“ਇਕੋ” ਜਾਂ “ਇਕ ਓਅੰਕਾਰ”? (ਭਾਗ- 1)
ਕਈ ਲੋਕਾਂ ਨੇ ਜਿਵੇਂ ਗੁਰਮਤਿ/ ਗੁਰਬਾਣੀ ਨਾਲ ਸੰਬੰਧਤ ਹਰ ਗੱਲ ਵਿਗਾੜਨ ਦਾ ਹੀ ਟੀਚਾ ਮਿਥਿਆ ਹੋਇਆ ਹੈ।ਸਿੱਖਾਂ ਵਿੱਚ ਕੋਈ ਨਾ ਕੋਈ ਮਸਲਾ ਖੜਾ ਕਰੀ ਰੱਖਣਾ ਹੀ ਜਿਨ੍ਹਾਂ ਦਾ ਮਕਸਦ ਹੈ।ਇਸੇ ਮਕਸਦ ਨਾਲ ਅਜੋਕੇ ਇਕ ਵਿਦਵਾਨ ਜੀ “ੴ” ਦਾ ਉਚਾਰਣ ‘ਇਕੋ’ ਦੱਸਦੇ ਹਨ।
ਕਈ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੇ ਇਕ ਵਿਦਵਾਨ ਜੀ ਨੇ ਬੜੀ ਲੰਬੀ ਚੌੜੀ ਲਿਖਤ ਦੇ ਜਰੀਏ “ੴ” ਨੂੰ ‘ਇਕੋ’ ਦੱਸਣ ਦੀ ਕੋਸ਼ਿਸ਼ ਕੀਤੀ ਸੀ।ਉਸ ਸੰਬੰਧ ਵਿੱਚ ਮੈਂ ਆਪਣੇ ਕੁਝ ਵਿਚਾਰ ਦਿੱਤੇ ਸਨ।ਪੇਸ਼ ਹਨ ਮੇਰੇ ਵਿਚਾਰ:-
.. ਸਿੰਘ ਜੀ ਨੇ ਲਿਖਿਆ ਹੈ ਕਿ “ੴ ” ਦਾ ਉਚਾਰਣ “ਇਕ ਓਅੰਕਾਰ” ਗ਼ਲਤ ਹੈ।ਇਸ ਦਾ ਸਹੀ ਉਚਾਰਣ ਇਕ ਓਓਓ… ∞, ਇਕੋ ੋ ੋ..∞ ,” ਜਾਂ “ਇਕੋ” ਹੈ।“ੴ ” ਦਾ ਉਚਾਰਣ “ਇਕ ਓਅੰਕਾਰ” ਕਿਸ ਤਰ੍ਹਾਂ ਹੋ ਗਿਆ ਜਦ ਕਿ ਇਸ ਨਾਲ ਇਤਨੇ ਅਖੱਰ ਲਿਖੇ ਹੋਏ ਨਹੀਂ ਜੋ ਅਸੀਂ ਉਚਾਰਣ ਵਿੱਚ ਲਿਆਉਂਦੇ ਹਾਂ।…..ਅਸੀਂ “ੴ ” ਉਚਾਰਣ ਵਿੱਚ “ਓਅੰਕਾਰ” ਸ਼ਬਦ ਫ਼ਾਲਤੂ ਜੋੜਦੇ ਹਾਂ।…. “ੴ ” ਦਾ ਉਚਾਰਣ ਬਣਦਾ ਹੈ “ਇਕ ਓ ੋ ੋ ੋ….∞ ,ਇਕੋ ੋ ੋ.. ∞” ਜਾਂ “ਇਕੋ”।
“ਇਕ” ਅੱਖਰ ਉਪਰ ਜੋ ਹੋੜੇ ਦੀ ਮਾਤ੍ਰਾ ਦੀ ਆਵਾਜ ਹੈ ਉਸ ਨੂੰ ਲੰਬਿਆਂ ਹੀ ਲੰਬਿਆਂ ਕਰਕੇ ਪੜ੍ਹਨਾ ਹੈ।ਹੋੜੇ ( ੋ ) ਦੀ ਆਵਾਜ਼ ਨੂੰ ਲਮਕਾ ਲਮਕਾ ਕੇ ਪੜ੍ਹਨਾ ਹੈ।….ਊੜੇ ਦਾ ਮੂੰਹ ਖੁਲ੍ਹਾ ਹੋਵੇ ਤਾਂ ਇਹ ਹੈ “ਓ” ਇਸ ਦੇ ਉਪਰ ‘> ’ ਇਹ ਅਨੰਤੀ ਚਿਨੰ੍ਹ {ੀਨਡਨਿਟਿੇ ਸਗਿਨ} ਹੈ।…. ਮਿਠੀ ਰੱਹਸਮਈ ਧਨਿ ਨਾਲ ਪੜ੍ਹਿਆਂ “ੴ ” ਦਾ ਉਚਾਰਣ ਬਣਦਾ ਹੈ “ਇਕੋ ੋ ੋ ੋ.. ∞ “…. ਸੰਖੇਪ ਰੂਪ ਵਿੱਚ ਪੜ੍ਹਿਆਂ “ੴ ” ਦਾ ਉਚਾਰਣ “ਇਕੋ ੋ ੋ..∞ਤੋਂ” “ਇਕੋ” ਰਹਿ ਜਾਂਦਾ ਹੈ”।
ਵਿਚਾਰ:- ਕਿਸੇ ਵੀ ਸਿੰਬਲ ਵਿੱਚ ਵਰਣਮਾਲਾ ਦੇ ਅੱਖਰ ਲਿਖੇ ਹੋਣ, ਕੋਈ ਜਰੂਰੀ ਨਹੀਂ।ਮਿਸਾਲ ਦੇ ਤੌਰ ਤੇ ‘∞’ ਇਹ ਅਨੰਤਤਾ ਦਾ ਸਿੰਬਲ ਹੈ ਲਿਖਣ ਵਿਚ ‘∞’ ਹੈ ਅਤੇ ਉਚਾਰਣ ਵਿਚ ‘ਇਨਫਿਨਿਟੀ/ ੀਂਢੀਂੀਠੈ’, ਪਰ ਇਸ ਨਾਲ ਵਰਣਮਾਲਾ ਦਾ ਇਕ ਵੀ ਅੱਖਰ ਨਹੀਂ ਲਿਖਿਆ ਹੋਇਆ।