-- ਜਨੇਊ --
ਸਵਾਲ- ਜੇਕਰ ਕਿਸੇ ਸਿੱਖ ਅਖਵਾਉਂਦੇ ਵਿਅਕਤੀ ਵੱਲੋਂ ਪਹਿਨੀ ਹੋਈ ਕਿਰਪਾਨ ਇਕ ਧਾਰਮਿਕ ਚਿੰਨ੍ਹ
ਹੈ ਤਾਂ ਹਿੰਦੂ ਧਰਮ ਵਿੱਚ ਜਨੇਊ ਪਾਉਣਾ ਵੀ ਕਿਰਪਾਨ ਪਹਿਨਣ ਬਰਾਬਰ ਧਾਰਮਿਕ ਚਿੰਨ੍ਹ ਹੀ
ਹੋਇਆ।ਜੇ ਜਨੇਊ ਪਹਿਨਣਾ ਕਰਮ ਕਾਂਡ ਹੈ ਤਾਂ ਕਿਰਪਾਨ ਪਹਿਨਣੀ ਵੀ ਕਰਮ ਕਾਂਡ ਹੋਇਆ।
ਜਵਾਬ_
ਪਹਿਲੀ ਗੱਲ, ਇਹ ਸਵਾਲ ਹੀ ਗ਼ਲਤ ਹੈ।
ਕਿਰਪਾਨ ਸਿੱਖਾਂ ਦਾ ਕੋਈ ‘ਧਾਰਮਿਕ ਚਿੰਨ੍ਹ’ ਨਹੀਂ ਹੈ।
ਸਮਾਜ ਵਿੱਚ ਵਿਚਰਦਿਆਂ, ਤਕੜੇ ਵੱਲੋਂ ਮਾੜੇ ਬੰਦੇ ਤੇ ਹੁੰਦੇ ਧੱਕੇ ਅਤੇ ਜ਼ੁਲਮ ਦੇ ਖਿਲਾਫ
ਰੱਖਿਆ ਲਈ ਵਰਤਿਆ ਜਾਣ ਵਾਲਾ ਇੱਕ ਹਥਿਆਰ ਹੈ। ਜਿਸ ਨੂੰ ਸਿੱਖ ਲਈ ਆਪਣੇ ਕੋਲ ਰੱਖਣਾ ਜਰੂਰੀ
ਕਰਾਰ ਦਿੱਤਾ ਗਿਆ ਹੈ।
ਜਦਕਿ ਜਨੇਊ ਵਰਣ-ਵੰਡ ਦਾ ਪ੍ਰਤੀਕ ਹੈ। ਬ੍ਰਾਹਮਣ ਦੁਆਰਾ ਵੱਖੋ ਵਖਰੇ ਵਰਣ ਦੇ ਲੋਕਾਂ ਦੀ ਪਛਾਣ
ਕਰਨ ਦਾ ਇੱਕ ਤਰੀਕਾ ਹੈ। ਜਨੇਊ ਦਾ ਧਰਮ ਜਾਂ ਅਧਿਆਤਮ ਨਾਲ ਕੋਈ ਸਬੰਧ ਨਹੀਂ ਪਰ ਬ੍ਰਹਮਣ
ਨੇ ਇਸ ਨੂੰ ਧਾਰਮਿਕ ਰੰਗਤ ਦੇ ਕੇ ਧਰਮ ਦਾ ਅੰਗ ਬਣਾਇਆ/ਮੰਨਿਆ ਹੈ।
ਬ੍ਰਾਹਮਣ ਨੇ ਸਾਰੇ ਭਾਰਤ ਵਰਸ਼ ਦੇ ਲੋਕਾਂ ਨੂੰ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੁਦ੍ਰ, ਇਹਨਾ
ਚਾਰ ਵਰਣਾਂ ਵਿੱਚ ਵੰਡ ਰੱਖਿਆ ਹੈ।ਅਤੇ ਵੱਖ ਵੱਖ ਵਰਣਾਂ ਦੇ ਲੋਕਾਂ ਦੀ ਪਛਾਣ ਲਈ ਜਨੇਊ ਵੀ ਵੱਖ
ਵੱਖ ਹਨ।
ਮੰਨੂ ਸਿਮ੍ਰਤੀ ਅਨੁਸਾਰ;
ਬ੍ਰਾਹਮਣ ਦਾ ਜਨੇਊ ਸੂਤ ਦਾ,
ਖੱਤਰੀ ਦਾ ਜਨੇਊ ਸਣ ਦਾ, ਅਤੇ
ਵੈਸ਼ ਦਾ ਜਨੇਊ ਭੇਡ ਦੀ ਉ ੰਨ ਦਾ ਹੋਣਾ ਚਾਹੀਦਾ ਹੈ।
ਅਤੇ ਸ਼ੁਦ੍ਰ ਨੂੰ ਜਨੇਊ ਪਹਿਨਣ ਦਾ ਅਧਿਕਾਰ ਨਹੀਂ।
ਇਸ ਤਰ੍ਹਾਂ ਮੰਨੂ ਸਿਮ੍ਰਤੀ ਦੀ ਵਰਣ-ਵੰਡ ਅਨੁਸਾਰ;
