ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-12 ਬੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-12 ਬੀ
Page Visitors: 2784

ਅਜੋਕਾ ਗੁਰਮਤਿ ਪ੍ਰਚਾਰ?” ਭਾਗ-12 ਬੀ
ਪਿਛਲੇ ਦਿਨੀਂ ਵਿਚਾਰ ਚੱਲ ਰਹੀ ਸੀ, ਇਕ ਵਿਦਵਾਨ ਜੀ ਦਾ ਕਹਿਣਾ ਸੀ ਕਿ ‘84 ਲੱਖ ਜੂਨਾਂਲਫਜ ਗੁਰੂ ਸਾਹਿਬਾਂ ਤੋਂ ਪਹਿਲਾਂ ਬ੍ਰਹਮਣੀ ਗ੍ਰੰਥਾਂ ਵਿੱਚ ਦਰਜ ਹੈ ਇਸ ਲਈ ਕਿਸੇ ਵੀ ਰੂਪ ਵਿੱਚ ਇਹ ਗੁਰਬਾਣੀ ਦਾ ਹਿੱਸਾ ਨਹੀਂ ਹੋ ਸਕਦਾ।ਇਸ ਸੰਬੰਧ ਵਿੱਚ ਇਕ ਸੱਜਣ ਜੀ ਨੇ ਇਨ੍ਹਾਂ ਵਿਦਵਾਨ ਜੀ ਨੂੰ ਪੁੱਛਿਆ ਸੀ ਕਿ ਜੇ ਇਸ ਤਰ੍ਹਾਂ ਹੈ ਤਾਂ ਰਾਮਲਫਜ ਵੀ ਹਿੰਦੂ ਗ੍ਰੰਥਾਂ ਵਿੱਚ ਗੁਰੂ ਸਾਹਿਬ ਤੋਂ ਪਹਿਲਾਂ ਦਰਜ ਸੀ, ਪਰ ਇਹੀ ਲਫਜ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹਜਾਰਾਂ ਵਾਰੀਂ ਦਰਜ ਹੈ, ਇਸ ਦਾ ਕੀ ਮਤਲਬ ਹੋਇਆ?
ਇਸ ਦੇ ਜਵਾਬ ਵਿੱਚ ਵਿਦਵਾਨ ਜੀ ਲਿਖਦੇ ਹਨ- ਜਦੋਂ ਦਾ ਮਨੁੱਖ ਸੁਆਰਥ-ਵਾਦੀ ਹੋਇਆ ਹੈ, ਚਲਾਕ ਵਿਰਤੀ ਦੇ ਲੋਕ (ਖਾਸ ਕਰਕੇ ਧਰਮ ਦਾ ਪਹਿਰਾਵਾ ਪੈਹਨਣ ਵਾਲ਼ੇ) ਉਦੋਂ ਤੋਂ ਹੀ ਇਸ ਨੂੰ ਲੁੱਟ ਰਹੇ ਹਨ, ਡਰਾ ਰਹੇ ਹਨ ਇਸ ਸੁਆਰਥੀ ਸੋਚ ਵਿੱਚੋਂ ਹੀ ਜਨਮ ਹੋਇਆ ਹੈ ਰੱਬ ਦੇ ਅੱਖਰੀ ਨਾਮ ਦਾ ਚਲਾਕ ਬਿਰਤੀ ਵਾਲੇ ਲੋਕਾਂ ਨੇ ਧਰਮ ਦਾ ਲਬਾਸ ਪਹਿਨਕੇ ਰੱਬ ਦੇ ਨਾਮ ਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕੀਤਾ, ਰੱਬ ਦੇ ਨਾਮ ਰੱਖਣੇ ਸ਼ੁਰੂ ਹੋਏ ਰਾਮ’ ‘ਅੱਲਾ’ ‘ਨਰਾਇਣਮੁਰਾਰੀਜਗਨਨਾਥ’ …..ਸਮੇਂ ਸਮੇਂ ਅਨੇਕਾਂ ਹੀ ਰੱਬ ਦੇ ਅੱਖਰੀ ਨਾਮ ਪ੍ਰਚੱਲਤ ਹੋਏ, ਆਪਣੀ ਆਪਣੀ ਮੱਤ ਅਨੁਸਾਰ ਅਣਗਿਣਤ ਨਾਮ ਰੱਖੇ ਗਏ
