ਪ੍ਰੋ: ਇੰਦਰ ਸਿੰਘ ਘੱਗੇ ਦਾ ਵਿਰੋਧ ਕਰਨ ਵਾਲਿਓ! ਜਰਾ ਸੋਚੋ!!
*ਇਹ ਵਿਰੋਧ ਕਿਤੇ ਵੇਦਾਂ ਦਾ ਪਾਠ ਕਰਨ ਵਾਲੇ ਸ਼ੂਦਰ ਦੀ ਜ਼ਬਾਨ ਕੱਟਣ ਅਤੇ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਉਣ ਦੀ ਮੰਨੂਵਾਦੀ ਸੋਚ
ਨੂੰ ਲਾਗੂ ਕਰਨ ਦਾ ਹਿੱਸਾ ਤਾਂ ਨਹੀਂ?
*ਪ੍ਰੋ: ਇੰਦਰ ਸਿੰਘ ਘੱਗਾ ਉਪਰ ਕੇਸ ਦਰਜ ਹੋਣ ’ਤੇ ਖੁਸ਼ ਹੋਣ ਵਾਲੇ ਸਿੱਖ ਕੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪਾਬੰਦੀ ਲਾਉਣ ਜਾਂ ਧਾਰਾ 295ਏ
ਅਧੀਨ ਕੇਸ ਦਰਜ ਕਰਵਾਉਣ ਵੱਲ ਤਾਂ ਨਹੀਂ ਵਧ ਰਹੇ?
ਕਿਰਪਾਲ ਸਿੰਘ ਬਠਿੰਡਾ
(ਮੋਬ:) 9855480797
ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਨਿਜੀ ਤੌਰ ’ਤੇ ਪ੍ਰੋ: ਇੰਦਰ ਸਿੰਘ ਘੱਗੇ ਦੀ ਹਰ ਵੀਚਾਰਧਾਰਾ ਜਾਂ ਲਿਖਤ ਨਾਲ
ਸਹਿਮਤ ਨਹੀਂ ਹਾਂ। ਜਿਹੜੇ ਵੀਰ ਇੰਟਰਨੈੱਟ ’ਤੇ ਪੰਥਕ ਵੈੱਬ ਸਾਈਟਾਂ ਪੜ੍ਹਦੇ ਹਨ ਜਾਂ ਇੰਡੀਆ ਅਵੇਰਨੈੱਸ ਮਾਸਕ ਪੱਤਰ ਦੇ ਪਾਠਕ ਰਹੇ ਹਨ
ਉਨ੍ਹਾਂ ਨੂੰ ਪਤਾ ਹੈ ਕਿ ਕਈ ਪੰਥਕ ਧਾਰਨਾਵਾਂ ਅਤੇ ਰਵਾਇਤਾਂ ’ਤੇ ਸਾਡੇ ਵੀਚਾਰ ਇੱਕ ਦੂਸਰੇ ਤੋਂ ਬਿਲਕੁਲ ਵੱਖਰੇ ਹਨ ਤੇ ਅਸੀਂ ਦੋਵਾਂ ਨੇ ਹੀ ਇੱਕ
ਦੂਸਰੇ ਦੀ ਵੀਚਾਰਧਾਰਾ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੈ ਜਿਸ ਨੂੰ ਪੜ੍ਹ ਕੇ ਕਈ ਪਾਠਕ ਇਹ ਅੰਦਾਜ਼ਾ ਲਾਉਂਦੇ ਸਨ ਕਿ ਹੁਣ ਇਹ ਦੋਵੇਂ ਇੱਕ ਮੰਚ
’ਤੇ ਇਕੱਠੇ ਨਹੀਂ ਬੈਠ ਸਕਦੇ।
ਇਹ ਸਿਰਫ ਪਾਠਕਾਂ ਦੀ ਹੀ ਸੋਚ ਨਹੀਂ ਸੀ ਬਲਕਿ ਜਦੋਂ ਪ੍ਰੋ: ਘੱਗਾ ’ਤੇ ਪਟਿਆਲਾ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਕਿਸੇ ਸ਼ਰਾਰਤੀ ਅਨਸਰ
ਨੇ ਉਨ੍ਹਾਂ ’ਤੇ ਹਮਲਾ ਕਰਕੇ ਕੇ ਜਖ਼ਮੀ ਕਰ ਦਿੱਤਾ ਸੀ ਤਾਂ ਮੈਂ ਸਾਡੇ ਇੱਕ ਸਾਂਝੇ ਦੋਸਤ ਨੂੰ ਫ਼ੋਨ ਕੀਤਾ ਕਿ ਘੱਗਾ ਸਾਹਿਬ ਤੋਂ ਸਮਾਂ ਲਵੋ, ਆਪਾਂ
ਪਟਿਆਲੇ ਜਾ ਕੇ ਉਸ ਦਾ ਹਾਲ ਚਾਲ ਪੁੱਛ ਆਈਏ। ਤਾਂ ਉਸ ਮਿੱਤਰ ਰਾਹੀਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਪ੍ਰੋ: ਘੱਗਾ ਮੈਨੂੰ ਮਿਲਣਾ ਨਹੀਂ ਚਾਹੁੰਦੇ
