* ਜਨਮ ਦਿਨ *
ਫਰੀਦਾ ਕੋਠੇ ਧੁਕਣੁ ਕੇਤੜਾ,ਪਿਰ ਨੀਦੜੀ ਨਿਵਾਰਿ ॥
ਜੋ ਦਿਹ ਲਧੇ ਗਾਣਵੇ, ਗਏ ਵਿਲਾੜਿ ਵਿਲਾੜਿ॥ (1380) ਕੋਠੇ ਦੀ ਛੱਤ ਤੇ ਚ੍ਹੜ ਕੇ ਕਿੰਨਾਂ ਕੂ ਦੌੜ ਲਈਦਾ ਹੈ, ਬੱਸ ਕੋਠਾ ਮੁਕਦਿਆਂ ਹੀ ਦੌੜ ਵੀ ਖ਼ਤਮ। ਦੌੜਣ ਨਾਲ ਹਰ ਵੱਧਦਾ ਕਦਮ ਕੋਠੇ ਦੇ ਮੁਕਣ ਦਾ ਸੁਨੇਹਾਂ ਹੀ ਤਾਂ ਦੇ ਰਿਹਾ ਹੈ।ਜਿੰਦਗੀ ਦੇ ਕੋਠੇ ਦੀ ਦੌੜ ਵੀ ਤਾਂ ਹਰ ਸਵਾਸ ਨਾਲ ਛੋਟੀ ਹੁੰਦੀ ਜਾਂਦੀ ਹੈ। ਹਰ ਬੀਤਦਾ ਸਵਾਸ ਜਿੰਦਗੀ ਦੇ ਖ਼ਾਤਮੇ ਦਾ ਸੁਨੇਹਾ ਹੀ ਤਾਂ ਦੇ ਰਿਹਾ ਹੈ।ਕਿੰਨੀਆਂ ਖ਼ੁਨਾਮੀਆਂ ਤੇ ਕਿੰਨੇ ਛੇਕ ਹਨ ਇਸ ਜਿੰਦਗੀ ਵਿੱਚ, ਕਦੇ ਗਿਣਨ ਲੱਗੀਐ ਤਾਂ ਰੂਹ ਕੰਬ ਉਠਦੀ ਹੈ। ਮੇਰੀਏ ਜਿੰਦੇ ਲੇਖੇ ਨਾਲ ਤਾਂ ਕਦੇ ਵੀ ਸੁਰਖੁਰੂ ਨਹੀਂ ਹੋਣਾ। ਤਾਂ ਫਿਰ ਇੱਕ ਤਰਲਾ ਹੈ ਆਪਣੇ ਪਿਆਰੇ ਦੇ ਦਰ ਤੇ ਕਿ ਮੇਰੇ ਗੁਨਾਹਾਂ ਨੂੰ ਨਾ ਵੇਖ ਬੱਸ ਆਪਣੀ ਰਹਿਮਤ ਦੀ ਨਦਰਿ ਨਾਲ ਕੋਠੇ ਦੀ ਦੌੜ ਮੁਕਣ ਤੋਂ ਪਹਿਲਾਂ ਨਦਰੀ ਨਦਰਿ ਨਿਹਾਲ ਕਰ ਦੇ ਮੇਰੇ ਸਾਂਈ।
58 ਸਾਲ ਬੀਤ ਗਏ ਅੱਜ ਇਸ ਕੋਠੇ ਦੀ ਦੌੜ ਦੇ।
-ਹਰਜੀਤ ਸਿੰਘ ਜਲੰਧਰ