ਜਿਸ ਤਰ੍ਹਾਂ ∞ਨਾਲ ਇਤਨੇ ਅੱਖਰ ਤਾਂ ਲਿਖੇ ਨਹੀਂ ਹੋਏ ਫ਼ਿਰ ਵੀ ਇਸ ਦਾ ਉਚਾਰਨ ‘ਅਨੰਤਤਾ/ ਇਨਫਿਨਿਟੀ’ ਹੈ।ਇਸੇ ਤਰ੍ਹਾਂ “ੴ” ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਹੋਇਆ ਇਕ ‘ਚਿੰਨ੍ਹ’ ਹੈ।ਇਸ ਲਈ ਜਰੂਰੀ ਨਹੀਂ ਕਿ ਇਸ ਨਾਲ (ਓਅੰਕਾਰ) ਇਤਨੇ ਅੱਖਰ ਵੀ ਲਿਖੇ ਹੋਣ।ਦੂਸਰਾ ਇਹ ਅਨੰਤਤਾ ਦਾ ਚਿਨੰ੍ਹ ‘∞’ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਵੀ 155 ਸਾਲ ਮਗ਼ਰੋਂ ਹੋਂਦ ਵਿੱਚ ਆਇਆ ਸੀ।ਇਸ ਲਈ ਗੁਰੂ ਸਾਹਿਬ ਇਸ ‘∞’ ਇਨਫਿਨਿਟੀ ਦੇ ਚਿੰਨ੍ਹ ਨੂੰ ਅਨੰਤਤਾ ਲਈ ਨਹੀਂ ਸੀ ਵਰਤ ਸਕਦੇ।
..ਸਿੰਘ ਜੀ ਨੇ “ੴ ” ਦਾ ਉਚਾਰਣ “ਇਕਓਓਓ…∞, ਇਕੋ ੋ ੋ ੋ∞, ਜਾਂ “ਇਕੋ” ਦੱਸਿਆ ਹੈ।
ਉਨ੍ਹਾਂ ਨੇ “ਓ” ਦੇ ਹੋੜੇ ਨੂੰ “ਕ” ਦੇ ਉਪਰ ਪੁਚਾ ਕੇ ਵਿੱਚੋਂ ‘ੳ” ਨੂੰ ਅਲੋਪ ਹੀ ਕਰ ਦਿੱਤਾ ਹੈ, ਧੁਨਿ ਮਈ ਆਵਾਜ਼ ਵਿੱਚ ਇਕੋ ੋ ੋ ੋ.. ∞ ਅਤੇ ਸੰਖੇਪ ਵਿਚ “ਇਕੋ” ਉਚਾਰਣ ਦੱਸਦੇ ਹਨ।ਜਦ ਕਿ “ੴ ” ਦਾ ਸਰੂਪ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰਾ ਵੱਖਰਾ ਕਿਤੇ ਨਹੀਂ ਹੈ।ਫ਼ੇਰ ਇਸ ਨੂੰ ਲੰਬਿਆਂ ਕਰਕੇ ਜਾਂ ਸੰਖੇਪ ਰੂਪ ਵਿੱਚ ਦੋ ਵੱਖ ਵੱਖ ਉਚਾਰਣਾਂ ਦਾ ਕੀ ਮਤਲਬ ਹੈ? ਗੁਰੂ ਗ੍ਰੰਥ ਸਾਹਿਬ ਵਿਚ “ੴ ” ਸਭ ਜਗ੍ਹਾ ‘> ’ (ਜਿਸ ਨੂੰ ਕਿ …ਸਿੰਘ ਜੀ ‘∞’ ਦੱਸਦੇ ਹਨ) ਨਾਲ ਹੀ ਲਿਖਿਆ ਹੈ, ਫ਼ੇਰ ਸੰਖੇਪ ਦਾ ਕੀ ਮਤਲਬ ਹੋਇਆ? ਜੇ ਕਿਸੇ ਜਗ੍ਹਾ ਇਸ ਨੂੰ ਸੰਖੇਪ ਉਚਾਰਣ ਕਰਨ ਦੀ ਹਦਾਇਤ ਹੁੰਦੀ ਤਾਂ ਉੱਥੇ ਇਸ ਦਾ ਸਰੂਪ “1ਓ” ਹੋਣਾ ਚਾਹੀਦਾ ਸੀ।‘> ’ ਲੱਗਣ ਨਾਲ …ਸਿੰਘ ਜੀ ਮੁਤਾਬਕ ਵੀ ਇਹ ਸੰਖੇਪ ਨਹੀਂ ਰਹਿ ਜਾਂਦਾ।ਲੰਮੀ ਧੁਨ ਮਈ ਅਵਾਜ਼ ਵਿੱਚ ਅਤੇ ਸੰਖੇਪ ਅਵਾਜ਼ ਵਿੱਚ ਉਚਾਰਣ ਨਾਲ ਅਰਥਾਂ ਦਾ ਵੀ ਫ਼ਰਕ ਪੈ ਜਾਂਦਾ ਹੈ।ਕਿਉਂ ਕਿ ਲੰਮੀ ਆਵਾਜ਼ ਵਿੱਚ ਉਚਾਰਣ ਨਾਲ ਉਸ ਪਰਮਾਤਮਾ ਦੇ ਅਨੰਤਤਾ ਵਾਲੇ ਗੁਣ ਦਾ ਬੋਧ ਹੁੰਦਾ ਹੈ।ਤਾਂ ਫ਼ੇਰ ਸੰਖੇਪ ਵਿੱਚ ਉਚਾਰਣ ਨਾਲ ਉਸ ਦਾ ਅਨੰਤਤਾ ਵਾਲਾ ਗੁਣ ਅਲੋਪ ਹੋ ਜਾਂਦਾ ਹੈ।
