To: Ajit Singh <ajit@ajitsingh.ca>
Cc: Kirpal Singh <kirpalsinghbathinda@gmail.com>, "Dr. Harjinder Singh Dilgeer" <hsdilgeer@yahoo.com>, Malkiat Singh <malkiatsingh.dm@gmail.com>, Sarabveer Singh <me@sarabveer.me>, Sarbjit Singh <sarbjits@gmail.com>, Manjit Singh Khalsa <manjitsingh.khalsa81@gmail.com>, "dvgandhi1951@yahoo.com <dvgandhi1951@yahoo.com> <dvgandhi1951@yahoo.com >" <dvgandhi1951@yahoo.com>, "Learning-Zone@Yahoogroups. Com" <learning-zone@yahoogroups.com>, Surjit Nishan <surjitnishan296@yahoo.com>, Harpreet Singh <harpreet0580@gmail.com>, Harnaak Khalsa <hkkhoj13@gmail.com>, Manjeet Kaur <manjeet1912@gmail.com>, satnam kaur <sbhullar55@yahoo.com>, Kulmeet Singh <kulmeetsingh@gmail.com>, tara891 <tara891@live.com>, Kulwant Kaur <kaurkulwant@hotmail.com>, HARDEV SINGH Virk <hardevsingh.virk@gmail.com>, Ram Singh <ramsinghabq@gmail.com>, Ahiran Singh <dr.ahiran.singh@gmail.com>, Mandeep Talwar <talwar.manny@gmail.com>, Gary Grewal <grewalgrewal@yahoo.com>, gurlal singh <larrysubway@yahoo.com>, HARMINDER SIAN <sianhar@gmail.com>, Arvin Bhullar <arvin_bhullar@yahoo.com>, Irwin Singh <irwin.p.singh@gmail.com>, SIKH HISTORY RESEARCH BOARD SGPC AMRITSAR <shrbsgpc@gmail.com>, SGPC President <info@sgpc.net>, info <info@dsgmc.in>, Jaspal heran <rozanapehredar@gmail.com>, atinder pal singh Ex MP <atinderpalsinghxmp@gmail.com>, "Dr. Harminder S" <khalsabulletin@gmail.com>, SURJIT SINGH <surjitkuhar@gmail.com>, "surjit@panjabradio.co.uk" <surjit@panjabradio.co.uk>, Sukhdial Singh <sukhdialsingh@ymail.com>, longowal Bhai gobind Singh <bhaigobindsinghlongowal@sgpc.net>, balwantdhillon <balwantdhillon@yahoo.com>, Gurmat Parkash SGPC Sri Amritsar <gurmat_parkash@yahoo.co.in>, Avtar s Missionary Sedhan <avtar020267@gmail.com>, Sarabjeet Singh <sarabjeet3322@gmail.com>, Navdeep singh <navdeep.nss65@gmail.com>, anurag singh <anuragsingh24@yahoo.com>, satpal purewal <ss.purewal@hotmail.com>, kuldip singh <kuldippunjab@gmail.com>, ddt23376 <ddt23376@gmail.com>, "Amarjeet Singh Chandi Edtitor thekhalsa. org" <chandiajsingh@gmail.com>, Dharam Di Pauri <dharamdipauri@gmail.com>, Gurmat Sanchar Sabha Germany <gssg09@yahoo.de>, "gurmatstudy@gmail.com" <gurmatstudy@gmail.com>, MUK1 MUKATSAR <cirmuk1@gmail.com>, Prabhdeep Singh <p_deep_singh@hotmail.co.uk>, "president@dsgmc.in" <president@dsgmc.in>, Gurpreet Singh <gurpreetstudio@gmail.com>, "gsbatalvi@hotmail.com" <gsbatalvi@hotmail.com>, Gurmit Singh Barsal <gsbarsal@gmail.com>, Sukhdev Singh <sukhgk@gmail.com>, "sitalnijjar@gmail.com" <sitalnijjar@gmail.com>, DALBIR SINGH <ds@dioptres.com>, "ds@panchpardhani.com" <ds@panchpardhani.com>, kaur_gurnam <kaur_gurnam@yahoo.com>, "Dr Gurinder S. Maan" <gurindersinghmann5@gmail.com>, "Dr. Karminder Singh" <dhillon99@gmail.com>, "rampurkhera@yahoo.ca" <rampurkhera@yahoo.ca>, "birendrakaur@yahoo.com" <birendrakaur@yahoo.com>, Jagtar Singh <jachakji@gmail.com>, khalsanews <khalsanews@yahoo.com>, Gurtej Singh <akalsahaigurtejsingh@yahoo.com>, "rampurkhera@yahoo.com" <rampurkhera@yahoo.com>, GURCHARANJIT LAMBA <lambags@gmail.com>, Amarjit Kaur <amarjitkaur1@hotmail.com>, AMARJEET Chawla <amarjit.chawla@acclimited.com>, amarjitkaur <amarjitkaur_69@yahoo.in>, Harjeet Singh <editorsikhphulwari@gmail.com>, JAL HARJIT S <harjeets53@gmail.com>, SIKH MISSIONARY College <smclud1980@gmail.com>, DEL9 SUB OFFICE <smcdelhi15@gmail.com>, maninder pal Singh <mpsropar@gmail.com>, "rpsmohali@yahoo.com" <rpsmohali@yahoo.com>, Jaspal Sidhu <jaspal.sdh@gmail.com>, Jaspal Singh Reporter <jaspaldevinder@gmail.com>, sardari nagaratv <sardaritv@gmail.com>, CHARDIKALLA <cknewsgroup@telus.net>, New Chardi Kala Network N C K Network <ncknetwork@gmail.com>, "mediapunjab1313@gmail.com" <mediapunjab1313@gmail.com>, "Khushhal Singh Kendri Singh Sabha Chd." <s.khushhal1969@gmail.com>, Kendri Sri Guru Singh Sabha <singhsabhachd@gmail.com>, gurmat sikhlaye kender <gurmatsikhlayekender@gmail.com>, "kendrisrigurusinghsabha@gmail.com" <kendrisrigurusinghsabha@gmail.com>, Gurdev Singh <gurdevsinghbathinda@gmail.com>, Tarlochan Singh <tsdupalpuri@yahoo.com>, "Harrajinder S (Raja) Canada" <harrajindersingh@gmail.com>, Dheeraj Batish <dheerajbatish@gmail.com>, "ravinderswan1733@gamil.com" <ravinderswan1733@gamil.com>, "Dr. Assa S Ghumnan" <nadalaghuman@gmail.com>, Jagjit Ahuja <jagjit.ahuja@gmail.com>
|
ਕਿਰਪਾਲ ਸਿੰਘ ਬਠਿੰਡਾ ਜੀ!
ਰੱਥ ਫਿਰੈ ਬਾਰੇ ਮੇਰਾ ਸਵਾਲ ਦੋ ਪਹਿਲੂਆਂ ਤੋਂ ਹੈ_
1_ ਗੁਰਮਤਿ ਦਾ ਸਿਧਾਂਤਕ ਪੱਖ ਅਤੇ
2_ ਪਾਲ ਸਿੰਘ ਪੁਰੇਵਾਲ ਦੁਆਰਾ ਬਿਆਨਿਆ ਗਿਆ ਅੇਟ੍ਰੋਨੌਮੀ/ਖਗੋਲ ਵਿਗਿਆਨ ਦਾ ਪੱਖ।
ਤੁਸੀਂ ਜਿਹੜੇ ਚਾਰ ਵਿਦਵਾਨਾਂ ਦਾ ਜ਼ਿਕਰ ਕੀਤਾ ਹੈ, ਉਹਨਾ ਵਿੱਚੋਂ ਕੋਈ ਵੀ ਐਸਟ੍ਰੋਨੌਮੀ ਦਾ ਮਾਹਰ ਨਹੀਂ ਸੀ।ਇਸ ਲਈ ਰਥੁ ਫਿਰੈ ਬਾਰੇ ਉਹਨਾ ਦੀ ਵਿਆਖਿਆ ਨੂੰ ਖਗੋਲ ਵਿਦਿਆ ਦੇ ਨਜ਼ਰੀਏ ਤੋਂ ਨਹੀਂ ਵਿਚਾਰਿਆ ਜਾ ਸਕਦਾ।ਉਹਨਾ ਦੇ ਅਰਥ ਜਾਂ ਵਿਆਖਿਆ ਨੂੰ ਉਸੇ ਤਰ੍ਹਾਂ ਮੰਨਣਾ ਪਏਗਾ, ਜਿਵੇਂ ਤੁਸੀਂ ਆਪਣੇ ਲੇਖ ਵਿੱਚ ਲਿਖਿਆ ਹੈ_
“.... ਇਸ ਤਜਰਬੇ ਦੌਰਾਨ ਅਸੀਂ ਵੇਖਾਂਗੇ ਕਿ ਭਾਵੇਂ ਸੂਰਜ ਧਰਤੀ ਦੇ ਮੁਕਾਬਲੇ ਸਥਿਰ ਹੈ ਪਰ ਫਿਰ ਵੀ ਸਾਨੂੰ ਵੇਖਣ ਨੂੰ ਮਹਿਸੂਸ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸੂਰਜ ਉੱਤਰੈਣ ਤੋਂ ਦੱਖਨੈਣ ਅਤੇ ਦੱਖਨੈਣ ਤੋਂ ਉੱਤਰੈਣ ਵਾਲੇ ਆਪਣੇ ਪੰਧ ਵਿੱਚ ਨਿਸਚਤ ਸੀਮਾਂ ਵਿੱਚ ਪੈਂਡੂਲਮ ਦੀ ਤਰ੍ਹਾਂ ਹੀ ਮੁੜਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਸੂਰਜ ਸਥਿਰ ਰਹਿਣ ਦੇ ਬਾਵਜੂਦ ਸਾਨੂੰ ਜਾਪਦਾ ਇਉਂ ਹੀ ਹੈ ਜਿਵੇਂ ਸੂਰਜ ਸਵੇਰ ਨੂੰ ਪੂਰਬ ਦਿਸ਼ਾ ’ਚ ਉਦੈ ਹੋ ਕੇ ਪੱਛਮ ਦਿਸ਼ਾ ਵੱਲ ਸਫਰ ਕਰਦਾ ਹੈ ਤੇ ਪੱਛਮ ਵਿੱਚ ਜਾ ਕੇ ਸ਼ਾਮ ਨੂੰ ਅਸਤ ਹੋ ਜਾਂਦਾ ਹੈ ਜਿਸ ਨੂੰ ਪੰਜਾਬ ’ਚ ਸੂਰਜ ਚੜ੍ਹਨਾ ਅਤੇ ਸੂਰਜ ਛਿਪ ਜਾਣਾ ਜਾਂ ਡੁੱਬ ਜਾਣਾ ਵੀ ਕਹਿੰਦੇ ਹਨ.... ”
ਸੋ ਕਿਰਪਾਲ ਸਿੰਘ ਜੀ! ਆਮ ਬੋਲਚਾਲ ਵਿੱਚ ਤਾਂ ਬੇਸ਼ਕ ਕਿਹਾ ਜਾ ਸਕਦਾ ਹੈ ਕਿ ਸੂਰਜ ਉਤਰੈਣ ਤੋਂ ਦਖਨੈਣ ਅਤੇ ਦਖਨੈਣ ਤੋਂ ਉਤਰੈਣ ਵੱਲ ਜਾਂਦਾ ਹੈ।
ਪਰ ਜਦੋਂ ਪਾਲ ਸਿੰਘ ਪੁਰੇਵਾਲ ਗੁਰਬਾਣੀ ਦੀਆਂ ਰਥੁ ਫਿਰੈ ਵਾਲੀਆਂ ਤੁਕਾਂ ਦੇ ਹਵਾਲੇ ਨਾਲ, ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ- “ ਮੋਵੲਸ ਨਿ ਟਿਸ ਦੳਲਿੇ ਚੋੁਰਸੲ. ਫ , ਚੱਕਰ ਲਾਂਦਾ ਹੈ” ਨੂੰ ਰਿਜੈਕਟ ਕਰਕੇ; ਠੁਰਨਸ ੋਰ ਚਹੳਨਗੲਸ ਚੋੁਰਸੲ” ਅਰਥਾਂ ਨੂੰ ਸਹੀ ਮੰਨਦੇ ਹਨ ਅਤੇ ਧਰਤੀ ਦੇ ਚੱਕਰਾਂ ਨੂੰ ਸਕਿੰਟ ਦੇ ਵੀ ਦਸਵੇਂ ਹਿੱਸੇ (ੀਟਸ ਮੋਦੲਰਨ ਵੳਲੁੲ ਸਿ 365 ਦ 6ਹ 9ਮ 9.7ਸ.) ਦੀ ਗੱਲ ਕਰਦੇ ਹੋਣ ਤਾਂ ਇਹ ਆਮ ਬੋਲ-ਚਾਲ ਦੀ ਗੱਲ ਨਹੀਂ ਰਹਿ ਜਾਂਦੀ।
ਉਹ ਵੀ ਓਦੋਂ ਜਦੋਂ ਕਿ ਇਸ ਵਿਸ਼ੇ ਤੇ ਆਪਣੀ ਡਿਸਕਸ਼ਨ ਹੋ ਰਹੀ ਹੋਵੇ ਅਤੇ ਮੇਰੇ ਵੱਲੋਂ ਫੋਟੋ/ਡਾਇਆਗਰਾਮ ਸਹਿਤ ਐਸਟ੍ਰੋਨੌਮੀਕਲ ਪੱਖ ਰੱਖੇ ਜਾਣ ਤੇ ਉਸ ਨੂੰ ਗ਼ਲਤ ਕਰਾਰ ਦਿੰਦੇ ਹੋਏ ਤੁਸੀਂ ਆਪਣੇ ਵੱਲੋਂ ਡਾਇਆਗਰਾਮ ਬਣਾ ਕੇ ਵਿਸ਼ੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋਵੋ ਤਾਂ ਇਹ ਆਮ ਬੋਲ-ਚਾਲ ਵਾਲੀ ਗੱਲ ਦਾ ਵਿਸ਼ਾ ਨਹੀਂ ਰਹਿ ਜਾਂਦਾ।
ਜੇ ਤੁਸੀਂ ਸਮਝਦੇ ਹੋ ਕਿ “ਵੇਖਣ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸੂਰਜ ਉਤਰ ਵੱਲ ਅਤੇ ਦੱਖਣ ਵੱਲ ਮੁੜ ਪੈਂਦਾ ਹੈ, ਪਰ ਅਸਲ ਵਿੱਚ (ਧਰਤੀ ਦੇ ਮੁਕਾਬਲੇ ਵਿੱਚ) ਸੂਰਜ ਇੱਕ ਥਾਂ ਸਥਿਰ ਹੈ ਅਤੇ ਧਰਤੀ ਸੂਰਜ ਦੁਆਲੇ ਫਿਰੈ/ਚੱਕਰ ਲਾਂਦੀ ਹੈ ਤਾਂ ਇਸ ਸੱਚਾਈ ਨੂੰ ਵੀ ਸਵਿਕਾਰ ਕਰੋ ।
ਗੁਰਬਾਣੀ/ਗੁਰਮਤਿ ਦਾ ਸਿਧਾਂਤਕ ਪੱਖ;
ਇਸ ਪਉੜੀ ਵਿੱਚ ਸੁਨੇਹਾ ਤਾਂ ਇਹ ਹੈ ਕਿ ਜਦੋਂ ਸੂਰਜ ਸਿਰ ਤੇ ਅੱਗ ਵਾਂਗ ਤਪਦਾ ਹੈ, ਤਾਂ ਹਰੇਕ ਦੀ ਜਿੰਦ ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਜੀਅ ਜੰਤ ਸਭ ਔਖੇ ਹੁੰਦੇ ਹਨ।ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਭਾਲਦੀ ਹੈ (ਛਾਇਆ ਧਨ ਤਾਕੈ),
ਗੁਰੂ ਸਾਹਿਬ ਨੇ ਹਾੜ ਦੀ ਗਰਮੀ ਦੇ ਦ੍ਰਿਸ਼ਾਂਤ ਨਾਲ ਅਸਲੀ ਗੁਰਮਤਿ ਦਾ ਸੁਨੇਹਾ ਇਹ ਦਿੱਤਾ ਹੈ ਕਿ ਜਿਸ ਜੀਵ ਇਸਤ੍ਰੀ ਨੂੰ ਪ੍ਰਭੂ ਨੇ ਹਰਿ ਨਾਮ ਸਿਮਰਨ ਵਾਲਾ ਮਨ ਦਿੱਤਾ ਹੈ ਉਸ ਨੂੰ ਹਾੜ ਦੀ (ਪਉੜੀ ਵਿੱਚ ਬਿਆਨੀ ਗਈ) ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।
ਜਿਵੇਂ ਕਮਜ਼ੋਰ ਜੀਵ ਇਸਤ੍ਰੀ ਤਪਦੇ ਸੂਰਜ ਦੇ ਸੇਕ ਤੋਂ ਬਚਣ ਲਈ ਕਿਤੇ ਛਾਂ ਦਾ ਆਸਰਾ ਭਾਲਦੀ ਹੈ ਉਸੇ ਤਰ੍ਹਾਂ ਅਧਿਆਤਮ ਪੱਖੋਂ ਨਾਮ ਜਪਣ ਵਾਲੀ ਜੀਵ ਇਸਤ੍ਰੀ ਨੂੰ ਵਿਕਾਰਾਂ ਦੀ ਤਪਸ਼ ਤੋਂ ਨਾਮ ਦਾ ਸਹਾਰਾ ਕੰਮ ਦਿੰਦਾ ਹੈ।
ਪਰ ਪਾਲ ਸਿੰਘ ਪੁਰੇਵਾਲ ਨੇ ਛਾਇਆ ਧਨ ਤਾਕੈ ਨੂੰ ਮੈਦਾਨ ਵਿੱਚ ਡੱਕਾ ਗੱਡਕੇ ਸੂਰਜ ਦੀ ਡਿਗਰੀ ਨਾਪਣ ਵਾਲੀ ਛਾਂ ਬਣਾ ਕੇ ਗੁਰੂ ਸਾਹਿਬਾਂ ਦਾ ਅਸਲੀ ਸੁਨੇਹਾ ਕਿਤੇ ਖੁਹ ਖਾਤੇ ਹੀ ਪਾ ਦਿੱਤਾ ਹੈ।
ਜੇ ਪੁਰੇਵਾਲ ਦੇ ਅਰਥਾਂ ਨੂੰ ਸਹੀ ਮੰਨ ਵੀ ਲਈਏ ਤਾਂ ਦੱਸ ਸਕਦੇ ਹੋ ਕਿ;
ਇਸ ਸ਼ਬਦ/ਪਉੜੀ ਤੋਂ ਸਿੱਖ ਨੂੰ ਸਿਖਿਆ ਕੀ ਮਿਲਦੀ ਹੈ? ਇਹ ਪਉੜੀ ਰਚਣ ਦਾ ਮਕਸਦ ਕੀ ਹੋ ਸਕਦਾ ਹੈ?
ਦੱਸ ਸਕਦੇ ਹੋ ਕਿ, ਜੀਵ ਇਸਤ੍ਰੀ ਮੈਦਾਨ ਵਿੱਚ ਡੱਕਾ ਗੱਡਕੇ ਦੇਖਦੀ ਹੈ ਜਾਂ ਨਹੀਂ ਦੇਖਦੀ, ਅਤੇ ਰੱਥੁ ਫਿਰੈ ਵਾਲੀਆਂ ਪੰਗਤੀਆਂ ਦਾ ਪੁਰੇਵਾਲੀ ਕੈਲੰਡਰ ਵਿੱਚ ਕੀ ਰੋਲ ਹੈ? 21 ਜੂਨ ਅਤੇ 22 ਦਸੰਬਰ ਵਾਲੀਆਂ ਤਰੀਕਾਂ ਆਮ ਤਰੀਕਾਂ ਵਾਙੂੰ ਹਨ ਜਾਂ ਇਹਨਾ ਤਰੀਕਾਂ ਦਾ ਕੈਲੰਡਰ ਵਿੱਚ ਕੋਈ ਖਾਸ ਮਹਤਵ ਹੈ?
(ਨੋਟ: ਕਿਰਪਾਲ ਸਿੰਘ ਦੁਆਰਾ ਦਿੱਤੇ ਗਏ ਬਾਕੀ ਹੋਰ ਲਿੰਕਾਂ ਬਾਰੇ ਫੇਰ ਸਮਾਂ ਮਿਲਣ ਤੇ ਵਿਚਾਰ ਸਾਂਝੇ ਕੀਤੇ ਜਾਣਗੇ)
ਜਸਬੀਰ ਸਿੰਘ ਦਿੱਲੀ(ਵਿਰਦੀ) 08-07-2021
There is No USE responding to such DEMENTED< INSANE Person like Jasbir Virdi They are used to the SLAVERY OF BIPARBAAD AND THEIR UNSTABLE CALENDAR THAT JUMPS BACK AND FORTH INTO MALMSASSA ETC
SIKHS ARE INDEPENDENT AND FREE PEOPLE AND WILL NEVER SUBMIT TO THE SLAVERY OF STUPID BIKRAMI CALE#NDAR. Anti-Mool Nanakshahi Calendar will keep on eating the SHIT of BIPARBAAD. Please Do not Waste precious time responding to such PAGAL PERSONS. They need to be blocked to get rid of such mentally retarded people.
Ajit Singh
ਦੋਸਤੋ! ਕਿਰਪਾਲ ਸਿੰਘ ਬਠਿੰਡਾ ਦੇ ਕਮੈਂਟਸ ਦਾ ਜਵਾਬ ਦੇਣ ਲਈ ਕੁਝ ਵਧ ਸਮਾਂ ਲੱਗ ਸਕਦਾ ਹੈ, ਇਸ ਲਈ ਬੇਨਤੀ ਹੈ ਕਿ ਫਿਲਹਾਲ ਇਹ ਲੇਖ ਪੜ੍ਹਨ ਦੀ ਖੇਚਲ ਕਰਨੀ ਜੀ।
ਉਤਰਾਇਣ ਤੇ ਦਖਣਾਇਨ_
ਸਾਰੀ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਦਾ ਸੁਨੇਹਾ ਤਾਂ ਆਤਮਕ ਪੱਖੋਂ ਉਤਮਤਾ ਹਾਸਲ ਕਰਨ ਦਾ ਦਿੱਤਾ ਹੈ। ਦੁਨਿਆਵੀ ਵਰਤਾਰਿਆਂ ਦਾ ਜ਼ਿਕਰ ਤਾਂ ਸਿਰਫ ਦ੍ਰਿਸ਼ਟਾਂਤ ਜਾਂ ਹਵਾਲਿਆਂ ਆਦਿ ਲਈ ਹੀ ਕੀਤਾ ਹੈ।ਪਰ ਪਾਲ ਸਿੰਘ ਪੁਰੇਵਾਲ ਨੇ ਆਪਣੇ ਬਣਾਏ ਕੈਲੰਡਰ ਨੂੰ ਗੁਰਬਾਣੀ ਆਧਾਰਿਤ ਸਾਬਤ ਕਰਨ ਲਈ ਗੁਰਬਾਣੀ ਦੇ ਅਸਲੀ ਸੁਨੇਹੇ ਨੂੰ ਪਿੱਛੇ ਪਾ ਕੇ ਆਪਣੇ ਹੀ ਅਰਥ ਘੜਕੇ ਕੈਲੰਡਰ ਨਾਲ ਜੋੜ ਦਿੱਤੇ ਹਨ।ਮਿਸਾਲ ਦੇ ਤੌਰ ਤੇ ਗੁਰਬਾਣੀ ਫੁਰਮਾਨ ਹੈ_
ਆਸਾੜੁ ਭਲਾ, ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ, ਮਰੀਐ ਧੋਖੈ, ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ, ਛਾਇਆ ਧਨ ਤਾਕੈ, ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥8॥ {ਪੰਨਾ 1108}
ਅਰਥ (ਪ੍ਰੋ: ਸਾਹਿਬ ਸਿੰਘ) :—(ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ । (ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ), ਧਰਤੀ ਅੱਗ (ਵਾਂਗ) ਭਖਦੀ ਹੈ । (ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕਰਾਹਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ) । (ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ) । (ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰ ਉਤੇ) ਬੰਨ੍ਹ ਕੇ ਤੁਰਦੀ ਹੈ । ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ । ਹੇ ਨਾਨਕ! ਜਿਸ ਜੀਵ ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ।8। ਭਾਵ :—ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ ।
ਪਉੜੀ ਵਿੱਚ ਹਾੜ ਦੀ ਗਰਮੀ ਦਾ ਦ੍ਰਿਸ਼ਟਾਂਤ ਦੇ ਕੇ ਜੀਵਨ-ਸਫਰ ਵਿੱਚ ਵਿਕਾਰਾਂ ਦੀ ਤਪਸ਼ ਅਤੇ ਇਸ ਵਿਕਾਰਾਂ ਦੀ ਤਪਸ਼ ਤੋਂ ਖਲਾਸੀ ‘ਸਾਚੁ ਸਮਾਲਣ’ ਅਰਥਾਤ ਸੱਚੇ ਦੇ ਨਾਮ ਨੂੰ ਮਨ ਵਿੱਚ ਵਸਾਉਣ ਨਾਲ ਦੱਸੀ ਹੈ।ਅਤੇ ਤੁਕ ਵਿੱਚ ਆਏ ਲਫਜ਼ ‘ਫਿਰੈ’ ਦੇ ਪ੍ਰੋ: ਸਾਹਿਬ ਸਿੰਘ ਨੇ ਅਰਥ ‘ਚੱਕਰ ਲਾਂਦਾ ਹੈ’ ਲਿਖੇ ਹਨ
ਪਰ ਪਾਲ ਸਿੰਘ ਪੁਰੇਵਾਲ ‘ਫਿਰੈ’ ਦੇ ਅਰਥ ਕੁਝ ਇਸ ਤਰ੍ਹਾਂ ਸਮਝਾਉਂਦੇ ਹਨ_ “ਫਿਰੈ" means- turns or changes course. "ਰਥੁ ਫਿਰੈ"- The chariot of sun *turns back*... *Changes it`s course* from northerly to southerly direction (ਦਖਣਾਇਨ) It continues on it's southward journey until the day of winter solstice on December 22 or 23.”
