੋਂਦ ਤੋਂ ਮੁਨਕਰ ਹੈ ਤਾਂ ਉਸ ਨੂੰ ਹੱਕ ਹੈ ਐਸਾ ਮੰਨਣ ਦਾ । ਜੇ ਕੋਈ ਰੱਬ, ਝੋਟੇ ਤੇ ਬੈਠ ਕੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ ਮੰਨਦਾ ਹੈ, ਉਸ ਨੂੰ ਹੱਕ ਹੈ ਮੰਨਣ ਦਾ, ਪਰ ਜਰੂਰੀ ਨਹੀਂ ਕਿਸੇ ਦੇ ਮੰਨਣ ਨਾਲ ਕੋਈ ਗੱਲ ਠੀਕ ਹੀ ਹੋ ਜਾਵੇ । ਅਸੀਂ ਤਾਂ ਹਰ ਨਜ਼ਰ ਵਿੱਚ ਆਈ ਗੱਲ/ ਰੀਤ ਆਦਿ ਨੂੰ ਗੁਰਮਤਿ ਦੀ ਕਸਵੱਟੀ ਤੇ ਪੜਚੋਲਣ ਦਾ ਯਤਨ ਮਾਤਰ ਕਰਦੇ ਹਾਂ । ਇਸਰੋ ਚੀਫ ਵੱਲੋਂ ਮੂਰਤੀ ਨੂੰ ਰੱਬ ਮੰਨਕੇ ਪੁਜਾਰੀ ਵਿਚੋਲੇ ਰਾਹੀਂ ਪੂਜਣ ਦਾ ਵੀ ਅਸੀਂ ਗੁਰਮਤਿ ਦੇ ਨਜ਼ਰੀਏ ਤੋਂ ਪੜਚੋਲ ਕੇ ਅਫਸੋਸ ਜਾਹਿਰ ਕੀਤਾ ਸੀ । ਅਸੀਂ ਸਰਬ ਸਮਰੱਥ ਨਹੀਂ ਅਤੇ ਨਾ ਹੀ ਹਮੇਸ਼ਾਂ ਹਰ ਗੱਲ ਦੀ ਪੜਚੋਲ ਕਰਨਾ ਸੰਭਵ ਹੋ ਪਾਉਂਦਾ ਹੈ ।
ਜਸਬੀਰ ਸਿੰਘ ਵਿਰਦੀ:- ਤ: ਪ: ਵਾਲਿਓ! ਜੇ ਤੁਸੀਂ ਮੰਨਦੇ ਕਿ ਸਭ ਨੂੰ ਹੱਕ ਹੈ ਆਪਣੀ ਸਮਝ ਮੁਤਾਬਕ ਰੱਬ ਦੀ ਹੋਂਦ ਨੂੰ ਕਿਸੇ ਵੀ ਰੂਪ ਵਿੱਚ ਮੰਨੇ ਜਾਂ ਰੱਬ ਦੀ ਹੋਂਦ ਤੋਂ ਮੁਨਕਰ ਹੋਵੇ ਤਾਂ ਤੁਸੀਂ ਕਰੋੜਾਂ ਬੰਦਿਆਂ ਵਿੱਚੋਂ ਇੱਕ ਖਾਸ ਬੰਦੇ ਲਈ ਇਸ ਤਰ੍ਹਾਂ ਦੇ ਕਮੈਂਟ ਨਾ ਲਿਖਦੇ, ਕਿਉਂਕਿ ਭਾਰਤ ਵਿੱਚ ਕਰੋੜਾਂ ਬੰਦੇ ਹਨ ਤੇ ਸਭ ਆਪੋ ਆਪਣੇ ਤਰੀਕੇ ਨਾਲ ਰੱਬ ਦੀ ਹੋਂਦ ਨੂੰ ਮੰਨਦੇ ਹਨ, ਜੋ ਕਿ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ । ਪਰ ਜਦੋਂ ਤੁਸੀਂ ਕਿਸੇ ਦੂਸਰੇ ਦੀ ਮਾਨਤਾ ਬਾਰੇ ਪੜਚੋਲ ਕਰਦੇ ਹੋ ਤਾਂ ਤੁਹਾਨੂੰ ਵੀ ਆਪਣਾ ਪੱਖ ਰੱਖਣਾ ਚਾਹੀਦਾ ਹੈ ਕਿ ਤੁਹਾਡੀ ਸਮਝ ਮੁਤਾਬਕ “ਗੁਰਮਤਿ” ਫਲੌਸਫੀ ਕੀ ਹੈ ? ਕੀ ਜੇ ਇਸਰੋ ਦਾ ਚੀਫ, ਯਾਨ ਦੀ ਕਾਮਯਾਬੀ ਲਈ ਮੰਦਿਰ ਜਾਣ ਦੀ ਬਜਾਏ ਨਿਰਾਕਾਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਫੇਰ ਠੀਕ ਸੀ ਕਿ ਨਹੀਂ ? ਕੀ ਤੁਹਾਡੇ ਮੁਤਾਬਕ ਗੁਰਮਤਿ ਅਨੁਸਾਰ ਪਰਮਾਤਮਾ ਸਭ ਦੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਦੇਖਦਾ, ਪਰਖਦਾ ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ ? ਜਾਂ ਤੁਹਾਡੇ ਮੁਤਾਬਕ “ਰੱਬ” ਦੀ ਕੋਈ ਹੋਂਦ ਨਹੀਂ, ਸਭ ਕੁਝ ਕੁਦਰਤੀ ਨਿਯਮਾਂ ਅਨੁਸਾਰ ਹੋਈ ਜਾਂਦਾ ਹੈ, ਕੁਦਰਤ ਦੇ ਉੱਪਰ ਕੋਈ ਪਰਮਾਤਮਾ ਨਹੀਂ ? ਆਪਣਾ ਪੱਖ ਸਾਫ ਲਫਜ਼ਾਂ ਵਿੱਚ ਰੱਖਣ ਦੀ ਖੇਚਲ ਕਰੋ ਜੀ।
(7-11-2013 11:27 ਸਵੇਰੇ)
