ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ”-6
“ਅਜੋਕਾ ਗੁਰਮਤਿ ਪ੍ਰਚਾਰ”-6
Page Visitors: 2889

ਅਜੋਕਾ ਗੁਰਮਤਿ ਪ੍ਰਚਾਰ”-6
ਅਜੋਕੇ ਇਕ ਵਿਆਖਿਆਕਾਰ ਜੀ ਦੁਆਰਾ ਨਾਮਦੇਵ ਜੀ ਦੇ ਇਕ ਸ਼ਬਦ ਦੇ ਕੀਤੇ ਗਏ ਅਰਥ ਪੇਸ਼ ਹਨ
ਨੋਟ- ਲੇਖ ਵਿੱਚ ਜਿੱਥੇ ਵੀ ਅਰਥਜਾਂ ਪਦ ਅਰਥਲਿਖਿਆ ਹੈ, ਉਨ੍ਹਾਂਨੂੰ ਅਜੋਕੇ ਲੇਖਕ ਜੀ ਦੁਆਰਾ ਕੀਤੇ ਅਰਥ ਅਤੇ ਪਦ ਅਰਥ ਪੜ੍ਹਿਆ ਜਾਵੇਪਾਠਕ, ਅਰਥਾਂ ਨੂੰ ਪੜ੍ਹਕੇ ਦੁਬਾਰਾ ਸੰਬੰਧਤ ਤੁਕ ਨਾਲ ਮਿਲਾਨ ਕਰਕੇ ਜਰੂਰ ਦੇਖਣ ਕਿ ਕੀ ਵਿਆਖਿਆਕਾਰ ਜੀ ਨੇ ਜੋ ਅਰਥ ਲਿਖੇ ਹਨ ਉਹ ਤੁਕ ਨਾਲ ਮੇਲ ਖਾਂਦੇ ਵੀ ਹਨ?
1- ਸੁਲਤਾਨੁ ਪੂਛੈ ਸੁਨੁ ਬੇ ਨਾਮਾ ਦੇਖਉ ਰਾਮ ਤੁਮ੍ਹਾਰੇ ਕਾਮਾ1
ਨਾਮਾ ਸੁਲਤਾਨੇ ਬਾਧਿਲਾਦੇਖਉ ਤੇਰਾ ਹਰਿ ਬੀਠੁਲਾ
1ਰਹਾਉ
ਪਦ ਅਰਥ:-  ਸੁਲਤਾਨ- ਪ੍ਰਭੂ, ਵਾਹਿਗੁਰੂ।  ਪੂਛੈ- ਪੁੱਛਿਆ ਜਾਣਾ।  ਸੁਨ- ਸੁਣੋ।  ਬੇ ਨਾਮਾ=
ਨਾਮ ਤੋਂ ਬਗੈਰ, ਅਗਿਆਨੀ ਅੰਧਾ, ਪ੍ਰਭੂ ਦੀ ਰਜ਼ਾ ਤੋਂ ਟੁੱਟਿਆ ਹੋਇਆ ਮਨੁੱਖਦੇਖਉ- ਨਜ਼ਰਸਾਨੀ ਕਰਨੀ, ਦੇਖਣਾ ਨਾਮਾ- (ਫ਼ਾ) ਹੁਕਮ, ਰਜ਼ਾ , ਨਾਮਾ ਸੁਲਤਾਨੇ ਬਾਧਿਲਾ- ਪ੍ਰਭੂ ਦੀ ਰਜ਼ਾ ਅੰਦਰ ਆਪਣੇ ਆਪ ਨੂੰ ਬੰਨ੍ਹ ਲੈਣਾ
ਅਰਥ: ਉਸ ਦੀ ਰਜ਼ਾ (ਹੁਕਮ) ਨਾਲੋਂ ਟੁੱਟ ਕੇ (ਬੇਨਾਮਾ), ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖ ਦੀ ਨਿੱਤ ਦੀ ਜੋ ਕਰਨੀ ਹੈ, ਉਨ੍ਹਾਂ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂਨਜ਼ਰਸਾਨੀ ਕਰ ਰਿਹਾ ਹੈ। *ਇਹ ਸੁਣੋ ਇਹ ਤਾਂ ਕਹਿੰਦੇ ਹੋ* ਕਿ ਇੱਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ (ਪੁਛੈ) ਪੁਛਿਆ ਜਾਣਾ ਹੈ
ਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ (ਹੁਕਮ) ਵਿੱਚ ਬਨ੍ਹ ਲੈਂਦਾ ਹੈ ਤਾਂ ਉਸ ਉੱਤੇ ਸੁਲਤਾਨ ਦੀ ਬਖਸ਼ਿਸ਼ ਰੂਪ ਹੋ ਜਾਂਦੀ ਹੈਰਜ਼ਾ ਵਿੱਚ ਆਉਣ ਵਾਲਿਆਂ ਨੂੰ ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈਇਹ ਉਸ ਦਾ ਸੁਭਾਉ ਹੈ

