ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਕੌਣ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ?”
“ਕੌਣ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ?”
Page Visitors: 2856

ਕੌਣ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ?”
ਕੁਝ ਦਿਨ ਪਹਿਲਾਂ ਇਕ ਵਿਦਵਾਨ ਸੱਜਣ ਜੀ ਦਾ ਲੇਖ ਛਪਿਆ ਸੀ ਸਿੱਖ ਹੀ ਕਰ ਰਹੇ ਹਨ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ।ਲੇਖ ਵਿੱਚ ਲੇਖਕ ਜੀ ਨੇ ਸਿੱਖਾਂ ਵਿੱਚ ਵੜ ਚੁੱਕੀ ਪੁਜਾਰੀਵਾਦੀ ਸੋਚ ਦਾ ਖੁਲਾਸਾ ਬਹੁਤ ਵਧੀਆ ਢੰਗ ਨਾਲ ਅਤੇ ਵਿਸਥਾਰ-ਪੂਰਵਕ ਕੀਤਾ ਹੈ।ਹੋਰ ਸਾਰੇ ਨੁਕਤੇ ਤਾਂ ਲੇਖਕ ਜੀ ਦੇ ਗੁਰਮਤਿ ਅਨੁਕੂਲ ਲੱਗਦੇ ਹਨ, ਪਰ ਇਕ-ਦੋ ਨੁਕਤਿਆਂ ਬਾਰੇ ਇਨ੍ਹਾਂ ਦੀ ਸੋਚ ਗੁਰਮਤਿ ਅਨੁਸਾਰੀ ਨਹੀਂ ਜਾਪਦੀ।      
     ਵਿਦਵਾਨ ਜੀ ਲਿਖਦੇ ਹਨ:--
 “ਗੁਰੂਆਂ ਨੇ ਮਨੁੱਖਤਾ ਨੂੰ ਹਰ ਇੱਕ ਪੱਖ ਤੋਂ ਅਜ਼ਾਦ ਕੀਤਾ ਹੈ।ਪੁਜਾਰੀਆਂ ਦਾ ਘੜਿਆ ਹੋਇਆ ਰੱਬ (ਕਲਪਿਤ ਰੱਬ) ਜਿਸ ਰੱਬ ਨੂੰ ਨਾਸਤਿਕ ਲੋਕ ਅੱਜ ਮੰਨਣ ਤੋਂ ਇਨਕਾਰ ਕਰ ਰਹੇ ਹਨ, ਗੁਰੂ ਨਾਨਕ ਜੀ ਨੇ ਤਾਂ 500 ਸਾਲ ਪਹਿਲਾਂ ਹੀ ਉਸ ਰੱਬ ਨੂੰ ਰੱਦ ਕਰ ਦਿੱਤਾ ਸੀ।.ਗੁਰੂ ਜੀ ਨੇ ਰੱਬ ਦੀ ਇੱਕ ਵੱਖਰੀ ਹੀ ਪਹਿਚਾਣ ਦੱਸੀ ਹੈ, ਉਹ ਇੱਕ ਤੋਂ ਅਨੇਕ ਹੈ, ਨਿਰੰਕਾਰ ਤੋਂ ਆਕਾਰ ਹੈ। ਸੂਖਮ ਤੋਂ ਅਸਥੂਲ ਹੈ, ਗੁਪਤ ਤੋਂ ਪ੍ਰਗਟ ਹੈ
ਵਿਚਾਰ:-- ਲੇਖਕ ਜੀ ਅਤੇ ਇਨ੍ਹਾਂ ਵਰਗੀ ਸੋਚ ਵਾਲੇ ਕੁਝ ਹੋਰ ਪ੍ਰਚਾਰਕ ਲੋਕ ਇੱਥੇ ਹੀ ਭੁਲੇਖਾ ਖਾ ਰਹੇ ਹਨ ਕਿ ਪਰਮਾਤਮਾ ਦਾ ਨਿਰਾਕਾਰ, ਸੂਖਮ ਅਤੇ ਗੁਪਤ ਰੂਪ ਸਾਕਾਰ, ਅਸਥੂਲ ਅਤੇ ਪ੍ਰਗਟ ਰੂਪ ਵਿੱਚ ਬਦਲ ਗਿਆ ਅਤੇ ਉਸ ਦੇ ਨਿਰਾਕਾਰ ਅਤੇ ਸੂਖਮ ਰੂਪ ਦੀ ਹੋਂਦ ਖਤਮ ਹੋ ਗਈ।  