ਕਿਉਂਕਿ ਸਾਡੀ ਵੀਚਾਰ ਧਾਰਾ ਵੱਖਰੀ ਹੈ;
ਇਸ ਲਈ ਜੇ ਵੀਚਾਰ ਹੀ ਨਹੀਂ ਮਿਲਦੇ ਤਾਂ ਵਿਖਾਵੇ ਮਾਤਰ ਮਿਲਣ ਦਾ ਕੀ ਫਾਇਦਾ ਹੈ? ਇਹ ਸੱਚ ਲਿਖਣ ਦਾ ਮੇਰਾ ਭਾਵ ਸਿਰਫ ਇਹੀ ਹੈ ਕਿ ਸਾਡੇ
ਆਪਸੀ ਸਬੰਧ ਬਹੁਤੇ ਸੁਖਾਵੇਂ ਨਹੀਂ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਉਸ ਨਾਲ ਕੋਈ ਜਾਤੀ ਦੁਸ਼ਮਣੀ ਬਣਾ ਕੇ ਬੈਠਾ ਹਾਂ ਤੇ ਅੱਖਾਂ ਮੀਚ
ਕੇ ਉਸ ਦੀ ਹਰ ਲਿਖਤ ਦਾ ਵਿਰੋਧ ਕਰਨ ਲੱਗ ਪਵਾਂ ਜਾਂ ਉਸ ’ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੇ ਹਮਲੇ ਜਾਂ ਮੰਨੂਵਾਦੀ ਸੋਚ ਅਧੀਨ ਉਸ ਦੀ
ਜ਼ਬਾਨ ਬੰਦ ਕਰਵਾਉਣ ਲਈ ਉਸ ਉਪਰ ਧਾਰਾ 295ਏ ਅਧੀਨ ਦਰਜ ਹੋਏ ਕੇਸਾਂ ’ਤੇ ਮਨ ਹੀ ਮਨ ’ਚ ਖੁਸ਼ੀ ਮਨਾਵਾਂ ਜਾਂ ਹਿੰਦੂ ਜਥੇਬੰਦੀਆਂ ਨੂੰ
ਅੰਦਰਖਾਤੇ ਭੜਕਾ ਕੇ ਉਸ ਵਿਰੁੱਧ ਰੋਸ ਮੁਜਾਹਰੇ ਕਰਨ ਅਤੇ ਧਮਕੀਆਂ ਦੇਣ ਲਈ ਉਤੇਜਿਤ ਕਰਕੇ ਆਪਣੀ ਦੁਸ਼ਮਣੀ ਕੱਢਾਂ। ਮੇਰੀ ਹਮੇਸ਼ਾਂ ਕੋਸ਼ਿਸ਼
ਹੁੰਦੀ ਹੈ ਕਿ ਗੁਰੂ ਸਾਹਿਬ ਜੀ ਦੇ ਪਾਵਨ ਬਚਨ:
‘*ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥*’ (ਧਨਾਸਰੀ ਮ: 5, ਗੁਰੂ ਗ੍ਰੰਥ ਸਾਹਿਬ - ਅੰਗ 671)
’ਤੇ ਅਮਲ ਕੀਤਾ ਜਾਵੇ। ਜਿਸ ਮਨੁੱਖ ਦੇ ਮਨ ਵਿੱਚ ਕੋਈ ਵੈਰ ਭਾਵਨਾ ਨਹੀਂ ਹੁੰਦੀ ਉਸ ਨੂੰ
‘*ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥*’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 723)
’ਤੇ ਅਮਲ ਕਰਦਿਆਂ ਵੀ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਅੰਦਰ ਕੂੜ ਦਾ ਪਸਾਰਾ ਹੁੰਦਾ ਹੈ ਉਨ੍ਹਾਂ ਨੂੰ ਕਿਸੇ ਵੱਲੋਂ ਬੋਲਿਆ ਸੱਚ
ਜਾਂ ਲਿਖਿਆ ਗਿਆ ਸੱਚ ਚੰਗਾ ਨਹੀਂ ਲਗਦਾ। ਇਸ ਕਾਰਣ ਸੱਚ ਸੁਣ ਕੇ ਝੂਠਾ ਮਨੁੱਖ ਅੰਦਰੋਂ ਸੜ ਜਾਂਦਾ ਹੈ । ਝੂਠੇ ਮਨੁੱਖ ਝੂਠ ਬੋਲ ਕੇ ਅਤੇ ਝੂਠ ਸੁਣ
ਕੇ ਉਸੇ ਤਰ੍ਹਾਂ ਹੀ ਖੁਸ਼ ਹੁੰਦੇ ਹਨ ਜਿਵੇਂ ਕਾਂ ਵਿਸਟਾ ਖਾ ਕੇ ਖੁਸ਼ ਹੁੰਦਾ ਹੈ:
