ਅਪਣੇ ਜਾਰੀ ਕੀਤੇ ਗਏ ਕੂੜਨਾਮਿਆਂ ਦੀ ਫਜੀਹਤ ਵੇਖ ਕੇ , ਗੁਰਬਚਨ ਸਿੰਘ ਨੇ ਬਣਾਂਈਆਂ ਹੁਣ "ਜਾਂਚ ਕਮੇਟੀਆਂ"
ਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ ਨੇ ਅਕਾਲ ਤਖਤ ਦੀ ਦੁਰਵਰਤੋਂ ਕਰਦਿਆਂ ਅਪਣੇ ਜਾਰੀ ਕੀਤੇ ਗਏ ਕੂੜਨਾਮਿਆਂ ਦੀ ਹੋ ਰਹੀ ਫਜੀਹਤ ਤੋਂ ਬੌਖਲਾ ਕੇ , ਹੁਣ "ਸਕਤਰੇਤ" ਵਿੱਚ ਪੇਸ਼ ਨਾਂ ਹੋਣ ਵਾਲੇ ਸਿੱਖਾਂ ਤੇ ਮਾਨਸਿਕ ਦਬਾਅ ਬਨਾਉਣ ਲਈ "ਜਾਂਚ ਕਮੇਟੀਆਂ " ਬਣਾਂ ਦਿਤੀਆਂ ਹਨ । ਇਹ "ਜਾਂਚ ਕਮੇਟੀਆਂ " ਹੁਣ ਸ਼ਹਿਰ ਸ਼ਹਿਰ ਜਾ ਕੇ , ਪੰਜ ਸਿਤਾਰਾ ਹੋਟਲ ਦੇ ਆਲੀਸ਼ਾਂਨ ਕਮਰਿਆਂ ਵਿੱਚ , ਪੰਥ ਦਰਦੀ ਸਿੱਖਾਂ ਦੀ ਪੇਸ਼ੀ ਕਰਵਾ ਕੇ ਉਨਾਂ ਉਤੇ ਮਾਨਸਿਕ ਦਬਾਅ ਬਨਾਂਉਣ ਗੀਆਂ ਤਾਂਕਿ ਉਨਾਂ ਦੀ ਜੁਬਾਨ ਬੰਦ ਕੀਤੀ ਜਾ ਸਕੇ।
ਇਸੇ ਲੜੀ ਵਿੱਚ ਇਕ ਚਾਰ ਮੇੰਬਰੀ "ਇਨਵੇਸਟੀਗੇਸ਼ਨ ਟੀਮ" ਕਾਨਪੁਰ ਦੇ ਇਕ ਬਹੁਤ ਮਹਿੰਗੇ ਹੋਟਲ "ਹੋਟਲ ਬਲਿਸ" ਦੇ ਕਮਰਾ ਨੰਬਰ 105 ਵਿੱਚ ਪਿਛਲੇ ਦੋ ਦਿਨਾਂ ਤੋਂ ਠਹਰੀ ਹੋਈ ਹੈ, ਅਤੇ ਉਸ ਹੋਟਲ ਦੇ ਏਅਰ ਕੰਡੀਸ਼ਨਡ ਕਮਰਿਆਂ ਦੀ ਠੰਡੀ ਹਵਾ ਅਤੇ ਲਜੀਜ ਭੋਜਨ ਦਾ ਲੁਤਫ , ਗੁਰੂ ਦੀ ਗੋਲਕ ਵਿਚੋਂ ਕਡ੍ਹੇ ਪੈਸੇ ਨਾਲ , ਉਠਾ ਰਹੀ ਹੈ।