ਜਦਕਿ ਗੁਰਮਤਿ ਅਨੁਸਾਰ ਉਹ ਨਿਰਾਕਾਰ ਵੀ ਹੈ ਅਤੇ ਸਾਕਾਰ ਵੀ, ਅਰਥਾਤ ਸਾਕਾਰ ਰੂਪ ਧਾਰਣ ਨਾਲ ਉਸਦਾ ਨਿਰਾਕਾਰ ਰੂਪ ਸਮਾਪਤ ਨਹੀਂ ਹੋ ਗਿਆ।  ਉਹ ਸੂਖਮ ਵੀ ਹੈ ਅਤੇ ਅਸਥੂਲ ਵੀ ਅਰਥਾਤ, ਸਥੂਲ ਰੂਪ ਧਾਰਣ ਨਾਲ ਉਸਦਾ ਸੂਖਮ ਰੂਪ ਸਮਾਪਤ ਨਹੀਂ ਹੋ ਗਿਆ। ਉਹ ਗੁਪਤ ਵੀ ਹੈ ਅਤੇ ਪ੍ਰਗਟ ਵੀ, ਅਰਥਾਤ ਪ੍ਰਗਟ ਰੂਪ ਧਾਰਣ ਨਾਲ ਉਸ ਦਾ ਗੁਪਤ ਰੂਪ ਸਮਾਪਤ ਨਹੀਂ ਹੋ ਗਿਆ।     ਫੁਰਮਾਨ ਹੈ-
ਆਪੀ ਨ੍ਹੈ ਆਪੁ ਸਾਜਿਓ ਆਪੀ ਨ੍ਹੈ ਰਚਿਓ ਨਾਉ
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰਿ ਆਸਣੁ ਡਿਠੋ ਚਾਉ॥” (ਪੰਨਾ-463)  
ਉਸਨੇ ਕਦਰਤਿ ਸਾਜੀ ਹੈ, ਕੁਦਰਤ ਵਿੱਚ ਬਦਲ ਨਹੀਂ ਗਿਆ ਕੁਦਰਤ ਸਾਜ ਕੇ ਉਸ ਵਿੱਚ ਵਿਆਪਕ ਵੀ ਹੈ, ਅਤੇ ਕਰਿ ਆਸਣੁ ਡਿਠੋ ਚਾਉਅਰਥਾਤ ਸਭ ਕੁਝ ਦੇਖਦਾ ਪਰਖਦਾ ਵੀ ਹੈ।
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥” (ਪੰਨਾ-723) 
ਉਹ ਕੁਦਰਤ ਵਿੱਚ ਵਿਆਪਕ ਵੀ ਹੈ ਅਤੇ ਇਸ ਸੰਸਾਰ ਖੇਡ ਨੂੰ ਦੇਖਦਾ ਵੀ ਹੈ। ਪਰ ਇਹ ਲੋਕ ਪ੍ਰਭੂ ਦੇ ਨਿਰਾਕਾਰ ਰੂਪ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹਨ ਉਸ ਦੇ ਸਾਕਾਰ ਰੂਪ ਨੂੰ ਮੰਨਣ ਦੀ ਵੀ ਕਿਸੇ ਮਜਬੂਰੂ ਕਾਰਨ ਸਿਰਫ ਉੱਪਰੋਂ ਉੱਪਰੋਂ ਗੱਲ ਹੀ ਕਰਦੇ ਹਨ, ਪਰ ਉਸ ਪਿੱਛੇ ਵੀ ਅਸਲ ਭਾਵ ਇਹ ਹੁੰਦਾ ਹੈ ਕਿ ਸਭ ਕੁਝ ਕੁਦਰਤ ਹੀ ਹੈ ਅਤੇ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੀ ਤਾਂ ਹੋ ਰਿਹਾ ਹੈ, ਇਸ ਵਿਚ ਰੱਬ ਦਾ ਕੋਈ ਕੰਮ ਨਹੀਂ ਹੁਣ ਤਾਂ ਸਾਫ ਲਫਜ਼ਾਂ ਵਿੱਚ ਵੀ ਇਨ੍ਹਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ- ਪੁਜਾਰੀਆਂ ਦਾ ਘੜਿਆ ਹੋਇਆ ਰੱਬ (ਕਲਪਿਤ ਰੱਬ) ਜਿਸ ਰੱਬ ਨੂੰ ਨਾਸਤਿਕ ਲੋਕ ਅੱਜ ਮੰਨਣ ਤੋਂ ਇਨਕਾਰ ਕਰ ਰਹੇ ਹਨ, ਗੁਰੂ ਨਾਨਕ ਜੀ ਨੇ ਤਾਂ 500 ਸਾਲ ਪਹਿਲਾਂ ਹੀ ਉਸ ਰੱਬ ਨੂੰ ਰੱਦ ਕਰ ਦਿੱਤਾ ਸੀ
