Jasvinder Singh Grewal
ਨਵੀਂ ਪੀੜ੍ਹੀ ਨੂੰ ਮੌਕਾ ਦੇਵੇ
Page Visitors: 26
ਨਵੀਂ ਪੀੜ੍ਹੀ ਨੂੰ ਮੌਕਾ ਦੇਵੇ
ਜੇਕਰ ਘਰ ਦਾ ਲਾਣੇਦਾਰ ਆਪਣੀ ਸਾਰੀ ਉਮਰ ਵਿੱਚ ਘਰ ਨੂੰ ਕਾਮਯਾਬ ਨਹੀਂ ਕਰ ਸਕਿਆ ਤਾਂ ਉਸਨੂੰ ਲਾਣੇਦਾਰੀ ਛੱਡ ਦੇਣੀ ਚਾਹੀਦੀ ਹੈ ।ਨਵੀਂ ਪੀੜ੍ਹੀ ਨੂੰ ਮੌਕਾ ਦੇਵੇ । ਇਸੇ ਤਰਾਂ ਸੰਘਰਸਸ਼ੀਲ ਕੌਮਾਂ ਦੇ ਆਗੂਆਂ ਨੂੰ ਜੇਕਰ ਉਹਨਾਂ ਦੀ ਕੌਮ ਆਗੂ ਨਾ ਮੰਨੇ ਤਾਂ ਉਹਨਾਂ ਨੂੰ ਵੀ ਪਾਸੇ ਹੋ ਕੇ ਨਵੇਂ ਆਗੂਆਂ ਨੂੰ ਮੌਕਾ ਦੇਣਾ ਚਾਹੀਦਾ ਹੈ । ਇਹ ਨਹੀਂ ਕਿ ਹਰ ਨਵੇਂ ਆਗੂ ਦਾ ਬੇਲੋੜਾ ਵਿਰੋਧ ਕਰਨ ਲੱਗ ਪਓ । ਸਿਆਣਾ ਬਜ਼ੁਰਗ ਓਹੀ ਹੁੰਦਾ ਹੈ ਜਿਹੜਾ ਸਮੇਂ ਨਾਲ ਪਾਸੇ ਹੋ ਕੇ ਨਵੀਂ ਪੀੜ੍ਹੀ ਨੂੰ ਬੱਸ ਸਲਾਹ ਦੇਵੇ ਪਰ ਨਾਲ ਹੀ ਕੰਮ ਵੀ ਕਰਨ ਦੇਵੇ ।

ਸਾਡੇ ਕਿਸਾਨ ਪਰਿਵਾਰਾਂ ਅੰਦਰ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਲਾਣੇਦਾਰ ਆਖ਼ਰੀ ਸਾਹ ਤੱਕ ਲਾਣੇਦਾਰੀ ਨੀ ਛੱਡ ਦੇ ਅਤੇ ਮਾਤਾਵਾਂ ਰਸੋਈ ਦੇ ਕਬਜ਼ੇ ਨੂੰ ਲੈ ਕੇ ਨੂੰਹਾਂ ਨੂੰ ਮਾਰਨ ਤੱਕ ਜਾਂਦੀਆਂ ਹਨ । ਇਸੇ ਤਰਾਂ ਪੰਥ ਅੰਦਰ ਲੀਡਰਸ਼ਿੱਪ ਨੂੰ ਲੈ ਕੇ ਹੁੰਦਾ ਹੈ ਪਰ ਜਿਸ ਉੱਪਰ ਅਕਾਲ ਪੁਰਖ ਦੀ ਕਿਰਪਾ ਹੋਣੀ ਹੈ ਉਸਨੇ ਸ਼ਹੀਦ ਬਾਈ ਦੀਪ ਸਿੱਧੂ ਵਾਂਗ ਕੱਲੇ ਨੇ ਸਾਰੀ ਕੌਮ ਅੰਦਰ ਹਲਚਲ ਪੈਦਾ ਕਰ ਜਾਣੀ ਹੈ । ਭਰੋਸਾ ਕਰੋ ਕਿ ਤੁਹਾਡੇ ਬੱਚਿਆਂ ਅਤੇ ਨੌਜਵਾਨਾਂ ਅੰਦਰ ਵੀ ਬਹੁਤ ਗੁਣ ਹਨ ।