ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 15
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 15
Page Visitors: 2978

 ਅਜੋਕਾ ਗੁਰਮਤਿ ਪ੍ਰਚਾਰ?” ਭਾਗ 15
ਅਜੋਕੇ ਇਕ ਗੁਰਮਤਿ ਪ੍ਰਚਾਰਕ ਸ: ਸਿੰਘ ਮ: ਜੀ ਦੀ ਲਿਖਤ ਜੀਵ ਅਤੇ ਜੂਨਾਂਬਾਰੇ ਵਿਚਾਰ ਚੱਲ ਰਹੀ ਸੀ
ਵਿਦਵਾਨ ਜੀ ਲਿਖਦੇ ਹਨ- ਪਸ਼ੂ, ਪੰਛੀ, ਦਰੱਖਤ, ਮੱਨੁਖ, ਕੀੜੇ ਆਦਿ… (ਜਿੰਨ੍ਹਾ ਨੂੰ ਅਸੀਂ ਜੂਨਾਂ ਆਖਦੇ ਹਾਂ) ਨੂੰ ਰੱਬ ਵਲੋਂ ਕੋਈ ਸਜਾ ਨਹੀਂ ਦਿਤੀ ਹੋਈ, ਬਲਕੇ ਇਸ ਧਰਤੀ ਤੇ ਸੱਭ ਦੀ ਜਰੂਰਤ ਹੈਮਿਸਾਲ ਦੇ ਤੌਰ ਤੇ ਦਰੱਖਤਾਂ ਤੋਂ ਬਿਨਾ ਅਸੀਂ ਇੱਕ ਸਾਹ ਵੀ ਨਹੀਂ ਲੈ ਸਕਦੇ, ਜੇ ਗੰਦਗੀ ਦੇ ਕੀੜੇ ਖ਼ਤਮ ਹੋ ਜਾਣ ਤਾਂ ਵੀ ਹਰ ਪਾਸੇ ਬਦਬੂ ਫੈਲ ਜਾਵੇਗੀ ਇਸ ਧਰਤੀ ਤੇ ਹਰ ਇੱਕ ਜੀਵ ਦੀ ਕਿਸੇ ਦੂਸਰੇ ਜੀਵ ਨੂੰ ਜਰੂਰਤ ਹੈ
ਵਿਚਾਰ- ਇਸੇ ਮਿਲਦੇ ਜੁਲਦੇ ਵਿਸ਼ੇ ਬਾਰੇ ਵਿਦਵਾਨ ਜੀ ਨਾਲ ਕੁਝ ਸਮਾਂ ਪਹਿਲਾਂ ਫੇਸ ਬੁੱਕ ਤੇ ਮੇਰਾ ਵਿਚਾਰ ਵਟਾਂਦਰਾ ਹੋਇਆ ਸੀ, ਪੇਸ਼ ਹਨ ਉਸ ਵਿਚਾਰ ਵਟਾਂਦਰੇ ਵਿੱਚੋਂ ਕੁਝ ਅੰਸ਼:-
ਸ: ਸਿੰਘ ਮ:- ਜਿਸ ਨੂੰ ੴ ਦੀ ਸਮਝ ਲੱਗ ਜਾਂਦੀ ਹੈ ਉਸ ਦੇ ਅੰਦਰ ਦੇ ਆਵਾਗਵਣ (ਜਨਮ ਮਰਣ) ਮੁੱਕ ਜਾਂਦੇ ਹਨ ਉਸ ਨੂੰ ਸਮਝ ਆ ਜਾਂਦੀ ਹੈ ਕਿ- 
ਏਕੋ ਏਕੁ ਵਰਤੈ ਸਭੁ ਸੋਈ ਗੁਰਮੁਖਿ ਵਿਰਲਾ ਬੂਝੈ ਕੋਈ
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ
” (1044)