ਯਾਦ ਰਹੇ ਕਿ ਪੁਜਾਰੀਆਂ ਦਾ ਘੜਿਆ ਹੋਇਆ ਰੱਬਵਰਗੇ ਲਫਜ਼ ਤਾਂ ਸਿਰਫ ਧੋਖਾ ਦੇਣ ਲਈ ਵਰਤੇ ਜਾਂਦੇ ਹਨ।ਅਸਲ ਵਿੱਚ ਗੁਰਮਤਿ ਵਿੱਚ ਬਿਆਨੇ ਗਏ ਰੱਬ ਨੂੰ ਵੀ ਇਹ ਲੋਕ ਮੰਨਣ ਤੋਂ ਇਨਕਾਰੀ ਹਨ ਇਸ ਤੋਂ ਵੀ ਵਡਾ ਕੁਫਰ ਇਹ ਤੋਲ ਰਹੇ ਹਨ ਕਿ ਆਪਣੀ ਇਸ ਨਾਸਤਿਕ ਸੋਚ ਨੂੰ ਗੁਰੂ ਸਾਹਿਬਾਂ ਦੀ ਸੋਚ ਦੱਸਕੇ ਗੁਰੂ ਸਾਹਿਬਾਂ ਨੂੰ ਵੀ ਨਾਸਤਿਕ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਕੁਝ ਸਮਾਂ ਪਹਿਲਾਂ ਇਸੇ ਸੰਬੰਧਤ ਲੇਖਕ ਜੀਨਾਲ ਮੇਰਾ ਵਿਚਾਰ ਵਟਾਂਦਰਾ ਫੇਸ ਬੁੱਕ ਤੇ ਹੋਇਆ ਸੀ, ਜਿਸ ਦੇ ਕੁਝ ਅੰਸ਼ ਇੱਥੇ ਪੇਸ਼ ਕੀਤੇ ਜਾ ਰਹੇ ਹਨ    ਲੇਖਕ ਜੀ:-- ਜਿਸ ਦਿਨ ਸਿੱਖਾਂ ਨੂੰ ਦੀ ਸਮਝ ਲੱਗ ਗਈ ਉਸੇ ਦਿਨ ਬ੍ਰਹਮਣ ਦੇ ਬਣਾਏ ਸਾਰੇ ਕਰਮਕਾਂਡ, 33 ਕਰੋੜ ਦੇਵੀ ਦੇਵਤੇ, ਜੰਮਣ ਮਰਣ (ਇਸ ਜਨਮ ਤੋਂ ਮਗਰੋਂ ਜਨਮ), ਨਰਕ ਸਵਰਗ, ਧਰਮਰਾਜ, ਅਗਲੇ-ਪਿਛਲੇ ਜਨਮ ਦੇ ਕਰਮਉਸ ਦਿਨ ਹੀ ਰੱਦ ਹੋ ਜਾਣਗੇ
ਮੇਰੇ ਵਿਚਾਰ:-- ’ (ਪਰਮਾਤਮਾ) ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, *ਪੁਰਖ* ਹੈ, (ਕੋਈ ਕੁਦਰਤ ਦੇ ਬੱਝਵੇਂ ਨਿਯਮ ਨਹੀਂ ਅਤੇ ਨਾ ਹੀ ਉਹ ਕਿਸੇ ਕੁਦਰਤੀ ਨਿਯਮ ਦਾ ਬੱਝਾ ਹੋਇਆ ਹੈ) ਉਹ ਜਗ ਰਚਨਾ ਦੇ ਸ਼ੁਰੂ ਤੋਂ ਵੀ ਪਹਿਲਾਂ ਤੋਂ ਹੈ, ਹੁਣ ਵੀ ਹੈ, ਅਤੇ ਹਮੇਸ਼ਾਂ ਰਹੇਗਾ ਇਹ ਨਹੀਂ ਕਿ ਇਕ ਵਾਰੀਂ ਸੰਸਾਰ ਰਚਨਾ ਰਚਕੇ, ਕਿਤੇ ਜਾ ਕੇ ਸੌਂ ਗਿਆ ਹੈ ਜਾਂ ਸਾਕਾਰ ਰੂਪ ਧਾਰਨ ਨਾਲ ਉਸਦਾ ਨਿਰਾਕਾਰ ਰੂਪ ਸਮਾਪਤ ਹੋ ਗਿਆ ਹੈ ਸਾਕਾਰ ਰੂਪ ਧਾਰਨ ਨਾਲ ਉਸਦੇ ਨਿਰਾਕਾਰ ਰੂਪ ਵਿੱਚ ਕੋਈ ਰੱਤੀ ਭਰ ਵੀ ਤਬਦੀਲੀ ਨਹੀਂ ਹੋਈ।
