ਕੈਟੇਗਰੀ

ਤੁਹਾਡੀ ਰਾਇ

New Directory Entries


ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 11)
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 11)
Page Visitors: 1

   ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 11)   
     
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥
     
ਆਪੀਨ੍Y ਆਪੁ ਸਾਜਿਓਨੁ ਆਪੇ ਹੀ ਥੰਮਿ੍ ਖਲੋਆ ॥
     ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥
     ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥
      ਚਾਰੇ ਰਾਜੇਆਪੋ-ਆਪਣੇ ਸਮੇ ਉਜਾਗਰ ਹੋਏ ਹਨਅਕਾਲ-ਪੁਰਖ ਆਪ ਹੀ ਉਨ੍ਹਾਂ ਵਿਚ ਪਰਗਟ ਹੋਇਆ । ਅਕਾਲ-ਪੁਰਖ ਨੇ ਆਪ ਹੀ ਆਪਣੇ-ਆਪ ਨੂੰ ਕੁਦਰਤ ਦੇ ਰੂਪ ਵਿਚ ਜ਼ਾਹਰ ਕੀਤਾ ਤੇ ਆਪ ਹੀ ਸ਼ਬਦ-ਗੁਰੂ ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। ਜੀਵਾਂ ਦੀ ਅਗਵਾਈ ਦੇ ਪੂਰਨੇ ਪਾਉਣ ਲਈ ਪ੍ਰਭੂ ਆਪ ਹੀ ਪੱਟੀ ਹੈਆਪ ਹੀ ਕਲਮ ਹੈ ਤੇ ਗੁਰੂ ਰੂਪ ਹੋ ਕੇ ਆਪ ਹੀ ਪੂਰਨੇ ਲਿਖਣ ਵਾਲਾ ਹੈ।
 ਸਾਰੀ ਸ੍ਰਿਸ਼ਟੀ ਤਾਂ ਜਨਮ-ਮਰਨ ਦੇ ਗੇੜ ਵਿਚ ਹੈਪਰ ਆਪ ਪ੍ਰਭੂ ਸਦਾ ਨਵਾਂ-ਨਰੋਇਆਹਰ ਨਵੇਂ ਰੰਗ ਵਿਚ ਵੀ ਹੈ ਤੇ ਨਿਰਲੇਪ ਵੀ ਹੈ ।
     ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
     ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥
      ਉਸ ਨਵੇਂ ਨਰੋਏ ਪ੍ਰਭੂ ਦੇ ਬਖਸ਼ੇ ਤਖਤ ਉੱਤੇਜਿਸ ਉੱਤੇ ਪਹਿਲੇ ਚਾਰੇ ਰਾਜੇਆਪੋ-ਆਪਣੇ ਸਮੇ ਪ੍ਰਗਟ ਹੋਏ ਸਨਹੁਣ ਰਾਜਾ ਅਰਜਨ ਬੈਠਾ ਹੋਇਆ ਹੈਗੁਰੂ ਦਾ ਚੰਦੋਆ ਚਮਕ ਰਿਹਾ ਹੈਸ਼ਬਦ ਗੁਰੂ ਦਾ ਤੇਜ-ਪਰਤਾਪ ਸਾਰੇ ਪਸਰ ਰਿਹਾ ਹੈ। ਸੂਰਜ ਉੱਗਣ ਤੋਂ ਡੁੱਬਣ ਤਕ ਅਤੇ ਡੁੱਬਣ ਤੋਂ ਚੜ੍ਹਨ ਤਕਚਹੁ-ਚੱਕਾਂ
ਵਿਚ  ਚਾਨਣ ਕਰ ਦਿੱਤਾ ਹੈ।
     ਜਿਨ੍I ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥
     ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥
     ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥81  (968)
      ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆਉਨ੍ਹਾਂ ਨੂੰ ਮਰੀ ਪੈ ਗਈਉਹ ਆਤਮਕ ਮੌਤੇ ਮਰ ਗਏ। ਸ਼ਬਦ ਗੁਰੂ ਦੀ ਦਿਨ ਦੂਣੀ ਅਤੇ ਰਾਤ ਚੌਗੁਣੀ ਵਡਿਆਈ ਵਧ ਰਹੀ ਹੈਸ੍ਰਿਸ਼ਟੀ ਲਈ ਗੁਰੂਸੱਚੇ ਪ੍ਰਭੂ ਦੀ ਸੱਚੀਸਦਾ ਕਾਇਮ ਰਹਣ ਵਾਲੀ ਸੁਗਾਤ ਹੈ।
  ਚਾਰੇ ਰਾਜੇ ਆਪੋ-ਆਪਣੇ ਸਮੇ ਵਿਚ ਉਜਾਗਰ ਹੋਏਅਕਾਲ-ਪੁਰਖ ਉਨ੍ਹਾਂ ਵਿਚ ਪ੍ਰਗਟ ਹੋਇਆ।81  
   ਇਹ ਸੀ ਨਾਨਕ ਜੋਤ ਦੀ ਸੰਸਾਰ ਫੇਰੀ ਦਾ ਮੁੱਢਲਾ ਵੇਰਵਾਇਹ ਫੇਰੀ ਦਸਵੇਂ ਨਾਨਕ (ਰਾਜਾ ਗੋਬਿੰਦ ਸਿੰਘ) ਦੇ ਸਮੇ ਤੱਕ ਚੱਲੀਜਿਸ ਵਿਚ ਹਰ ਰਾਜੇ ਨੇ ਨਾਨਕ ਰੂਪ ਹੋ ਕੇ ਆਪੋ-ਆਪਣਾ ਕੰਮ ਪੂਰਾ ਕੀਤਾ ਤੇ ਅੰਤ ਵਿਚ ਨਾਨਕ ਦੇ ਗੁਰੂਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਰੇ ਸੰਸਾਰ ਦੇ ਸਿੱਖਾਂ ਦੀ ਭਲਾਈ ਲਈ ਸਥਾਪਤ ਕਰ ਗਏ।
   ਚੰਦੀ ਅਮਰ ਜੀਤ ਸਿੰਘ   (ਚਲਦਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.