ਕੈਟੇਗਰੀ

ਤੁਹਾਡੀ ਰਾਇ



ਪ੍ਰਭਦੀਪ ਸਿੰਘ (ਟਾਈਗਰ ਜਥਾ)
"ਦਰਬਾਰ ਸਾਹਿਬ ਦੇਸਰਾਜ ਹਿੰਦੂ ਦਾ ਬਣਾਇਆ ਹੋਇਆ ਹੈ..."
"ਦਰਬਾਰ ਸਾਹਿਬ ਦੇਸਰਾਜ ਹਿੰਦੂ ਦਾ ਬਣਾਇਆ ਹੋਇਆ ਹੈ..."
Page Visitors: 2541

"ਦਰਬਾਰ ਸਾਹਿਬ ਦੇਸਰਾਜ ਹਿੰਦੂ ਦਾ ਬਣਾਇਆ ਹੋਇਆ ਹੈ..."
ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. 
ਢੱਡਰੀਆਂ ਵਾਲੇ ਦੀ ਨਿਊਜ਼ੀਲੈਂਡ ਵਾਲੀ ਕੁਜਿਣਸ ਨੇ ਦਰਬਾਰ ਸਾਹਿਬ ਬਾਰੇ ਵੀ ਕੀਤੀ ਬਕਵਾਸ ਅਖੇ...

ਢੱਡਰੀਆਂ ਵਾਲੇ ਦੀ ਨਿਊਜ਼ੀਲੈਂਡ ਵਾਲੀ ਕੁਜਿਣਸ ਨੇ ਦਰਬਾਰ ਦੇ ਸੰਕਲਪ 'ਤੇ ਵੱਡੀ ਚੋਟ ਮਾਰਦੇ ਹੋਏ ਕਿਹਾ ਕਿ "ਦਰਬਾਰ ਸਾਹਿਬ ਦੇਸਰਾਜ ਹਿੰਦੂ ਦਾ ਬਣਾਇਆ ਹੋਇਆ ਹੈ... ਸਭ ਤੋਂ ਵੱਡਾ ਕੇਂਦਰ ਹੈ ਨਾ ਸਿੱਖ ਧਰਮ ਦਾ ਉਹਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ।" ਭਾਵ ਦਰਬਾਰ ਜੋ Sovereignty  ਦਾ ਪ੍ਰਤੀਕ ਸੀ ਅਤੇ ਹੈ ਤੇ ਵੱਡੀ ਚੋਟ ਮਾਰੀ ਹੈ।

ਇਹ ਸਾਰਾ ਕਾਰਜ ਨਿਰੰਕਾਰੀਆਂ ਅਤੇ ਰਾਧਾ ਸੁਆਮੀ ਦੀ ਰੀਸੇ ਨਵ ਉੱਭਰ ਰਹੇ ਅਖੌਤੀ ਗੁਰੂ ਕਾਕਾ ਜੀ (ਢੱਡਰੀਆਂ ਵਾਲਾ) ਦੇ ਇਸ਼ਾਰੇ 'ਤੇ ਹੋ ਰਿਹਾ ਹੈ।

ਇਹ ਬਕਵਾਸ ਦਰਸਾਉਂਦੀ ਹੈ ਕਿ "ਅਧੂਰੀ ਜਾਣਕਾਰੀ ਬਹੁਤ ਖ਼ਤਰਨਾਕ ਹੁੰਦੀ ਹੈ।"
     Little knowledge is a dangerous thing.

ਇਨ੍ਹਾਂ ਚਿੱਚੜਾਂ ਨੂੰ ਅਧੂਰੀ ਜਾਣਕਾਰੀ ਦੀ ਬਿਮਾਰੀ ਚੰਬੜ ਗਈ ਹੈ ਅਤੇ ਉਸੀ ਤਹਿਤ ਇਹ ਜੋ ਮਰਜ਼ੀ ਊਲ ਜਲੂਲ ਬਕੀ ਜਾ ਰਹੇ ਹਨ, ਜਿਸ ਨਾਲ ਅਖੌਤੀ ਅਪਗ੍ਰੇਡ ਲਾਣੇ ਨੂੰ ਆਪਣੇ ਭਾਈ ਸਾਹਿਬ ਤੇ ਹਰਨੇਕ ਤੋਂ ਇਲਾਵਾ ਸਾਰਾ ਜਹਾਨ ਗਿਆਨਹੀਨ ਦਿਸਦਾ ਹੈ, ਜੋ ਇਨ੍ਹਾਂ ਦਾ ਬਹੁਤ ਵੱਡਾ ਭੁਲੇਖਾ ਹੈ। ਇਹ ਲੋਕ ਵਸਦੇ ਰਹਿਣ।

