ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 3)
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 3)
Page Visitors: 3

  ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 3)          
     ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ     (966)
     ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥
     ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥
     ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
     ਲਹਣੇ ਧਰਿਓਨੁ ਛਤੁ ਸਿir ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥
     ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
     ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥
     ਸਹਿ ਟਿਕਾ ਦਿਤੋਸੁ ਜੀਵਦੈ ॥1
      ਕਿਸੇ ਪੁਰਖ ਦਾ ਨਾਮਣਾ, ਜੋ ਕਾਦਰ ਕਰਤਾ ਆਪ ਉੱਚਾ ਕਰੇ, ਉਸ ਨੂੰ ਤੋਲਣ ਦਾ, ਉਸ ਦੀ ਤਾਕਤ, ਉਸ ਦੀ ਸਮਰਥਾ ਬਿਆਨ ਕਰਨ ਦੀ ਕੋਈ ਗੱਲ ਕਿਸੇ ਪਾਸੋਂ ਨਹੀਂ ਹੋ ਸਕਦੀ, ਫਿਰ ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਨਾਨਕ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ ?
  ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ ਦੀ ਬਖਸ਼ਿਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ, ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ, ਨਾਨਕ ਜੀ ਦੇ ਭੈਣ-ਭਰਾ ਹਨ, ਉਨ੍ਹਾਂ ਦੇ ਅੰਦਰ ਤਾਂ ਸੁਭਾਵਕ ਹੀ ਮੌਜੂਦ ਹਨ। ਇਸ ਉੱਚੇ ਨਾਮਣੇ ਵਾਲੇ ਨਾਨਕ ਜੀ ਨੇ ਪੱਕੀ ਨੀਂਹ ਰੱਖ ਕੇ ਸੱਚ-ਰੂਪ ਧਰਮ ਦਾ ਕਿਲ੍ਹਾ ਬਣਾ ਕੇ ਰਾਜ ਚਲਾਇਆ ਹੈ। (ਬਾਬਾ ਨਾਨਕ ਜੀ ਨੇ, ਸੰਸਾਰ ਦੇ ਇਕੋ-ਇਕ ਸੱਚ-ਧਰਮ ਦਾ ਰਾਜ ਚਲਾਇਆ ਸੀ, ਅਤੇ ਰਾਜ ਚਲਾਉਣ ਵਾਲੇ ਰਾਜੇ ਹੁੰਦੇ ਹਨ। ਉਨ੍ਹਾਂ ਨੇ ਆਪਣਾ ਗੁਰੂ "ਸ਼ਬਦ" ਨੂੰ ਦੱਸਿਆ ਸੀ। ਦੱਸ ਜਾਮਿਆਂ ਵਿਚ ਉਸ ਸ਼ਬਦ ਦੀ ਸਿiਖਆ ਦੀ ਜਾਣਕਾਰੀ ਇਕੱਠੀ ਕਰ ਕੇ, ਸਿੱਖਾਂ ਨੂੰ ਉਸ ਦੇ ਲੜ ਲਾਇਆ ਸੀ, ਆਪਣੇ ਨਹੀਂ।)   