ਜਸਬੀਰ ਸਿੰਘ ਵਿਰਦੀ:- ਵੀਰ ਜੀ! ਇਹ ਠੀਕ ਹੈ ਕਿ ਸਭ ਵਿੱਚ ਉਹੀ ਇੱਕ ਵਰਤਦਾ ਹੈ ਪਰ ਸਵਾਲ ਇਹ ਹੈ ਕਿ ਸਭ ਜੀਵਾਂ ਵਿੱਚ ਉਹ ਇੱਕੋ ਵਰਤਣ ਦੇ ਬਾਵਜੂਦ, ਜੀਵਾਂ ਵਿੱਚ ਫਰਕ ਕਿਉਂ ਹੈ ? ਕੋਈ ਇਨਸਾਨ ਤੇ ਕੋਈ ਪਛੂ, ਪੰਛੀ ਕਿਉਂ ਹੈ? ਉਸ ਨੇ ਹੋਰ ਜੂਨਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ ਹੈ ? ਮਨੁੱਖ ਨੂੰ ਹੋਰ ਜੂਨਾਂ ਦਾ ਸਰਦਾਰ ਕਿਉਂ ਬਣਾਇਆ ਹੈ ? ਸਭ ਵਿੱਚ ਵੱਖ ਵੱਖ ਤਰੀਕੇ ਨਾਲ ਕਿਉਂ ਵਰਤਦਾ ਹੈ ? ਜਿਸ ਨੂੰ ਤੁਸੀਂ ਅੰਦਰਲੇ ਆਵਾਗਵਣ (ਜਨਮ ਮਰਣ) ਕਹਿੰਦੇ ਹੋ, ਜੇ ਉਸ ਦੀ ਕੋਈ ਪਰਵਾਹ ਨਾ ਕਰੇ, ਤਾਂ ਤੁਹਾਡੀ ਸੋਚ ਵਾਲੇ ੴ ਨੂੰ ਸਮਝਣ ਜਾਂ ਨਾ ਸਮਝਣ ਨਾਲ ਕੀ ਫਰਕ ਪੈਂਦਾ ਹੈ ?
ਸ: ਸਿੰਘ ਮ:- ਜਸਬੀਰ ਸਿੰਘ ਜੀ! ਜੋ ਵੀ ਇਸ ਬ੍ਰਹਮੰਡ ਵਿੱਚ ਦਿਸ ਰਿਹਾ ਹੈ, ਇਸ ਸਭ ਦੀ ਜਰੂਰਤ ਹੈ , ਕੀੜੀ ਤੋਂ ਲੈ ਕੇ ਹਾਥੀ ਤੱਕ, ਰੇਤ ਦੇ ਕਣ ਤੋਂ ਲੈ ਕੇ ਧਰਤੀ, ਸੂਰਜ, ਚੰਦ੍ਰਮਾ.. ਸਾਰਾ ਕੁਝ ਜਰੂਰੀ ਹੈ
ਜਸਬੀਰ ਸਿੰਘ- ਸ: ਸਿੰਘ ਜੀ! ਜਰੂਰਤ ਵੱਖਰਾ ਵਿਸ਼ਾ ਹੈ, ਪਰ ਸਵਾਲ ਇਹ ਹੈ ਕਿ- ਸਭ ਵਿੱਚ ਉਹੀ ਇੱਕ ਵਰਤਦਾ ਹੈ ਪਰ ਫੇਰ ਵੀ ਸਭ ਜੀਵਾਂ ਵਿੱਚ ਫਰਕ ਕਿਉਂ ਹੈ ? ਕੋਈ ਇਨਸਾਨ ਤੇ ਕੋਈ ਪਛੂ , ਪੰਛੀ ਕਿਉਂ ਹੈ ? ਉਸ ਨੇ ਹੋਰ ਜੂਨਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ ਹੈ ? ਮਨੁੱਖ ਨੂੰ ਹੋਰ ਜੂਨਾਂ ਦਾ ਸਰਦਾਰ ਕਿਉਂ ਬਣਾਇਆ ਹੈ ? ਸਭ ਵਿੱਚ ਵੱਖ ਵੱਖ ਤਰੀਕੇ ਨਾਲ ਕਿਉਂ ਵਰਤਦਾ ਹੈ ? ਜਿਸ ਨੂੰ ਤੁਸੀਂ ਅੰਦਰਲੇ ਆਵਾਗਵਣ (ਜਨਮ ਮਰਣ) ਕਹਿੰਦੇ ਹੋ, ਜੇ ਉਸ ਦੀ ਕੋਈ ਪਰਵਾਹ ਨਾ ਕਰੇ, ਤਾਂ ਤੁਹਾਡੀ ਸੋਚ ਵਾਲੇ ੴ ਨੂੰ ਸਮਝਣ ਜਾਂ ਨਾ ਸਮਝਣ ਨਾਲ ਕੀ ਫਰਕ ਪੈਂਦਾ ਹੈ ? ਸਭ ਚ ਉਹ ਇੱਕੋ ਵਰਤਦਾ ਹੈ, ਪਰ ਫੇਰ ਵੀ ਕੋਈ ਉੱਚਤਮ ਦਰਜੇ ਦੀ ਵਿਦਿਆ ਹਾਸਲ ਕਰਕੇ ਵੀ ਅਤੇ ਆਰਥਿਕ ਪੱਖੋਂ ਤਕੜਾ ਹੋਣ ਦੇ ਬਾਵਜੂਦ ਵੀ, ਗਰੀਬਾਂ ਤੇ ਲਾਚਾਰਾਂ ਪ੍ਰਤੀ ਕੋਈ ਹਮਦਰਦੀ ਨਹੀਂ ਰੱਖਦਾਇਸ ਦੇ ਉਲਟ ਕੋਈ ਦੁਨਿਆਵੀ ਪੜ੍ਹਾਈ ਘੱਟ ਪੜ੍ਹਿਆ ਅਤੇ ਆਰਥਿਕ ਪੱਖੋਂ ਪਛੜਿਆ ਹੋਣ ਦੇ ਬਾਵਜੂਦ ਗਰੀਬਾਂ ਤੇ ਲਾਚਾਰਾਂ ਪ੍ਰਤੀ ਹਮਦਰਦੀ ਰੱਖਦਾ ਹੈ ਇਹ ਫਰਕ ਕਿਉਂ ?
ਕਈਆਂ ਕੋਲੋਂ ਉਹ ਚੰਗਿਆਈਆਂ ਕਿਉਂ ਖੋਹ ਲੈਂਦਾ ਹੈ-
 ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (417)
ਸ: ਸਿੰਘ ਮ:- ਜਸਬੀਰ ਸਿੰਘ ਜੀ! ਪਹਿਲਾਂ ਇਸ ਪੰਗਤੀ ਨੂੰ ਸਮਝਣ ਦੀ ਖੇਚਲ ਕਰੋ-
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ” (695)
ਜਸਬੀਰ ਸਿੰਘ:- ਇਸ ਦਾ ਅਰਥ ਇਹ ਹੈ ਕਿ ਜਿਹੜਾ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਰਤਦਾ ਹੈ ਉਹੀ ਮਨੁੱਖ ਦੇ ਅੰਦਰ ਵੀ ਵਰਤਦਾ ਹੈ ਅਰਥਾਤ ਅੰਦਰ ਬਾਹਰ ਸਭ ਥਾਂ ਉਹੀ ਵਰਤਦਾ ਹੈ ਪਰ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ- ਸਭ ਵਿੱਚ ਉਹ ਇੱਕੋ ਵਰਤਦਾ ਹੈ, ਪਰ ਫੇਰ ਵੀ ਵੱਖ ਵੱਖ ਜੀਵਾਂ ਵਿੱਚ ਵੱਖ ਵੱਖ ਤਰੀਕੇ ਨਾਲ ਕਿਉਂ ਵਰਤਦਾ ਹੈ ?