ਵਿਚਾਰ:  ਇੱਥੇ ਸੁਲਤਾਨ ਪੂਛੈ ਸੁਨੁ ..ਅਰਥਾਤ ਸੁਲਤਾਨ ਕੁਝ ਪੁੱਛ ਰਿਹਾ ਹੈ
ਪਹਿਲੇ ਚਰਣ ਵਿੱਚ ਲਫ਼ਜ਼ ਹਨ ਸੁਲਤਾਨ, ਪੂਛੈ ਸੁਨੁ, ਬੇ ਨਾਮਾਇੱਥੇ ਇਹ ਚਰਣ ਮੁਕੰਮਲ ਹੈ ਮੁਕੰਮਲ ਹੋਣ ਦੀ ਨਿਸ਼ਾਨੀ ਹੈ ਅਖੀਰ ਵਿੱਚ ਲੱਗੇ ਹੋਏ ਹਨਜੇ ਚਰਣ ਮੁਕੰਮਲ ਹੈ ਤਾਂ ਇਸ ਚਰਨ ਦੇ ਵੀ ਆਪਣੇ ਵੱਖਰੇ ਅਰਥ ਮੁਕੰਮਲ ਹੋਣੇ ਚਾਹੀਦੇ ਹਨਪਰ ਧਿਆਨ ਦੇਵੋ, ਅਜੋਕੇ ਅਰਥ ਕਰਨ ਲੱਗਿਆਂ ਦੂਸਰੇ ਬੰਦ ਦੇ ਅੱਖਰਾਂ ਨੂੰ ਪਹਿਲੇ ਬੰਦ ਨਾਲ ਮਿਲਾਏ ਬਗੈਰ ਇੱਥੇ ਅਰਥ ਨਹੀਂ ਬਣ ਰਹੇ

ਨਿੱਤ ਦੀ ਕਰਨੀ ਤੁਮ੍ਹਾਰੇ ਕਾਮਾਦੂਸਰੇ ਬੰਦ ਵਿੱਚੋਂ ਲਏ ਬਗੈਰ ਪਹਿਲੇ ਬੰਦ ਦੇ ਅਰਥ ਨਹੀਂ ਬਣ ਰਹੇ
(ਨੋਟ: ਅਸਲ ਵਿੱਚ ਅਰਥ ਬਣਨੇ ਚਾਹੀਦੇ ਹਨ- (ਦੇਖਉਂ), ‘ਮੈਂ ਦੇਖਾਂਅਰਥਾਤ ਮੈਂ ਦੇਖਣਾ ਚਾਹੁੰਦਾ ਹਾਂ)। 

ਲਫ਼ਜ਼ ਪੂਛੈਅਤੇ ਸੁਨੁਪਹਿਲੇ ਬੰਦ ਵਿੱਚ ਆਏ ਹਨ, ਪਰ ਇਨ੍ਹਾਂ ਦੇ ਅਰਥ ਦੂਸਰੇ ਬੰਦ ਤੋਂ ਵੀ ਬਾਅਦ ਵੱਖਰੀ ਲਾਇਨ ਬਣਾ ਕੇ ਲਿਖੇ ਗਏ ਹਨ

ਇਹ ਸੁਣੋ ਇਹ ਤਾਂ ਕਹਿੰਦੇ ਹੋਇਹ ਲਫ਼ਜ਼ ਕੌਣ, ਕਿਸ ਨੂੰ ਕਹਿ ਰਿਹਾ ਹੈ?ਕੋਈ ਅਤਾ ਪਤਾ ਨਹੀਂ

ਇਨ੍ਹਾਂ ਉਪਰਲੀਆਂ ਤੁਕਾਂ ਵਿੱਚ ਅਰਥ ਕੀਤੇ ਗਏ ਹਨ - ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇਕ ਦਿਨ ਸੁਲਤਾਨ ਵਾਹਿਗੁਰੂ ਵੱਲੋਂ ਪੁੱਛਿਆ ਜਾਣਾ ਹੈ

