ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
Bhatt Mathuraa, Svaiyay Mehla 5, Panna 1409
ਹਾਲ ਹੀ ਵਿਚ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਮਨਾਏ ਗਏ ਹਨ।ਸਿੱਖ ਸੰਗਤਾਂ ਵਿਚ ਉਪਰੋਕਤ ਪੰਕਤੀ ਦੇ ਅਰਥਾ ਬਾਰੇ ਕੋਈ ਖਾਸ ਸੱਪਸ਼ਟਾ ਨਾਂ ਹੋਣ ਕਰਕੇ, ਦਾਸ ਦੇ ਮਨ ਵਿਚ ਇਹ ਵਿਚਾਰ ਆਈ ਕਿ ਇਸ ਪਾਵਨ ਪੰਕਤੀ ਦੀ ਵਿਚਾਰ ਕਿਉਂ ਨਾ ਅਸੀਂ ਗੁਰਬਾਣੀ ਵਿਚੋਂ ਹੀ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਅਧੀਨ ਸਮਝੀਏ।
ਪ੍ਰਸ਼ਨ: ਗੁਰਮਤਿ ਵਿਚ ਜਪ ਕਿਸ ਨੂੰ ਕਹਿੰਦੇ ਹਾਂ?
ਉਤਰ: ਇਸ ਪ੍ਰਤੀ ਸਭ ਤੋਂ ਢੁਕਵੇਂ ਮਹਾਂ ਵਾਕ "ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥" ਪੰਨਾ ੧੨੪੫ ਗੁਰਬਾਣੀ ਨੂੰ ਕੇਵਲ ਪੜ੍ਹਨਾਂ ਨਹੀਂ ਸਗੋਂ ਇਸ ਅੰਦਰ ਸਮਾਏ ਬ੍ਰਹਮ ਗਿਆਨ ਨੂੰ ਬੁੱਝਣਾ ਵੀ ਹੈ।ਇਹ ਗੁਰਮਤਿ ਦਾ ਅਸਲੀ ਜਪ ਹੈ। ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਭੇਦ ਬੁੱਝ ਕੇ ਜਗਿਯਾਸੂ ਸਿੱਖਾਂ ਅੰਦਰ ਦਾਨ ਵਜੋਂ ਵੰਡਣੇ ਵੀ ਹਨ।
ਪ੍ਰਸ਼ਨ: ਕਿ "ਅਰਜੁਨਦੇਵ ਗੁਰੂ" ਸ਼ਬਦ ਨੂੰ ਵਾਰ ਵਾਰ ਦੋਹਰਾਣਾ ਹੈ ?
ਉਤਰ: ਗੁਰਮਤਿ ਅਨੁਸਾਰ ਗੁਰ ਅਰਜੁਨਦੇਵ ਜੀ ਦੁਆਰਾ ਅੰਕਿਤ ਸਮਸਰ ਗੁਰਬਾਣੀ ਨੂੰ ਇਕਸਾਰ ਜਾਣ ਕੇ, ਜਾਤ ਪਾਤ ਦੇ ਭੇਦ ਭਾਵ ਤੋਂ ਉਪਰ ਉਠ ਕੇ, ਗੁਰਬਾਣੀ ਨੂੰ ਅਕਲ ਨਾਲ ਪੜ੍ਹ ਕੇ, ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਖੋਜ ਕੇ, ਗੁਰਮੁਖਾਂ ਨਾਲ ਇਨਾਂਹ ਅਰਥਾਂ ਦੀ ਵਿਚਾਰ ਸਾਂਝੀ ਕਰ ਕੇ, ਇਸ ਮਹਾਂ ਵਾਕ "ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨਬ੍ਰਹਮਿ ਨਿਵਾਸੁ ਲੀਅਉ ॥੫॥ (ਪੰਨਾ ੧੪੦੯) ਅਨੁਸਾਰ ਪੂਰਨਬ੍ਰਹਮ ਵਾਲੀ ਅਵਸਥਾ ਧਾਰ ਕੇ ਸ਼ਬਦ ਗੁਰੂ (ਹੁਕਮ) ਵਿਚ ਸਦਾ ਲਈ ਸਮਾ ਜਾਣਾ ਹੈ।ਇਹ ਗੁਰਮਤਿ ਦਾ ਅਸਲੀ ਜਪ ਹੈ।
ਪ੍ਰਸ਼ਨ: "ਅਰਜੁਨਦੇਵ ਗੁਰੂ" ਤੋਂ ਕੀ ਭਾਵ ਹੈ ?
ਉਤਰ: ਪਹਿਲਾਂ ਇਸ ਪੰਕਤੀ ਦੇ ਵਿਸ਼ਰਾਮ ਦਰੁਸਤ ਕਰਕੇ ਲਿਖਣੇ ਜ਼ਰੂਰੀ ਹਨ।
ਓਹ ਇਸ ਪ੍ਰਕਾਰ ਹਨ
ਜਪਉ ਜਿਨ, ਅਰਜੁਨਦੇਵ, ਗੁਰੂ,
ਫਿਰਿ ਸੰਕਟ, ਜੋਨਿ ਗਰਭ, ਨ ਆਯਉ ॥੬॥ ਪੰਨਾ ੧੪੦੯
ਇਥੇ ਦੇਵ ਸ਼ਬਦ ਦੇ ਅਰਥ ਇਸ ਪਾਵਨ ਪੰਕਤੀ ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥ (ਪੰਨਾ ੫੨੨)
ਅਨੁਸਾਰ "ਗੁਰ" ਦੇ ਹਨ, ਅਤੇ ਗੁਰ ਸ਼ਬਦ ਅਰਜੁਨ ਸ਼ਬਦ ਨਾਲ ਅਨੇਕਾਂ ਵਾਰ ਆਇਆ ਹੈ। ਪਰਮਾਣ ਵਜੋਂ
ਗੁਰ ਅਰਜੁਨ ਕਲਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥ ਪੰਨਾ ੧੪੦੭
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ´ ਹਰਿ ॥੭॥੧੯॥ ਪੰਨਾ ੧੪੦੯
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਪੰਨਾ ੧੪੦੯
ਅਰਜੁਨ ਜੀ ਦੇਵ ਹਨ, ਗੁਰ ਹਨ ਅਤੇ ਗੁਰੂ ਵਿਚ ਸਮਾ ਗਏ ਹਨ।ਇਸ ਦਾ ਭਾਵ ਇਹ ਹੋਇਆ ਕਿ ਅਰਜੁਨ ਗੁਰ ਜੀ ਨੇ ਗੁਰਬਾਣੀ ਨੂੰ ਜਪਿਆ ਅਤੇ ਫਿਰ ਸ਼ਬਦ ਗੁਰੂ (ਹੁਕਮ) ਪਰਮੇਸ਼ਰ ਵਿਚ ਸਮਾ ਗਏ।ਗੁਰਸਿੱਖਾਂ ਨੇ ਵੀ ਉਸ ਹੀ ਜਗਤ ਗੁਰੂ ਵਿਚ ਸਮਾਉਣਾ ਹੈ। ਜਿਸ ਨੂੰ ਅਰਜੁਨਦੇਵ ਜੀ ਗੁਰੂ ਮੰਨਦੇ ਹਨ।ਫਿਰ ਉਹ ਪ੍ਰਾਣੀ ਗਰਭ ਜੋਨੀ ਦੇ ਸੰਕਟ ਤੋਂ ਬਚ ਜਾਵੇਗਾ। ਜਿਵੇਂ ਇਸ ਪੰਕਤੀ ਦੇ ਲੇਖਕ ਭੱਟ ਮਥੁਰਾ ਜੀ ਇਸ ਸੰਕਟ ਤੋਂ ਆਪ ਬਚ ਗਏ ਹਨ।
ਪ੍ਰਸ਼ਨ: ਗੁਰਮਤਿ ਅਨੁਸਾਰ ਅਰਜੁਨਦੇਵ ਜੀ ਗੁਰ ਹਨ ਕਿ ਗੁਰੂ ?