ਵਿਚਾਰ- ਲੱਗਦਾ ਹੈ ਵਿਦਵਾਨ ਜੀ ਨੇ ਗੁਰਬਾਣੀ ਨੂੰ ਪੜ੍ਹੇ ਬਿਨਾ ਹੀ ਆਪਣੇ ਵਿਚਾਰ ਦੇ ਦਿੱਤੇ ਹਨ ਬੇਸ਼ੱਕ ਗੁਰਮਤਿ ਅਨੁਸਾਰ ਪਰਮਾਤਮਾ ਦਾ ਕੋਈ ਅਸਲੀ ਅਖਰੀ ਨਾਮ ਨਹੀਂ ਹੈ ਪਰ ਉਸ ਨੂੰ ਸੰਬੋਧਨ ਕਰਨ ਲਈ, ਉਸ ਬਾਰੇ ਵਿਚਾਰ ਕਰਨ ਲਈ ਅਖਰਾਂ ਦਾ ਸਹਾਰਾ ਤਾਂ ਲੈਣਾ ਹੀ ਪੈਣਾ ਹੈ ਫੁਰਮਾਨ ਹੈ-
    ਅਖਰੀ ਨਾਮੁ ਅਖਰੀ ਸਾਲਾਹ॥ਅਖਰੀ ਗਿਆਨੁ ਗੀਤ ਗੁਣ ਗਾਹ॥” (4) 
ਅੱਖਰਾਂ ਦੇ ਜਰੀਏ ਉਚਾਰੇ ਜਾਣ ਵਾਲੇ ਪ੍ਰਭੂ ਦੇ ਨਾਮ ਬਾਰੇ ਫੁਰਮਾਨ ਹੈ- 
 “ਕੰਠੈ ਮਾਲਾ ਜਿਹਵਾ ਰਾਮੁ ਸਹੰਸ ਨਾਮੁ ਲੈ ਲੈ ਕਰਉ ਸਲਾਮੁ ” (479)
 ਜੀਭ ਉੱਤੇ ਰਾਮਦਾ ਸਿਮਰਨ ਹੀ ਮੇਰੇ ਗਲ਼ ਵਿੱਚ ਮਾਲ਼ਾ ਹੈ ਉਸ ਰਾਮ ਨੂੰ ਮੈਂ ਹਜ਼ਾਰਾਂ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ” (780)
ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੈ
ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੈ” (1135)
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ” (1202)
ਸੋ ਜਾਹਰ ਹੈ ਕਿ ਪਰਮਾਤਮਾ ਨੂੰ ਅਖਰੀ ਨਾਵਾਂ ਨਾਲ ਸੰਬੋਧਨ ਕਰਨਾ ਸੁਆਰਥੀਲੋਕਾਂ ਦਾ ਕੰਮ ਨਹੀਂ ਜੇ ਐਸਾ ਹੁੰਦਾ ਤਾਂ ਗੁਰੂ ਸਾਹਿਬ ਇਹ ਨਾ ਕਹਿੰਦੇ -
ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੈ ”        ਅਤੇ 
ਸਹੰਸ ਨਾਮੁ ਲੈ ਲੈ ਕਰਉ ਸਲਾਮੁ
ਗੁਰੂ ਸਾਹਿਬਾਂ ਨੇ ਤਾਂ ਪ੍ਰਭੂ ਲਈ ਵਰਤੇ ਗਏ ਕਿਸੇ ਨਾਮ ਨੂੰ ਸੁਆਰਥਵਾਦੀ ਸੋਚ ਦੀ ਘਾੜਤ ਨਹੀਂ ਕਿਹਾ ਉਸ ਦੇ ਕਿਸੇ ਵੀ ਪ੍ਰਚੱਲਤ ਨਾਮ ਜੋ ਕਿ ਉਨ੍ਹਾਂ ਤੋਂ ਪਹਿਲਾਂ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਦਰਜ ਸੀ, ਨੂੰ ਨਫਰਤ ਨਹੀਂ ਕੀਤੀ। ਫੁਰਮਾਨ ਹੈ:-
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ਮਧੁਸੂਦਨ ਦਾਮੋਦਰ ਸੁਆਮੀ