ਸੂਤ ਦਾ ਜਨੇਊ ਪਾਉਣ ਵਾਲੇ ਦੀ ਪਛਾਣ ਬ੍ਰਾਹਮਣ ਵਜੋਂ ਹੁੰਦੀ ਹੈ। ਸਣ ਦਾ ਜਨੇਊ ਪਾਉਣ
ਵਾਲੇ ਦੀ ਪਛਾਣ ਖੱਤ੍ਰੀ ਵਜੋਂ ਅਤੇ ਉ ੰਨ ਦਾ ਜਨੇਊ ਪਾਉਣ ਵਾਲੇ ਦੀ ਪਛਾਣ ਵੈਸ਼ ਵਜੋਂ
ਹੁੰਦੀ ਹੈ, ਅਤੇ ਜਿਸ ਦੇ ਜਨੇਊ ਨਹੀਂ ਪਾਇਆ ਉਹ ਸ਼ੁਦ੍ਰ ਹੋਇਆ।
ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ;
ਜਨੇਊ ਦਾ ‘ਹਿੰਦੂ ਮੱਤ’ ਨਾਲ ਕੋਈ ਸਬੰਧ ਹੈ, ਇਹ ਕਹਿਣਾ ਵੀ ਗ਼ਲਤ ਹੈ।
ਭਾਰਤ ਵਰਸ਼ ਵਿੱਚ ਵਸਣ ਵਾਲੇ ਸਾਰੇ ਲੋਕਾਂ ਨੂੰ ਮੰਨੂ/ਬ੍ਰਹਮਣ ਦੁਆਰਾ ਚਾਰ ਵਰਣਾਂ ਵਿੱਚ
ਵੰਡਿਆ ਗਿਆ ਹੈ; ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੁਦ੍ਰ।
ਪਰ ਇਹਨਾ ਸਭ ਦੇ ਵਿੱਚੋਂ ਹਿੰਦੂ ਕਿਸ ਨੂੰ ਕਹੋਗੇ?
ਸ਼ੂਤ ਦੇ ਜਨੇਊ ਵਾਲੇ ਨੂੰ? ਸ਼ਣ ਦੇ ਜਨੇਊ ਵਾਲੇ ਨੂੰ? ਉ ੰਨ ਦੇ ਜਨੇਊ ਵਾਲੇ ਨੂੰ? ਜਾਂ
ਜਿਸ ਦੇ ਜਨੇਊ ਨਹੀਂ ਪਾਇਆ ਉਸ ਨੂੰ?
ਪਰ ਬ੍ਰਾਹਮਣ ਦੀ ਚਲਾਕੀ ਹੈ ਕਿ ਜਰੂਰਤ ਪੈਣ ਤੇ ਸਾਰੇ ਵੱਖ ਵੱਖ ਵਰਣਾਂ ਦੇ ਲੋਕਾਂ ਨੂੰ ਹਿੰਦੂ
ਕਹਿਕੇ ਆਪਣਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ।ਪਰ ਆਮ ਹਾਲਤਾਂ ਵਿੱਚ ਬ੍ਰਾਹਮਣ ਲਈ ਬਾਕੀ ਦੇ
ਤਿੰਨਾਂ ਵਰਣਾਂ ਦੇ ਲੋਕ ਬ੍ਰਾਹਮਣ ਤੋਂ ਵੱਖ ਅਤੇ ਨੀਵੇਂ ਦਰਜੇ ਦੇ ਹੋ ਜਾਂਦੇ ਹਨ।
ਨਿਚੋੜ__ ਕਿਰਪਾਨ ਦਾ ਧਰਮ ਨਾਲ ਸਬੰਧ ਨਹੀਂ ਪਰ ਧਰਮ ਦੀ ਰਾਖੀ ਲਈ ਕਿਰਪਾਣ ਰੱਖਣੀ ਸਿੱਖ ਲਈ
ਜਰੂਰੀ ਕਰਾਰ ਦਿੱਤੀ ਗਈ ਹੈ।
ਅਤੇ, ਜਨੇਊ ਬ੍ਰਹਮਣ ਦੁਆਰਾ ਮਿਥਿਆ ਗਿਆ ਧਰਮ ਦਾ ਹਿੱਸਾ ਹੈ ਪਰ ਅਸਲ ਵਿੱਚ ਇਸ ਦਾ ਧਰਮ
ਨਾਲ ਕੋਈ ਸਬੰਧ ਨਹੀਂ।
ਜਸਬੀਰ ਸਿੰਘ ਦਿੱਲੀ(/ਵਿਰਦੀ/ਕੈਲਗਰੀ) 25-06-2021