ਉਤਰ: ਅਸੀ ਆਮ ਬੋਲੀ ਵਿਚ ਤਾਂ ਉਨਾਂ੍ਹ ਨੂੰ ਗੁਰੂ ਜ਼ਰੂਰ ਆਖਦੇ ਹਾਂ।ਪਰ ਗੁਰਬਾਣੀ ਸੱਚਖੰਡ ਤੋਂ ਆਈ ਭਾਸ਼ਾ ਹੈ।ਅਸੀਂ ਗੁਰਬਾਣੀ ਤੋਂ ਪੜਣਾ ਹੈ।
ਗੁਰਬਾਣੀ ਅਨੁਸਾਰ ਕੇਵਲ ਪਰਮੇਸ਼ਰ ਹੀ ਗੁਰੂ ਹੈ।ਇਸ ਨੇਮ ਦੀ ਪ੍ਰੌੜਤਾ ਵੀ ਭੱਟ ਹਰਬੰਸ ਜੀ ਨੇ ਇਸ ਮਹਾਂਵਾਕ ਵਿਚ ਕੀਤੀ ਹੈ
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਪੰਨਾ ੧੪੦੯
ਭਾਵ ਇਹ ਹੈ ਕਿ ਗੁਰ ਅਰਜੁਨ ਜੀ ਨੂੰ ਗੁਰਆਈ ਪਰਮੇਸ਼ਰ (ਗੁਰੂ) ਨੇ ਬਖਸ਼ੀ ਹੈ।
ਪਰਮੇਸ਼ਰ ਸਭ ਤੋਂ ਵੱਡਾ ਹੈ, ਅਜੂਨੀ ਹੈ, ਪਾਰਬ੍ਰਹਮ ਹੈ। ਇਸ ਸ੍ਰਿਸਟੀ ਦਾ ਸਿਰਜਨਹਾਰਾ ਹੈ। ਅਤੇ ਗੁਰੂ ਸਰੂਪ ਵੀ ਹੈ।
ਪਰਮਾਣ ਵਜੋਂ ਪਾਵਨ ਪੰਕਤੀ
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ ਪੰਨਾ ੫੯੮
ਇਸ ਪਾਵਨ ਪੰਕਤੀ ਦੇ ਪ੍ਰਚਲਤ ਅਰਥ ਜੋ ਪੋ: ਸਾਹਿਬ ਸਿੰਘ ਜੀ ਨੇ ਕੀਤੇ ਹਨ ਉਹ ਇਸ ਪ੍ਰਕਾਰ ਹਨ।
ਅਰਥ:- ਪਰ, ਹੇ ਮਥੁਰਾ! ਹੁਣ ਸਚੀ ਵਿਚਾਰ ਇਹ ਹੈ ਕਿ ਜਗਤ ਨਂ ਤਾਰਨ ਲਈ (ਹਰੀ ਨੇ ਗੁਰੂ ਅਰਜੁਨ)
ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀ ਆਏ ॥੬॥
ਪਾਠਕ ਸੱਜਣ ਆਪ ਹੀ ਅੰਦਾਜਾ ਲਾ ਲੈਣ ਕਿ ਗੁਰਮਤਿ ਦੀ ਰੋਸ਼ਨੀ ਵਿਚ ਇਹ ਅਰਥ ਕਿਤਨੇ ਸਹੀ ਹਨ।
ਜਪਣਾ ਤਾਂ ਸਮਸਰ ਗੁਰਬਾਣੀ ਨੂੰ ਹੈ ।
ਤਾਂਹੀਉ ਮੂਲਮੰਤ੍ਰ ਤੋਂ ਬਾਦ "ਜਪੁ"ਸ਼ਬਦ ਆਇਆ ਹੈ।ਅਤੇ ਗਉੜੀ ਰਾਗ ਵਿਚ ਇਹ ਪਾਵਨ ਪੰਕਤੀ ਵੀ ਦਰਜ਼ ਹੈ।
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਪੰਨਾ ੧੯੨
ਸਮਸਰ ਗੁਰਬਾਣੀ ਹੀ ਗੋਵਿੰਦ ਕੀ ਬਾਣੀ ਹੈ।