ਉਹ- ਅੰਤਰਜਾਮੀ ਹੈ (
ਤੂ ਘਟਿ ਘਟਿ ਰਵਿਆ ਅੰਤਰਜਾਮੀ॥
ਪ-96)    
 
ਸਰਬ ਵਿਆਪਕ ਹੈ- (ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋਊ॥-” ਪ-535)
ਗੁਣਾਂ ਦਾ ਖਜਾਨਾ ਹੈ- (ਸਭ ਗੁਣ ਕਿਸ ਹੀ ਨਾਹਿ ਹਰਿ ਪੂਰਿ ਭੰਡਾਰਿਆ॥ਪ-241)
ਕਰਮ, ਰਹਿਮਤ, ਮਿਹਰ ਕਰਨ ਵਾਲਾ ਹੈ- (ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ॥ ਪ-159)
(“ਰਹਿਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥ਪ-724)
(ਮਿਹਰ ਕਰੇ ਜਿਸੁ ਮਿਹਰਵਾਨੁ ਤਾ ਕਾਰਜ ਆਵੈ ਰਾਸ॥ਪ-44)
ਦਾਤਾ ਹੈ- (ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ॥ਪ-45)
ਮਨੁੱਖ ਦੇ ਕੀਤੇ ਚੰਗੇ ਮਾੜੇ ਕਰਮਾਂ ਦਾ ਨਿਆਉਂ ਕਰਨ ਵਾਲਾ ਹੈ- 
(ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥ਪ-89)
 
ਬਖਸ਼ੰਦ ਹੈ- (ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ॥ਪ-681)
ਰਖਿਆ ਕਰਨ ਵਾਲਾ ਹੈ-(ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ਪ-103)
ਆਪੇ ਸੂਖਮ ਵੀ ਹੈ ਅਸਥੂਲ ਵੀ ਹੈ- (ਆਪਹਿ ਸੂਖਮ ਆਪਹਿ ਅਸਥੂਲਾ॥ਪ- 250) ਕਿਸੇ ਦੀ ਸਲਾਹ ਨਾਲ ਜਾਂ ਕਿਸੇ ਤੋਂ ਪੁੱਛਕੇ ਕੋਈ ਕੰਮ ਨਹੀਂ ਕਰਦਾ।ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ-
(
ਬੀਓ ਪੂਛਿ ਨ ਮਸਲਤਿ ਧਰੈ॥ਜੋ ਕਿਛੁ ਕਰੈ ਸੁ ਆਪਹਿ ਕਰੈ॥
”  ਪ-863)
 
ਉਸ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਚਿਤਵੇ ਹੋਏ ਨੂੰ ਵੀ ਦੇਖਦਾ ਸੁਣਦਾ ਹੈ-