ਲੋਕਲ ਅਖਬਾਰਾਂ ਵਿੱਚ ਛਪੀਆਂ ਖਬਰਾਂ ਮੁਤਾਬਿਕ ਇਸ ਟੀਮ ਵਿੱਚ ਗੁਰਬਚਨ ਸਿੰਘ ਨੇ ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਬਲਬੀਰ ਸਿੰਘ ਅਤੇ ਹਰਜੋਤ ਸਿੰਘ ਨਾਮ ਦੇ ਅਪਣੇ ਚਾਰ ਜਾਸੂਸਾਂ ਨੂੰ ਕਾਨਪੁਰ ਭੇਜਿਆ ਹੈ., ਜੋ ਇਹ ਪਤਾ ਲਗਾਉਣ ਗੇ ਕਿ 16, 17 ਫਰਵਰੀ 2013 ਨੂੰ , ਕਾਨਪੁਰ ਵਿੱਚ ਕੌਮ ਦੀ ਮਹਾਨ ਸ਼ਖਸ਼ਿਅਤ ਅਤੇ ਨਿਡਰ ਪ੍ਚਾਰਕ ਪ੍ਰੋਫੇਸਰ ਦਰਸ਼ਨ ਸਿੰਘ ,ਕੋਲੋ ਗੁਰਬਾਣੀ ਦਾ ਕੀਰਤਨ , ਕਿਸ ਨੇ ਕਰਵਾਇਆ ਸੀ।
ਬਹੁਤ ਹੀ ਹਾਸੋਹੀਣੀ ਗਲ ਤਾਂ ਇਹ ਹੈ, ਕਿ ਅਕਾਲੀ ਜੱਥਾ , ਕਾਨਪੁਰ , ਜਿਸਨੇ ਇਹ ਪ੍ਰੋਗ੍ਰਾਮ ਕਰਵਾਇਆ ਸੀ, ਉਨਾਂ ਨੂੰ ਇਹ ਲੇਖ ਲਿਖਣ ਤਕ ਇਸ "ਜਾਂਚ ਟੀਮ " ਨੇ ਕੋਈ ਸੱਦਾ ਨਹੀ ਦਿਤਾ ਹੈ , ਬਲਕਿ ਉਨਾਂ ਲੋਗਾਂ ਨੂੰ ਹੋਟਲ ਵਿੱਚ ਪੇਸ਼ ਹੋਣ ਲਈ ਬੁਲਵਾਇਆ ਜਾ ਰਿਹਾ ਹੈ, ਜਿਨਾਂ ਦਾ ਇਸ ਪ੍ਰੋਗ੍ਰਾਮ ਨੂੰ ਕਰਵਾਉਣ ਨਾਲ ਕੋਈ ਸੰਬੰਧ ਹੀ ਨਹੀ ਹੈ , ਜਾਂ ਉਹ ਲੋਗ ਹਨ , ਜਿਨਾਂ ਨੇ ਪਰਦੇ ਪਿੱਛੇ ਰਹਿ ਕੇ ਪ੍ਰੋਫੇਸਰ ਸਾਹਿਬ ਦੇ ਇਸ ਪ੍ਰੋਗ੍ਰਾਮ ਦਾ ਵਿਰੋਧ ਕੀਤਾ ਸੀ।
ਕੁਝ ਅਖਬਾਰਾਂ ਵਿੱਚ ਛਪੀਆਂ ਖਬਰਾਂ ਅਨੁਸਾਰ ਜਿਨਾਂ ਨਾਵਾਂ ਦਾ ਜਿਕਰ ਆਇਆ ਹੈ ਉਸ ਵਿੱਚ ਅਕਾਲੀ ਜੱਥਾ ਦੇ ਪ੍ਰਧਾਨ ਸ. ਹਰਚਰਨ ਸਿੰਘ ਜੀ ਅਤੇ ਹਰਪਾਲ ਸਿੰਘ ਗਾਂਧੀ ਦੇ ਨਾਮ ਤੋਂ ਛੁੱਟ ਸਾਰੇ ਨਾਮ ਇਸ ਪ੍ਰੋਗ੍ਰਾਮ ਦਾ ਵਿਰੋਧ ਕਰਨ ਵਾਲਿਆ ਦੇ ਹਨ, ਜਿਨਾਂ ਨੂੰ ਪ੍ਰੋਫੇਸਰ ਸਾਹਿਬ ਦਾ ਸਮਰਥਕ ਦਸਿਆ ਗਇਆ ਹੈ।