‘*ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥*’ {ਸੋਰਠਿ ਕੀ ਵਾਰ (ਮ: 4) ਗੁਰੂ ਗ੍ਰੰਥ ਸਾਹਿਬ ਪੰਨਾ 646}
ਹੁਣ ਆਈਏ ਅਸਲ ਗੱਲ ਵੱਲ। ਪਿਛਲੇ ਦਿਨਾਂ ਵਿੱਚ ਖ਼ਬਰਾਂ ਪੜ੍ਹੀਆਂ ਕਿ ਬਾਘਾ ਪੁਰਾਣਾ ਤੋਂ ਛਪਦੇ ਸਪਤਾਹਿਕ ਅਖ਼ਬਾਰ ਵਿੱਚ ਰੱਖੜੀ ਦੇ ਤਿਉਹਾਰ
ਮੌਕੇ ਪ੍ਰੋ: ਇੰਦਰ ਸਿੰਘ ਘੱਗਾ ਦਾ ਇੱਕ ਲੇਖ ਛਪਿਆ “ਰੱਖੜੀ- ਜਾਂ ਮਾਨਸਿਕ ਗੁਲਾਮੀ?” ਕਿਹਾ ਗਿਆ ਕਿ ਇਸ ਲੇਖ ਵਿੱਚ ਉਨ੍ਹਾਂ ਨੇ ਹਿੰਦੂ ਦੇਵੀ
ਦੇਵਤਿਆਂ ਵਿਰੁੱਧ ਅਪਮਾਨ ਜਨਕ ਸ਼ਬਦਾਵਾਲੀ ਵਰਤੀ ਜਿਸ ਕਾਰਣ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਲੇਖ ਨੂੰ ਅਧਾਰ
ਬਣਾ ਕੇ ਹਿੰਦੂ ਜਥੇਬੰਦੀਆਂ ਨੇ ਅਖ਼ਬਾਰ ਦੇ ਦਫਤਰ ਦੀ ਭੰਨਤੋੜ ਕੀਤੀ ਅਤੇ ਅਖ਼ਬਾਰ ਦੇ ਸੰਪਾਦਕ ਸ਼੍ਰੀ ਫੂਲ ਮਿੱਤਲ ਅਤੇ ਲੇਖਕ ਪ੍ਰੋ: ਇੰਦਰ ਸਿੰਘ ਘੱਗਾ
ਵਿਰੁੱਧ ਧਾਰਾ 295ਏ ਅਧੀਨ ਕੇਸ ਦਰਜ ਕਰਵਾ ਦਿੱਤਾ। ਸ਼੍ਰੀ ਫੂਲ ਮਿੱਤਲ ਨੇ ਤਾਂ ਅਗਾਊਂ ਜਮਾਨਤ ਕਰਵਾ ਲਈ ਪਰ ਪ੍ਰੋ: ਘੱਗਾ ਨੂੰ ਪਤਾ ਹੀ ਉਸ ਸਮੇਂ
ਲੱਗਾ ਜਦੋਂ ਉਨ੍ਹਾਂ ਦੀ ਪਟਿਆਲਾ ਵਿਚਲੀ ਰਿਹਾਇਸ਼ ਤੋਂ ਗ੍ਰਿਫਤਾਰ ਕਰਕੇ 4 ਸਤੰਬਰ ਤੱਕ ਜੇਲ੍ਹ ਭੇਜ ਦਿੱਤਾ। ਪ੍ਰੋ: ਘੱਗਾ ਦੀ 24 ਅਗਸਤ ਨੂੰ ਮਾਨਯੋਗ
ਅਦਾਲਤ ਨੇ ਜ਼ਮਾਨਤ ਮਨਜੂਰ ਕਰ ਦਿੱਤੀ।
ਪ੍ਰੋ: ਘੱਗਾ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਅਦਾਲਤ ਵਿੱਚ ਹਿੰਦੂ ਧਾਰਮਿਕ ਗ੍ਰੰਥਾਂ (ਪੁਰਾਣਾਂ) ਦੀਆਂ ਉਹ ਲਿਖਤਾਂ ਪੇਸ਼ ਕਰਨਗੇ ਜਿਨ੍ਹਾਂ ਦਾ
ਹਵਾਲਾ ਉਨ੍ਹਾਂ ਨੇ ਆਪਣੇ ਲੇਖ ਵਿੱਚ ਕੀਤਾ ਹੈ। ਇਸ ਤਰ੍ਹਾਂ ਉਹ ਸਿੱਧ ਕਰਨਗੇ ਕਿ ਉਨ੍ਹਾਂ ਨੇ ਆਪਣੇ ਕੋਲੋਂ ਐਸਾ ਕੁਝ ਨਹੀਂ ਲਿਖਿਆ ਜਿਸ ਦੇ ਅਧਾਰ ’ਤੇ
ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ।
ਪ੍ਰੋ: ਘੱਗੇ ਦੀ ਇਸ ਦਲੀਲ ਦਾ ਕੇਸ ਦਰਜ ਕਰਵਾਉਣ ਵਾਲਿਆਂ ਕੋਲ ਕੋਈ ਜਵਾਬ ਨਹੀਂ ਹੈ। ਮਾਲਵਾ ਮੇਲ ਦੇ ਸੰਪਾਦਕ ਸ਼੍ਰੀ ਫੂਲ ਮਿੱਤਲ ਜਿਹੜੇ ਕਿ ਖੁਦ
ਹਿੰਦੂ ਹਨ ਅਤੇ ਕਈ ਹਿੰਦੂ ਜਥੇਬੰਦੀਆਂ ਨਾਲ ਸਬੰਧਤ ਵੀ ਹਨ; ਵੱਲੋਂ ਮੀਡੀਏ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਨੇ ਇਹ ਲੇਖ ਪੜ੍ਹ ਕੇ ਹੀ ਛਾਪਿਆ