(“ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ॥ਪ-36)
(ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ”)
ਸੋ ਇਹ ਉੱਪਰ ਦੱਸੇ ਅਤੇ ਇਨ੍ਹਾਂ ਵਰਗੇ ਹੋਰ ਅਨਗਿਣਤ ਗੁਣ ਉਸ ਕਰਤਾ *ਪੁਰਖ* ਦੇ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਇਕ ਵੀ ਗੁਣ ਕੁਦਰਤ ਦੇ ਕਿਸੇ ਬੱਝਵੇਂ ਨਿਯਮ ਵਿੱਚ ਨਹੀਂ ਹੋ ਸਕਦਾ ਜਿਹਾ ਕਿ ਅਜੋਕੇ ਕਈ ਵਿਦਵਾਨ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੁਦਰਤ ਹੀ ਪਰਮਾਤਮਾ ਹੈ ਅਤੇ ਕੁਦਰਤੀ ਨਿਯਮ ਹੀ ਉਸ ਦਾ ਹੁਕਮ ਹੈ ।  ਲੇਖਕ ਜੀ:-- ਏਕੋ ਏਕੁ ਵਰਤੈ ਸਭੁ ਸੋਈ॥ਗੁਰਮੁਖਿ ਵਿਰਲਾ ਬੂਝੈ ਕੋਇ ਨਹੀਂ ਜਸਬੀਰ ਸਿੰਘ ਜੀ! ਤੁਹਾਨੂੰ ਹਾਲੇ ੴ ’ ਦੀ ਸਮਝ ਨਹੀਂ ਲੱਗੀ  ਜੇ ਤੁਹਾਨੂੰ ੴ ’ ਦੀ ਸਮਝ ਲੱਗੀ ਹੁੰਦੀ ਤਾਂ ਆਪ ਜੀ ਦੇ ਆਵਾ ਗਵਣ’ (ਜਨਮ ਮਰਨ) ਜੋ ਆਪ ਜੀ ਦੇ ਅੰਦਰ ਚੱਲ ਰਹੇ ਹਨ (ਜਿਨ੍ਹਾਂਨੂੰ ਆਪ ਜੀ ਬਾਹਰ ਸਮਝ ਰਹੇ ਹੋ) ਮੁੱਕ ਮਿਟ ਜਾਣੇ ਸੀ  ਜਿਸ ਨੂੰ ੴ ’ ਦੀ ਸਮਝ ਲੱਗ ਜਾਂਦੀ ਹੈ ਉਸ ਦੇ ਅੰਦਰ ਦੇਆਵਾਗਵਣ’ (ਜਨਮ ਮਰਣ) ਮਿਟ ਮੁੱਕ ਜਾਂਦੇ ਹਨ  ਉਸ ਲਈ ਤਾਂ ਫਿਰ- 
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ॥ਪ-1044
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ॥ਪ-250
ਤੂੰ ਪੇਡੁ ਸਾਖ ਤੇਰੀ ਫੂਲੀ
ਤੂੰ ਜਲਿਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ॥ਪ-102। 
ਆਵਾ ਗਵਣ ਸਿਰਫ ਸੋਚ (ਵਿਚਾਰਾਂ) ਦਾ ਹੁੰਦਾ ਹੈ ਇਸ ਜਨਮ ਤੋਂ ਮਗਰੋਂ ਫੇਰ ਜਨਮ, ਇਹ ਸਭ ਅਗਿਆਨਤਾ ਹੈ, ਭਰਮ ਹੈ, ਵਹਿਮ ਹੈ, ਦੁਬਿਧਾ ਹੈ
