1469 ਤੋਂ 2100 ਤੱਕ ਦੁਸਹਿਰੇ ਦੀਆਂ ਤਾਰੀਖ਼ਾਂ ਦੀ ਸਾਰਣੀ
Kirpal Singh
Oct 15, 2021, 11:17 AM (22 hours ago)
ਮੁੱਖ ਸੰਪਾਦਕ ਸਾਹਿਬ ਜੀ
ਵਾਹਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਿਹ।
ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਦੁਸਹਿਰਾ ਹਰ ਸਾਲ ਵਦੀ ੧੦ਵੀਂ ਨੂੰ ਮਨਾਇਆ ਜਾਂਦਾ ਹੈ। ਪਰ ਅਸਲ ਗੱਲ ਇਹ ਹੈ ਕਿ ਦੁਰਗਾ ਪੂਜਾ ਦਾ ਤਿਉਹਾਰ ਹੋਣ ਕਰਕੇ ਪੂਜਾ ਦਾ ਸਮਾਂ ਪੰਡਿਤਾਂ ਵੱਲੋਂ ਖ਼ਾਸ ਨਿਯਮਾਂ ਦੇ ਅਧੀਨ ਨਿਸਚਤ ਕੀਤਾ ਜਾਂਦਾ ਹੈ ਜਿਸ ਕਾਰਨ ਇਹ ਅੱਸੂ ਸੁਦੀ ੧੦ ਨੂੰ ਵੀ ਹੋ ਸਕਦਾ ਹੈ ਅੱਸੂ ਸੁਦੀ ੯ ਨੰ ਵੀ। ਇਸ ਲਈ ਸਹੀ ਤਾਰੀਖ਼ ਲੱਭਣ ਲਈ ਇਹ ਸਾਰਣੀ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੀ ਗਈ ਹੈ ਜੋ ਕਿ ਇਤਿਹਾਸਕਾਰਾਂ ਅਤੇ ਆਮ ਲੋਕਾਂ ਨੂੰ ਸਹੀ ਤਾਰੀਖ਼ ਲੱਭਣ ਲਈ ਕਾਫ਼ੀ ਸਹਾਇਕ ਸਿੱਧ ਹੋਵੇਗੀ। ਆਪ ਜੀ ਨੂੰ ਬੇਨਤੀ ਹੈ ਕਿ ਲੋਕਾਂ ਦੀ ਸਹੂਲਤ ਲਈ ਆਪ ਜੀ ਦੀ ਪ੍ਰਕਾਸ਼ਨਾ ਵਿੱ ਛਾਪ ਦਿੱਤੀ ਜਾਵੇੇ।
2 ਸਤੰਬਰ 1752 ਈਸਵੀ ਤੱਕ ਦੀਆਂ ਸਾਰੀਆਂ ਤਾਰੀਖਾਂ ਜੂਲੀਅਨ ਕੈਲੰਡਰ ਦੀਆਂ ਹਨ, ਅਤੇ 14 ਸਤੰਬਰ 1752 ਈਸਵੀ ਤੋਂਬਾਅਦ ਦੀਆਂ ਸਾਰੀਆਂ
ਤਾਰੀਖ਼ਾਂ ਗ੍ਰੇਗੋਰੀਅਨ ਕੈਲੰਡਰ ਦੀਆਂ ਹਨ । ਇਹ ਤਾਰੀਖਾਂ ਅੰਮ੍ਰਿਤਸਰ ਸ਼ਹਿਰ ਲਈ ਹਨ ।
ਕਿਤੇ ਕਿਤੇ ਤਿਉਹਾਰ ਇਸ ਸਾਰਣੀ ਵਿੱਚ ਦਿੱਤੀਆਂ ਗਈਆਂ ਤਰੀਖ਼ਾਂ ਤੋਂ ਵੱਖੋ ਵੱਖਰੇ ਇਲਾਕਿਆਂ ਲਈ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਸਮੇਂ ਵਿੱਚ ਅੰਤਰ
ਦੇ ਕਾਰਨ ਇੱਕ ਦਿਨ ਵੱਖਰਾ ਹੋ ਸਕਦਾ ਹੈ ।
ਮੈਂ ਇਹ ਸਾਰਣੀ ਇਸ ਲਈ ਦੇ ਰਿਹਾ ਹਾਂ ਤਾਂ ਜੋ ਪੰਜਾਬ ਵਿੱਚ ਦੁਸਹਿਰੇ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਦੀਆਂ ਤਰੀਖ਼ਾਂ ਵਧੇਰੇ ਸ਼ੁੱਧ ਹੋ ਸਕਣ।
1964 ਈਸਵੀ ਤੱਕ ਦੀਆਂ ਤਾਰੀਖ਼ਾਂ ਦੀ ਗਣਿਤ ਸੂਰਜ ਸਿਧਾਂਤ ਅਨੁਸਾਰ ਅਤੇ ਉਸ ਤੋਂ ਬਾਅਦ ਦੀ ਗਣਿਤ ਦ੍ਰਿਕ ਗਣਿਤ ਅਨੁਸਾਰ ਹੈ ਕਿਉਂਕਿ ਪੰਜਾਬ ਅਤੇ
ਜ਼ਿਆਦਾਤਰ ਭਾਰਤੀ ਰਾਜਾਂ ’ਚ ਸੂਰਜੀ ਸਿਧਾਂਤ ਛੱਡ ਦਿੱਤਾ ਗਿਆ ਸੀ । ਇਹ ਹਿੰਦੂ ਤਿਉਹਾਰ ਵੱਖ -ਵੱਖ ਨਿਯਮਾਂ ਦੇ ਅਧਾਰ ਤੇ ਅੱਸੂ ਸੁਦੀ ੯ ਜਾਂ ਅੱਸੂ
ਸੁਦੀ ੧੦ ਦੋਵੇਂ ਦਿਨਾਂ ’ਚੋਂ ਕੋਈ ਵੀ ਹੋ ਸਕਦਾ ਹੈ । ਸਭ ਤੋਂ ਮਹੱਤਵਪੂਰਨ ਇਹ ਹੈ ਕਿ ਦੁਪਹਿਰ ਤੋਂ ਅਪਰਾਹਿਨ ਦੇ ਸਮੇਂ ਵਿੱਚ ਵਿੱਚ ਅੱਸੂ ਸੁਦੀ 10 ਹੋਣੀ ਚਾਹੀਦੀ ਹੈ ।
ਇਹ ਦੁਸਹਿਰਾ 1539 ਈਸਵੀ ਵਿੱਚ ਕਿਸ ਤਾਰੀਖ਼ ਨੂੰ ਹੋਇਆ ਸੀ?
ਦੁਸਹਿਰੇ ਦੀ ਤਾਰੀਖ਼ ਲੱਭਣ ਲਈ 1530 ਈਸਵੀ ਅਤੇ 9 ਕਾਲਮ ਦੇ ਅਧੀਨ ਸਤਰ ਵਿੱਚ ਵੇਖਦੇ ਹੋਏ ਸਾਨੂੰ 22 ਸਤੰਬਰ ਦੀ ਤਾਰੀਖ਼ ਮਿਲਦੀ ਹੈ । ਉਸ ਦਿਨ ਅੱਸੂ
ਸੁਦੀ ੧੦ ਸੀ, ਜਿਸ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਵਸ ਵਜੋਂ ਦਿੱਤਾ ਹੈ।
ਜੇ ਇਹ ਗੱਲ ਸਹੀ ਹੁੰਦੀ ਕਿ ਗੁਰੂ ਨਾਨਕ ਸਾਹਿਬ ਦੁਸਹਿਰੇ ਵਾਲੇ ਦਿਨ ਜੋਤੀ-ਜੋਤ ਸਮਾ ਗਏ ਸਨ, ਤਾਂ ਇਹ ਦੰਦਕਥਾ ਦਾ ਹਿੱਸਾ ਬਣ ਜਾਣੀ ਸੀ, ਅਤੇ ਪੀੜ੍ਹੀ ਦਰ
ਪੀੜ੍ਹੀ ਅੱਗੇ ਚਲਦੀ ਰਹਿਣੀ ਸੀ । ਇਸ ਸਬੰਧ ’ਚ ਦੁਸਹਿਰੇ ਦਾ ਜ਼ਿਕਰ ਸ਼ਾਇਦ ਹੀ ਕਿਤੇ ਹੋਵੇ ।
ਇਸ ਕਾਰਨ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਅੱਸੂ ਸੁਦੀ ੧੦ ਦੀ ਤਾਰੀਕ ’ਤੇ ਗੰਭੀਰ ਸ਼ੰਕਾ ਪੈਦਾ ਹੋ ਜਾਂਦੀ ਹੈ ।
ਮੇਰਾ ਮੰਨਣਾ ਹੈ ਕਿ ਅੱਸੂ ਵਦੀ 10, ਜੋ ਕਿ ਦੁਸਹਿਰੇ ਤੋਂ 15 ਦਿਨ ਪਹਿਲਾਂ ਹੋਈ ਸੀ, ਸਹੀ ਤਾਰੀਖ਼ ਹੈ।
*1670 ਸੀ.ਈ. ਵਿੱਚ ਦੁਸਹਿਰਾ ਕਿਸ ਮਿਤੀ ਨੂੰ ਹੋਇਆ ਸੀ ?
ਦੁਸਹਿਰੇ ਦੀ ਤਾਰੀਖ਼ ਲੱਭਣ ਲਈ ਕਾਲਮ 0 ਦੇ ਅਧੀਨ 1670 ਈਸਵੀ ਦੀ ਕਤਾਰ ਵਿੱਚ ਸਾਨੂੰ 14 ਸਤੰਬਰ ਲੋੜੀਂਦੀ ਤਾਰੀਖ ਵਜੋਂ ਮਿਲਦੀ ਹੈ ।
2014 ਈਸਵੀ ਵਿੱਚ ਦੁਸਹਿਰਾ ਕਿਸ ਤਾਰੀਖ ਨੂੰ ਹੈ?
ਕਾਲਮ 4 ਦੇ ਅਧੀਨ 2010 ਈਸਵੀ ਦੀ ਕਤਾਰ ਵਿੱਚ ਸਾਨੂੰ 3 ਅਕਤੂਬਰ ਲੋੜੀਂਦੀ ਤਾਰੀਖ਼ ਵਜੋਂ ਮਿਲਦੀ ਹੈ ।
-------------------------------
* ਗੁਰੂ ਗੋਬਿੰਦ ਦਾਸ ਜੀ ਲਖਨੌਰ ਆਏ, ਪਰਗਨਾ ਅੰਬਾਲਾ ਸਤਰਾਂ ਸੈ ਸਤਾਈਸ ਅਸ੍ਵਮਾਸੇ ਸ਼ੁਕਲਾ ਪਖੇ, ਨਾਂਵੀਂ ਕੇ ਦਿਂਹ ।
........ਦਸਮੀ ਕੇ ਰੋਜ [ਦੁਸਹਿਰੇ ਵਾਲੇ ਦਿਨ – ਪ.ਸ.ਪੁਰੇਵਾਲ] ਮਾਮੂ ਮੇਹਰ ਚੰਦ ਨੇ ਗੁਰੂ ਗੋਬਿੰਦ ਦਾਸ ਜੀ ਕੋ ਜ਼ਮਰਦੀ ਰੰਗ ਕੀ ਪਾਗ ਬੰਧਾਈ ।
ਸਿਰ - ਵਾਰਨਾ ਕੀਆ । ....... ਭੱਟ ਬਹੀ ਮੁਲਤਾਨੀ ਸਿੰਧੀ ’ਚੋਂ ਹਵਾਲਾ, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਕ੍ਰਿਤ ਭਾਈ ਸ੍ਵਰੂਪ ਸਿੰਘ ਕੌਸ਼ਿਸ਼,
ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991.