ਇਹ ਨਾਮ ਪੜ੍ਹ ਕੇ ਜਦੋਂ ਅਕਾਲੀ ਜੱਥਾ ਦੇ ਪ੍ਰਧਾਨ ਸ. ਹਰਚਰਨ ਸਿੰਘ ਨੂੰ ਪਤਰਕਾਰਾਂ ਨੇ ਪੁਛਿਆ ਕਿ ਕੀ ਤੁਸੀ ਹੋਟਲ ਵਿੱਚ ਠਹਿਰੀ ਇਸ ਜਾਂਚ ਟੀਮ ਦੇ ਸਮ੍ਹਣੇ ਪੇਸ਼ ਹੋਵੋਗੇ ? ਤਾਂ ਉਨਾਂ ਦਾ ਜਵਾਬ ਸੀ ਕਿ, ਸਾਨੂੰ ਇਸ ਅਖੌਤੀ ਟੀਮ ਤੋਂ ਹੁਣ ਤਕ ਕੋਈ ਸੱਦਾ ਪ੍ਰਾਪਤ ਨਹੀ ਹੋਇਆ ਹੈ। ਜੇ ਕੋਈ ਸੱਦਾ ਪ੍ਰਾਪਤ ਹੂੰਦਾ ਵੀ ਹੈ ਤਾਂ ਅਸੀ ਉਨਾਂ ਨਾਲ ਕਿਸੇ ਗੁਰਦੁਆਰੇ ਵਿੱਚ , ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ , ਮਿਲ ਕੇ ਸੰਗਤ ਦੇ ਸਾਮ੍ਹਣੇ ਉਨਾਂ ਨਾਲ ਸਵਾਲ ਜਵਾਬ ਕਰਣ ਲਈ ਤਿਆਰ ਹਾਂ। ਲੇਕਿਨ ਕਿਸੇ ਬੰਦ ਕਮਰੇ ਵਿੱਚ ਅਕਾਲੀ ਜੱਥੇ ਦਾ ਕੋਈ ਮੇਮਬਰ ਨਹੀ ਜਾਏਗਾ। ਸਾਡੇ ਜੱਜ, ਗੁਰੂ ਗ੍ਰੰਥ ਸਾਹਿਬ ਜੀ ਹਨ, ਦੁਨੀਆਂ ਦਾ ਕੋਈ ਹੋਰ ਬੰਦਾ ਸਿਖਾਂ ਦਾ ਜੱਜ ਨਹੀ ਬਣ ਸਕਦਾ ਅਤੇ ਨਾਂ ਹੀ ਉਸ ਦੇ ਬੰਦ ਕਮਰੇ ਵਿੱਚ ਪੇਸ਼ ਹੋਣ ਦਾ ਕੋਈ ਸਵਾਲ ਹੀ ਪੈਦਾ ਹੂੰਦਾ ਹੈ ।
ਅਕਾਲੀ ਜੱਥਾ, ਕਾਨਪੁਰ ਦੇ ਵੀਰ ਕੰਵਲਪਾਲ ਸਿੰਘ ਨੇ ਕਹਿਆ ਕਿ ਬੰਦ ਕਮਰਿਆਂ ਵਿੱਚ ਸੌਦੇ ਬਾਜੀਆਂ ਹੂੰਦੀਆਂ ਨੇ , ਕੌਮੀ ਫੈਸਲੇ ਨਹੀ। ਕੌਮੀ ਫੈਸ਼ਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ , ਸੰਗਤ ਕਰਦੀ ਹੈ , ਇਹੋ ਜਹੇ ਬੁਰਛਾਗਰਦ ਨਹੀ।