ਸ: ਸਿੰਘ ਮ:- 
ਪ੍ਰਥਮੇ ਤੇਰੀ ਨੀਕੀ ਜਾਤਿ ਦੁਤੀਆ ਤੇਰੀ ਮਨੀਐ ਪਾਂਤ
ਤ੍ਰਿਤੀਆ ਤੇਰਾ ਸੁੰਦਰ ਥਾਨੁ ਬਿਗੜ ਰੂਪ ਮਨ ਮਹਿ ਅਭਿਮਾਨੁ
1
ਸੋਹਨੀ ਸਰੂਪਿ ਸੁਜਾਣਿ ਬਿਚਖਨਿ ਅਤਿ ਗਰਬੈ ਮੋਹਿ ਫਾਕੀ ਤੂੰ 1 ਰਹਾਉ
ਅਤਿ ਸੂਚੀ ਤੇਰੀ ਪਾਕਸਾਲ ਕਰਿ ਇਸਨਾਨੁ ਪੂਜਾ ਤਿਲਕੁ ਲਾਲ
ਗਲੀ ਗਰਬਹਿ ਮੁਖਿ ਗੋਵਹਿ ਗਿਆਨ ਸਭਿ ਬਿਧਿ ਖੋਈ ਲੋਭਿ ਸੁਆਨ
2
ਕਾਪਰ ਪਹਿਰਹਿ ਭੋਗਹਿ ਭੋਗ ਆਚਾਰ ਕਰਹਿ ਸੋਭਾ ਮਹਿ ਲੋਗ
ਚੋਆ ਚੰਦਨ ਸੁਗੰਧ ਬਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ
3
ਅਵਰ ਜੋਨਿ ਤੇਰੀ ਪਨਿਹਾਰੀ ਇਸੁ ਧਰਤੀ ਮਹਿ ਤੇਰੀ ਸਿਕਦਾਰੀ
ਸੁਇਨਾ ਰੂਪਾ ਤੁਝ ਪਹਿ ਦਾਮ ਸੀਲੁ ਬਿਗਾਰਿਓ ਤੇਰਾ ਕਾਮ
4
ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ਸਾ ਬੰਦੀ ਤੇ ਲਈ ਛਡਾਇ
ਸਾਧਸੰਗਿ ਮਿਲਿ ਹਰਿ ਰਸੁ ਪਾਇਆ ਕਹੁ ਨਾਨਕ ਸਫਲ ਓਹ ਕਾਇਆ
5
ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ਅਤਿ ਸੂੰਦਰਿ ਬਿਚਖਨਿ ਤੂੰ 1 ਰਹਾਉ ਦੂਜਾ” (374)
ਅਰਥ- (ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈ, ਚਤੁਰ ਹੈ ਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿੱਚ ਫਸੀ ਪਈ ਹੈਂ 1 ਰਹਾਉ । 
(ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ; ਦੂਜੇ ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ; ਤੀਜੇ ਤੇਰਾ ਸੋਹਣਾ ਸਰੀਰ ਹੈ, ਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿੱਚ ਅਹੰਕਾਰ ਹੈ 1
(ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿੱਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ ਤੂੰ ਇਸ਼ਨਾਨ ਕਰਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉੱਤੇ ਲਾਲ ਤਿਲਕ ਲਾ ਲੈਂਦੀ ਹੈਂ ਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈ ਪਰ ਕੁੱਤੇ-ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ 2
(ਹੇ ਜੀਵ-ਇਸਤ੍ਰੀ!) ਤੂੰ (ਸੋਹਣੇ ਕੱਪੜੇ ਪਹਿਨਦੀ ਹੈਂ, ਦੁਨੀਆਂ ਦੇ ਸਾਰੇ) ਭੋਗ ਭੋਗਦੀ ਹੈਂ, ਜਗਤ ਵਿੱਚ ਸੋਭਾ ਖੱਟਣ ਲਈ ਤੂੰ ਅਤਰ, ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ 3
(ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ) ਤੇਰੀਆਂ ਸੇਵਕ ਹਨ, ਇਸ ਧਰਤੀ (ਸਰੀਰ) ਉੱਤੇ ਤੇਰੀ ਹੀ ਸਰਦਾਰੀ (ਹੋਣੀ ਚਾਹੀਦੀ) ਹੈ ਤੇਰੇ ਪਾਸ ਸੋਨਾ ਚਾਂਦੀ ਹੈ ਧਨ-ਪਦਾਰਥ (ਭਾਵ ਸ਼ੁਭ ਗੁਣਾਂ ਦਾ ਖਜਾਨਾਂ) ਹੈ, ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ ਵਿਗਾੜ ਦਿੱਤਾ ਹੋਇਆ ਹੈ 4
