ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕੇ ਗੁਰਬਾਣੀ ਵਿਆਕਰਣ ਦੇ ਪਾਣਿਨੀ”
“ਅਜੋਕੇ ਗੁਰਬਾਣੀ ਵਿਆਕਰਣ ਦੇ ਪਾਣਿਨੀ”
Page Visitors: 3275

 ਅਜੋਕੇ ਗੁਰਬਾਣੀ ਵਿਆਕਰਣ ਦੇ ਪਾਣਿਨੀ
ਆਪਣੇ ਆਪ ਨੂੰ ਗੁਰੂ ਦੇ ਸਿੱਖਅਖਵਾਉਂਦੇ ਕੁਝ ਲੋਕਾਂ ਨੂੰ ਗੁਰੂ ਸਾਹਿਬਾਂ ਨੂੰ ਗੁਰੂਕਹਿਣ ਤੋਂ ਪਰਹੇਜ ਹੈਕਿਸੇ ਨਾ ਕਿਸੇ ਬਹਾਨੇ ਗੁਰੂ ਸਾਹਿਬਾਂ ਨੂੰ ਗੁਰੂ ਕਹਿਣਾ ਗੁਰਮਤਿ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨਕਈ ਸਾਲਾਂ ਤੋਂ ਅਨੇਕਾਂ ਵਿਦਵਾਨਾਂ ਦੁਆਰਾ ਗੁਰਬਾਣੀ ਉਦਾਹਰਣਾਂ ਅਤੇ ਇਤਿਹਾਸਕ ਸਬੂਤਾਂ ਸਮੇਤ ਇਨ੍ਹਾਂ ਲੋਕਾਂ ਦਾ ਪੱਖ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਪਰ ਆਪਣੀ ਜ਼ਿਦ ਕਾਰਣ ਮੁੜ

ਮੁੜ ਆਪਣੀ ਗੱਲ ਦੁਹਰਾਈ ਜਾਂਦੇ ਹਨਕੁਝ ਦਿਨ ਪਹਿਲਾਂ ਇਕ ਵਿਦਵਾਨ ਸੱਜਣ ਜੀ ਦਾ ਲੇਖ ਛਪਿਆ ਸੀਜਿਸ ਵਿੱਚ ਲੇਖਕ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਤੁਕ ਦੀ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੀ ਵਿਆਖਿਆ ਨੂੰ ਰੱਦ ਕਰਦੇ ਹੋਏ ਵਿਆਕਰਣ ਦੇ ਆਧਾਰ ਤੇ ਆਪਣੀ ਵਿਆਖਿਆ ਸਮਝਾਈ ਹੈਤੁਕ ਇਸ ਪ੍ਰਕਾਰ ਹੈ-

ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ” (ਪੰਨਾ-1409)
 ਪੂਰਾ ਸਵੈਯਾ ਇਸ ਪ੍ਰਕਾਰ ਹੈ-
ਜਬ ਲਉ ਨਹੀ ਭਾਗ ਲਿਲਾਰ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛਤਾਯਉ
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ
ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ6” (ਪੰਨਾ-1409)
ਅਰਥ ਪ੍ਰੋ: ਸਾਹਿਬ ਸਿੰਘ ਜੀ- ਹੇ ਭਾਈ! ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ, ਕਲਜੁਗ ਦੇ ਡਰਾਉਣੇ ਸਮੁੰਦਰ ਵਿੱਚ ਡੁੱਬ ਰਹੇ ਸਾਂ, ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀਪਰ ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁਖਾਂ ਵਿੱਚ ਨਹੀਂ ਆਏ

ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਪੇਸ਼ ਕਰਕੇ ਲੇਖਕ ਜੀ ਲਿਖਦੇ ਹਨ:-
ਪਾਠਕ ਸੱਜਣ ਆਪ ਹੀ ਅੰਦਾਜਾ ਲਾ ਲੈਣ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਇਹ ਅਰਥ ਕਿਤਨੇ ਸਹੀ ਹਨਜਪਣਾ ਤਾਂ ਸਮਸਰ ਬਾਣੀ ਨੂੰ ਹੈ……ਹੋਰ ਲਿਖਦੇ ਹਨ-
“…… ਗੁਰਬਾਣੀ ਵਿਆਕਰਣ ਅਤੇ ਪ੍ਰੋ: ਸਾਹਿਬ ਸਿੰਘ ਜੀ:- ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਉਪਰੋਕਤ ਪਾਵਨ ਪੰਕਤੀ ਦੇ ਅਰਥ ਵਿਆਕਰਣੀ ਨੇਮ ਦੀ ਸੇਧ ਤੋਂ ਬਿਨਾ ਹੀ ਕਰ ਦਿੱਤੇ ਹਨ; ਆਪ ਜੀ ਭਲੀ ਭਾਂਤੀ ਜਾਣਦੇ ਹੋ ਕਿ ਗੁਰਬਾਣੀ ਦੀ ਭਾਸ਼ਾ ਅੰਦਰ ਅਰਜੁਨੁ ਸ਼ਬਦ ਮੂਲ ਰੂਪ ਵਿੱਚ ਔਂਕੜ ਵਰਤ ਕੇ ਲਿਖਿਆ ਜਾਂਦਾ ਹੈ। 
ਲੇਖਕ ਜੀ ਦੁਆਰਾ ਕੀਤੇ ਗਏ ਪੰਕਤੀ ਦੇ ਅਰਥ:-
ਅਰਜੁਨਸ਼ਬਦ ਦਾ ਮੁਕਤਾ ਹੋਣਾ ਇਹ ਦੱਸਦਾ ਹੈ ਕਿ ਅਰਜੁਨਸ਼ਬਦ ਦੇਵ ਨਾਲ ਜੁੜਵਾਂ ਹੈ ਭਾਵ ਅਰਜੁਨਦੇਵਹੈ ਅਤੇ ਇਸ ਸ਼ਬਦ ਦਾ ਮੁਕਤਾ ਅੰਤ ਹੋਣਾ ਇਹ ਦੱਸਦਾ ਹੈ ਕਿ ਇਸ ਸ਼ਬਦ ਦੇ ਅਗੇ ਇਕ ਸੰਬੋਧਕੀ ਸ਼ਬਦ ਕਾ, ਕੇ, ਕੀ, ਦਾ, ਦੇ, ਦੀ ਆਦਿ ਲੁਪਤ ਰੂਪ ਵਿੱਚ ਦਰਜ ਹੈਸੋ ਗੁਰਬਾਣੀ ਨਿਯਮਾਂ ਅਧੀਨ ਅਰਥ ਬਣਨਗੇ- ਅਰਜੁਨਦੇਵ ਜੀ ਦੇਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀਚੋਂ ਜਪਿਆ ਹੈਉਹ ਪਰਤ ਕੇ ਗਰਭ ਜੂਨ ਵਿੱਚ ਨਹੀਂ ਆਏ। 
ਅਰਜੁਨ ਜੀ ਦੇਵ ਹਨ, *ਗੁਰ* ਹਨ ਅਤੇ ਗੁਰੂ ਵਿੱਚ ਸਮਾ ਗਏ ਹਨਇਸ ਦਾ ਭਾਵ ਇਹ ਹੋਇਆ ਕਿ ਅਰਜੁਨ ਗੁਰ ਜੀ ਨੇ ਗੁਰਬਾਣੀ ਨੂੰ ਜਪਿਆ ਅਤੇ ਫਿਰ ਸ਼ਬਦ ਗੁਰੂ (ਹੁਕਮ) ਪਰਮੇਸ਼ਰ ਵਿੱਚ ਸਮਾ ਗਏਗੁਰਸਿੱਖਾਂ ਨੇ ਵੀ ਉਸ ਹੀ ਜਗਤ ਗੁਰੂ ਵਿੱਚ ਸਮਾਉਣਾ ਹੈਜਿਸ ਨੂੰ ਅਰਜੁਨਦੇਵ ਜੀ ਗੁਰੂ ਮੰਨਦੇ ਹਨਫਿਰ ਉਹ ਪ੍ਰਾਣੀ ਗਰਭ ਜੋਨੀ ਦੇ ਸੰਕਟ ਤੋਂ ਬਚ ਜਾਵੇਗਾਜਿਵੇਂ ਇਸ ਪੰਗਤੀ ਦੇ ਲੇਖਕ ਭੱਟ ਜੀ ਬਚ ਗਏ
ਵਿਚਾਰ- ਕਾ, ਕੇ, ਕੀ, ਦਾ, ਦੇ, ਦੀਨੂੰ ਲੇਖਕ ਜੀ ਸੰਬੋਧਕੀ ਦੱਸ ਰਹੇ ਹਨ, ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਹ ਸੰਬੋਧਕੀ ਚਿੰਨ੍ਹ ਨਹੀਂ ਬਲਕਿ ਸੰਬੰਧਕੀ ਚਿੰਨ੍ਹ ਹਨਸੰਬੋਧਕੀ ਸ਼ਬਦ ਹਨ- ਹੇ!, ਰੇ!, ਓ! ਆਦਿ
ਅਰਜੁਨ ਅਤੇ ਦੇਵਬਾਰੇ:-
ਇੱਕ ਪਾਸੇ ਤਾਂ ਲੇਖਕ ਜੀ ਨੇ ਅਰਜੁਨਅਤੇ ਦੇਵਨੂੰ ਵੱਖ ਵੱਖ ਮੰਨਦੇ ਹੋਏ ਅਰਜੁਨ ਦੇਵਦੇ ਅਰਥ ਕੀਤੇ ਹਨ:- ਅਰਜੁਨ ਜੀ ਦੇਵ ਹਨ, ਗੁਰ ਹਨਅਰਥਾਤ ਇਹ ਦੱਸਿਆ ਗਿਆ ਹੈ ਕਿ ਦੇਵਸ਼ਬਦ ਗੁਰੂ ਸਾਹਿਬ ਜੀ ਦੇ ਨਾਮ ਨਾਲ ਜੁੜਿਆ ਨਹੀਂ ਬਲਕਿ ਵਿਸ਼ੇਸ਼ਣ ਹੈਅਤੇ ਦੂਜੇ ਪਾਸੇ ਲਿਖਦੇ ਹਨ- ਗੁਰਬਾਣੀ ਦੀ ਭਾਸ਼ਾ ਅੰਦਰ ਅਰਜੁਨੁਸ਼ਬਦ ਮੂਲ ਰੂਪ ਵਿੱਚ ਔਂਕੜ ਵਰਤ ਕੇ ਲਿਖਿਆ ਜਾਂਦਾ ਹੈ…. *ਅਰਜੁਨਸ਼ਬਦ ਦਾ ਮੁਕਤਾ ਹੋਣਾ* ਇਹ ਦੱਸਦਾ ਹੈ ਕਿ ਅਰਜੁਨਸ਼ਬਦ ਦੇਵਨਾਲ ਜੁੜਵਾਂ ਹੈ
ਵਿਚਾਰ- ਜੇ ਅਰਜੁਨਦੇ ਅੰਤ ਮੁਕਤਾ ਹੋਣ ਕਰਕੇ ਅਰਜੁਨਸ਼ਬਦ ਦੇਵਦੇ ਨਾਲ ਜੁੜਵਾਂ ਹੈ ਅਰਥਾਤ ਅਰਜੁਨਦੇਵਹੈਤਾਂ ਸਵਾਲ ਪੈਦਾ ਹੁੰਦਾ ਹੈ ਕਿ-ਅਰਜੁਨ ਗੁਣ’ (ਪੰਨਾ-1407),  “ਅਰਜੁਨ ਕਲ੍ਹਚਰੈ” (ਪੰਨਾ-1407),  “ਅਰਜੁਨ ਗੁਰੁ
(ਪੰਨਾ-1408),  ਅਰਜੁਨ ਮਾਹਿ” (ਪੰਨਾ-1409)  ਕੀ ਇਨ੍ਹਾਂ ਸ਼ਬਦਾਂ ਨੂੰ-
ਅਰਜੁਨਗੁਣ”,  ਅਰਜੁਨਕਲ੍ਹਚਰੈ”,  “ਅਰਜੁਨਗੁਰੁ”,  “ਅਰਜੁਨਮਾਹਿਪੜ੍ਹਨਾ ਹੈ?  ਦੇਵ ਦੇ ਅੰਤ ਮੁਕਤਾ ਹੋਣ ਬਾਰੇ- ਲੇਖਕ ਜੀ ਮੁਤਾਬਕ- ਅਰਜੁਨਦੇਵਦਾ ਮੁਕਤਾ ਅੰਤ ਹੋਣਾ ਇਹ ਦੱਸਦਾ ਹੈ ਕਿ ਇਸ ਸ਼ਬਦ ਦੇ ਅਗੇ ਇਕ ਸੰਬੋਧਕੀ ਸ਼ਬਦ ਕਾ, ਕੇ, ਕੀ, ਦਾ, ਦੇ, ਦੀ ਆਦਿ ਲੁਪਤ ਰੂਪ ਵਿੱਚ ਦਰਜ ਹੈ
ਵਿਚਾਰ- ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ ਨਾਮ ਅਤੇ ਕ੍ਰਿਆ ਵਿੱਚ ਸੰਬੰਧ ਕਾਰਕ ਕਾ,ਕੇ, ਕੀ, ਦਾ, ਦੇ, ਦੀ ਆਦਿ ਲੱਗਣ ਨਾਲ ਨਾਮ ਦਾ ਅਖੀਰਲਾ ਔਂਕੜ ਉੱਡ ਜਾਂਦਾ ਹੈ ਮਿਸਾਲ ਦੇ ਤੌਰ ਤੇ ਉਦਾਹਰਣਾਂ-