ਮੇਰੇ ਵਿਚਾਰ:-- ਤੁਸੀਂ ਲਿਖਿਆ ਹੈ- ਇਹ ਜੰਮਣਾ ਮਰਨਾ, ਆਵਾਗਵਣ; ਅਗਿਆਨਤਾ ਹੈ, ਵਹਿਮ ਹੈ, ਭਰਮ ਹੈ, ਦੁਬਿਧਾ ਹੈ ਜਿਸ ਨੂੰ ਦੀ ਸਮਝ ਲੱਗ ਜਾਂਦੀ ਹੈ ਉਸ ਦੇ ਜੰਮਣ ਮਰਣ, ਅਗਲੇ-ਪਿਛਲੇ ਜਨਮ ਦੇ ਕਰਮਮੁੱਕ ਜਾਂਦੇ ਹਨ। ਵੀਰ ਜੀ! ਜੇ ਕਰ ਆਵਾਗਵਣ (ਇਸ ਜਨਮ ਤੋਂ ਬਾਅਦ ਜਨਮ), ਅਗਲੇ ਪਿਛਲੇ ਜਨਮਾਂ ਦੇ ਕਰਮ; ਅਗਿਆਨਤਾ, ਭੁਲੇਖਾ, ਵਹਿਮ ਹੈ ਤਾਂ ਸਾਰੇ ਜੀਵਾਂ ਵਿੱਚ ਫਰਕ ਕਿਉਂ ਹੈ? ਕੋਈ ਇਨਸਾਨ ਤੇ ਕੋਈ ਪਸ਼ੂ, ਪੰਛੀ ਕਿਉਂ ਹੈ?
ਫੁਰਮਾਨ ਹੈ- ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥(1273) 
ਮੱਛੀ ਨੇ ਤਾਂ ਇਸੇ ਜਨਮ ਵਿੱਚ ਕੋਈ ਚੰਗੇ ਮਾੜੇ ਕਰਮ ਨਹੀਂ ਕੀਤੇ, ਸੁਖ ਦੁਖ ਸਭ ਪਿਛਲੇ ਜਨਮ ਦੀ ਕਮਾਈ ਹੈ । ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ਸੋ ਜਾਣੈ ਜਿਨਿ ਦਾਤੈ ਦੀਏ॥” (1030)
ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ
ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ (705)   ਪਸ਼ੂ ਪੰਛੀਆਂ ਨੇ ਇਸੇ ਜਨਮ ਵਿੱਚ ਕੋਈ ਚੰਗੇ ਮਾੜੇ ਕਰਮ ਨਹੀਂ ਕੀਤੇ ਹੁੰਦੇ, ਪਿਛਲੇ ਮਨੁੱਖਾ ਜਨਮ ਦੇ ਕੀਤੇ ਦਾ ਹੀ ਫਲ਼ ਪਾਂਦੇ ਹਨ ਜੇ ਪਿਛਲੇ ਜਨਮ ਦੇ ਕਰਮਾਂ ਦਾ ਲੇਖਾ ਨਹੀਂ ਤਾਂ ਮਨੁੱਖ ਨੂੰ ਹੋਰ ਸਾਰੀਆਂ ਜੂਨਾਂ ਦਾ ਸਰਦਾਰ ਕਿਉਂ ਬਣਾਇਆ
ਇਹ ਤਾਂ ਮੈਂ ਵੀ ਮੰਨਦਾ ਹਾਂ ਕਿ ਸਭ ਵਿੱਚ ਉਹ ਇਕ ਵਰਤਦਾ ਹੈ, ਪਰ ਸਾਰਿਆਂ ਵਿੱਚ ਵੱਖ ਵੱਖ ਤਰੀਕੇ ਨਾਲ ਕਿਉਂ ਵਰਤਦਾ ਹੈ ?  ਤੁਸੀਂ ਆਵਾਗਵਣ ਨੂੰ ਅਗਿਆਨਤਾ ਭੁਲੇਖਾ ਦੱਸਦੇ ਹੋ , ਜੇ ਕੋਈ ਵਿਅਕਤੀ ਸਾਰੀ ਉਮਰ ਵਿਕਾਰਾਂ ਵਾਲਾ ਜੀਵਨ ਬਸਰ ਕਰਦਾ ਹੈ ਇਸੇ ਤਰ੍ਹਾਂ ਦੇ ਜੀਵਨ ਵਿੱਚ ਹੀ ਉਹ ਖੁਸ਼ ਹੈ, ਪਰਮਾਤਮਾ ਦੀ ਕੋਈ ਪਰਵਾਹ ਨਹੀਂ ਕਰਦਾ ਤਾਂ ਕੀ ਉਸ ਬਾਰੇ ਪਰਮਾਤਮਾ ਦਾ ਕੋਈ ਨਿਆਉਂ ਹੈ?