ਸੀ ਅਤੇ ਉਸ ਨੂੰ ਲੇਖ ਵਿੱਚ ਐਸੀ ਕੋਈ ਵੀ ਗੱਲ ਨਹੀਂ ਦਿੱਸੀ ਜਿਸ ਨਾਲ ਹਿੰਦੂਆਂ ਦੇ ਜ਼ਜ਼ਬਾਤਾਂ ਨੂੰ ਠੇਸ ਪਹੁੰਚਦੀ ਹੋਵੇ। ਉਨ੍ਹਾਂ ਮੁਤਾਬਕ ਜੇ ਇਹ ਲੇਖ
ਹਿੰਦੂ ਧਰਮ ਦੇ ਵਿਰੁੱਧ ਜਾਪਦਾ ਤਾਂ ਉਹ ਕਦੀ ਵੀ ਇਸ ਨੂੰ ਆਪਣੇ ਅਖ਼ਬਾਰ ਵਿੱਚ ਨਾ ਛਾਪਦੇ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇੱਕ ਭਾਜਪਾ ਆਗੂ
ਦੀਆਂ ਘਪਲੇਬਾਜੀ ਅਤੇ ਉਨ੍ਹਾਂ ਦੇ ਪੁੱਤਰ ਵੱਲੋਂ ਕਿਸੇ ਗਰੀਬ ਦੀ ਧੀ ਨਾਲ ਬਲਾਤਕਾਰ ਕੀਤੇ ਜਾਣ ਦੀਆਂ ਖ਼ਬਰਾਂ ਉਨ੍ਹਾਂ ਨੇ ਆਪਣੇ ਅਖ਼ਬਾਰ ਵਿੱਚ ਛਾਪ
ਦਿੱਤੀਆਂ ਸਨ; ਜਿਸ ਕਾਰਣ ਉਸ ਆਗੂ ਨੇ ਆਪਣੀ ਨਿਜੀ ਕਿੜ ਕੱਢਣ ਲਈ ਕੁਝ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਗੁੰਮਰਾਹ ਕੀਤਾ ਤੇ ਕੁਝ ਭਾਜਪਾ
ਵਰਕਰਾਂ ਨੂੰ ਅੱਗੇ ਲਾ ਕੇ ਅਖ਼ਬਾਰ ਦੇ ਦਫਤਰ ਦੀ ਭੰਨਤੋੜ ਕੀਤੀ ਤੇ ਕੇਸ ਦਰਜ ਕਰਵਾਉਣ ਲਈ ਉਕਸਾਇਆ। ਇਹ ਅਸਲੀਅਤ ਸਭ ਦੇ ਸਾਹਮਣੇ
ਆਉਣ ਪਿੱਛੋਂ ਕੇਸ ਦਰਜ ਕਰਾਉਣ ਵਾਲੇ ਨਾ ਤਾਂ 24 ਅਗਸਤ ਨੂੰ ਜਮਾਨਤ ਦੀ ਅਰਜੀ ਦੀ ਸੁਣਵਾਈ ਮੌਕੇ ਵਿਰੋਧ ਕਰਨ ਲਈ ਅਦਾਲਤ ਵਿੱਚ ਪੇਸ਼
ਹੋਏ ਤੇ ਨਾ ਹੀ 4 ਸਤੰਬਰ ਨੂੰ ਪੇਸ਼ੀ ਮੌਕੇ ਆਏ। ਅਗਲੀ ਤਰੀਖ ’ਤੇ ਪਤਾ ਨਹੀਂ ਆਉਣਗੇ ਜਾਂ ਨਹੀਂ; ਇਹ ਉਹ ਖੁਦ ਹੀ ਦੱਸ ਸਕਦੇ ਹਨ। ਫੇਸ-ਬੁੱਕ
ਸ਼ੋਸ਼ਿਲ ਮੀਡੀਏ ’ਤੇ ਪਾਏ ਗਏ ਕੋਮੈਂਟਸ ਤੋਂ ਪਤਾ ਲਗਦਾ ਹੈ ਕਿ ਪ੍ਰੋ: ਘੱਗਾ ’ਤੇ ਕੇਸ ਦਰਜ ਹੋਣ ਅਤੇ ਜੇਲ੍ਹ ਭੇਜੇ ਜਾਣ ’ਤੇ ਜਿੰਨੀ ਖੁਸ਼ੀ ਡੇਰਾਵਾਦੀ ਸੋਚ
ਵਾਲੇ ਸਾਡੇ ਸਿੱਖ ਭਰਾਵਾਂ ਨੇ ਮਨਾਈ ਓਨੀ ਹਿੰਦੂ ਭਰਾਵਾਂ ਨੇ ਵੀ ਨਹੀਂ ਮਨਾਈ। ਕਨਸੋਆਂ ਇਹ ਮਿਲ ਰਹੀਆਂ ਹਨ ਕਿ ਜਦ ਪ੍ਰੋ: ਘੱਗਾ ਅਤੇ ਸੰਪਾਦਕ ਸ਼੍ਰੀ
ਫੂਲ ਮਿੱਤਲ ਨੂੰ ਜ਼ਮਾਨਤ ਮਿਲ ਗਈ ਤੇ ਅਦਾਲਤ ਵਿੱਚ ਚੱਲਣ ਵਾਲੇ ਕੇਸ ਵਿੱਚ ਕੋਈ ਦਮ ਨਜ਼ਰ ਨਾ ਆਇਆ ਤਾਂ ਪ੍ਰੋ: ਘੱਗਾ ’ਤੇ ਦਬਾਅ ਬਣਾਈ