ਹੇ ਨਾਨਕ! ਜਿਸ ਜੀਵ-ਇਸਤ੍ਰੀ ਉੱਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ .. ਆਦਿਕ ਦੀ) ਕੈਦ ਤੋਂ ਛੁਡਾ ਲੈਂਦਾ ਹੈ ਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰਕੇ) ਸਾਧ ਸੰਗਤਿ ਵਿੱਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ, ਉਹ ਸਰੀਰ ਹੀ ਕਾਮਯਾਬ ਹੈ 5
(ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਵੇਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ; ਤੂੰ (ਸੱਚ-ਮੁੱਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ 1 ਰਹਾਉ ਦੂਜਾ
 ਜਸਬੀਰ ਸਿੰਘ ਜੀ! ਇਹ ਹੈ ਆਪ ਜੀ ਦੇ ਸਵਾਲ ਦਾ ਜਵਾਬ
ਜਸਬੀਰ ਸਿੰਘ:- ਵੀਰ ਜੀ! ਇਸ ਸ਼ਬਦ ਵਿੱਚ ਹੋਰ ਜੀਵਾਂ ਦੇ ਮੁਕਾਬਲੇਚ ਜੀਵ ਇਸਤ੍ਰੀ (ਇਨਸਾਨ) ਨੂੰ ਜੋ ਸੁਖ ਸਹੂਲਤਾਂ ਮਿਲੀਆਂ ਹੋਈਆਂ ਹਨ, ਅਤੇ ਫੇਰ ਵੀ ਇਹ ਉਨ੍ਹਾਂ ਦੀ ਦੁਰ-ਵਰਤੋਂ ਕਰਦਾ ਹੈ, ਉਸ ਦਾ ਜ਼ਿਕਰ ਹੈ ਮੇਰੇ ਕਿਸੇ ਸਵਾਲ ਦਾ ਜਵਾਬ ਇਸ ਵਿੱਚ ਨਹੀਂ ਹੈ ਜੀ ਪਰ ਕਾਮ, ਕ੍ਰੋਧ, ਲੋਭ ਮੋਹ, ਹੰਕਾਰ ਆਦਿਕ, ਜੂਨਾਂ ਹੁੰਦੀਆਂ ਹਨ ਇਹ ਮੈਨੂੰ ਨਹੀਂ ਸੀ ਪਤਾ, ਇਹ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ
ਸ: ਸਿੰਘ ਮ:- ਜਸਬੀਰ ਸਿੰਘ ਜੀ! ਆਪ ਜੀ ਦੇ ਸਵਾਲਾਂ ਦੇ ਜਵਾਬ-
ਸਵਾਲ 1- ਕਿਸੇ ਜੀਵ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ, ਇਸ ਵਿੱਚ ਜੀਵ ਦਾ ਕੀ ਕਸੂਰ ?’ ਮਨੁੱਖ ਨੂੰ ਹੋਰ ਜੂਨਾਂ ਦਾ ਸਰਦਾਰ ਬਣਾਇਆ, ਮਨੁੱਖ ਦੀ ਤਰਫਦਾਰੀ ਕਿਉਂ ?
ਜਵਾਬ- ਆਪ ਜੀ ਪਹਿਲਾਂ ਇਹ ਦੱਸੋ ਕਿ ਗੁਰਬਾਣੀ ਅਨੁਸਾਰ ਕਿਹੜੀਆਂ ਜੂਨਾਂ ਦਾ ਮਨੁੱਖ ਨੂੰ ਸਰਦਾਰ ਕਿਹਾ ਹੈ ?
ਸਵਾਲ 2- ਸਭਚ ਉਹ ਇੱਕੋ ਵਰਤਦਾ ਹੈ ਫੇਰ ਵੀ ਮਨੁੱਖ ਅਤੇ ਹੋਰ ਸਾਰੇ ਜੀਵਾਂ ਵਿੱਚ ਉਹ ਇੱਕੋ ਜਿਹਾ ਕਿਉਂ ਨਹੀਂ ਵਰਤਦਾ ?
ਜਵਾਬ- ਲੱਗਦਾ ਹੈ ਆਪ ਜੀ ’ (ਪਰਮਾਤਮਾ) ਦੇ ਕੀਤੇ ਤੇ ਖੁਸ਼ ਨਹੀਂ ਹੋ ਆਪ ਜੀ ਦੇ ਹਰ ਸਵਾਲ ਦਾ ਜਵਾਬ ਗੁਰਬਾਣੀ ਦੇ ਰਹੀ ਹੈ-
      “ਮੇਰੇ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ਕੋਇ ਨ ਕਿਸ ਹੀ ਜੇਹਾ ਉਪਾਇਆ
          ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ
” (1056) 
ਹੁਣ ਇਹ ਨਾ ਕਹਿਣਾ ਕਿ ਧਰਤੀ ਅਤੇ ਸੂਰਜ ਵਿੱਚ; ਕੀੜੀ ਅਤੇ ਹਾਥੀ ਵਿੱਚ, ਜਸਬੀਰ ਸਿੰਘ ਵਿੱਚ ਅਤੇ ਸ: ਸਿੰਘ ਮ: ਵਿੱਚ ….ਫਰਕ ਕਿਉਂ ਹੈ ? ਇਸ ਨੂੰ ਹੀ ਤਾਂ ਨਿਰੰਕਾਰਦੀ ਖੇਲ੍ਹ ਕਹਿੰਦੇ ਹਨ
ਸਵਾਲ 3- ਜਿਸ ਨੂੰ ਤੁਸੀਂ ਅੰਦਰਲੇ ਆਵਾਗਵਣ (ਜਨਮ ਮਰਣ) ਕਹਿੰਦੇ ਹੋ, ਜੇ ਉਸ ਦੀ ਕੋਈ ਪਰਵਾਹ ਨਾ ਕਰੇ, ਤਾਂ ਤੁਹਾਡੀ ਸੋਚ ਵਾਲੇ ੴ ਨੂੰ ਸਮਝਣ ਜਾਂ ਨਾ ਸਮਝਣ ਨਾਲ ਕੀ ਫਰਕ ਪੈਂਦਾ ਹੈ ?
