rwgI vloN ivdySI AOrq nwl eIlU eIlU krn qoN bwAd , cOr-brdwr ny vI nvW cMd cwiVHAw [
jsbIr isMG p`tI 0 93560 24684
ਕੈਨੇਡਾ ਨਿਵਾਸੀ ਇੱਕ ਵਿਦੇਸ਼ੀ ਔਰਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਕੀਤੀ ‘ਈਲੂ ਈਲੂ’ ਦੀ ਛੱਪੀ ਖਬਰ ਦੀ ਤਾਂ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਕਿ ਸ੍ਰੀ ਦਰਬਾਰ ਸਾਹਿਬ ਦੇ ਇੱਕ ਚੌਰ ਬਰਦਾਰ ਨੇ ਆਪਣੀ ਮਾਂ ਨਾਲੋ ਵੀ ਵੱਡੀ ਉਮਰ ਦੀ ਇੱਕ ਅੰਮ੍ਰਿਤਧਾਰੀ ਔਰਤ ਨਾਲ ਛੇੜ ਛਾੜ ਕਰਕੇ, ਨਵਾਂ ਇਤਿਹਾਸ ਸਿਰਜ ਦਿੱਤਾ ਹੈ ਜਦ ਕਿ ਔਰਤ ਦੀ ਸ਼ਕਾਇਤ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਦੇ ਆਦੇਸ਼ਾਂ ਤੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਕਥਿਤ ਦੋਸ਼ੀ ਨੂੰ ਮੁਅੱਤਲ ਕਰਕੇ ਮਾਮਲਾ ਜਾਂਚ ਪ੍ਰੀਕਿਰਿਆ ਵਿੱਚ ਪਾ ਦਿੱਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਥਕ ਸਭਾ ਵਿੱਚ ਬਹੁਤ ਹੀ ਸਤਿਕਾਰ ਰੱਖਣ ਵਾਲੀ ਦਮਦਮੀ ਟਕਸਾਲ ਨਾਲ ਸਬੰਧਿਤ ਇੱਕ ਅੰਮ੍ਰਿਤਧਾਰੀ ਮਹਿਲਾ ਬੀਬੀ ਕੁਲਦੀਪ ਕੌਰ (ਕਾਲਪਨਿਕ ਨਾਮ) ਨੂੰ ਬੀਤੇ ਦਿਨੀ ਸ੍ਰੀ ਦਰਬਾਰ ਸਹਿਬ ਦੇ ਚੌਰ ਬਰਦਾਰ ਸ੍ਰੀ ਕਿਸ਼ਨਪਾਲ ਸਿੰਘ ਨੇ ਉਸ ਦੇ ਘਰ ਜਾ ਕੇ ਛੇੜਖਾਨੀ ਕੀਤੀ, ਜਦ ਕਿ ਕਿਸ਼ਨਪਾਲ ਸਿੰਘ ਦੀ ਉਮਰ 25 ਸਾਲ ਤੇ ਬੀਬੀ ਦੀ ਉਮਰ 57 ਸਾਲ ਦੱਸੀ ਜਾਂਦੀ ਹੈ। ਚੌਰ ਦਰਬਾਰ ਭਾਅ ਜੀ ਤਰਨ ਤਾਰਨ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ ਦਾ ਡਰਾਈਵਰ ਸੀ, ਜੋ ਬਾਬਾ ਜੀ ਦੇ ਨਾਲ ਹੀ ਬੀਬੀ ਦੇ ਘਰ ਆਇਆ ਕਰਦਾ ਸੀ ਕਿਉਕਿ 1986 ਵਿੱਚ ਬਣਾਈ ਗਈ ਪੰਥਕ ਕਮੇਟੀ ਦੇ ਪੰਜ ਮੈਂਬਰਾਂ ਵਿੱਚੋਂ ਬੀਬੀ ਇੱਕ ਮੈਂਬਰ ਦੀ ਧਰਮ ਪਤਨੀ ਹੈ, ਜਦ ਕਿ ਉਸ ਦਾ ਪਤੀ ਪਿਛਲੇ ਸਮੇਂ ਦੀ ਭੇਂਟ ਚੜ ਚੁੱਕਾ ਹੈ।
