ਵੱਖ ਵੱਖ ਦੇਸ਼ਾਂ ਵੱਲੋਂ ਮੰਗੇ ਅੰਕੜੇ ਐਪਲ ਨੇ ਜਨਤਕ ਕੀਤੇ
ਵੱਖ ਵੱਖ ਦੇਸ਼ਾਂ ਵੱਲੋਂ ਮੰਗੇ ਅੰਕੜੇ ਐਪਲ ਨੇ ਜਨਤਕ ਕੀਤੇ
ਵੱਖ ਵੱਖ ਦੇਸ਼ਾਂ ਵੱਲੋਂ ਮੰਗੇ ਅੰਕੜੇ ਐਪਲ ਨੇ ਜਨਤਕ ਕੀਤੇ
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)-ਵੱਖ-ਵੱਖ ਦੇਸ਼ਾਂ ਵੱਲੋਂ ਐਪਲ ਕੰਪਨੀ ਤੋਂ ਮੰਗੇ ਗਏ ਅੰਕੜਿਆਂ ਨੂੰ ਇਸ
ਕੰਪਨੀ ਨੇ ਜਨਤਕ ਕਰ ਦਿੱਤਾ ਹੈ ਅਤੇ ਨਾਲ ਹੀ ਉਸ ਨੇ ਅਮਰੀਕੀ ਸਰਕਾਰ ਦੀ ਉਸ ‘ਪਾਬੰਦੀ’ ਦਾ ਵੀ ਵਿਰੋਧ ਕੀਤਾ ਹੈ ਜਿਸ ’ਚ ਅਮਰੀਕੀ ਕੌਮੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਬਾਰੇ ਜਾਣਕਾਰੀ ਦਾ ਸੀਮਤ ਖੁਲਾਸਾ
ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਵਿਸ਼ਵ ਭਰ ਦੀਆਂ ਸਰਕਾਰਾਂ ਵੱਲੋਂ ਭੇਜੀਆਂ ਗਈਆਂ ਅਰਜ਼ੀਆਂ ਬਾਰੇ
ਐਪਲ ਨੇ ਪਹਿਲੀ ਰਿਪੋਰਟ ਜਾਰੀ ਕੀਤੀ ਹੈ। ਐਪਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ
ਅਰਜ਼ੀਆਂ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਸਨ। ਇਨ੍ਹਾਂ ’ਚ ਕਾਨੂੰਨ ਏਜੰਸੀਆਂ ਵੱਲੋਂ ਡਕੈਤੀ,
ਗੁੰਮਸ਼ੁਦਗੀ ਜਾਂ ਅਗਵਾ ਆਦਿ ਨਾਲ ਸਬੰਧਤ ਮਾਮਲਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ।