ਖ਼ਬਰਾਂ
ਭਾਰਤੀ ਫੌਜ ਦਾ ਲੜਾਕੂ ਜਹਾਜ਼ ਮਿੱਗ-27 ਕਰੈਸ਼
Page Visitors: 2411
ਭਾਰਤੀ ਫੌਜ ਦਾ ਲੜਾਕੂ ਜਹਾਜ਼ ਮਿੱਗ-27 ਕਰੈਸ਼
March 31
10:37 2019
ਜੋਧਪੁਰ, 31 ਮਾਰਚ (ਪੰਜਾਬ ਮੇਲ)- ਇੱਥੇ ਐਤਵਾਰ ਨੂੰ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿੱਗ-27 ਕਰੈਸ਼ ਹੋ ਗਿਆ। ਜਹਾਜ਼ ਨੇ ਜੋਧਪੁਰ ਸਥਿਤ ਏਅਰਬੇਸ ਤੋਂ ਉਡਾਣ ਭਰੀ ਸੀ। ਹਾਦਸੇ ਵਿੱਚ ਪਾਇਲਟ ਨੇ ਸਮੇਂ ਤੋਂ ਪਹਿਲਾਂ ਇੰਜੈਕਟ ਕਰ ਲਿਆ ਸੀ। ਪਾਇਲਟ ਸੁਰੱਖਿਅਤ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਜੋਧਪੁਰ ਲਿਆਂਦਾ ਗਿਆ ਹੈ। ਹਵਾਈ ਫੌਜ ਦੇ ਸੂਤਰਾਂ ਮੁਾਤਬਕ ਐਤਵਾਰ ਨੂੰ ਮਿਗ-27 ਯੂਪੀਜੀ ਆਪਣੀ ਨਿਯਮਿਤ ਅਭਿਆਸ ਉਡਾਣ ਭਰ ਰਿਹਾ ਸੀ। ਦੁਪਹਿਰ ਨੂੰ ਜਹਾਜ਼ ਜ਼ਿਲ੍ਹਾ ਸਿਰੋਹੀ ਦੇ ਸੀਵਗੰਜ ਕਸਬੇ ਨੇੜੇ ਕ੍ਰੈਸ਼ ਹੋਇਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਵਾਈ ਫੌਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਹਵਾਈ ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।