ਰੱਖਣ ਲਈ ਉਨ੍ਹਾਂ ਦੇ ਵੀਚਾਰਧਾਰਕ ਵਿਰੋਧੀ ਡੇਰਾਵਾਦੀ ਸਿੱਖ ਆਗੂਆਂ ਨੇ ਹਿੰਦੂ ਜਥੇਬੰਦੀਆਂ ਨੂੰ ਪ੍ਰੋ: ਘੱਗਾ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਅਤੇ ਫੋਨ
’ਤੇ ਧਮਕੀਆਂ ਦੇਣ ਲਈ ਉਕਸਾਇਆ। ਐਸੀ ਸੌੜੀ ਸੋਚ ਵਾਲੇ ਹਿੰਦੂ ਸਿੱਖਾਂ ਦੇ ਗੁੰਮਰਾਹ ਕੀਤੇ ਪ੍ਰਦਰਸ਼ਨਕਾਰੀਆਂ ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਅੱਜ
ਤੱਕ ਉਹ ਵਿਵਾਦਤ ਲੇਖ ਪੜ੍ਹਿਆ ਹੀ ਨਹੀਂ , ਨੂੰ ਜਦੋਂ ਵੀ ਪੁੱਛਿਆ ਜਾਂਦਾ ਹੈ ਕਿ ਪ੍ਰੋ: ਘੱਗਾ ਨੇ ਐਸਾ ਕੀ ਲਿਖ ਦਿੱਤਾ ਜਿਸ ਕਾਰਣ ਤੁਹਾਡੇ ਧਾਰਮਿਕ
ਜ਼ਜ਼ਬਾਤਾਂ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਸਿਰਫ ਇਨ੍ਹਾਂ ਹੀ ਪਤਾ ਹੁੰਦਾ ਹੈ ਕਿ ਉਸ ਨੇ ਹਿੰਦੂ ਦੇਵੀ ਦੇਵਤਿਆਂ ਸਬੰਧੀ ਬਹੁਤ ਅਪਮਾਨ ਜਨਕ ਸ਼ਬਦਾਵਲੀ
ਵਰਤੀ ਹੈ। ਕੀ ਸ਼ਬਦਾਵਲੀ ਵਰਤੀ ਹੈ ਇਹ ਪ੍ਰਦਰਸ਼ਨਕਾਰੀਆਂ ਵਿੱਚੋਂ ਬਹੁਤਿਆਂ ਨੂੰ ਨਹੀਂ ਪਤਾ । ਇਸ ਲਈ ਕਿਸੇ ਲੇਖਕ ਅਤੇ ਸੰਪਾਦਕ ਵਿਰੁਧ
ਪ੍ਰਦਰਸ਼ਨ ਕਰਨ ਵਾਲੇ ਨੂੰ ਇੰਨਾਂ ਤਾਂ ਪਤਾ ਹੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਲਿਖਿਆ ਕੀ ਹੈ? ਬਿਨਾਂ ਆਪਣੇ ਧਾਰਮਿਕ ਗ੍ਰੰਥ ਪੜ੍ਹੇ ਅਤੇ ਸਮਝੇ ਜਿਹੜੇ
ਸਿਆਸੀ ਆਗੂ ਤੇ ਪੁਜਾਰੀ ਆਪਣੀਆਂ ਗਲਤੀਆਂ ਤੇ ਕੁਕਰਮਾਂ ਨੂੰ ਛੁਪਾਉਣ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਦੂਸਰੇ ਧਰਮ ਦੇ ਲੇਖਕਾਂ ਵਿਰੁੱਧ ਪ੍ਰਧਰਸ਼ਨ
ਕਰਵਾਉਂਦੇ ਹਨ ਉਹ ਸੰਪਰਦਾਇਕ ਏਕਤਾ ਭੰਗ ਕਰਨ ਦੇ ਤਾਂ ਦੋਸ਼ੀ ਹੈ ਹੀ ਹਨ ਪਰ ਜਿਹੜੇ ਲਾਈ ਲੱਗ ਲੋਕ, ਸਿਆਸੀ ਤੇ ਪੁਜਾਰੀ ਵਰਗ ਵੱਲੋਂ
ਗੁੰਮਰਾਹ ਹੋ ਕੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਜਾਂਦੇ ਹਨ ਉਹ ਵੀ ਸੰਪ੍ਰਦਾਇਕ ਏਕਤਾ ਦੇ ਦੁਸ਼ਮਣ ਹਨ।
ਜਿਹੜੇ ਸਮਝਦੇ ਹਨ ਕਿ ਪ੍ਰੋ: ਘੱਗੇ ਨੇ ਉਨ੍ਹਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ ਉਨ੍ਹਾਂ ਲਈ ਸਵਾਲ ਹੈ:
1. ਜੋ ਕੁਝ ਪ੍ਰੋ: ਘੱਗਾ ਨੇ ਲਿਖਿਆ ਹੈ ਕੀ ਉਹ ਤੁਹਾਡੇ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਨਹੀਂ ਲਿਖਿਆ?
