ਖ਼ਬਰਾਂ
ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਰਿਪੋਰਟ ਤਲਬ
Page Visitors: 2433
ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਰਿਪੋਰਟ ਤਲਬ
By : ਬਾਬੂਸ਼ਾਹੀ ਬਿਊਰੋ
Wednesday, Mar 13, 2019 09:27 PM
ਚੰਡੀਗੜ, 13 ਮਾਰਚ 2019: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਜ਼ਿਲ•ਾ ਚੋਣ ਅਫ਼ਸਰ ਤਰਨਤਾਰਨ ਤੋਂ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਰਿਪਰੋਟ ਤਲਬ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤੇ ਦੀ ਨਿਗਰਾਨੀ ਲਈ ਗਠਿਤ ਐਮ.ਸੀ.ਐਮ.ਸੀ. ਟੀਮ ਵੱਲੋਂ ਉਨ•ਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਨਤਾਰਨ ਜ਼ਿਲ•ੇ ਵਿੱਚ ਹੋਈ ਇਕ ਰੈਲੀ ਉਪਰੰਤ ਸਰਾਬ ਵਰਤਾਉਣ ਸਬੰਧੀ ਇਕ ਟੀ ਵੀ ਚੈਨਲ ਵੱਲੋਂ ਖਬਰ ਚਲਾਈ ਜਾ ਰਹੀ ਹੈ।
ਇਸ ਮਾਮਲੇ ਨੁੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਨੇ ਜ਼ਿਲ•ਾ ਚੋਣ ਅਫਸਰ ਤਰਨਤਾਰਨ ਤੋਂ 24 ਘੰਟਿਆ ਵਿੱਚ ਇਸ ਸਬੰਧੀ ਰਿਪਰੋਟ ਪੇਸ਼ ਕਰਨ ਲਈ ਸਖਤ ਹਦਾਇਤ ਜਾਰੀ ਕੀਤੀ ਹੈ।