ਜਵਾਬ- ਹਾਂ ਫਰਕ ਪੈਂਦਾ ਹੈ, ਸਮਝਣ ਵਾਲਾ ਜੀਵ ਆਪਣਾ ਜੀਵਨ ਸਵਾਰ ਸਕਦਾ ਹੈ , ਬੰਦਾ ਬਣ ਸਕਦਾ ਹੈ ਨਾ ਸਮਝਣ ਵਾਲਾ ਜੀਵ ਪਸ਼ੂ ਤੋਂ ਬਿਨਾ ਕੁਝ ਵੀ ਨਹੀਂ- 
    “ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ
    ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਵਾਰ
    ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ
    ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ
   ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ 
    ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ
” (1418)
ਜਸਬੀਰ ਸਿੰਘ:- 1- ਤੁਸੀਂ ਬਾਰ ਬਾਰ ਅੰਦਰਲੀਆਂ ਜੂਨਾਂ ਦੀ ਗੱਲ ਕਰੀ ਜਾਂਦੇ ਹੋ ਅੰਦਰਲੀਆਂ ਕੋਈ ਜੂਨਾਂ ਹੁੰਦੀਆਂ ਵੀ ਹਨ ਜਾਂ ਨਹੀਂ ਇਸ ਬਾਰੇ ਵੀ ਵਿਚਾਰ ਕਰ ਲਈ ਜਾਵੇਗੀ, ਪਰ ਸੰਸਾਰ ਤੇ ਹੋਰ ਜੋ ਅਨੇਕਾਂ ਜੂਨਾਂ ਹਨ, ਮੈਂ ਉਨ੍ਹਾਂ ਦੀ ਗੱਲ ਕਰ ਰਿਹਾ ਹਾਂ ਜਿਵੇਂ ਬੈਲ ਨੂੰ ਕੋਹਲੂ ਜਾਂ ਹਲ਼ ਅੱਗੇ ਜੋਤ ਕੇ ਕੰਮ ਲਿਆ ਜਾਂਦਾ ਹੈ ਘੋੜੇ, ਹਾਥੀ ਆਦਿ ਨੂੰ ਮਨੁੱਖ ਸਵਾਰੀ ਲਈ ਵਰਤਦਾ ਹੈ ਗਧੇ ਤੋਂ ਭਾਰ ਢੋਣ ਦਾ ਕੰਮ ਲਿਆ ਜਾਂਦਾ ਹੈ ਮੈਂ ਇਨ੍ਹਾਂ ਜੂਨਾਂ ਦੀ ਗੱਲ ਕਰ ਰਿਹਾ ਹਾਂ, ਜਿਨ੍ਹਾਂ ਤੇ ਮਨੁੱਖ ਆਪਣਾ ਹੁਕਮ ਚਲਾਂਦਾ ਹੈ ਅਤੇ ਇਨ੍ਹਾਂ ਜੂਨਾਂ ਦੇ ਜੀਵਾਂ ਤੇ ਹੀ ਮਨੁੱਖ ਦੀ ਸਰਦਾਰੀ ਹੈ
