ਸਿੱਖੋ ! ਹੁਣ ਤੁਹਾਡੀ ਵਾਰੀ ਹੈ ,
ਇਹ ਸੋਚਣ ਦੀ ਕਿ ਤੁਸੀ ਅਪਣੀ ਅਸਮੱਤ ਨੂੰ ਕਿਸ ਤਰ੍ਹਾਂ ਬਚਾਉਗੇ ?
ਇਕ ਫੋਟੋ ਗੁਗਲ. ਕਾਮ ਤੇ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਫੋਟੂਆ ਜੋ ਸਿੱਖੀ ਨਾਲ, ਇਕ ਭੱਦਾ ਮਜਾਕ ਹਨ ਉਹ ਵੀ "ਅਖੌਤੀ ਦਸਮ ਗ੍ਰੰਥ" ਦੀ ਹੀ ਪੈਦਾਇਸ਼ ਹਨ। ਇਸ ਫੋਟੋ ਵਿੱਚ ਇਕ ਸਿੱਖ ਰਾਜਾ ਦਿਖਾਇਆ ਗਇਆ ਹੈ , ਜਿਸਨੇ ਅਪਣੀ ਦਸਤਾਰ ਤੇ ਕਲਗੀ ਵੀ ਲਾਈ ਹੋਈ ਹੈ। ਇਹ ਰਾਜਾ ਕਿਸੇ ਕਾਮੁਕ ਇਸਤਰੀ ਨਾਲ ਇਕ ਸੇਜ ਤੇ ਬੈਠ ਕੇ ਨਸ਼ਾ ਕਰਦਾ ਹੋਇਆ ਵਖਾਇਆ ਗਇਆ ਹੈ।
ਹੁਣ ਇਸ ਫੋਟੋ ਬਨਾਉਣ ਵਾਲੇ ਤੇ ਦਫਾ 295-ਏ ਦੇ ਤਹਿਤ ਪਰਚਾ ਕਿਸ ਤਰ੍ਹਾਂ ਦਾਖਿਲ ਕਰੋਗੇ ? ਇਹ ਨਜਾਰਾਂ ਤਾਂ ਦਸਮ ਗ੍ਰੰਥੀਆਂ ਦਾ "ਅਖੌਤੀ ਦਸਮ ਗ੍ਰੰਥ" ਨਾਮ ਦਾ ਗੁਰੂ ਆਪ ਕਈ ਥਾਵਾਂ ਤੇ ਇਹ ਸਭ ਲਿਖ ਰਿਹਾ ਹੈ ਅਤੇ ਇਹ ਰਚਨਾਵਾਂ "ਪਾਤਸ਼ਾਹੀ 10" ਦੀ ਮੁਹਰ ਹੇਠ ਛੱਪੀਆਂ ਹੋਈਆ ਨੇ।
ਸਿੱਖੋ ਸਾਵਧਾਨ ! ਕਿੱਨੇ ਸੌਦਾ ਸਾਧਾਂ ਨੂੰ ਸਿੱਖੀ ਨੂੰ ਬਦਨਾਮ ਕਰਨ ਤੋਂ ਰੋਕੋਗੇ ?
ਇਥੇ ਤਾਂ ਥਾਂ ਥਾਂ ਤੇ ਇਹੋ ਜਹੇ ਲੋਕੀ ਖੂੰਬਾਂ ਵਾਂਗ ਉੱਗ ਗਏ ਹਨ। ਇਹ ਸਭ ਉਸ "ਕੂੜ ਗ੍ਰੰਥ" ਦਾ ਹੀ ਗੰਦ ਹੈ ਜੋ ਸਾਡੇ ਮੂਹ ਤੇ ਉਡ ਉਡ ਕੇ ਪੈ ਰਿਹਾ ਹੈ। ਹੱਲੀ ਵੀ ਗਿਆਨੀ ਗੁਰਬਚਨ ਸਿੰਘ ਅਤੇ ਹਰਭਜਨ ਸਿੰਘ ਵਰਗੇ ਅਨੇਕਾਂ ਲੋਗ ਇਸ ਨੂੰ "ਦਸਮ ਬਾਣੀ" ਕਹੀ ਜਾ ਰਹੇ ਨੇ।ਰੱਬ ਹੀ ਰਾਖਾ ਹੈ, ਕੌਮ ਦਾ ।
ਇੰਦਰਜੀਤ ਸਿੰਘ ਕਾਨਪੁਰ
ਇੰਦਰਜੀਤ ਸਿੰਘ, ਕਾਨਪੁਰ