ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਮਨ ਦਾ ਮੁਗਾਲਤਾ , ਜਾਂ ਕੁਝ ਹੋਰ
ਮਿਤੀ 27 ਜੁਲਾਈ 2013 ਨੂੰ ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਇਕ ਲੇਖ " ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਨੂੰ ਗੁਰੂ ਸਥਾਪਿਤ ਕਰਨ ਦੀਆਂ ਕੁਟਿਲ ਨਾਟਕੀ ਚਾਲਾਂ" ਖਾਲਸਾ ਨਿਉਜ ਤੇ ਪੜ੍ਹਿਆ । ਫੌਰੀ ਤੌਰ ਤੇ ਤਾਂ ਇਹ ਲੇਖ ਗਿਆਨ ਦੇਂਣ ਵਾਲਾ ਲੱਗਾ, ਲੇਕਿਨ ਇਸ ਲੇਖ ਦਾ ਅਖੀਰਲਾ ਪਹਿਰਾ ਪੜ੍ਹ ਕੇ ਬਹੁਤ ਹੀ ਹੈਰਾਨਗੀ ਅਤੇ ਮਲਾਲ ਹੋਇਆ ਕਿ ਗਿਆਨੀ ਜੀ ਵਰਗਾ ਜਾਗਰੂਕ ਅਖਵਾਉਣ ਵਾਲਾ ਇਕ ਸੁਚੇਤ ਸਿੱਖ ਵੀ ਹੱਲੀ ਅਪਣੇ ਮੰਨ ਵਿੱਚ ਇਹ ਮੁਗਾਲਤਾ ਪਾਲੀ ਬੈਠਾ ਹੈ ਕਿ ਅਕਾਲ ਤਖਤ ਤੇ ਕਾਬਿਜ ਕੁਜ "ਸਿਆਸੀ ਮੁਹਰੇ" ਅਖੌਤੀ ਦਸਮ ਗ੍ਰੰਥ ਵਰਗੇ ਭਖਦੇ ਮੁੱਦੇ ਨੂੰ ਹਲ ਕਰ ਦੇਣਗੇ । ਗਿਆਨੀ ਜੀ ਇਸ ਲੇਖ ਵਿੱਚ ਲਿਖਦੇ ਹਨ ਕਿ -
"...........ਇਸ ਵਿਸ਼ੇ ਸਬੰਧੀ ਵਿਦਵਾਨ ਸੱਜਣਾ ਤੇ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਵਿਸ਼ੇਸ਼ ਪਤਰ ਲਿਖਣੇ ਚਾਹੀਦੇ ਹਨ ਅਤੇ ਮਿਲ ਕੇ ਗੱਲਬਾਤ ਵੀ ਕਰਨੀ ਚਾਹੀਦੀ ਹੈ ।......."