ਤਿੱਬਤੀ ਲੋਕਾਂ ਨੇ ਆਪਣੇ ਗੁਰੂ ਪੰਚਾਂ ਲਾਮਾ ਦੀ ਰਹਾਈ ਦੇ ਸੰਬੰਧ ‘ਚ ਅਨੰਦਪੁਰ ਸਾਹਿਬ ‘ਚ ਕੱਢਿਆ ਮਾਰਚ
ਤਿੱਬਤੀ ਲੋਕਾਂ ਨੇ ਆਪਣੇ ਗੁਰੂ ਪੰਚਾਂ ਲਾਮਾ ਦੀ ਰਹਾਈ ਦੇ ਸੰਬੰਧ ‘ਚ ਅਨੰਦਪੁਰ ਸਾਹਿਬ ‘ਚ ਕੱਢਿਆ ਮਾਰਚ
ਤਿੱਬਤੀ ਲੋਕਾਂ ਨੇ ਆਪਣੇ ਗੁਰੂ ਪੰਚਾਂ ਲਾਮਾ ਦੀ ਰਿਹਾਈ ਦੇ ਸਬੰਧ 'ਚ ਅਨੰਦਪੁਰ ਸਾਹਿਬ 'ਚ ਕੱਢਿਆ ਮਾਰਚ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਲਾ ਤੋਂ ਚੰਡੀਗੜ੍ਹ ਤੱਕ ਕਢ ਰਹੇ ਹਨ ਇਹ ਸ਼ਾਂਤਮਈ ਮਾਰਚ
By : ਬਾਬੂਸ਼ਾਹੀ ਬਿਊਰੋ
Saturday, May 04, 2019 10:40 AM
ਚੋਵੇਸ਼ ਲਟਾਵਾ
ਅਨੰਦਪੁਰ ਸਾਹਿਬ, 4 ਮਈ 2019 - ਤਿੱਬਤੀਆਂ ਨੇ ਆਪਣੇ ਧਾਰਮਿਕ ਗੁਰੂ ਪੰਚਾਂ ਲਾਮਾ ਦੀ ਰਿਹਾਈ ਲਈ ਇੱਕ ਸ਼ਾਂਤੀ ਮਾਰਚ ਕੱਢਿਆ, ਜੋ ਦੇਰ ਸ਼ਾਮ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋ ਹੁੰਦਾ ਹੋਇਆ ਇਤਿਹਾਸਕ ਤੇ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਜਿਥੇ ਸਥਾਨਕ ਮੋਹਤਬਾਰਾਂ ਨੇ ਇਹਨਾ ਲੋਕਾਂ ਦਾ ਸੁਆਗਤ ਕੀਤਾ। ਇਹ ਸ਼ਾਤਮਈ ਮਾਰਚ ਪੰਜਾਬ ਦੀ ਰਾਜਧਾਨੀ ਚੰਡੀਗੜ੍ ਵਿੱਚ ਸਮਾਪਤ ਹੋਵੇਗਾ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਤਿੱਬਤੀ ਲੋਕਾਂ ਨੇ ਦੱਸਿਆ ਕਿ ਇਸ ਸ਼ਾਂਤੀ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਨਾ ਹੈ ਕਿ ਤਿੱਬਤੀ ਪੰਚਾਂ ਲਾਮਾ ਦੀ ਦੂਜੀ ਸਭ ਤੋਂ ਵੱਡੀ ਧਾਰਮਿਕ ਲੀਡਰ ਨੂੰ ਬਚਪਨ ਵਿੱਚ ਚੀਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਇਸ ਮੌਕੇ 'ਤੇ ਖਾਲਸਾ ਪੰਥ ਦੇ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾ ਵਲੋ ਤਿੱਬਤੀ ਲੋਕਾਂ ਦਾ ਪਹੁੰਚਣ 'ਤੇ ਸਵਾਗਤ ਕੀਤਾ ਗਿਆ ।