ਰਹੀ ਗੱਲ, ਇਸ ਨੂੰ ਲੰਮਿਆਂ ਕਰਕੇ ਉਚਾਰਨ ਦੀ, ਹਿੰਦੋਸਤਾਨ ਵਿਚ ਇਹ ਪ੍ਰਚੱਲਤ ਸੀ ਕਿ ਜੇ ਕਿਸੇ ਲਫ਼ਜ਼ ਨੂੰ ਲੰਮਿਆਂ ਕਰਕੇ ਉਚਾਰਨਾ ਹੁੰਦਾ ਸੀ ਤਾਂ ਜਿੰਨੀਂ ਲੰਮੀ ਆਵਾਜ਼ ਵਿੱਚ ਕੋਈ ਲਫ਼ਜ਼ ਉਚਾਰਨਾ ਹੁੰਦਾ ਸੀ ਉਤਨਾ ਅੰਕ ਉਸ ਦੇ ਨਾਲ ਲਿਖ ਦਿੱਤਾ ਜਾਂਦਾ ਸੀ।ਮਿਸਾਲ ਦੇ ਤੌਰ ਤੇ ‘ਓਮ’ ਨੂੰ ਲੰਮੀ ਆਵਾਜ਼ ਵਿੱਚ ਉਚਾਰਣ ਲਈ ‘ਓ 3 ਮ’ ਲਿਖਿਆ ਜਾਂਦਾ ਸੀ ਅਰਥਾਤ ‘ਓ’ ਨੂੰ ਆਮ ਉਚਾਰਣ ਨਾਲੋਂ ਤਿੰਨ ਗੁਣਾ ਲੰਮੀ ਆਵਾਜ਼ ਵਿੱਚ ਉਚਾਰਨਾ ਹੈ।ਇਹ ਹਿੰਦੂ ਫ਼ਲੌਸਫ਼ੀ ਹੋ ਸਕਦੀ ਹੈ ਕਿ ਕਿਸੇ ਲਫ਼ਜ਼ ਨੂੰ ਮੰਤ੍ਰ ਦੀ ਤਰ੍ਹਾਂ ਕਿਸੇ ਖਾਸ ਧੁਨ ਵਿਚ ਉਚਾਰਨ ਨਾਲ ਕੋਈ ਅਧਿਆਤਮਕ ਲਾਭ ਹੁੰਦਾ ਹੈ।ਗੁਰਮਤਿ ਅਨੁਸਾਰ ਕੋਈ ਕਿਸੇ ਲਫ਼ਜ਼ ਨੂੰ ਕਿਨ੍ਹਾਂ ਅਰਥਾਂ ਜਾਂ ਭਾਵਾਂ ਵਿੱਚ ਸਵਿਕਾਰ ਕੇ ਉਸ ਨੂੰ ਮਨ ਵਿੱਚ ਵਸਾਂਦਾ ਹੈ ਉਸ ਗੱਲ ਤੇ ਨਿਰਭਰ ਕਰਦਾ ਹੈ।ਲੰਮਿਆਂ ਜਾਂ ਸੰਖੇਪ ਵਿੱਚ ਉਚਾਰਨ ਨਾਲ ਕੋਈ ਫ਼ਰਕ ਨਹੀਂ ਹੈ।
ਇਥੇ ‘ੴ ’ ਵਿੱਚ ‘> ’ (ਕਾਰ) ਪ੍ਰਭੂ ਦੇ ਇਕ ਰਸ ਵਿਆਪਕ ਹੋਣਾ ਦੱਸਣ ਬਾਰੇ ਹੈ ਨਾ ਕਿ ਉਸ ਨੂੰ ਲੰਮੇਰੀ ਆਵਾਜ਼ ਨਾਲ ਸੰਬੋਧਨ ਕਰਨ ਲਈ। ਮੂਲ ਮੰਤ੍ਰ ਵਿੱਚ ਪ੍ਰਭੂ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ।“ੴ ” ਵਿੱਚ ਵੀ ‘> ’ (ਕਾਰ) ਪ੍ਰਭੂ ਦਾ ਇਹ ਗੁਣ ਦੱਸਣ ਲਈ ਹੈ ਕਿ ਪ੍ਰਭੂ ਸਭ ਜਗ੍ਹਾ ਬਿਨਾ ਕਿਸੇ ਅੰਤ੍ਰਾਲ ਦੇ ਵਿਆਪਕ ਹੈ।‘ੴ ’ਦਾ ਅਰਥ ਹੈ, ਪ੍ਰਭੂ ਇਕ ਹੈ, ਉਹ ਹਰ ਜਗ੍ਹਾ ਵਿਆਪਕ ਹੈ।
…ਸਿੰਘ ਜੀ ਲਿਖਦੇ ਹਨ “ਪ੍ਰੋ: ਸਾਹਿਬ ਸਿੰਘ ਦੇ ਕਥਨ ਅਨੁਸਾਰ “ੴ ” ਦਾ ਉਚਾਰਣ ਓਅੰਕਾਰ ਭੀ ਹੈ ਅਤੇ ਏਕੰਕਾਰ ਭੀ, ਇਸ ਤੋਂ ਇਲਾਵਾ “ੴ ” ਦਾ ਉਚਾਰਣ ਇਕ (ਏਕ) ਓਅੰਕਾਰ ਭੀ ਆਪ ਦਰਸਾ ਰਹੇ ਹਨ (ਪੋਥੀ ਪਹਿਲੀ ਪੰਨਾ 46)।ਸੋ ਕਸਵਟੀ ਇਕ ਨਾ ਰਹੀ।ਗੱਲ ਇਸ ਲਈ ਸੱਪਸ਼ਟ ਨਹੀਂ ਹੋ ਰਹੀ ਕਿਓਂ ਕਿ ਕਸਵਟੀ ਉਪਨਿਸ਼ਦਾਂ ਦੀ ਵਰਤੀ ਜਾ ਰਹੀ ਹੈ”।
ਵਿਚਾਰ- …ਸਿੰਘ ਜੀ ਨੂੰ ਪ੍ਰੋ: ਸਾਹਿਬ ਸਿੰਘ ਦੁਆਰਾ ਦੱਸਿਆ ਗਿਆ ਉਚਾਰਣ ਇਕ ਵਾਰੀਂ ਫ਼ੇਰ ਤੋਂ ਪੜ੍ਹਣ ਦੀ ਜਰੂਰਤ ਹੈ।ਪ੍ਰੋ: ਸਾਹਿਬ ਸਿੰਘ ਨੇ ਪੋਥੀ ਪਹਿਲੀ ਪੰਨਾ 46 ਤੇ ਜੋ ਲਿਖਿਆ ਹੈ ਉਹ ਇਸ ਪ੍ਰਕਾਰ ਹੈ--ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਇਕ ਉਦਾਹਰਣ ਪੇਸ਼ ਕੀਤੀ ਹੈ:-
“ਮਨੁ ਮਨੈ ਹਰਿ ਏਕੰਕਾਰੁ” (ਗਉੜੀ ਮ:..1.)