ਬਾਬਾ ਸੁਖਦੇਵ ਸਿੰਘ ਉਸ ਬੀਬੀ ਦਾ ਸ਼ਹੀਦ ਦੀ ਧਰਮ ਪਤਨੀ ਹੋਣ ਕਰਕੇ ਬਹੁਤ ਹੀ ਸਤਿਕਾਰ ਕਰਦੇ ਹਨ ਅਤੇ ਬੀਬੀ ਨੂੰ ਆਪਣੀਆ ਭੈਣਾਂ ਨਾਲੋ ਵੀ ਵੱਧ ਸਮਝਦੇ ਹਨ। ਬਾਬਾ ਜੀ ਦਾ ਨਾਲ ਬੀਬੀ ਦੇ ਘਰ ਆਉਣ ਕਰਕੇ ਕਿਸ਼ਨਪਾਲ ਸਿੰਘ ਨੇ ਬੀਬੀ ਜੀ ਨਾਲ ਨੇੜਤਾ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਕਦੇ ਕਦੇ ਇਕੱਲਾ ਵੀ ਬੀਬੀ ਜੀ ਨੂੰ ਮਿਲਣ ਲਈ ਆ ਜਾਂਦਾ। ਕ੍ਰਿਸ਼ਨਪਾਲ ਸਿੰਘ ਨੂੰ ਕਿਸੇ ਵਿੰਗੇ ਟੇਢੇ ਢੰਗ ਨਾਲ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਰਾਹੀ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਮਿਲੀ ਤੇ ਫਿਰ ਤਰੱਕੀਆਂ ਦਾ ਵੀ ਮੱਕੜ ਸਾਹਿਬ ਨੇ ਉਸ ਲਈ ਹੜ ਲਿਆ ਦਿੱਤਾ ਤੇ ਉਹ ਬਹੁਤ ਹੀ ਥੋੜੇ ਸਮੇਂ ਵਿੱਚ ਚੌਰ ਬਰਦਾਰ ਬਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਗਿਆ।
ਕੁਝ ਦਿਨ ਪਹਿਲਾਂ ਕ੍ਰਿਸ਼ਨਪਾਲ ਸਿੰਘ ਬੀਬੀ ਦੇ ਘਰ ਸ਼ਾਮੀ ਗਿਆ ਤੇ ਬੀਬੀ ਨੇ ਉਸ ਨੂੰ ਬਾਬਾ ਸੁਖਦੇਵ ਸਿੰਘ ਦਾ ਸਾਥੀ ਅਤੇ ਗੁਰੂ ਘਰ ਦਾ ਚੌਰ ਬਰਦਾਰ ਸਮਝ ਕੇ ਉਸ ਦੀ ਆਉ ਭਗਤ ਕੀਤੀ ਪਰ ਕਿਸ਼ਨਪਾਲ ਸਿੰਘ ਬੀਬੀ ਦੁਆਰਾ ਕੀਤੀ ਗਈ ਸੇਵਾ ਨੂੰ ਪੁੱਠੇ ਪਾਸੇ ਵੇਖਣ ਲੱਗ ਪਿਆ ਤੇ ਖਾਣਾ ਖਾਣ ਤੋਂ ਬਾਅਦ ਬੀਬੀ ਦੇ ਘਰ ਪਏ ਸੋਫੇ ਤੇ ਲੰਮੇ ਪੈ ਗਿਆ। ਬੀਬੀ ਦੇ ਭਤੀਜੇ ਜਿਹੜਾ ਕਿ ਐਮ.ਬੀ.ਬੀ ਸੀ ਦਾ ਵਿਦਿਆਰਥੀ ਹੈ ਨੇ ਵੀ ਉਸ ਨੂੰ ਚੱਲੇ ਜਾਣ ਲਈ ਕਿਹਾ। ਬੀਬੀ ਵੀ ਕਿਹਾ ਕਿ ਕ੍ਰਿਸ਼ਨਪਾਲ ਤੂੰ ਹੁਣ ਆਪਣੇ ਕਮਰੇ ਵਿੱਚ ਚਲਾ ਜਾ ਕਿਉਕਿ ਬੱਚੇ ਦੀ ਪੜਾਈ ਖਰਾਬ ਹੋ ਰਹੀ ਹੈ ਪਰ ਕਿਸ਼ਨਪਾਲ ਸਿੰਘ ਦੀ ਨੀਅਤ ਵਿੱਚ ਤਾਂ ਖੋਟ ਸੀ ਤੇ ਉਹ ਹੋਰ ਮਚਲਾ ਹੋਈ ਜਾਵੇ।
