ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ”-7
“ਅਜੋਕਾ ਗੁਰਮਤਿ ਪ੍ਰਚਾਰ”-7
Page Visitors: 2650

ਅਜੋਕਾ ਗੁਰਮਤਿ ਪ੍ਰਚਾਰ”-7
ਅਜੋਕੇ ਕੁਝ ਵਿਦਵਾਨਾਂ ਦੁਆਰਾ ਗੁਰਬਾਣੀ ਵਿਆਖਿਆਵਾਂ ਨੂੰ ਆਪਣੀ ਹੀ ਸੋਚ ਅਨੁਸਾਰ ਰੰਗਤ ਦੇ ਕੇ ਗੁਰਮਤਿ ਦਾ ਜੋ ਘਾਣ ਕੀਤਾ ਜਾ ਰਿਹਾ ਹੈ, ਉਸ ਸੰਬਧੀ ਇਕ ਵਿਦਵਾਨ ਜੀ ਦੁਆਰਾ ਨਾਮਦੇਵ ਜੀ ਦੇ ਸ਼ਬਦ
ਸੁਲਤਾਨ ਪੂਛੈ ਸੁਨ ਬੇ ਨਾਮਾ
ਦੇ ਕੀਤੇ ਗਏ ਅਰਥਾਂ ਬਾਰੇ ਵਿਚਾਰ ਚੱਲ ਰਹੀ ਹੈ
ਨੋਟ- ਲੇਖ ਵਿੱਚ ਜਿੱਥੇ ਵੀ ਅਰਥਜਾਂ ਪਦ ਅਰਥਲਿਖਿਆ ਹੈ, ਉਨ੍ਹਾਂਨੂੰ ਅਜੋਕੇ ਲੇਖਕ ਜੀ ਦੁਆਰਾ ਕੀਤੇ ਅਰਥ ਅਤੇ ਪਦ ਅਰਥ ਪੜ੍ਹਿਆ ਜਾਵੇਪਾਠਕ, ਅਰਥਾਂ ਨੂੰ ਪੜ੍ਹਕੇ ਦੁਬਾਰਾ ਸੰਬੰਧਤ ਤੁਕ ਨਾਲ ਮਿਲਾਨ ਕਰਕੇ ਜਰੂਰ ਦੇਖਣ ਕਿ ਕੀ ਵਿਆਖਿਆਕਾਰ ਜੀ ਨੇ ਜੋ ਅਰਥ ਲਿਖੇ ਹਨ ਉਹ ਤੁਕ ਨਾਲ ਮੇਲ ਖਾਂਦੇ ਵੀ ਹਨ?
4- “
ਰੁਦਨ ਕਰੈ ਨਾਮੇ ਕੀ ਮਾਇਛੋਡਿ ਰਾਮੁ ਕੀਨ ਭਜਹਿ ਖੁਦਾਇ6
ਪਦ ਅਰਥ:-  ਰੁਦਨ- ਰੋਣਾ, ਅਗਿਆਨਤਾ ਦਾ ਰੋਣਾ।  ਕੀਨ- ਕਪਟ, ਈਰਖਾ, ਝਗੜਾ।  ਨਾਮੇ ਕੀ- ਨਾਮ ਦੀ ਬਖਸ਼ਿਸ਼ ਦੁਆਰਾ।   ਮਾਈ- ਮਤਿ, ਉਦਾਹਰਣ-
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ” (ਪ-476)
ਅਰਥ: ਫਿਰ ਜਿਸ ਮਨੁੱਖ ਦਾ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੰਕਾਰ ਖ਼ਤਮ ਹੋ ਜਾਂਦਾ ਹੈ, ਉਹ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਨਾਲ ਅਗਿਆਨਤਾ ਦਾ ਰੋਣਾ ਛੱਡ ਦਿੰਦਾ ਹੈ, ਅਤੇ ਖ਼ੁਦਾ/ ਰਾਮ ਦੀ ਬੰਦਗ਼ੀ ਕਰਨ ਵਿੱਚ ਕਪਟ ਨਹੀਂ ਕਰਦਾ, (ਕਪਟ ਕਿਉਂ ਨਹੀਂ ਕਰਦਾ? ਉਹ ਇਸ ਕਾਰਨ ਕਿ ਬੰਦਗੀ ਕਰਨ ਵਾਲਾ ਸੱਚਾ ਮਨੁੱਖ ਸਰਵ-ਵਿਆਪਕ ਰਾਮਜਾਂ ਖ਼ੁਦਾਦੇ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਕਰਦਾ)