1-(ਮੁਕਤਾ ਅੰਤ ਦੇ ਨਾਲ ਸੰਬੰਧਕੀ ਚਿੰਨ੍ਹ):- ਲੂਕ ਕਮਾਵੈ ਕਿਸ *ਤੇ*ਜਾ ਵੇਖੈ ਸਦਾ ਹਦੂਰਿ” (ਪ-48) ਪਦ ਅਰਥ- ਕਿਸ ਤੇ = ਕਿਸ ਤੋਂ {ਨੋਟ- ਲਫਜ਼ ਕਿਸੁਦਾ (ਔਂਕੜ) ਸੰਬੰਧਕ *ਤੇ* ਦੇ ਕਾਰਨ ਉੱਡ ਗਿਆ ਹੈ।- ਪ੍ਰੋ: ਸਾਹਿਬ ਸਿੰਘ}
2-(ਔਂਕੜ ਅੰਤ ਲੱਗਾ ਹੋਇਆ ਅਤੇ ਸੰਬੰਧਕੀ ਚਿੰਨ੍ਹ ਲੁਪਤ):- ਸਭੁ ਉਪਾਏ ਆਪੇ ਵੇਖੈ *ਕਿਸੁ* ਨੇੜੈ *ਕਿਸੁ* ਦੂਰਿ” (ਪ-38) ਪਦ ਅਰਥ- ਕਿਸੁ = ਕਿਸ ਤੋਂ? ‘ਕਿਸੁ ਨੇੜੈ ਕਿਸੁ ਦੂਰਿ = ਕਿਸ *ਤੋਂ* ਨੇੜੇ? ਕਿਸ *ਤੋਂ* ਦੂਰ ਹੈ?” (ਪ੍ਰੋ: ਸਾਹਿਬ ਸਿੰਘ)  ਜਾਣੀ ਕਿ- ਜੇ ਸੰਬੰਧਕੀ ਚਿਨ੍ਹ ਲੱਗਾ ਹੈ ਤਾਂ, ਨਾਮ ਮੁਕਤਾ ਅੰਤ ਹੈ, ਅਤੇ ਜੇ ਸੰਬੰਧਕੀ ਚਿਨ੍ਹ ਨਹੀਂ ਲੱਗਾ ਤਾਂ ਨਾਮ ਉਕਾਰਾਂਤ (ਔਂਕੜ ਅੰਤ) ਹੈਇਸ ਦੇ ਉਲਟ ਲੇਖਕ ਜੀ ਮੁਤਾਬਕ ਦੇਵਦੇ ਅੰਤ ਮੁਕਤਾਹੈ ਤਾਂ ਸੰਬੰਧਕੀ ਕਾਰਕ ਵੀ ਲੁਪਤ ਰੂਪ ਵਿੱਚ ਦਰਜ਼ ਹੈ
ਲੇਖਕ ਜੀ ਨੇ ਗੁਰਬਾਣੀ ਦੀ ਵਿਆਕਰਣ ਖੋਜ ਤੇ ਕਾਫ਼ੀ ਕੰਮ ਕੀਤਾ ਲੱਗਦਾ ਹੈ, ਤਾਂ ਹੀ ਪ੍ਰੋ: ਸਾਹਿਬ ਸਿੰਘ ਜੀ ਵਰਗੇ ਗੁਰਮਤਿ ਵਿਆਕਰਣ ਦੇ ਪਾਣਿਨੀ ਮੰਨੇ ਜਾਂਦੇ ਵਿਦਵਾਨ ਜੀ ਦੀ ਵਿਆਕਰਣ ਖੋਜ ਅਤੇ ਉਨ੍ਹਾਂ ਦੇ ਅਰਥਾਂ ਨੂੰ ਗ਼ਲਤ ਦੱਸ ਰਹੇ ਹਨਕੀ ਲੇਖਕ ਜੀ ਆਪਣੀ ਖੋਜੀ ਵਿਆਕਰਣ ਬਾਰੇ ਕੁਝ ਵਧੇਰੇ ਜਾਣਕਾਰੀ ਦੇਣ ਦੀ ਖੇਚਲ ਕਰਨਗੇ?
ਇੱਥੇ ਵਿਚਾਰਨ ਵਾਲੀ ਇਕ ਹੋਰ ਗੱਲ ਇਹ ਹੈ ਕਿ ਦੇਵਸ਼ਬਦ ਹਮੇਸ਼ਾਂ ਮੁਕਤਾ-ਅੰਤ