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ1
ਮੋਹਨ ਮਾਧਵ ਕ੍ਰਿਸਨ ਮੁਰਾਰੇ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੇ ਸੰਗਾ 2
ਧਰਣੀਧਰ ਈਸ ਨਰਸਿੰਘ ਨਾਰਾਇਣ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ
ਬਾਵਨ ਰੂਪ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ 3
ਸ੍ਰੀ ਰਾਮਚੰਦ ਜਿਸੁ ਰੂਪ ਨ ਰੇਖਿਆ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ
ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ 4
ਭਗਤਿ ਵਛਲੁ ਅਨਾਥਹ ਨਾਥੇ ਗੋਪੀ ਨਾਥੁ ਸਗਲ ਹੈ ਸਾਥੇ
ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ 5
ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਤੀ ਲਜਾ ਨਿਵਾਰਿ ਉਧਾਰਣ
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ 6
ਅਮੋਘ ਦਰਸਨ ਆਜੂਨੀ ਸੰਭਉ ਅਕਾਲ ਮੂਰਤਿ ਜਿਸੁ ਕਦੇ ਨਾਹਿ ਖਾਉ
ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ 7
ਸ੍ਰੀਰੰਗ ਬੈਕੁੰਠ ਕੇ ਵਾਸੀ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ
ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ 8
ਨਿਰਾਹਾਰੀ ਨਿਰਵੈਰੁ ਸਮਾਇਆ ਧਾਰਿ ਖੇਲੁ ਚਤੁਰਭੁਜੁ ਕਹਾਇਆ
ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ 9
ਬਨਮਾਲਾ ਬਿਭੂਖਨ ਕਮਲ ਨੈਨ ਸੁੰਦਰ ਕੁੰਡਲ ਮੁਕਟ ਬੈਨ
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ 10
ਪੀਤ ਪੀਤੰਬਰ ਤ੍ਰਿਭਵਣ ਧਨੀ ਜਗੰਨਾਥੁ ਗੋਪਾਲੁ ਮੁਖਿ ਭਣੀ