ਵਿਚਾਰ: ਧਿਆਨ ਦਿਉ- ਸ਼ਬਦ ਵਿੱਚ ਰੁਦਨ ਕਰੇਦੀ ਗੱਲ ਕਹੀ ਗਈ ਹੈ, ‘ਰੁਦਨ ਨਾ ਕਰੇਦੀ ਨਹੀਂ
ਵਿਆਖਿਆਕਾਰ ਜੀ ਦੁਆਰਾ ਹੀ ਕੀਤੇ ਗਏ ਪਦ ਅਰਥਾਂ ਨਾਲ ਤੁਕ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਹਨ- (ਰੁਦਨ ਕਰੈ ਨਾਮੇ ਕੀ ਮਾਈ॥) ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ॥(ਛੋਡਿ ਰਾਮੁ ਕੀਨ ਭਜਹਿ ਖੁਦਾਇ॥) ਵਾਹਿਗੁਰੂ (ਦਾ ਨਾਮ) ਛੱਡ ਕੇ ਖੁਦਾ ਕਪਟ, ਈਰਖਾ ਦੀ ਬੰਦਗੀ ਕਰੇ
ਛੋਡਿਲਫ਼ਜ਼ ਬੰਦ ਦੇ ਦੂਸਰੇ ਚਰਣ ਵਿੱਚ ਆਇਆ ਹੈ, ਪਰ ਇਸ ਨੂੰ ਪਹਿਲੇ ਚਰਣ ਵਿੱਚ ਮਿਲਾ ਕੇ ਅਰਥਾਇਆ ਗਿਆ ਹੈ
ਜੇ ਮਾਇ ਦਾ ਅਰਥ ਮੱਤਮੰਨ ਵੀ ਲਈਏ ਤਾਂ ਦਿੱਤੀ ਗਈ ਉਦਾਹਰਣ ਮੁਈ ਮੇਰੀ ਮਾਈ ਹਉ ਖਰਾ ਸੁਖਾਲਾ
ਦੇ ਅਰਥ ਬਣਦੇ ਹਨ- ਮੇਰੀ ਮਤਿ ਮਾਰੀ ਗਈ ਹੈ ਹੁਣ ਮੈਂ ਬਹੁਤ ਸੌਖਾ ਹਾਂ
ਸਵਾਲ- ਅਗਿਆਨਤਾ ਦਾ ਰੋਣਾ ਕੌਣ ਰੋਂਦਾ ਹੈ? ਦੁਨੀਆਂ ਦਾ ਕੋਈ ਵਿਅਕਤੀ ਆਪਣੇ ਆਪ ਨੂੰ ਅਗਿਆਨੀ ਨਹੀਂ ਸਮਝਦਾਦਸਮ ਗ੍ਰੰਥ ਦੇ ਹਾਮੀ ਅਤੇ ਵਿਰੋਧੀ ਦੋਨੋਂ ਧਿਰਾਂ ਇਕ ਦੂਜੇ ਨੂੰ ਅਗਿਆਨੀ ਦੱਸਦੇ ਹਨ, ਆਪਣੇ ਆਪ ਨੂੰ ਕੋਈ ਵੀ ਅਗਿਆਨੀ ਨਹੀਂ ਸਮਝਦਾਤਾਂ ਫੇਰ ਦੱਸੋ ਦੋਨਾਂਚੋਂ ਕੌਣ ਅਗਿਆਨਤਾ ਦਾ ਰੋਣਾ ਰੋਂਦਾ ਹੈ? ਜੇ ਕੋਈ ਆਪਣੇ ਆਪ ਨੂੰ ਅਗਿਆਨੀ ਸਮਝਦਾ ਹੀ ਨਹੀਂ ਤਾਂ ਅਗਿਆਨਤਾ ਦਾ ਰੋਣਾ ਰੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾਕਦੇ ਨਹੀਂ ਸੁਣਿਆ ਕਿ ਕੋਈ ਕਹਿੰਦਾ ਹੋਵੇ- ਮੈਂ ਕਰਮ-ਕਾਂਡਾਂ ਵਿੱਚ ਫਸਿਆ ਪਿਆ ਹਾਂ, ਇਸ ਲਈ ਮੇਰੀ ਮੱਤ ਅਗਿਆਨਤਾ ਦਾ ਰੋਣਾ ਰੋਂਦੀ ਹੈ, ਕਦੋਂ ਮੈਂ ਕਰਮ-ਕਾਂਡ ਛੱਡਾਂ ਤਾਂ ਕਿ ਮੇਰੀ ਮੱਤ ਅਗਿਆਨਤਾ ਦਾ ਰੋਣਾ ਬੰਦ ਕਰੇ
5- “
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ
ਪਿੰਡ ਪੜੈ ਤਉ ਹਰਿ ਗੁਨ ਗਾਇ7
ਪਦ ਅਰਥ:-  ਪੂੰਗੜਾ- ਪੂਜਾਰੀਮਾਇ= ਅਗਿਆਨਤਾ, ਉਦਾਹਰਣ-  ਮੁਈ ਮੇਰੀ ਮਾਈ ਹਉ ਖਰਾ ਸੁਖਾਲਾ’ (476)  ਪਿੰਡੁ- ਸਰੀਰ, ਅੰਦਰ, ਅੰਦਰੋਂ।  ਪੜੈ- ਸੋਝੀ (ਪ੍ਰਾਪਤ ਹੋ ਜਾਂਦੀ ਹੈ)
ਅਰਥ: (ਕਪਟ ਕਿਉਂ ਨਹੀਂ ਕਰਦੇ? ਉਹ ਇਸ ਕਰਕੇ ਕਿ ਆਤਮਕ ਗਿਆਨ ਦੀ ਸੂਝ ਪ੍ਰਾਪਤ ਹੋਣ ਨਾਲ) ਅਗਿਆਨਤਾ ਦਾ ਰੋਣਾ ਪ੍ਰਭਾਵ ਛੱਡ ਦਿੰਦੇ ਹਨਉਨ੍ਹਾਂ ਅੰਦਰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਜਾਂਦੀ ਹੈਅਤੇ ਉਹ ਹਰੀ ਦੇ ਗੁਣ ਗਾਇਨ ਭਾਵ ਸਿਮਰਨ ਕਰਦੇ ਹਨਇਸ ਤਰ੍ਹਾਂ ਉਹ ਅਗਿਆਨ ਰੂਪੀ ਮੱਤ ਆਤਮਿਕ ਗਿਆਨ ਦੀ ਸੂਝ ਨਾਲ ਗੁਰਮਤਿ ਵਿੱਚ ਬਦਲ ਜਾਂਦੀ ਹੈਫਿਰ ਧਰਮ ਦੇ ਨਾਮ ਤੇ ਕੋਈ ਆਪਸੀ ਲੜਾਈ ਨਹੀਂ ਰਹਿ ਜਾਂਦੀ
ਵਿਚਾਰ: ਕੀਤੇ ਗਏ ਪਦ ਅਰਥਾਂ ਦਾ ਅਤੇ ਤੁਕਾਂ ਦੇ ਅਰਥਾਂ ਦਾ ਕੋਈ ਮੇਲ ਨਜ਼ਰ ਨਹੀਂ ਆ ਰਿਹਾ
ਕੀਤੇ ਗਏ ਪਦ ਅਰਥਾਂ ਅਨੁਸਾਰ ਤੁਕਾਂ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਹਨ- ਨਾ ਮੈਂ ਤੇਰਾ ਪੁਜਾਰੀ ਹਾਂ ਨਾ ਤੂੰ ਮੇਰੀ ਅਗਿਆਨਤਾਸਰੀਰ ਨੂੰ ਅੰਦਰੋਂ ਸੋਝੀ ਪਰਾਪਤ ਹੋਣ ਤੇ ਪ੍ਰਭੂ ਦੇ ਗੁਣ ਗਾਉਂਦਾ ਹੈ