ਏਕੰਕਾਰ = ਏਕ,(ਓਅੰਕਾਰ),ਉਹ ਇਕ ਓਅੰ ਜੋ ਇਕ ਰਸ ਹੈ, ਜੋ ਹਰ ਥਾਂ ਵਿਆਪਕ ਹੈ।
ਨੋਟ: ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿਚ ਆਏ ਸ਼ਬਦ ‘ਏਕੰਕਾਰ’ ਦੀ ਉਦਾਹਰਣ ਦੇ ਕੇ ‘ੴ ’ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ; “ੴ ” ਦਾ ਉਚਾਰਣ ਏਕੰਕਾਰ ਨਹੀਂ ਦੱਸਿਆ।ਕਿਉਂਕਿ ਅਰਥ ਪੱਖੋਂ ਜੋ ਅਰਥ ‘ਓਅੰਕਾਰ’ ਦੇ ਹਨ ਉਹੀ ‘ਏੇਕੰਕਾਰ’ ਦੇ ਹਨ।ਅਗੇ ਉਨ੍ਹਾਂ ਨੇ ਲਿਖਿਆ ਹੈ “ਸੋ ‘ੴ ’ ਦਾ ਉਚਾਰਣ ਹੈ ਇਕ (ਏਕ) ਓਅੰਕਾਰ ਅਤੇ ਇਸ ਦਾ ਅਰਥ ਹੈ ਇਕ ਅਕਾਲ ਪੁਰਖ ਜੋ ਇਕ ਰਸ ਵਿਆਪਕ ਹੈ। …ਸਿੰਘ ਜੀ ਨੂੰ ‘ਇਕ’ ਅਤੇ ‘ਏਕ’ (ਓਅੰਕਾਰ) ਦੋ ਵਖ-ਵਖ ਉਚਾਰਣ ਲਗ ਰਹੇ ਹਨ।ਪਰ ਆਪਣੀ ਲਿਖਤ ਵਿੱਚ ਲਿਖਦੇ ਹਨ:-“ਸਤਿਗੁਰਾਂ ਇਸ ਰਮਜ਼ੀ ਬੋਲੀ ਵਿਚ “ਓå ” ਦੇ ਪਹਿਲਾਂ “1” ਲਿਖ ਕੇ ਵਾਹਿਗੁਰੂ “ੴ ” (ਇਕੋ) ਸਰੂਪ ਸਾਨੂੰ ਸਮਝਾਇਆ ਹੈ:-
“ਏਕੋ ਜਪਿ ਏਕੋ ਸਾਲਾਹਿ।ਏਕ ਸਿਮਰ ਏਕੋ ਮਨ ਆਹਿ॥
ਏਕਸ ਕੇ ਗੁਨ ਗਾਉ ਅਨੰਤ।ਮਨਿ ਤਨਿ ਜਾਪ ਏਕ ਭਗਵੰਤ॥” (ਪੰਨਾ 289)।
“ਸਾਹਿਬੁ ਮੇਰਾ ਏਕੋ ਹੈ। ਏਕੋ ਹੈ ਭਈ ਏਕੋ ਹੈ॥” (ਪੰਨਾ 350)।
“ਏਕੋ ਏਕੁ ਬਖਾਨੀਐ । ਬਿਰਲਾ ਜਾਨੇ ਸਵਾਦੁ ॥” (ਪੰਨਾ 299)।
“ਏਕ ਅਨੇਕ ਹੋਇ ਰਹਿਓ ਸਗਲ ਮਹਿ, ਅਬ ਕੈਸੇ ਭਰਮਾਵਹੁ॥” (ਪੰਨਾ 1104)।
“ਏਕ ਅਨੇਕ ਬਿਆਪਕ ਪੂਰਕ, ਜਤ ਦੇਖਉ ਤਤ ਸੋਈ॥” (ਪੰਨਾ 485)।
…ਸਿੰਘ ਦੁਆਰਾ ਪ੍ਰਸਤੁਤ ਕੀਤੀਆਂ ਇਨ੍ਹਾਂ ਸਾਰੀਆਂ ਤੁਕਾਂ ਵਿਚ “ਏਕ ਜਾਂ ਏਕੋ” ਸ਼ਬਦ ਆਇਆ ਹੈ “ਇਕੋ” ਕਿਤੇ ਵੀ ਨਹੀਂ।ਅਤੇ ਇਹ ਉੱਪਰਲੀਆਂ ਉਦਾਹਰਣਾਂ …ਸਿੰਘ ਜੀ ਦੁਆਰਾ “ੴ ” (ਇਕੋ) ਸਰੂਪ ਦੱਸ ਕੇ ਉਚਾਰਣ ‘ਇਕੋ’ ਦੱਸਣ ਲਈ ਪੇਸ਼ ਕੀਤੀਆਂ ਗਈਆਂ ਹਨ।ਜਦ ਕਿ ਪ੍ਰੋ: ਸਾਹਿਬ ਸਿੰਘ ਜੀ ਦੇ ਦੱਸੇ ਹੋਏ “ਇਕ (ਏਕ) ਓਅੰਕਾਰ” ਨੂੰ ਵਖ-ਵਖ ਉਚਾਰਣ ਦੱਸਦੇ ਹਨ ਅਤੇ ਉਪਨਿਸ਼ਦਾਂ ਦੀ ਕਸਵੱਟੀ ਵਰਤੀ ਹੋਈ ਦੱਸ ਰਹੇ ਹਨ।ਜੇ ‘ਇਕੋ’ ਅਤੇ ‘ਏਕੋ’ ਦੋ ਵੱਖ ਵੱਖ ਗੱਲਾਂ ਹਨ ਤਾਂ …ਸਿੰਘ ਜੀ ਉਚਾਰਣ ‘ਇਕੋ’ ਦੱਸ ਕੇ ਉਦਾਹਰਣਾਂ ‘ਏਕੋ’ ਦੀਆਂ ਕਿਸ ਤਰ੍ਹਾਂ ਦੇ ਰਹੇ ਹਨ?
…ਸਿੰਘ ਜੀ ਲਿਖਦੇ ਹਨ:-“ਹੇ ਸਰਬ ਨਾਮ! ਓ ਅਨੰਤੀ ਨਾਮ! ਤੂੰ ਜਦ ਵੀ ਉਸ ਧੁਰ ਦਰਗਾਹ ਵਿਚ ਜਾਨਾਂ ਏਂ ਤਦ ਨਿਰੰਕਾਰ, ਜੋ ਅਨੰਤਕੀ-ਏਕਾ ਏ, ਦੇ ਢਿਡ ਵਿਚ ਅਲੋਪ ਹੋ ਜਾਂਦਾ ਵੇਂ।ਇਸੇ ਲਈ ਤਾਂ ਊੜੇ ਦਾ ਮੂੰਹ ਖੁਲ੍ਹਾ ਅਤੇ ਅਨੰਤਕੀ ਮਾਤਰਾ ਵਾਲਾ ਹੈ ਏਕੇ ਨਾਲ ਜੁੜ ਕੇ ਤੂੰ ਬਣ ਬੈਠਦਾ ਏਂ “ੴ ”(ਇਕੋ)! ਕੇਵਲ ਇਕੋ!! ਹਾਂ ਹਾਂ ਇਕੋ ਇਕ ਵਾਹਿਗੁਰੂ !!!”