ਗਿਆਨੀ ਜੀ ਨੇ ਦੂਜਿਆਂ ਨੂੰ ਤਾਂ ਇਹ ਸਲਾਹ ਸਹਿਜੇ ਹੀ ਦੇ ਦਿੱਤੀ ਹੈ ਕਿ ਸਾਰੇ ਇਸ ਵਿਸ਼ੈ ਤੇ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਨੂੰ ਪੱਤਰ ਲਿਖਣ, ਲੇਕਿਨ ਸ਼ਾਇਦ ਆਪ ਕਦੀ ਵੀ ਇਨਾਂ ਨੂੰ ਕੋਈ ਖੱਤ ਇਸ ਬਾਰੇ ਨਹੀ ਲਿਖਿਆ ਹੋਣਾਂ । ਇਸੇ ਲਈ ਇਹ ਮੁਗਾਲਤਾ ਪਾਲ ਲਿਆ ਹੈ ਕਿ ਪੱਤਰ ਲਿਖਣ ਨਾਲ, ਇਹ ਲੋਗ ਇਸ ਮੁੱਦੇ ਨੂੰ ਹਲ ਕਰ ਸਕਦੇ ਹਨ। ਦਾਸ ਇਨਾਂ ਨੂੰ 2006 ਤੋਂ ਲੈ ਕੇ 2008 ਤਕ ਇਸ ਮੁੱਦੇ ਤੇ ਲਗਾਤਾਰ ਪੱਤਰ ਲਿੱਖਦਾ ਰਿਹਾ ਹੈ, ਜਿਸਦੇ ਸੱਤ ਰਿਮਾਈਡਰ ਮੇਰੇ ਕੋਲ ਅੱਜ ਵੀ ਮੌਜੂਦ ਹਨ। ਇਨਾਂ ਨੇ , ਕਿਸੇ ਇਕ ਵੀ ਖੱਤ ਦਾ ਕੋਈ ਮਾਕੂਲ ਜਵਾਬ ਨਹੀ ਦਿਤਾ, ਮੁੱਦੇ ਨੂੰ ਹੱਲ ਕਰਨਾਂ ਤਾਂ ਦੂਰ ਦੀ ਗਲ ਹੈ । ਇਨਾਂ ਖਤਾ ਤੋਂ ਅਲਾਵਾਂ ਇਸ ਬੰਦੇ ਨਾਲ, ਇਸ ਦੀ ਕਾਨਪੁਰ ਫੇਰੀ ਦੇ ਦੌਰਾਨ ਅੱਧਾ ਘੰਟਾ , ਭਰੀ ਸੰਗਤ ਵਿੱਚ ਸਵਾਲਾਂ ਦਾ ਸਿਲਸਿਲਾ ਚਲਦਾ ਰਿਹਾ , ਲੇਕਿਨ ਇਸਨੇ ਸਾਡੀ ਇਕ ਗੱਲ ਦਾ ਵੀ ਜਵਾਬ ਨਹੀ ਦਿਤਾ । ਇਹ ਸਿਰਫ ਇਹ ਹੀ ਕਹਿੰਦਾ ਰਿਹਾ ਕਿ "ਅਕਾਲ ਤਖਤ ਤੇ ਆ ਜਾਉ ! ਤੁਹਾਨੂੰ ਸਾਰੇ ਜਵਾਬ ਦਿਤੇ ਜਾਂਣ ਗੇ।ਗਿਆਨੀ ਜੀ ਅਗੇ ਲਿਖਦੇ ਹਨ-
"........ਕਿਉਂਕਿ, ਸਾਡੇ ਕੋਲ ਇਸ ਮਸਲੇ ਦੇ ਹੱਲ ਲਈ ਹੋਰ ਕੋਈ ਥਾਂ ਤੇ ਚਾਰਾ ਨਹੀਂ ਹੈ ।......" ਇਹੀ ਕਾਰਣ ਹੈ ਕਿ ਗੁੱਸੇ ਤੇ ਨਿਰਾਸ਼ਤਾ ਦੇ ਆਲਮ ਵਿੱਚ ਗੁਆਚੇ ਜਿਹੜੇ ਸਾਡੇ ਵੀਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਬੰਦਕ ਸਿਰਦਾਰੀ ਦੀ ਸ਼ਾਨ ਤੋਂ ਵੀ ਮਨੁਕਰ ਹੋ ਰਹੇ ਹਨ ।......."