ਇੰਨੇ ਚਿਰ ਨੂੰ ਬੀਬੀ ਦੀ ਅੱਖ ਲੱਗ ਗਈ ਤਾਂ ਅਖੀਰ ਰਾਤ ਕਰੀਬ 10-30 ਵਜੇ ਉਸ ਨੇ ਬੀਬੀ ਨਾਲ ਜਦੋ ਛੇੜਖਾਨੀ ਕੀਤੀ ਤਾਂ ਬੀਬੀ ਨੇ ਫਿਰ ਮਾਈ ਭਾਗੋ ਦਾ ਰੂਪ ਧਾਰਨ ਕਰਕੇ ਆਪਣੇ ਭਤੀਜੇ ਨੂੰ ਨਾਲ ਲੈ ਕੇ ਉਸ ਦੀ ਛਿਤਰਾਉਣ ਤਾਂ ਪੂਰੀ ਕੀਤੀ ਤੇ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਕਿਸ਼ਨਪਾਲ ਸਿੰਘ ਰਾਤ ਹੋਈ ਗਲਤੀ ਦੀ ਜਦੋਂ ਮੁਆਫੀ ਮੰਗਣ ਲਈ ਅਗਲੇ ਦਿਨ ਸਵੇਰੇ ਬੀਬੀ ਦੇ ਘਰ ਆਇਆ ਤਾਂ ਬੀਬੀ ਨੇ ਫਿਰ ਵਿਰਾਟ ਰੂਪ ਧਾਰਨ ਕਰ ਲਿਆ ਤੇ ਉਸ ਦੀ ਦੁੜਿਕੀਆਂ ਲਗਵਾ ਦਿੱਤੀਆਂ।
ਬੀਬੀ ਨੇ ਇਸ ਘਟਨਾ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੂੰ ਦੱਸਿਆ ਤਾਂ ਉਹਨਾਂ ਨੇ ਤੁਰੰਤ ਸ਼ਕਾਇਤ ਲਿਖ ਕੇ ਭੇਜਣ ਲਈ ਕਿਹਾ। ਬੀਬੀ ਜਦੋਂ ਸ਼ਕਾਇਤ ਦੇਣ ਵਾਸਤੇ ਗਈ ਤਾਂ ਕ੍ਰਿਸ਼ਨਪਾਲ ਸਿੰਘ ਨੂੰ ਬੀਬੀ ਦੇ ਆਹਮੋ ਸਾਹਮਣੇ ਕੀਤਾ ਗਿਆ ਤਾਂ ਕ੍ਰਿਸ਼ਨਪਾਲ ਸਿੰਘ ਫਿਰ ਆਪਣੇ ਆਪ ਨੂੰ ਨਿਰਦੋਸ਼ ਦੱਸ ਕੇ ਉਲਟਾ ਬੀਬੀ ਨੂੰ ਹੀ ਦੋਸ਼ੀ ਠਹਿਰਾ ਰਿਹਾ ਸੀ, ਜਿਸ ਦਾ ਬੀਬੀ ਦੇ ਭਤੀਜੇ ਡਾਂ ਮਨਰਾਜ ਸਿੰਘ ਨੇ ਵੀ ਵਿਰੋਧ ਕੀਤਾ। ਦੋਹਾਂ ਵਿੱਚ ਪਹਿਲਾਂ ਤਾਂ ਬਹਿਸ ਹੋਈ ਤੇ ਫਿਰ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਸਕੱਤਰ ਦਿਲਮੇਘ ਸਿੰਘ ਦੇ ਕਮਰੇ ਵਿੱਚ ਹੀ ਦੋਹਾਂ ਵਿੱਚਕਾਰ ਮਹਾਂ ਭਾਰਤ ਦਾ ਯੁੱਧ ਹੋਇਆ ਤੇ ਦਸਤਾਰਾਂ ਪੈਰਾਂ ਹੇਠ ਰੁੱਲੀਆਂ ਤੇ ਕੇਸ ਤੂੜੀ ਦੇ ਮੂਸਲ ਵਾਂਗ ਖਿਲਰ ਗਏ । ਗੁਰੂਦੁਆਰੇ ਦਾ ਧਾਨ ਖਾ ਕੇ ਪਲੇ ਹੋਏ ਮਹੰਤ ਕ੍ਰਿਸ਼ਨਪਾਲ ਸਿੰਘ ਨੇ ਡਾ: ਮਨਰਾਜ ਸਿੰਘ ਦੀ ਪੂਰੀ ਤਸੱਲੀ ਕਰਵਾਈ ਤੇ