  ਨਾਨਕ ਜੀ ਨੇ ਅਕਾਲ-ਪੁਰਖ ਦੀ ਬਖਸ਼ੀ ਹੋਈ ਮਤ-ਰੂਪ ਖੜਗ, ਸ਼ਬਦ ਗੁਰੂ ਦੀ ਸਿiKਆ ਦੇ ਜ਼ੋਰ ਅਤੇ ਤਾਕਤ ਨਾਲ, ਅੰਦਰੋਂ ਪਹਿਲਾ ਜੀਵਨ ਕੱਢ ਕੇ, ਆਤਮਕ ਜ਼ਿੰਦਗੀ ਬਖਸ਼ ਕੇ, ਬਾਬਾ ਲਹਿਣਾ ਜੀ . ਜੋ ਪ੍ਰਭੂ ਦੀ ਸਿਫਤ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਰਹੇ ਸਨ, ਦੇ ਸਿਰ ਤੇ ਰਾਜ ਦਾ ਛਤਰ ਧਰਿਆ।
  ਇਵੇਂ ਨਾਨਕ ਜੀ ਨੇ ਆਪਣੇ ਜਿਊਂਦਿਆਂ ਹੀ ਆਪਣੇ ਸਿੱਖ ਲਹਿਣਾ ਜੀ ਨੂੰ ਗੁਰੂ ਦੇ ਸ਼ਬਦ ਵਾਲੀ ਪੋਥੀ ਦੇ ਕੇ, ਉਸ ਨੂੰ ਮੱਥਾ ਟੇਕਿਆ ਤੇ ਜਿਊਂਦਿਆਂ ਹੀ ਇਹ ਸੱਚ-ਰੂਪ ਧਰਮ ਵਾਲਾ ਰਾਜ ਦੇ ਕੇ  ਆਪਣੇ ਥਾਂ ਟਿਕਾ ਦਿੱਤਾ, ਅੰਗਦ, ਨਾਨਕ ਦਾ ਹੀ ਅੰਗ, ਦੂਸਰਾ ਨਾਨਕ ਸਥਾਪਤ ਕਰ ਦਿੱਤਾ।
     ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ
     ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
      ਜਦੋਂ ਨਾਨਕ ਜੀ ਨੇ ਸੱਚ-ਰੂਪ ਧਰਮ ਵਾਲਾ ਰਾਜ ਭਾਈ ਲਹਿਣਾ ਜੀ ਨੂੰ ਦੇ ਕੇ ਆਪਣੇ ਥਾਂ ਸਥਾਪਤ ਕਰ ਦਿੱਤਾ, ਤਾਂ ਨਾਨਕ ਜੀ ਦੀ ਵਡਿਆਈ ਦੀ ਧੁੱਮ ਦੀ ਬਰਕਤ ਨਾਲ, ਬਾਬਾ ਲਹਿਣਾ ਜੀ ਦੀ ਵਡਿਆਈ ਦੀ ਵੀ ਧੁੱਮ ਪੈ ਗਈ, ਕਿਉਂਕਿ ਬਾਬਾ ਲਹਿਣਾ ਜੀ ਦੇ ਅੰਦਰ ਉਹੀ ਨਾਨਕ ਵਾਲੀ ਜੋਤ ਸੀ, ਜੀਵਨ ਦਾ ਢੰਗ ਵੀ ਨਾਨਕ ਜੀ ਵਾਲਾ ਸੀ, ਨਾਨਕ ਜੋਤ ਨੇ ਕੇਵਲ ਸਰੀਰ ਹੀ ਵਟਾਇਆ ਸੀ।
     ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥
     ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥     (966)
      ਬਾਬਾ ਲਹਿਣਾ ਜੀ ਦੇ ਸਿਰ ਤੇ, ਸੁੰਦਰ ਰੱਬੀ ਛਤਰ ਝੁਲ ਰਿਹਾ ਹੈ। ਨਾਨਕ ਜੀ ਦੀ ਹੱਟੀ ਵਿਚ, ਲਹਿਣਾ , ਨਾਨਕ ਜੀ ਪਾਸੋਂ ਨਾਮ-ਪਦਾਰਥ ਲੈ ਕੇ ਵੰਡਣ ਲਈ ਗੱਦੀ ਮੱਲ ਕੇ ਬੈਠਾ ਹੈ। ਬਾਬਾ ਲਹਿਣਾ ਜੀ, ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ, ਇਹ ਹੁਕਮ-ਪਾਲਣ ਰੂਪ ਜੋਗ ਦੀ ਕਮਾਈ, ਅਲੂਣੀ ਸਿਲ ਚੱਟਣ ਵਾਙ, ਬੜੀ ਕਰੜੀ ਕਾਰ ਹੈ।          ਚੰਦੀ ਅਮਰ ਜੀਤ ਸਿੰਘ  (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.