ਗਿਆਨੀ ਜੀ, ਆਪ ਜੀ ਦੀ ਇਹ ਗਲ ਸੁਣ ਕੇ ਤਾਂ ਬਹੁਤ ਹੀ ਹੈਰਾਨਗੀ ਹੋਈ ਕਿ "ਇਸ ਮਸਲੇ ਦੇ ਹੱਲ ਲਈ ਕੌਮ ਕੋਲ ਹੋਰ ਕੋਈ ਥਾਂ ਤੇ ਚਾਰਾ ਨਹੀਂ ਹੈ "। ਜੇ ਸਿੱਖਾਂ ਕੋਲ ਉਸ ਬੰਦੇ ਦੇ ਕੋਲ ਜਾਂਣ ਤੋਂ ਅਲਾਵਾ ਹੋਰ ਕੋਈ ਚਾਰਾ ਨਹੀ....." ਤਾਂ ਸਾਨੂੰ ਸਿੱਖ ਅਖਵਾਉਣ ਦਾ ਹੀ ਕੋਈ ਹਕ ਨਹੀ।
ਜਿਸ ਬੰਦੇ ਦੇ ਕੰਨਾ ਵਿੱਚ , ਸਿਆਸਤ ਦਾਨਾਂ ਨੇ ਸ਼ੌਹਰਤ ਅਤੇ ਦੌਲਤ ਦਾ ਸਿੱਕਾ ਢਾਲ ਕੇ ਉਸਨੂੰ ਬੋਲਾ , ਬਹਿਰਾ ਅਤੇ ਅੰਧ੍ਹਾ ਕਰ ਦਿਤਾ ਹੋਵੇ । ਜਿਸ ਨੂੰ ਦੌਲਤ ਦੀ ਖਨ ਖਨ ਦੀ ਅਵਾਜ ਤੋਂ ਅਲਾਵਾ ਕੁਝ ਵੀ ਸੁਨਾਈ ਨਾਂ ਦਿੰਦਾ ਹੋਵੇ, ਉਸਨੇ ਤੁਹਾਡੀ ਗੱਲ ਕੀ ਸੁਨਣੀ ਅਤੇ ਹਲ ਕਰਣੀ ਹੈ ? ਗਿਆਨੀ ਜੀ ਇਸੇ ਪਹਿਰੇ ਵਿੱਚ ਜੋ ਕੁਝ ਆਪ ਜੀ ਨੇ ਅੱਗੇ ਲਿਖਿਆ ਹੈ ਉਸ ਦੀ ਉੱਮੀਦ ਤਾਂ ਆਪ ਜੀ ਵਰਗੇ ਵਿਦਵਾਨ ਕੋਲੋਂ ਉੱਕਾ ਹੀ ਨਹੀ ਸੀ।ਗਿਆਨੀ ਜੀ ਅੱਗੇ ਲਿਖਦੇ ਹਨ ਕਿ -
"........ਇਹੀ ਕਾਰਣ ਹੈ ਕਿ ਗੁੱਸੇ ਤੇ ਨਿਰਾਸ਼ਤਾ ਦੇ ਆਲਮ ਵਿੱਚ ਗੁਆਚੇ ਜਿਹੜੇ ਸਾਡੇ ਵੀਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਬੰਦਕ ਸਿਰਦਾਰੀ ਦੀ ਸ਼ਾਨ ਤੋਂ ਵੀ ਮਨੁਕਰ ਹੋ ਰਹੇ ਹਨ । ਉਨ੍ਹਾਂ ਨੂੰ ਵੀ ਕੌਮੀ ਮਸਲਿਆਂ ਨਾਲ ਸਬੰਧਤ ਸੁਆਲ ਪੁੱਛਣ ਵਾਸਤੇ ਅਖ਼ੀਰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਸੰਬੋਧਨ ਹੋਣਾ ਪੈਂਦਾ ਹੈ ।......."