ਅਕਾਲੀ ਜੱਥਾ, ਕਾਨਪੁਰ ਦੇ ਹਰਮਿੰਦਰ ਸਿੰਘ ਸੋਨੂੰ ਨੇ ਕਹਿਆ ਕਿ , ਅਕਾਲ ਤਖਤ ਤੇ ਕਾਬਿਜ ਗੁਰਬਚਨ ਸਿੰਘ ਨੂੰ ਹੁਣ ਅਪਣੀ ਔਕਾਤ ਦਾ ਅੰਦਾਜਾ ਲੱਗ ਚੁਕਾ ਹੈ , ਇਸ ਲਈ ਉਹ ਨਵੇਂ ਨਵੇਂ ਹਥਕੰਡੇ ਵਰਤ ਰਿਹਾ ਹੈ। ਇਸੇ ਲੜੀ ਵਿੱਚ ਗੁਰਬਚਨ ਸਿੰਘ ਨੇ ਸ਼ਹਿਰ ਸ਼ਹਿਰ ਇਹੋ ਜਹੀਆਂ ਟੀਮਾਂ ਭੇਜ ਕੇ ਸਿੱਖਾਂ ਤੇ ਅਪਣਾਂ ਦਬਦਬਾ ਬਣਾਉਣ ਦੀਆਂ ਕੋਝੀਆਂ ਹਰਕਤਾਂ ਸ਼ੁਰੂ ਕਰ ਦਿਤੀਆਂ ਹਨ।
ਅਕਾਲੀ ਜੱਥਾ, ਕਾਨਪੁਰ ਦੇ ਵੀਰ ਮਨਮੀਤ ਸਿੰਘ ਨੇ ਦਸਿਆਂ ਕਿ ਇਸ ਗਲ ਦੀ ਖਬਰ ਲਗਣ ਤੋਂ ਬਾਦ ਕਿ ਇਸ ਵਿਸ਼ੈ ਤੇ ਜਾਂਚ ਕਰਨ ਲਈ ਗੁਰਬਚਨ ਸਿੰਘ ਦੀ ਇਕ ਟੀਮ ਕਾਨਪੁਰ ਦੇ ਇਕ ਹੋਟਲ ਵਿੱਚ ਆ ਕੇ ਠਹਿਰੀ ਹੋਈ ਹੈ। ਅਕਾਲੀ ਜੱਥੇ ਦੀ ਇਕ ਅਪਾਤ ਬੈਠਕ , ਅਕਾਲੀ ਜੱਥੇ ਦੇ, ਸਰੋਜਨੀ ਨਗਰ ਦਫਤਰ ਵਿੱਚ ਹੋਈ। ਉਸ ਵਿੱਚ ਇਹ ਮਤਾ ਪਾਸ ਕੀਤਾ ਗਇਆ ਹੈ ਕਿ, ਪ੍ਰੋਫੇਸਰ ਦਰਸ਼ਨ ਸਿੰਘ ਜੀ ਨੂੰ ਅਕਾਲੀ ਜੱਥਾ ਕਾਨਪੁਰ, ਪਿਛਲੇ ਪੰਜ ਵਰ੍ਹਿਆਂ ਤੋਂ ਬੁਲਾ ਰਿਹਾ ਹੈ । ਪ੍ਰੋਫੇਸਰ ਸਾਹਿਬ ਜੀ ਦਾ ਸਤਕਾਰ ਅਤੇ ਸੰਮਾਨ ਕਰਿਦਿਆਂ ਹਰ ਵਰ੍ਹੇ , ਇਹ ਪ੍ਰੋਗਰਾਮ ਕਰਵਾਇਆ ਜਾਂਦਾ ਰਹੇਗਾ। ਜਿਸ ਬੁਰਛਾਗਰਦ ਵਿੱਚ ਇਸ ਨੂੰ ਰੁਕਵਾਉਣ ਦੀ ਤਾਕਤ ਹੈ, ਉਹ ਵਰਤ ਕੇ ਵੇਖ ਲਵੇ।