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ  11
ਨਿਹਕੰਟੁਕੁ ਨਿਹਕੇਵਲੁ ਕਹੀਐ ਧਨੰਜੈ ਜਲਿ ਥਲਿ ਹੈ ਮਹੀਐ
ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ 12
ਪਤਿਤ ਪਾਵਨ ਦੁਖ ਭੈ ਭੰਜਨੁ ਅਹੰਕਾਰ ਨਿਵਾਰਣੁ ਹੈ ਭਵ ਖੰਡਨੁ
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ 13
ਨਿਰੰਕਾਰੁ ਅਛਲ ਅਡੋਲੇ ਜੋਤਿ ਸਰੂਪੀ ਸਭੁ ਜਗੁ ਮਉਲੋ
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇਨ ਪਾਵੈਗਾ 14
ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੈ ਬਾਨਾ
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ 15
ਏਕ ਜੀਹ ਗੁਣ ਕਵਨ ਬਖਾਨੈ ਸਹਸ ਫਨੀ ਸੇਖ ਅੰਤੁ ਨ ਜਾਨੈ
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ 16
ਓਟ ਗਹੀ ਜਗਤ ਪਿਤ ਸਰਣਾਇਆ ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ 17
ਦ੍ਰਿਸ਼ਟਮਾਨ ਹੈ ਸਗਲ ਮਿਥੇਨਾ ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ
ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ 18
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ਤਿਨ ਸਾਧੂ ਚਰਣ ਲੈ ਰਿਦੈ ਪਰਾਤੇ
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ 19
ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿ ਨਾਮੁ ਤੇਰਾ ਪਰਾ ਪੂਰਬਲਾ
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ 20
ਤੇਰੀ ਗਤਿ ਮਿਤਿ ਤੂਹੈ ਜਾਣਹਿ ਤੂ ਆਪੇ ਕਥਹਿ ਤੈ ਆਪਿ ਵਖਾਣਹਿ