ਗਿਆਨੀ ਜੀ, ਇਕ ਗੁਰੂ ਦਾ ਸਿੱਖ ਬਿਨਾਂ ਕਾਰਣ , ਨਾਂ ਤਾਂ ਗੁੱਸੇ ਵਿੱਚ ਆਂਉਦਾ ਹੈ , ਅਤੇ ਨਾਂ ਹੀ ਨਿਰਾਸ਼ ਹੂੰਦਾ ਹੇ। ਉਹ ਤਾਂ ਅਪਣੇ ਟੀਚੇ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਅਕਲਾ ਤਖਤ ਸਿੱਖੀ ਦੀ ਵਖਰੀ ਹੋਂਦ, ਪ੍ਰਭੂਸੱਤਾ ਅਤੇ ਸੰਪੂਰਣਤਾ ਦਾ ਪ੍ਰਤੀਕ ਰਿਹਾ ਹੈ। ਜਿਸ ਦੀ ਅਸਮਤ ਅਤੇ ਰੁਤਬੇ ਨੂੰ "ਜਾਲ੍ਹੀ ਕੂੜਨਾਮੇ" ਜਾਰੀ ਕਰ ਕਰ ਕੇ ਤੁਹਾਡੇ ਇਨਾਂ ਅਖੌਤੀ "ਜੱਥੇਬੰਦਕ ਸਿਰਦਾਰਾਂ" ਨੇ ਹਮੇਸ਼ਾ ਹੀ ਰੋਲਿਆ ਹੇ। ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਨ ਵਾਲੇ , ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਿਤ ਕਰਦਿਆਂ , ਕੂੜ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਸਾਬਿਤ ਕਰਨ ਵਾਲੇ , ਇਕ ਮਾਮੂਲੀ ਜਹੇ ਥਾਨੇਦਾਰ ਨੂੰ "ਸਿੱਖਾਂ ਨੂੰ ਜੁੱਤੀਆਂ ਮਾਰਨ" ਦਾ ਹੁਕਮ ਦੇਣ ਵਾਲੇ ਇਸ "ਸਿਆਸੀ ਮੁਹਰੇ" ਨੂੰ ਤੁਸੀ "ਜੱਥੇਬੰਦਕ ਸਿਰਦਾਰ" ਦੀ ਉਪਾਧੀ ਦੇ ਰਹੇ ਹੋ ? ਤੁਹਾਡੀ ਵਿਦਵਤਾ ਅਤੇ ਗਿਆਨ ਦੀ ਇਹ ਕੇੜ੍ਹੀ ਪਰਿਭਾਸ਼ਾ ਹੈ, ਇਸ ਦੀ ਸਮਝ ਨਹੀ ਲਗ ਰਹੀ।
ਇਕ ਸਿੱਖ ਨੂੰ ਤਾਂ ਅਪਣੇ ਗੁਰੂ ਰੂਪੀ " ਜੱਥੇਦਾਰ" ਕੋਲੋ "ਸਿਰਦਾਰੀ" ਮਿਲਦੀ ਹੈ ਅਤੇ "ਸਰਬਤ ਖਾਲਸੇ ਵਾਲੀ ਜੱਥੇਬੰਦੀ" ਨੂੰ ਹੀ ਕੌਮੀ ਫੈਸਲਿਆ ਦਾ ਹੱਕ ਪ੍ਰਾਪਤ ਹੈ। ਤੁਸੀ ਇਨਾਂ ਸਿਆਸਤਦਾਨਾਂ ਦੇ ਟੁਕੜਬੋਚਾਂ ਨੂੰ ਕਿਸ ਅਧਾਰ ਤੇ "ਜੰਥੇਬੰਦਕ ਸਿਰਦਾਰ" ਐਲਾਨ ਰਹੇ ਹੋ ? ਤੁਸੀ ਅਗੇ ਲਿਖਿਆ ਹੈ ਕਿ-
ਉਨ੍ਹਾਂ ਨੂੰ ਵੀ ਕੌਮੀ ਮਸਲਿਆਂ ਨਾਲ ਸਬੰਧਤ ਸੁਆਲ ਪੁੱਛਣ ਵਾਸਤੇ ਅਖ਼ੀਰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਸੰਬੋਧਨ ਹੋਣਾ ਪੈਂਦਾ ਹੈ ।......."