2. ਜੇ ਲਿਖਿਆ ਹੈ ਤਾਂ ਤੁਹਾਨੂੰ ਉਨ੍ਹਾਂ ਧਾਰਮਿਕ ਗ੍ਰੰਥਾਂ ’ਤੇ ਇਤਰਾਜ ਕਿਉਂ ਨਹੀਂ ਹੈ?
3. ਇਨ੍ਹਾਂ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਇੱਕ ਪੁਸਤਕ ਛਾਪੀ ਹੈ “ਹਿੰਦੂ ਮਿਥਿਹਾਸ ਕੋਸ਼”। ਇਸ ਪੁਸਤਕ
ਵਿੱਚ ਵੀ ਉਹ ਸਭ ਕੁਝ ਲਿਖਿਆ ਹੈ ਜੋ ਪ੍ਰੋ: ਘੱਗੇ ਨੇ ਲਿਖਿਆ ਹੈ ਤਾਂ ਪੰਜਾਬ ਭਾਸ਼ਾ ਵਿਭਾਗ ਜਾਂ ਪੰਜਾਬ ਸਰਕਾਰ ’ਤੇ ਕੇਸ ਦਰਜ ਕਿਉਂ ਨਹੀਂ
ਕਰਵਾਇਆ ?
4. ਦੰਡੀ ਸੰਨਿਆਸੀ ਸ਼੍ਰੀ ਰਾਮ ਤੀਰਥ ਜੀ ਇੱਕ ਹਿੰਦੂ ਸਨ ਤੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਸਨ। ਉਨ੍ਹਾਂ ਨੇ ਵੀ ਇਨ੍ਹਾਂ ਧਾਰਮਿਕ ਗ੍ਰੰਥਾਂ ਦੇ ਹਵਾਲੇ ਦੇ
ਕੇ ਉਹ ਸਭ ਕੁਝ ਲਿਖ ਚੁੱਕੇ ਹਨ ਜੋ ਪ੍ਰੋ ਇੰਦਰ ਸਿੰਘ ਘੱਗਾ ਨੇ ਲਿਖਿਆ ਹੈ। ਆਪਣੇ ਧਰਮ ਦੇ ਦੇਵੀ ਦੇਵਤਿਆਂ ਦਾ ਇਹ ਕਿਰਦਾਰ ਵੇਖ ਕੇ ਸ਼੍ਰੀ ਦੰਡੀ
ਸਨਿਆਸੀ ਜੀ ਹਿੰਦੂ ਧਰਮ ਨੂੰ ਅਲਵਿਦਾ ਕਹਿ ਕਿ ਕੇਸਾਧਾਰੀ ਸਿੱਖ ਬਣ ਚੁੱਕੇ ਸਨ ਤੇ ਅਕਾਲ ਪੁਰਖ ਅੱਗੇ ਇਹ ਅਰਦਾਸ ਕਰਦੇ ਸਨ ਕਿ ਜੇ ਉਸ ਨੂੰ
ਅਗਲਾ ਜਨਮ ਦੇਣਾ ਹੈ ਤਾਂ ਕਿਸੇ ਸਿੱਖ ਦੇ ਘਰ ਦਿੱਤਾ ਜਾਵੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਉਹ ਆਪਣਾ ਹਲਤ ਪਲਤ ਸਵਾਰ ਸਕਣ।
ਪ੍ਰੋ: ਘੱਗਾ’ਤੇ ਕੇਸ ਦਰਜ ਕਰਵਾਉਣ ਵਾਲੇ ਦੱਸਣ ਕਿ ਉਨ੍ਹਾਂ ਨੇ ਸ਼੍ਰੀ ਦੰਡੀ ਸੰਨਿਆਸੀ ਵਿਰੁੱਧ ਕੇਸ ਦਰਜ ਕਿਉਂ ਨਹੀਂ ਕਰਵਾਇਆ?
5. ਅਸਲ ਵਿੱਚ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਅਤੇ “ਹਿੰਦੂ ਮਿਥਿਹਾਸ ਕੋਸ਼” ਪੁਸਤਕ ਵਿੱਚ ਜਿਥੇ ਸਿੱਧੇ ਤੌਰ ’ਤੇ ਹਿੰਦੂ ਦੇਵੀ ਦੇਵਤਿਆਂ ਸਬੰਧੀ
ਲਿਖਿਆ ਹੈ ਉਥੇ ਪ੍ਰੋ: ਘੱਗਾ ਨੇ ਹਿੰਦੂ ਦੇਵੀ ਦੇਵਤਿਆਂ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਹਿੰਦੂ ਧਰਮ ਦੇ ਪੁਜਾਰੀ ਵਰਗ ਨੂੰ ਦੋਸ਼ੀ ਠਹਿਰਾਇਆ ਹੈ। ਪ੍ਰੋ:
ਘੱਗਾ ਨੇ ਜੋ ਲਿਖਿਆ ਹੈ ਉਸ ਦੀ ਅਸਲ ਸ਼ਬਦਾਵਲੀ ਇਹ ਹੈ: “ਪੁਜਾਰੀ ਟੋਲੇ ਨੇ ਪਹਿਲਾਂ ਸ਼ਿਵ ਅਤੇ ਪਾਰਬਤੀ ਨੂੰ ਨੰਗੇ ਕਰਕੇ ਅਪਮਾਨਤ ਕੀਤਾ ਤਾਂ
ਵੀ ਸੇਵਕਾਂ ਦਾ ਰੋਹ ਪ੍ਰਚੰਡ ਨਾ ਹੋਇਆ। ਭੂਤਰੇ ਹੋਏ ਪੁਜਾਰੀਆਂ ਨੇ ਸਾਰੇ ਸੇਵਕਾਂ ਦੀ ਇਜ਼ਤ ਮਿੱਟੀ ਵਿੱਚ ਰੋਲ ਦਿੱਤੀ, ਜਦੋਂ ਆਖਿਆ ਕਿ ਇਨ੍ਹਾਂ ਦੇ
ਜਨਣ ਅੰਗਾਂ ਦੀ ਪੂਜਾ ਕਰੋ ।
ਸ਼ਰਧਾ ਵਿੱਚ ਅੰਨ੍ਹਿਆਂ ਨੇ ਇਸ “ਪਵਿੱਤਰ ਹੁਕਮ” ਨੂੰ ਮੰਨ ਕੇ, ਗੁਪਤ ਅੰਗਾਂ (ਸ਼ਿਵ ਲਿੰਗ ਅਤੇ ਯੋਨੀਪੀਠ) ਦੀ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ।
ਪੁਜਾਰੀ ਬਾਗੋ ਬਾਗ ਹੈ, ਕਿਉਂਕਿ ਉਹ ਜਾਣ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਣੀ ਅਤੇ ਆਪਣੇ ਦੇਵੀ ਦੇਵਤਿਆਂ ਦੀ ਬੇਪਤੀ ਦਾ ਵੀ ਪਤਾ ਨਹੀ, ਉਹ
ਪੁਜਾਰੀਆਂ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਸਿਆਣਪ ਗਵਾ ਚੁੱਕੇ ਹਨ।” ਸ਼ਿਵ ਪਾਰਬਤੀ ਦੇ ਸ਼੍ਰਧਾਲੂਆਂ ਨੂੰ ਇਹ ਸੱਚ ਦੱਸਣ ਵਾਲੇ ਦਾ ਵਿਰੋਧ ਕਰਨ ਵਾਲੇ
ਕੀ ਅਸਿੱਧੇ ਰੂਪ ਵਿੱਚ ਖ਼ੁਦ ਦੇਵੀ ਦੇਵਤਿਆਂ ਦਾ ਅਪਮਾਨ ਨਹੀਂ ਕਰ ਰਹੇ? ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਦੇ ਦੇਵੀ ਦੇਵਤਿਆਂ ਦਾ ਅਪਮਾਨ
ਕਰਨ ਵਾਲੇ ਪੁਜਾਰੀ ਵਰਗ ਜਿਨ੍ਹਾਂ ਨੇ ਇਹ ਪੁਰਾਣ ਲਿਖੇ ਹਨ ਉਨ੍ਹਾਂ ਨੂੰ ਕੋਸਦੇ ਤੇ ਆਪਣੇ ਪੁਰਾਣਾਂ ਵਿੱਚ ਸੁਧਾਈ ਕਰਨ ਦੀ ਮੰਗ ਕਰਦੇ ਜਾਂ ਉਨ੍ਹਾਂ ਪੁਰਾਣਾਂ
ਨੂੰ ਰੱਦ ਕਰਨ ਦੀ ਮੰਗ ਕਰਦੇ। ਪੁਜਾਰੀ ਵਰਗ ਵੱਲੋਂ ਲਿਖੇ ਧਾਰਮਿਕ ਗ੍ਰੰਥਾਂ ਨੂੰ ਸਹੀ ਮੰਨਣ ਵਾਲੇ ਪਰ ਇਨ੍ਹਾਂ ਗ੍ਰੰਥਾਂ ਦੇ ਲੇਖਕ ਪੁਜਾਰੀ ਵਰਗ ਨੂੰ ਦੋਸ਼ੀ
ਦੱਸਣ ਵਾਲੇ ਪ੍ਰੋ: ਘੱਗਾ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੇ; ਕੀ ਆਪਣੇ ਧਰਮ ਦੀ ਖੁਦ ਹੀ ਬਦਖੋਹੀ ਨਹੀਂ ਕਰ ਰਹੇ?