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ 21 ” (1083)
ਗੁਰੂ ਸਾਹਿਬ ਨੇ ਪਰਮਾਤਮਾ ਲਈ ਵਰਤੇ ਜਾਂਦੇ ਉਨ੍ਹਾਂ ਸਾਰੇ ਨਾਵਾਂ ਨੂੰ ਨਾ ਕੇਵਲ ਸਵਿਕਾਰ ਹੀ ਕੀਤਾ ਹੈ ਬਲਕਿ ਉਨ੍ਹਾਂ ਸਾਰੇ ਨਾਵਾਂ ਤੋਂ ਕੁਰਬਾਨ ਜਾਣ ਦੀ ਗੱਲ ਕੀਤੀ ਹੈ:- 
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ”  (1168) 
ਹੇ ਪ੍ਰਭੂ! ਤੇਰੇ ਗੁਣਾਂ ਨੂੰ ਵੇਖ ਵੇਖ ਕੇ ਲੋਕਾਂ ਨੇ ਤੇਰੇ ਜੋ ਨਾਮ ਰੱਖੇ ਹਨ ਮੈਂ ਉਨ੍ਹਾਂ ਸਾਰੇ ਨਾਵਾਂ ਤੋਂ ਕੁਰਬਾਨ ਜਾਂਦਾ ਹਾਂ।
ਗੁਰੂ ਸਾਹਿਬਾਂ ਨੇ ਪੁਰਾਤਨ ਗ੍ਰੰਥਾਂ ਵਿੱਚ ਪਰਮਾਤਮਾ ਲਈ ਵਰਤੇ ਗਏ ਸਾਰੇ ਨਾਵਾਂ ਨੂੰ ਸਵਿਕਾਰ ਕੀਤਾ ਹੈ ਪਰ ਥਾਂ ਥਾਂ ਇਹ ਵੀ ਹਦਾਇਤ ਕੀਤੀ ਹੈ ਕਿ ਨਾਮ ਚਾਹੇ ਕੋਈ ਵੀ ਹੋਵੇ ਪਰ ਉਸ ਪਿੱਛੇ ਭਾਵਨਾ ਨਿਰਾਕਾਰ, ਸਰਬ ਵਿਆਪਕ ਇਕ ਅਕਾਲ ਪੁਰਖ ਵਾਲੀ ਹੋਣੀ ਚਾਹੀਦੀ ਹੈ
ਪੁਰਾਤਨ ਸਾਰੇ ਨਾਵਾਂ ਨੂੰ ਸਵਿਕਾਰ ਕਰਨ ਪਿੱਛੇ ਕਾਰਣ ਇਹ ਨਹੀਂ ਕਿ ਨਵੀਂ ਵਿਚਾਰਧਾਰਾ ਸਮਝਣੀ ਅਤੇ ਸਵਿਕਾਰ ਕਰਨੀ ਮੁਸ਼ਕਿਲ ਸੀ ਇਸ ਲਈ ਗੁਰੂ ਸਾਹਿਬਾਂ ਨੇ ਪੁਰਾਤਨ ਲਫਜ ਵਰਤੇ ਹਨ ਬਲਕਿ ਕਾਰਣ ਇਹ ਸੀ ਕਿ ਪਰਮਾਤਮਾ ਦਾ ਕੋਈ ਅਸਲੀ ਨਾਮ ਤਾਂ ਹੈ ਨਹੀਂ ਅਤੇ ਉਸ ਨੂੰ ਅੱਖਰਾਂ ਦੇ ਜਰੀਏ ਕਿਸੇ ਨਾ ਕਿਸੇ ਨਾਮ ਨਾਲ ਤਾਂ ਸੰਬੋਧਨ ਕਰਨਾ ਹੀ ਹੈ
ਗੁਰੂ ਸਾਹਿਬ ਪੁਰਾਤਨ ਨਾਵਾਂ ਨੂੰ ਰੱਦ ਕਰਕੇ ਆਪਣੇ ਵੱਲੋਂ ਜਿਹੜਾ ਵੀ ਨਾਮ ਪਰਮਾਤਮਾ ਲਈ ਨਿਧਾਰਿਤ ਕਰਦੇ, ਉਹ ਵੀ ਤਾਂ ਕਿਰਤਮ ਨਾਮ ਹੀ ਹੋਣਾ ਸੀ, ਕਿਉਂਕਿ ਜੀਭ ਨਾਲ ਉਚਾਰਿਆ ਜਾ ਸਕਣ ਵਾਲਾ ਕੋਈ ਵੀ ਨਾਮ ਕਿਰਤਮ ਹੀ ਹੋਵੇਗਾ-
ਕਿਰਤਮ ਨਾਮ ਕਥੇ ਤੇਰੇ ਜਿਹਬਾ” 
ਤਾਂ ਫੇਰ ਗੁਰੂ ਸਾਹਿਬ ਕਿਸ ਪੁਰਾਤਨ ਨਾਮ ਨੂੰ ਰੱਦ ਕਰਕੇ ਆਪਣੇ ਵੱਲੋਂ ਨਵਾਂ ਨਾਮ ਪ੍ਰਸਤੁਤ ਕਰਦੇ ? ਆਖਿਰ ਤਾਂ ਪੁਰਾਤਨ ਨਾਮ ਵੀ ਲੋਕਾਂ ਨੇ ਉਸ ਦੇ ਗੁਣ ਦੇਖ ਦੇਖ ਕੇ ਹੀ ਧਰੇ ਹਨ- 
