ਸਕਤਰੇਤ ਵਿਚ ਫੈਸਲੇ ਇਕ ਪਾਸੜ ਹੀ ਹੂੰਦੇ ਹਨ, ਵੀਰ ਜੀ ...
..ਅਤੇ ਬਹੁਤੇ ਪੰਥ ਦਰਦੀਆਂ ਦੇ ਵਿਰੁਧ ਹੀ ਹੂੰਦੇ ਹਨ.......
ਵੀਰ ਤਰਸੇਮ ਸਿੰਘ ਜੀ,
ਗੁਰੂ ਫਤਿਹ ਪਰਵਾਨ ਕਰਨੀ ਜੀ।
ਆਪ ਜੀ ਨੇ ਕਹਿਆ ਹੈ ਕਿ ਸਰਨਾਂ ਬਾਰੇ 'ਅਕਾਲ ਤਖਤ ਦਾ ਫੈਸਲਾ" ਇਕ ਪਾਸੜ ਹੋਇਆ ਹੈ । ..........ਬੇਕਸੂਰ ਹੋਣ ਦੇ ਬਾਵਜੂਦ ਸਰਦਾਰ ਸਰਨਾਂ ਨੂੰ ਤਨਖਾਹ ਲਾਉਣਾਂ ਸਿੱਖ ਧਰਮ ਵਿੱਚ ਸਿਆਸੀ ਦਖਲਅੰਦਾਜੀ ਦੀ ਪ੍ਰਤਖ ਮਿਸਾਲ ਹੈ.............. ।
ਵੀਰ ਤਰਸੇਮ ਸਿੰਘ ਜੀ, ਸਰਨਾਂ ਕਮੇਟੀ ਵਿੱਚ ਇਕ ਤੁਸੀ ਹੀ ਇਹੋ ਜਹੇ ਵਿਦਵਾਨ ਸਿੱਖ ਹੋ ਜਿਨਾਂ ਨੂੰ ਸਿੱਖ ਮਸਲਿਆਂ ਅਤੇ ਗੁਰਮਤਿ ਦੀ ਪੂਰੀ ਅਤੇ ਸਟੀਕ ਸੂਝ ਹੈ । ਫਿਰ ਵੀ ਤੁਸੀ ਇਹੋ ਜਹਿਆ ਬਿਆਨ ਦਿਤਾ ਹੈ ?
ਜੇ ਸਰਨਾਂ ਭਰਾ ਬੇ ਕਸੂਰ ਹਨ , ਤਾਂ ਫਿਰ ਉਨਾਂ ਨੂੰ ਇਨਾਂ ਬੁਰਛਾਗਰਦਾਂ ਕੋਲ ਜਾਂਣ ਦੀ ਕੀ ਜਰੂਰਤ ਸੀ ? ਘਟੋ ਘੱਟ ਦਸ ਵਾਰ ਸਰਨਾਂ ਭਰਾ ਇਸ "ਕਾਲਕੋਠਰੀ" ਦੀ ਹਵਾ ਖਾ ਚੁਕੇ ਹਨ.......ਫਿਰ ਉੱਥੇ ਕੀ ਲੈਣ ਤੁਰ ਪੈਂਦੇ ਹਨ ? ...........ਦੂਜਾ ਜੇ ਸਰਨਾਂ ਭਰਾ , ਅਕਾਲ ਤਖਤ ਦਾ ਸਤਕਾਰ ਕਰਦੇ ਹਨ , ਤਾਂ ਅਕਾਲ ਤਖਤ ਤੇ ਪੇਸ਼ ਹੋਂਣ ਦੀ ਬਜਾਇ ......ਉਨਾਂ ਦੀ ਬਣਾਈ "ਕਾਲ ਕੋਠਰੀ" ਵਿੱਚ ਕਿਉ ਜਾਂਦੇ ਹਨ ?......... ਤੀਜਾ ਤੁਹਾਨੂੰ ਇਨਾਂ ਬੁਰਛਾ ਗਰਦਾ ਦੇ ਫੈਸਲੇ ਵਿੱਚ ਸਿਆਸੀ ਦਖਲਅੰਦਾਜੀ ਦੀ ਬਦਬੂ "ਹੁਣ" ਆਈ ਹੈ ......ਜੱਦ ਕਿ ਸਿਆਸਤ ਦੀ ਕਤਲ ਕੀਤੀ ਹੋਈ "ਧਾਰਮਿਕ ਵਿਵਸਥਾ" ਦੀ ਇਹ ਸੜੀ ਹੋਈ ਲਾਸ਼ ਤਾਂ ਪਿਛਲੇ ਦੋ ਦਹਾਕਿਆਂ ਤੋਂ ਸੜਾਂਧ ਮਾਰ ਰਹੀ ਹੈ, ਜਿਸ ਦੀ ਬਦਬੂ ਦੇਸ਼ ਵਿਦੇਸ਼ ਤਕ ਪਹੂੰਚ ਚੁਕੀ ਹੈ , ਤੁਹਾਨੂੰ ਇਸ ਬ੍ਰਾਹਮਣੀ ਵਿਵਸਥਾ ਵਿਚੋ ਬਦਬੂ ਹੁਣ ਆਈ ਹੈ ?