ਹੁਣ ਦੇਖੀਏ ਕਿ ਦੇਸਰਾਜ ਕੌਣ ਸੀ?
ਦੇਸਰਾਜ ਗੁਰੂ ਦਰਬਾਰ 'ਤੇ ਨਿਸ਼ਚੈ ਵਾਲਾ ਸਿੱਖ ਸੀ ਜਿਸਦਾ ਪਿਛੋਕੜ ਖੱਤਰੀ ਸੀ।
ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਤੋਂ ਬਾਅਦ ਜਦੋਂ ਦਰਬਾਰ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤਾਂ ਉਸ ਅਸਥਾਨ ਦੀ ਸੇਵਾ ਮਿਸਲਾਂ ਦੇ ਸਰਦਾਰਾਂ ਨੇ ਚਾਰ ਲੱਖ ਰੁਪਇਆ ਉਗਰਾਹ ਕੇ ਦੇਸਰਾਜ ਨੂੰ ਇਸ ਅਸਥਾਨ ਦੀ ਸੇਵਾ ਸੌਂਪੀ ਜੋ ਇਸ ਗੁਰੂ ਦੇ ਅਨਿੰਨ ਸਿੱਖ ਨੇ ਨਿਹਚਾ ਨਾਲ ਨਿਭਾਈ। ਸੋ ਇਸ ਤਰਾਂ ਸਿੱਖਾਂ ਨੇ ਮੁੜ੍ਹ ਦਰਬਾਰ ਸਾਹਿਬ ਦੀ ਉਸਾਰੀ ਦੇਸਰਾਜ ਜੀ ਕੋਲੋਂ ਕਰਵਾਈ ..!
ਹੁਣ ਵਿਚਾਰਣ ਵਾਲੀ ਗੱਲ ਇਹ ਹੈ ਕਿ ਦਰਬਾਰ ਉਸਾਰੀ ਦਾ ਕਾਰਜ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਅਤੇ ਗੁਰੂ ਅਰਜੁਨ ਸਾਹਿਬ ਨੇ ਇਸ ਕਾਰਜ ਨੂੰ ਸੰਪੂਰਣ ਕਰਵਾਇਆ। ਮਿਸਲਾਂ ਦੇ ਸਮੇ ਤਿੰਨ ਵਾਰ ਇਸ ਦਰਬਾਰ ਦੀ ਇਮਾਰਤ 'ਤੇ ਹਮਲਾ ਸਿੱਖਾਂ ਦੇ ਦਿਲ 'ਤੇ ਹਮਲਾਂ ਕਰਨ ਦੀ ਨਿਆਈਂ ਸੀ ਜਿਸਨੂੰ ਦੁਸ਼ਮਨ ਭੀ ਭਲੀ ਭਾਤ ਜਾਣਦਾ ਸੀ।

ਦੁਰਾਨੀਆਂ ਤੋਂ ਇਸ ਨੂੰ ਇੰਦਰਾ ਦੇ ਰਾਜ ਵਿੱਚ ਦੁਹਰਾਇਆ ਗਿਆ। ਆਰ.ਐਸ.ਐਸ ਭੀ ਇਸਨੂੰ ਅਕੈਡਿਮਕ ਹਮਲੇ ਕਰਕੇ ਮੰਦਿਰ ਬਣਾਉਣ ਦੀ ਸਕੀਮਾਂ ਘੜੀ ਬੈਠੀ ਹੈ ਅਤੇ ਆਹ ਹੁਣ "ਪ੍ਰਮੇਸ਼ਰ ਦੁਆਰੀਏ" ਇਸ ਸੰਕਲਪ ਨੂੰ ਢਾਹ ਲਾਉਣ ਦੀ ਕੋਸਿਸ਼ ਕਰ ਰਹੇ ਹਨ।
ਕੀ ਢੱਡਰੀਆਂ ਵਾਲਾ ਦੱਸੇਗਾ ਕਿ ਦਰਬਾਰ ਦਾ ਤਾਂ ਸਾਡੇ ਕੋਲ ਇਤਿਹਾਸ ਹੈ, ਪਰ ਪਟਿਆਲੇ ਵਾਲਾ ਪਰਮੇਸ਼ਰ ਦੁਆਰ ਕਿਸ ਸਰਕਾਰ ਦੀ ਸਹਾਇਤਾ ਨਾਲ ਬਣਿਆ ਹੈ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.