ਇਹ ਸੁਣੋ ਇਹ ਤਾਂ ਕਹਿੰਦੇ ਹੋਆਪਣੇ ਵੱਲੋਂ ਹੀ ਲਿਖ ਕੇ ਲੇਖਕ ਜੀ ਪਾਠਕਾਂ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਗੁਰਮਤਿ ਕਿਸੇ ਕਰਮਾਂ ਦਾ ਲੇਖਾ ਹੋਣ ਨੂੰ ਨਹੀਂ ਮੰਨਦੀ ਇਸ ਅਧੂਰੀ ਜਿਹੀ ਗੱਲ ਤੋਂ ਅੱਗੇ ਕੀ ਹੈ? ਸਾਰੇ ਸ਼ਬਦ ਦੀ ਵਿਆਖਿਆ ਵਿੱਚ ਵੀ ਇਸ ਗੱਲ ਦਾ ਕਿਤੇ ਖੁਲਾਸਾ ਨਹੀਂ ਹੋਇਆ

2- “ਬਿਸਮਿਲਿ ਗਊ ਦੇਹੁ ਜੀਵਾਇਨਾਤਰੁ ਗਰਦਨਿ ਮਾਰਉ ਠਾਇ2

ਬਾਦਿਸਾਹ ਐਸੀ ਕਿਉ ਹੋਇ ਬਿਸਮਿਲਿ ਕੀਆ ਨਾ ਜੀਵੈ ਕੋਏ3

ਮੇਰਾ ਕੀਆ ਕਛੂ ਨ ਹੋਇ ਕਰਿ ਹੈ ਰਾਮੁ ਹੋਇ ਹੈ ਸੋਇ4

ਪਦ ਅਰਥ:- ਬਿਸਮਿਲਿ- ਘਾਇਲ, ਜ਼ਖਮੀਂ, ਬੇਕਾਰ, ਤੜਫਣ ਵਾਲਾ, ਅੱਧ ਮੋਇਆ, ਕੋਹਿਆ ਹੋਇਆ।  ਗਰਦਨ- ਖ਼ਤਮ ਕਰ ਦੇਣਾ।  ਗਊ- ਗੁਰਮਤਿ ਦੀ ਗਊ ਕਾਮਧੇਨ ਨਾਮਰੂਪੀ ਹੈ /ਖਿਮਾ, ਧੀਰਜ’, ਉਸ ਨਾਮ (ਸੱਚ) ਰੂਪ ਬਾਦਸ਼ਾਹ ਅਗੇ ਅਰਦਾਸ ਕਰਨ ਲਈ ਪ੍ਰੇਰਨਾ ਹੈ ਕਿ ਆਤਮਿਕ ਗਿਆਨ ਸਿਮਰਨ ਦੀ ਚਾਹਤ ਰੂਪੀ ਗਊ ਜੋ ਕੋਹੀ ਹੋਈ ਹੈ, ‘ਦੇਹੁ ਜੀਵਾਇ’    ਭਾਵ ਬਖਸ਼ਿਸ਼ ਕਰਕੇ ਮੇਰੇ ਅੰਦਰ ਸਿਮਰਨ ਰੂਪੀ ਚਾਹਤ ਪੈਦਾ ਹੋ ਜਾਵੇ)

ਅਰਥ: ਹੇ ਵਾਹਿਗੁਰੂ! ਖਿਮਾ ਅਤੇ ਧੀਰਜ ਦੀ ਆਤਮਕ ਗਿਆਨ ਰੂਪੀ ਗਊ ਜੀਵਾਲ ਦੇਹ, ਭਾਵ ਮੇਰੇ ਅੰਦਰ ਆਤਮਕ ਗਿਆਨ ਦੀ ਸਿਮਰਨ ਰੂਪੀ ਚਾਹਤ ਪੈਦਾ ਕਰ ਦਿਉਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀਹੇ ਵਾਹਿਗੁਰੂ! ਐਸਾ ਹੋਣਾ ਕਿਵੇਂ? ਕਿਉਂਕਿ ਕੋਹੀ ਹੋਈ ਖਿਮਾਂ ਅਤੇ ਧੀਰਜ ਰੂਪੀ ਗਊ ਜੀ ਨਹੀਂ