ਹੀ ਹੁੰਦਾ ਹੈ, ਕਿਸੇ ਵੀ ਹਾਲਤ ਵਿੱਚ ਔਂਕੜ-ਅੰਤ ਨਹੀਂ ਹੁੰਦਾਇਸ ਲਈ ਇਸ ਦੇ ਔਂਕੜ-ਅੰਤ ਨਾ ਹੋਣ ਦਾ ਕਿਸੇ ਲੁਪਤ ਕਾਰਕ ਚਿੰਨ੍ਹ ਨਾਲ ਕੋਈ ਸੰਬੰਧ ਨਹੀਂਗੁਰਬਾਣੀ ਵਿੱਚ ਕਿਤੇ ਵੀ ਔੰਕੜ ਅੰਤ ਦੇਵੁਸ਼ਬਦ ਨਹੀਂ ਆਇਆ ਦੇਵ ਦਾਜਾਂ ਦੇਵ ਦੇਲਈ ਦੇਵਸ੍ਹਿਸ਼ਬਦ ਆਇਆ ਹੈਜਿਵੇਂ ਆਤਮਾ ਵਾਸਦੇਵਸ੍ਹਿਜੇ ਕੋ ਜਾਣੈ ਭੇਉ” (469) ਅਰਥ- ਜੋ ਮਨੁੱਖ ਪ੍ਰਭੂ *ਦੇ* ਆਤਮਾਦਾ ਭੇਦ ਜਾਣ ਜਾਂਦਾ ਹੈ
ਲੇਖਕ ਜੀ ਲਿਖਦੇ ਹਨ-
ਗੁਰਬਾਣੀ ਵਿਆਕਰਣ ਅਤੇ ਪ੍ਰੋ: ਸਾਹਿਬ ਸਿੰਘ ਜੀ: ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਨੇ ਉਪਰੋਕਤ ਪਾਵਨ ਪੰਕਤੀ ਦੇ ਅਰਥ ਵਿਆਕਰਣੀ ਨੇਮ ਦੀ ਸੇਧ ਤੋਂ ਬਿਨਾ ਹੀ ਕਰ ਦਿੱਤੇ ਹਨ
ਵਿਚਾਰ- ਲੇਖਕ ਜੀ ਦੇ ਖੁਦ ਦੇ ਵਿਆਕਰਣੀ ਸੇਧ ਵਿੱਚ ਕੀਤੇ ਅਰਥ ਵੀ ਦੇਖੋ:-
ਅਰਜੁਨਦੇਵ ਜੀ ਦੇਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀਚੋਂ ਜਪਿਆ ਹੈਉਹ ਪਰਤ ਕੇ ਗਰਭ ਜੂਨ ਵਿੱਚ ਨਹੀਂ ਆਏ
ਸਵਾਲ- ਅਰਜੁਨ ਦੇਵ ਗੁਰੂਦੇ ਅਰਥ- ਅਰਜੁਨ ਜੀ ਦੇਵ ਹਨ, ਗੁਰ ਹਨਕਿਹੜੀ ਵਿਆਕਰਣ ਅਨੁਸਾਰ ਅਰਥ ਬਣੇ? ਅਤੇ ਪੂਰੀ ਤੁਕ ਦੇ ਅਰਥ ਕਰਨ ਲੱਗੇ ਇਹ ਅਰਥ ਕਿਤੇ ਨਜ਼ਰ ਨਹੀਂ ਆ ਰਹੇ
ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂਬੜੇ ਸੌਖੇ ਜਿਹੇ ਅਰਥ ਹਨ ਕਿ ਜਿਨ੍ਹਾਂ ਨੇ ਅਰਜੁਨਦੇਵ ਗੁਰੂ ਨੂੰ ਜਪਿਆਪਰ ਇਹ ਅਰਥ ਲੇਖਕ ਜੀ ਨੂੰ ਮੁਆਫਕ ਨਹੀਂ ਬੈਠਦੇ, ਸੋ ਅਰਥਾਂ ਨੂੰ ਆਪਣੀ ਮਰਜੀ ਦੇ ਅਰਥ ਬਨਾਣ ਦੇ ਚੱਕਰ ਵਿੱਚ ਦੇਖੋ ਸਾਰੇ ਅਰਥਾਂ ਦੀ ਕਿਸ ਤਰ੍ਹਾਂ ਘੁਮਣ-ਘੇਰੀ ਬਣਾ ਦਿੱਤੀ ਗਈ ਹੈ-