ਗਿਆਨੀ ਜੀ, ਸਵਾਲ ਤਾਂ ਇਕ ਜੱਜ ਵੀ ਕਾਤਿਲ ਕੋਲੋਂ ਪੁਛਦਾ ਹੈ, ਕੀ ਉਹ ਜੱਜ ਕਾਤਿਲ ਅਗੇ ਸਮਰਪਣ ਕਰ ਦੇਂਦਾ ਹੈ ? , ਜਾਂ ਸਵਾਲ ਕਰਣ ਲਈ ਜੱਜ ਨੂੰ , ਉਸ ਕਾਤਿਲ ਅਗੇ ਸੰਬੋਧਨ ਹੋਣਾਂ ਪੈਂਦਾ ਹੈ ? ਸਿੱਖੀ ਵਿੱਚ , ਕੌਮ ਅਤੇ ਪੰਥ ਦੇ ਉਹ ਪਾਂਧੀਆਂ ਦੀ ਜੱਥੇਬੰਦੀ ਹੀ ਜੱਜ ਹੈ , ਜੋ ਸਿੱਖ ਸਿਧਾਂਤਾਂ ਉਤੇ , ਹਰ ਵੇਲੇ ਜਾਗ੍ਰਤ ਅਤੇ ਸੁਚੇਤ ਹੋ ਕੇ ਪਹਿਰਾ ਦੇਂਦੀ ਰਹਿੰਦੀ ਹੈ । ਇਨਾਂ ਬੁਰਛਾਗਰਦਾਂ ਅਗੇ ਤਾਂ ਉਹ ਸੰਬੋਧਨ ਹੂੰਦੇ ਹਨ ,ਜਿਨਾਂ ਨੂੰ ਇਨਾਂ ਦੀ ਦਰਕਾਰ ਹੂੰਦੀ ਹੈ, ਜਿਨਾਂ ਨੇ ਇਨਾਂ ਦੇ ਅਗੇ ਲੰਮੇ ਪੈ ਕੇ ,ਇਨਾਂ ਦੇ ਸਕਤਰੇਤ ਵਿੱਚ ਪੇਸ਼ ਹੋ ਕੇ , ਅਪਣਾਂ ਢਿੱਡ ਪਾਲਨਾਂ ਹੂੰਦਾ ਹੈ। ਅਪਣੀਆ ਸੀ.ਡੀਆਂ ਅਤੇ ਕਿਤਾਬਾਂ ਰਿਲੀਜ ਕਰਵਾਉਣੀਆਂ ਹੂੰਦੀਆਂ ਨੇ ।ਯਾਦ ਕਰੋ ਆਸ਼ਟ੍ਰੇਲਿਆ ਵਾਲੀ ਉਹ ਸੀ.ਡੀ ! ਜਿਸਨੂੰ ਰਿਲੀਜ ਕਰਵਾਉਣ ਲਈ ਤੁਸੀ ਵੀ ਇਸੇ ਬੁਰਚਾਗਰਦ ਕੋਲ, ਸਕਤੱਰੇਤ" ਵਾਲੀ ਕਾਲੀ ਕੋਠਰੀ ਵਿੱਚ ਗਏ ਸੀ। ਕਿਤੇ ਇਸ ਗੱਲ ਨੂੰ ਜਸਟੀਫਾਈ ਕਰਨ ਲਈ ਹੀ ਤਾਂ ਤੁਸੀ ਇਨਾਂ ਨੂੰ "ਜੰਥੇਬੰਦਕ ਸਿਰਦਾਰ " ਦੀ ਉਪਾਧੀ ਤਾਂ ਨਹੀ ਦਿੱਤੀ ?