ਸਰਬਜੀਤ ਸਿੰਘ ਸੈਕਰਾਮੈਂਟੋ ਨੇ ‘ਫਿਰੈ’ ਦੇ ਅਰਥ ਕੁਝ ਇਸ ਤਰ੍ਹਾਂ ਕੀਤੇ ਹਨ_ “ਇੱਕ ਖਾਸ ਸਮੇਂ *ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ*, ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ।ਅੱਜ ਇਹ ਮੰਨਿਆ ਜਾਂਦਾ ਹੈ ਕਿ ਇਹ *ਘਟਨਾ* 21 ਜੂਨ ਨੂੰ ਕਿਸੇ ਵੇਲੇ *ਵਾਪਰਦੀ* ਹੈ।”
ਉਤਰਾਇਣ ਅਤੇ ਦਖਣਾਇਨ, ਜਿਸ ਨੂੰ ਕਿ ਪਾਲ ਸਿੰਘ ਪੁਰੇਵਾਲ 'ਰੱਥ ਫਿਰੈ' ਦਸਦੇ ਹਨ, ਦਰ ਅਸਲ ਹੈ ਕੀ। ਕੀ ਸੱਚ ਮੁੱਚ ਹੀ ਧਰਤੀ '*Turns back*, ਅਤੇ ਸੂਰਜ *ਵਾਪਸ ਦੱਖਣ ਵੱਲ ਮੁੜ ਪੈਂਦਾ ਹੈ*?-
ਨਹੀਂ, ਐਸਾ ਬਿਲਕੁਲ ਵੀ ਨਹੀਂ ਹੈ।(ਧਰਤੀ ਦੇ ਮੁਕਾਬਲੇ ਵਿੱਚ) ਸੂਰਜ ਇੱਕ ਥਾਂ ਖੜ੍ਹਾ ਹੈ। ਧਰਤੀ ਇੱਕ ਬੱਝਵੀ ਨਿਰੰਤਰ ਚਾਲ ਵਿੱਚ ਸੂਰਜ ਦੁਆਲੇ ਚੱਕਰ ਲਗਾਉਂਦੀ ਹੈ। ਨਾ ਤਾਂ ਧਰਤੀ/ਸੂਰਜ ਉਤਰਾਇਣ ਤੋਂ ਦਖਣਾਇਨ ਜਾਂ ਦਖਣਾਇਨ ਤੋਂ ਉਤਰਾਇਣ ਵੱਲ *ਮੁੜਦਾ* ਹੈ ਅਤੇ ਨਾ ਹੀ ਧਰਤੀ/ਸੂਰਜ ਇਕ ਪਾਸੇ ਜਾਂਦਾ ਜਾਂਦਾ ਆਪਣਾ *ਰੁਖ ਬਦਲਦਾ ਹੈ*।
ਜਿਵੇਂ ਦਿਨ ਅਤੇ ਰਾਤ ਹੋਣ ਨੂੰ ਘਟਨਾ ਵਾਪਰਨੀ ਨਹੀਂ ਕਿਹਾ ਜਾਂਦਾ, ਸਿਰਫ ਦਿਨ ਜਾਂ ਰਾਤ ਦੀ ਸਿਥਿਤੀ ਹੀ ਬਣਦੀ ਹੈ।ਉਸੇ ਤਰ੍ਹਾਂ ਉਤਰਾਇਣ ਜਾਂ ਦਖਣਾਇਨ ਨੂੰ ਘਟਨਾ ਵਾਪਰਨੀ ਨਹੀਂ ਕਿਹਾ ਜਾ ਸਕਦਾ, ਇਹ ਧਰਤੀ ਦੀ ਲਗਾਤਾਰ ਚਾਲ ਨਾਲ ਸਹਜੇ ਸਹਜੇ ਉਤਪੰਨ ਹੋਣ ਵਾਲੀ ਸਥਿਤੀ ਹੈ।ਇਹ ਨਹੀਂ ਕਹਿ ਸਕਦੇ ਕਿ 12 ਵੱਜਣ ਤੋਂ 1 ਸੈਕਿੰਡ ਪਹਿਲਾਂ ਅਤੇ 1 ਸੈਕਿੰਡ ਬਾਅਦ ਦੇ ਵਿੱਚ ਵਿਚਾਲੇ ਵਾਲੇ ਸਮੇਂ ਕੋਈ ਘਟਨਾ ਵਾਪਰ ਜਾਂਦੀ ਹੈ, ਜਿਸ ਤੋਂ ਦਿਨ ਅਤੇ ਰਾਤ ਹੋ ਜਾਂਦੇ ਹਨ।
ਤਾਂ ਫੇਰ ਇਹ ਉਤਰਾਇਣ ਅਤੇ ਦਖਣਾਇਨ ਵਾਲਾ ਵਰਤਾਰਾ ਕਿਵੇਂ ਹੁੰਦਾ ਹੈ, ਇਹ ਸਮਝਣ ਲਈ--
ਟੇਬਲ(ਮੇਜ) ਦੇ ਵਿਚਾਲੇ ਇੱਕ ਗੇਂਦ ਰੱਖਕੇ ਇਸ ਨੂੰ ਸੂਰਜ ਮੰਨ ਲਵੋ। ਹੁਣ ਇਕ ਹੋਰ ਗੇਂਦ ਲੈ ਕੇ ਇਸ ਨੂੰ ਧਰਤੀ ਮੰਨ ਲਵੋ ਅਤੇ ਇਸਦੇ ਵਿਚਾਲੇ ਕੋਈ ਤਾਰ, ਡੱਕਾ ਜਾਂ ਪੈਨਸਿਲ ਗੱਡ ਲਵੋ।ਕਿਉਂਕਿ ਧਰਤੀ ਦਾ ਧੁਰਾ ਸੂਰਜ ਦੁਆਲੇ ਘੁੰਮਣ ਵਾਲੀ ਔਰਬਿਟ ਦੇ ਧੁਰੇ ਨਾਲੋਂ 23.44 ਡਿਗਰੀ ਤੇ ਝੁਕਿਆ ਹੋਇਆ ਹੈ, ਇਸ ਲਈ ਇਸ ਗੇਂਦ (ਧਰਤੀ) ਨੂੰ ਵੀ ਤਾਰ ਜਾਂ ਡੱਕੇ ਦੇ ਇੱਕ ਸਿਰੇ ਤੋਂ ਸਿੱਧਾ ਵਰਟੀਕਲ ਫੜਨ ਦੀ ਬਜਾਏ, ਸੱਜੇ ਹੱਥ ਵਿੱਚ ਅੰਦਾਜੇ ਨਾਲ (23.44 ਡਿਗਰੀ ਤੇ) ਉਪਰੋਂ ਸੱਜੇ ਪਾਸੇ ਵੱਲ ਝੁਕਾ ਕੇ ਮਿਡਲ ਵਾਲੀ ਗੇਂਦ(ਸੂਰਜ) ਤੋਂ ਸੱਜੇ ਪਾਸੇ ਕੁਝ ਦੂਰੀ ਤੇ ਫੜ ਲਵੋ।ਗੇਂਦ ਨੂੰ ਤਾਰ ਜਾਂ ਡੱਕੇ ਤੋਂ ਫੜੇ ਹੋਏ ਹਿੱਸੇ ਨੂੰ ਉਤਰੀ ਧਰੂਵ ( North pole) ਮੰਨ ਲਵੋ।ਇਸ ਤਰ੍ਹਾਂ ਸੱਜੇ ਹਥ ਵਿੱਚ ਫੜੀ ਹੋਈ ਗੇਂਦ ਦਾ ਮਿਥਿਆ ਹੋਇਆ ਉੱਤਰੀ ਧਰੂਵ ਮਿੱਥੇ ਹੋਏ ਸੂਰਜ ਤੋਂ ਪਰ੍ਹੇ ਨੂੰ ਝੁਕਿਆ ਹੋਵੇਗਾ(ਅਤੇ ਹੇਠਲਾ ਦੱਖਣੀ ਧਰੂਵ ਸੂਰਜ ਵੱਲ ਨੂੰ ਝੁਕਿਆ ਹੋਵੇਗਾ)। ਇਹ (ਦਿਸੰਬਰ ਦੀ 22-23 ਤਰੀਕ), ਧਰਤੀ ਦੇ ਦਖਣਾਇਨ (Winter solstice) ਦੀ ਸਥਿਤੀ ਹੈ।
ਧਰਤੀ ਦਾ ਉੱਤਰੀ ਧੁਰਾ ਸੂਰਜ ਤੋਂ ਉਲਟ ਪਾਸੇ ਝੁਕਿਆ ਹੋਣ ਕਰਕੇ, ਧਰਤੀ ਦੇ ਇਸ ਉਤਰੀ-ਅਰਧ-ਗੋਲੇ ਤੇ ਸੂਰਜ ਦੀਆਂ ਕਿਰਣਾਂ ਸਿੱਧੀਆਂ ਨਹੀਂ ਪੈਂਦੀਆਂ।ਇਸ ਲਈ ਧਰਤੀ ਦੇ ਇਸ ਹਿੱਸੇ ਤੇ ਠੰਢ ਹੁੰਦੀ ਹੈ ਅਤੇ ਸੂਰਜ ਵੀ ਘੱਟ ਸਮੇਂ ਲਈ ਨਜ਼ਰ ਆਉਂਦਾ ਹੈ।ਰਾਤਾਂ ਲੰਬੀਆਂ ਅਤੇ ਦਿਨ ਛੋਟੇ ਹੁੰਦੇ ਹਨ।
2- ਹੁਣ ਗੇਂਦ(ਧਰਤੀ) ਨੂੰ ਉਸੇ ਤਰ੍ਹਾਂ ਸੱਜੇ ਪਾਸੇ ਝੁਕੀ ਹੋਈ ਰੱਖਦੇ ਹੋਏ ਇਸ ਨੂੰ ਮਿਡਲ ਵਾਲੀ ਗੇਂਦ (ਸੂਰਜ) ਦੇ ਦੁਆਲੇ Counter clockwise ਘੁਮਾਉਂਦੇ ਹੋਏ ਆਪਣੇ ਬਿਲਕੁਲ ਸਾਮ੍ਹਣੇ (ਆਪਣੇ ਤੋਂ ਦੂਰ) ਲੈ ਜਾਓ।ਇਹ Equinox ਦੀ ਸਥਿਤੀ ਹੈ।ਇਸ ਸਥਿਤੀ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।
3- ਹੁਣ ਇਸ ਗੇਂਦ(ਧਰਤੀ) ਨੂੰ ਉਸੇ ਤਰ੍ਹਾਂ ਸੱਜੇ ਪਾਸੇ ਝੁਕੀ ਹੋਈ ਰੱਖਦੇ ਅਤੇ Counter clockwise ਘੁਮਾਉਂਦੇ ਹੋਏ ਹੋਰ ਅੱਗੇ ਆਪਣੇ ਖੱਬੇ ਪਾਸੇ ਵੱਲ ਲੈ ਜਾਓ {ਯਾਦ ਰਹੇ ਕਿ ਗੇਂਦ(ਧਰਤੀ) ਹਰ ਵੇਲੇ ਪਹਿਲਾਂ ਦੀ ਤਰ੍ਹਾਂ ਸੱਜੇ ਪਾਸੇ ਹੀ ਝੁਕੀ ਹੋਈ ਰਹੇ}। ਹੁਣ ਇਸ ਗੇਂਦ(ਧਰਤੀ) ਦਾ ਉੱਤਰੀ-ਅਰਧ-ਗੋਲਾ, ਮਿਡਲ ਵਾਲੀ ਗੇਂਦ(ਸੂਰਜ) ਵੱਲ ਝੁਕਿਆ ਹੋਇਆ ਹੋਵੇਗਾ।ਇਹ 21 ਜੂਨ ਉਤਰਾਇਣ ਦੀ ਸਥਿਤੀ ਹੈ।ਇਸ ਸਥਿਤੀ ਤੇ ਸੂਰਜ ਦੀਆਂ ਕਿਰਣਾਂ ਸਿੱਧੀਆਂ ਉੱਤਰੀ-ਅਰਧ-ਗੋਲੇ ਤੇ ਪੈਣ ਕਰਕੇ ਦੁਪਿਹਰ ਨੂੰ ਸੂਰਜ ਸਿਰ ਤੇ ਹੁੰਦਾ ਹੈ ਅਤੇ ਇਸ ਦੀਆਂ ਕਿਰਣਾਂ ਜਿਆਦਾ ਸਮੇਂ ਲਈ ਧਰਤੀ ਤੇ ਉਤਰੀ ਹਿੱਸੇ ਤੇ ਪੈਂਦੀਆਂ ਹਨ। ਇਹ 'ਹਾੜ' ਗਰਮੀ ਦਾ ਮਹੀਨਾ ਹੁੰਦਾ ਹੈ।ਇਸ ਸਥਿਤੀ ਵਿੱਚ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ।
4- ਗੇਂਦ(ਧਰਤੀ) ਨੂੰ ਉਸੇ ਤਰ੍ਹਾਂ ਸੱਜੇ ਪਾਸੇ ਝੁਕੀ ਹੋਈ ਰੱਖਦੇ ਅਤੇ Counter clockwise ਘੁਮਾਉਂਦੇ ਹੋਏ ਹੋਰ ਅੱਗੇ(ਆਪਣੇ ਬਿਲਕੁਲ ਨੇੜੇ ਵੱਲ) ਲੈ ਜਾਓ।ਇਹ ਵੀ Equinox ਦੀ ਸਥਿਤੀ ਹੈ।ਇਸ ਸਥਿਤੀ ਵਿੱਚ ਵੀ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਇਸ ਤਰੀਕੇ ਨਾਲ ਉਤਰਾਇਣ ਅਤੇ ਦਖਣਾਇਨ ਦੀ ਸਥਿਤੀ ਬਣਦੀ ਹੈ।
(ਇਸ ਵਰਤਾਰੇ ਨਾਲ ਸਬੰਧਤ ਸਕੈਚ/ਫੋਟੋ ਹੇਠਾ ਪਾਉਣ ਦੀ ਕੋਸ਼ਿਸ਼ ਕਰਾਂਗਾ, ਪਤਾ ਨਹੀਂ ਪੇਸਟ ਹੋ ਸਕੇਗਾ ਜਾਂ ਨਹੀਂ।)
(Earth's tilted axis causes the seasons. Throughout the year, different parts of Earth receive the Sun's most direct rays. So, when the North Pole tilts toward the Sun, it's summer in the Northern Hemisphere. And when the South Pole tilts toward the Sun, it's winter in the Northern Hemisphere. )
ਹੁਣ ਪਾਠਕ ਦੇਖ ਸਕਦੇ ਹਨ ਕਿ 'ਰਥੁ ਫਿਰੈ' ਇਕ ਸਾਰ ਲਗਾਤਾਰ ਆਪਣੀ ਨਿਰੰਤਰ ਬੱਝਵੀ ਚਾਲ ਵਿੱਚ ਚੱਲਣ ਵਾਲਾ ਵਰਤਾਰਾ ਹੈ, ਜਿਸਦੇ ਪ੍ਰੋ: ਸਾਹਿਬ ਸਿੰਘ ਨੇ 'ਚੱਕਰ ਲਾਂਦਾ ਹੈ' ਅਰਥ ਲਿਖੇ ਹਨ।ਕਿਤੇ ਪਿਛੇ ਮੁੜਨ ਜਾਂ ਚਾਲ ਬਦਲਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਘਟਨਾ ਵਾਪਰਨ ਵਰਗੀ ਕੋਈ ਗੱਲ ਹੈ।ਇਸ ਤਰ੍ਹਾਂ ਨਿਰੰਤਰ ਚਾਲ ਚੱਲਦੇ ਹੋਏ ਰੁੱਤਾਂ ਬਦਲ ਰਹੀਆਂ ਹਨ।
ਜਸਬੀਰ ਸਿੰਘ ਦਿੱਲੀ(ਵਿਰਦੀ) 04-07-2021
ਇਸ ਈ-ਮੇਲ ਗਰੁੱਪ ’ਚ ਸ਼ਾਮਲ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਮੈਂ ਆਪ ਜੀ ਸਾਰਿਆਂ ਤੋਂ ਸਤਿਕਾਰ ਸਹਿਤ ਇਹ ਜਾਨਣਾ ਚਾਹੁੰਦਾ ਹਾਂ ਕਿ ਕਿਸੇ ਸਭਾ ਵਿੱਚ ਕਿਸੇ ਖਾਸ ਨੁਕਤੇ ’ਤੇ ਗੰਭੀਰ ਵੀਚਾਰ ਚਰਚਾ ਹੋ ਰਹੀ ਹੋਵੇ ਉਸ ਸਮੇਂ ਬਾਹਰੋਂ ਕੋਈ ਅਜ਼ਨਬੀ ਬੰਦਾ ਆ ਕੇ ਆਪਣੀ 5-7 ਸਾਲ ਪੁਰਾਣੀ ਰਾਮ ਕਹਾਣੀ ਸੁਣਾਉਣ ਲੱਗ ਪਵੇ ਤਾਂ ਤੁਸੀਂ ਉਸ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਮੇਰੇ ਨਾਲ ਸਹਿਮਤ ਹੀ ਹੋਵੋਗੇ ਕਿ ਅਜਿਹਾ ਬੰਦਾ ਪਾਗਲ ਹੀ ਹੋ ਸਕਦਾ ਹੈ।
ਹੁਣ ਅੰਦਾਜ਼ਾ ਲਗਾਉ ਕਿ ਵਿਰਦੀ ਵਰਗਾ ਜਿਹੜਾ ਬੰਦਾ ਖ਼ੁਦ ਲਿਖ ਰਿਹਾ ਹੋਵੇ ਕਿ “ਇਸ ਗਰੁੱਪ ਵਿੱਚ ਕੀ ਵੀਚਾਰ ਚਰਚਾ ਚੱਲ ਰਹੀ ਸੀ ਮੈਂ ਪੜ੍ਹੀ ਨਹੀਂ?” ਚੇਤਾ ਕਰਵਾਉਣ ’ਤੇ ਲਿਖ ਰਿਹਾ ਹੋਵੇ ਕਿ “ਮੈਂ ਵੀਚਾਰ ਚਰਚਾ ਵੇਖੀ ਹੈ ਪੜ੍ਹੀ ਨਹੀਂ ਪਰ ਮੈਨੂੰ ਹਰਦੇਵ ਸਿੰਘ ਜੰਮੂ ਦੇ ਵੀਚਾਰ ਵਿਖਾਈ ਨਹੀਂ ਦਿੱਤੇ .... ਮੈਨੂੰ ਨਹੀਂ ਪਤਾ ਹਾਲੀ ਤੱਕ ਵੀ ਨਹੀਂ ਪਤਾ ਪਰ ਕਿਉਂਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰ ਚਰਚਾ ਚੱਲ ਰਹੀ ਸੀ ਇਸ ਲਈ ਇਸ ਵਿੱਚ ਮੈਂ ਆਪਣੇ ਸਵਾਲ ਰੱਖ ਦਿੱਤੇ।” ਅੱਗੇ ਲਿਖ ਰਿਹਾ ਹੈ ਕਿ ਮੇਰੇ ਸਵਾਲਾਂ ਦੇ ਜੇ ਜਵਾਬ ਦਿੱਤੇ ਹਨ ਤਾਂ ਦੁਬਾਰਾ ਕਾਪੀ ਪੇਸਟ ਕਰ ਦੇਵੋ। ਸ: ਵਿਰਦੀ ਜੀ ਜਿਸ ਬੰਦੇ ਦੀ ਸੋਚ ਅਤੇ ਨਿਗ੍ਹਾ ਵਿੱਚ ਟੀਰ ਹੋਵੇ ਉਹ ਆਪਣੀ ਆਦਤ ਅਨੁਸਾਰ ਇੱਕ ਪਾਸੇ ਹੀ ਵੇਖਣ ਦਾ ਆਦੀ ਹੋ ਜਾਂਦਾ ਹੈ ਦੂਸਰਾ ਪਾਸਾ ਉਸ ਨੂੰ ਕਦੀ ਵਿਖਾਈ ਦੇ ਹੀ ਨਹੀਂ ਸਕਦਾ। ਜਿਵੇਂ ਕਿ ਸ: ਅਜੀਤ ਸਿੰਘ ਦੇ ਸ਼ਬਦ ਤੁਹਾਨੂੰ ਬਹੁਤ ਘਟੀਆ ਲੱਗੇ ਪਰ ਡਾ: ਦਿਲਗੀਰ ਦੇ ਬਹੁਤ ਹੀ ਪਸੰਦ ਆਏ। ਤੁਹਾਨੂੰ ਆਪਣੇ ਸਵਾਲ ਪਿਛਲੇ 6-7 ਸਾਲਾਂ ਤੋਂ ਯਾਦ ਹਨ ਹਨ ਪਰ ਉਨ੍ਹਾਂ ਦੇ ਜਵਾਬ ਬਿਲਕੁਲ ਯਾਦ ਨਹੀਂ ਤੇ ਦੁਬਾਰਾ ਕਾਪੀ ਪੇਸਟ ਕਰਨ ਲਈ ਆਖ ਰਹੇ ਹੋ! ਕੀ ਤੁਸੀਂ ਆਪਣੀ ਫੇਸ ਬੁੱਕ ਤੇ ਈ-ਮੇਲ ਦੇ ਪੁਰਾਣੇ ਵਰਕੇ ਫਰੋਲ ਕੇ ਖ਼ੁਦ ਨਹੀਂ ਵੇਖ ਸਕਦੇ? ਚਲੋ ਤੁਹਾਡੀ ਨਿਗ੍ਹਾ ਅਤੇ ਸੋਚ ’ਚ ਟੀਰ ਹੋਣ ਕਰਕੇ ਤੁਹਾਨੂੰ ਵਿਖਾਈ ਦੇਣੇ ਵੀ ਨਹੀਂ; ਖੈਰ ਕੋਈ ਗੱਲ ਨਹੀਂ ਅਗਸਤ 2019 ’ਚ ਤੁਹਾਡੀ ਫੇਸ ਬੁੱਕ ’ਤੇ ਇਹ ਜਵਾਬ ਪੇਸਟ ਕੀਤੇ ਗਏ ਸਨ ਉਸ ਸਮੇਂ ਨਹੀਂ ਤਾਂ ਹੁਣ ਪੜ੍ਹ ਜਰੂਰ ਲੈਣਾ:
ਵਿਚਾਰ-ਚਰਚਾ ’ਚ ਸਭ ਤੋਂ ਅਸਭਿਅਕ ਬੋਲੀ ਬੋਲਣ ਵਾਲੇ ਡਾ: ਦਿਲਗੀਰ ਦਾ ਝੂਠ ਨੰਗਾ ਕਰਨ ਲਈ ਉਨ੍ਹਾਂ ਦੇ ਜਵਾਬ ਦੇਣੇ ਵੀ ਜਰੂਰੀ ਸਮਝਦਾ ਹਾਂ ਜੋ ਇਸ ਤਰ੍ਹਾਂ ਹਨ:-
2. ਮੈਂ ਕੋਈ ਕੈਲੰਡਰ ਨਹੀਂ ਬਣਾਇਆ ਤੇ ਨਾ ਗੁਰਪੁਰਬ ਦੀਆਂ ਪੱਕੀਆਂ ਤਾਰੀਖ਼ਾਂ ਦਿੱਤੀਆਂ ਹਨ।
3. ਮੈਂ ਤਾਂ ਚੰਨ ਦੇ ਕੈਲੰਡਰ (ਬਿਕਰਮੀ) ਦਾ 100% ਹਿਮਾਇਤੀ ਹਾਂ। (ਡਾ: ਦਿਲਗੀਰ)
ਉੱਤਰ: ਇਸ ਦਾ ਝੂਠ ਨੰਗਾ ਕਰਨ ਲਈ ਇਸਦੇ ਆਪਣੇ ਦੋ ਕੈਲੰਡਰਾਂ ਸਾਲ 2000, 2003 ਦੀਆਂ ਪੀਡੀਐੱਫ ਇਸ ਈ-ਮੇਲ ਨਾਲ ਅਟੈਚ ਕੀਤੀਆਂ ਗਈਆਂ ਹਨ। ਤੁਸੀਂ ਵੇਖ ਸਕਦੇ ਹੋ ਕਿ ਇਸ ਨੇ ਆਪਣਾ ਕੈਲੰਡਰ ਤਜ਼ਵੀਜ਼ ਵੀ ਕੀਤਾ, ਛਪਾਉਂਦਾ ਵੀ ਰਿਹਾ ਅਤੇ ਉਨ੍ਹਾਂ ਵਿੱਚ ਗੁਰਪੁਰਬ ਚੰਦ੍ਰਮਾਂ ਦੀਆਂ ਤਾਰੀਖ਼ਾਂ ਮੁਤਾਬਿਕ ਨਹੀਂ ਬਲਕਿ ਪੱਕੇ ਤੌਰ ’ਤੇ ਦਿੱਤੀਆਂ ਗਈਆਂ ਹਨ। ਮਿਸਾਲ ਦੇ ਤੌਰ ’ਤੇ :-
ਸ਼ਹੀਦੀ ਪੁਰਬ ਗੁਰੂ ਅਰਜਨ ਸਾਹਿਬ ਜੀ = ੩੦ ਅਰਜਨ ਮਾਹ / 30 ਮਈ – (2000 ’ਚ ਅਨੰਦ ਦਿਨ ਅਤੇ 2003 ’ਚ ਕਥਾ ਦਿਨ)
ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਜੀ = ੨੦ ਗੋਬਿੰਦ ਮਾਹ / 20 ਅਕਤੂਬਰ – (2000 ’ਚ ਕਥਾ ਦਿਨ ਅਤੇ 2003 ’ਚ ਕਿਰਤ ਦਿਨ)
ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਾਹਿਬ ਜੀ = ੧੮ ਪੰਥ ਮਾਹ / 18 ਦਸੰਬਰ – (2000 ’ਚ ਕੀਰਤਨ ਦਿਨ ਅਤੇ 2003 ’ਚ ਸੇਵਾ ਦਿਨ)
ਜੇ ਦੋਵਾਂ ਸਾਲਾਂ ’ਚ ਤਾਰੀਖ਼ਾਂ ਇੱਕੋ ਹੀ ਆ ਰਹੀਆਂ ਹਨ ਤਾਂ ਕੀ ਇਹ ਪੱਕੀਆਂ ਨਹੀਂ ਕੀਤੀਆਂ? ਚੰਦਰ ਕੈਲੰਡਰ ਦੇ ਹਮਾਇਤੀ ਅਖਵਾਉਣ ਵਾਲੇ ਦਿਲਗੀਰ ਨੇ ਤਾਂ ਇਨ੍ਹਾਂ ਕੈਲੰਡਰਾਂ ਵਿੱਚ ਚੰਦਰਮਾਂ ਦੇ ਹਿਸਾਬ ਆਉਣ ਵਾਲੀਆਂ ਮੱਸਿਆ ਪੂਰਨਮਾਸ਼ੀਆਂ ਵੀ ਨਹੀਂ ਲਿਖੀਆਂ। ਇਨ੍ਹਾਂ ਬੰਦਿਆਂ ਨੂੰ ਝੂਠ ਬੋਲ ਕੇ ਪਤਾ ਨਹੀਂ ਅੰਦਰਖਾਤੇ ਕੀ ਮਿਲਦਾ ਹੈ?