ਗੁਰਬਾਣੀ ਵਿਆਕਰਣ ਅਤੇ ਪੋ: ਸਾਹਿਬ ਸਿੰਘ ਜੀ: ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪੋ: ਸਾਹਿਬ ਸਿੰਘ ਜੀ ਨੇ ਉਪਰੋਕਤ ਪਾਵਨ ਪੰਕਤੀ ਦੇ ਅਰਥ ਵਿਆਕਰਣੀ ਨੇਮ ਦੀ ਸੇਧ ਤੋ ਬਿਨਾਂ ਹੀ ਕਰ ਦਿੱਤੇ ਹਨ; ਆਪ ਜੀ ਭਲੀ ਭਾਂਤੀ ਜਾਣਦੇ ਹੋ ਕਿ ਗੁਰਬਾਣੀ ਦੀ ਭਾਸ਼ਾ ਅੰਦਰ "ਅਰਜੁਨੁ" ਸ਼ਬਦ ਮੂਲ ਰੂਪ ਵਿਚ ਔਕੜ ਵਰਤ ਕਿ ਲਿਖਿਆ ਜਾਂਦਾ ਹੈ। ਪ੍ਰਮਾਣ ਵਜੋਂ
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ ਪੰਨਾ ੧੪੦੬
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥ ਪੰਨਾ ੧੪੦੭
ਅਰਜੁਨ ਸ਼ਬਦ ਦਾ ਮੁਕਤਾ ਹੋਣਾ ਇਹ ਦੱਸਦਾ ਹੈ ਕਿ ਅਰਜੁਨ ਸ਼ਬਦ ਦੇਵ ਨਾਲ ਜੁੜਵਾਂ ਹੈ ਭਾਵ "ਅਰਜੁਨਦੇਵ" ਹੈ ਅਤੇ ਇਸ ਸ਼ਬਦ ਦਾ ਮੁਕਤਾ ਅੰਤ ਹੋਣਾ ਇਹ ਦੱਸਦਾ ਹੈ ਕਿ ਇਸ ਸ਼ਬਦ ਦੇ ਅਗੇ ਇਕ ਸੰਬੋਧਕੀ ਸ਼ਬਦ ਕਾ, ਕੇ, ਕੀ, ਦਾ, ਦੇ, ਦੀ ਆਦਿ ਲੁਪਤ ਰੂਪ ਵਿਚ ਦਰਜ਼ ਹੈ। ਸੋ ਗੁਰਬਾਣੀ ਵਿਆਕਰਣ ਦੇ ਨਿਯਮਾਂ ਦੇ ਅਧੀਨ ਅਰਥ ਬਣਨਗੇ
ਅਰਜੁਨਦੇਵ ਜੀ ਦੇ ਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀ ਚੋਂ ਜਪਿਆ ਹੈ।ਉਹ ਪਰਤ ਕੇ ਗਰਭ ਜੂਨ ਵਿਚ ਨਹੀ ਆਏ।
ਸਿਹਾਰੀ ਅੰਤ ਨਾਉ ਸ਼ਬਦਾਂ ਦਾ ਵੀ ਗੁਰਬਾਣੀ ਵਿਆਕਰਣ ਵਿਚ ਇਹੀ ਨੀਅਮ ਵਰਤਦਾ ਹੈ
ਪਰਮਾਣ ਵਜੋਂ:
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥ ਪੰਨਾ ੧੪੦੯
ਅਰਥ ਬੜੇ ਸਪਸ਼ਟ ਹਨ
ਚੌਥੇ ਪਾਤਸ਼ਾਹ ਰਾਮਦਾਸ ਜੀ ਦੇ ਗੁਰੂ (ਪਰਮੇਸ਼ਰ, ਸ਼ਬਦਗੁਰੂ ) ਨੇ ਉਹੀ ਗੁਰ ਜੋਤਿ (ਗਿਆਨ) ਹੁਣ ਪੰਚਮ ਪਾਤਸ਼ਾਹ ਵਿਚ ਟਿਕਾ ਦਿੱਤਾ ਹੈ।
ਹੋਰ ਪਰਮਾਣ ਵਜੋਂ:
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥
ਆਓ ਪਾਠਕਾਂ ਦੀ ਜਾਣਕਾਰੀ ਵਾਸਤੇ ਕੁਝ ਉਹ ਪੰਕਤੀਆਂ ਸਾਂਝੀਆਂ ਕਰ ਲਈਏ ਜਿੱਥੇ ਗੁਰੂ ਸ਼ਬਦ ਦੁਆਰਾ ਇਹ ਭੁਲੇਖਾ ਪੈਂਦਾ ਹੈ।
ਇਨਾਂ ਸਰੀਆਂ ਪਾਵਨ ਪੰਕਤੀਆਂ ਨੂੰ ਜੇਕਰ ਪਹਿਲਾਂ ਗੁਰਮਤਿ ਅਨੁਸਾਰ ਸਹੀ ਵਿਸ਼ਰਾਮ ਦੇ ਕੇ, ਅਤੇ ਫੇਰ ਗੁਰਬਾਣੀ ਵਿਆਕਰਣੀ ਨੇਮਾਂ ਅਧੀਨ
ਵਿਚਾਰ ਕਿ ਪੜਿਏ ਤਾਂ ਗੁਰਬਾਣੀ ਚੋਂ ਇਹ ਜਪ ਪ੍ਰਾਪਤ ਹੋ ਜਾਵੇਗਾ ਕਿ ਨਾਨਕ ਪਦ ਨਾਲ ਕਿਤੇ ਵੀ ਗੁਰੂ ਸ਼ਬਦ ਨਹੀ ਲਗਦਾ।
ਨਾਨਕ ਜੀ ਤਾਂ ਗੁਰੂ ਨੂੰ ਸੰਬੋਧਿਤ ਹੋ ਕਰ ਕੇ ਬੇਨਤੀ ਕਰ ਰਹੇ ਜਨ।
ਧੰਨੁ ਧੰਨੁ ਗੁਰੂ, ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥ ਪੰਨਾ ੧੬੭
ਹਰਿ ਸਜਣੁ ਲਧਾ ਮੇਰੇ ਪਿਆਰੇ, ਨਾਨਕ, ਗੁਰੂ ਲਿਵੈ ॥੩॥ ਪੰਨਾ ੪੫੧
ਨਾਨਕ, ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਪੰਨਾ ੪੬੩
ਨਾਨਕ, ਗੁਰੂ, ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥ ਪੰਨਾ ੮੮੨
ਪਰਸਾਦਿ ਨਾਨਕ, ਗੁਰੂ, ਅੰਗਦ ਪਰਮ ਪਦਵੀ ਪਾਵਹੇ ॥ ਪੰਨਾ ੯੨੩
ਤਖਤਿ ਬੈਠਾ ਅਰਜਨ, ਗੁਰੁ, ਸਤਿਗੁਰ ਕਾ ਖਿਵੈ ਚੰਦੋਆ ॥ ਪੰਨਾ ੯੬੮
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥ ਪੰਨਾ ੧੨੬੪
ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥ ਪੰਨਾ ੧੩੧੦
ਤਉ ਪਰਮ ਗੁਰੁ, ਨਾਨਕ ਗੁਨ ਗਾਵਉ ॥੧॥ ਪੰਨਾ ੧੩੮੯
ਰਾਮਦਾਸ, ਗੁਰੂ ਹਰਿ ਸਤਿ ਕੀਯਉ, ਸਮਰਥ ਗੁਰੂ ਸਿਰਿ ਹਥੁ ਧਰ´ਉ ॥੭॥੧੧॥ ਪੰਨਾ ੧੪੦੦
ਬਿਦ´ਮਾਨ ਗੁਰਿ ਆਪਿ ਥਪ´ਉ ਥਿਰੁ , ਸਾਚਉ ਤਖਤੁ ਗੁਰੂ ਰਾਮਦਾਸੈ ॥੬॥ ਪੰਨਾ ੧੪੦੪
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥ ਪੰਨਾ ੧੪੦੬
