ਖ਼ਬਰਾਂ
ਕੈਨੇਡਾ : ਸੜਕ ਹਾਦਸੇ ‘ਚ ਦੋ ਪੰਜਾਬੀ ਵਿਦਿਆਰਥੀਆਂ ਸਮੇਤ 4 ਦੀ ਮੌਤ
Page Visitors: 2524
ਕੈਨੇਡਾ : ਸੜਕ ਹਾਦਸੇ 'ਚ ਦੋ ਪੰਜਾਬੀ ਵਿਦਿਆਰਥੀਆਂ ਸਮੇਤ 4 ਦੀ ਮੌਤ
By : ਬਲਜਿੰਦਰ ਸੇਖਾ
Friday, Jan 10, 2020 11:23 PM
ਕਰਮਵੀਰ ਕਾਹਲੋਂ ਦੀ ਫਾਈਲ ਫੋਟੋ
ਕਨੇਡਾ ਦੇ ਭਾਈਚਾਰੇ ਲਈ ਆਈ ਬੇਹੱਦ ਦੁੱਖਦਾਈ ਖ਼ਬਰ
ਬਲਜਿੰਦਰ ਸੇਖਾ
ਬਰੈਮਪਟਨ,9 ਜਨਵਰੀ ,2020 :
ਲੰਘੇ ਵੀਰਵਾਰ ਉਨਟਾਰੀਓ ਦੇ ਠੰਡਰ ਵੇਅ ਤੇ ਹਾਈਵੇ 11/17 ਵੇਸਟ ਹਾਈਵੇ 102 ਦੇ ਲਾਗੇ ਹੋਏ ਭਿਆਨਕ ਟਰੱਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਦੀ ਦੁੱਖਦਾਈ ਖ਼ਬਰ ਆ ਰਹੀ ਹੈ ਜਿਨ੍ਹਾਂ ਵਿੱਚ ਦੋ ਪੰਜਾਬ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਕਰਮਬੀਰ ਸਿੰਘ ਕਾਹਲੋ ਤੇ ਗੁਰਪ੍ਰੀਤ ਸਿੰਘ ਜੋਹਲ ਹਨ । ਇਹ ਦੋਵੇਂ ਮਿਰਤਕ ਅਜਨਾਲਾ ਨੇੜੇ ਪਿੰਡਾਂ ਦੇ ਵਾਸੀ ਸਨ .
ਹਾਦਸਾ ਬੇਹੱਦ ਭਿਆਨਕ ਸੀ ਜਿਸ ਕਰਕੇ ਚਾਰ ਜਣਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਦੋ ਟਰੱਕਾ ਦੀ ਆਪਸ ਵਿੱਚ ਟੱਕਰ ਹੋ ਗਈ ।ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।
-
ਗੁਰਪ੍ਰੀਤ ਜੌਹਲ ਦੀ ਫਾਈਲ ਫੋਟੋ