ਸਰਕਾਰੀ ਸਾਧ, ਸਟੇਨ ਗੰਨ ਅਤੇ ਚਿੱਚੜਾਂ ਦੀਆਂ ਚੀਕਾਂ
ਸੰਪਾਦਕ ਖ਼ਾਲਸਾ ਨਿਊਜ਼
ਸਰਕਾਰੀ ਸਾਧ ਢੱਡਰੀਆਂ ਵਾਲਾ ਅਤੇ ਉਸਦੇ ਨਿਉਜ਼ੀਲੈਂਡ ਵਾਲੇ ਚਿੱਚੜਾਂ ਦੀਆਂ ਪੁਲਿਸ ਵਾਲਿਆਂ ਨਾਲ ਹਮਦਰਦੀ,
ਪ੍ਰੋ. ਦਰਸ਼ਨ ਸਿੰਘ ਤਾਂ ਅਕਾਲ ਤਖ਼ਤ ਦੇ ਥਾਪੇ ਗਏ ਸੇਵਾਦਾਰ ਸਨ, ਜਿਹੜੇ ਬਿਨਾਂ ਤਨਖਾਹ ਤੋਂ ਕੌਮ ਦੀ ਅਗਵਾਈ ਕਰਦੇ ਰਹੇ, ਉਹ ਵੀ ਉਸ ਸਮੇਂ ਜਿਸ ਵੇਲੇ ਕਾਲ਼ਾ ਦੌਰ ਚੱਲ ਰਿਹਾ ਸੀ, ਪਤਾ ਨਹੀਂ ਗੋਲ਼ੀ ਕਿ ਪਾਸਿਉਂ ਚਲਣੀ, ਪੁਲਿਸ ਵਾਲੇ ਨੇ ਮਾਰ ਦੇਣੀ, ਬਲੈਕ ਕੈਟਾਂ ਨੇ ਮਾਰਣੀ ਜਾਂ ਖਾੜਕੂਆਂ ਨੇ ਆਪ ਹੀ..... ਤੇ ਇਸ ਸਾਧ ਕੋਲ਼ ਐਨੀ ਸਕਿਯੁਰਿਟੀ, ੳਹ ਵੀ ਇਸਦੀ ਨਿਜੀ ਦੁਸ਼ਮਨੀ ਕਰਕੇ !!
ਰਿਬੈਰੋ ਵਰਗੇ ਪੁਲਿਸ ਅਫਸਰਾਂ ਦੀਆਂ ਲਿਖਤਾਂ ਨੂੰ ਮਾਨਤਾ, ਬੁੱਚੜ ਕੇ.ਪੀ.ਐਸ. ਗਿੱਲ ਵਰਗੇ ਦੀਆਂ ਸਿਫਤਾਂ ਕਾਫੀ ਨਹੀਂ ਕਿ ਇਹ ਸਰਕਾਰੀ ਦਲਾਲ ਹਨ!!! ਜਿਨ੍ਹਾਂ ਹਰ ਕੌਮ ਦਰਦੀ ਸਿੱਖੀ ਦਾ ਦੁਸ਼ਮਨ ਤੇ ਸਿਰਫ ਆਪਣਾ ਸਾਧ ਹੀ ਸਰਬ ਕਲਾ ਸੰਪੂਰਣ ਲਗਦਾ ਹੈ। ਇਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ "ਜਿਨਕੇ ਅਪਨੇ ਘਰ ਸ਼ੀਸ਼ੇ ਕੇ ਹੋਂ, ਵੋਹ ਦੂਸਰੋਂ ਪਰ ਪੱਥਰ ਨਹੀਂ ਫੈਂਕਾ ਕਰਤੇ।"
ਜੂਲੀਉ ਰੀਬੈਰੋ ਜੋ ਕਿ ਪੁਲਿਸ ਅਫਸਰ ਸੀ ਨੇ ਆਪਣੀ ਕਿਤਾਬ ਵਿੱਚ ਲਿੱਖ ਦਿੱਤਾ ਕਿ ਪ੍ਰੋ. ਦਰਸ਼ਨ ਸਿੰਘ ਨੂੰ ਸਟੇਨਗੰਨ ਦਿੱਤੀ ਸੀ, ਤੇ ਇਨ੍ਹਾਂ ਨੇ ਮੰਨ ਲਿਆ... ਵਾਹ! ਕੇ.ਪੀ.ਐਸ. ਗਿੱਲ ਨੇ ਸਿੱਖ ਨੌਜਵਾਨੀ ਮਾਰੀ, ਪਰ ਇਨ੍ਹਾਂ ਦੀ ਧੂਤਿਆਂ ਨਾਲ ਨਾ ਬਣਦੀ ਹੋਣ ਕਰਕੇ ਇਨ੍ਹਾਂ ਨੂੰ ਗਿੱਲ ਚੰਗਾ ਲੱਗਣ ਲੱਗ ਪਿਆ.... ਇਹ ਹੈ ਇਨ੍ਹਾਂ ਦਾ ਪੈਮਾਨਾ।
