ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਗੁਰਬਚਨ ਸਿੰਘ ਦੀ ਭੇਜੀ "ਜਾਂਚ ਟੀਮ",
ਗੁਰਬਚਨ ਸਿੰਘ ਦੀ ਭੇਜੀ "ਜਾਂਚ ਟੀਮ",
Page Visitors: 2729

ਗੁਰਬਚਨ ਸਿੰਘ ਦੀ ਭੇਜੀ  "ਜਾਂਚ ਟੀਮ", ਅਕਾਲੀ
ਜੱਥਾ, ਕਾਨਪੁਰ ਨੂੰ ਸਵਾਲ ਜਵਾਬ ਕੀਤੇ  ਬਗੈਰ , ਕਾਨਪੁਰ ਸ਼ਹਿਰ ਤੋਂ ਨਦਾਰਦ

ਜੈਸਾ ਕਿ ਕੱਲ ਖਬਰ ਦਿੱਤੀ ਜਾ ਚੁਕੀ ਹੈ ਕਿ ਅਕਾਲ ਤਖਤ ਦੇ ਹੇਡ ਗ੍ਰੰਥੀ ਨੇ ਅਪਣੇ ਜਾਰੀ ਕੀਤੇ ਕੂੜਨਾਮਿਆ ਦੀ ਹੋ ਰਹੀ ਫਜੀਹਤ ਤੋਂ ਬੌਖਲਾ ਕੇ,  ਇਕ ਚਾਰ ਮੇਬਰੀ ਟੀਮ, ਕਾਨਪੁਰ ਭੇਜੀ ਸੀਜੋ ਇਸ ਗਲ ਦਾ ਪਤਾ ਲਗਾਏਗੀ ਕਿ ਫਰਵਰੀ 2013 ਦੀ 16 ਅਤੇ 17 ਫਰਵਰੀ ਨੂੰ  ਕਾਨਪੁਰ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ  ਕੋਲੋਂ  ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ  ਕਿਸ ਨੇ ਕਰਵਾਇਆ ਸੀ
ਕਾਨਪੁਰ ਦੇ ਇਕ ਮਹਿੰਗੇ ਹੋਟਲ ਵਿੱਚ ਦੋ ਦਿਨ ਠੰਡੀ ਹਵਾ ਅਤੇ ਮਹਿੰਗੇ ਪਕਵਾਨਾਂ ਦਾ ਆਨੰਦ ਮਾਨਣ ਤੋਂ ਬਾਦ , ਇਸ ਟੀਮ ਦੀਆਂ ਗੱਡੀਆਂ ਦਾ ਕਾਫਿਲਾ ,ਗੁਰੂ ਦੀ ਗੋਲਕ ਦੇ ਪੈਸੇ ਨੂੰ ਬਰਬਾਦ ਕਰਕੇ , ਅਕਾਲੀ ਜੱਥਾ, ਕਾਨਪੁਰ ਨੂੰ ਬਿਨਾਂ ਮਿਲੇ ਹੀ ਵਾਪਸ  ਚਲਾ ਗਇਆ
ਅਕਾਲੀ ਜੱਥਾ, ਕਾਨਪੁਰ (ਜੋ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ  ਦਾ ਕੀਰਤਨ ਪ੍ਰੋਗ੍ਰਾਮ ਪਿਛਲੇ ਪੰਜ ਵਰ੍ਹਿਆਂ ਤੋ ਕਾਨਪੁਰ ਵਿੱਚ ਲਗਾਤਾਰ ਕਰਵਾ ਰਿਹਾ ਹੈ)  ਨਾਲ ਇਹ ਟੀਮ ਸਵਾਲ ਜਵਾਬ ਕਰਨ ਦੀ ਹਿੱਮਤ ਸ਼ਾਇਦ ਇਸ ਕਰਕੇ ਵੀ ਜੁਟਾ ਨਹੀ ਸਕੀ, ਕਿਉਕਿ ਅਕਾਲੀ ਜੱਥਾ ਨੇ ਸ਼ਹਿਰ ਵਿੱਚ ਇਹ ਐਲਾਨ ਕਰ ਦਿਤਾ ਹੋਇਆ ਸੀ ਕਿ ਉਹ ਇਸ ਵਰ੍ਹੇ ਫਿਰ ਪ੍ਰੋਫੇਸਰ ਸਾਹਿਬ ਨੂੰ ਬੁਲਾ ਕੇ ਕੀਰਤਨ ਕਰਵਾਉਣ ਗੇ, ਅਤੇ ਗੁਰਬਚਨ ਸਿੰਘ ਦਵਾਰਾ ਜਾਰੀ ਕੀਤੇ ,ਇਹੋ ਜਹੇ ਕਿਸੇ ਵੀ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਫਤਵੇ ਨੂੰ ਰੱਦ ਕਰਦੇ ਹਨ  
ਅਕਾਲੀ ਜੱਥੇ ਦੀ ਜਨਰਲ ਮੀਟਿੰਗ ਵਿੱਚ ਇਹ ਮਤਾ ਵੀ ਪਾਸ ਕੀਤਾ ਗਇਆ ਸੀ ਕਿ ਜੇ ਇਹ ਟੀਮ ਅਕਾਲੀ ਜੱਥੇ ਨੂੰ ਕੋਈ ਸੱਦਾ ਦੇਂਦੀ ਹੈ ਤਾਂ ਉਹ ਉਨਾਂ ਦੇ ਹੋਟਲ ਵਾਲੇ ਕਮਰੇ ਵਿੱਚ ਕਿਸੇ ਕੀਮਤ ਤੇ ਨਹੀ ਜਾਂਣਗੇ।  ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਅਤੇ ਸੰਗਤ ਦੀ ਮੌਜੂਦਗੀ ਵਿੱਚ ਸਵਾਲ ਜਵਾਬ ਕਰਨ ਤੋਂ ਪਿਛੇ ਵੀ ਨਹੀ ਹੱਟਣ ਗੇ, ਤਾਂਕਿ ਸੰਗਤ ਨੂੰ ਇਨਾਂ ਦੀ ਅਸਲਿਅਤ ਪਤਾ ਲਗ ਸਕੇ 
ਅਕਾਲੀ ਜੱਥੇ ਨੇ ਇਹ ਫੈਸਲਾ ਵੀ ਕੀਤਾ ਹੋਇਆ ਸੀ ਕਿ ਜਦੋਂ ਤਕ ਗੁਰਬਚਨ ਸਿੰਘ, ਪੰਥਿਕ ਧਿਰਾਂ ਵਲੋ ਪੁਛੇ ਗਏ  45 ਸਵਾਲਾਂ ਦਾ ਜਵਾਬ ਨਹੀ ਦੇ ਦੇਂਦਾ, ਉਸਨੂੰ ਕਿਸੇ ਵੀ ਸਿੱਖ ਕੋਲੋਂ ਕੁਝ ਵੀ ਪੁਛਣ ਦਾ ਕੋਈ ਅਧਿਕਾਰ ਨਹੀ ਹੈਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸੰਗਤ ਦੀ ਮੌਜੂਦਗੀ ਵਿੱਚ ਸਵਾਲ ਜਵਾਬ ਕਰਕੇ ਗੁਰਬਚਨ ਸਿੰਘ ਦਾ ਅਸਲੀ ਚੇਹਰਾ ਕੌਮ ਅਗੇ ਲਿਆਉਣ ਦਾ ਐਲਾਨ ਆਦਿਕ  ਗੱਲਾਂ  ਤੋਂ ਡਰਦਿਆ ਗੁਰਬਚਨ ਸਿੰਘ ਦੇ ਭੇਜੇ ਗਏ ਮੁਲਾਜਿਮ,   ਅਕਾਲੀ ਜੱਥਾ, ਕਾਨਪੁਰ ਨੂੰ ਮਿਲੇ ਬਗੈਰ ਹੀ ਸ਼ਹਿਰ ਛੱਡ ਕੇ ਅੱਜ ਵਾਪਿਸ ਚਲੇ ਗਏ
ਇੰਦਰ ਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.