ਸਵਾਲ- ਪੂੰਗੜਾ ਦਾ ਅਰਥ- ਪੂਜਾਰੀ ਪਤਾ ਨਹੀਂ ਕਿਸ ਡਿਕਸ਼ਨਰੀ ਅਨੁਸਾਰ ਅਰਥ ਕੀਤੇ ਗਏ ਹਨਕੌਣ, ਕਿਸ ਦਾ ਪੁਜਾਰੀ ਨਹੀਂ? ਕੀਤੇ ਗਏ ਅਰਥਾਂ ਵਿੱਚ ਇਹ ਮੁੱਖ ਸ਼ਬਦ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਪਿੱਛਲੇ ਬੰਦਾਂ ਵਿੱਚ ਮਾਇਦੇ ਅਰਥ ਲਿਖੇ ਹਨ ਮਤਿਇਸ ਬੰਦ ਵਿੱਚ ਅਰਥ ਲਿਖੇ ਹਨ ਅਗਿਆਨਤਾਪਰ ਉਦਾਹਰਣ ਲਈ ਦੋਨਾਂ ਜਗ੍ਹਾ ਤੇ ਤੁਕ ਇੱਕੋ ਹੀ ਪੇਸ਼ ਕੀਤੀ ਗਈ ਹੈ
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ
ਮਾਇ ਦਾ ਅਰਥ ਅਗਿਆਨਤਾ ਪਤਾ ਨਹੀਂ ਕਿਸ ਡਿਕਸ਼ਨਰੀ ਅਨੁਸਾਰ ਕੀਤਾ ਗਿਆ ਹੈਪਿੰਡ ਪੜੈ ਦਾ ਅਰਥ ਅੰਦਰੋਂ ਸੋਝੀਪਤਾ ਨਹੀਂ ਕਿਸ ਤਰ੍ਹਾਂ ਕੀਤੇ ਗਏ ਹਨ
6- ‘
ਕਰੈ ਗਜਿੰਦੁ ਸੁੰਡ ਕੀ ਚੋਟਨਾਮਾ ਉਬਰੈ ਹਰਿ ਕੀ ਓਟ8
7- ‘
ਕਾਜੀ ਮੁਲਾਂ ਕਰਹਿ ਸਲਾਮੁਇਨਿ ਹਿੰਦੂ ਮੇਰਾ ਮਲਿਆ ਮਾਨੁ9
8- ‘
ਬਾਦਿਸਾਹ ਬੇਨਤੀ ਸੁਨੇਹੁਨਾਮੇ ਸਰ ਭਰਿ ਸੋਨਾ ਲੇਹੁ10
9- ‘
ਮਾਲ ਲੇਉ ਤਉ ਦੋਜਕਿ ਪਰਉਦੀਨ ਛੋਡਿ ਦੁਨੀਆ ਕਉ ਭਰਉ11’ 
10- ‘
ਪਾਵਹੁ ਬੇੜੀ ਹਾਥਹੁ ਤਾਲਨਾਮਾ ਗਾਵੈ ਗੁਨ ਗੋਪਾਲ12’   
11- ‘
ਗੰਗ ਜਮੁਨ ਜਉ ਉਲਟੀ ਬਹੈਤਉ ਨਾਮਾ ਹਰਿ ਕਰਤਾ ਰਹੈ13
ਨੋਟ- ਲੇਖ ਲੰਬਾ ਹੋਣ ਦੇ ਡਰੋਂ ਬੰਦ 8ਤੋਂ 13ਤੱਕ ਦੇ ਅਰਥ ਅਤੇ ਉਨ੍ਹਾਂ ਅਰਥਾਂ ਸੰਬੰਧੀ ਵਿਚਾਰ ਪੇਸ਼ ਨਹੀਂ ਕੀਤੇ ਜਾ ਰਹੇ
12- ‘
ਸਾਤ ਘੜੀ ਜਬ ਬੀਤੀ ਸੁਣੀਅਜਹੁ ਨ ਆਇਓ ਤ੍ਰਿਭਵਣ ਧਨੀ14
ਪਦ ਅਰਥ-  ਸਾਤ- ਤੇਜ (ਢੳਸਟ)  ਸੁਣੀ- ਸੁਝਿਆ   ਅਰਥ- ਜੀਵਣ ਦਾ ਸਮਾਂ ਬਹੁਤ ਸੀਮਿਤ ਹੈ, ਤੇਜ ਹੈ ਅਤੇ ਜਦੋਂ ਅੰਤ ਸਮੇਂ ਇਹ ਸੋਚਣਾ ਕਿਅਜੇ ਤ੍ਰਿਲੋਕੀ ਦੇ ਮਾਲਕ ਦੀ ਬਖਸ਼ਿਸ਼ ਦੀ *ਸਮਝ ਹੀ ਨਹੀਂ ਪਈ* (?) ਤਾਂ ਉਸ ਵੇਲੇ ਸਮਾਂ ਬੀਤ ਚੁੱਕਾ ਹੋਣਾਫਿਰ ਜੀਵਨ ਦੇ ਲਕਸ਼ ਦੀ ਪ੍ਰਾਪਤੀ ਨਹੀਂ ਹੋਣੀ