6. ਜਰਾ ਸੋਚੋ! ਆਪਣੇ ਧਰਮ ਗ੍ਰੰਥਾਂ ਵਿੱਚ ਲਿਖਿਆ ਵੀ ਹਿੰਦੂ ਵੀਰਾਂ ਨੂੰ ਪ੍ਰਵਾਨ ਹੈ ਪਰ ਉਨ੍ਹਾਂ ਹੀ ਧਰਮ ਗ੍ਰੰਥਾਂ ਦੇ ਹਵਾਲੇ ਨਾਲ ਜੇ ਕੋਈ ਹੋਰ ਲਿਖ ਦੇਵੇ
ਤਾਂ ਉਸ ਦਾ ਵਿਰੋਧ ਕਰਨਾ।ਇਹ ਵਿਰੋਧ ਕਿਤੇ ਵੇਦਾਂ ਦਾ ਪਾਠ ਕਰਨ ਵਾਲੇ ਸ਼ੂਦਰ ਦੀ ਜ਼ਬਾਨ ਕੱਟਣ ਅਤੇ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ
ਪਾਉਣ ਦੀ ਮੰਨੂਵਾਦੀ ਸੋਚ ਨੂੰ ਲਾਗੂ ਕਰਨ ਦਾ ਹਿੱਸਾ ਤਾਂ ਨਹੀਂ?
7. ਜਦ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਤਾਂ ਉਸ ਸਮੇਂ ਅਦਾਲਤ ਵਿੱਚ ਆਪਣੇ ਕੇਸ ਦੀ ਪੈਰਵਾਈ ਕਰਨ ਤੋਂ ਕੰਨੀ ਕਤਰਾਉਣਾ ਪਰ ਰੋਸ ਮੁਜਾਹਰੇ
ਕਰਨ ਲਈ ਸੜਕਾਂ ’ਤੇ ਉਤਰਨਾ ਤੇ ਬੰਦ ਕਰਵਾਉਣੇ ਕੀ ਅਦਾਲਤ ਦੀ ਮਾਨਹਾਨੀ ਅਤੇ ਬਹੁ ਗਿਣਤੀ ਦੀ ਘੱਟ ਗਿਣਤੀਆਂ ਉਪਰ ਧੌਂਸ ਜਮਾਉਣ ਦੇ
ਬਰਾਬਰ ਨਹੀਂ ਹੈ?
ਪ੍ਰੋ: ਇੰਦਰ ਸਿੰਘ ਘੱਗਾ ਉਪਰ ਕੇਸ ਦਰਜ ਹੋਣ ’ਤੇ ਖੁਸ਼ ਹੋਣ ਵਾਲੇ ਅਤੇ ਹਿੰਦੂ ਜਥੇਬੰਦੀਆਂ ਨੂੰ ਉਕਸਾਕੇ ਉਸ ਵਿਰੁੱਧ ਰੋਸ ਪ੍ਰਦਰਸ਼ਨ ਕਰਵਾਉਣ ਤੇ
ਧਮਕੀਆਂ ਦਿਵਾਉਣ ਵਾਲੇ ਡੇਰਾਵਾਦੀ ਸਿੱਖਾਂ ਲਈ ਵੀ ਸਵਾਲ ਹੈ:- ਕੀ ਉਹ ਐਸਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਪਾਬੰਦੀ ਲਾਉਣ ਜਾਂ ਧਾਰਾ 295ਏ
ਅਧੀਨ ਕੇਸ ਦਰਜ ਕਰਵਾਉਣ ਵੱਲ ਤਾਂ ਨਹੀਂ ਵਧ ਰਹੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਾਰੇ ਸ਼ਬਦ ਐਸੇ ਹਨ ਜਿਨ੍ਹਾਂ ਵਿੱਚ ਹਿੰਦੂ ਪੁਰਾਣਾਂ
ਦੇ ਹਵਾਲੇ ਦੇ ਕੇ ਬ੍ਰਾਹਮਣ ਪੁਜਾਰੀ ਨੂੰ ਸਮਝਾਇਆ ਹੈ ਕਿ ਜਿਨ੍ਹਾਂ ਨੂੰ ਤੂੰ ਅਵਤਾਰ ਕਰਕੇ ਪੂਜਦਾ ਹੈਂ ਉਨ੍ਹਾਂ ਦੇ ਕਿਰਦਾਰ ਤਾਂ ਤੂੰ ਖੁਦ ਹੀ ਇਹ ਦੱਸ ਰਿਹਾ
ਹੈਂ:-
1. ‘ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹ
ਕਿਰਪਾਲ ਸਿੰਘ ਬਠਿੰਡਾ
ਪ੍ਰੋ: ਇੰਦਰ ਸਿੰਘ ਘੱਗੇ ਦਾ ਵਿਰੋਧ ਕਰਨ ਵਾਲਿਓ! ਜਰਾ ਸੋਚੋ!!
Page Visitors: 2732