ਲੇਖਕ ਜੀ:-- ਜੋ ਵੀ ਇਸ ਬ੍ਰਹਮੰਡ ਵਿੱਚ ਦਿਸ ਰਿਹਾ ਹੈ ਇਸ ਸਭ ਦੀ ਜਰੂਰਤ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਰੇਤ ਦੇ ਕਣ ਤੋਂ ਲੈ ਕੇ ਧਰਤੀ, ਸੂਰਜ, ਚੰਦ੍ਰਮਾ (ਪੁਲਾੜ ਦੇ ਸਾਰੇ ਗ੍ਰਿਹਾਂ) ਤੱਕ ਸਾਰਾ ਕੁਝ ਹੀ ਜਰੂਰੀ ਹੈ ਉਸ ਨੇ ਜੋ ਕੀਤਾ ਹੈ ਚੰਗਾ ਹੀ ਕੀਤਾ ਹੈ
ਮੇਰੇ ਵਿਚਾਰ:-- ਵੀਰ ਜੀ! ਜਰੂਰਤਜੀਵਾਂ ਦੀ ਹੋ ਸਕਦੀ ਹੈ ਪਰ ਜਿਸ ਨੇ ਸਭ ਕੁਝ ਬਣਾਇਆ ਹੈ ਉਸ ਦੀ ਨਹੀਂ ਅਤੇ ਇਹ ਜਰੂਰਤਇੱਕ ਵੱਖਰਾ ਵਿਸ਼ਾ ਹੈ।ਮੇਰਾ ਸਵਾਲ ਹੈ ਕਿ ਹੋਰ ਜੀਵਾਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ ?  ਹੋਰ ਜੀਵਾਂ ਦਾ ਕੀ ਕਸੂਰ ਸੀ? ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ, ਮਨੁੱਖ ਦੀ ਏਨੀ ਤਰਫਦਾਰੀ ਕਿਉਂ  ? ਮਨੁੱਖ ਨੂੰ ਹੋਰ ਜੀਵਾਂ ਨਾਲੋਂ ਵੱਧ ਸਮਝ ਅਤੇ ਸੂਝ-ਬੂਝ ਕਿਉਂ ਬਖਸ਼ੀ ਹੈ ?  ਆਖਿਰ ਤਾਂ ਸਾਰੇ ਜੀਵ ਉਸੇ ਨੇ ਹੀ ਪੈਦਾ ਕੀਤੇ ਹਨ ਅਤੇ ਸਭ ਵਿੱਚ ਉਹ ਇਕ ਹੀ ਵਰਤਦਾ ਹੈ ਤਾਂ ਫੇਰ ਹੋਰ ਜੀਵਾਂ ਨਾਲ ਬੇਇਨਸਾਫੀ ਕਿਉਂ ?  ਕੀ ਉਸ ਦਾ ਨਿਆਉਂ ਸੱਚਾ ਨਹੀਂ?