4. ਬਿਕਰਮੀ ਕੈਲੰਡਰ ਦੀਆਂ ਤਾਰੀਖ਼ਾਂ ਬ੍ਰਾਹਮਣ ਨਹੀਂ ਕੱਢਦੇ। ਇਹ ਸਾਇੰਟਿਫ਼ਿਕ ਕੈਲੰਡਰ ਹੈ। ਇਸੇ ਕਰ ਕੇ ਕੈਂਬਰਿਜ ਯੂਨੀਵਰਸਿਟੀ ਨੇ ਸੰਨ 2200 ਤਕ ਦੀਆਂ ਤਾਰੀਖ਼ਾਂ ਛਾਪ ਦਿੱਤੀਆਂ ਹੋਈਆਂ ਹਨ। (ਡਾ: ਦਿਲਗੀਰ)
ਉੱਤਰ: ਦਿਲਗੀਰ ਜੀ ! ਜੇ ਬ੍ਰਾਹਮਣ ਤਾਰੀਖ਼ਾਂ ਨਹੀਂ ਕੱਢਦੇ ਤਾਂ ਜਿਸ ਕੈਂਬਰਿਜ ਯੂਨੀਵਰਸਿਟੀ ਦੀ ਕੈਲੰਡਰੀਕਲ ਟੈਬੂਲੇਸ਼ਨ ਪੁਸਤਕ ਦੀ ਤੁਸੀਂ ਗੱਲ ਕਰਦੇ ਹੋ ਜਰਾ ਉਸ ਵਿੱਚੋਂ ਵੇਖ ਕੇ ਦੱਸਣਾ ਕਿ ਸਾਲ 2020 ਈ: ’ਚ ਬੰਦੀ ਛੋੜ ਦਿਵਸ ਕਿਸ ਤਿੱਥ/ ਤਾਰੀਖ਼ ਦਾ ਸੀ ਅਤੇ 2021, 22, 23, 24 ਈ: ’ਚ ਕਿਹੜੀਆਂ ਤਿਥਾਂ/ਤਾਰੀਖ਼ਾਂ ਨੂੰ ਹੋਵੇਗਾ? ਇਸ ਸਾਲ 2021 ਈ: ’ਚ ਭਗਤ ਨਾਮਦੇਵ ਜੀ ਦਾ ਆਗਮਨ ਦਿਵਸ ਕਿਹੜੀ/ਤਿੱਥ ਤਾਰੀਖ਼ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸੰਨ 2030 ’ਚ ਕਿਸ ਤਿਥ/ਤਾਰੀਖ਼ ਦਾ ਹੋਵੇਗਾ? ਜਿਸ ਕੈਂਬਰਿਜ ਯੂਨੀਵਰਸਿਟੀ ਦੀ ਕੈਲੰਡਰੀਕਲ ਟੈਬੂਲੇਸ਼ਨ ਪੁਸਤਕ ਦੀ ਤੁਸੀਂ ਗੱਲ ਕਰਦੇ ਹੋ ਉਸ ਦੀ ਤੀਸਰੀ ਐਡੀਸ਼ਨ (ਪਾਠਕਾਂ ਦੀ ਸੁਵਿਧਾ ਲਈ ਪੀਡੀਐੱਫ ਅਟੈਚ ਕੀਤੀ ਗਈ ਹੈ) ਦੇ ਪਰਫੇਸ ਪੰਨਾ 15 (Preface Page xxv) ’ਤੇ ਉਨ੍ਹਾਂ ਵਿਦਵਾਨਾਂ ਦੇ ਨਾਵਾਂ ਦੀ ਸੂਚੀ ਦੇ ਕੇ ਪੁਸਤਕ ਦੇ ਲੇਖਕਾਂ ਨੇ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਪੁਸਤਕ ’ਚ ਗਲਤੀਆਂ ਬਾਰੇ ਦੱਸਿਆ, ਸੁਧਾਰ ਸੁਝਾਏ, ਅਤੇ ਸਮੱਗਰੀ ਇਕੱਠੀ ਕਰਨ ਵਿੱਚ ਸਹਾਇਤਾ ਕੀਤੀ। ਤੁਸੀਂ ਵੇਖ ਸਕਦੇ ਹੋ ਕਿ ਇਸ ਸੂਚੀ ’ਚ ਸ: ਪਾਲ ਸਿੰਘ ਪੁਰੇਵਾਲ ਦਾ ਨਾਮ ਵੀ ਸ਼ਾਮਲ ਹੈ ਜਿਸ ਨੂੰ ਤੁਸੀਂ ਥਰਡ ਏਜਸੀ ਦੱਸ ਰਹੇ ਹੋ। ਕੁਝ ਤਾਂ ਸ਼ਰਮ ਕਰੋ; ਕਦੇ ਤਾਂ ਕਬੀਰ ਸਾਹਿਬ ਜੀ ਦੇ ਇਨ੍ਹਾਂ ਬਚਨਾਂ ’ਤੇ ਅਮਲ ਕਰ ਲਿਆ ਕਰੋ : ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੨
5. ਉਂਞ ਤਾਂ ਮੈਂ ਪੁਰੇਵਾਲ ਦੇ ‘ਥਰਡ ਏਜੰਸੀ ਦੇ ਕੈਲੰਡਰ’ ਵਾਸਤੇ ਸਮਾਂ ਨਹੀਂ ਗੁਆਉਂਦਾ। ਪਰ, ਇਕ ਸੱਜਣ ਨੇ ਕ੍ਰਿਪਾਲ ਸਿੰਘ ਜੀ ਦੇ ਲਫ਼ਜ਼ਾਂ ਬਾਰੇ ਸਪਸ਼ਟੀਕਰਣ ਦੇਣ ਵਾਸਤੇ ਕਿਹਾ ਸੀ, ਸੋ ਭੇਜ ਰਿਹਾ ਹਾਂ। (ਡਾ: ਦਿਲਗੀਰ)
6. ਉੱਤਰ: ਦਿਲਗੀਰ ਜੀ ਸਮੇਤ ਪਾਠਕ ਜਨ ਆਪਣੀ ਆਪਣੀ ਈ-ਮੇਲਜ਼ ਦੇ ਸਮੇਂ ਚੈੱਕ ਕਰ ਲੈਣ ਜੀ ਕਿ ਮੈਂ ਆਪਣਾ ਜਵਾਬ ਕਿਸ ਸਮੇਂ ਪੋਸਟ ਕੀਤਾ ਅਤੇ ਕੁਝ ਹੀ ਮਿੰਟਾਂ ’ਚ ਹੀ ਕਿਸੇ ਅਗਿਆਤ ਸੱਜਣ ਦੇ ਕਹਿਣ ’ਤੇ ਨਾ ਚਾਹੁੰਦੇ ਹੋਏ ਵੀ ਮੇਰੇ ਜਵਾਬ ਦੇ ਅਢੁਕਵੇਂ ਜਵਾਬ ਵੀ ਲਿਖ ਕੇ ਪੋਸਟ ਕਰ ਦਿੱਤੇ। ਮੇਰਾ ਮੰਨਣਾ ਹੈ ਕਿ ਇਹ ਉਸ ਅਗਿਆਤ ਸੱਜਨ ਦੀ ਹੀ ਭੇਡ ਹੋ ਸਕਦੀ ਹੈ ਜਿਹੜੀ ਆਪਣੀ ਚਾਹਤ ਦੇ ਉਲਟ ਉਸ ਦੇ ਮਗਰ ਤੁਰੰਤ ਭੇਡ ਬਣ ਕੇ ਉਲ ਜਲੂਲ ਲਿਖ ਰਹੀ ਹੈ।
‘ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਅਤੇ ਦਿਨਾਂ ਦੇ ਨਾਮ ਤਾਂ ਉਹੀਓ ਹਨ ਜੋ ਬਿਕ੍ਰਮੀ ਕੈਲੰਡਰ ਦੇ ਹਨ ਤਾਂ ਇਹ ਬਿਕ੍ਰਮੀ ਕੈਲੰਡਰ ਤੋਂ ਵੱਖਰਾ ਕਿਵੇਂ ਹੋਇਆ?’ ਦੇ ਦੋਸ਼ ਲਾਉਣ ਵਾਲੇ ਦਿਲਗੀਰ ਜੀਉ ! ਜਿਸ ਤਰ੍ਹਾਂ ਜੇ ਕੋਈ ਤੁਹਾਡਾ ਨਾਮ ਨਿਰਮਲ ਸਿੰਘ ਦਿਲਗੀਰ ਲਿਖ ਦੇਵੇ ਜਾਂ ਤੁਸੀਂ ਖ਼ੁਦ ਹੀ ਆਪਣਾ ਨਾਮ ਬਦਲ ਕੇ ਨਿਰਮਲ ਸਿੰਘ ਦਿਲਗੀਰ ਰੱਖ ਲਵੋ ਤਾਂ ਤੁਸੀਂ ਅਤੇ ਤੁਹਾਡੀਆਂ ਆਦਤਾਂ ਬਦਲਣ ਵਾਲੀਆਂ ਨਹੀਂ ਤੁਸੀਂ ਹਰਜਿੰਦਰ ਸਿੰਘ ਦਿਲਗੀਰ ਹੀ ਰਹਿਣਾ ਹੈ; ਇਸੇ ਤਰ੍ਹਾਂ ਤੁਹਾਡੇ ਵੱਲੋਂ ਗ੍ਰੈਗੋਰੀਅਨ ਕੈਲੰਡਰ ਦੇ ਮਹੀਨਿਆਂ ਤੇ ਦਿਨਾਂ ਦੇ ਨਾਮ ਬਦਲਣ ਨਾਲ ਇਹ ਸਿੱਖ ਕੈਲੰਡਰ ਨਹੀਂ ਬਣ ਗਿਆ ਜਿਸ ਨੂੰ ਨਾ ਕਦੀ ਕਿਸੇ ਨੇ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਕਦੀ ਪ੍ਰਵਾਨ ਕਰਨਗੇ। ਇਸੇ ਈਰਖਾ ’ਚ ਤੁਸੀ ਬਲ ਸੜ ਰਹੇ ਹੋ!
ਅਜਿਹੇ ਬੰਦਿਆਂ ਨੂੰ ਸਮਝਾਉਣ ਤੋਂ ਤਾਂ ਕਬੀਰ ਸਾਹਿਬ ਜੀ ਨੇ ਵੀ ਅਸਮਰਥਾ ਜ਼ਾਹਿਰ ਕੀਤੀ ਹੈ : ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ (ਸਲੋਕ ਕਬੀਰ ਜੀਉ/੧੩੭੨) ਬਾਬਾ ਕਬੀਰ ਸਾਹਿਬ ਜੀ ਦੇ ਸ਼ਬਦਾਂ ਤੋਂ ਸੇਧ ਲੈਂਦਾ ਹੋਇਆ ਮੈਂ ਆਪ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ ਕਿ ਹਰਦੇਵ ਸਿੰਘ ਜੰਮੂ, ਜਸਵੀਰ ਸਿੰਘ ਵਿਰਦੀ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਵਰਗੇ ਬੰਦਿਆਂ ਦੀਆਂ ਮੇਲਜ਼ ਦਾ ਜਵਾਬ ਦੇ ਕੇ ਆਪਣਾ ਤੇ ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਗਵਾਉਣ ਦਾ ਭਾਈਵਾਲ ਬਣਿਆ ਹਾਂ। ਕਿਉਂਕਿ ਇਸ ਵਿਚਾਰ ਚਰਚਾ ਨੂੰ ਪੜ੍ਹਨ ਵਾਲਿਆਂ ਦੇ ਤਾਂ ਕੀ ਵਿਚਾਰ ਚਰਚਾ ਕਰਨ ਵਾਲਿਆਂ ਦੇ ਵੀ ਕੁਝ ਪੱਲੇ ਨਹੀਂ ਪੈਂਦਾ ਇਸ ਲਈ ਮੈਂ ਅੱਗੇ ਤੋਂ ਅਜਿਹੇ ਬੰਦਿਆਂ ਨਾਲ ਕਿਸੇ ਕਿਸਮ ਦੀ ਕੋਈ ਵੀ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਹਾਂ। ਕੈਲੰਡਰ ਦਾ ਮਸਲਾ ਅਜਿਹੀਆਂ ਵੀਚਾਰ ਚਰਚਾਵਾਂ ਨਾਲ ਨਹੀਂ ਬਲਕਿ ਫੇਸ-ਬੁੱਕ ਦੇ ਹੇਠ ਲਿਖੇ ਇਸ ਲਿੰਕ ’ਤੇ ਲਿਖੀ ਕਹਾਣੀ ਨਾਲ ਹੀ ਹੱਲ ਹੋ ਸਕਦਾ ਹੈ ਕਿਉਂਕਿ ਦਿਲਗੀਰ ਜੀ ਵੱਲੋਂ ਪਾਈ ਵੀਡੀਓ ਸੁਣ ਕੇ ਵੇਖ ਲਵੋ ਇਸ ਨੂੰ ਭਾਰਤ ਦੇ ਬ੍ਰਹਮਗਿਆਨੀ ਮਹਾਂਪੁਰਸ਼ਾਂ ’ਤੇ ਅਟੱਲ ਵਿਸ਼ਵਾਸ਼ ਹੈ।
ਕੈਲੰਡਰ ਦਾ ਮਸਲਾ ਹੋਵੇਗਾ ਹੱਲ- (ਪਰ ਜੇ)... ਮਿਸਰੀ ਪੁਜਾਰੀਆਂ ਵਾਂਗ ਕੋਈ ਬ੍ਰਹਮਗਿਆਨੀ ਬਾਬਾ ਦਿਲਚਸਪ ਕਹਾਣੀ ਸਾਖੀ ਘੜ੍ਹ ਲਵੇ https://www.facebook.com/khalsanews.khalsa/posts/1233484800164753/ ਸਾਖੀ ਬਹੁਤ ਹੀ ਦਿਲਚਸਪ ਹੈ ਜਰੂਰ ਸੁਣਨ ਵਾਲੀ ਹੈ।
ਕਿਰਪਾਲ ਸਿੰਘ ਬਠਿੰਡਾ
ਕਿਰਪਾਲ ਸਿੰਘ ਜੀ!
'ਰਥੁ' ਫਿਰੈ ਵਾਲੇ ਨੁਕਤੇ ਤੇ ਤੁਸੀਂ ਗੱਲ ਕਰਨੀ ਪਸੰਦ ਨਹੀਂ ਕਰਦੇ, ਇਸ ਲਈ ਫਿਲਹਾਲ ਇਹ "ਰਥੁ ਫਿਰੈ" ਵਾਲਾ ਨੁਕਤਾ ਨਾ ਛੇੜਨ ਦੀ ਕੋਸ਼ਿਸ਼ ਕਰਾਂਗਾ। ਪੁਰੇਵਾਲੀ ਕੈਲੰਡਰ ਗੁਰਮਤਿ ਦਾ ਘਾਣ ਕਰਦਾ ਹੈ, ਇਸ ਸਬੰਧੀ ਹੋਰ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਜਾਣਗੀਆਂ।
ਜਸਬੀਰ ਸਿੰਘ ਦਿੱਲੀ(ਵਿਰਦੀ) 02-07-2021
ਕਿਰਪਾਲ ਸਿੰਘ ਬਠਿੰਡਾ ਜੀ!
ਮੈਂ ਈ ਮੇਲ ਤੇ ਚੱਲ ਰਹੇ ਮੌਜੂਦਾ ਸਾਰੇ ਵਿਚਾਰ ਵਟਾਂਦਰੇ ਨੂੰ ਦੇਖਿਆ ਹੈ (ਪੜ੍ਹਿਆ ਨਹੀ) ਪਰ ਹਰਦੇਵ ਸਿੰਘ ਜੰਮੂ ਦੇ ਵਿਚਾਰ ਮੈਨੂੰ ਨਜ਼ਰ ਨਹੀਂ ਆ ਰਹੇ।ਹਾਂ ਇਕ-ਦੋ ਸੱਜਣਾਂ ਵੱਲੋਂ ਉਹਨਾ ਦੇ ਨਾਮ ਦੇ ਹਵਾਲੇ ਨਾਲ ਜ਼ਿਕਰ ਜਰੂਰ ਕੀਤਾ ਨਜ਼ਰ ਆ ਰਿਹਾ ਹੈ।(ਪਤਾ ਨਹੀਂ ਮੈਂ ਹਰਦੇਵ ਸਿੰਘ ਦੇ ਕਮੈਂਟ ਕਿਉਂ ਨਹੀਂ ਦੇਖ ਪਾ ਰਿਹਾ)
ਜੇ ਕੈਲੰਡਰ ਮਸਲੇ ਦਾ ਹਲ ਚਾਹੁੰਦੇ ਹੋ ਤਾਂ ਸੁਹਿਰਦਤਾ ਨਾਲ ਟੂ ਦਾ ਪੋਇੰਟ ਰਹਿੰਦੇ ਹੋਏ ਵਿਚਾਰ ਵਟਾਂਦਰਾ ਕਰੀਏ।ਨਿਜੀ ਕਮੈਂਟਬਾਜੀ ਤੋਂ ਗੁਰੇਜ ਕਰੀਏ।ਪਹਿਲਾਂ ਤੁਸੀਂ ਆਪਣੇ ਕਨਸਰਨ/ਸਵਾਲ ਨੰਬਰ ਪਾ ਕੇ ਰੱਖ ਦਿਉ।ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਮੈਂ ਆਪਣੇ ਕਨਸਰਨ ਜਾਂ ਸਵਾਲ ਰੱਖ ਦਿਆਂਗਾ ਤੁਸੀਂ ਉਹਨਾ ਸਵਾਲਾਂ ਦੇ ਜਵਾਬ ਦੇ ਕੇ ਫੇਰ ਆਪਣੇ ਅਗਲੇ ਕਨਸਰ ਜਾਂ ਸਵਾਲ ਰੱਖ ਦੇਣੇ, ਇਸੇ ਤਰ੍ਹਾਂ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਕਰੀਏ।ਜਿਹੜੇ ਨੁਕਤੇ ਜਾਂ ਸਵਾਲ ਮੇਰੇ ਵੱਲੋਂ ਬਾਰ ਬਾਰ ਉਠਾਏ ਜਾ ਰਹੇ ਹਨ, ਜੇ ਤਾਂ ਉਹਨਾ ਬਾਰੇ ਤੁਸੀਂ ਆਪਣਾ ਪੱਖ ਕਲੀਅਰ ਕਰ ਚੁੱੱਕੇ ਹੋ ਤਾਂ ਆਪਣੀ ਉਸ ਸਬੰਧਤ ਲਿਖਤ ਦਾ ਹਵਾਲਾ ਏਥੇ ਕੌਪੀ ਪੇਸਟ ਕਰ ਦਿਉ।ਜੇ ਹਾਲੇ ਮੇਰੇ ਸਬੰਧਤ ਕਿਸੇ ਸਵਾਲ ਦਾ ਮਸਲਾ ਤੁਹਾਡੇ ਜਵਾਬ ਨਾਲ ਕਲੀਅਰ ਨਹੀਂ ਹੋਇਆ ਤਾਂ ਮੇਰੇ ਵੱਲੋਂ ਮੁੜ ਮੁੜ ਪੇਸ਼ ਕੀਤੇ ਜਾ ਜਹੇ ਸਵਾਲ ਜਾਂ ਸਵਾਲਾਂ ਲਈ ਰਾਗ ਅਲਾਪਣਾ ਵਰਗੇ ਸ਼ਬਦ ਵਰਤਣ ਤੋਂ ਗੁਰੇਜ਼ ਕਰੋ।
ਕਿਸੇ ਨੇ ਕੀ ਕਿਹਾ ਹੈ, ਇਸ ਬਾਰੇ ਮੇਰੇ ਕੋਲੋਂ ਜਵਾਬ ਮੰਗਣ ਦੀ ਬਜਾਏ ਕਿਸੇ ਵੀ ਨੁਕਤੇ ਬਾਰੇ ਤੁਸੀਂ ਆਪਣਾ ਸਵਾਲ ਰੱਖੋ।
ਸੋ ਬੇਨਤੀ ਹੈ ਕਿ ਤੁਸੀਂ ਆਪਣੇ ਕਨਸਰਨ ਜਾਂ ਸਵਾਲ ਪਹਿਲਾਂ ਨੰਬਰ ਪਾ ਕੇ ਲਿਖ ਦਿਉ।ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਨਾਲ ਹੀ ਮੈਂ ਆਪਣੇ ਕਨਸਰਨ ਜਾਂ ਸਵਾਲ ਰੱਖ ਦਿਆਂਗਾ।
ਜਸਬੀਰ ਸਿੰਘ ਦਿੱਲੀ(ਵਿਰਦੀ) 02-07-2021
ਜਸਬੀਰ ਸਿੰਘ ਵਿਰਦੀ ਜੀ
1. ਸ. ਕ੍ਰਿਪਾਲ ਸਿੰਘ ਬਠਿੰਡਾ ਪੁਰੇਵਾਲ ਦੇ ਪਿੱਛੇ ਲੱਗੀ ਹੋਈ ਇਕ ਸਾਧਾਰਨ ਭੇਡ ਹੈ; ਉਹ ਪਤਾ ਨਹੀਂ ਕਿੱਥੋ ਮੇਰੇ ਬਾਰੇ ਯਬ੍ਹਲੀਆਂ ਮਾਰੀ ਜਾਂਦਾ ਹੈ?
2. ਮੈਂ ਕੋਈ ਕੈਲੰਡਰ ਨਹੀਂ ਬਣਾਇਆ ਤੇ ਨਾ ਗੁਰਪੁਰਬ ਦੀਆਂ ਪੱਕੀਆਂ ਤਾਰੀਖ਼ਾਂ ਦਿੱਤੀਆਂ ਹਨ।
3. ਮੈਂ ਤਾਂ ਚੰਨ ਦੇ ਕੈਲੰਡਰ (ਬਿਕਰਮੀ) ਦਾ100% ਹਿਮਾਇਤੀ ਹਾਂ।
4. ਬਿਕਰਮੀ ਕੈਲੰਡਰ ਦੀਆਂ ਤਾਰੀਖ਼ਾਂ ਬ੍ਰਾਹਮਣ ਨਹੀਂ ਕੱਢਦੇ।
ਇਹ ਸਾਇੰਟਿਫ਼ਿਕ ਕੈਲੰਡਰ ਹੈ। ਇਸੇ ਕਰ ਕੇ ਕੇਂਬਰਿਜ ਯੂਨੀਵਰਸਿਟੀ ਨੇ ਸੰਨ 2200 ਤਕ ਦੀਆਂ ਤਾਰੀਖ਼ਾਂ ਛਾਪ ਦਿੱਤੀਆਂ ਹੋਈਆਂ ਹਨ।
5. ਉਂਞ ਤਾਂ ਮੈਂ ਪੁਰੇਵਾਲ ਦੇ 'ਥਰਡ ਏਜੰਸੀ ਦੇ ਕੈਲੰਡਰ' ਵਾਸਤੇ ਸਮਾਂ ਨਹੀਂ ਗੁਆਉਂਦਾ। ਪਰ, ਇਕ ਸੱਜਣ ਨੇ ਕ੍ਰਿਪਾਲ ਸਿੰਘ ਜੀ ਦੇ ਲਫ਼ਜ਼ਾਂ ਬਾਰੇ ਸਪਸ਼ਟੀਕਰਣ ਦੇਣ ਵਾਸਤੇ ਕਿਹਾ ਸੀ, ਸੋ ਭੇਜ ਰਿਹਾ ਹਾਂ।
ਜਸਵੀਰ ਸਿੰਘ ਵਿਰਦੀ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਸ: ਅਜੀਤ ਸਿੰਘ ਜੀ ਵੱਲੋਂ ਤੁਹਾਡੇ ਲਈ ਵਰਤੇ ਗਏ ਸ਼ਬਦ ਤਾਂ ਆਪ ਜੀ ਨੂੰ ਬਹੁਤ ਹੀ ਘਟੀਆ ਸ਼ਬਦਾਵਲੀ ਲੱਗੀ ਪਰ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਸ਼ਬਦਾਵਲੀ ’ਤੇ ਤੁਹਾਨੂੰ ਇਤਰਾਜ ਤਾਂ ਕੀ ਹੋਣ ਸੀ ਸਗੋਂ ਤੁਸਾਂ ਨੇ ਉਨ੍ਹਾਂ ਦੀ ਸ਼ਬਦਾਵਲੀ ਨਾਲ ਪੂਰਨ ਤੌਰ ’ਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਸ਼ਾਇਦ ਇਸ ਕਾਰਨ ਕਿ ਸ: ਅਜੀਤ ਸਿੰਘ ਜੀ ਨੇ ਉਹ ਸ਼ਬਦ ਸਿੱਧਾ ਤੁਹਾਡਾ ਨਾਮ ਲਿਖ ਕੇ ਵਰਤ ਦਿੱਤੇ ਜਾਣ ਕਾਰਨ ਤੁਹਾਨੂੰ ਬਹੁਤ ਜਿਆਦਾ ਚੁਭ ਗਏ ਪਰ ਡਾ: ਦਿਲਗੀਰ ਨੇ ਤੁਹਾਡੀ ਵਿਰੋਧੀ ਵੀਚਾਰਧਾਰਾ ਵਾਲਿਆਂ ਲਈ ਵਰਤੇ ਹੋਣ ਕਰਕੇ ਤੁਹਾਨੂੰ ਬਹੁਤ ਪਸੰਦ ਆ ਗਏ। ਮੈਨੂੰ ਤੁਹਾਡੇ ਸ਼ਬਦਾਂ ਦੀ ਚੋਣ ’ਤੇ ਇਤਰਾਜ਼ ਨਹੀਂ ਹੋਵੇਗਾ ਬਸ਼ਰਤੇ ਕਿ ਤੁਸੀਂ ਹੇਠ ਲਿਖੇ ਸਵਾਲ ਦੇ ਠੀਕ ਠੀਕ ਜਵਾਬ ਦੇ ਸਕੋ:
1. ਜਿਸ ਬੰਦੇ ਨੂੰ ਇਹ ਪਤਾ ਨਾ ਹੋਵੇ ਕਿ ਚੰਦਰਮਾਂ ਦੀਆਂ ਤਿੱਥਾਂ ਵਾਲੇ ਸਾਲ ਦੇ ੩੫੪/੫੫ ਦਿਨ ਜਾਂ ੩੮੩/੮੪ ਦਿਨ ਹੁੰਦੇ ਹਨ ਅਤੇ ਸੰਗਰਾਂਦ ਦੇ ਹਿਸਾਬ ਆਉਣ ਵਾਲੀਆਂ ਤਾਰੀਖ਼ਾਂ ਵਾਲੇ ਸਾਲ ਤੇ ਸਾਰੀ ਦੁਨੀਆਂ ’ਚ ਪ੍ਰਚਲਤ ਸਾਂਝੇ ਜੂਲੀਅਨ/ਗ੍ਰੈਗੋਰੀਅਨ ਕੈਲੰਡਰ ਸਾਲ ਦੇ ੩੬੫/੬੬ ਦਿਨ ਹੋਣ ਕਰਕੇ ਕਦੀ ਵੀ ਇਹ ਤਿੰਨੇ ਤਾਰੀਖ਼ਾਂ ਇੱਕੇ ਦਿਨ ਨਹੀਂ ਆ ਸਕਦੀਆਂ ਉਹ ਵਾਰ ਵਾਰ ਇਹੀ ਪੁੱਛੀ ਜਾਵੇ ਕਿ ਦੱਸੋ ੨੩ ਪੋਹ/ 5 ਜਨਵਰੀ ਨੂੰ ਪੋਹ ਸੁਦੀ ੭ ਹੋਵੇਗੀ ਜਾਂ ਨਹੀਂ ਅਤੇ ਇੱਕ ਦੋ ਹੋਰ ਵਿਅਕਤੀ ਪੁੱਛੀ ਜਾਣ ਕਿ ਦੱਸੋ ੨੩ ਪੋਹ ਨੂੰ ਜੂਲੀਅਨ ਕੈਲੰਡਰ ਦੀ 22 ਦਸੰਬਰ ਜਾਂ ਗ੍ਰੈਗੋਰੀਅਨ ਕੈਲੰਡਰ ਦੀ 1 ਜਨਵਰੀ ਹੋਵੇਗੀ ਜਾਂ ਨਹੀਂ ਤਾਂ ਅਜਿਹੇ ਬੰਦਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
2. ਜਿਨ੍ਹਾਂ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਪੁਰਾਤਨ ਇਤਿਹਾਸਕ ਪੁਸਤਕਾਂ ’ਚੋਂ ਗੁਰਪ੍ਰਣਾਲੀ ੩ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭, ਸੰਮਤ ੧੭੧੮ ਦਿਨ ਐਤਵਾਰ, ਧਨਿਸ਼ਟਾ ਨਛੱਤਰ ਲਿਖਿਆ ਹੈ; ਗੁਰਪ੍ਰਣਾਲੀ ੫ ਅਤੇ ੬ ’ਚ ਪੋਹ ਸੁਦੀ ੭, ੧੯ ਪੋਹ ਸੰਮਤ ੧੭੨੨ ਦਿਨ ਐਤਵਾਰ, ਧਨਿਸ਼ਟਾ ਨਛੱਤਰ ਅਤੇ ਗੁਰਬਾਣੀ ਪਾਠ ਦਰਸ਼ਨ ਵਿੱਚ ਪੋਹ ਸੁਦੀ ੭, ੨੩ ਪੋਹ, ਸੰਮਤ ੧੭੨੩/ 1 ਜਨਵਰੀ 1666 ਦਿਨ ਐਤਵਾਰ, ਧਨਿਸ਼ਟਾ ਨਛੱਤਰ ਲਿਖਿਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਾਰੇ ਲੇਖਕਾਂ ਦੇ ਸਾਲ ਸੰਮਤਾਂ ਅਤੇ ਤਾਰੀਖ਼ਾਂ ਵਿੱਚ ਤਾਂ ਭਾਰੀ ਅੰਤਰ ਹੈ ਪਰ ਸਾਰਿਆਂ ਦੀ ਤਿਥ ਪੋਹ ਸੁਦੀ ੭, ਦਿਨ ਐਤਵਾਰ ਅਤੇ ਧਨਿਸ਼ਟਾ ਨਛੱਤਰ ਬਿਲਕੁਲ ਮਿਲਦੇ ਹਨ ਜਿਹੜਾ ਕਿ ਤੁਸੀਂ ਬਿਕਰਮੀ ਕੈਲੰਡਰ ਬਣਾਉਣ ਵਾਲੇ ਕਿਸੇ ਵੀ ਪੰਚਾਂਗਕਾਰ ਨੂੰ ਪੁੱਛ ਲਵੋ ਕਦੀ ਸੰਭਵ ਹੀ ਨਹੀਂ ਹੋ ਸਕਦਾ। ਜਿਹੜਾ ਬੰਦਾ ਇਨ੍ਹਾਂ ਤਿੰਨੇ ਲਿਖਤਾਂ ਦੀਆਂ ਤਿੱਥਾਂ/ਤਾਰੀਖ਼ਾਂ ਅਤੇ ਸੰਮਤਾਂ ਵਿੱਚੋਂ ਸਹੀ ਜਾਂ ਗਲਤ ਤਾਰੀਖ਼ ਦੀ ਚੋਣ ਨਹੀਂ ਕਰ ਸਕਦਾ ਅਤੇ ਉਸ ਨੂੰ ਇਹ ਵੀ ਪਤਾ ਨਾ ਹੋਵੇ ਕਿ ਉਕਤ ਪੁਸਤਕਾਂ ਦੇ ਲੇਖਕਾਂ ਨੇ ਸ: ਪਾਲ ਸਿੰਘ ਪੁਰੇਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਬਣਾਉਣ ਤੋਂ ਬਹੁਤ ਚਿਰ ਪਹਿਲਾਂ ਇਹ ਵੱਖ ਵੱਖ ਤਾਰੀਖ਼ਾਂ ਤੇ ਸੰਮਤ ਲਿਖੇ ਹਨ, ਅਜਿਹੀ ਸਮਝ ਵਾਲੇ ਬੰਦੇ ਸ: ਪੁਰੇਵਾਲ ’ਤੇ ਇਹ ਬੇਹੂਦਾ ਦੋਸ਼ ਲਾਈ ਜਾਣ ਕਿ ਪੁਰੇਵਾਲ ਨੇ ਇਤਿਹਾਸ ਦਾ ਮਿਥਿਹਾਸ ਬਣਾ ਦਿੱਤਾ ਤਾਂ ਤੁਸੀਂ ਉਨ੍ਹਾਂ ਨੂੰ ਕੀ ਕਹਿਣਾ ਚਾਹੋਗੇ? ਇਹ ਵੀ ਦੱਸਣਯੋਗ ਹੈ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਆਪਣੀ ਪੁਸਤਕ ਗੁਰਪੁਰਬ ਦਰਪਣ ’ਚ ਉਕਤ ਤਿੰਨੇ ਹੀ ਲਿਖਤਾਂ ਨਾਲੋਂ ਵੱਖਰੀ ਪੋਹ ਸੁਦੀ ੭, ੨੩ ਪੋਹ ਸੰਮਤ ੧੭੨੩/ 22 ਦਸੰਬਰ 1666 ਜੂਲੀਅਨ/ 1 ਜਨਵਰੀ 1667 ਗ੍ਰੈਗੋਰੀਅਨ ਲਿਖਿਆ ਹੈ।
3. ਕੀ ਬੀਨ ਬਜਾਉਣ ਵਾਲੇ ਬੰਦੇ ਉਹੀ ਹਨ ਜਿਨ੍ਹਾਂ ਦੇ ਮਨ ’ਚ ਪੋਹ ਸੁਦੀ ੭ ਇਤਨਾ ਘਰ ਕਰ ਚੁੱਕੀ ਹੈ ਕਿ ਜਿਸ ਵੀ ਲੇਖਕ ਨੇ ਪੋਹ ਸੁਦੀ ੭ ਲਿਖ ਦਿੱਤੀ ਉਹ ਇਸ ਨਾਲ ਸਬੰਧਤ ਤਾਰੀਖ਼ ਅਤੇ ਸੰਮਤ ਭਾਵੇਂ ਕੁਝ ਵੀ ਲਿਖੀ ਜਾਣ ਪਰ ਫਿਰ ਵੀ ਉਨ੍ਹਾਂ ਨੂੰ ਇਨ੍ਹਾਂ ਗਲਤ ਤਾਰੀਖ਼ਾਂ ਸੰਮਤਾਂ ’ਤੇ ਕੋਈ ਇਤਰਾਜ਼ ਨਹੀਂ। ਤੁਸੀਂ ਵੇਖ ਸਕਦੇ ਹੋ ਕਿ ਤੁਹਾਡੇ ’ਚੋਂ ਕੋਈ ਵਿਦਵਾਨ ਕਹਾਉਣ ਵਾਲਾ ਇਤਿਹਾਸਕਾਰ ਸੰਮਤ ੧੭੧੮ ਨਾਲ ਸਹਿਮਤ ਹੈ ਅਤੇ ਬਾਕੀ ਦੇ ਕੁਝ ਸੰਮਤ ੧੭੨੩ ਨਾਲ ਪਰ ਏਕਤਾ ਕਮਾਲ ਦੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ’ਚ ਰਲ ਕੇ ਆਪਣੀ ਬੇਸੁਰੀ ਬੀਨ ਇਤਨੇ ਜੋਰ ਅਤੇ ਲਗਾਤਾਰਤਾ ਨਾਲ ਬਜਾਉਣ ਲੱਗ ਪੈਂਦੇ ਹਨ ਕਿ ਅਸਲ ਮੁੱਦੇ ਦੀ ਗੱਲ ਹੀ ਦਬ ਕੇ ਰਹਿ ਜਾਵੇ।
4. ਵੀਚਾਰ ਚਰਚਾ ਇਸ ਗੱਲ ’ਤੇ ਚੱਲ ਰਹੀ ਸੀ ਕਿ ਜਿਸ ਕੈਲੰਡਰ ਦੀ ਤੁਸੀਂ ੧ ਵੈਸਾਖ ਸਹੀ ਮੰਨਦੇ ਹੋ ਉਸੇ ਕੈਲੰਡਰ ਦੀ ੫ ਵੈਸਾਖ ਗਲਤ ਕਿਵੇਂ ਹੋ ਸਕਦੀ ਹੈ? ਸਵਾਲਾਂ ’ਚ ਘਿਰੇ ਆਪਣੇ ਟੀਮ ਮੈਂਬਰ ਦਾ ਖਹਿੜਾ ਛੁਡਾਉਣ ਲਈ ਇੱਕ ਨੇ ਆਪਣੀ ਬੇਸੁਰੀ ਬੀਨ ਚੁੱਕ ਕੇ ਬਜਾਉਣੀ ਸ਼ੁਰੂ ਕਰ ਦਿੱਤੀ ਕਿ 5Kਚੈੱਨਲ ’ਤੇ ਚੱਲ ਰਹੀ ਵੀਚਾਰ ਚਰਚਾ ਦੌਰਾਨ ਪੁਰੇਵਾਲ ਨੇ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਅਤੇ ਚੈੱਨਲ ਦੇ ਐਂਕਰ ਨੇ ਉਸ ਨੂੰ ਸਵਾਲ ਪੁੱਛਣ ਦਾ ਮੌਕਾ ਨਾ ਦੇ ਕੇ ਇੱਕ ਪਾਸੜ ਰੋਲ ਨਿਭਾਇਆ ਹੈ। ਇਸ ਬੀਨ ਬਜਾਉਣ ਵਾਲੇ ਨੂੰ ਮੇਰਾ ਜਵਾਬ ਸੀ ਕਿ ਪੁਰੇਵਾਲ ਨੂੰ ਤੁਹਾਡੇ ਵੱਲੋਂ ਚੈਲੰਜ ਕਰਨਾ ਬਿਲਕੁਲ ਇੱਦਾਂ ਲਗਦਾ ਹੈ ਜਿਵੇਂ ਇੱਕ ਚੂਹਾ ਹਾਥੀ ਨੂੰ ਚੈਲੰਜ ਕਰ ਰਿਹਾ ਹੋਵੇ ਕਿ ਤਾਕਤ ਹੈ ਤਾਂ ਮੇਰੇ ਨਾਲ ਘੁਲ਼ ਕੇ ਵਿਖਾ। ਇਹ ਸ਼ਬਦ ਲਿਖਣ ਤੋਂ ਮੇਰਾ ਭਾਵ ਸੀ ਕਿ ਜੇ ਐਸਟ੍ਰੋਨਮੀ ਅਤੇ ਕੈਲੰਡਰ ਵਿਗਿਆਨ ਦੇ ਵਿਸ਼ੇ ਤੇ ਗਿਆਨ ਦੀ ਤੁਲਨਾ ਕੀਤੀ ਜਾਵੇ ਤਾਂ ਗਿਆਨ ਮਾਪਣ ਨੂੰ ਸੌਖੀ ਤਰ੍ਹਾਂ ਇਉਂ ਸਮਝਿਆ ਜਾ ਸਕਦਾ ਹੈ ਕਿ ਜਿਨ੍ਹਾਂ ਚੂਹੇ ਅਤੇ ਹਾਥੀ ਦੇ ਆਕਾਰ ਅਤੇ ਤਾਕਤ ’ਚ ਅੰਤਰ ਹੁੰਦਾ ਹੈ ਉਨ੍ਹਾਂ ਹੀ ਅੰਤਰ ਇਸ ਬੇਸੁਰੀ ਬੀਨ ਬਜਾਉਣ ਵਾਲੇ ਅਤੇ ਸ: ਪੁਰੇਵਾਲ ਦੇ ਗਿਆਨ ਵਿੱਚ ਅੰਤਰ ਹੈ।
5. ਇੱਕ ਹੋਰ ਪੀਐੱਚਡੀ ਇਤਿਹਾਸਕਾਰ ਨੂੰ ਜਿਸ ਨੂੰ ਇਹ ਡਰ ਵੱਢ ਵੱਢ ਖਾਈ ਜਾਂਦਾ ਹੈ ਕਿ ਜੇ ਸ: ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਅਤੇ 500 ਸਾਲਾ ਜੰਤਰੀ ਨੂੰ ਸਿੱਖ ਠੀਕ ਸਮਝਣ ਲੱਗ ਪਏ ਤਾਂ ਉਸ (ਦਿਲਗੀਰ ਜੀ) ਵੱਲੋਂ ਦਿੱਤੀਆਂ ਇਤਿਹਾਸਕ ਤਾਰੀਖ਼ਾਂ ਦੀ 500 ਸਾਲਾ ਜੰਤਰੀ ਨਾਲ ਪੁਣਛਾਣ ਕੀਤਿਆਂ ਬਹੁਤ ਸਾਰੀਆਂ ਗਲਤ ਸਾਬਤ ਹੋ ਜਾਣਗੀਆਂ। ਦਿਲਗੀਰ ਜੀ ਵੱਲੋਂ ਦਿੱਤੀਆਂ ਇਤਿਹਾਸਕ ਤਾਰੀਖ਼ਾਂ ਨਾਲ ਭਾਵੇਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਕੋਈ ਵੀ ਸਹਿਮਤ ਨਹੀਂ ਪਰ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ’ਚ ਕਮਾਲ ਦੀ ਇੱਕਸੁਰਤਾ “ਦੁਸ਼ਮਣ ਦਾ ਦੁਸ਼ਮਣ = ਮਿੱਤਰ” ਦੀ ਕਹਾਵਤ ਨੂੰ ਸਹੀ ਠਹਿਰਾ ਰਹੇ ਹਨ। ਇਸ ਇਤਿਹਾਸਕਾਰ ਨੇ ਬੇਥਵੀ ਮਾਰੀ ਕਿ ਸਾਲ ਕਦੀ 365 ਦਿਨ ਦਾ ਨਹੀਂ ਬਲਕਿ 410 ਦਿਨਾਂ ਦਾ ਹੁੰਦਾ ਸੀ ਅਤੇ ਦਿਨ ਦੀ ਲੰਬਾਈ 24 ਘੰਟੇ ਨਹੀਂ ਬਲਕਿ 21 ਘੰਟੇ ਹੁੰਦੀ ਸੀ ਅਤੇ ਆਉਣ ਵਾਲੇ ਸਮੇਂ ’ਚ ਸਾਲ 300 ਦਿਨ ਤੇ ਦਿਨ 26 ਘੰਟੇ ਤੇ ਫਿਰ 30 ਘੰਟੇ ਦਾ ਹੋ ਜਾਵੇਗਾ। ਇਸ ਵਿਦਵਾਨ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਫ਼ਾਰਮੂਲਿਆਂ ਨਾਲ ਤੁਸੀਂ ਇਹ ਦਾਅਵੇ ਕਰ ਰਹੇ ਹੋ ਉਨ੍ਹਾਂ ਫ਼ਾਰਮੂਲਿਆਂ ਨਾਲ ਕੈਲਕੂਲੇਟ ਕਰਕੇ ਦੱਸੋ ਕਿ ਸਾਲ ਦੀ ਲੰਬਾਈ 410 ਦਿਨ ਅਤੇ ਦਿਨ ਦੀ ਲੰਬਾਈ 21 ਘੰਟੇ ਕਦੋਂ ਸੀ ਅਤੇ ਆਉਣ ਵਾਲੇ ਸਮੇਂ ’ਚ ਸਾਲ ਦੀ ਲੰਬਾਈ 300 ਦਿਨ ਅਤੇ ਦਿਨ ਦੀ ਲੰਬਾਈ 30 ਘੰਟੇ ਕਦੋਂ ਹੋ ਜਾਵੇਗੀ? ਤਾਂ ਜਵਾਬ ਇਸ ਕੋਲ ਵੀ ਕੋਈ ਨਹੀਂ।
6. ਲੜੀ ਨੰ: 4 ਅਤੇ 5 ਵਿੱਚ ਘਿਰੇ ਆਪਣੇ ਸਮਝੇ ਜਾ ਰਹੇ ਮਿੱਤਰਾਂ ਨੂੰ ਘਿਰਦੇ ਵੇਖ ਕੇ ਹੁਣ ਤੁਸੀਂ ਆਪਣਾ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਕਿ “ਰਥ ਫਿਰੈ ਦਾ ਕੀ ਅਰਥ ਹੈ ? ਨਾਨਕਸ਼ਾਹੀ ਕੈਲੰਡਰ ਮੁਤਾਬਕ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਤਰੀਕ ਨੂੰ ਮਨਾਇਆ ਜਾਣਾ ਹੈ, ਕੀ ਉਸ ਦਿਨ ਪੋਹ ਸੁਦੀ ੭ ਹੋਵੇਗੀ? ਇਨ੍ਹਾ ਸਵਾਲਾਂ ਦੇ ਜਵਾਬ ਪਹਿਲਾਂ ਕਈ ਵਾਰ ਦਿੱਤੇ ਜਾ ਚੁੱਕੇ ਹਨ ਪਰ ਜਿਹੜਾ ਬੰਦਾ ਗੁਰੂ ਸਾਹਿਬ ਜੀ ਵੱਲੋਂ ਅਲੰਕਾਰ ਦੇ ਤੌਰ ’ਤੇ ਦਿੱਤੀਆਂ ਉਦਾਹਰਣਾਂ ਅਤੇ ਸਪਸ਼ਟ ਕੀਤੇ ਜਾ ਰਹੇ ਸਿਧਾਂਤ ਦਾ ਅੰਤਰ ਨਹੀਂ ਸਮਝਦਾ, ਜਿਹੜਾ ਬੰਦਾ ਇਹ ਨਹੀਂ ਦੱਸ ਸਕਦਾ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਹੁਣ ਤੱਕ ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ ਕਿੰਨੀ ਵਾਰ ਤਿੰਨੇ ਇਕੱਠੇ ਆਏ ਹਨ ਅਤੇ ਅੱਗੇ ਤੋਂ ਕਦੋਂ ਇਕੱਠੇ ਆਉਣਗੇ ਉਸ ਬੰਦੇ ਨੂੰ ਵਾਰ ਵਾਰ ਜਵਾਬ ਦੇਣਾ ਅਤੇ ਸਮਝਾਉਣ ਦੀ ਕੋਸ਼ਿਸ਼ ਕਰਨਾ ਵਾਕਿਆ ਹੀ ਮੱਝ ਅੱਗੇ ਬੀਨ ਬਜਾਉਣਾ ਹੈ।
7. ਇਸ ਈ-ਮੇਲ ਗਰੁੱਪ ’ਚ ਸ਼ਾਮਲ ਸਾਰੇ ਸਤਿਕਾਰਯੋਗ ਸੱਜਣ ਵੇਖ ਸਕਦੇ ਹਨ ਕਿ ਵੀਚਾਰ ਚਰਚਾ ਸ਼ੁਰੂ ਹੋਈ ਸੀ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਕਰਨਲ ਨਿਸ਼ਾਨ ਵਿਚਕਾਰ। ਸਵਾਲ ਸੀ ਜਿਸ ਕੈਲੰਡਰ ਦੀ ਤੁਸੀਂ ੧ ਵੈਸਾਖ ਠੀਕ ਮੰਨਦੇ ਹੋ ਉਸੇ ਕੈਲੰਡਰ ਦੀ ੫ ਵੈਸਾਖ ਗਲਤ ਕਿਵੇਂ ਹੈ? ਜਦ ਤੱਕ ਨਿਸ਼ਾਨ ਜੀ ਇੱਧਰ ਉੱਧਰ ਦੇ ਉੱਤਰ ਦਿੰਦੇ ਰਹੇ ਤਾਂ ਉਸ ਧਿਰ ਦੇ ਬਾਕੀ ਸਾਰੇ ਮੈਂਬਰ ਬਿਲਕੁਲ ਸ਼ਾਂਤ ਰਹੇ। ਜਦ ਨਿਸ਼ਾਨ ਨਿਰਉੱਤਰ ਹੋ ਗਿਆ ਤਾਂ ਵੀਚਾਰ ਚਰਚਾ ਨੂੰ ਭਟਕਾਉਣ ਲਈ ਹਰਦੇਵ ਸਿੰਘ ਜੰਮੂ ਨੇ ਪੁਰਾਣੇ ਘਸੇ ਪਿਟੇ ਸਵਾਲ ਨਾਲ ਆ ਟਿੰਡ ’ਚ ਕਾਨਾ ਫਸਾਇਆ। ਉਸ ਦੇ ਸਮਰਥਨ ’ਚ ਸ: ਮਨਜੀਤ ਸਿੰਘ ਮੁਹਾਲੀ ਅਤੇ ਧੀਰਜ ਸਿੰਘ ਧੀਰਜ ਸਿੰਘ ਨੇ ਵੀ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਜਦ ਹਰਦੇਵ ਸਿੰਘ ਦਾ ਚੈਲੰਜ ਪ੍ਰਵਾਨ ਕਰ ਲਿਆ ਗਿਆ ਤਾਂ ਦਿਲਗੀਰ ਜੀ ਨੇ ਸਾਲਾਂ ਤੇ ਦਿਨਾਂ ਦੀ ਲੰਬਾਈ ਸਬੰਧੀ ਬਿਨਾਂ ਹੀ ਕਿਸੇ ਤੱਥਾਂ ਦੇ ਜਭਲੀ ਮਾਰ ਦਿੱਤੀ। ਉਸ ਨੂੰ ਉਨ੍ਹਾਂ ਤੱਥਾਂ ਜਿਨ੍ਹਾਂ ਦੇ ਆਧਾਰ ’ਤੇ ਇਹ ਬੇਤੁਕੀਆ ਗੱਲਾਂ ਲਿਖੀਆਂ ਹਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਧਿਆਨ ਬਦਲਣ ਲਈ ਹੁਣ ਤੱਕ ਕਿਸੇ ਗੁਫਾ ’ਚ ਮੌਨ ਧਾਰੀ ਬੈਠੇ ਵਿਰਦੀ ਜੀ ਆਪਣੇ ਪੁਰਾਣੇ ਸਵਾਲ ਲੈ ਕੇ ਹਾਜਰ ਹੋ ਗਏ। ਜਦ ਵੇਖਿਆ ਕਿ ਘਿਰ ਵਿਰਦੀ ਜੀ ਨੇ ਵੀ ਜਾਣਾ ਹੈ ਤਾਂ ਦਿਲਗੀਰ ਜੀ ਨੇ ਨਵੀਂ ਸਲਾਹ ਦੇ ਕੇ ਵੀਚਾਰ ਚਰਚਾ ਖਤਮ ਕਰਨ ਦਾ ਸੁਝਾਉ ਦੇ ਦਿੱਤਾ। ਕੁਝ ਕੁ ਵੀਰ ਤਾਂ ਆਪਣੇ ਵੱਖਰੇ ਵੀਚਾਰਾਂ ਕਾਰਨ ਦੋ ਧਿਰਾਂ ਵਿੱਚ ਵੰਡੇ ਜਾਣ ਕਰਕੇ ਇੱਕ ਦੂਜੇ ਨੂੰ ਮੱਝ ਹੀ ਦੱਸਦੇ ਰਹਿਣਗੇ ਪਰ ਇਸ ਮੇਲ ਵਿੱਚ ਸ਼ਾਮਲ ਸਾਰੇ ਸਤਿਕਾਰਯੋਗ ਸੱਜਣ ਫੈਸਲਾ ਕਰਨ ਕਿ ਨਾਨਕਸ਼ਾਹੀ ਕੈਲੰਡਰ ਦੀ ਵਿਰੋਧੀ ਟੀਮ ਦੇ ਕਿਸੇ ਵੀ ਮੈਂਬਰ ਸਵਾਲ ਮੁੱਢਲੇ ਸਵਾਲ ਨਾਲ ਮੇਲ ਖਾਂਦਾ ਹੈ? ਕੀ ਇਹ ਵਿਅਕਤੀ ਕਿਸੇ ਵੀਚਾਰ ਚਰਚਾ ਦਾ ਚੰਗਾ ਨਤੀਜਾ ਕੱਢਣ ਦੇ ਯੋਗ ਹਨ?