ਵਿਚਾਰ:- ਸੁਣੀ ਦਾ ਅਰਥ ਸੁਝਿਆ (?),ਅਤੇ ਇਹ ਪਦ ਅਰਥ ਤੁਕ ਦੇ ਅਰਥਾਂ ਵਿੱਚ ਕਿਤੇ ਨਜ਼ਰ ਨਹੀਂ ਆ ਰਹੇਬੀਤੀਲਫ਼ਜ਼ ਬੰਦ ਦੇ ਪਹਿਲੇ ਹਿੱਸੇ ਵਿੱਚ ਆਇਆ ਹੈ ਪਰ ਇਸ ਦੇ ਅਰਥ ਬੰਦ ਦੇ ਦੂਸਰੇ ਹਿੱਸੇ ਵਿੱਚ ਫਿੱਟ ਕਰ ਦਿੱਤੇ ਗਏ ਹਨ ਅਜਹੁ ਨ ਆਇਓਦਾ ਅਰਥ ਅਜੇ ..ਬਖਸ਼ਿਸ਼ ਦੀ ਸਮਝ ਹੀ ਨਹੀਂ ਪਈ’ (?)
ਨੋਟ:- ਮਹਾਨ ਕੋਸ਼ ਵਿੱਚ ਸਾਤਦਾ ਅਰਥ ਸੱਤ (7) ਲਿਖਿਆ ਹੈ ਅਤੇ ਨਾਲ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇਸੇ ਪ੍ਰਸਤੁਤ ਸ਼ਬਦ ਵਿੱਚੋਂ ਉਦਾਹਰਣ ਦਿੱਤੀ ਹੈ
ਸਾਤ ਘੜੀ ਜਬ ਬੀਤੀ ਸੁਨੀ॥ (ਭੈਰਉ ਨਾਮਦੇਵ)
ਇਹ ਅਰਥ ਛੱਡ ਕੇ ਮਹਾਨ ਕੋਸ਼ ਵਿੱਚ ਲਿਖੇ ਅਰਥ #4 ਵਾਲੇ ਸ਼ਾਤ’= ਤਿੱਖਾ, ਤੇਜ਼ਅਰਥ ਫਿੱਟ ਕਰ ਦਿੱਤੇ ਗਏ ਹਨਪਰ ਸਾਡੇ ਵਿਆਖਿਆਕਾਰ ਜੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸ਼ਾਤਦਾ ਅਰਥ ਰਫ਼ਤਾਰ ਵਾਲਾ ਤੇਜਨਹੀਂ ਬਲਕਿ ਚਾਕੂ ਦੀ ਧਾਰ ਵਾਲਾ (ਤਿੱਖਾ) ਤੇਜਹੈਸ਼ਾਤ ਦੇ ਅਰਥ ਹਨ- ਤਿੱਖਾ, ਤਿੱਖਾ ਕੀਤਾ ਹੋਇਆ, ਤੇਜ਼, ਪਤਲਾ, ਦੁਬਲਾ, ਕਮਜੋਰ
ਜਰੂਰੀ ਨੋਟ: ਸਾਤ ਦਾ ਅਰਥ ਗਿਣਤੀ ਦਾ ਸੱਤਨੂੰ ਬਦਲ ਕੇ ਰਫ਼ਤਾਰਵਾਲਾ ਤੇਜਅਰਥ ਕਰਕੇ ਕਿੰਨੀ ਖੂਬੀ ਨਾਲ ਤੁਕ ਦੇ ਅਰਥਾਂ ਵਿੱਚ ਫਿਟ ਕਰ ਦਿੱਤਾ ਗਿਆ ਹੈਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਿਆਖਿਆਕਾਰ ਜੀ ਦਾ ਅਸਲੀ ਮਕਸਦ ਸਿਰਫ ਅਤੇ ਸਿਰਫ ਗੁਰਬਾਣੀ ਦੇ ਅਸਲੀ ਅਰਥਾਂ ਨੂੰ ਵਿਗਾੜਨਾ ਹੀ ਹੈ

 

 

ਚੱਲਦਾ
ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.