ਸਕਦੀ ਇਹ ਮੇਰੇ ਕੀਤਿਆਂ ਤਾਂ ਕੁਝ ਹੋ ਨਹੀਂ ਸਕਦਾ, ਸੋ ਜੋ ਤੂੰ ਕਰੇਂ ਉਹੀ ਹੋ ਸਕਦਾ ਹੈ

ਵਿਚਾਰ:- ਠਾਇਦੇ ਅਰਥ ਕਿਤੇ ਨਜ਼ਰ ਨਹੀਂ ਆ ਰਹੇ

ਇਨ੍ਹਾਂ ਤਿੰਨਾਂ ਬੰਦਾਂ ਵਿੱਚ ਗਊ ਸ਼ਬਦ ਇੱਕ ਵਾਰੀਂ ਆਇਆ ਹੈਅਤੇ ਪਦ ਅਰਥ ਕੀਤੇ ਗਏ ਹਨ ਖਿਮਾ, ਧੀਰਜਰੂਪੀ ਗਊਕਹਾਣੀਆਂ ਘੜਨਚ ਮਾਹਰ ਸਾਡੇ ਇਨ੍ਹਾਂ ਗੁਰਬਾਣੀ ਵਿਆਖਿਆਕਾਰ ਜੀ ਨੇ ਇੱਥੇ ਗਊ ਦੇ ਦੋ ਆਪਾ ਵਿਰੋਧੀ ਅਰਥ ਘੜ ਲਏ ਹਨ1-  ਗਊ- ਗੁਰਮਤਿ ਦੀ ਗਊ ਕਾਮਧੇਨ ਨਾਮਰੂਪੀ ਹੈ / ਖਿਮਾ, ਧੀਰਜ’,

ਅਤੇ 2-  ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਅਪਣੇ ਆਪ ਹੀ ਅਗੇ ਹੋਰ ਅਰਥ ਜੋੜ ਦਿੱਤੇ ਹਨ- ਨਹੀਂ ਤਾਂ ਕਰਮਕਾਂਡੀ ਵੀਚਾਰਧਾਰਾ ਰੂਪੀ ਗਊਆਤਮਕ ਤੌਰਤੇ ਖ਼ਤਮ ਕਰ ਦੇਵੇਗੀਵਿਚਾਰਨ ਵਾਲੀ ਗੱਲ ਹੈ ਕਿ ਗਊਲਫਜ਼ ਤਾਂ ਇਨ੍ਹਾਂ ਤੁਕਾਂ ਵਿੱਚ ਇਕ ਵਾਰੀਂ ਆਇਆ ਹੈਤਾਂ ਫੇਰ ਇਸਦੇ ਅਰਥ- ਕਾਮਧੇਨ ਨਾਮਰੂਪੀ/ਖਿਮਾ ਧੀਰਜ ਅਤੇ ਕਰਮਕਾਂਡੀ  ਵੀਚਾਰਧਾਰਾ ਰੂਪੀ ਗਊ, ਦੋ ਵੱਖ ਵੱਖ ਅਰਥ ਕਿਵੇਂ ਹੋ ਗਏ?

ਕਰਮਕਾਂਡੀ ਵੀਚਾਰਧਾਰਾ ਰੂਪੀ ਗਊ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀਇਹ ਗੱਲ ਕੌਣ ਕਹਿ ਰਿਹਾ ਹੈ? ਇਕ ਕਰਮਕਾਂਡੀ ਵਿਅਕਤੀ? ਉਸ ਨੂੰ ਇਹ ਤਾਂ ਸੋਝੀ ਹੈ ਕਿ ਕਰਮਕਾਂਡੀ ਵਿਚਾਰਧਾਰਾ ਉਸ ਨੂੰ ਆਤਮਕ ਤੌਰ ਤੇ ਖ਼ਤਮ ਕਰ ਦੇਵੇਗੀ, ਪਰ ਇਨ੍ਹਾਂ ਕਰਮਕਾਂਡਾਂ ਤੋਂ ਹਟਣ ਲਈ ਸ਼ਾਇਦ ਵਾਹਿਗੁਰੂ ਵੱਲੋਂ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਹੈਇਹ ਗੱਲ ਵੱਖਰੀ ਹੈ ਕਿ ਬੰਦੇ ਨੂੰ ਮਹਿਸੂਸ ਹੀ ਨਾ ਹੋਵੇ ਕਿ ਉਹ ਕਰਮਕਾਂਡ ਕਰ ਰਿਹਾ ਹੈ, ਪਰ ਬੰਦੇ ਨੂੰ ਜਿਸ ਪਲ ਸੋਝੀ ਆ ਗਈ ਕਿ ਉਹ ਜੋ ਕਰ ਰਿਹਾ ਹੈ ਕਰਮਕਾਂਡ ਹੈ ਤਾਂ ਉਹ ਉਸੇ ਪਲ ਤੋਂ ਹੀ ਕਰਮਕਾਂਡ ਛੱਡ ਦੇਵੇਗਾ
3- “ਬਾਦਿਸ਼ਾਹੁ ਚੜ੍ਹਿਓ ਅਹੰਕਾਰਿਗਜ ਹਸਤੀ ਦੀਨੋਂ ਚਮਕਾਰਿ5