ਏਕ ਜੀਹ ਗੁਣ ਕਵਨ ਬਖਾਨੈ ਸਹਸ ਫਨੀ ਸੇਖ ਅੰਤੁ ਨ ਜਾਨੈ
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ (1168)
ਵਿਦਵਾਨ ਜੀ ਲਿਖਦੇ ਹਨ- ਗੁਰੂ ਜੀ ਨੇ ਪ੍ਰਚੱਲਤ (ਪੁਰਾਣੇ) ਲਫਜ਼ਾਂ ਵਿੱਚ ਬਿਲਕੁਲ ਨਵਾਂ ਗਿਆਨ ਦਿੱਤਾ ਹੈ ਪੁਰਾਣੇ ਲਫਜ਼ਾਂ ਨੂੰ ਨਵੇਂ ਅਰਥ ਦਿੱਤੇ ਹਨ ਆਪਾਂ ਇਹ ਕਹਿ ਲਈਏ ਕਿ ਗੁਰੂ ਜੀ ਨੇ ਨਵੀਂ ਦਵਾਈ ਪਿਲਾਉਣ ਦੇ ਲਈ ਕੁਝ ਪੁਰਾਣੇ ਵਰਤਨਾਂ ਦੀ ਵਰਤੋਂ ਕੀਤੀ ਹੈ ਤਾਂ ਕਿ ਲੋਕ ਅਸਾਨੀ ਨਾਲ ਪੀ ਲੈਣ, ਪਰ ਨਾਲ ਗੁਰੂ ਜੀ ਨੇ ਪੁਰਾਣੀਆਂ ਮਿਥਾਂ ਨੂੰ ਰੱਦ ਵੀ ਕੀਤਾ ਹੈ
ਵਿਚਾਰ:- ਇਕ ਪਾਸੇ ਤਾਂ ਵਿਦਵਾਨ ਜੀ ਲਿਖ ਰਹੇ ਹਨ ਕਿ ਗੁਰੂ ਸਾਹਿਬ ਨੇ ਪੁਰਾਣੇ ਲਫਜ਼ਾਂ ਨੂੰ ਵਰਤ ਕੇ ਉਨ੍ਹਾਂ ਲਫਜ਼ਾਂ ਦੇ ਜਰੂਏ ਆਪਣੀ ਨਵੀਂ ਵਿਚਾਰਧਾਰਾ ਦਿੱਤੀ ਹੈ, ਅਤੇ ਦੂਜੇ ਪਾਸੇ- ਅਗਲਾ ਪਿਛਲਾ ਜਨਮ, ਧਰਮਰਾਜ, 84 ਲੱਖ ਜੂਨਾਂ, ਮਰਨ ਤੋਂ ਬਾਅਦ ਕਰਮਾਂ ਦਾ ਲੇਖਾ ਆਦਿ ਸੰਕਲਪਾਂ ਨੂੰ ਸਮਝੇ ਬਿਨਾ, ਸਭ ਪੁਜਾਰੀਆਂ ਦੇ ਪਾਏ ਵਹਿਮ ਕਹਿਕੇ ਇਨ੍ਹਾਂ ਨੂੰ ਮੁਢ ਤੋਂ ਹੀ ਰੱਦ ਕਰੀ ਜਾ ਰਹੇ ਹਨ ਇਨ੍ਹਾਂ ਪੁਰਾਣੇ ਲਫਜ਼ਾਂ ਦੇ ਜਰੀਏ ਗੁਰੂ ਸਾਹਿਬਾਂ ਨੇ ਆਪਣੀ ਜੋ ਨਵੀਂ ਅਤੇ ਵੱਖਰੀ ਫਲੌਸਫੀ ਦਿੱਤੀ ਹੈ , ਉਸ ਨੂੰ ਵੀ ਰੱਦ ਕਰੀ ਜਾ ਰਹੇ ਹਨ
ਵਿਦਵਾਨ ਜੀ ਦਾ ਇਹ ਕਹਿਣਾ ਵੀ ਗਲਤ ਹੈ ਕਿ ਗੁਰੂ ਸਾਹਿਬਾਂ ਨੇ ਪੁਰਾਣੇ ਸ਼ਬਦ ਇਸ ਲਈ ਵਰਤੇ ਹਨ , ਕਿਉਂਕਿ ਪੁਰਾਣੇ ਲਫਜ ਲੋਕਾਂ ਦੇ ਜ਼ਹਨ ਵਿੱਚ ਘਰ ਕਰ ਚੁੱਕੇ ਸਨ ਉਨ੍ਹਾਂ ਨੂੰ ਬਦਲਣਾ ਮੁਸ਼ਕਿਲ ਸੀ ਗੁਰਮਤਿ ਬਿਬੇਕ ਬੁੱਧੀ ਨਾਲ ਵਿਚਾਰ ਕੇ ਸਮਝਣ ਅਤੇ ਮੰਨਣ ਦਾ ਧਰਮ ਹੈ।