ਕੀ ਰਿਬੈਰੋ ਜੋ ਕਿ ਸਰਕਾਰੀ ਅਫਸਰ ਸੀ ਉਹ ਚਾਹੇਗਾ ਕਿ ਜਿਹੜਾ ਸਿੱਖਾਂ ਦਾ ਖਿਆਲ ਕਰੇ, ਸਿੱਖੀ ਬਾਰੇ ਬੋਲੇ, ਸਿੱਖ ਸਿਧਾਂਤਾਂ 'ਤੇ ਖੜੇ, ਖਾੜਕੂ ਸ਼ੰਘਰਸ਼ਦੌਰਾਨ ਸਿੱਖ ਬੀਬੀਆਂ, ਨੌਜਵਾਨਾਂ ਦੀ ਪੀੜਾ ਬਾਰੇ ਬੋਲੇ, ਸੰਗਤਾਂ ਨੂੰ ਜਾਗਰੂਕ ਕਰੇ... ਉਸ ਬਾਰੇ ਰਿਬੈਰੋ ਕੁੱਝ ਚੰਗਾ ਲਿੱਖ ਸਕਦਾ ਸੀ? ਉਹ ਤਾਂ ਚਾਹੇਗਾ ਹੀ ਕਿ ਕਿਸੇ ਤਰ੍ਹਾਂ ਐਸੇ ਬੰਦੇ ਬਾਰੇ ਭੰਬਲਭੂਸਾ ਖੜਾ ਕਰਕੇ ਬਦਨਾਮ ਕਰੇ, ਤੇ ਵੈਸਾ ਹੀ ਉਸਨੇ ਕੀਤਾ, ਤੇ ਇਨ੍ਹਾਂ ਨੇ ਮੰਨ ਲਿਆ।
ਚਲੋ ਜੇ ਸਾਧ ਦੇ ਹਰਨੇਕ ਐਂਡ ਦੱਲਾ ਪਾਰਟੀ ਦੀ ਇਹ ਦਲੀਲ ਇੱਕ ਸੈਕੰਡ ਲਈ ਮੰਨ ਲਈ ਜਾਵੇ ਕਿ ਰਿਬੈਰੋ ਨੇ ਸਟੇਨਗੰਨ ਦਿੱਤੀ ਜਿਸ ਨਾਲ ਪ੍ਰੋ. ਦਰਸ਼ਨ ਸਿੰਘ 'ਤੇ ਸਰਕਾਰੀ ਹੋਣ ਦਾ ਇਲਜ਼ਾਮ ਲਾਉਂਦੇ ਹਨ, ਤਾਂ ਇਹੀ ਦਲੀਲ ਰਣਜੀਤ ਸਿੰਘ ਢੱਡਰੀਆਂਵਾਲੇ ਬਾਰੇ ਕਿਉਂ ਨਹੀਂ? ਜਿਸ ਕੋਲ ਪੂਰੀ ਪਲਟਨ ਹੀ ਰਹਿੰਦੀ ਹੈ ਪਲਿਸ ਵਾਲਿਆਂ ਦੀ ਉਹ ਵੀ ਇਕੱਲੇ ਸਟੇਨਗੰਨ ਵਾਲਿਆਂ ਦੀ ਨਹੀਂ, ਏ.ਕੇ. ਸੰਤਾਲ਼ੀ AK47 ਵਾਲੇ ਵੀ ਹਨ, SLR ਵਾਲੇ ਵੀ ਹਨ, ਰਿਵਾਲਵਰ ਵਾਲੇ ਵੀ ਹਨ, ਤੇ ਇਸਦੇ ਆਪਣੇ ਗੜਵਈਆਂ ਕੋਲ਼ ਵੀ ਹਥਿਆਰ ਹਨ..
. ਤਾਂ ਫਿਰ ਇਹ ਸਰਕਾਰੀ ਕਿਉਂ ਨਹੀਂ???
ਲਿਖਣ ਨੂੰ ਬਹੁਤ ਕੁੱਝ ਹੈ, ਪਰ ਭੇਡਾਂ ਦੇ ਟੱਪਣ ਲਈ ਐਨਾ ਹੀ ਬਹੁਤ ਹੈ। ਚਿੱਚੜੋ ਹੁਣ ਚੀਕੀ ਚੱਲਿਓ!!!
ਦੱਬਦਾ ਕਿੱਥੇ ਆ!!!