ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਧੁੰਮਾ ਆਪਣੀ ਮਾਂ ਦੇ ਨਾਮ ‘ਤੇ ਹਰਿਦਵਾਰ ਵਾਲਿਆਂ ਦੀ ਨਵੀਂ ਬ੍ਰਾਂਚ ਸ਼ੁਰੂ ਕਰਨ ਦੀ ਤਿਆਰੀ ‘ਚ
ਧੁੰਮਾ ਆਪਣੀ ਮਾਂ ਦੇ ਨਾਮ ‘ਤੇ ਹਰਿਦਵਾਰ ਵਾਲਿਆਂ ਦੀ ਨਵੀਂ ਬ੍ਰਾਂਚ ਸ਼ੁਰੂ ਕਰਨ ਦੀ ਤਿਆਰੀ ‘ਚ
Page Visitors: 2403

ਧੁੰਮਾ ਆਪਣੀ ਮਾਂ ਦੇ ਨਾਮ 'ਤੇ ਹਰਿਦਵਾਰ ਵਾਲਿਆਂ ਦੀ ਨਵੀਂ ਬ੍ਰਾਂਚ ਸ਼ੁਰੂ ਕਰਣ ਦੀ ਤਿਆਰੀ ਵਿੱਚ
 ਧੁੰਮੇ ਬ੍ਰਾਹਮਣ ਨੇ ਆਪਣੀ ਮਾਤਾ ਦਾ ਸਿਵਾ ਦੁਧ ਨਾਲ ਧੋਤਾ ਅਤੇ ਅੱਗੇ ਨੂੰ ਉਸ ਜਗ੍ਹਾ (ਆਪਣੇ ਘਰ ਦੇ ਨੇੜੇ ਹੀ ਖੇਤਾਂ 'ਚ) ਤੇ ਕਿਸੀ ਸਮਾਧ ਜਾਂ ਡੇਰਾ ਬਣਾਉਣ ਦੀ ਪਿਰਤ ਤੋਰਨ ਲਈ ਉਸਨੂੰ ਪੱਕਾ ਕਰਵਾਇਆ ।
    ਪਿਛਲੇ ਦਿਨੀ ਧੁੰਮੇ ਦੀ ਮਾਤਾ ਜੀ ਅਕਾਲ ਚਲਾਨਾ ਕਰ ਗਏ ਉਨ੍ਹਾਂ ਦਾ ਸੰਸਕਾਰ ਜਿਸ ਥਾਂ 'ਤੇ ਕੀਤਾ ਧੁੰਮੇ ਨੇ ਸੰਸਕਾਰ ਤੋਂ ਬਾਅਦ ਉਸ ਥਾਂ ਨੂੰ ਦੁੱਧ ਨਾਲ ਧੋ ਕੇ ਇਸ ਤਰਾਂ ਫੁੱਲਾਂ ਨਾਲ ਸਜਾ ਦਿੱਤਾ ਜਿਸ ਤਰਾਂ ਮਟੀ ਹੋਵੇ । ਪਰ ਸਿੱਖ ਪਰੰਪਰਾ ਵਿੱਚ ਕਿਸੇ ਮਰੇ ਦੀ ਮਟੀ ਬਣਾਉਣੀ ਗੁਰਮਤਿ ਨਹੀਂ ਮਨਮਤਿ ਹੈ।
    ਜਦੋਂ ਕਿ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਕਿ ਪ੍ਰਾਨੀ ਦੇ ਸੰਸਕਾਰ ਤੋਂ ਬਾਅਦ ਮਿਰਤਕ ਪ੍ਰਾਨੀ ਦੀ ਸਾਰੀ ਸਵਾਹ ਸਮੇਤ ਅਸਤੀਆਂ ਇਕਠੀਆਂ ਕਰਕੇ ਜਾ ਤਾਂ ਧਰਤੀ ਵਿਚ ਦੱਬ ਦੇਵੋ ਜਾ ਨੇੜੇ ਵਗਦੇ ਪਾਣੀ ਵਿੱਚ ਪਾ ਦੇਵੋ, ਪਰ ਇਹ ਕੇਸਾਧਾਰੀ ਬ੍ਰਾਹਮਣ ਸਭ ਕੁੱਝ ਉਲਟ ਕਰ ਰਹੇ ਨੇ।
    ਅਸਲ ਵਿੱਚ ਹੁਣ ਧੁੰਮਾ ਆਪਣੀ ਮਾਂ ਦੇ ਨਾਮ 'ਤੇ ਹਰਿਦਵਾਰ ਵਾਲਿਆਂ ਦੀ ਨਵੀਂ ਬ੍ਰਾਂਚ ਸ਼ੁਰੂ ਕਰਕੇ ਇਕ ਡੇਰਾ ਬਣਾਵੇਗਾ ਫੇਰ ਕਮਾਈ ਦਾ ਪੱਕਾ ਸਾਧਨ ਬਣੇਗਾ।
With Thanks from 'Khalsa News'

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.