ਧਨੁ ਧੰਨੁ ਗੁਰੂ, ਰਾਮਦਾਸ ਗੁਰੁ, ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥ ਪੰਨਾ ੧੪੦੭
ਜੋਤਿ ਰੂਪਿ ਹਰਿ ਆਪਿ ਗੁਰੂ, ਨਾਨਕੁ ਕਹਾਯਉ ॥ ਪੰਨਾ ੧੪੦੮
ਕਲਜੁਗਿ ਜਹਾਜੁ ,ਅਰਜੁਨੁ, ਗੁਰੂ, ਸਗਲ ਸ੍ਰਿਸਿ† ਲਗਿ ਬਿਤਰਹੁ ॥੨॥ ਪੰਨਾ ੧੪੦੮
ਰਾਮਦਾਸਿ, ਗੁਰੂ, ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥ ਪੰਨਾ ੧੪੦੯
*** ਗੁਰਬਾਣੀ ਵਿਆਕਰਣੀ ਨੇਮਾਂ ਅਨੁਸਾਰ ਗੁਰੂ ਸ਼ਬਦ ਬਹੁਵਚਨ ਦਾ ਸੂਚਕ ਹੈ।
ਅਤੇ ਇਹ ਸ਼ਬਦ ਇਕਵਚਨ ਸ਼ਬਦ ਨਾਨਕ ਨਾਲ ਨਹੀ ਲੱਹ ਸਕਦਾ, ਨਾਨਕ ਸ਼ਬਦ ਤੇ ਵਿਸ਼ਰਾਮ ਦੇਣਾਂ ਬਣਦਾ ਹੈ।
ਧਨੁ ਧੰਨੁ ਗੁਰੂ, ਰਾਮਦਾਸ ਗੁਰੁ, ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥ ਪੰਨਾ ੧੪੦੭
ਜਰੂਰੀ ਬੇਨਤੀ: ਗੁਰਮੁਖ ਸੱਜਣ ਇਹ ਨੇਮ ਪੱਲੇ ਬਨ੍ਹ ਲੈਣ ਕਿ ਗੁਰਬਾਣੀ ਸੱਚਖੰਡ ਤੋਂ ਆਈ ਭਾਸ਼ਾ ਹੈ।ਇਹ ਕੋਈ ਆਮ ਬੋਲੀ ਨਹੀਂ,
ਅਸੀਂ ਗੁਰਬਾਣੀ ਤੋਂ ਪੜਣਾ ਹੈ।ਸਾਰੇ ਮੰਗਲ ਜਾਂ ਤਾਂ ਗੁਰਪ੍ਰਸਾਦਿ ਹਨ ਜਾਂ ਸਤਿਗੁਰਪ੍ਰਸਾਦਿ ਹਨ।ਸਮਸਰ ਗੁਰਬਾਣੀ ਵਿਚ ਗੁਰੂਬਾਣੀ,
ਜਾਂ ਗੁਰੂਪ੍ਰਸਾਦਿ ਸ਼ਬਦ ਨਹੀ ਮਿਲਦਾ। ਸਾਰੇ ਮਹੱਲੇ (੧-੫, ੯) ਅਤੇ ਸਾਰੇ ਭਗਤ, ਭੱਟ ਅਤੇ ਤਿੰਨੇ ਗੁਰਸਿੱਖਾਂ ਦੀ ਬਾਣੀ
"ੴ ਸਤਿਗੁਰਪ੍ਰਸਾਦਿ" ਮੰਗਲ ਅਧੀਨ ਦਰਜ਼ ਹੋਈ ਹੈ। ਇਹ ਸਾਰੇ ਲਿਖਿਤ ਇਸ਼ਾਰੇ ਸਾਨੂੰ ਕੁਛ ਬੁਝਾ ਰਹੀ ਹੈ।
ਜੇ ਅਸੀਂ ਸਿੱਖ ਸਦਾ ਕਿ ਗੁਰਮਤਿ ਦੇ ਨੇਮ ਦੀ ਪਾਲਨਾਂ ਨਹੀ ਕਰਾਂਗੇ ਅਤੇ ਅਨਜਾਣੇ ਵਿਚ ਵਯਕਤੀਗਤ ਸਤਿਗੁਰ ਨੂੰ ਗੁਰੂ ਸੱਦਾਂਗੇ ਤਾਂ ਅਸੀ ਵੀ ਵਿਪਰ ਪੰਡਿਤ ਵਾਂਗ ਪਰਮੇਸ਼ਰ ਨੂੰ ਮਾਇਆ ਵਿਚ ਸਥਾਪਿਤ ਕਰ ਦੇਵਾਗੇ।ਅਤੇ "