ਗੁਰੂ ਸਾਹਿਬਾਂ ਨੇ ਕਿਤੇ ਵੀ ਕਿਸੇ ਨੂੰ ਧੋਖੇ ਜਾਂ ਭੁਲੇਖੇ ਵਿੱਚ ਰੱਖਣ ਵਾਲੀ ਗੱਲ ਨਹੀਂ ਕੀਤੀ ਅਤੇ ਨਾ ਹੀ ਗੁਰੂ ਸਾਹਿਬਾਂ ਦੀ ਆਪਣੀ ਦਲੀਲ ਏਨੀ ਕਮਜ਼ੋਰ ਸੀ ਕਿ ਆਪਣੀ ਵਿਚਾਰਧਾਰਾ ਸਮਝਾਣ ਲਈ ਪਰਾਣੇ ਪ੍ਰਚੱਲਤ ਲਫਜ਼ਾਂ ਦਾ ਸਹਾਰਾ ਲੈਣਾ ਪਿਆ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਵਿਚਾਰਧਾਰਾ ਕਿਤੇ ਕਮਰਿਆਂ ਵਿੱਚ ਬੈਠ ਕੇ ਨਹੀਂ ਘੜੀ, ਬਲਕਿ ਵਿਰੋਧੀ ਵਿਚਾਰ ਵਾਲਿਆਂ ਵਿੱਚ ਖਾਸ ਇਕੱਠ ਦੇ ਮੌਕੇ ਤੇ ਜਾ ਜਾ ਕੇ ਆਪਣੇ ਵਿਚਾਰ ਰੱਖੇ ਵਿਰੋਧੀ ਵਿਚਾਰਾਂ ਵਾਲਿਆਂ ਨੇ ਸਵਾਲ ਵੀ ਰੱਖੇ ਅਤੇ ਗੁਰੂ ਸਾਹਿਬ ਨੇ ਤਸੱਲੀ ਭਰਪੂਰ ਜਵਾਬ ਵੀ ਦਿੱਤੇ ਤਸੱਲੀ ਬਖਸ਼ ਜਵਾਬ ਦੇ ਸਕੇ ਤਾਂ ਹੀ ਉਹ ਵਿਰੋਧੀ ਵਿਚਾਰਾਂ ਵਾਲਿਆਂ ਵਿੱਚ ਆਪਣੇ ਵਿਚਾਰ ਰੱਖ ਸਕੇ, ਨਹੀਂ ਤਾਂ ਉਨ੍ਹਾਂ ਨੂੰ ਸਰੀਰਕ ਨੁਕਸਾਨ ਵੀ ਪੁਚਾਇਆ ਜਾ ਸਕਦਾ ਸੀ
ਗੁਰੂ ਸਾਹਿਬ ਭਾਰਤ ਦੇ ਦੱਖਣ ਵਿੱਚ ਸਥਿਤ ਓਅੰਕਾਰ ਦੇ ਮੰਦਿਰ ਗਏ ਅਤੇ ਉਥੋਂ ਦੇ ਪਾਂਡੇ ਨਾਲ ਵਿਚਾਰ ਵਟਾਂਦਰਾ ਹੋਇਆ ਗੁਰੂ ਸਾਹਿਬ ਕਹਿੰਦੇ ਹਨ-
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ 1 ਰਹਾਉ (929)
ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਨੇ ਇਹ ਸੋਚ ਕੇ ਪਾਂਡੇ ਨੂੰ ਰਾਮ ਨਾਮਤੇ ਗੋਪਾਲਾਲਿਖਣ ਲਈ ਕਹਿ ਦਿੱਤਾ, ਕਿਉਂ ਕਿ ਰਾਮਨਾਮ ਉਸ ਦੇ ਜ਼ਹਨ ਵਿੱਚ ਘਰ ਕਰ ਚੁੱਕਾ ਸੀ ਜੇ ਐਸਾ ਹੁੰਦਾ ਤਾਂ ਕੀ ਪਾਂਡੇ ਨੇ ਰਾਮਅਤੇ ਗੋਪਾਲਾਬਾਰੇ ਸਵਾਲ ਨਹੀਂ ਸੀ ਕਰ ਦੇਣੇ (ਜਾਂ ਸਵਾਲ ਨਹੀਂ ਕੀਤੇ ਹੋਣਗੇ)? ਇਸੇ ਰਾਮਕਲੀ ਓਅੰਕਾਰ ਬਾਣੀ ਦੀ ਪਹਿਲੀ ਹੀ ਪੌੜੀ ਵਿੱਚ ਗੱਲ ਹੋਰ ਵੀ ਸਾਫ ਹੋ ਜਾਂਦੀ ਹੈ । ਰਾਮਕਲੀ ਮਹਲਾ 1 ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ
ਓਅੰਕਾਰਿ ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚੀਤਿ
ਓਅੰਕਾਰਿ ਸੈਲ ਜੁਗ ਭਏ ਓਅੰਕਾਰਿ ਬੇਦ ਨਿਰਮਏ
ਓਅੰਕਾਰਿ ਸਬਦਿ ਉਧਰੇ ਓਅੰਕਾਰਿ ਗੁਰਮੁਖਿ ਤਰੇ
ਓਨਮ ਅਖਰ ਸੁਣਹੁ ਬੀਚਾਰ
ਓਨਮ ਅਖਰੁ ਤ੍ਰਿਭਵਣ ਸਾਰੁ” (929-930)
ਚੇਲੇ ਚਾਟੜਿਆਂ ਦੀ ਫੱਟੀ ਤੇ ਜਿਹੜਾ ਓਨਮ ਪਾਂਡਾ ਲਿਖਵਾ ਰਿਹਾ ਹੈ , ਉਸ ਓਨਮ ਅਖਰ ਦੀ ਵਿਚਾਰਕਰਨ ਲਈ ਗੁਰੂ ਸਾਹਿਬ ਪਾਂਡੇ ਨੂੰ ਕਹਿ ਰਹੇ ਹਨ, ਤਾਂ ਪੁਰਾਣੇ ਬਰਤਨ ਵਰਤਣ ਵਾਲੀ ਵਿਦਵਾਨ ਜੀ ਦੀ ਗੱਲ ਸਹੀ ਨਹੀਂ ਬੈਠਦੀ ਇੱਥੇ ਗਰੂ ਸਾਹਿਬ ਪਾਂਡੇ ਨੂੰ , ਜੋ ਕਿ ਕਹਿ ਰਿਹਾ ਹੈ ਕਿ ਸ੍ਰਿਸ਼ਟੀ ਬ੍ਰਹਮਾ ਨੇ ਰਚੀ ਹੈ , ਅਤੇ ਚੇਲੇ ਚਾਟੜਿਆਂ ਦੀ ਫੱਟੀ ਤੇ ਓਨਮ (ਓਅੰ ਨੂੰ ਨਮਸਕਾਰ) ਲਿਖਵਾ ਰਿਹਾ ਹੈ , ਪਰ ਅਸਲ ਵਿਚ ਨਮਸਕਾਰ ਮੰਦਿਰ ਵਿੱਚ ਸਥਾਪਤ ਕੀਤੀ ਮੂਰਤੀ ਨੂੰ ਕਰਵਾ ਰਿਹਾ ਹੈ
ਅਰਥਾਤ ਖੁਦ ਸ਼ਿਵਜੀ ਦੀ ਮੂਰਤੀ ਨੂੰ ਓਅੰ ਸਮਝੀ ਬੈਠਾ ਹੈ ਅਤੇ ਚੇਲਿਆਂ ਨੂੰ ਵੀ ਇਹੀ ਸਮਝਾ ਰਿਹਾ ਹੈ ਪਰ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਅਸਲੀ ਓਅੰ ਉਹ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ, ਜਿਸ ਨੇ (ਤੇਰੇ ਮਿਥੇ ਹੋਏ) ਬ੍ਰਹਮਾਂ ਨੂੰ ਵੀ ਪੈਦਾ ਕੀਤਾ, ਅਤੇ ਉਸ (ਅਖੌਤੀ) ਬ੍ਰਹਮਾ ਨੇ ਵੀ ਉਸ ਸ੍ਰਿਸ਼ਟੀ ਸਾਜਣ ਵਾਲੇ ਨੂੰ ਚਿੱਤ ਵਿੱਚ ਵਸਾਇਆ
ਸੋ ਗੁਰੂ ਸਾਹਿਬ ਪਾਂਡੇ ਨੂੰ ਸਮਝਾ ਰਹੇ ਹਨ ਕਿ ਓਅੰ, ਰਾਮ, ਗੋਪਾਲ …’ ਆਦਿ ਕੋਈ ਵੀ ਨਾਮ ਹੋਵੇ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਬਲਕਿ ਅਸਲ ਵਿੱਚ ਸਰਬ ਵਿਆਪਕ, ਨਿਰਾਕਾਰ ਇਕ ਅਕਾਲ ਪੁਰਖ ਜੋ ਓਅੰ ਹੈ ਉਸ ਨੂੰ ਸਮਝਣਾ ਅਤੇ ਚਿੱਤ ਵਿੱਚ ਵਸਾਣਾ ਹੈ ।      
                   ਜਸਬੀਰ ਸਿੰਘ ਵਿਰਦੀ

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.