ਕਿਰਪਾਲ ਸਿੰਘ ਬਠਿੰਡਾ
ਮਿਤੀ 1 ਜੁਲਾਈ 2021
ਦੋਸਤੋ! ਅਜੀਤ ਸਿੰਘ ਨੇ ਜਿਸ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਕੇ ਮੇਰੇ ਨਾਮ ਕਮੈਂਟ ਲਿਖਿਆ ਹੈ, ਮੈਂ ਉਸ ਨੀਵੇਂ ਦਰਜੇ ਤੇ ਉਤਰਕੇ ਉਸਨੂੰ ਉਸਦੀ ਭਾਸ਼ਾ ਵਿੱਚ ਜਵਾਬ ਨਹੀਂ ਦੇ ਸਕਦਾ, ਸੋ ਮੈਂ ਉਸ ਦੇ ਕਮੈਂਟ ਨੂੰ ਨਜ਼ਰਅੰਦਾਜ ਕਰਕੇ ਜਵਾਬ ਨਹੀਂ ਦੇ ਰਿਹਾ।
ਉਸ ਨੂੰ ਉਸ ਦੀ ਸ਼ਬਦਾਵਲੀ ਮੁਬਾਰਕ
ਜਸਬੀਰ ਸਿੰਘ ਦਿੱਲੀ (ਵਿਰਦੀ) 30-06-2021
On Wednesday, June 30, 2021, 08:02:24 p.m. MDT, Sarabveer Singh <me@sarabveer.me> wrote:
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹ ॥
-
ਸਵਾਲ_ ਕੀ ਸੂਰਜ ਦਾ ਰਥ “ Turns or changes course, Turns back*” ਹੁੰਦਾ ਹੈ? ਕੀ ਸੂਰਜ ਦਾ ਰਥ ਪਿਛੇ ਨੂੰ ਮੁੜ ਪੈਂਦਾ ਹੈ?
This question shows the lack of understanding of basic elementary astronomy.
Sping (Vernal) Equinox = 0° Declination
Summer Solstice (ਰਥੁ ਫਿਰੈ) = ~23.5° Declination
Autumnal Equinox = 0° Declination
Winter Solstice = ~-23.5° Declination
See the attached visual representations. Going from ~23.5° declination to 0° declination fits the definition of “turning back”.
Maybe before speaking on the topic of calendars, one should study astronomy first.
ਦਾਸ,
ਸਰਬਵੀਰ ਸਿੰਘ
https://nanakshahi.net
ਸਰਬਜੀਤ ਸਿੰਘ ਜੀ! ਪਹਿਲੀ ਗੱਲ; ਏਥੇ ਈ ਮੇਲ ਤੇ ਵਿਚਾਰ ਵਟਾਂਦਰੇ ਦਾ ਵਿਸ਼ਾ ਤਾਂ ਨਾਨਕਸ਼ਾਹੀ/ਪੁਰੇਵਾਲੀ ਕੈਲੰਡਰ ਹੀ ਹੈ ਨਾ?
ਅਤੇ ਫੇਸਬੁਕ ਤੋਂ ਵੀ ਮੈਂ ਵਿਚਾਰ ਨਾਨਕਸ਼ਾਹੀ/ਪੁਰੇਵਾਲੀ ਕੈਲੰਡਰ ਬਾਰੇ ਹੀ ਪਾਏ ਹਨ ਨਾ?
ਵਿਸ਼ਾ ਜਾਂ ਮਸਲਾ, ਫੇਸਬੁਕ ਜਾਂ ਈ ਮੇਲ ਤਾਂ ਨਹੀਂ ਨਾ?
ਤਾਂ ਫੇਰ ਤੁਸੀਂ ਫੇਸਬੁਕ ਅਤੇ ਈ ਮੇਲ ਦਾ ਬਹਾਨਾ ਬਣਾ ਕੇ ਵਿਚਾਰ ਵਟਾਂਦਰੇ ਤੋਂ ਕਿਉਂ ਭੱਜਦੇ ਹੋ? ਜੇ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਤੁਹਾਨੂੰ ਵਿਚਾਰ ਵਟਾਂਦਰੇ ਵਿੱਚ ਖੁਸ਼ੀ ਖੁਸ਼ੀ ਅਤੇ ਖੁਲ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
(ਨੋਟ: ਮੈਂ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਨੂੰ ਪੁਰੇਵਾਲੀ ਕੈਲੰਡਰ ਕਹਿਣਾ ਜਿਆਦਾ ਪਸੰਦ ਕਰਦਾ ਹਾਂ।ਇਸ ਲਈ ਜਿੱਥੇ ਵੀ ਮੈਂ ਪੁਰੇਵਾਲੀ ਕੈਲੰਡਰ ਲਿਖਿਆ ਹੈ, ਉਸ ਨੂੰ ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ ਪੜ੍ਹ ਲਿਆ ਜਾਵੇ)
ਦੂਸਰੀ ਗੱਲ; ਕਰਨਲ ਨਿਸ਼ਾਨ ਵਿਚਾਰ ਵਟਾਂਦਰਾ ਛੱਡ ਗਏ ਹਨ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਪਰ ਜੇ ਛੱਡ ਵੀ ਗਏ ਹਨ ਤਾਂ ਇਸ ਨਾਲ ਕੀ ਫਰਕ ਪੈਂਦਾ ਹੈ? ਵਿਚਾਰ ਤਾਂ ਸਭ ਦੇ ਏਥੇ ਹੀ ਪਏ ਹਨ ਕਿ ਨਹੀਂ? ਅਤੇ ਵਿਚਾਰ ਵਟਾਂਦਰਾ ਤਾਂ ਖੁਲ੍ਹਾ ਹੀ ਹੈ ਨਾ? ਹਰ ਕੋਈ ਆਪਣੇ ਵਿਚਾਰ ਤਾਂ ਰੱਖ ਸਕਦਾ ਹੈ ਕਿ ਨਹੀਂ?
ਤੁਹਾਡਾ ਸਵਾਲ ਸੀ; ਨਾਨਕਸ਼ਾਹੀ ਕੈਲੰਡਰ ਗੁਰਮਤਿ ਸਿਧਾਂਤਾਂ ਅਤੇ ਗੁਰ-ਇਤਿਹਾਸ ਦਾ ਘਾਣ ਕਿਵੇਂ ਕਰਦਾ ਹੈ? (ਇਹੀ ਸਵਾਲ ਸੀ ਨਾ?)
ਇਸ ਦੇ ਜਵਾਬ ਵਿੱਚ ਮੈਂ ਜੋ ਕਮੈਂਟ ਪਾਇਆ ਸੀ ਹੇਠਾਂ ਫੇਰ ਤੋਂ ਪਾ ਰਿਹਾ ਹਾਂ__
“1_ ਗੁਰਬਾਣੀ ਫੁਰਮਾਨ ਹੈ_
“ਆਸਾੜੁ ਭਲਾ, ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ, ਮਰੀਐ ਧੋਖੈ, ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ, ਛਾਇਆ ਧਨ ਤਾਕੈ, ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥8॥ {ਪੰਨਾ 1108} ”
ਇਹਨਾਂ ਤੁਕਾਂ ਵਿੱਚ ਪਾਲ ਸਿੰਘ ਪੁਰੇਵਾਲ ਨੇ ‘ਰਥੁ ਫਿਰੈ’ ਦੇ ਅਰਥ “ Turns or changes course, Turns back*” ਲਿਖੇ ਹਨ।
ਇਸ ਸਬੰਧੀ ਤੁਸੀਂ ਆਪਣੇ ਇਕ ਲੇਖ ਵਿੱਚ ਲਿਖਿਆ ਹੈ- “ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ।ਇਕ ਖਾਸ ਸਮੇਂ ਤੇ “ਸੂਰਜ ਵਾਪਸ ਦੱਖਣ ਨੂੰ ਮੁੜਦਾ” ਹੈ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ। ਇਸ ਨੂੰ ‘ਸੂਰਜ ਦਾ ਰਥ ਫਿਰਨਾ’ ਕਹਿੰਦੇ ਹਨ.. ”
ਸਵਾਲ_ ਕੀ ਸੂਰਜ ਦਾ ਰਥ “ Turns or changes course, Turns back*” ਹੁੰਦਾ ਹੈ? ਕੀ ਸੂਰਜ ਦਾ ਰਥ ਪਿਛੇ ਨੂੰ ਮੁੜ ਪੈਂਦਾ ਹੈ? ਜੇ ਮੁੜ ਪੈਂਦਾ ਹੈ ਤਾਂ ਕੀ ਸੂਰਜ ਪੈਂਡੁਲਮ ਦੀ ਤਰ੍ਹਾਂ ਉਤਰਾਇਣ ਤੋਂ ਦਖਣਾਇਨ ਵੱਲ ਨੂੰ ਅਤੇ ਫੇਰ ਦਖਣਾਇਨ ਤੋਂ ਉਤਰਾਇਣ ਨੂੰ ਮੁੜ ਪੈਂਦਾ ਹੈ ਜਾਂ ਕਿਸੇ ਹੋਰ ਮੋਸ਼ਨ ਨਾਲ? ਜੇ ਕਿਸੇ ਹੋਰ ਮੋਸ਼ਨ ਨਾਲ ਉਤਰਾਇਣ ਅਤੇ ਦਖਣਾਇਨ ਦਾ ਰੁਖ ਕਰਦਾ ਹੈ ਤਾਂ ਉਸ ਮੋਸ਼ਨ ਬਾਰੇ ਜਾਣਕਾਰੀ ਦਿਉ ਜੀ।
2_ ਕੈਲੰਡਰ ਨੂੰ (ਮੱਲੋ ਮੱਲੀ) ਗੁਰਬਾਣੀ ਆਧਾਰਿਤ ਦਰਸਾਉਣ ਦੇ ਮਕਸਦ ਨਾਲ ਉਪਰਲੀਆਂ ਤੁਕਾਂ ਦੀ ਵਿਆਖਿਆ ਕਰਦੇ ਹੋਏ ਪਾਲ ਸਿੰਘ ਪੁਰੇਵਾਲ ਲਿਖਦੇ ਹਨ_ “ So, when the rath firai (ਰਥੁ ਫਿਰੈ). occurs in June the shadow will be longer next day. This is what the jiv istri is watching (ਤਾਕੈ)- the shadow and waiting in anticipation for the chariot of the sun to turn so that her scorched mind (with lust, anger, greed, attachment, and inflated ego) may receive the amrita rain in Sawan (of Guru’s Grace). ”
ਸਵਾਲ_ ਕੀ ਸਾਵਣ ਦਾ ਮੀਂਹ ( (amrita rain ?) ਵਰਸਣ ਨਾਲ ‘ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸ਼ਾਤ ਹੋ ਜਾਂਦੇ ਹਨ? ਕੀ ਸਾਵਣ ਦੇ ਮਹੀਨੇ ਜੀਵਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਹੀਂ ਰਹਿੰਦਾ?
3_ ਇਤਿਹਾਸਕ ਪੱਖ :-
ਗੁਰੂ ਸਾਹਿਬਾਂ ਦੇ ਜਿਹੜੇ ਦਿਹਾੜੇ ਚੰਦ ਦੇ ਸੁਦੀ ਜਾਂ ਵਦੀ ਅਨੁਸਾਰ ਇਤਿਹਾਸ ਵਿੱਚ ਦਰਜ ਹਨ, ਕੀ ਪੁਰੇਵਾਲੀ ਕੈਲੰਡਰ ਉਹਨਾ ਤਰੀਕਾਂ ਨੁੰ ਉਸੇ ਤਰ੍ਹਾਂ ਸਹੀ ਰੱਖਦਾ ਹੈ?
ਮਿਸਾਲ ਦੇ ਤੌਰ ਤੇ; ਕੀ ਪੋਹ ਸੁਦੀ ਸੱਤਵੀਂ, ਪੁਰੇਵਾਲੀ ਕੈਲੰਡਰ ਮੁਤਾਬਕ ਹਰ ਸਾਲ ਪੋਹ ਸੁਦੀ ਸੱਤਵੀ ਰਹਿੰਦੀ ਹੈ? ਇਸ ਸਾਲ ਪੁਰੇਵਾਲੀ ਕੈਲੰਡਰ ਮੁਤਾਬਕ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਤਰੀਕ ਨੂੰ ਮਨਾਇਆ ਜਾਣਾ ਹੈ, ਕੀ ਉਸ ਦਿਨ ਪੋਹ ਸੁਦੀ ਸੱਤਵੀਂ ਹੋਵੇਗੀ?”
ਦੱਸ ਸਕਦੇ ਹੋ ਕਿ ਮੇਰਾ ਇਹ ਜਵਾਬ ਤੁਹਾਡੇ ਸਵਾਲ ਨਾਲ ਕਿਵੇਂ ਮੇਲ ਨਹੀਂ ਖਾਂਦਾ? ਜਾਂ ਮੇਰਾ ਇਹ ਕਮੈਂਟ ਕਿਵੇਂ ਤੁਹਾਡੇ ਸਵਾਲ ਦਾ ਜਵਾਬ ਨਹੀਂ?
ਇਹਨਾ ਵਿੱਚੋਂ ਪਹਿਲੇ ਨੁਕਤੇ ਵਿੱਚ ਗੁਰਬਾਣੀ ਤਾਂ ਕਹਿੰਦੀ ਹੈ, ‘ਰਥੁ ਫਿਰੈ’ ਅਰਥਾਤ ਰਥ ਫਿਰਦਾ ਹੈ। ਪਰ ਪਾਲ ਸਿੰਘ ਪੁਰੇਵਾਲ ਅਤੇ ਤੁਸੀਂ ਕਹਿ ਰਹੇ ਹੋ ਸੂਰਜ ਦਾ ਰਥ ਫਿਰ ਜਾਂਦਾ ਹੈ ਅਰਥਾਤ ਮੁੜ ਪੈਂਦਾ ਹੈ। ਜੋ ਕਿ ਗੁਰਬਾਣੀ ਮੁਤਾਬਕ ਵੀ ਗ਼ਲਤ ਹੈ ਅਤੇ ਐਸਟ੍ਰੋਨੌਮੀ/ਤਾਰਾ ਵਿਗਿਆਨ ਮੁਤਾਬਕ ਵੀ ਗ਼ਲਤ ਹੈ।
ਦੂਜੇ ਨੁਕਤੇ ਵਿੱਚ ਇਸੇ ਸ਼ਬਦ/ਪਉੜੀ ਦੇ ਹਵਾਲੇ ਨਾਲ ਪਾਲ ਸਿੰਘ ਪੁਰੇਵਾਲ ਹਾੜ ਮਹੀਨੇ ਦੀ ਗਰਮੀ ਤੋਂ ਬਾਅਦ ਸਾਵਣ ਮਹੀਨੇ ਦੀ ਵਸਣ ਵਾਲੀ ਬਰਸਾਤ ਨੂੰ ਗੁਰੂ ਦਾ ਅੰਮ੍ਰਿਤ ਦੱਸਦੇ ਹਨ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਦਿ ਵਿਸ਼ੇ ਵਿਕਾਰਾਂ ਦਾ ਨਾਸ਼ ਕਰਨ ਵਾਲਾ ਦੱਸਦੇ ਹਨ। ਤੁਹਾਨੂੰ ਇਹ ਗੁਰਮਤਿ ਸਿਧਾਂਤਾਂ ਦਾ ਘਾਣ ਕਰਨ ਵਾਲਾ ਨਹੀਂ ਲੱਗਦਾ?
ਤੀਜੇ ਨੁਕਤੇ ਵਿੱਚ; ਪੁਰੇਵਾਲ ਦਾ ਨਾਨਕਸ਼ਾਹੀ ਕੈਲੰਡਰ ਚੰਦ ਆਧਾਰਿਤ ਸੁਦੀ ਵਦੀ ਦੀਆਂ ਤਰੀਕਾਂ ਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਅਲੋਪ ਕਰ ਰਿਹਾ ਹੈ, ਇਹ ਗੁਰ-ਇਤਿਹਾਸ ਦਾ ਘਾਣ ਨਹੀਂ?
ਇਹ ਸਿਰਫ ਨਮੂੰਨੇ ਮਾਤਰ ਲਈ ਕੁਝਕੁ ਉਦਾਹਰਣਾਂ ਦਿੱਤੀਆਂ ਹਨ, ਹੋਰ ਵੀ ਬਹੁਤ ਸਾਰੇ ਨੁਕਤੇ ਰੱਖੇ ਜਾ ਸਕਦੇ ਹਨ।
ਜੇ ਮੇਰੇ ਇਸ ਕਮੈਂਟ ਵਿੱਚ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਤੁਸੀਂ ਦੱਸ ਦਿਉ ਇਸ ਵਿੱਚ ਕੀ ਕਮੀਂ ਹੈ? ਮੇਰੇ ਕਮੈਂਟ ਵਿੱਚ ਤੁਹਾਡੇ ਸਵਾਲ ਦਾ ਜਵਾਬ ਵੀ ਹੈ ਅਤੇ ਨਾਲ ਹੀ ਤੁਹਾਡੇ ਲਈ ਸਵਾਲ ਵੀ ਹਨ।
ਅਖੀਰ ਵਿੱਚ; ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਤਾਂ ਸਵਿਕਾਰ ਕਿਉਂ ਨਹੀਂ ਕਰ ਲੈਂਦੇ? ਜਵਾਬ ਦੇਣ ਤੋਂ ਕਿਉਂ ਭੱਜਦੇ ਹੋ?
ਜਸਬੀਰ ਸਿੰਘ ਦਿੱਲੀ (ਵਿਰਦੀ) 30-06-2021
On Wednesday, June 30, 2021, 04:14:11 p.m. MDT, Ajit Singh <ajit@ajitsingh.ca> wrote:
Mr.Jasbir Virdi, You are a Fool who can not understand the Teachings of Gurbani and the Factual Sikh History based on Established proof. We know you will never be able to understand because you do not know anything about Calendar Science.
People like you are burning in EGO that no one can quench. You are addicted to eating FILTH OF BIPARBAAD. PLEASE CONTINUE WITH YOUR ADDICTION. TO SHUT YOU OFF WE HAVE NO OTHER METHOD EXCEPT TO BLOCK YOU.
No one wants to listen to your STUPID arguments and no one is obliged to answer you. Keep on eating Biparbadi Shit You are a brainwashed fool. You are not only a DHEETT (Stubborn) but a FOOLISH STUBBORN.Do not try to waste other people's precious time in your foolishness.
I know Mr. Harjinder Dilgeer, who is an opportunist and I have known him for decades who has written and spoken against Bachattar Natak coined odd names for days of the week as Nanak Day, Angand Day Amardas Day etc, and Similarly names of the Months also that are highly objectionable. No Sensible person can accept the Names he allotted to Weekday and months etc. He was jealous that SGPC did not appoint him a member of the Calendar Committee. He published wrong History dates in his books that he is unable to change. He is burning in "PRAEE TAAT and Gurbani says "JIS DAI ANDAR TAAT PARAIEE HOVAI US DA KADAI NA HOVAI BHALA, ajit Singh.
