ਖ਼ਬਰਾਂ
ਅਮਰੀਕਾ ਦਾ ਨਾਮੀ ਗੁਜਰਾਤੀ ਆਗੂ ਗ੍ਰਿਫ਼ਤਾਰ
Page Visitors: 2531
ਅਮਰੀਕਾ ਦਾ ਨਾਮੀ ਗੁਜਰਾਤੀ ਆਗੂ ਗ੍ਰਿਫ਼ਤਾਰ
ਨਿਊਜਰਸੀ, 3 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਅਮਰੀਕਾ ਦੀ ਨਾਮੀ ਗੁਜਰਾਤੀ ਸੰਸਥਾ ‘ਫੈਡਰੇਸ਼ਨ ਆਫ ਗੁਜਰਾਤੀ ਐਸੋਸੀਏਸ਼ਨ’ ਦੇ ਖ਼ਜ਼ਾਨਚੀ ਨੂੰ ਨਿਊਜਰਸੀ ਦੀ ਪੁਲਿਸ ਨੇ ਧੋਖਾਦੇਹੀ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਉਸ ਉਪਰ ਗਬਨ ਦੇ ਚਾਰਜ ਲਗਾਏ ਗਏ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੁਜਰਾਤੀ ਫੈਡਰੇਸ਼ਨ ਦੇ ਖ਼ਜ਼ਾਨਚੀ ਦੇ ਅਹੁਦੇ ਉਪਰ ਤਾਇਨਾਤ ਰਹੇ ਗਰੀਸ਼ਚਾ ਪਟੇਲ ਨੇ 2006 ਤੋਂ 2012 ਦੇ ਆਪਣੇ ਕਾਰਜਕਾਲ ਦੌਰਾਨ ਸੰਸਥਾ ਦੇ ਖਾਤੇ ਵਿਚੋਂ 85844 ਡਾਲਰ ਦੇ ਚੈਕ ਆਪਣੇ ਨਾਮ ਕੱਟੇ ਸਨ। ਇਸ ਗੱਲ ਦਾ ਪਤਾ ਉਦੋਂ ਲੱਗਿਆ, ਜਦੋਂ ਨਵੀਂ ਕਮੇਟੀ ਚੁਣਨ ਉਪਰੰਤ ਬੀਤੇ ਦਿਨੀਂ ‘ਫੈਡਰੇਸ਼ਨ ਆਫ ਗੁਜਰਾਤੀ ਐਸੋਸੀਏਸ਼ਨਸ ਦੇ ਖਾਤੇ ਆਡਿਟ ਕੀਤੇ ਗਏ।
ਗਿਰੀਸ਼ਚਾ ਪਟੇਨ ਨੂੰ ਨਿਊਜਰਸੀ ਦੀ ਫਰੈਕਲਿਨ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਜੱਜ ਰੌਬਰਿਟ ਰੀਡ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਦਿਆਂ ਪਟੇਲ ਨੂੰ ਸਮਰਸੈਟ ਕਾਊਂਟੀ ਜੇਲ੍ਹ ਭੇਜ ਦਿੱਤਾ।