ਏਸ਼ੀਅਨ ਹਾਕੀ ਚੈਂਪੀਅਨ ਟਰਾਫੀ; ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਇਆ।
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ; ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਇਆ।
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ; ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਇਆ।
ਫ਼ਿੰਨਲੈਂਡ, 5 ਨਵੰਬਰ (ਵਿੱਕੀ ਮੋਗਾ/ਪੰਜਾਬ ਮੇਲ)- ਜਾਪਾਨ ’ਚ ਜਾਰੀ ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ਾਂ ਦੇ ਵਰਗ ’ਚ ਅੱਜ ਤੀਸਰੇ ਲੀਗ ਮੈਚ ’ਚ ਭਾਰਤ ਨੇ ਓਮਾਨ ਨੂੰ 3-0 ਨਾਲ ਹਰਾਕੇ ਟੂਰਨਾਮੈਂਟ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਭਾਰਤ ਪਹਿਲੇ ਦੋ ਮੈਚਾਂ ’ਚ ਚੀਨ ਅਤੇ ਜਾਪਾਨ ਤੋਂ ਹਾਰ ਗਿਆ ਸੀ। ਗਿਫੁ ਦੇ ਗ੍ਰੀਨ ਸਟੇਡੀਅਮ ’ਚ ਖੇਡੇ ਗਏ ਇਸ ਮੈਚ ’ਚ ਭਾਰਤ ਵਲੋਂ ਹਿੱਸਾ ਲੈ ਰਹੀ ਜੂਨੀਅਰ ਟੀਮ ਦੇ ਅਕਾਸ਼ਦੀਪ ਸਿੰਘ ਨੇ 19ਵੇਂ ਮਿੰਟ ’ਚ ਫ਼ੀਲਡ ਗੋਲ ਕਰਕੇ ਭਾਰਤ ਨੂੰ ਇੱਕ ਗੋਲ ਦੀ ਬੜ੍ਹਤ ਦਿਵਾਈ। ਭਾਰਤ ਵਲੋਂ ਦੂਸਰਾ ਫ਼ੀਲਡ ਗੋਲ ਤਲਵਿੰਦਰ ਸਿੰਘ ਨੇ ਮੈਚ ਦੇ 30ਵੇਂ ਮਿੰਟ ’ਚ ਕੀਤਾ। ਅੱਧ ਸਮੇਂ ਤੱਕ ਭਾਰਤ ਓਮਾਨ ਤੋਂ 2-0 ਨਾਲ ਅੱਗੇ ਸੀ। ਦੂਸਰੇ ਅੱਧ ’ਚ ਵੀ ਭਾਰਤੀ ਟੀਮ ਓਮਾਨ ’ਤੇ ਭਾਰੂ ਦਿਸੀ। ਪਰ ਮਿਲੇ ਮੌਕਿਆਂ ਦਾ ਭਰਪੂਰ ਫਾਇਦਾ ਨਹੀਂ ਉਠਾ ਸਕੀ। ਭਾਰਤ ਵਲੋਂ ਤੀਸਰਾ ਗੋਲ ਮੈਚ ਦੇ 62ਵੇਂ ਮਿੰਟ ’ਚ ਅਮਿਤ ਰੋਹੀਦਾਸ ਨੇ ਪੇਨਲਟੀ ਕਾਰਨਰ ਰਾਹੀਂ ਕੀਤਾ। ਪੁਰਸ਼ ਵਰਗ ਖੇਡੇ ਗਏ ਦੋ ਹੋਰ ਮੁਕਾਬਲਿਆਂ ’ਚ ਚੀਨ ਨੇ ਜਾਪਾਨ ਨੂੰ 3-1 ਨਾਲ ਹਰਾਇਆ, ਜਦਕਿ ਪਾਕਿਸਤਾਨ ਨੇ ਇੱਕ ਰੋਮਾਂਚਿਤ ਮੁਕਾਬਲੇ ’ਚ ਮਲੇਸ਼ੀਆ ਨੂੰ 1-0 ਨਾਲ ਹਰਾਇਆ। ਪਾਕਿਸਤਾਨ ਵਲੋਂ ਮੈਚ ਦਾ ਇਕਲੌਤਾ ਗੋਲ ਪੇਨਲਟੀ ਕਾਰਨਰ ਰਾਹੀਂ ਮੈਚ ਖ਼ਤਮ ਹੋਣ ਤੋਂ ਮਹਿਜ਼ 10 ਸਕਿੰਟ ਪਹਿਲਾਂ ਸ਼ਫਾਕਤ ਰਸੂਲ ਨੇ ਕੀਤਾ। ਭਾਰਤ ਆਪਣਾ ਲੀਗ ਦਾ ਅਗਲਾ ਮੈਚ ਵੀਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਦੇ ਖਿਲਾਫ਼ ਖੇਡੇਗਾ।