.......ਕੀ ਤੁਹਾਡੇ ਵਰਗੇ ਗੁਰਮਤਿ ਦੇ ਸੂਝਵਾਨ ਬੁੱਧੀਜੀਵੀ ਸਿੱਖ ਨੂੰ ਵੀ ਇਹ ਚੇਤੇ ਦੁਆਣ ਦੀ ਲੋੜ ਹੈ ਕਿ ....ਅਕਾਲ ਤਖਤ ਦਾ ਮੌਜੂਦਾ ਹੇਡ ਗ੍ਰੰਥੀ ਉਹੀ ਫੈਸਲੇ , ਅਕਾਲ ਤਖਤ ਦੀ ਮੁਹਰ ਥੱਲੇ ਕਰਦਾ ਹੈ, ਜਿਸਦਾ ਹੁਕਮ ਉਸ ਨੂੰ, ਉਸ ਦਾ "ਆਕਾ" ਧੁਰੋਂ ਭੇਜਦਾ ਹੈ...........ਇਹ ਫੈਸਲੇ ਉਸਦਾ "ਆਕਾ" ਕਰਦਾ ਹੈ, "ਅਕਾਲ ਤਖਤ" ਨਹੀ........ਇਨਾਂ ਫੈਸਲਿਆਂ ਨੂੰ ਦੂਜੇ ਸਿੱਖਾਂ ਵਾਂਗ, ਜੇ ਤੁਸੀ ਵੀ "ਅਕਾਲ ਤਖਤ ਦਾ ਫੈਸਲਾ" ਕਹਿਣ ਲੱਗ ਪਵੋਗੇ , ਤਾਂ ਅਕਾਲ ਤਖਤ ਦਾ ਰੋਲਿਆ ਗਇਆ ਸਤਕਾਰ ਅਤੇ ਰੁਤਬਾ ਮੁੜ ਵਾਪਸ ਕੌਣ ਲਿਆਵੇਗਾ ?
ਬਹੁਤ ਜਲਦੀ ਤੁਸੀ ਇਨਾਂ ਗੱਲਾਂ ਨੂੰ ਕਿਵੇਂ ਭੁਲਾ ਦਿਤਾ ਵੀਰ ਜੀ ! ਕਿ ...........ਸਕਤਰੇਤ ਵਿਚ ਫੈਸਲੇ ਇਕ ਪਾਸੜ ਹੀ ਹੂੰਦੇ ਹਨ, .....ਅਤੇ ਬਹੁਤੇ ਪੰਥ ਦਰਦੀਆਂ ਦੇ ਵਿਰੁਧ ਹੀ ਹੂੰਦੇ ਹਨ........ਤੁਸੀ ਕੀ ਸਮਝਦੇ ਹੋ, ਕਿ .....ਸ਼ਿਵ ਲਿੰਗ ਦੀ ਪੂਜਾ ਕਰਨ ਵਾਲੀ, ਜਗਰਾਤਿਆਂ ਵਿੱਚ ਦੇਵੀ ਦੀ ਮੂਰਤੀ ਅੱਗੇ ਪੂਜਾ ਕਰਨ ਵਾਲਿਆਂ, ਹਵਨ ਕਰਨ ਵਾਲੇ ਭੇਖ ਧਾਰੀਆਂ, ਸੌਦਾ ਸ਼ਾਧ ਦੇ ਡੇਰੇ ਤੇ ਮੰਗਤੇ ਬਣ ਕੇ ਵੋਟਾਂ ਮੰਗਣ ਵਾਲੇ ਅਤੇ ਆਸ਼ੂਤੋਸ਼ ਦੇ ਪੈਰਾਂ ਵਿੱਚ ਬਹਿਣ ਵਾਲੇ ਸਿੱਖੀ ਭੇਖ ਵਿੱਚ ਵਿਚਰ ਰਹੇ ਸਿਆਸਤ ਦਾਨਾਂ ਨੂੰ, ਗੁਰਬਚਨ ਸਿੰਘ "ਸਕੱਤਰੇਤ" ਵਿਚ ਬੁਲਾਏਗਾ ਅਤੇ ਤਨਖਾਹ ਲਾਏਗਾ ? ...........