ਕਾਨਪੁਰ ਦੀ ਬਹੁਤੀ ਸੰਗਤ , ਇਸ ਲਈ ਤਿਆਰ ਬਰ ਤਿਆਰ ਬੈਠੀ ਹੈ। ਰਹੀ ਗੱਲ ਪ੍ਰੋਫੇਸਰ ਸਾਹਿਬ ਨੂੰ ਅਖੌਤੀ ਕੂੜਨਾਮਾਂ ਭੇਜ ਕੇ ਪੰਥ ਤੋਂ ਛੇਕਣ ਦੀ, ਤਾਂ ਕੌਮ ਦਾ ਇਕ ਬਹੁਤਤ ਵੱਡਾ ਵਰਗ ਇਸ ਕੂੜਨਾਮੇ ਨੂੰ ਰੱਦ ਕਰ ਚੁਕਾ ਹੈ। ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਰੁਕਵਾਉਣਾਂ ਗੈਰ ਕਾਨੂੰਨੀ ਅਤੇ ਮਨੁਖੀ ਅਧਿਕਾਰਾਂ ਦਾ ਉਲੰਘਨ ਹੈ। ਇਹੋ ਜਹੇ ਕਿਸੇ ਵੀ ਗੈਰ ਕਾਨੂੰਨੀ, ਗੈਰ ਸਿਧਾਂਤਕ ਅਤੇ ਮਨੁਖੀ ਅਧਿਕਾਰਾਂ ਦੇ ਖਿਲਾਫ ਕੀਤੇ ਗਏ ਕਿਸੇ ਵੀ ਨਾਜਾਇਜ ਕੰਮ ਦਾ ਅਕਾਲੀ ਜੱਥਾ, ਕਾਨਪੁਰ ਡੱਟ ਕੇ ਵਿਰੋਧ ਕਰਦਾ ਰਹੇਗਾ।
ਵੀਰੋ ਹੋਸ਼ੀਆਰ ! ਬੁਰਛਾਗਰਦਾਂ ਦੇ ਮੁਸ਼ਟੰਡੇ ਹੂੰਣ ਤੁਹਾਡੇ ਘਰ ਆ ਆ ਕੇ ਤੁਹਾਡੀ ਜੁਬਾਨ ਬੰਦ ਕਰਨ ਲਈ ਤਿਆਰ ਹਨ। ਵੀਰੋ ! ਗੁਰਬਚਨ ਸਿੰਘ ਨੂੰ ਪ੍ਰੋਫੇਸਰ ਦਰਸ਼ਨ ਸਿੰਘ ਦੇ ਨਾਮ ਦਾ "ਫੋਬੀਆ" ਅਤੇ "ਤ੍ਰਾਸ" ਹੋ ਚੁਕਾ ਹੈ, ਜੋ ਉਸ ਨੂੰ ਦਿਨ ਰਾਤ ਡਰਾਂਦਾ ਰਹਿੰਦਾ ਹੈ । ਉਹ ਅੱਜ ਤਕ ਅਪਣੇ ਕਿਸੇ ਹੋਰ ਕੂੜਨਾਮੇ ਨੂੰ ਤਾਂ ਲਾਗੂ ਕਰਵਾ ਨਹੀ ਸਕਿਆ , ਪ੍ਰੋਫੇਸਰ ਦਰਸ਼ਨ ਸਿੰਘ ਦੇ ਪ੍ਰੋਗ੍ਰਾਂਮ ਰੁਕਵਾਉਣਾਂ ਉਸ ਦਾ ਮੁੱਖ ਟੀਚਾ ਬਣ ਚੁਕਾ ਹੈ।