ਪਦ ਅਰਥ:-ਬਾਦਿਸਾਹ-  ਨਾਮ ਰੂਪੀ ਬਾਦਸ਼ਾਹਚੜ੍ਹਿਓ ਅਹੰਕਾਰਿ- ਚੜ੍ਹਿਆ ਹੋਇਆ ਅਹੰਕਾਰ, ਅੰਧਕਾਰ।  ਗਜ- ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ।  ਹਸਤੀ- ਵਜੂਦ, ਮੌਜੂਦਗੀ, ਹੋਂਦ।  ਦੀਨੋ- ਬੀਤਿਆ ਹੋਇਆ ਕਾਲ ਭਾਵ ਖ਼ਤਮ ਹੋ ਜਾਣਾ।   ਚਮਕਾਰਿ- ਅਗਿਆਨਤਾ ਰੂਪੀ ਹਨੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ

ਅਰਥ: (ਜੋ ਮਨੁੱਖ ਉਸ ਵਾਹਿਗੁਰੂ ਦੀ ਰਜ਼ਾ ਅੰਦਰ ਆ ਜਾਂਦਾ ਹੈ) ਉਸ ਨੂੰ ਵਾਹਿਗੁਰੂ ਦੇ ਗਿਆਨ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈਅਤੇ ਚੜ੍ਹਿਆ ਹੋਇਆ ਅਹੰਕਾਰ ਬੀਤੇ ਹੋਏ ਕਾਲ ਦੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ

ਵਿਚਾਰ:- ਇੱਥੇ ਪਹਿਲੇ ਚਰਣ ਵਿੱਚ ਲਫ਼ਜ਼ ਆਇਆ ਹੈ ਬਾਦਿਸਾਹ’ (ਜਿਸ ਦੇ ਅਰਥ ਕੀਤੇ ਗਏ ਹਨ-ਵਾਹਿਗੁਰੂ’) ਦੂਸਰੇ ਚਰਣ ਵਿੱਚ ਲਫ਼ਜ਼ ਹੈ ਚਮਕਾਰਿ’ (ਗਿਆਨ ਦਾ ਪ੍ਰਕਾਸ਼)ਕੁਝ ਲਫਜ਼ ਪਹਿਲੇ ਚਰਨਚੋਂ ਅਤੇ ਕੁਝ ਦੂਸਰੇਚੋਂ ਲੈ ਕੇ ਅਰਥ ਕਰ ਦਿੱਤੇ ਗਏ ਹਨ- ਉਸ ਨੂੰ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈਹੁਣ ਪਹਿਲੇ ਬੰਦਚੋਂ ਚੜ੍ਹਿਓ ਅਹੰਕਾਰਿਲਫ਼ਜ਼ ਲੈ ਕੇ ਅਤੇ ਦੂਸਰੇ ਚਰਨ ਵਿੱਚੋਂ ਦੀਨੋਂ’ (ਜਿਸ ਦੇ ਅਰਥ ਖ਼ਤਮ ਹੋ ਜਾਂਦਾ ਹੈਕਰ ਲਏ ਗਏ ਹਨ) ਮਿਲਾ ਕੇ ਅਰਥ ਕਰ ਦਿੱਤੇ ਗਏ ਹਨ- ਚੜ੍ਹਿਆ ਹੋਇਆ ਹੰਕਾਰ ਖਤਮ ਹੋ ਜਾਂਦਾ ਹੈ

ਪਦ ਅਰਥਾਂ ਵਿੱਚ ਗਜ ਦਾ ਅਰਥ ਕੀਤਾ ਗਿਆ ਹੈ- ਮਨਰੂਪੀ ਗਜ ਦੀ ਤ੍ਰਿਸ਼ਨਾ ਜਿਸ ਦੇ ਸਿਮਰਨ ਨਾਲ ਮਿਟਦੀ ਹੈਪਾਠਕ ਜ਼ਰਾ ਧਿਆਨ ਦੇਣਕੀ ਕਿਸੇ ਤਰ੍ਹਾਂ ਵੀ ਇਹ ਪਦ ਅਰਥ ਬਣਦੇ ਹਨ?