ਤੁਸੀਂ ਠੀਕ ਫੁਰਮਾਇਆ ਹੈ ਕਿ ਮੱਝ ਅਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਪਰ ਵੀਰ ਜੀ! ਜਿੰਨਾ ਚਿਰ ਇਹ ਲੋਕ ਕੈਲੰਡਰ ਵਾਲਾ ਰੇੜਕਾ ਛੱਡਦੇ ਨਹੀਂ, ਓਨਾ ਚਿਰ ਇਹਨਾ ਦੀ ਅਤੇ ਇਹਨਾ ਦੇ ਕੈਲੰਡਰ ਦੀ ਅਸਲੀਅਤ ਤਾਂ ਸਭ ਦੇ ਸਾਮ੍ਹਣੇ ਰੱਖਣੀ ਜਰੂਰੀ ਹੈ।ਸਭ ਨੂੰ ਦੱਸਣਾ ਜਰੂਰੀ ਹੈ ਕਿ ਕਿਵੇਂ ਇਹਨਾ ਲੋਕਾਂ ਨੂੰ ਹਰ ਗੱਲ ਦਾ ਜਵਾਬ ਦਿੱਤੇ ਜਾਣ ਤੇ ਅਤੇ ਇਹਨਾ ਨੂੰ ਗ਼ਲਤ ਸਾਬਤ ਕੀਤੇ ਜਾਣ ਦੇ ਬਾਵਜੂਦ, ਢੀਠਤਾਈ ਤੋਂ ਕੰਮ ਲੈਂਦੇ ਹੋਏ, ਇਹ-ਲੋਕ ਮੁੜ ਮੁੜ ਉਹੀ ਗੱਲਾਂ ਕਰੀ ਜਾਂਦੇ ਹਨ।ਮੁੜ ਮੁੜ ਉਹੀ ਸਵਾਲ ਕਰੀ ਜਾਂਦੇ ਹਨ।
ਜਸਬੀਰ ਸਿੰਘ ਦਿੱਲੀ (/ਵਿਰਦੀ) 30-06-2021
On Wednesday, June 30, 2021, 03:01:02 a.m. MDT, Dr. Harjinder Singh Dilgeer <hsdilgeer@yahoo.com> wrote:
ਜਸਬੀਰ ਸਿੰਘ ਜੀ ਪੁਰੇਵਾਲ ਦੀਆਂ ਭੇਡਾਂ ਤੋਂ ਕੋਈ ਆਸ ਨਾ ਰੱਖੋ।
1. ਥਰਡ ਏਜੰਸੀ ਨੇ ਪੁਰੇਵਾਲ ਦੀ ਡਿਊਟੀ ਲਾਈ ਸੀ ਕਿ ਉਹ ਸਿੱਖਾਂ ਨੂੰ 'ਨਕਲੀ ਕੈਲੰਡਰ' ਵਿਚ ਉਲਝਾ ਕੇ ਬਾਕੀ ਮਸਲੇ ਭੁਲਾ ਦੇਵੇ। ਪੁਰੇਵਾਲ ਨੇ ਥਰਡ ਏਜੰਸੀ ਦੀ ਸੇਵਾ ਖ਼ੂਬ ਨਿਭਾਈ ਹੈ।
2. ਮੱਝ ਅੱਗੇ ਬੀਨ ਵਜਾਉਣ ਦਾ ਮੁਹਾਵਰਾ ਵੀ ਤੁਸੀਂ ਸੁਣਿਆ ਹੋਣਾ ਏ। ਇਨ੍ਹਾਂ ਵਾਸਤੇ ਸਮਾਂ ਨਾ ਗੁਆਓ। ਹੁਣ ਸੂਝਵਾਨ ਲੋਕ ਇਨ੍ਹਾਂ ਦੇ 'ਫ਼ਰਾਡ ਕੈਲੰਡਰ' ਦਾ ਰਾਜ਼ ਪਤਾ ਲਗ ਚੁਕਾ ਹੈ। ਹੁਣ ਸਿਰਫ਼ ਅਨਪੜ੍ਹ ਲੋਕ ਹੀ ਪੁਰੇਵਾਲ ਦੀ ਸਾਜ਼ਿਸ਼ ਤੋਂ ਬੇਖ਼ਬਰ ਹਨ।
{{{{ਢੀਠਪੁਣੇ ਦੀ ਵੀ ਹੱਦ ਹੁੰਦੀ ਹੈ। ਦੋਸਤੋ! ਦੇਖ ਸਕਦੇ ਹੋ ਕਿਸ ਤਰ੍ਹਾਂ ਇਹ-ਲੋਕ ਕੈਲੰਡਰ ਦੇ ਨਾਂ ਤੇ ਸਿੱਖਾਂ ਨੂੰ ਬੇਵਕੂਫ ਬਣਾ ਰਹੇ ਹਨ।ਸਿੱਖਾਂ ਨੂੰ ਗੁਰਮਤਿ ਵਾਲੇ ਪਾਸਿਓਂ ਹਟਾ ਕੇ ਕੈਲੰਡਰ ਦੇ ਮਸਲੇ ਵਿੱਚ ਉਲਝਾਇਆ ਪਿਆ ਹੈ}}}}
(2)
SarbJit Singh Sachramento
ਜਿਹੜੇ ਸ਼ਬਦ ਦਾ ਤੁਸੀ ਹਵਾਲਾ ਦਿੱਤਾ ਹੈ । ਉਸ ਵਿੱਚ ਇਹ ਦਰਜ ਹੈ। ਇਸ ਲਈ ਪੁਛ ਰਿਹਾ ਹਾਂ ਕਿ ਇਸ ਦਾ ਕੀ ਭਾਵ ਹੈ?
Jasbir Singh Delhi
ਹਾਂ!!
ਪਰ ਤੁਸੀਂ ਮੇਰੇ ਕੋਲੋਂ ਕਿਉਂ ਪੁੱਛ ਰਹੇ ਹੋ। ਮੈਂ ਤਾਂ ਰੱਥੁ ਫਿਰੈ ਬਾਰੇ ਵਿਆਖਿਆ ਦਾ ਕੋਈ ਦਾਅਵਾ ਹੀ ਨਹੀਂ ਕੀਤਾ। ਤੁਹਾਡੇ ਕੋਲੋਂ ਤਾਂ ਇਸ ਲਈ ਮੈਂ ਪੁੱਛ ਰਿਹਾ ਹਾਂ ਕਿ ਪੁਰੇਵਾਲ ਇਹਨਾ ਤੁਕਾਂ ਦੇ ਹਵਾਲੇ ਨਾਲ ਕਹਿ ਰਿਹਾ ਹੈ ਕਿ ਉਸ ਦਾ ਕੈਲੰਡਰ ਗੁਰਬਾਣੀ ਆਧਾਰਿਤ ਹੈ।
ਮੈਂ ਤਾਂ ਐਸਾ ਕਿਤੇ ਕੋਈ ਦਾਅਵਾ ਨਹੀਂ ਕੀਤਾ, ਤਾਂ ਫੇਰ ਤੁਸੀਂ ਮੇਰੇ ਕੋਲੋਂ 'ਰੱਥੁ ਫਿਰੈ' ਬਾਰੇ ਕਿਉਂ ਸਵਾਲ ਪੁੱਛ ਰਹੇ ਹੋ????
{ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ, ਇਹ ਵਿਚਾਰ ਵਟਾਂਦਰਾ ਈ ਮੇਲ ਤੇ ਵੀ ਪਾਇਆ ਜਾ ਰਿਹਾ ਜਿਥੇ ਤੁਸੀਂ ਵੀ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋ}
SarbJit Singh Sachramento
ਮੇਰੇ ਸਵਾਲ ਦਾ ਜਵਾਬ ਦਿਓ
ਜਸਵੀਰ ਸਿੰਘ ਵਿਰਦੀ ਜੀ,
ਜਦੋ ਆਪਣੀ ਗੱਲ-ਬਾਤ ਫੇਸ ਬੁਕ ਤੇ ਚੱਲ ਰਹੀ ਹੈ ਤਾਂ ਈ ਮੇਲ ਤੇ ਉਸ ਨੂੰ ਪੋਸਟ ਕਰਨ ਦਾ ਕੀ ਕਾਰਨ ਹੈ ? ਜਿਥੇ ਮੈਂ ਸਵਾਲ ਕੀਤਾ ਹੈ ਉਥੇ ਜਵਾਬ ਦਿਓ।
nwnkSwhI kYlMfr bwry, srbjIq isMG sYkrwmYNto nwl Pysbuk qy c`l rhy myry nwl ivcwr vtWdry dy kuJ AMS_
·
J
Active
asbir Singh Delhi
ਪੁਰੇਵਾਲੀ ਕੈਲੰਡਰ ਗੁਰਮਤਿ ਸਿਧਾਂਤਾਂ ਅਤੇ ਗੁਰ-ਇਤਿਹਾਸ ਦਾ ਘਾਣ ਕਰਨ ਵਾਲਾ ਹੈ।
ਇਹ ਇਲਜਾਮ ਨਹੀਂ, ਇਹਨਾ ਦੋ ਨੁਕਤਿਆਂ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹੋ।
ਵਿਚਾਰ ਵਟਾਂਦਰੇ ਵਿੱਚ ਨਿਜੀ ਕਮੈਂਟ ਨਾ ਕੀਤੇ ਜਾਣ ਅਤੇ ਇਹਨਾ ਦੋ ਨੁਕਤਿਆਂ ਦੇ ਦਾਇਰੇ ਅੰਦਰ ਰਹਿਕੇ ਵਿਚਾਰ ਵਟਾਂਦਰਾ ਕੀਤਾ ਜਾਵੇ
ਜਸਬੀਰ ਸਿੰਘ ਦਿੱਲੀ(/ਵਿਰਦੀ/ਕੈਲਗਰੀ)
Sarbjit Singh Sacramento
ਨਾਨਕਸ਼ਾਹੀ ਕੈਲੰਡਰ, ਗੁਰਮਤਿ ਸਿਧਾਂਤਾਂ ਅਤੇ ਗੁਰ-ਇਤਿਹਾਸ ਦਾ ਘਾਣ ਕਿਵੇ ਕਰਦਾ ਹੈ?
J
Active
asbir Singh Delhi
1_ ਗੁਰਬਾਣੀ ਫੁਰਮਾਨ ਹੈ_
“ਆਸਾੜੁ ਭਲਾ, ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ, ਮਰੀਐ ਧੋਖੈ, ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ, ਛਾਇਆ ਧਨ ਤਾਕੈ, ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥8॥ {ਪੰਨਾ 1108} ”
ਇਹਨਾਂ ਤੁਕਾਂ ਵਿੱਚ ਪਾਲ ਸਿੰਘ ਪੁਰੇਵਾਲ ਨੇ ‘ਰਥੁ ਫਿਰੈ’ ਦੇ ਅਰਥ “ Turns or changes course, Turns back*” ਲਿਖੇ ਹਨ।
ਇਸ ਸਬੰਧੀ ਤੁਸੀਂ (Sarbjit Singh Sacramento), ਆਪਣੇ ਇਕ ਲੇਖ ਵਿੱਚ ਲਿਖਿਆ ਹੈ- “ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ।ਇਕ ਖਾਸ ਸਮੇਂ ਤੇ “ਸੂਰਜ ਵਾਪਸ ਦੱਖਣ ਨੂੰ ਮੁੜਦਾ” ਹੈ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ। ਇਸ ਨੂੰ ‘ਸੂਰਜ ਦਾ ਰਥ ਫਿਰਨਾ’ ਕਹਿੰਦੇ ਹਨ.. ”
ਸਵਾਲ_ ਕੀ ਸੂਰਜ ਦਾ ਰਥ “ Turns or changes course, Turns back*” ਹੁੰਦਾ ਹੈ? ਕੀ ਸੂਰਜ ਦਾ ਰਥ ਪਿਛੇ ਨੂੰ ਮੁੜ ਪੈਂਦਾ ਹੈ? ਜੇ ਮੁੜ ਪੈਂਦਾ ਹੈ ਤਾਂ ਕੀ ਸੂਰਜ ਪੈਂਡੁਲਮ ਦੀ ਤਰ੍ਹਾਂ ਉਤਰਾਇਣ ਤੋਂ ਦਖਣਾਇਨ ਵੱਲ ਨੂੰ ਅਤੇ ਫੇਰ ਦਖਣਾਇਨ ਤੋਂ ਉਤਰਾਇਣ ਨੂੰ ਮੁੜ ਪੈਂਦਾ ਹੈ ਜਾਂ ਕਿਸੇ ਹੋਰ ਮੋਸ਼ਨ ਨਾਲ? ਜੇ ਕਿਸੇ ਹੋਰ ਮੋਸ਼ਨ ਨਾਲ ਉਤਰਾਇਣ ਅਤੇ ਦਖਣਾਇਨ ਦਾ ਰੁਖ ਕਰਦਾ ਹੈ ਤਾਂ ਉਸ ਮੋਸ਼ਨ ਬਾਰੇ ਜਾਣਕਾਰੀ ਦਿਉ ਜੀ।
2_ ਕੈਲੰਡਰ ਨੂੰ (ਮੱਲੋ ਮੱਲੀ) ਗੁਰਬਾਣੀ ਆਧਾਰਿਤ ਦਰਸਾਉਣ ਦੇ ਮਕਸਦ ਨਾਲ ਉਪਰਲੀਆਂ ਤੁਕਾਂ ਦੀ ਵਿਆਖਿਆ ਕਰਦੇ ਹੋਏ ਪਾਲ ਸਿੰਘ ਪੁਰੇਵਾਲ ਲਿਖਦੇ ਹਨ_ “ So, when the rath firai (ਰਥੁ ਫਿਰੈ). occurs in June the shadow will be longer next day. This is what the jiv istri is watching (ਤਾਕੈ)- the shadow and waiting in anticipation for the chariot of the sun to turn so that her scorched mind (with lust, anger, greed, attachment, and inflated ego) may receive the amrita rain in Sawan (of Guru’s Grace). ”
ਸਵਾਲ_ ਕੀ ਸਾਵਣ ਦਾ ਮੀਂਹ ( (amrita rain ?) ਵਰਸਣ ਨਾਲ ‘ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸ਼ਾਤ ਹੋ ਜਾਂਦੇ ਹਨ? ਕੀ ਸਾਵਣ ਦੇ ਮਹੀਨੇ ਜੀਵਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨਹੀਂ ਰਹਿੰਦਾ?
3_ ਇਤਿਹਾਸਕ ਪੱਖ :-
ਗੁਰੂ ਸਾਹਿਬਾਂ ਦੇ ਜਿਹੜੇ ਦਿਹਾੜੇ ਚੰਦ ਦੇ ਸੁਦੀ ਜਾਂ ਵਦੀ ਪੱਖਾਂ ਅਨੁਸਾਰ ਇਤਿਹਾਸ ਵਿੱਚ ਦਰਜ ਹਨ, ਕੀ ਪੁਰੇਵਾਲੀ ਕੈਲੰਡਰ ਉਹਨਾ ਤਰੀਕਾਂ ਨੁੰ ਉਸੇ ਤਰ੍ਹਾਂ ਸਹੀ ਰੱਖਦਾ ਹੈ?
ਮਿਸਾਲ ਦੇ ਤੌਰ ਤੇ; ਕੀ ਪੋਹ ਸੁਦੀ ਸੱਤਵੀਂ, ਪੁਰੇਵਾਲੀ ਕੈਲੰਡਰ ਮੁਤਾਬਕ ਹਰ ਸਾਲ ਪੋਹ ਸੁਦੀ ਸੱਤਵੀ ਰਹਿੰਦੀ ਹੈ? ਇਸ ਸਾਲ ਪੁਰੇਵਾਲੀ ਕੈਲੰਡਰ ਮੁਤਾਬਕ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜਿਸ ਤਰੀਕ ਨੂੰ ਮਨਾਇਆ ਜਾਣਾ ਹੈ, ਕੀ ਉਸ ਦਿਨ ਪੋਹ ਸੁਦੀ ਸੱਤਵੀਂ ਹੋਵੇਗੀ?
Sarbjit Singh Sacramento
Jasbir Singh Delhi ਤੁਹਾਡੇ ਸਵਾਲ ਦਾ ਜੋ ਜਵਾਬ ਦਿੱਤਾ ਗਿਆ ਸੀ, ਤੁਸੀ ਉਸ ਨੂੰ ਇਥੇ ਲਿਖ ਦਿੱਤਾ ਹੈ।ਧੰਨਵਾਦ। ਤੁਸੀ ਮੰਨ ਲਿਆ ਹੈ ਕਿ ਮੇਰੇ ਸਵਾਲ ਦਾ ਜਵਾਬ ਦਿੱਤਾ ਗਿਆ ਹੇੈ। ਤੁਸੀ ਉਸ ਨਾਲ ਸਹਿਮਤ ਨਹੀਂ ਹੋ। ਹਣੁ ਤੁਸੀ ਇਹ ਦੱਸੋ ਕਿ "ਰਥੁ ਫਿਰੈ" ਦਾ ਕੀ ਅਰਥ ਹੈ?
Active
Jasbir Singh Delhi
ਕਿਹੜਾ ਜਵਾਬ ਤੁਸੀਂ ਲਿਖਿਆ ਸੀ ਅਤੇ ਮੈਂ ਕੀ ਸਵਿਕਾਰ ਕਰ ਲਿਆ??????????
ਇਹ ਕੀ ਘਾਲਾ ਮਾਲਾ ਹੈ?????????
ਮੈਂ ਬੜੀ ਸੌਖੀ ਪੰਜਾਬੀ ਵਿੱਚ ਤੁਹਾਨੂੰ ਕੁਝ ਸਵਾਲ ਕੀਤੇ ਹਨ, ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇਣੇ ਹਨ।ਅਫਸੋਸ ਕਿ ਇਹ ਗੱਲ ਵੀ ਤੁਹਾਨੂੰ ਸਮਝਾਉਣੀ ਪੈ ਰਹੀ ਹੈ।
ਪੋਸਟ ਤੇ ਜੁੜੇ ਹੋਰ ਵੀ ਬਹੁਤ ਸੱਜਣ ਇਹ ਪੋਸਟ ਵਾਚ ਕਰ ਰਹੇ ਹਨ, ਇਹਨਾ'ਚੋਂ ਕੁਝ ਕੁ ਤਾਂ ਹੋਣਗੇ ਜਿਨ੍ਹਾਂ ਦਾ ਬਰੇਨ ਵਾਸ਼ ਹੋ ਚੁੱਕਾ ਹੈ, ਪਰ ਸਾਰਿਆਂ ਨੂੰ ਭੇਵਕੂਫ ਨਾ ਸਮਝੋ।
ਮੈਨੂੰ ਪਤਾ ਸੀ ਕਿ ਹਮੇਸ਼ਾਂ ਦੀ ਤਰ੍ਹਾਂ ਤੁਹਾਡੇ ਕੋਲ ਮੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਹੋਣਾ, ਇਸੇ ਲਈ ਮੈਂ ਪਹਿਲਾਂ ਹੀ ਯਾਦ ਕਰਵਾ ਦਿੱਤਾ ਸੀ ਕਿ ਟੂ ਦਾ ਪੌਇੰਟ ਗੱਲ ਕਰਿਓ।
Sarbjit Singh Sacramento
ਇਹ ਦੱਸੋ ਕਿ "ਰਥੁ ਫਿਰੈ" ਦਾ ਕੀ ਭਾਵ ਹੈ?
·
Jasbir Singh Delhi
ਰੱਥੁ ਫਿਰੈ ਦਾ ਮੇਰੇ ਕੋਲੋਂ ਕਿਸ ਲਈ ਜਵਾਬ ਮੰਗ ਰਹੇ ਹੋ?