ਵਿਚਾਰ- …ਸਿੰਘ ਜੀ ਦੀ ਇਸ ਉਪਰਲੀ ਵਿਚਾਰ ਵਿੱਚ -
ਧੁਰ ਦਰਗਾਹ ਵਿਚ ਕੌਣ ਜਾਂਦਾ ਹੈ? ਕੌਣ ਕਿਸ ਦੇ ਢਿਡ ਵਿਚ ਅਲੋਪ ਹੋ ਜਾਂਦਾ ਹੈ? ਧੁਰ ਦਰਗਾਹ ਕਿਥੇ ਹੈ? ਧੁਰ ਦਰਗਾਹ ਕਦੋਂ ਜਾਂਦਾ ਹੈ, (ਹਰ ਰੋਜ ਜਾਂ ਕਦੇ-ਕਦੇ )? ਢਿਡ ਵਿਚ ਅਲੋਪ ਹੋ ਜਾਣ ਤੇ ਕੀ ਹੁੰਦਾ ਹੈ..ਆਦਿ ? ਇਹ ਮੇਰੀ ਸੋਚਣ ਸਮਝ ਦੀ ਸਮਰੱਥਾ ਤੋਂ ਬਾਹਰ ਦੀਆਂ ਗੱਲਾਂ ਹਨ।ਇਸ ਲਈ ਇਨ੍ਹਾਂ ਬਾਰੇ ਮੈਂ ਆਪਣੇ ਕੋਈ ਵਿਚਾਰ ਨਹੀਂ ਦੇ ਸਕਦਾ।
…ਸਿੰਘ ਜੀ ਲਿਖਦੇ ਹਨ- “ਜਦ ‘ੴ ’ ਦੇ ਅਰਥ ਅਕਾਰ, ਉਕਾਰ, ਮਕਾਰ ਕੀਤੇ ਜਾਂਦੇ ਹਨ ਤਾਂ ਸਹਿਜੇ ਹੀ ਅਸੀਂ ਵੇਦਿਕ ਵਿਚਾਰਧਾਰਾ ਨਾਲ ਜੁੜ ਜਾਂਦੇ ਹਾਂ”। ਵਿਚਾਰ- “ੴ ” ਦੇ ਅਰਥ, ਅਕਾਰ, ਉਕਾਰ, ਮਕਾਰ …ਸਿੰਘ ਜੀ ਨੇ ਕਿੱਥੋਂ ਪੜ੍ਹੇ ਹਨ ਇਹ ਤਾਂ ਉਨ੍ਹਾਂ ਨੂੰ ਹੀ ਪਤਾ ਹੋਵੇਗਾ।ਹਾਂ ਹਿੰਦੀ / ਸੰਸਕ੍ਰਿਤ ਵਿੱਚ ‘ਓਮ’ ਨੂੰ ਅ, ਉ, ਮ, ਅਰਥਾਤ ਅਕਾਰ, ਉਕਾਰ, ਮਕਾਰ ਦਾ ਜੋੜ ਦੱਸਿਆ ਹੈ।
ਪਰ ੴ ਜਾਂ ਓਅੰਕਾਰ ਵਿਚ ਤਾਂ ਕਿਤੇ ਵੀ ਮ (ਮਕਾਰ) ਸ਼ਬਦ ਨਹੀਂ ਹੈ।ਹਾਂ ਓਮ ਵਿਚ ਮ (ਮਕਾਰ) ਹੈ।
ਮਹਾਨ ਕੋਸ਼ ਮੁਤਾਬਕ “ਓਅੰਕਾਰ” ‘ਅਵ’ ਧਾਤੂ ਤੋਂ ਬਣਿਆ ਹੈ, ਅਵ ਦੇ ਅਰਥ ਹੁੰਦੇ ਹਨ:
ਰਖਿਆ ਕਰਨਾ, ਪ੍ਰਸੰਨ ਕਰਨਾ, ਵਿਚਰਨਾ, ਪਿਆਰਾ ਹੋਣਾ, ਤ੍ਰਿਪਤ ਕਰਨਾ, ਸਮਝਣਾ, ਪ੍ਰਵੇਸ਼ ਕਰਨਾ, ਚਾਹਣਾ, ਗ੍ਰਿਹਣ ਕਰਨਾ, ‘ਅਵ’ ਦੇ ਹੋਰ ਅਰਥ ਹਨ- ਗਤੀ (ਚਾਲ), ਸੁੰਦਰਤਾ, ਸ਼ੋਭਾ, ਚਮਕ ਆਦਿ।
ਇਨ੍ਹਾਂ ਸਾਰੇ ਅਰਥਾਂ ਵਿੱਚੋਂ ਕੋਈ ਅਰਥ ਗੁਰਮਤਿ ਜਾਂ ਪਰਮਾਤਮਾ ਦੇ ਗੁਣਾ ਦੇ ਉਲਟ ਨਹੀਂ ਹੈ। ਫ਼ੇਰ ‘ਇਕ ਓਅੰਕਾਰ’ ਉਚਾਰਣ ਨਾਲ ਵੇਦਿਕ ਵਿਚਾਰਧਾਰਾ ਨਾਲ ਕਿਸ ਤਰ੍ਹਾਂ ਜੁੜ ਜਾਂਦੇ ਹਾਂ?