ਇਨਾਂ ਨੂੰ ਤਾਂ ਉਹ "ਫਖਰੇ ਕੌਮ " ਦੇ ਅਵਾਰਡ ਦੇਣ ਲਈ ਅਤੇ ਅਕਾਲ ਤਖਤ ਦੇ ਸਤਕਾਰ ਨੂੰ ਰੋਲਣ ਲਈ ਉਥੇ ਬੈਠਾ ਹੈ ?........ ਕੀ ਇਹ ਸਾਰੀਆਂ ਗੱਲਾਂ ਤੁਹਾਡੇ ਵਰਗੇ ਜਾਗਰੂਕ ਸਿੱਖ ਨੂੰ ਵੀ ਸਮਝਾਉਣ ਦੀ ਜਰੂਰਤ ਹੈ ?
ਵੀਰ ਜੀ ਇਨਾਂ ਸਾਰੀਆਂ ਗੱਲਾਂ ਤੋਂ ਤੁਸੀ ਪੂਰੀ ਤਰ੍ਹਾਂ ਵਾਕਿਫ ਹੋ, ਫਿਰ ਵੀ ਤੁਸੀ ਸਰਨਾਂ ਭਰਾਵਾਂ ਨੂੰ ਅੱਜ ਤਕ ਇਹ ਨਹੀ ਸਮਝਾ ਸਕੇ , ਕਿ ਇਨਾਂ ਸਿਆਸੀ ਮੁਹਰਿਆ ਨੂੰ ਮੱਥਾ ਟੇਕਣਾਂ ਬੰਦ ਕਰੋ,...... ਇਨਾਂ ਦੇ ਜਾਰੀ ਕੀਤੇ "ਕੂੜਨਾਮਿਆਂ" ਨੂੰ "ਅਕਾਲ ਤਖਤ ਦਾ ਫੈਸਲਾ" ਕਹਿ ਕੇ ਅਕਾਲ ਤਖਤ ਦੇ ਰੁਤਬੇ ਨੂੰ ਹੋਰ ਨੀਵਾਂ ਨਾਂ ਕਰੋ ....... ਅਤੇ ਪੰਥ ਦਰਦੀਆ ਦਾ ਇਕੱਠ ਕਰਕੇ , ਇਨਾਂ ਦੇ ਖਿਲਾਫ ਮੋਰਚਾ ਖੋਲ ਕੇ ਅਪਣਾਂ ਇਕ ਨਵਾਂ ਜਨ ਸਮਰਥਨ ਤਿਆਰ ਕਰੋ ....ਉਸ ਕਾਲ ਕੋਠਰੀ ਵਿੱਚੋਂ ਸਰਨਿਆ ਨੂੰ ਦਿੱਲੀ ਦੀ ਗੱਦੀ ਨਹੀ ਜੇ ਮਿਲਣੀ.....ਉਨਾਂ ਸਿਆਸੀ ਮੁਹਰਿਆ ਨੇ ਸਰਨਿਆਂ ਨੂੰ ਇਨਾਂ ਨਮੋਸ਼ ਕਰ ਦੇਣਾਂ ਹੈ, ਕਿ ਉਹ ਸਿਆਸਤ ਜੋਗੇ ਵੀ ਨਹੀ ਰਹਿਣੇ.........ਇਹ ਸਾਰੀਆ ਗੱਲਾਂ ਆਪ ਚੰਗੀ ਤਰ੍ਸਹਾਂ ਮਝਦੇ ਹੋ.......ਦਾਸ ਤਾਂ ਸਿਰਫ ਆਪ ਜੀ ਨੂੰ ਚੇਤਾ ਹੀ ਦੁਆ ਰਿਹਾ ਹੈ। ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਆਪਜੀ ਦਾ
ਇੰਦਰਜੀਤ ਸਿੰਘ, ਕਾਨਪੁਰ