--------------
ਇਸ ਈ-ਮੇਲ ਗਰੁੱਪ ਦੇ ਸਾਰੇ ਸਤਿਕਾਰਯੋਗ ਮੈਂਬਰਾਨ ਸਾਹਿਬ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਹਿ॥
ਮੈਂ ਸ਼ੁਰੂ ’ਚ ਹੀ ਬੇਨਤੀ ਕਰ ਦਿਆਂ ਕਿ ਭਾਵੇਂ ਇਸ ਪੱਤਰ ਵਿੱਚ ਦੋ ਵਿਦਵਾਨਾਂ ਦਾ ਸਿੱਧੇ ਰੂਪ ’ਚ ਨਾਮ ਲਿਆ ਗਿਆ ਹੈ ਪਰ ਇਹ ਜਵਾਬ ਉਨ੍ਹਾਂ ਲਈ ਨਹੀਂ ਜੋ ਕੁਝ ਸਿੱਖਣਾ ਨਹੀਂ ਚਾਹੁੰਦੇ ਬਲਕਿ ਉਨਾਂ ਸੱਜਨਾਂ ਲਈ ਹੈ ਜੋ ਕੁਝ ਸਿੱਖ ਕੇ ਸਹੀ ਗਲਤ ਦੀ ਚੋਣ ਕਰ ਸਕਣ। ਉਨ੍ਹਾਂ ਵਿਦਵਾਨਾਂ ਦੇ ਨਾਮ ਇਸ ਕਾਰਨ ਲਿਖਣ ਦੀ ਮਜ਼ਬੂਰੀ ਹੈ ਕਿਉਂਕਿ ਬਿਨਾਂ ਨਾਮ ਲਿਖਿਆਂ ਕਿਸੇ ਦੇ ਕੁਝ ਪੱਲੇ ਨਹੀਂ ਪੈਣਾਂ ਕਿ ਇਹ ਸਵਾਲ ਕਿਸ ਦੇ ਹਨ ਅਤੇ ਜਵਾਬ ਕਿਸ ਸਵਾਲ ਦਾ ਦਿੱਤਾ ਜਾ ਰਿਹਾ ਹੈ।
ਪਹਿਲੇ ਵਿਦਵਾਨ ਦਾ ਨਾਮ ਤਾਂ ਹੈ ਹਰਦੇਵ ਸਿੰਘ ਜੰਮੂ ਜਿਸ ਦੇ ਪੱਤਰਾਂ ’ਚ ਪਿਛਲੇ 7-8 ਸਾਲਾਂ ਤੋਂ ਇਹੀ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਪੁਰੇਵਾਲ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਿਹਾ। ਉਸ ਦੇ ਸਵਾਲ ਕੀ ਹਨ? ਇਹ ਸ਼ਾਇਦ ਉਸ ਨੂੰ ਖ਼ੁਦ ਆਪ ਨੂੰ ਵੀ ਨਹੀਂ ਪਤਾ। ਮੈਂ ਹਰਦੇਵ ਸਿੰਘ ਨੂੰ ਚੈਲੰਜ ਕਰਦਾ ਹਾਂ ਕਿ ਆਪਣੇ ਸਾਰੇ ਸਵਾਲ ਜਨਤਕ ਕਰੇ ਜਿਹੜੇ ਉਹ ਪੁੱਛਣਾ ਚਾਹੁੰਦਾ ਹੈ। ਉਸ ਮੁਤਾਬਿਕ ਨਾਨਕਸ਼ਾਹੀ ਕੈਲੰਡਰ ’ਚ ਜਿਹੜੀਆਂ ਤਾਰੀਖ਼ਾਂ ਸ: ਪਾਲ ਸਿੰਘ ਪੁਰੇਵਾਲ ਨੇ ਗਲਤ ਤਾਰੀਖ਼ਾਂ ਦਰਜ ਕੀਤੀਆਂ ਹਨ ਉਨ੍ਹਾਂ ਸਾਰੀਆਂ ਦਾ ਪੂਰਾ ਵੇਰਵਾ ਅਤੇ ਉਨ੍ਹਾਂ ਗਲਤ ਤਾਰੀਖ਼ਾਂ ਦੀ ਥਾਂ ਹਰਦੇਵ ਸਿੰਘ ਵੱਲੋਂ ਦੱਸੀਆਂ ਸਹੀ ਤਾਰੀਖ਼ਾਂ ਸਮੇਤ ਉਨ੍ਹਾਂ ਕੈਲਕੂਲੇਸ਼ਨਜ਼ ਅਤੇ ਫ਼ਾਰਮੂਲਿਆਂ ਦੇ ਜਿਨ੍ਹਾਂ ਨਾਲ ਉਸ ਨੇ ਸਹੀ ਤਾਰੀਖ਼ਾਂ ਕੱਢੀਆਂ ਹਨ ਉਹ ਦੱਸੀਆਂ ਜਾਣ ਤਾਂ ਮੈਂ ਇਸ ਦੇ ਸਾਰੇ ਜਵਾਬ ਦੇਣ ਲਈ ਤਿਆਰ ਹਾਂ ਬਸ਼ਰਤੇ ਕਿ ਇਸ ਨੂੰ ਵੀ ਇਸ ਵੱਲੋਂ ਠੀਕ ਦੱਸੀਆਂ ਜਾ ਰਹੀਆਂ ਤਾਰੀਖ਼ਾਂ ਸਬੰਧੀ ਸਵਾਲਾਂ ਦੇ ਜਵਾਬ ਦੇਣ ਪੈਣਗੇ। ਚੰਗੀ ਗੱਲ ਤਾਂ ਇਹ ਹੈ ਕਿ ਕਿਸੇ ਚੈਨਲ ’ਤੇ ਸਮਾਂ ਖ਼ਰਾਬ ਕਰਨ ਦੀ ਬਜਾਏ ਉਹ ਸਾਰੇ ਸਵਾਲ ਈ-ਮੇਲ ਰਾਹੀਂ ਭੇਜੇ ਜਿਨ੍ਹਾਂ ਦੇ ਜਵਾਬ ਦਿੱਤੇ ਜਾਣਗੇ ਕਿਉਂਕਿ ਇੱਥੇ ਇਸ ਦੇ ਜਵਾਬ ਮੰਗਣ ਦੇ ਹੱਕ ਨੂੰ ਕੋਈ ਮਾਰ ਨਹੀਂ ਸਕੇਗਾ ਘਰ ਬੈਠੇ ਨੂੰ ਪੂਰੀ ਅਜ਼ਾਦੀ ਹੈ ਜੋ ਮਰਜੀ ਅਤੇ ਜਦੋਂ ਮਰਜੀ ਇਹ ਸਵਾਲ ਪੁੱਛ ਸਕਦਾ ਹੈ। ਫਿਰ ਦੁਹਰਾ ਦੇਵਾਂ ਕਿ ਇਸ ਵੱਲੋਂ ਸੁਝਾਈਆਂ ਤਾਰੀਖ਼ਾਂ ਸਬੰਧੀ ਇਸ ਨੂੰ ਵੀ ਜਵਾਬ ਦੇਣੇ ਪੈਣਗੇ। ਪਰ ਜੇ ਇਸ ਨੂੰ ਕਿਸੇ ਚੈੱਨਲ ’ਤੇ ਆਪਣੀ ਫ਼ੋਟੋ ਵਿਖਾਉਣ ਦਾ ਹੀ ਸ਼ੌਕ ਹੈ ਤਾਂ ਉਹ ਵੀ ਪੂਰਾ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਐਂਕਰ ਦੋਵਾਂ ਦੀ ਸਹਿਮਤੀ ਵਾਲਾ ਹੋਵੇ ਜਾਂ ਦੋ ਐਂਕਰ ਇਕੱਠੇ ਬੈਠ ਸਕਦੇ ਹਨ ਇੱਕ ਇਸ ਦੀ ਮਰਜੀ ਦਾ ਅਤੇ ਦੂਸਰਾ ਮੇਰੀ ਮਰਜੀ ਦਾ।
ਜਿਸ ਤਰ੍ਹਾਂ ਹਰਦੇਵ ਸਿੰਘ ਜੰਮੂ ਜੀ ਸ: ਪੁਰੇਵਾਲ ਨੂੰ ਵਾਰ ਵਾਰ ਚੈਲੰਜ ਕਰ ਰਹੇ ਹਨ ਕਿ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਉਸ ਨੂੰ ਵੇਖ ਕੇ ਮੈਨੂੰ ਇੰਝ ਮਹਿਸੂਸ ਹੁੰਦੈ ਜਿਵੇਂ ਇੱਕ ਚੂਹਾ ਆਪਣੀਆਂ ਮੁੱਛਾਂ ਤਾਣ ਕੇ ਹਾਥੀ ਨੂੰ ਚੈਲੰਜ ਕਰ ਰਿਹਾ ਹੋਵੇ ਕਿ ਆ ਮੇਰੇ ਨਾਲ ਘੋਲ ਕਰ। ਕੀ ਤੁਸੀਂ ਸਮਝਦੇ ਹੋ ਕਿ ਇੱਥੇ ਹਾਥੀ ਚੂਹੇ ਦਾ ਚੈਲੰਜ ਪ੍ਰਵਾਨ ਕਰੇਗਾ ਕਿ ਆ ਤੈਨੂੰ ਪੈਰ ਥੱਲੇ ਮਸਲ ਕੇ ਵਿਖਾਵਾਂ ! ਨਹੀਂ ਹਾਥੀ ਐਸਾ ਕਦੀ ਨਹੀਂ ਕਰੇਗਾ ਬਲਕਿ ਚੂਹੇ ਦੀ ਮੂਰਖਤਾ ’ਤੇ ਹੱਸ ਕੇ ਲੰਘ ਜਾਵੇਗਾ ਤੇ ਚੂਹਾ ਹੋਰ ਖ਼ੁਸ਼ ਹੋਵੇਗਾ ਕਿ ਐਡਾ ਵੱਡਾ ਹਾਥੀ ਮੇਰਾ ਮੁਕਾਬਲਾ ਨਹੀਂ ਕਰ ਸਕਿਆ। ਇਸ ਤਰ੍ਹਾਂ ਦੋਵੇਂ ਆਪੋ ਆਪਣੇ ਥਾਂ ਖ਼ੁਸ਼ੀ ਮਾਣ ਰਹੇ ਹਨ। ਇੱਕ ਕਹਾਵਤ ਹੈ ਕਿ ਬੰਦੇ ਨੇ ਇੱਕ ਕਰੋੜ ਰੁਪਏ ਦੀ ਸ਼ਰਤ ਲਾ ਲਈ ਕਿ ਸਹੇ (ਖ਼ਰਗੋਸ਼) ਦੇ ਤਿੰਨ ਲੱਤਾਂ ਹੀ ਹੁੰਦੀਆਂ ਹਨ। ਜਦੋਂ ਉਸ ਨੂੰ ਸਮਝਾਇਆ ਜਾਣ ਲੱਗਾ ਕਿ ਕਮਲਿਆ ਲੱਤਾਂ ਚਾਰ ਹੀ ਹੁੰਦੀਆਂ ਹਨ ਤਿੰਨ ਨਹੀਂ, ਤੂ ਸ਼ਰਤ ਹਾਰ ਜਾਣਾ ਹੈ ਤਾਂ ਇਕ ਕਰੋੜ ਰੁਪਏ ਕਿੱਥੋਂ ਦੇਵੇਂਗਾ। ਹਰਦੇਵ ਸਿੰਘ ਵਰਗੇ ਨੇ ਕਿਹਾ ਸ਼ਰਤ ਤਾਂ ਹਾਰੂੰ ਜੇ ਮੈਂ ਮੰਨ ਗਿਆ। ਮੈਂ ਮੰਨਣਾ ਹੀ ਨਹੀਂ ਤਾਂ ਹਾਰਾਂਗਾ ਕਿਸ ਤਰ੍ਹਾਂ! ਹੁਣ ਜਿਸ ਨੇ ਨਾ ਮੰਨਣ ਦੀ ਸਹੁੰ ਖਾਧੀ ਹੋਵੇ ਉਸ ਨਾਲ ਪੁਰੇਵਾਲ ਕਿਉਂ ਮਗਜ਼ ਖਪਾਈ ਕਰੇ, ਉਸ ਨੇ ਹਰ ਬਿਹਤਰ ਅਤੇ ਸੁਖੈਣ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਮਝਣਾ ਸੀ ਉਹ ਸਮਝ ਗਏ ਜਿਨ੍ਹਾਂ ਨੇ ਸਮਝਣਾ ਹੀ ਨਹੀਂ ਉਨ੍ਹਾਂ ਨੂੰ ਸਮਝਾਉਣ ਦਾ ਪੁਰੇਵਾਲ ਨੇ ਠੇਕਾ ਲਿਆ ਹੈ। ਉਨ੍ਹਾਂ ਪਿਛਲੇ 23 ਸਾਲ ਤੋਂ ਸੁਰਜੀਤ ਸਿੰਘ ਨਿਸ਼ਾਨ ਨਾਲ ਸਿਰ ਖਪਾਈ ਕੀਤੀ; 5K ਚੈੱਨਲ ’ਤੇ ਨਿਸ਼ਾਨ ਜੀ ਮੰਨ ਗਏ ਤਾਂ ਉਸ ਦਾ ਪੜ੍ਹਾਇਆ ਹੋਇਆ ਹਰਦੇਵ ਸਿੰਘ ਉੱਠ ਖੜ੍ਹਾ ਹੋਇਆ ਕਿ ਮੈਂ ਨਹੀਂ ਮੰਨਦਾ। ਜੇ ਕਦੀ ਹਰਦੇਵ ਸਿੰਘ ਨੂੰ ਮੰਨਣਾ ਪੈ ਗਿਆ ਤਾਂ ਹੋਰ ਬਹੁਤੇਰੀ ਲੰਬੀ ਲਾਈਨ ਹੈ।
ਦੂਸਰਾ ਵਿਦਵਾਨ ਹੈ ਡਾ: ਹਰਜਿੰਦਰ ਸਿੰਘ ਦਿਲਗੀਰ ਇਤਿਹਾਸਕਾਰ। ਇਸ ਇਤਿਹਾਸਕਰ ਨੇ ਵੀ ਜਵਾਬ ਅੱਜ ਤੱਕ ਕਿਸੇ ਦਾ ਨਹੀਂ ਦਿੱਤਾ ਤੇ ਨਾ ਹੀ ਦੇਣਾ ਹੈ। ਬੇਹੀ ਕੜ੍ਹੀ ਵਿਚ ਉਬਾਲ ਆਉਣ ਵਾਙ ਜਦੋਂ ਵੀਚਾਰ ਵਟਾਂਦਰਾ ਕਿਸੇ ਹੋਰ ਵਿਸ਼ੇ ’ਤੇ ਚੱਲ ਰਿਹਾ ਹੋਵੇ ਤਾਂ ਇਹ ਆਪਣੀ ਪੁਰਾਣੀ ਵੀਡੀਓ ਕੱਢ ਕੇ ਪਾ ਦਿੰਦੇ ਹਨ। ਵੀਡੀਓ ’ਚ ਜਿਸ ਤਰ੍ਹਾਂ ਬਿਨਾਂ ਬਰੇਕਾਂ ਤੋਂ ਅਤੇ ਬਿਨਾਂ ਕਿਸੇ ਹਵਾਲੇ ਤੋਂ ਹਾਈ ਸਪੀਡ ’ਤੇ ਬੋਲੀ ਤੁਰੇ ਜਾਂਦੇ ਹਨ ਉਹ ਘੱਟ ਤੋਂ ਘੱਟ ਇੱਕ ਇਤਿਹਾਸਕਾਰ ਲਈ ਤਾਂ ਬਿਲਕੁਲ ਹੀ ਸ਼ੋਭਦਾ ਨਹੀਂ ਕਿਉਂਕਿ ਇਤਿਹਾਸਕਾਰ ਜਾਣਦੇ ਹਨ ਕਿ ਬਿਨਾਂ ਕਿਸੇ ਹਵਾਲੇ ਦੇ ਲਿਖੀ ਕਿਸੇ ਵੀ ਲਿਖਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਪਰ ਇਹ ਜਾਣਦੇ ਹੋਏ ਵੀ ਦਿਲਗੀਰ ਜੀ ਲਗਾਤਰ ਲਿਖ ਅਤੇ ਬੋਲ ਰਹੇ ਹਨ:
ਦਿਲਗੀਰ ਜੀ ਦਾ ਇਤਰਾਜ਼ 1 : ਨਾਨਕਸ਼ਾਹੀ ਕੈਲੰਡਰ ਵਿਚ ਵੀ ਬਿਕਰਮੀ ਅਤੇ (ਭਾਰਤ ਸਰਕਾਰ ਦੇ) ਸਾਕਾ/ਸ਼ਕ ਸੰਮਤ ਦੇ ਬਾਰਾਂ ਮਹੀਨੇ ਚੇਤਰ ਤੋਂ ਫੱਗਣ ਤਕ ਹਨ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ?
ਜਵਾਬ: ਦਿਲਗੀਰ ਜੀ ਜੇ ਕੋਈ ਕਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਮਾਤਮਾ ਦੇ ਨਾਮ ਤਾਂ ਉਹੀ ਹਨ ਜੋ ਹਿੰਦੂ ਧਾਰਮਿਕ ਗ੍ਰੰਥਾਂ ’ਚ ਹਨ ਤਾਂ ਫਿਰ ਇਹ ਹਿੰਦੂ ਗ੍ਰੰਥਾਂ ਨਾਲੋਂ ਵੱਖਰਾ ਕਿਵੇਂ ਹੋਇਆ ਤਾਂ ਕੀ ਤੁਸੀਂ ਉਸ ਨਾਲ ਸਹਿਮਤ ਹੋਵੋਗੇ? ਜੇ ਤੁਸੀਂ ਬਿਕਰਮੀ ਅਤੇ ਸਾਕਾ ਸੰਮਤ ਦੇ ਮਹੀਨੇ ਚੇਤਰ ਤੋਂ ਫ਼ੱਗਣ ਦਾ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਚੇਤਰ ਤੋਂ ਫੱਗਣ ਤੱਕ ਦਾ ਫ਼ਰਕ ਨਹੀਂ ਸਮਝਦੇ ਤਾਂ ਤੁਸੀਂ ਰਾਮਾਇਣ ਵਿੱਚ ਆਏ ਸ਼ਬਦ ‘ਰਾਮ’ ਅਤੇ ਗੁਰੂ ਗ੍ਰੰਥ ਸਾਹਿਬ ਜੀ ’ਚ ਆਏ ਸ਼ਬਦ ‘ਰਾਮ’ ਦਾ ਫ਼ਰਕ ਵੀ ਨਹੀਂ ਸਮਝ ਸਕਦੇ। ਨਾਮ ਬਦਲਣ ਨਾਲ ਕਦੇ ਵੀ ਉਸ ਵਸਤੂ ਦੇ ਗੁਣ ਔਗੁਣ ਨਹੀਂ ਬਦਲ ਜਾਂਦੇ। ਦੂਸਰਾ ਤੁਸੀਂ ਇਹ ਵੀ ਵੱਡੇ ਭੁਲੇਖੇ ਵਿੱਚ ਹੋ ਕਿ ਬਿਕਰਮੀ ਕੈਲੰਡਰ ਦੇ ਮਹੀਨੇ ਚੇਤਰ ਤੋਂ ਫੱਗਣ ਤੱਕ ਹੁੰਦੇ ਹਨ; ਤੁਸੀਂ ਕਹਿੰਦੇ ਹੋ ਕਿ ਬਿਕਰਮੀ ਕੈਲੰਡਰ ਚੇਤਰ ਵਦੀ ੧ ਜਾਂ ਚੇਤਰ ੧ (ਗੱਲ ਇੱਕੋ ਹੈ ਜੋ ਮਰਜੀ ਕਹਿ ਲਓ) ਤੋਂ ਸ਼ੁਰੂ ਹੁੰਦਾ ਹੈ; ਵੀ ਸਿੱਧ ਕਰਦਾ ਹੈ ਕਿ ਬਿਕਰਮੀ ਕੈਲੰਡਰ ਸਬੰਧੀ ਤੁਹਾਡਾ ਗਿਆਨ ਕਿੰਨਾ ਅਧੂਰਾ ਹੈ। ਇਸ ਤੋਂ ਅੰਦਾਜ਼ਾ ਇਹੀ ਲਗਦਾ ਹੈ ਕਿ ਤੁਸੀਂ ਬਿਕ੍ਰਮੀ ਕੈਲੰਡਰ ਦੀ ਪੰਚਾਂਗ ਕਦੀ ਵੇਖੀ ਹੀ ਨਹੀਂ। ਜੇ ਵੇਖੀ ਹੁੰਦੀ ਤਾਂ ਤੁਹਾਨੂੰ ਜਰੂਰ ਸਮਝ ਆ ਜਾਂਦੀ ਕਿ ਬਿਕਰਮੀ ਸਾਲ ਚੇਤਰ ਵਦੀ ੧ ਜਾਂ ਚੇਤਰ ੧ ਤੋਂ ਨਹੀਂ ਬਲਿਕ ਚੰਦਰ ਸਾਲ ਚੇਤ ਸੁਦੀ ੧ ਅਤੇ ਸੂਰਜੀ ਸਾਲ ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ। ਬਿਕਰਮੀ ਕੈਲੰਡਰ ਦੇ 12 ਮਹੀਨੇ ਚੇਤਰ ਤੋਂ ਫ਼ੱਗਣ ਨਹੀਂ ਬਲਕਿ ਵੈਸਾਖ ਤੋਂ ਚੇਤਰ ਤੱਕ ਹੁੰਦੇ ਹਨ। ਹਾਂ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹ ਮਾਹਾ ਦੇ ਮਹੀਨੇ ਜਰੂਰ ਚੇਤਰ ਤੋਂ ਫੱਗਣ ਤੱਕ ਹੁੰਦੇ ਹਨ ਜਿੱਥੋਂ ਸੇਧ ਲੈ ਕੇ ਨਾਨਕਸ਼ਾਹੀ ਕੈਲੰਡਰ ’ਚ ਮਹੀਨੇ ਚੇਤਰ ਤੋਂ ਫੱਗਣ ਤੱਕ ਰੱਖੇ ਗਏ ਹਨ। ਜੇ ਨਾਮ ਬਦਲਣ ਨਾਲ ਹੀ ਵੱਖਰਾ ਕੈਲੰਡਰ ਬਣ ਜਾਂਦਾ ਤਾਂ ਤੁਹਾਡੇ ਵੱਲੋਂ ਗ੍ਰੈਗੋਰੀਅਨ ਕੈਲੰਡਰ ਦੇ ਮਹੀਨੇ ਜਨਵਰੀ ਫ਼ਰਵਰੀ ਦੇ ਨਾਮ ਬਦਲ ਕੇ ਨਾਨਕ ਮਾਹ, ਅੰਗਦ ਮਾਹ ਰੱਖਣ ਨਾਲ ਉਹ ਵੱਖਰਾ ਕੈਲੰਡਰ ਨਹੀਂ ਸੀ ਬਣ ਗਿਆ ਇਸੇ ਕਾਰਨ ਤੁਹਾਨੂੰ ਉਹ ਵਾਪਸ ਲੈਣਾ ਪਿਆ।
ਦਿਲਗੀਰ ਜੀ ਦਾ ਇਤਰਾਜ਼ 2 : ਇਹ [ਪੁਰੇਵਾਲ] ਕਹਿੰਦੇ ਗੁਰੂ ਕਾਲ ਸਮੇਂ ਜੂਲੀਅਨ ਕੈਲੰਡਰ ਚਲਦਾ ਹੀ ਨਹੀਂ ਸੀ, ਮੈਂ [ਦਿਲਗੀਰ] ਕਹਿੰਦੈ ਚਲਦਾ ਸੀ ਫਰਕ ਇਤਨਾ ਹੈ ਕਿ ਉਸ ਸਮੇਂ ਇਸ ਨੂੰ ਇੰਡਿਆ ਨਹੀਂ ਸੀ ਕਹਿੰਦੇ। ਜਿਥੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਉਸ ਨੂੰ ਇੰਡੀਆ ਕਹਿਣ ਲੱਗ ਪਏ ।
ਜਵਾਬ: ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਈਸਟ ਇੰਡੀਆ ਕੰਪਨੀ ਗੁਰੂ ਕਾਲ ਦੌਰਾਨ ਭਾਰਤ ’ਚ ਆ ਗਈ ਸੀ ਜਾਂ ਨਹੀਂ ਕੀ ਉਸ ਨੂੰ ਇਤਿਹਾਸਕਾਰ ਕਿਹਾ ਜਾ ਸਕਦਾ ਹੈ? ਇਤਿਹਾਸਕਾਰ ਜੀਉਂ ਤੁਸੀਂ 10 ਭਾਗਾਂ ਵਿੱਚ ਇਤਿਹਾਸ ਲਿਖਿਆ ਹੈ ਤੁਸੀਂ ਉਸ ਸਮੇਂ ਦੀਆਂ ਜਨਮ ਸਾਖੀਆਂ, ਭੱਟ ਬਹੀਆਂ, ਗੁਰਸੋਭਾ, ਗੁਰਪਤਾਪ ਸੂਰਜ, ਪੰਥ ਪ੍ਰਕਾਸ਼, ਤਵਾਰੀਖ਼ ਗੁਰੂ ਖ਼ਾਲਸਾ ਆਦਿਕ ਜਿਹੜੇ ਜਿਹੜੇ ਵੀ ਪੁਰਾਤਨ ਸੋਮਿਆਂ ਤੋਂ ਤਾਰੀਖ਼ਾਂ ਲਿਖੀਆਂ ਹਨ ਕੀ ਉਨ੍ਹਾਂ ਵਿੱਚ ਜੂਲੀਅਨ ਦੀ ਤਾਰੀਖ਼ਾਂ ਦਰਜ ਹਨ? ਜੇ ਜੂਲੀਅਨ ਕੈਲੰਡਰ ਪ੍ਰਚਲਤ ਹੁੰਦਾ ਤਾਂ ਜਰੂਰ ਹੋਣੀਆਂ ਚਾਹੀਦੀਆਂ ਸਨ। ਤੁਸੀਂ ਜਿਨ੍ਹਾਂ ਕਿਤਾਬਾਂ ਦੀ ਗੱਲ ਕਰਦੇ ਹੋ ਉਹ ਅੰਗਰੇਜਾਂ ਵੱਲੋਂ ਪੰਜਾਬ ’ਤੇ ਕਬਜ਼ਾ ਕਰ ਲੈਣ ਪਿੱਛੋਂ ਖਾਸ ਕਰਕੇ ਸ: ਕਰਮ ਸਿੰਘ ਹਿਸਟੋਰੀਅਨ ਅਤੇ ਇਨ੍ਹਾਂ ਤੋਂ ਪਿੱਛੋਂ ਦੇ ਇਤਿਹਾਸਕਾਰਾਂ ਨੇ ਤਾਰੀਖ਼ਾਂ ਤਬਦੀਲ ਕਰ ਕਰ ਕੇ ਕੱਢੀਆਂ ਹਨ। ਜੇ ਇਨ੍ਹਾਂ ਇਤਿਹਾਸਕਾਰਾਂ ਨੇ ਸਵਾਮੀ ਕੰਨੂਪਿੱਲੇ ਦੀ ਜੰਤਰੀ ਜਾਂ ਕੈਂਬ੍ਰਿਜ ਯੂਨੀਵਰਸਟੀ ਵੱਲੋਂ ਤਿਆਰ ਕਰਵਾਈਆਂ ਕਲੈਂਡਰੀਕਲ ਟੈਬੂਲੇਸ਼ਨ ਦੀ ਸਹਾਇਤਾ ਨਾਲ ਪਿਛਲੀਆਂ ਤਾਰੀਖ਼ਾਂ ਤਬਦੀਲ ਕਰ ਕੇ ਲਿਖ ਦਿੱਤੀਆਂ ਤਾਂ ਇਸ ਦਾ ਕਦਾਚਿਤ ਭਾਵ ਨਹੀਂ ਕਿ ਗੁਰੂ ਸਾਹਿਬਾਨ ਸਮੇਂ ਜੂਲੀਅਨ ਕੈਲੰਡਰ ਲਾਗੂ ਸੀ।
ਦਿਲਗੀਰ ਜੀ ਦਾ ਇਤਰਾਜ਼ 3 : ਸਾਰੀ ਦੁਨੀਆਂ ’ਚ ਮੌਸਮ ਇੱਕੋ ਜਿਹਾ ਨਹੀਂ ਹੁੰਦਾ। ਜਦੋਂ ਪੰਜਾਬ ’ਚ “ਆਸਾੜ ਤਪੰਦਾ.....” ਹੁੰਦਾ ਹੈ ਉਸ ਸਮੇਂ ਆਸਟ੍ਰੇਲੀਆ ’ਚ ਠੰਡ ਪੈਂਦੀ ਹੈ।
ਜਵਾਬ : ਇਤਿਹਾਸਕਾਰ ਜੀ ਤੁਸੀਂ ਕਦੋਂ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਪੰਜਾਬ ’ਚ ਉਚਾਰਣ ਕੀਤੀ ਸੀ ਜਾਂ ਆਸਟ੍ਰੇਲੀਆ ’ਚ। ਜਦੋਂ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਕਿ ਹਾੜ ਮਹੀਨੇ ਦੀ ਤਪਦੀ ਧੁੱਪ ’ਚ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉੱਪਰ ਗਰਮ ਰੇਤ ਪਾਈ ਤਾਂ ਉਸ ਵੇਲੇ ਪੰਜਾਬ ਦੇ ਹਾੜ ਦਾ ਮੌਸਮ ਵਰਨਣ ਹੈ ਜਾਂ ਆਸਟ੍ਰੇਲੀਆ ਦਾ? ਜਿਸ ਸਮੇਂ ਲਿਖਿਆ ਜਾਂਦਾ ਹੈ ਕਿ ਪੋਹ ਮਹੀਨੇ ਦੀ ਠੰਡ ’ਚ ਛੋਟੇ ਸਾਹਿਹਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡੇ ਬੁਰਜ ’ਚ ਰੱਖ ਕੇ ਤਸੀਹੇ ਦਿੱਤੇ ਗਏ ਤਾਂ ਉਸ ਵੇਲੇ ਪੰਜਾਬ ਦੇ ਪੋਹ ਮਹੀਨੇ ਦਾ ਜ਼ਿਕਰ ਹੈ ਜਾਂ ਆਸਟ੍ਰੇਲੀਆ ਦੇ ਪੋਹ ਮਹੀਨੇ ਦਾ?