…ਸਿੰਘ ਜੀ ਲਿਖਦੇ ਹਨ:- “ਅਸੀਂ ਜਦੋਂ “ੴ ” (ਇਕ ਓਓਓ…∞) ਦਾ ਉਚਾਰਣ ਕਰਦੇ ਹਾਂ ਤਾਂ ਸਾਡੀ ਓ ਦੀ ਆਵਾਜ਼ ਸਵਾਸ ਦੇ ਮੁਕ ਜਾਣ ਨਾਲ ਭਾਵੇਂ ਮੁਕ ਜਾਵੇ ਪਰ ਇਸ ਦੀ ਥਰਕਣ ਅਤੁਟ ਯਾਨੀ ਅਨੰਤਤਾ ਤਕ ਤੁਰੀ ਜਾਂਦੀ ਹੈ।
ਵਿਚਾਰ- …ਸਿੰਘ ਜੀ ਓਨਗਨਿੲੲਰ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਬੜੀ ਹੈਰਾਨੀ ਦੀ ਗੱਲ ਹੈ।ਇਹ ਤਾਂ ਉਨ੍ਹਾਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਅਵਾਜ਼ ਦੀ ਥਰਕਣ ਦੀ ਦੂਰੀ ਦੀ ਕੋਈ ਹੱਦ ਹੁੰਦੀ ਹੈ ਕਦੇ ਵੀ ਅਨੰਤਤਾ ਤਕ ਨਹੀਂ ਜਾ ਸਕਦੀ।ਧਰਤੀ ਤੇ ਉੱਪਰ ਜਿੱਥੇ ਹਵਾ ਦੀ ਹੱਦ ਖ਼ਤਮ ਹੁੰਦੀ ਹੈ ਉਸ ਤੋਂ ਇੱਕ ਫੁੱਟ ਵੀ ਅੱਗੇ ਕੋਈ ਵੀ ਆਵਾਜ਼ ਨਹੀਂ ਜਾ ਸਕਦੀ।ਅਰਥਾਤ ਜੇ ਕੋਈ ਵਿਅਕਤੀ ਹਵਾ ਦੀ ਹੱਦ ਤੋਂ ਇੱਕ ਫੁੱਟ ਦੀ ਦੁਰੀ ਦੇ ਅੰਦਰ ਕੁੱਝ ਵੀ ਉਚਾਰਦਾ ਹੈ, ਉਹ ਆਵਾਜ ਹਵਾ ਦੀ ਹੱਦ ਤੋਂ ਬਾਹਰ ਨਹੀਂ ਸੁਣੀ ਜਾ ਸਕਦੀ।
ਮੰਨ ਲਵੋ ਜੇ ਆਪਣੀ ਆਵਾਜ਼ ਅਨੰਤਤਾ ਤਕ ਚਲੀ ਵੀ ਜਾਵੇ ਤਾਂ ਉਸ ਤੋਂ ਕੀ ਲਾਭ ਹੋਵੇਗਾ? ਉਥੇ ਅਨੰਤਤਾ ਤੇ ‘ੴ ’ ਦੀ ਆਵਾਜ਼ ਕਿਸ ਨੂੰ ਸੁਨੌਣੀ ਹੈ?
ਇੱਕ ਥਾਂ ਤੇ ਲਿਖਦੇ ਹਨ:- “ਇਹ ਅਖੱਰ “ੴ ” ਜੇਹਬਾ ਦਾ (ਵਿਸ਼ਾ) ਨਹੀਂ”।ਦੂਜੇ ਪਾਸੇ ਇਸ ਨੂੰ (ਜੀਭ ਨਾਲ) ਉਚਾਰਣ ਦਾ ਤਰੀਕਾ ਦੱਸਦੇ ਹਨ।ਕਿ ਇਸ ਦਾ ਉਚਾਰਣ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਹੈ।
…ਸਿੰਘ ਜੀ ਲਿਖਦੇ ਹਨ:- “ਇਸ (ੴ) ਦਾ **ਰਚਣਹਾਰ** ਇੱਕੋ ਇਕ ਹਸਤੀ, *ਆਪ ਅਕਾਲ ਪੁਰਖ* ਹੈ”।
ਵਿਚਾਰ- …ਸਿੰਘ ਜੀ ਨੇ ਇਹ ਨਹੀਂ ਦੱਸਿਆ ਕਿ ਉਸ ਅਕਾਲ ਪੁਰਖ ਨੇ ਗੁਰੂ ਗ੍ਰੰਥ ਸਾਹਿਬ ਵਿਚ “ੴ ” ਕਿਸ ਤਰ੍ਹਾਂ ਦਰਜ ਕੀਤਾ? ਅਤੇ …ਸਿੰਘ ਜੀ ਨੂੰ ਕਿਸ ਤਰ੍ਹਾਂ ਪਤਾ ਲਗਾ ਕਿ ਇਸ ਨੂੰ ਅਕਾਲ ਪੁਰਖ ਨੇਂ ਆਪ ਰਚਿਆ ਹੈ?
…ਸਿੰਘ ਜੀ ਲਿਖਦੇ ਹਨ:- “ਜੇ ਕਰ “ਓå ” ਦਾ ਉਚਾਰਣ ਓਅੰਕਾਰ ਹੁੰਦਾ ਤਾਂ ਏਹ ਪੈਂਤੀਸ ਅਖਰਾਂ ਤੋਂ ਇਲਾਵਾ ਇਕ ਨਵਾਂ ਅੱਖਰ ਘੜਨ ਦੀ ਗੁਰੂ ਸਾਹਿਬਾਨ ਨੂੰ ਕੀ ਲੋੜ ਸੀ”?
ਵਿਚਾਰ- ‘ੴ ” ਦਾ ਉਚਾਰਣ ‘ਓਅੰਕਾਰ’ ਹੋਵੇ ਜਾਂ ‘ਇਕੋ’ ਦੋਨਾਂ ਹੀ ਹਾਲਤਾਂ ਵਿੱਚ ਗੱਲ ਇਕੋ ਜਿੰਨੀਂ ਹੀ ਲਾਗੂ ਹੁੰਦੀ ਹੈ।ਕਿਉਂਕਿ “ਇਕੋ” ਸ਼ਬਦ ਵੀ ‘ਏਕੋ’ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਹੀ ਵਾਰੀਂ ਆਇਆ ਹੈ।ਫ਼ੇਰ ਗੁਰੂ ਸਾਹਿਬ ਨੂੰ ਪੈਂਤੀ ਅੱਖਰਾਂ ਤੋਂ ਇਲਾਵਾ ਇਕ ਨਵਾਂ ਅੱਖਰ ਘੜਨ ਦੀ ਕੀ ਲੋੜ ਸੀ?