’, ਪਰਮਾਤਮਾ ਸਭ ਵਿੱਚ ਵਰਤਦਾ ਹੈ, ਠੀਕ ਹੈ, ਪਰ ਕੋਈ ਵਿਅਕਤੀ ਆਰਥਿਕ ਪੱਖੋਂ ਤਕੜਾ ਹੋਣ ਦੇ ਬਾਵਜੂਦ ਕਿਸੇ ਲਈ ਹਮਦਰਦੀ ਨਹੀਂ ਰੱਖਦਾ, ਕਿਸੇ ਗਰੀਬ ਦੀ ਮਦਦ ਕਰਨ ਲਈ ਤਿਆਰ ਨਹੀਂ ਅਤੇ ਕੋਈ ਦੂਸਰਾ ਵਿਅਕਤੀ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ, ਆਪਣਾ ਨੁਕਸਾਨ ਝੱਲ ਕੇ ਵੀ ਕਿਸੇ ਮਜਬੂਰ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ  ਸਭ ਵਿੱਚ ਉਹ ਇਕੋ ਵਰਤਦਾ ਹੈ, ਪਰ ਫੇਰ ਵੀ ਉਹ ਸਭ ਵਿੱਚ ਇੱਕੋ ਜਿਹਾ ਕਿਉਂ ਨਹੀਂ ਵਰਤਦਾ ? ਇਹ ਵਖਰੇਵਾਂ ਕਿਉਂ ਰੱਖਦਾ ਹੈ ?  ਉਹ ਪੱਖ-ਪਾਤ ਕਿਉਂ ਕਰਦਾ ਹੈ ?
ਲੇਖਕ ਜੀ:-- ਪਹਿਲਾਂ ਇਸ ਪੰਗਤੀ ਨੂੰ ਸਮਝਣ ਦੀ ਖੇਚਲ ਕਰੋ
ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ॥(695)
ਮੇਰੇ ਵਿਚਾਰ:-- ਵੀਰ ਜੀ! ਤੁਸੀਂ ਮੁੱਖ ਵਿਸ਼ੇ ਤੋਂ ਖੁੰਝ ਰਹੇ ਹੋ ਮੇਰਾ ਸਵਾਲ ਹੈ-
ਤੁਸੀਂ ਪਿਛਲੇ ਜਨਮ ਦੇ ਕਰਮਾਂ ਨੂੰ ਨਹੀਂ ਮੰਨਦੇ ਇਹ ਠੀਕ ਹੈ ਕਿ ਸਭ ਵਿੱਚ ਉਹ ਇਕ ਵਰਤਾ ਹੈ , ਤਾਂ ਫੇਰ ਉਹ ਸੰਸਾਰ ਦੇ ਸਾਰੇ ਜੀਵਾਂ ਵਿੱਚ ਇੱਕੋ ਜਿਹਾ ਕਿਉਂ ਨਹੀਂ ਵਰਤਦਾ ?  ਕਿਸੇ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾ ਦਿੱਤਾ।ਕਿਸੇ ਨੂੰ ਦੂਸਰੇ ਦੀ ਪਨਿਹਾਰੀ ਬਣਾ ਦਿੱਤਾ   ਕੋਈ ਆਰਥਿਕ ਪੱਖੋਂ ਤਕੜਾ ਹੋਣ ਦੇ ਬਾਵਜੂਦ ਜਰੂਰਤ-ਮੰਦ ਦੀ ਸਹਾਇਤਾ ਕਰਨ ਲਈ ਤਿਆਰ ਨਹੀਂ ਕੋਈ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਆਪਣੀ ਹੈਸੀਅਤ ਤੋਂ ਵੱਧ ਜਰੂਰਤ-ਮੰਦ ਦੀ ਸਹਾਇਤਾ ਕਰਨ ਲਈ ਤਤਪਰ ਰਹਿੰਦਾ ਹੈ। ਫੁਰਮਾਨ ਹੈ-

 ਆਪੇ ਭਾਂਡੇ ਸਜਿਅਨੁ ਆਪੇ ਪੂਰਣੁ ਦੇਇ
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਨਿ ਚੜੇ
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥
-–“ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.