ਦਿਲਗੀਰ ਜੀ ਦਾ ਇਤਰਾਜ਼ 4 : ਹਿਜ਼ਰੀ ਕੈਲੰਡਰ ਦੇ ਹੁੰਦੇ ਹੀ 10 ਮਹੀਨੇ ਹਨ। ਉਨ੍ਹਾਂ ਦੇ ਦਿਹਾੜੇ 10 ਮਹੀਨਿਆਂ ਪਿੱਛੋਂ ਆਉਣ ਕਰ ਕੇ ਕਦੀ ਗਰਮੀ ’ਚ ਆ ਜਾਂਦੇ ਹਨ ਅਤੇ ਕਦੀ ਸਰਦੀ ’ਚ।
ਜਵਾਬ : ਜਾਪਦਾ ਹੈ ਦਿਲਗੀਰ ਨੇ ਕਦੀ ਹਿਜ਼ਰੀ ਕੈਲੰਡਰ ਵੇਖਿਆ ਤੱਕ ਨਹੀਂ। ਜੇ ਵੇਖਿਆ ਹੁੰਦਾ ਤਾਂ ਉਸ ਨੂੰ ਜਰੂਰ ਪਤਾ ਹੁੰਦਾ ਕਿ ਮਹੀਨੇ 10 ਨਹੀਂ 12 ਹੀ ਹੁੰਦੇ ਹਨ। ਖਾਲਸ ਚੰਦਰ ਕੈਲੰਡਰ ਹੋਣ ਕਰਕੇ ਸਾਲ 365 ਦਿਨਾਂ ਦਾ ਨਹੀਂ ਬਲਕਿ 354 ਦਿਨਾਂ ਦਾ ਹੁੰਦਾ ਹੈ। ਤੇ ਹਰ ਸਾਲ ਉਹੀ ਦਿਹਾੜੇ 11 ਦਿਨ ਪਹਿਲਾਂ ਆਉਂਦੇ ਰਹਿੰਦੇ ਹਨ।
ਦਿਲਗੀਰ ਜੀ ਦਾ ਇਤਰਾਜ਼ 5 : ਦੁਨੀਆਂ ਦੀ ਉਮਰ ਸੌ ਦੋ ਸੌ ਸਾਲ ਤੋਂ ਵੱਧ ਨਹੀਂ ਤੇ ਪੁਰੇਵਾਲ 3300 ਸਾਲ ਦੀਆਂ ਗੱਲਾਂ ਕਰੀ ਜਾਂਦੈ।
ਜਵਾਬ : ਦਿਲਗੀਰ ਜੀ ਇਹ ਭਵਿੱਖ ਬਾਣੀ ਤੁਸੀਂ ਕਿਸ ਅਧਾਰ ’ਤੇ ਕਰ ਰਹੇ ਹੋ।
ਦਿਲਗੀਰ ਜੀ ਦਾ ਇਤਰਾਜ਼ 6 : ਕਿਸੇ ਜ਼ਮਾਨੇ ’ਚ ਦਿਨ 24 ਘੰਟੇ ਦਾ ਨਹੀਂ ਸੀ ਹੁੰਦਾ 21 ਘੰਟੇ ਦਾ ਹੁੰਦਾ ਸੀ; ਸਾਲ 365 ਦਿਨ ਦਾ ਨਹੀਂ ਸੀ ਹੁੰਦਾ 410 ਦਿਨਾਂ ਦਾ ਹੁੰਦਾ ਸੀ। ਪੰਜ ਸੱਤ ਸੌ ਸਾਲ ਬਾਅਦ ਦਿਨ 26-30 ਘੰਟੇ ਦਾ ਹੋ ਜਾਵੇਗਾ ਤੇ ਸਾਲ 300-350 ਦਿਨ ਦਾ ਹੋ ਜਾਵੇਗਾ। ਕਾਰਣ ਇਹ ਹੈ ਕਿ ਧਰਤੀ ਦੀ ਸਪੀਡ ਘਟ ਰਹੀ ਹੈ ਤੇ ਉਸ ਦੇ ਹਿਸਾਬ ਨਾਲ ਦਿਨ ਅਤੇ ਸਾਲ ਦੀ ਲੰਬਾਈ ’ਚ ਵੀ ਫਰਕ ਪੈ ਰਿਹਾ ਹੈ।
ਜਵਾਬ : ਦਿਲਗੀਰ ਜੀ ਜਿੰਨੀ ਸਪੀਡ ਨਾਲ ਇਸ ਵੀਡੀਓ ’ਚ ਬਿਨਾਂ ਬਰੇਕਾਂ ਤੋਂ ਬੋਲ ਰਿਹਾ ਹੈ ਉਸ ਤੋਂ ਵੀ ਤੇਜ ਸਪੀਡ ਨਾਲ ਉਹ ਧਰਤੀ ਨੂੰ ਮਨੋਕਲਪਿਤ ਗਿਆਨ ਦੇ ਸਹਾਰੇ ਘੁਮਾ ਰਿਹਾ ਹੈ ਪਰ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਸ ਸਪੀਡ ਨਾਲ ਉਹ ਸਾਲ ਦੀ ਲੰਬਾਈ ਘਟਾ ਰਿਹਾ ਹੈ ਉਸ ਸਪੀਡ ਦਾ ਵੇਰਵਾ ਉਸ ਨੇ ਕਿਸ ਹਵਾਲੇ ਤੋਂ ਲਿਆ ਹੈ। ਦਿਲਗੀਰ ਜੀ ਨੇ ਤਾਂ ਸਮਝਣਾ ਹੀ ਨਹੀਂ ਅਤੇ ਨਾ ਹੀ ਉਸ ਦੀ ਸਮਝ ’ਚ ਆਉਣ ਵਾਲਾ ਇਹ ਵਿਸ਼ਾ ਹੈ। ਬਾਕੀ ਦੇ ਸਾਥੀਆਂ ਦੀ ਜਾਣਕਾਰੀ ਲਈ ਮੈਂ ਪੁਸਤਕ Eclipse written by Duncan Steel Forward by Paul Davies ਦੇ ਪੰਨਾ ਨੰ: 143 ਦੀ ਕਾਪੀ ਅਟੈਚ ਕਰ ਰਿਹਾ ਹਾਂ। ਮੇਰੇ ਸਾਥੀ ਵੇਖ ਸਕਦੇ ਹਨ ਕਿ ਇਸ ਪੁਸਤਕ ਵਿੱਚ ਲਿਖਿਆ ਹੈ ਕਿ 10 ਸਾਲਾਂ ਵਿੱਚ ਦਿਨ ਦੀ ਲੰਬਾਈ 0.17 ਮਿਲੀ ਸੈਕੰਡ ਵੱਧ ਪਾਈ ਗਈ। ਇਸ ਹਿਸਾਬ ਨਾਲ 1000 ਸਾਲ ’ਚ ਦਿਨ ਦੀ ਲੰਬਾਈ ਕੇਵਲ 17 ਮਿਲੀ ਸੈਕੰਡ ਵੱਧ ਜਾਵੇਗੀ। ਦੂਸਰੀ ਉਦਾਹਰਣ ਵਿਕੀਪੀਡੀਏ ਦੇ ਲਿੰਕ https://sh-ort.app/gbkkp ’ਤੇ ਜਾਉ ਤਾਂ ਉਸ ’ਤੇ ਇਸ ਤਰ੍ਹਾਂ ਲਿਖਿਆ ਹੈ : Calendar year
It has a cycle of 400 years (146,097 days). ... Aggravating this error, the length of the tropical year (measured in Terrestrial Time) is decreasing at a rate of approximately 0.53 s per century. Also, the mean solar day is getting longer at a rate of about 1.5 ms per century.
ਵਿਕੀਪੀਡੀਏ ’ਤੇ ਦਿੱਤੇ ਇਸ ਡਾਟੇ ਅਨਸਾਰ 100 ਸਾਲ ਵਿੱਚ ਦਿਨ ਦੀ ਲੰਬਾਈ 1.5 ਮਿਲੀ ਸੈਕਿੰਡ ਵੱਧ ਜਾਵੇਗੀ ਭਾਵ 1000 ਸਾਲ ਵਿੱਚ ਕੇਵਲ 15 ਮਿਲੀ ਸੈਕੰਡ ਵੱਧ ਹੋਵੇਗੀ। ਦਨਕਨ ਸਟੀਲ ਨਾਲ ਮੁਕਾਬਲਾ ਕਰ ਕੇ ਵੇਖਿਆ ਜਾਵੇ ਤਾਂ 1000 ਸਾਲ ਵਿੱਚ ਆਪਸ ਵਿੱਚ ਕੇਵਲ 2 ਮਿਲੀ ਸੈਕੰਡ ਦਾ ਫਰਕ ਹੈ ਇਸ ਲਈ ਦੋਵਾਂ ਵਿੱਚੋਂ ਕੋਈ ਇੱਕ ਜਾਂ ਦੋਵਾਂ ਦੀ ਔਸਤ 16 ਮਿਲੀ ਸੈਕੰਡ ਇੱਕ ਹਜਾਰ ਸਾਲ ’ਚ ਵੱਧ ਹੋਵੇਗੀ। ਸਾਲ ਦੀ ਲੰਬਾਈ ਸਬੰਧੀ ਇਸ ਤੋਂ ਪਹਿਲੀ ਲਾਈਨ ਵਿੱਚ ਲਿਖਿਆ ਹੈ ਕਿ ਸਾਲ ਦੀ ਲੰਬਾਈ 100 ਸਾਲ ਵਿੱਚ 0.53 ਸੈਕੰਡ ਘਟ ਜਾਵੇਗੀ ਜਿਸ ਦਾ ਭਾਵ ਹੈ ਕਿ ਦਸ ਹਜਾਰ ਸਾਲ ਵਿੱਚ ਕੇਵਲ 53 ਸੈਕੰਡ। ਮੈਨੂੰ ਤਾਂ ਦਿਲਗੀਰ ਸਾਹਿਬ ਜੀ ਨੇ ਜਵਾਬ ਦੇਣਾਂ ਹੀ ਨਹੀਂ ਇਸ ਲਈ ਗਰੁੱਪ ਦੇ ਬਾਕੀ ਦੇ ਸਾਥੀ ਉਨ੍ਹਾਂ ਤੋਂ ਜਰੂਰ ਪੁੱਛ ਲੈਣ ਕਿ ਦਿਨ ਦੀ ਲੰਬਾਈ 21 ਘੰਟੇ ਕਦੋਂ ਸੀ ਅਤੇ 30 ਘੰਟੇ ਕਦੋਂ ਹੋ ਜਾਵੇਗੀ? ਸਾਲ 410 ਦਿਨ ਦਾ ਕਦੋਂ ਸੀ ਅਤੇ 300 ਦਿਨਾਂ ਦਾ ਕਦੋਂ ਹੋ ਜਾਵੇਗਾ? ਮੈਨੂੰ ਪਤਾ ਹੈ ਕਿ ਉਸ ਨੇ ਕਿਸੇ ਨੂੰ ਵੀ ਕੋਈ ਜਵਾਬ ਨਾ ਦੇਣਾ ਹੈ ਅਤੇ ਨਾ ਹੀ ਜਵਾਬ ਦੇਣ ਦੀ ਉਸ ਵਿੱਚ ਸਮਰੱਥਾ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਦੀ ਭਵਿੱਖ ਬਾਣੀ ਕੋਈ ਨਹੀਂ ਕਰ ਸਕਦਾ ਹਾਂ ਭਾਰਤ ਦੇ ਬ੍ਰਹਮ ਗਿਆਨੀ, ਜੋਤਸ਼ੀ, ਬਾਬੇ, ਸੰਤ ਜਰੂਰ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਹੱਥਾਂ ’ਚ ਯਾਦੂ ਹੁੰਦੈ ਨ।
ਦਿਲਗੀਰ ਜੀ ਦਾ ਇਤਰਾਜ਼ 7 : ਦਿਲਗੀਰ ਜੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਮੌਸਮ ਤਾਂ ਬਦਲ ਹੀ ਰਹੇ ਹਨ ਹੁਣ ਤਾਂ ਮੋਗੇ ਅਤੇ ਲੁਧਿਆਣਾ ’ਚ ਵੀ ਬਰਫ਼ ਪੈਣ ਲੱਗ ਪਈ ਹੈ।
ਜਵਾਬ : ਦਿਲਗੀਰ ਜੀ ਦਾ ਇਹ ਕਥਨ ਜਨਰਲ ਨੌਲਜ਼ ਤੋਂ ਬਿਲਕੁਲ ਹੀ ਕੋਰੇ ਹੋਣ ਦਾ ਸਬੂਤ ਦਿੰਦਾ ਹੈ। ਇਹ ਸਭ ਨੂੰ ਪਤਾ ਹੈ ਕਿ ਗਲੋਬਲ ਵਾਰਮਿੰਗ ਨਾਲ ਪੰਜਾਬ ’ਚ ਬਰਫ਼ ਨਹੀਂ ਪੈਣੀ ਸਗੋਂ ਪਹਾੜਾਂ ਦੀਆਂ ਚੋਟੀਆਂ ਤੋਂ ਵੀ ਬਰਫ਼ ਪਿਘਲ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ ਜਿਸ ਨਾਲ ਮੈਦਾਨੀ ਇਲਾਕਿਆਂ ’ਚ ਹੜ੍ਹ ਅਤੇ ਸਮੁੰਦਰਾਂ ’ਚ ਪਾਣੀ ਦਾ ਲੈਵਲ ਵਧ ਸਕਦਾ ਹੈ ਜਿਸ ਨਾਲ ਸਮੁੰਦਰੀ ਤਟਾਂ ਦੇ ਨੇੜਲੇ ਨੀਵੇਂ ਇਲਾਕੇ ਪਾਣੀ ’ਚ ਡੁੱਬ ਸਕਦੇ ਹਨ।
ਡਾ: ਦਿਲਗੀਰ ਜੀ ਤੁਸੀਂ ਮੇਰੀ ਮੰਨਣੀ ਤਾਂ ਨਹੀਂ ਪਰ ਪੁਰਾਣਾ ਦੋਸਤ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਜਰੂਰ ਕਰਨਾ ਚਾਹਾਂਗਾ ਕਿ ਜਾਂ ਤਾਂ ਸੋਮੇ ਦੱਸੇ ਜਾਣ ਜਿਸ ਦੇ ਸਹਾਰੇ ਤੁਸੀ ਸਾਲ ਅਤੇ ਦਿਨਾਂ ਦੀ ਲੰਬਾਈ ਘਟਦੀ/ਵਧਦੀ ਦੱਸ ਰਹੇ ਹੋ; ਜੇ ਨਹੀਂ ਦੱਸ ਸਕਦੇ ਤਾਂ ਆਪਣੇ ਇਨ੍ਹਾਂ ਬਿਨਾਂ ਤੱਥਾਂ ਅਤੇ ਹਵਾਲਿਆਂ ਤੋਂ ਇਨ੍ਹਾਂ ਗਪੌੜਿਆਂ ਵਾਲੀਆਂ ਅਜਿਹੀਆਂ ਸਾਰੀਆਂ ਵੀਡੀਓ ਤੇ ਜਵਾਬ ਰੂਪੀ ਚਿੱਠੀਆਂ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਪਿੱਛੋਂ ਵੀ ਤੁਹਾਡੀ ਬਦਨਾਮੀ ਦਾ ਕਾਰਨ ਬਣਦੀਆਂ ਰਹਿਣਗੀਆਂ ਕਿ ਜਿਹੜਾ ਬੰਦਾ ਬਿਨਾਂ ਕਿਸੇ ਤੱਥਾਂ ਤੋਂ ਦੋ ਢਾਈ ਦਹਾਕੇ ਐਡੇ ਵੱਡੇ ਗਪੌੜੇ ਮਾਰ ਸਕਦਾ ਹੈ ਉਸ ਦੇ ਇਤਿਹਾਸਕ ਹਵਾਲਿਆਂ ਦਾ ਕੋਈ ਕੀ ਯਕੀਨ ਕਰੇਗਾ। ਅੱਗੇ ਮਰਜੀ ਤੁਹਾਡੀ ਹੈ।
ਇੱਕ ਗੱਲ ਹੋਰ ਹੈ ਕਿ ਦਿਲਗੀਰ ਵੱਲੋਂ ਸੁਝਾਈਆਂ ਗਈਆਂ ਗੁਰਪੁਰਬਾਂ ਦੀਆਂ ਤਾਰੀਖ਼ਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਤੇ ਸੰਤ ਸਮਾਜ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਕਦਾਚਿਤ ਮਨਜੂਰ ਨਹੀਂ ਅਤੇ ਕਰਨਲ ਨਿਸ਼ਾਨ ਵੱਲੋਂ ਆਪਣੇ ਗੁਰਪੁਰਬ ਦਰਪਣ ’ਚ ਦਿੱਤੀਆਂ ਤਾਰੀਖ਼ਾਂ ਡਾ: ਦਿਲਗੀਰ ਇੱਥੋਂ ਤੱਕ ਕਿ ਕਈ ਕੇਸਾਂ ਵਿੱਚ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਮਨਜੂਰ ਨਹੀਂ ਪਰ ਫਿਰ ਵੀ ਦੁਸ਼ਮਣ ਦਾ ਦੁਸ਼ਮਣ = ਮਿੱਤਰ ਦੀ ਕਹਾਵਤ ਵਾਂਙ ਔਖੇ ਵੇਲੇ ਇੱਕ ਦੂਜੇ ਦੀ ਮੱਦਦ ’ਚ ਡਟ ਕੇ ਖੜ੍ਹ ਜਾਂਦੇ ਹਨ। ਤੁਸੀਂ ਵੇਖ ਹੀ ਆਏ ਹੋ ਕਿ ਸਵਾਲ ਤਾਂ ਪੁੱਛੇ ਜਾ ਰਹੇ ਸਨ ਕਰਨਲ ਨਿਸ਼ਾਨ ਤੋਂ ਕਿ ਜਿਸ ਕੈਲੰਡਰ ਦੀ ੧ ਵੈਸਾਖ ਠੀਕ ਮੰਨਦੇ ਹੋ ਤਾਂ ਉਸੇ ਕੈਲੰਡਰ ਦੀ ੫ ਵੈਸਾਖ ਠੀਕ ਕਿਉਂ ਨਹੀਂ? ਜਦ ਉਹ ਸਵਾਲਾਂ ’ਚ ਘਿਰ ਗਿਆ ਤਾਂ ਆਪਣੇ ਮਿੱਤਰ ਦੀ ਮੱਦਦ ’ਚ ਹਰਦੇਵ ਸਿੰਘ ਜੰਮੂ ਨੇ ਆਪਣਾ ਪੁਰਾਣ ਰਾਗ ਅਲਾਪ ਲਿਆ ਕਿ ਪੁਰੇਵਾਲ ਉਸ ਦਾ ਜਵਾਬ ਦੇਣ ਤੋਂ ਭੱਜ ਰਿਹੈ ਅਤੇ ਦਿਲਗੀਰ ਜੀ ਨੇ ਪੁਰਾਣੀ ਵੀਡੀਓ ਪਾ ਦਿੱਤੀ। ਮਕਸਿਦ ਦੋਵਾਂ ਦਾ ਇੱਕੋ ਸੀ ਕਿ ਨਿਸ਼ਾਨ ਵੱਲੋਂ ਧਿਆਨ ਹਟਾ ਕੇ ਚਰਚਾ ਦੀ ਦਿਸ਼ਾ ਬਦਲੀ ਜਾਵੇ ਪਰ ਇਨ੍ਹਾਂ ਨੂੰ ਨਹੀਂ ਅਹਿਸਾਸ ਕਿ ਪੁਰਣੀ ਵੀਡੀਓ ਤੇ ਜਵਾਬ ਇਨ੍ਹਾਂ ਖ਼ੁਦ ਦੀ ਕਿੰਨੀ ਬੇਇਜ਼ਤੀ ਦਾ ਕਾਰਣ ਬਣ ਰਹੇ ਹਨ।
ਵਾਹਿਗੁਰੂ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਸੁਮੱਤ ਬਖ਼ਸ਼ੇ ਤਾ ਕਿ ਗਪੌੜ ਮਾਰਨ ਤੋਂ ਹਟ ਕੇ ਆਪਣੀ ਵਿਦਵਤਾ ਦਾ ਦੀਵਾਲਾ ਕਢਵਾਉਣ ਤੋਂ ਬਚ ਸਕਣ।
ਸਤਿਕਾਰ ਸਹਿਤ
ਕਿਰਪਾਲ ਸਿੰਘ ਬਠਿੰਡਾ
20 ਜੂਨ 2021
ਯਾਦ ਪੱਤਰ
ਡਾ ਹਰਜਿੰਦਰ ਸਿੰਘ ਦਿਲਗੀਰ ਜੀ,
ਤੁਹਾਡੀ ਈ ਮੇਲ (ਜੂਨ 12, 4:07 AM) ਦੇ ਜਵਾਬ ਵਿੱਚ (ਜੂਨ 12, 6:00 AM) ਮੈਂ ਲਿਖਿਆ ਸੀ, “ਜੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਇੱਛਾ ਹੈ ਤਾਂ ਕੋਈ ਨਵੀਂ ਗੱਲ ਕਰੋ। ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ, ਅਤੇ ਤੁਹਾਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਜੇ ਇਹ ਮਨਜ਼ੂਰ ਹੈ ਤਾਂ ਆਓ ਮੇਰੀ ਫੇਸ ਬੁਕ ਪੇਜ਼ ਤੇ ਲਿਖਣ ਦਾ ਸੱਦਾ ਪ੍ਰਵਾਨ ਕਰੋ, ਜਾਂ ਮੈਨੂੰ ਆਪਣੇ ਪੇਜ਼ ਤੇ ਲਿਖਣ ਦੀ ਇਜਾਜ਼ਤ ਦਿਓ”।
50 ਘੰਟੇ ਬੀਤ ਗਏ ਹਨ ਤੁਸੀਂ ਕੋਈ ਜਵਾਬ ਨਹੀਂ ਦਿੱਤਾ।
ਜਿਹੜੀ ਵੀ ਡੀ ਓ ਦਾ ਪਤਾ ਤੁਸੀਂ ਭੇਜਿਆ ਸੀ ਉਹ 19 ਮਾਰਚ 2014 ਦੀ ਹੈ। ਮੈਂ ਉਨ੍ਹਾਂ ਦਿਨਾਂ ਵਿੱਚ ਹੀ YouTube ਉੱਪਰ, ਤੁਹਾਡੀ ਵੀ ਡੀ ਓ ਤੇ ਟਿੱਪਣੀ ਕੀਤੀ ਸੀ, ਜਿਸ ਨੂੰ ਤੁਸੀਂ Delete ਕਰ ਦਿੱਤਾ ਹੈ। ਅਜੇਹਾ ਕਿਉ?
ਸਾਂਝੇ ਸੱਜਣਾਂ ਰਾਹੀ ਸੂਚਨਾ ਮਿਲੀ ਹੈ ਕਿ ਤੁਸੀਂ ਫੇਸ ਬੁਕ ਉਪਰ ਕਾਫੀ ਸਰਗਰਮ ਹੋ। ਉਥੇ ਤੁਸੀਂ ਟਿੱਪਣੀਆਂ ਦੇ ਜਵਾਬ ਵੀ ਦੇ ਰਹੇ ਹੋ। ਮੇਰੇ ਨਾਲ ਕੀ ਨਰਾਜ਼ਗੀ ਹੈ ਕਿ ਤੁਸੀਂ ਮੈਨੂੰ Block ਕੀਤਾ ਹੋਇਆ ਹੈ। ਬੇਨਤੀ ਹੈ ਕਿ ਮੈਨੂੰ ਵੀ, ਆਪਣੀ ਪੋਸਟ ਤੇ ਟਿੱਪਣੀਆਂ ਕਰਨ ਦੀ ਇਜਾਜ਼ਤ ਦਿਓ।
ਡਾ ਦਿਲਗੀਰ ਜੀ,
ਕੀ ਤੁਸੀਂ ਦਲੀਲ ਨਾਲ ਗੱਲ-ਬਾਤ ਕਰਨ ਲਈ ਤਿਆਰ ਹੋ?
You Tube ਉਪਰ, ਤੁਸੀਂ ਆਪਣੀ 19 ਮਾਰਚ 2014 ਵਾਲੀ ਵੀ ਡੀ ਓ ਸਬੰਧੀ ਮੇਰੀ ਟਿੱਪਣੀ ਨੂੰ Delete ਕਿਉ ਕੀਤਾ ਹੈ?
ਤੁਹਾਡੇ ਜਵਾਬ ਦੀ ਉਡੀਕ `ਚ
ਸਰਵਜੀਤ ਸਿੰਘ ਸੈਕਰਾਮੈਂਟੋ
ਕਿਰਤ ਦਿਨ, 14 ਹਰਗੋਬਿੰਦ ਮਾਹ, 2021
Sardar Sarbjit Singh Ji, I have known this guy for quite some time. His Ego is so large that he will keep on promoting HIS SILLY TALK. He can not help. He is "A KATTAR" ( Fanatical) ENEMY OF Mool Nanakshahi Calendar. He is was not invited to become a member of the Calendar Committee by SGPC and he attended an unofficial meeting of a few Committee members at Ludhiana as an observer only. He wrote a few books on History whereby the dates written in his book are not authentic. and he wants to continue to sell his books without amendments. I watched his Video trashing S. Pal Singh Purewal. After watching his video it is only "DHUCHAR-BAZI" (Peevish Arguments) One can look at his proposed names of weekdays and months giving the names of Guru Sahibs and some other names of Sikh History. I remember once WSO invited him to WSO's annual parliamentary gathering commemorating Saka Akal Takhat Sahib -1984, as a guest speaker. He wrote an article in Sant Sipahi magazine praising the work of WSO. After a few weeks, he wrote another letter published in Sant Sipahi again in which he slandered WSO with the same pen.. That explains the Integrity of the Writer.
Only, rather than any FACTS. Any discussion with him on the Calendar issue is going to be a SHEAR WASTE OF TIME AND ENERGY. that will lead nowhere.
|
|