…ਸਿੰਘ ਜੀ ਲਿਖਦੇ ਹਨ:- “ਕਬੀਰ ਜੀ ਉਸ ਨਿਰੰਕਾਰ ਨੂੰ ਅੱਖਰਾਂ ਦੀ ਲਿਖਤ ਤੋਂ ਬਾਹਰ ਦੱਸਦੇ ਹਨ”-
“ਬਾਵਨ ਅਖਰ ਜੋਰੇ ਆਨਿ, ਸਕਿਆ ਨਾ ਅਖਰ ਏਕ (ੴ ) ਪਛਾਨਿ॥ {ਪੰਨਾ 343 }”।
….ਸਿੰਘ ਜੀ ਇਕ ਪਾਸੇ ਤਾਂ “ੴ ” ਨੂੰ ਲਿਖਤ ਤੋਂ ਬਾਹਰ ਦਾ ਵਿਸ਼ਾ ਦਸਦੇ ਹਨ ਅਤੇ ਦੂਜੇ ਪਾਸੇ “ੴ ” ਨੂੰ ਲਿਖ ਕੇ ਦਿਖਾ ਰਹੇ ਹਨ ਕਿ ਇਹ ਹੈ “ਏਕ ਅਖਰ” (ੴ ) ਜੋ ਲਿਖਤ ਤੋਂ ਬਾਹਰ ਹੈ।ਅਰਥਾਤ ਲਿਖਿਆ ਨਹੀਂ ਜਾ ਸਕਦਾ।ਲਿਖੀ ਵੀ ਜਾ ਰਹੇ ਹਨ ਅਤੇ ਲਿਖਤ ਤੋਂ ਬਾਹਰ ਦਾ ਵਿਸ਼ਾ ਵੀ ਕਹਿ ਰਹੇ ਹਨ।
ਦੂਸਰੀ ਗੱਲ, ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਸਨ, “ੴ ”ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਗਿਆ ਸਿੰਬਲ ਹੈ, ਸੋ ਕਬੀਰ ਜੀ ਇਸ “ੴ ” ਅਖਰ ਦਾ ਜ਼ਿਕਰ ਨਹੀਂ ਕਰ ਸਕਦੇ ਸੀ।
{ਨੋਟ:- ਇਨ੍ਹਾਂ ਉਪਰ ਦਿੱਤੀਆਂ ਤੁਕਾਂ ਵਿਚ “ਅਖਰ” ਸ਼ਬਦ ਦੋ ਵਾਰੀਂ ਆਇਆ ਹੈ, ਪਹਿਲੇ ‘ਅਖਰ’ ਦਾ ਅਰਥ ਹੈ ਵਰਣਮਾਲਾ (ਸੰਸਕ੍ਰਿਤ) ਦੇ 52 ਅੱਖਰ, ਅਤੇ ਦੂਜੇ ‘ਅਖਰ’ ਦਾ ਅਰਥ ਹੈ ਅ + ਖਰ = ਨਾ ਖਰਨ ਵਾਲਾ, ਨਾਸ਼ ਰਹਿਤ ਪਰਮਾਤਮਾ}।
...ਸਿੰਘ ਜੀ ਲਿਖਦੇ ਹਨ:-“ਭਾਈ ਗੁਰਦਾਸ ਜੀ ਨੇ (ਵਾਰ 3, ਪਉੜੀ 15 ਵਿੱਚ) ‘ਏਕੇ’ ਦਾ ਜ਼ਿਕਰ ਕੀਤਾ ਹੈ, ਅਤੇ ‘ਊੜੇ’ ਦਾ ਜ਼ਿਕਰ ਕੀਤਾ ਹੈ, ਭਾਵ ਉਹ ਊੜਾ “ਓ” ਜਿਸ ਤੋਂ ‘ਓਅੰਕਾਰ’ ਲਿਖਿਆ ਜਾਂਦਾ ਹੈ ਨਾ ਕਿ “ਓå ” ਦਾ…।ਅਗੇ ਲਿਖਦੇ ਹਨ:- …ਭਾਈ ਸਾਹਿਬ ਦੇ ਫੁਰਮਾਨ ਅਨੁਸਾਰ
“1” ‘ਏਕੰਕਾਰ’ ਦਾ ਲਿਖਾਇਕ ਹੈ।ਊੜਾ ਜਿਸ ਤੋਂ ‘ਓਅੰਕਾਰ’ ਬਣਦਾ ਹੈ, ਨੂੰ ਪਾਸ ਬਹਾਲਿਆ ਹੈ”।
ਵਿਚਾਰ- ਪਹਿਲੀ ਗਲ ਤਾਂ ਇਹ ਹੈ ਕਿ …ਸਿੰਘ ਜੀ ਮੁਤਾਬਕ ਵੀ ‘ੴ ’ ਤਿੰਨ ਅਖਰਾਂ ਦੇ ਜੋੜ ਤੋਂ ਬਣਿਆ ਹੈ, 1+ਓ+> (“> ” ਨੂੰ ਉਹ ∞ ਦਸਦੇ ਹਨ) ਅਤੇ ਉਨ੍ਹਾਂ ਮੁਤਾਬਕ, ਭਾਈ ਗੁਰਦਾਸ ਜੀ ਨੇਂ ‘1’ ਅਤੇ ‘ਓ’ ਦਾ ਹੀ ਜ਼ਿਕਰ ਕੀਤਾ ਹੈ, ਤਾਂ ਕੀ “> ” (…ਸਿੰਘ ਮੁਤਾਬਕ ‘∞’) ਦਾ ਜ਼ਿਕਰ ਕਰਨਾ ਭਾਈ ਗੁਰਦਾਸ ਜੀ ਭੁੱਲ ਗਏ ਹੋਣਗੇ? ਦੂਸਰੀ ਗੱਲ …ਸਿੰਘ ਜੀ ਮੁਤਾਬਕ ਭਾਈ ਗੁਰਦਾਸ ਜੀ ਦੱਸ ਰਹੇ ਹਨ ਕਿ “ਇਹ ਉਹ ਊੜਾ ਹੈ ਜਿਸ ਨਾਲ ‘ਓਅੰਕਾਰ’ ਆਦਿ ਲਿਖਿਆ ਜਾਂਦਾ ਹੈ, ਅਤੇ ਇਹ ਉਹ ਏਕਾ (1) ਹੈ ਜਿਸ ਨਾਲ ਏਕੰਕਾਰ (ਆਦਿ) ਲਿਖਿਆ ਜਾਂਦਾ ਹੈ” ।
ਵਿਚਾਰ- ਪਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ‘1’ ਦੀ ਵਰਤੋਂ ਨਾਲ ‘ਏਕੰਕਾਰ’ ਲਿਖਿਆ ਨਹੀਂ ਮਿਲਦਾ।ਬਿਹਤਰ ਹੁੰਦਾ ਜੇ …ਸਿੰਘ ਜੀ ‘1’ ਦੀ ਵਰਤੋਂ ਨਾਲ ‘ਏਕੰਕਾਰ’ ਲਿਖ ਕੇ ਦਿਖਾ ਦਿੰਦੇ ਤਾਂ ਗੱਲ ਸਮਝਣ ਵਿੱਚ ਅਸਾਨੀਂ ਹੋਣੀ ਸੀ।
ਜੇ ਇਹ ਉਹ “ਓ” ਹੈ ਜਿਸ ਨਾਲ ਓਅੰਕਾਰ ਲਿਖਿਆ ਜਾਂਦਾ ਹੈ, ਤਾਂ ਓਅੰਕਾਰ ਲਿਖਣ ਵਿਚ ਅਤੇ “ਇਕੋ ੋ ੋ…∞” ਲਿਖਣ ਵਿਚ ਆਪਸ ਵਿਚ ਕੀ ਮੇਲ ਹੈ? ਭਾਈ ਗੁਰਦਾਸ ਜੀ ਨੂੰ ‘ੴ ’ ਦੀ ਵਿਆਖਿਆ (‘ਇਕ ੋ ੋ ੋ…∞’) ਦਾ ਜ਼ਿਕਰ ਛੱਡ ਕੇ ਇਹ ਦੱਸਣ ਦੀ ਜ਼ਰੂਰਤ ਕਿਉਂ ਪੈ ਗਈ ਕਿ ‘ਓ’ ਨਾਲ ‘ਓਅੰਕਾਰ’ ਲਿਖਿਆ ਜਾਂਦਾ ਹੈ?