ਜਸਬੀਰ ਸਿੰਘ ਵਿਰਦੀ:- ਤ: ਪ: ਵਾਲਿਓ! ਤੁਹਾਡੀ ਸਮਝ ਮੁਤਾਬਕ ਗੁਰਮਤਿ ਫਲੌਸਫੀ ਕੀ ਹੈ ? ਕੀ ਜੇ ਇਸਰੋ ਦਾ ਚੀਫ, ਯਾਨ ਦੀ ਕਾਮਯਾਬੀ ਲਈ ਮੰਦਿਰ ਜਾਣ ਦੀ ਬਜਾਏ ਨਿਰਾਕਾਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਫੇਰ ਠੀਕ ਸੀ ਕਿ ਨਹੀਂ ? ਕੀ ਤੁਹਾਡੇ ਮੁਤਾਬਕ ਗੁਰਮਤਿ ਅਨੁਸਾਰ ਪਰਮਾਤਮਾ ਸਭ ਦੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਦੇਖਦਾ, ਪਰਖਦਾ ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ ? ਜਾਂ ਤੁਹਾਡੇ ਮੁਤਾਬਕ “ਰੱਬ” ਦੀ ਕੋਈ ਹੋਂਦ ਨਹੀਂ, ਸਭ ਕੁਝ ਕੁਦਰਤੀ ਨਿਯਮਾਂ ਅਨੁਸਾਰ ਹੋਈ ਜਾਂਦਾ ਹੈ, ਕੁਦਰਤ ਦੇ ਉੱਪਰ ਕੋਈ ਪਰਮਾਤਮਾ ਨਹੀਂ? ਆਪਣਾ ਪੱਖ ਸਾਫ ਲਫਜ਼ਾਂ ਵਿੱਚ ਰੱਖਣ ਦੀ ਖੇਚਲ ਕਰੋ ਜੀ।
(8-11-2013 10:30 ਸਵੇਰੇ)
ਜਸਬੀਰ ਸਿੰਘ ਵਿਰਦੀ:- ਤ: ਪ: ਵਾਲਿਓ! ਮੈਂ ਤਾਂ ਪਹਿਲਾਂ ਤੋਂ ਹੀ (ਮੇਰਾ ਮਤਲਬ ਤੁਹਾਡੀ ਸੰਸਥਾ ਦੇ ਹੋਂਦ ਵਿੱਚ ਆਉਣ ਤੋਂ ਕੁਝ ਚਿਰ ਪਿੱਛੋਂ ਤੋਂ ਹੀ) ਤੁਹਾਡੀ ਸੋਚ ਤੋਂ ਵਾਕਫ ਹਾਂ ਕਿ ਤੁਹਾਨੂੰ ਗੁਰਮਤਿ ਦੀ ਕੋਈ ਵੀ ਗੱਲ ਪਸੰਦ ਨਹੀਂ ਹੈ । ਤੁਸੀਂ ਆਪਣੇ ਨਾਮ ਨਾਲ “ਗੁਰਮਤਿ” ਲਫਜ਼ ਲੋਕਾਂ ਨੂੰ ਭੁਲੇਖਾ ਪਾਉਣ ਲਈ ਹੀ ਲਿਖਿਆ ਹੋਇਆ ਹੈ । ਇੱਥੇ ਇਸ ਪੋਸਟ ਤੇ ਜਦੋਂ ਤੁਸੀਂ ਆਪਣਾ ਪਹਿਲਾ ਕਮੈਂਟ ਪਾ ਕੇ ਨਾਲ “ਹਾ ਹਾ ਹਾ ..” ਲਿਖਿਆ, ਮੈਂ ਸਮਝ ਗਿਆ ਸੀ ਕਿ ਇਸ “ਹਾ ਹਾ ਹਾ..” ਦੇ ਜਰੀਏ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਪੇਸ ਦਾ ਏਨਾ ਵੱਡਾ ਇਨਜੀਨੀਅਰ ਹੋ ਕੇ “ਰੱਬ” ਦੀ ਹੋਂਦ ਨੂੰ ਮੰਨਦਾ ਹੈ, ਹਾ ਹਾ ਹਾ..। ਮੈਂ ਵੀ ਇਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਵਿਗਿਆਨ ਦੀ ਤਰੱਕੀ ਦੀਆਂ ਗੱਲਾਂ ਸੁਣ ਸੁਣਾ ਕੇ ਤੁਹਾਨੂੰ ਭੁਲੇਖਾ ਪੈ ਗਿਆ ਹੈ ਕਿ ‘ਰੱਬ-ਰੁਬ’ ਕੋਈ ਨਹੀਂ, ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋਈ ਜਾ ਰਿਹਾ ਹੈ । ਤੁਸੀਂ ਇਹ ਨਹੀਂ ਮੰਨਦੇ ਕਿ ਕੁਦਰਤ ਅਤੇ ਕੁਦਰਤੀ ਨਿਯਮਾਂ ਦੇ ਉੱਪਰ ਵੀ ਕੋਈ ਨਿਰਾਕਾਰ ਰੱਬ ਹੈ, ਜਿਹੜਾ ਮਨੁੱਖ ਦੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਦੇਖਦਾ, ਪਰਖਦਾ, ਵਿਚਾਰਦਾ ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ
ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 16
Page Visitors: 3011