ਗਿਆਨੀ ਜੀ ਅੱਗੇ ਲਿਖਦੇ ਹਨ-
"......... ਸਿੱਖ ਮਾਨਸਕਿਤਾ ਤੇ ਸੱਤਾਧਾਰੀ ਤਾਣੇ-ਬਾਣੇ ਨੂੰ ਧਿਆਨ ਵਿੱਚ ਰਖਦਿਆਂ ਬਦਕਲਾਮੀ ਤੇ ਕੰਮਪਿਊਟਰੀ ਬੰਬਾਂ ਨਾਲ ਪ੍ਰਾਪਤੀ ਦੀ ਥਾਂ ਹੋਰ ਨੁਕਸਾਨ ਹੋ ਸਕਦਾ ਹੈ । ਕੋਈ ਵੀ ਸਘੰਰਸ਼ ਕਿਸੇ ਇੱਕ ਪੈਂਤੜੇ ਨਾਲ ਜਿਤਣਾ ਅਸੰਭਵ ਹੁੰਦਾ ਹੈ ।
ਗਿਆਨੀ ਜੀ ਲਗਦਾ ਹੈ ਤੁਸੀ ਹੱਲੀ ਵੀ ਕਿਸੇ ਪੁਰਾਨੀ ਦੁਨੀਆਂ ਵਿੱਚ ਰਹਿੰਦੇ ਹੋ। ਕੰਪਯੂਟਰ ਅਤੇ ਇੰਟਰਨੇਟ ਹੀ ਇਕ ਐਸਾ ਮਾਧਿਅਮ ਹੈ, ਜੋ ਸਿੱਖਾਂ ਨੂੰ ਬਹੁਤ ਤੇਜੀ ਨਾਲ ਸੁਚੇਤ ਅਤੇ ਅਵੇਅਰ ਕਰ ਰਿਹਾ ਹੈ।ਕੰਪਯੂਟਰ ਦੇ ਕਾਰਣ ਹੀ ਅੱਜ ਆਪ ਜੀ ਦਾ ਇਹ ਲੇਖ ਕੌਮ ਤਕ ਪੁਜਿਆ ਅਤੇ ਇਸ ਦਾ ਜਵਾਬ ਤੁਹਾਨੂੰ ਦੂਜੇ ਹੀ ਦਿਨ ਮਿਲ ਰਿਹਾ ਹੈ, ਵਰਨਾਂ ਤੁਸੀ ਇਕ ਸਾਲ ਕਿਤਾਬ ਲਿਖਦੇ ਰਹਿੰਦੇ ਅਤੇ ਉਹ ਕਿਤਾਬ ਛੱਪਦੀ ਤਾਂ ਹੀ ਤੁਹਾਡੇ ਵਿਚਾਰ ਪਾਠਕਾਂ ਤਕ ਪੁਜਣੇ ਸਨ। ਅੱਜ ਇੰਟਰਨੇਟ ਕਰਕੇ ਹੀ ਅਮਰੀਕਾ, ਜਰਮਨ, ਕਨੇਡਾ ਆਦਿਕ ਦੇਸ਼ਾਂ ਵਿੱਚ ਬੈਠਾ ਸਿੱਖ ਇਕ ਦੂਜੇ ਨੂੰ ਜਾਂਣ ਰਿਹਾ ਹੈ, ਇਕ ਦੂਜੇ ਨੂੰ ਸਮਝ ਰਿਹਾ ਹੈ।ਇਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਿਹਾ ਹੈ। ਇਹ "ਕੰਮਪਿਊਟਰੀ ਬੰਬ" ਹੀ ਕੌਮ ਨੂੰ ਮੁੜ ਸੁਰਜੀਤ ਕਰਨ ਦਾ ਕਾਰਣ ਬਣੇਗਾ।ਕਿਸੇ ਨਵੀਂ, ਤੇਜ ਅਤੇ ਆਧੁਨਿਕ ਤਕਨੀਕ ਨੂੰ ਵਰਤਨਾਂ ਕੋਈ ਮਾੜੀ ਗੱਲ ਨਹੀ ਹੈ।
ਗਿਆਨੀ ਜੀ ਕਿਸੇ ਮੁਹਿਮ, ਕਿਸੇ ਲਹਿਰ ਦਾ ਹਿੱਸਾ ਬਣ ਸਕਦੇ ਹੋ ਤੇ ਬਣੋ , ਇਨਾਂ ਸਿਆਸੀ ਮੁਹਰਿਆ ਨੂੰ "ਜਥੇਬੰਦਕ ਸਿਰਦਾਰੀਆਂ" ਨਾਂ ਵੰਡੋ ! ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ
ਇੰਦਰਜੀਤ ਸਿੰਘ, ਕਾਨਪੁਰ