ਹੇਡ ਗ੍ਰੰਥੀ ਗੁਰਬਚਨ ਸਿੰਘ ਲਈ ਹੋਰ ਵੀ ਸ਼ਰਮ ਵਾਲੀ ਗਲ ਇਹ ਹੈ ਕਿ, ਉਹ ਕਾਨਪੁਰ ਵਿੱਚ ਇਕ ਅਜਹੇ ਕ੍ਰਿਮਨਲ ਰਿਕਾਰਡ ਵਾਲੇ ਅਨਸਰ ਕੁਲਦੀਪ ਸਿੰਘ ਦੀ ਮਦਦ ਲੈ ਰਿਹਾ ਹੈ, ਜਿਸਨੇ ਕਾਨਪੁਰ ਦੇ ਨਿਰੰਕਾਰੀ ਕਾਂਡ ਵਿੱਚ 13 ਭੋਲੇ ਭਾਲੇ ਸਿੱਖਾਂ ਨੂੰ ਲੈ ਜਾ ਕੇ ਸ਼ਹੀਦ ਕਰਵਾ ਦਿਤਾ ਅਤੇ ਗੋਲੀ ਚਲਣ ਤੋਂ ਪਹਿਲਾਂ ਹੀ , ਉਸ ਜੱਥੇ ਦਾ ਸਾਥ ਛੱਡ ਕੇ ਆਪ ਭੱਜ ਖਲੋਤਾ। ਇਸ ਦੇ ਉਪਰ ਕਾਨਪੁਰ ਦੀਆਂ ਅੱਡ ਅੱਡ ਅਦਾਲਤਾ ਵਿੱਚ ਕਈ ਅਪਰਾਧਿਕ ਮੁਕੱਦਮੇ ਦਰਜ ਹਨ ।
ਅਕਾਲੀ ਜੱਥਾ, ਕਾਨਪੁਰ ਨੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਪ੍ਰੋਗ੍ਰਾਮ ਵਿੱਚ ਰੁਕਾਵਟ ਪਾਉਣ ਲਈ ਅਤੇ ਦੰਗਾ ਕਰਵਾਉਣ ਲਈ ਕੁਲਦੀਪ ਸਿੰਘ ਦੇ ਖਿਲਾਫ ਇਕ ਪਰਚਾ ਦਰਜ ਕਰਵਾਇਆ ਸੀ । ਉਸ ਦੇ ਅਧਾਰ ਤੇ ਪ੍ਸ਼ਾਸ਼ਨ ਵਲੋਂ ਇਸਤੇ ਦਫਾ 153 (ਖ) ਅਤੇ 506 ਦੇ ਅਧੀਨ ਮੁਕੱਦਮਾਂ ਵੀ ਅਦਾਲਤ ਵਿੱਚ ਦਰਜ ਹੋ ਚੁਕਾ ਹੈ। ਇਹੋ ਜਹੇ ਕ੍ਰਿਮਨਲ ਅਨਸਰਾਂ ਦੀ ਮਦਦ ਲੈ ਕੇ , ਗੁਰਬਚਨ ਸਿੰਘ ਨੇ ਅਪਣੇ ਆਪ ਨੂੰ ਵੀ ਇਹੋ ਜਹੇ ਅਨਸਰਾਂ ਦੀ ਕਤਾਰ ਵਿੱਚ ਖੜਾ ਕਰ ਲਿਆ ਹੈ। ਇਸ ਨੂੰ ਹੁਣ ਅਕਾਲਤਖਤ ਦੀ ਸੇਵਾ ਤੇ ਰਹਿਣ ਦਾ ਕੋਈ ਹੱਕ ਨਹੀ ਰਹਿ ਗਇਆ ਹੈ।
ਇਹੋ ਜਹੇ ਬੰਦੇ ਨੂੰ ਅਕਾਲ ਤਖਤ ਦੀ ਕੁਰਸੀ ਤੇ ਬੈਠਿਆਂ ਦੇਖ ਕੇ ਸਾਨੂੰ ਸ਼ਰਮ ਵੀ ਆਂਉਦੀ ਹੈ ਅਤੇ ਦੁਖ ਵੀ ਹੂੰਦਾ ਹੈ, ਕਿਉਕਿ ਭੋਲੇ ