ਕਿਰਪਾਲ ਸਿੰਘ ਬਠਿੰਡਾ
ਡਾ: ਅੁਰਾਗ ਸਿੰਘ ਵੱਲੋਂ ਆਪਣੇ ਫੇਸ ਬੁਕ ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਕੀਤੇ ਸਵਾਲ ਦਾ ਉਨ੍ਹਾਂ ਵਲੋਂ ਢੁਕਵਾਂ ਜਵਾਬ
Page Visitors: 2011
ਡਾ: ਅਨੁਰਾਗ ਸਿੰਘ ਵੱਲੋਂ ਆਪਣੇ ਫੇਸ ਬੁਕ 'ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਕੀਤੇ ਸਵਾਲ ਦਾ ਉਨ੍ਹਾਂ ਵੱਲੋਂ ਢੁਕਵਾਂ ਜਵਾਬ
Kirpal Singh |
Fri, Oct 1, 1:38 PM (11 days ago)
|
||
|
rajveer veer |
Wed, Oct 6, 4:23 AM (6 days ago)
|
||
|
|
Fri, Oct 8, 7:32 AM (4 days ago)
|
|
||
|
ਮਿਤੀ 3-10-2021 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਹੋਈ ਸਿੱਖ ਇਤਿਹਾਸ ਵਿਸ਼ਵ ਕਾਨਰੰਸ ਸਮੇਂ ਆਪਣੇ ਆਪ ਨੂੰ ਡਾ: ਸਮਝਣ ਵਾਲੇ ਡਾ. ਅਨੁਰਾਗ ਸਿੰਘ ਜੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਫੇਸਬੁੱਕ ਪੇਜ਼ ’ਤੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ’ਚੋਂ ਸਤੰਬਰ 1752 ਦਾ ਪੰਨਾ ਪਾ ਕੇ ਸਵਾਲ ਕੀਤੈ ਕਿ ਉਸ ਨੇ 14 ਸਤੰਬਰ 1752 ਨੂੰ ਦਿਨ ਵੀਰਵਾਰ ਲਿਖਿਆ ਹੈ ਜਦੋਂ ਕਿ ਸੋਮਵਾਰ ਹੋਣਾ ਚਾਹੀਦਾ ਸੀ ? ਜਵਾਬ ’ਚ ਸ: ਪੁਰੇਵਾਲ ਜੀ ਨੇ ਦਸਵੀਂ ਕਲਾਸ ’ਚ ਅੰਕ ਗਣਿਤ ਦੇ ਸਿਲੇਬਸ ਵਿੱਚ ਦਿੱਤੇ ਗਏ ਤਰੀਕੇ ਨਾਲ ਕੈਲਕੂਲੇਟ ਕਰ ਵਿਖਾ ਦਿੱਤਾ ਕਿ 14 ਸਤੰਬਰ 1752 ਗ੍ਰੈਗੋਰੀਅਨ ਨੂੰ ਦਿਨ ਵੀਰਵਾਰ ਆਉਂਦੈ, ਨਾ ਕਿ ਸੋਮਵਾਰ। ਉਨ੍ਹਾਂ ਨੇ ਕੰਨੂਪਿੱਲੇ ਦੀ ਜੰਤਰੀ ਦਾ ਭੀ ਸਤੰਬਰ 1752 ਦਾ ਪੰਨਾ, ਇੰਨਟਰਨੈੱਟ ਤੋਂ ਤਿਆਰ ਕੀਤੇ ਸਤੰਬਰ 1752 ਦੇ ਕੈਲੰਡਰ ਦੀ ਫ਼ੋਟੋ, Dershowiz ਅਤੇ Reingold ਦੇ ਸੌਫ਼ਟਵੇਅਰ ਰਾਹੀਂ 14 ਸਤੰਬਰ 1752 ਦੇ ਕੱਢੇ ਗਏ ਦਿਨ ਦੇ ਸਕਰੀਨ ਸ਼ਾਟ ਸਮੇਤ ਚਾਰ ਸਬੂਤਾਂ ਰਾਹੀਂ ਆਪਣੇ ਵੱਲੋਂ ਦਰਸਾਇਆ ਦਿਨ ਵੀਰਵਾਰ ਸਹੀ ਸਿੱਧ ਕੀਤਾ ਹੈ। ਹੁਣ ਤੁਸੀਂ ਇਸ ਨੂੰ ਠੀਕ ਮੰਨਦੇ ਹੋ ਜਾਂ ਗ਼ਲਤ ?, ਪਰ ਉਹ ਫਿਰ ਭੀ 14 ਸਤੰਬਰ ਨੂੰ ਸੋਮਵਾਰ ਕਹਿਣ ’ਤੇ ਅੜੇ ਰਹੇ। ਇਸ ਉਪਰੰਤ ਜੋ ਉਸ ਨਾਲ਼ ਸਵਾਲ ਜਵਾਬ ਹੋਏ ਉਹ ਸੰਖੇਪ ਰੂਪ ’ਚ ਹੇਠਾਂ ਦਿੱਤੇ ਜਾ ਰਹੇ ਹਨ। ਵੈਸੇ ‘ਇੱਲ ਦਾ ਜਵਾਬ ਕੁਕੜ’ ਦੇਣ ਵਾਲੇ ਡਾ. ਅਨੁਰਾਗ ਸਿੰਘ ਨੇ ਸ: ਪੁਰੇਵਾਲ ਜੀ ਨੂੰ ਚੈਲੰਜ ਭੀ ਕਰ ਦਿੱਤੈ ਕਿ ਉਹ 5 ਲੱਖ ਡਾਲਰ ਜਮ੍ਹਾਂ ਕਰਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀਚਾਰ ਚਰਚਾ ਲਈ ਆਉਣ ਅਤੇ ਫ਼ੈਸਲਾ ਅਕਾਲ ਤਖ਼ਤ ਦਾ ਜਥੇਦਾਰ ਕਰੇਗਾ, ਜੋ ਖ਼ੁਦ ਕੈਲੰਡਰ ਗਿਆਨ ਤੋਂ ਵਾਕਫ਼ ਹੈ।
ਉਨ੍ਹਾਂ ਨਾਲ ਹੋਈ ਸਾਰੀ ਗੱਲਬਾਤ ਇਸ ਲਿੰਕ ਨੂੰ ਟੱਚ ਕਰਕੇ ਪੜ੍ਹੋ ਅਤੇ ਮਜ਼ੇ ਲਓ https://gurparsad.com/discussing-ideas-with-fools-is-like-churning-water/
ਕਿਰਪਾਲ ਸਿੰਘ ਬਠਿੰਡਾ
ਮਿਤੀ ੮ ਅੱਸੂ ਨਾਨਕਸ਼ਾਹੀ ਸੰਮਤ ੫੫੩ / 8.10.2021 ਦਿਨ ਸ਼ੁੱਕਰਵਾਰ