ਅਰਜੁਨਦੇਵ ਜੀ ਦੇਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀਚੋਂ ਜਪਿਆ”-
ਗੁਰਬਾਣੀਚੋਂ ਜਪਿਆ ਕਿਹੜੇ ਸ਼ਬਦ ਦੇ ਅਰਥ ਹਨਅਤੇ ਪੂਰੀ ਤੁਕ ਦੇ ਅਰਥ ਕਰਨ ਲੱਗੇ ਜਿਸਨੇ ਵੀ ਗੁਰਬਾਣੀਚੋਂ ਜਪਿਆਦੇ ਅਰਥ ਬਣ ਗਏ- ਅਰਜੁਨ ਗੁਰ ਜੀ ਨੇ ਗੁਰਬਾਣੀ ਨੂੰ ਜਪਿਆਗੁਰਸਿੱਖਾਂ ਨੇ ਵੀ ਉਸ ਹੀ ਜਗਤ ਗੁਰੂ ਵਿੱਚ ਸਮਾਉਣਾ ਹੈਇਹ ਕਿਹੜੇ ਸ਼ਬਦਾਂ ਦੇ ਅਰਥ ਹਨ ਅਤੇ ਕਿਸ ਵਿਆਕਰਣੀ ਸੇਧ ਨਾਲ ਇਹ ਅਰਥ ਬਣ ਗਏ?  “ਜਿਸ ਨੂੰ ਅਰਜੁਨਦੇਵ ਜੀ ਗੁਰੂ ਮੰਨਦੇ ਹਨ” -ਇਹ ਕਿਨ੍ਹਾਂ ਸ਼ਬਦਾਂ ਦੇ ਅਰਥ ਹਨ ਅਤੇ ਕਿਸ ਵਿਆਕਰਣੀ ਸੇਧ ਅਨੁਸਾਰ ਅਰਥ ਬਣ ਗਏ? “ਜਿਵੇਂ ਇਸ ਪੰਗਤੀ ਦੇ ਲੇਖਕ ਭੱਟ ਜੀ ਬਣ ਗਏ” -ਇਹ ਕਿਹੜੇ ਸ਼ਬਦਾਂ ਦੇ ਅਰਥ ਹਨ ਅਤੇ ਕਿਸ ਵਿਆਕਰਣੀ ਸੇਧ ਅਨੁਸਾਰ ਅਰਥ ਬਣੇ?
ਲੇਖਕ ਜੀ ਸਵਾਲ ਕਰਦੇ ਹਨ- ਅਰਜੁਨਦੇਵ ਜੀ *ਗੁਰ* ਹਨ ਕਿ ਗੁਰੂ?” ਅਤੇ ਖੁਦ ਹੀ ਜਵਾਬ ਦਿੰਦੇ ਹਨ- ਅਸੀਂ ਆਮ ਬੋਲੀ ਵਿੱਚ ਤਾਂ ਉਨ੍ਹਾਂ ਨੂੰ ਗੁਰੂ ਜ਼ਰੂਰ ਆਖਦੇ ਹਾਂਪਰ ਗੁਰਬਾਣੀ ਸੱਚਖੰਡ ਤੋਂ ਆਈ **ਭਾਸ਼ਾ** ਹੈਅਸੀਂ ਗੁਰਬਾਣੀ ਤੋਂ ਪੜ੍ਹਨਾ ਹੈਗੁਰਬਾਣੀ ਅਨੁਸਾਰ ਕੇਵਲ ਪਰਮੇਸ਼ਰ ਹੀ ਗੁਰੂ ਹੈ
ਲੇਖਕ ਜੀ ਨੇ ਇਹ ਨਹੀਂ ਦੱਸਿਆ ਕਿ ਅਰਜੁਨ ਦੇਵ ਜੀ ਨੂੰ ਗੁਰੂਕਹਿਣਾ ਠੀਕ ਹੈ ਜਾਂ ਗ਼ਲਤ  ਅਤੇ ਕੀ ਲੇਖਕ ਜੀ ਦੱਸਣ ਦੀ ਖੇਚਲ ਕਰਨਗੇ ਕਿ ਗ੍ਰੰਥ ਸਾਹਿਬਨੂੰ ਗੁਰੂ ਕਹਿਣਾ ਠੀਕ ਹੈ ਜਾਂ ਗ਼ਲਤ?
