Akalis Noticed Walking With Shoes Inside Gurdwara Dera Baba Nanak
Posted: 02 May 2019 10:07 PM PDT
CHANDIGARH, Punjab—
On May 2, the Shiromani Akali Dal workers committed a grave violation of the code of conduct inside Gurdwara Dera Baba Nanak, when bollywood actor and BJP candidate Sunny Deol come to pay obeisance there. Scores of Akali workers were seen walking along with shoes and bareheaded inside the Gurdwara premises.
The situation worsened even more when these Akali workers started quarreling with each other for having a photo with Sunny Deol and removed each other’s turbans while quarreling. They also swore each other besides shouting pro-BJP slogans inside Gurdwara Sahib.
ਸਨੀ ਦਿਓਲ ਦੀ ਡੇਰਾ ਬਾਬਾ ਨਾਨਕ ਫੇਰੀ ਸਮੇਂ ਹੋਇਆ ਮਰਿਯਾਦਾ ਦਾ ਘਾਣ, ਅਕਾਲੀ ਹੋਏ ਗਾਲੋ ਗਾਲੀ ਪੱਗਾਂ ਲੱਥੀਆਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਵੱਲੋਂ ਗੁ:ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਨਮਸਤਕ ਹੋਣ ਸਮੇਂ ਮਰਿਯਾਦਾ ਦਾ ਘਾਣ ਕੀਤਾ ਗਿਆ ਹੈ। ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਜਥੇ:ਭਾਈ ਸੁਖਵਿੰਦਰ ਸਿੰਘ ਅਗਵਾਨ, ਮੁੱਖ ਸੇਵਾਦਾਰ ਗੁ: ਯਾਦਗਾਰ-ਏ-ਸ਼ਹੀਦਾਂ ਨੇ ਕੀਤਾ। ਓਹਨਾਂ ਕਿਹਾ ਕਿ ਸਨੀ ਦਿਓਲ ਦੇ ਗੁ: ਸ੍ਰੀ ਦਰਬਾਰ ਸਾਹਿਬ ਪਹੁੰਚਣ ਸਮੇਂ ਜਿੱਥੇ ਉਸਦੇ ਕਈ ਸਾਥੀ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਵਿੱਚ ਜੁੱਤੀਆਂ ਪਾ ਕੇ ਘੁੰਮਦੇ ਰਹੇ ਅਤੇ ਗੁਰਦੁਆਰੇ ਵਿੱਚ ਭਾਜਪਾ ਜਿੰਦਾਬਾਦ ਦੇ ਨਾਹਰੇ ਲਗਾਉਂਦੇ ਰਹੇ ਓਥੇ ਹੀ ਹਲਕੇ ਦੇ ਅਖੌਤੀ ਅਕਾਲੀ ਆਗੂਆਂ ਵੱਲੋਂ ਭਾਜਪਾ ਦੀ ਚਮਚਾ ਗਿਰੀ ਵਿੱਚ ਇੱਕ ਦੂਜੇ ਤੋਂ ਅੱਗੇ ਹੋਣ ਦੀ ਦੌੜ ਵਿੱਚ ਇੱਕ ਦੂਸਰੇ ਦੀਆਂ ਪੱਗਾਂ ਲਾਹ ਦਿੱਤੀਆਂ ਅਤੇ ਗਾਲਾਂ ਕੱਢੀਆਂ ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਦਾ ਘਾਣ ਹੋਇਆ ਹੈ ਅਤੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।
ਉਹਨਾਂ ਇਹ ਵੀ ਕਿਹਾ ਕਿ ਸਨੀ ਦਿਓਲ ਦੇ ਪਿਤਾ ਧਰਮਿੰਦਰ ਵੱਲੋਂ ਸਿੱਖ ਨੌਜਵਾਨਾਂ ਦੇ ਕਾਤਿਲ ਕੇ.ਪੀ.ਐੱਸ ਗਿੱਲ ਨੂੰ 'ਸੁਪਰ ਕੋਪ' ਦਾ ਨਾਮ ਦਿੱਤਾ ਗਿਆ ਸੀ। ਓਹਨਾਂ ਕਿਹਾ ਕਿ ਦਿਓਲ ਪਰਿਵਾਰ ਸਿੱਖ ਵਿਰੋਧੀ ਸੋਚ ਦਾ ਮਾਲਕ ਹੈ। ਗੁਰਦਾਸਪੁਰ ਜਿਲ੍ਹਾ ਸ਼ਹੀਦਾਂ ਦੀ ਧਰਤੀ ਹੈ। ਏਥੇ ਕੋਈ ਵੀ ਅਜਿਹਾ ਉਮੀਦਵਾਰ ਜੋ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਰੱਖਦਾ ਅਤੇ ਗੁਰੂ ਘਰ ਦੀ ਮਰਿਯਾਦਾ ਦਾ ਘਾਣ ਕਰਦਾ ਹੈ ਉਸਨੂੰ ਸੰਗਤਾਂ ਵੱਲੋਂ ਮੂੰਹ ਨਹੀਂ ਲਗਾਉਣਾ ਚਾਹੀਦਾ। ਇਸ ਮੌਕੇ ਤੇ ਸ੍ਰ: ਭਗਵੰਤ ਸਿੰਘ ਹਰੂਵਾਲ, ਬਾਪੂ ਅਤਰ ਸਿੰਘ ਹਰੂਵਾਲ, ਸ੍ਰ: ਮੋਹਣ ਸਿੰਘ ਚਾਕਾਂਵਾਲੀ, ਸ੍ਰ: ਸੁਖਦੇਵ ਸਿੰਘ ਖਾਲਸਾ ਅਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ।(ਪ੍ਰੈਸ ਨੋਟ)#ਮਹਿਕਮਾ_ਪੰਜਾਬੀ