ਕਿਰਪਾਲ ਸਿੰਘ ਬਠਿੰਡਾ
ਸ਼੍ਰੋਮਣੀ ਕਮੇਟੀ ਚੋਣਾਂ
Page Visitors: 1317
ਸ਼੍ਰੋਮਣੀ ਕਮੇਟੀ ਚੋਣਾਂ
ਵਾਹਗੁਰੂ ਜੀ ਕਾ ਖ਼ਾਲਸਾ, ਵਾਹਗੁਰੂ ਜੀ ਕੀ ਫ਼ਤਹਿ॥
ਵਿਧਾਨ ਸਭਾ ਦੀਆਂ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਜਾਣ ਪਿੱਛੋਂ ਬਾਦਲ ਦਲ ਕਾਫੀ ਕਮਜੋਰ ਹੋਇਆ ਹੈ। ਦੂਸਰੇ ਪਾਸੇ ਬਾਦਲ ਤੋਂ ਸ਼੍ਰੋਮਣੀ ਕਮੇਟੀ ਖੋਹਣ ਲਈ ਕਮਰਕਸੇ ਕਰ ਰਹੀਆਂ ਧਿਰਾਂ ਜਿਵੇਂ ਕਿ ਢੀਂਡਸਾ ਦੀ ਅਗਵਾਈ ’ਚ ਭਾਈ ਰਣਜੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਭਾਈ ਬਲਦੇਵ ਸਿੰਘ ਵਡਾਲਾ, ਗੁਰਦੀਪ ਸਿੰਘ/ ਰੋਡੇ ਗਰੁੱਪ ਆਦਕ ਚੋਂ ਕੋਈ ਵੀ ਧਿਰ ਨਾਨਕਸ਼ਾਹੀ ਕੈਲੰਡਰ/ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਇਤਿਹਾਸ ’ਚ ਕੀਤੀ ਮਿਲਾਵਟ ਦੀ ਸੋਧ ਦੇ ਪੱਖ ’ਚ ਨਹੀਂ ਹੈ। ਇਸ ਹਾਲਤ ’ਚ ਸਾਨੂੰ ਕੀ ਕਰਨਾ ਚਾਹੀਦਾ ਹੈ?
ਮੇਰੇ ਖ਼ਿਆਲ ਹੈ ਕਿ ਰਾਜਨੀਤਕ ਵੀਚਾਰਾਂ ਨੂੰ ਪਾਸੇ ਰੱਖ ਕੇ ਜਿਹੜਾ ਵੀ ਗਰੁੱਪ/ ਵਿਅਕਤੀ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ (ਹਾਲ ਦੀ ਘੜੀ) ਹੂ-ਬਹੂ ਲਾਗੂ ਕਰਨ; ਜਿੱਥੇ ਵੀ ਲੋੜ ਸਮਝੀ ਜਾਵੇ ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ’ਚ ਕਿਸੇ ਵੀ ਸੋਧ ਦਾ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ’ਤੇ ਸੋਧ ਕਰਨ ਲਈ ਸਹਿਮਤ ਹੈ ਉਨ੍ਹਾਂ ਸਾਰੀਆਂ ਧਿਰਾਂ ਨੂੰ ਇੱਕ ਮੰਚ ’ਤੇ ਇਕੱਤਰ ਹੋ ਕੇ ਆਪਣਾ ਏਜੰਡਾ ਤੈਅ ਕਰ ਕੇ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਜਿਹੜੀ ਵੀ ਧਿਰ / ਵਿਅਕਤੀ ਜਾਂ ਸੰਸਥਾ ਇਸ ਏਜੰਡੇ ਨਾਲ ਸਹਿਮਤ ਹੈ ਆ ਰਹੀਆਂ ਸੰਭਾਵਤ ਸ਼੍ਰੋਮਣੀ ਕਮੇਟੀ ਚੋਣਾਂ ’ਚ ਉਨ੍ਹਾਂ ਨੂੰ ਸਹਿਯੋਗ ਦੇਣ ਅਤੇ ਲੈਣ ਵਿੱਚ ਸਹਿਮਤ ਹੋ ਸਕਦਾ ਹੈ।
ਆਪ ਜੀ ਦੇ ਇਸ ਸਬੰਧੀ ਕੀ ਖ਼ਿਆਲ ਹੈ ਇਸ ਸਬੰਧੀ ਸਾਂਝੀ ਰਾਇ ਬਣਾਉਣ ਲਈ ਕਾਰਜਸ਼ੀਲ ਹੋਇਆ ਜਾਵੇ ਜੀ।
ਕਿਰਪਾਲ ਸਿੰਘ ਬਠਿੰਡਾ।