ਇੱਥੇ ਗਜਦੇ ਅਰਥ ਦੱਸੇ ਗਏ ਹਨ, ਜਾਂ ਜਿਸ ਦੇ ਸਿਮਰਨ ਨਾਲ ਮਨ ਰੂਪੀ ਗਜ ਦੀ ਤ੍ਰਿਸ਼ਨਾ ਮਿਟਦੀ ਹੈ ਉਸ ਹਸਤੀ ਬਾਰੇ ਦੱਸਿਆ ਗਿਆ ਹੈ?ਪਾਠਕ ਧਿਆਨ ਦੇਣ ਤ੍ਰਿਸ਼ਨਾਲੂ ਮਨਅਤੇ ਜਿਸ ਦੇ ਸਿਮਰਨ ਨਾਲਮਨ ਕਾਬੂ ਹੁੰਦਾ ਹੈ ਦੋ ਵੱਖ ਵੱਖ ਗੱਲਾਂ ਹਨ, ਪਰ ਵਿਆਖਿਆਕਾਰ ਜੀ ਨੇ ਆਪਣੀ ਹੀ ਸਹੂਲਤ ਅਨੁਸਾਰ ਅਰਥਾਂ ਨੂੰ ਮੋੜ ਦੇ ਦਿੱਤਾ ਹੈਅਤੇ ਆਪਣੀ ਹੀ ਸਹੂਲਤ ਅਨੁਸਾਰ ਏਧਲੇ ਲਫਜ਼ ਓਧਰ ਅਤੇ ਓਧਰਲੇ ਲਫਜ਼ ਓਧਰ ਵਰਤ ਕੇ ਅਰਥ ਕਰ ਦਿੱਤੇ ਹਨ, ਪਰ ਉਨ੍ਹਾਂ ਦੁਆਰਾ ਕੀਤੇ ਗਏ ਪਦ ਅਰਥਾਂ ਨਾਲ ਅਸਲ ਵਿੱਚ ਅਰਥ ਬਣਦੇ ਹਨ- ਕਰਤਾਰ ਨੂੰ ਹੰਕਾਰ (/ਅੰਧਕਾਰ) ਚੜ੍ਹਿਆਮਨ ਦੇ ਗਿਆਨ ਦੇ ਪ੍ਰਕਾਸ਼ ਦਾ ਵਜੂਦ, ਬੀਤੇ ਕਾਲ ਦੀ ਤਰ੍ਹਾਂ ਖਤਮ ਹੋ ਗਿਆ

ਗਜਦੇ ਅਰਥ ਉਦਾਹਰਣ ਦੇ ਕੇ ਸਮਝਾਏ ਗਏ ਹਨ- ਗਜ- ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ’(219) ਮਨ ਰੂਪੀ ਗਜ ਦੀ ਤ੍ਰਿਸਨਾ ਜਿਸ ਦੇ ਸਿਮਰਨ ਕਰਨ ਨਾਲ ਮਿਟਦੀ ਹੈ
ਵਿਚਾਰ-    ਵਿਆਖਿਆਕਾਰ ਜੀ ਨੂੰ ਤ੍ਰਾਸ’- ਡਰ, ਭਉ, ਤ੍ਰਬਕ ਜਾਣਾ ਅਤੇ ਤ੍ਰਿਸ਼ਨਾ’ -ਕਿਸੇ ਚੀਜ ਦੀ ਪ੍ਰਬਲ ਇੱਛਾ ਹੋਣੀ, ਦੇ ਫਰਕ ਦਾ ਵੀ ਪਤਾ ਨਹੀਂ, ‘ਤ੍ਰਾਸਨੂੰ ਤ੍ਰਿਸ਼ਨਾਦੱਸ ਰਹੇ ਹਨਆਪਣੀ ਇਸ ਵਿਦਿਆ ਦੇ ਆਧਾਰ ਤੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਰੱਦ ਕਰਕੇ ਆਪਣੇ ਅਰਥ ਸਮਝਾ ਰਹੇ ਹਨਗੁਰਮਤਿ ਪ੍ਰਚਾਰ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਗਿਆ ਹੈ

ਨੋਟ- ਕੀਤੇ ਗਏ ਅਰਥਾਂ ਵਿੱਚ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.