…ਸਿੰਘ ਜੀ ਲਿਖਦੇ ਹਨ:- “ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ “ਪੰਚ ਅਖਰ” ਦਾ ਅਨੁਵਾਦ ‘ੴ ਸਤਿਨਾਮ’ ਦਿੰਦੇ ਹਨ ਅਤੇ ਫੁਟ ਨੋਟ ਵਿਚ ਲਿਖਦੇ ਹਨ ੴ ਦੋ ਅਖਰ ਨਹੀਂ, ਜਿਵੇਂ ਵੇਦਾਂ ਵਿਚ ਓਮ ਇਕ ਅਖਰ ਹੈ ਤਿਵੇਂ ਗੁਰਮਤ ਵਿਚ ੴ ਇਕ ਅਖਰ ਹੈ।… ਹੁਣ ਭਾਵ ਇਹ ਨਿਕਲਿਆ ਕਿ “ੴ ” ਨੂੰ ਪੜ੍ਹਿਆ ਭਾਵੇਂ *ਇਕ ਓਅੰਕਾਰ ਹੀ ਜਾਂਦਾ ਹੋਵੇਗਾ* ਪਰ ਇਹ ਖਿਆਲ ਕਿ “ੴ ” ਇਕੋ ਅਖਰ ਹੈ ਹਿਰਦਿਆਂ ਦੀ ਤਹਿ ਵਿਚ ਲੁਕਿਆ ਪਿਆ ਸੀ”।
ਵਿਚਾਰ- ਕਿੰਨੀ ਅਜੀਬ ਗਲ ਹੈ, ਗੁਰਮਤਿ ਦੇ ਮਹਾਨ ਖੋਜੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ‘ੴ ’ ਨੂੰ ਪੰਜ ਅੱਖਰ {ੴ+ ਸ+ਤਿ+ਨਾ+ਮ} ਦੱਸ ਰਹੇ ਹਨ ਅਤੇ ਕਿਸੇ ਕਿਸਮ ਦਾ ਭੁਲੇਖਾ ਨਾ ਰਹਿ ਜਾਏ, ਫੁੱਟ ਨੋਟ ਵਿਚ ਗੱਲ ਨੂੰ ਸਾਫ ਵੀ ਕਰ ਰਹੇ ਹਨ ਕਿ ‘ੴ ’ ਇਕ ਅੱਖਰ ਹੈ (ਲਿਖਣ ਅਤੇ ਪੜ੍ਹਨ ਨੂੰ ਦੋ ਅਖਰ ਲਗ ਰਹੇ ਹਨ)। … ਸਿੰਘ ਜੀ ਨੂੰ ਲਗ ਰਿਹਾ ਹੈ ਕਿ ਇਹ ਖਿਆਲ ਭਾਈ ਸਾਹਿਬ ਦੇ ਹਿਰਦੇ ਦੀ ਤਹਿ ਅੰਦਰ ਲੁਕਿਆ ਹੀ ਪਿਆ ਰਹਿ ਗਿਆ ਕਿ ‘ੴ ’ਲੱਗ ਤਾਂ ਦੋ ਅਖਰ ਰਹੇ ਹਨ ਫੇਰ ਇਹ ਇਕ ਅਖਰ ਕਿਸ ਤਰ੍ਹਾਂ ਹੋਇਆ?
ਵਿਚਾਰ- ਅਸਲ ਵਿੱਚ “ੴ ” ਲਿਖਣ ਅਤੇ ਉਚਾਰਣ ਵਿਚ ਦੋ ਅਖਰ ਹੀ ਹਨ ਪਰ ਅਰਥ ਅਤੇ ਭਾਵ ਅਰਥ ਵਿੱਚ
ਇਹ ਇਕੋ ਹੀ ਅੱਖਰ ਹੈ।ਗੁਰੂ ਗ੍ਰੰਥ ਸਾਹਿਬ ਵਿਚ ਵੀ ਅਤੇ ਹੁਕਮਨਾਮਿਆਂ ਵਿੱਚ (ਜਿਨ੍ਹਾਂ ਦਾ ਜ਼ਿਕਰ …ਸਿੰਘ ਜੀ ਨੇ ਕੀਤਾ ਹੈ) ਵੀ ਦੇਖਿਆ ਜਾ ਸਕਦਾ ਹੈ “1” ਅਤੇ “ਓå ” ਆਪਸ ਵਿਚ ਜੁੜੇ ਹੋਏ ਨਹੀਂ।ਤਾਂ ਫ਼ੇਰ ਇਹ ਇਕ ਅਖਰ ਕਿਸ ਤਰ੍ਹਾਂ ਹੈ, ਇਸ ਸੰਬੰਧ ਵਿੱਚ ਕੁਝ ਉਦਾਹਰਣਾ ਪੇਸ਼ ਕਰ ਰਿਹਾ ਹਾਂ। ਹੇਠਾਂ ਕੁਝ ਸ਼ਬਦ ਲਿਖੇ ਹਨ ਜੋ ਦੋ ਸ਼ਬਦਾਂ ਦੇ ਮੇਲ ਤੋਂ ਬਣੇ ਹਨ ਪਰ ਗਿਣੇ ਇਕੋ ਅਖਰ ਹੀ ਜਾਂਦੇ ਹਨ:
ਨਉਨਿਧਿ = 9 + ਖਜਾਨੇ (ਵੇਦਾਂ ਦੇ ਮਿਥੇ ਹੋਏ ਨੌਂ ਖਜਾਨੇ )
ਤ੍ਰਿਫਲਾ = 3 + ਫਲ (ਆਉਲਾ, ਹਰੜ ਅਤੇ ਬਹੇੜਾ )
ਤ੍ਰਿਬੇਣੀ = 3 + ਜਲ ਪ੍ਰਵਾਹ (ਗੰਗਾ, ਜਮੁਨਾ, ਸਰਸਵਤੀ )
ਪੰਜਾਬ = 5 + ਆਬ ( ਪੰਜ ਜਲ ਧਾਰਾ ਜਿਥੇ ਵਹਿੰਦੀਆਂ ਹਨ ) ਆਦਿ ।
ਚੱਲਦਾ
ਜਸਬੀਰ ਸਿੰਘ ਵਿਰਦੀ