ਕੀ ਲੇਖਕ ਜੀ ਗੁਰਬਾਣੀ ਉਦਾਹਰਣਾਂ ਅਤੇ ਉਨ੍ਹਾਂ ਦੇ ਅਰਥਾਂ ਸਮੇਤ ਸਮਝਾਣ ਦੀ ਖੇਚਲ ਕਰਨਗੇ ਕਿ ਇਸ ਚੱਲਦੇ ਵਿਸ਼ੇ ਵਿੱਚ ਗੁਰਅਤੇ ਗੁਰੂਦੇ ਅਰਥਾਂ ਵਿੱਚ ਕੀ ਫਰਕ ਹੈ? ਜੇ ਕੇਵਲ ਪਰਮੇਸ਼ਰ ਹੀ ਗੁਰੂ ਹੈਤਾਂ ਗੁਰਅਤੇ ਗੁਰੁਦੇ ਕੀ ਅਰਥ ਹਨ?
ਲੇਖਕ ਜੀ ਲਿਖਦੇ ਹਨ- ਪਰ ਗੁਰਬਾਣੀ ਸੱਚਖੰਡ ਤੋਂ ਆਈ *ਭਾਸ਼ਾ* ਹੈ
ਕੀ ਲੇਖਕ ਜੀ ਸਮਝਾਣ ਦੀ ਖੇਚਲ ਕਰਨਗੇ ਕਿ ਸੱਚਖਡਤੋਂ ਉਨ੍ਹਾਂ ਦਾ ਕੀ ਭਾਵ ਹੈ? ਅਤੇ ਉੱਥੋਂ ਆਈ ਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਤੋਂ ਪਹਿਲਾਂ (ਪੰਜਾਬੀ /
ਗੁਰਮੁਖੀ) ਭਾਸ਼ਾ ਵਿੱਚ ਲਿਖਤੀ ਰੂਪ ਵਿੱਚ ਆਈ ਸੀ ਜਾਂ ਉਚਰਕੇ ਆਈ ਸੀ ਜਿਸ ਨੂੰ ਕਿ ਸੁਣ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ / ਕਰਵਾਇਆਗਿਆ?
ਅਖੀਰ ਵਿੱਚ ਇੱਕ ਸਵਾਲ ਹੋਰ- ਕੀ ਅਰਜੁਨਦੇਵ ਜੀ ਦਾ ਪਰਮਾਤਮਾ ਗੁਰੂਕੋਈ ਵੱਖਰਾ ਹੈ ਜਿਹੜਾ ਪੰਕਤੀ ਵਿੱਚ ਅਰਜੁਨ ਦੇ ਪਰਮਾਤਮਾ ਗੁਰੂਨੂੰ ਜਪਣ ਦੀ ਗੱਲ ਕਹੀ ਗਈ ਹੈ?
ਬੇਨਤੀ- ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਕਿ ਅੱਜ ਕਲ੍ਹ ਗੁਰਬਾਣੀ ਅਰਥਾਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਭੁਲੇਖੇ ਚੱਲ ਰਹੇ ਹਨਇਹ ਜੋ ਮੌਜੂਦਾ ਵਿਚਾਰ ਅਧੀਨ ਲੇਖਕ ਜੀ ਦਾ ਲੇਖ ਹੈ, ਇਸ ਸੰਬੰਧੀ ਵੀ ਮੇਰੀ ਵਿਚਾਰ ਅਨੁਸਾਰ ਹੋਰ ਬਹੁਤ ਭੁਲੇਖੇ ਖੜ੍ਹੇ ਹੋ ਗਏ ਹਨ ਇਸ ਵੈਬ ਸਾਇਟ ਦੀ ਪੋਲੀਸੀ ਦੇ ਕਾਰਣ ਲੇਖਕ ਜੀ ਦਾ ਨਾਮ ਨਹੀਂ ਲਿਖਿਆ ਗਿਆ, ਇਸ ਲਈ ਸੰਬੰਧਤ ਲੇਖਕ ਵਿਦਵਾਨ ਜੀ ਇਨ੍ਹਾਂ ਸ਼ੰਕਿਆਂ ਨੂੰ ਜਰੂਰ ਨਿਵਿਰਤ ਕਰਨ ਦੀ ਖੇਚਲ ਕਰਨ
ਧੰਨਵਾਦ
ਜਸਬੀਰ ਸਿੰਘ ਵਿਰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.