ਖ਼ਾਲਸਾ ਨਿਊਜ਼
ਭਾਰਤ ਮੰਗਤਿਆਂ ਵਾਂਗ ਦੂਸਰੇ ਦੇਸ਼ਾਂ ਤੋਂ ਖਾਣ ਵਾਸਤੇ ਕਣਕ ਮੰਗਵਾਉਂਦਾ ਰਿਹਾ ਹੈ...
Page Visitors: 2490
ਭਾਰਤ ਮੰਗਤਿਆਂ ਵਾਂਗ ਦੂਸਰੇ ਦੇਸ਼ਾਂ ਤੋਂ ਖਾਣ ਵਾਸਤੇ ਕਣਕ ਮੰਗਵਾਉਂਦਾ ਰਿਹਾ ਹੈ...
01.10.2020
ਆਹ ਤਸਵੀਰ 1951 ਵਿੱਚ ਅਮਰੀਕਾ ਵਿੱਚ ਲਈ ਗਈ ਹੈ, ਇੱਥੇ ਇੱਕ ਦਾਨ ਦੀ ਮੁਹਿੰਮ ਇੰਡੀਆ ਵਾਸਤੇ ਚੱਲੀ। ਇਸ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਡੇ ਪੰਜ ਡਾਲਰ ਨਾਲ 100 ਪੌਂਡ ਕਣਕ ਭਾਰਤ ਵਿੱਚ ਇੱਕ ਬੰਦੇ ਦਾ 200 ਦਿਨ ਤੱਕ ਪੇਟ ਭਰ ਸਕਦੀ ਹੈ।
ਮੰਗਤਿਆਂ ਦੇ ਇਸ ਮੁਲਕ ਦਾ ਪੇਟ ਭਰਨ ਲਈ ਪੰਜਾਬ ਦਾ ਕਿਸਾਨ ਅੱਗੇ ਆਇਆ। ਦਿਨ ਰਾਤ ਖੇਤਾਂ ਵਿੱਚ ਮਿਹਨਤ ਕੀਤੀ ਵੱਧ ਤੋਂ ਵੱਧ ਲੋਕਾਂ ਦਾ ਪੇਟ ਭਰਨ ਲਈ, ਝਾੜ ਵਧਾਉਣ ਲਈ ਆਪਣੀ ਮਿੱਟੀ 'ਤੇ ਪਾਣੀ ਵਿੱਚ ਜ਼ਹਿਰ ਘੋਲ ਲਿਆ ! ਅੱਜ ਇਹ ਨਾਸ਼ੁਕਰੇ ਓਸੇ ਅੰਨਦਾਤੇ ਨੂੰ ਭੁੱਖੇ ਮਾਰਨ ਦੀਆਂ ਸਕੀਮਾਂ ਬਣਾ ਰਹੇ ਨੇ!
ਪਰ ਯਾਦ ਰੱਖਿਓ ਕਿਸਾਨ ਭੁੱਖਾ ਨਹੀਂ ਮਰਦਾ, ਉਹ ਤਾਂ ਝੋਨਾ ਬੀਜਣਾ ਬੰਦ ਕਰਕੇ ਆਪਣੇ ਖਾਣ ਜੋਗਾ ਅੰਨ ਤੇ ਦਾਲਾਂ ਸਬਜ਼ੀਆਂ ਉਗਾ ਹੀ ਲਊ, ਵਿਤ ਮੁਤਾਬਿਕ ਆਪਣੀਆਂ ਲੋੜਾਂ ਵੀ ਘਟਾ ਲਊ ਪਰ ਕਿਤੇ ਤੁਹਾਡੇ ਉੱਤੇ ਠੂਠਾ ਫੜਕੇ ਮੰਗਣ ਵਾਲਾ ਸਮਾਂ ਫ਼ੇਰ ਨਾ ਆਜੇ ਮੁੜਕੇ।