2- ਤੁਸੀਂ ਕਿਹਾ ਹੈ ਕਿ ਇਹ ਕਰਤੇ ਦੀ ਖੇਡ ਹੈmmਮੈਂ ਤੁਹਾਡੀ ਇਸ ਗੱਲ ਤੋਂ ਇਨਕਾਰੀ ਨਹੀਂ ਪਰ ਹਰ ਖੇਡ ਦੇ ਕੋਈ ਨਿਯਮ ਹੁੰਦੇ ਹਨ, ਕੋਈ ਇਨਸਾਫ ਹੁੰਦਾ ਹੈ ਪਰ ਕੀ ਉਸ ਕਰਤੇ ਦੀ ਇਸ ਖੇਡ ਦਾ ਕੋਈ ਨਿਯਮ, ਕੋਈ ਇਨਸਾਫ ਨਹੀਂ ? ਜਿਸ ਨੂੰ ਜੀ ਕੀਤਾ ਮਨੁੱਖ ਬਣਾ ਦਿੱਤਾ, ਜਿਸ ਨੂੰ ਜੀ ਕੀਤਾ ਵਿਸ਼ਟਾ ਦਾ ਕੀੜਾ ਬਣਾ ਦਿੱਤਾ? ਇਨਸਾਨ ਨੂੰ ਕੰਪੀਊਟਰ ਵਰਗਾ ਤੇਜ ਦਿਮਾਗ ਦੇ ਦਿੱਤਾ ਹੋਰ ਜੀਵਾਂ ਨੂੰ ਬੋਲਣ, ਸੋਚਣ, ਸਮਝਣ ਦੀ ਸਮਰੱਥਾ ਨਹੀਂ ਦਿੱਤੀ ਸਵਾਲ ਇਹ ਹੈ ਕਿ ਉਸ ਦੀ ਖੇਡ ਦਾ ਕੋਈ ਨਿਯਮ ਹੈ ਕਿ ਨਹੀਂ ? ਤੁਸੀਂ ਕਰਮਾਂ ਦੇ ਫਲ਼ ਨੂੰ ਨਹੀਂ ਮੰਨਦੇ ਅਤੇ ਕਹਿੰਦੇ ਹੋ ਕਿ ਜੀਵਾਂ ਨੂੰ ਜੂਨਾਂ ਵਿੱਚ ਪੈਣ ਦੀ ਸਜ਼ਾ ਨਹੀਂ ਮਿਲੀ ਬਲਕਿ ਇਹ ਕਰਤੇ ਦੀ ਖੇਡ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੀ ਜਰੂਰਤ ਹੈ, ਤਾਂ ਫੇਰ ਉਸ ਕਰਤੇ ਦੀ ਇਸ ਖੇਡ ਵਿੱਚ ਇਨਸਾਫ ਨਜ਼ਰ ਕਿਉਂ ਨਹੀਂ ਆਉਂਦਾ ? ਆਖਿਰ ਤਾਂ ਮਨੁੱਖ ਅਤੇ ਹੋਰ ਸਾਰੇ ਜੀਵ ਉਸ ਦੀ ਖੇਡ ਦਾ ਹਿੱਸਾ ਹਨ, ਸਭ ਨੂੰ ਉਸੇ ਨੇ ਹੀ ਪੈਦਾ ਕੀਤਾ ਹੈ ਫੁਰਮਾਨ ਹੈ-
ਹਰਿ ਆਪਿ ਬਹਿ ਕਰੈ ਨਿਆਉ ਕੁੜਿਆਰ ਸਭ ਮਾਰਿ ਕਢੋਇ ” (89)
ਜੇ ਪਿਛਲੇ ਜਨਮ ਦੇ ਕਰਮਾਂ ਦਾ ਫਲ਼ ਨਹੀਂ ਤਾਂ ਕੀ ਬੇ-ਹਿਸਾਬਾ ਹੀ ਉਸ ਨੇ ਕਿਸੇ ਨੂੰ ਮਨੁੱਖ ਬਣਾ ਦਿੱਤਾ, ਕਿਸੇ ਨੂੰ ਬੈਲ ਜਾਂ ਘੋੜਾ ਬਣਾ ਦਿੱਤਾ ? ਮੇਰਾ ਮੁਖ ਸਵਾਲ ਇਹੀ ਹੈ ਕਿ ਸਾਰਿਆਂ ਵਿੱਚ ਵਰdਤਾ ਹੋਇਆ ਵੀ ਉਹ ਸਾਰਿਆਂ ਵਿੱਚ ਇੱਕੋ ਜਿਹਾ ਕਿਉਂ ਨਹੀਂ ਵਰਤਦਾ?3- “ਸਮਝਣ ਵਾਲਾ ਆਪਣਾ ਜੀਵਨ ਸਵਾਰ ਸਕਦਾ ਹੈ”,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.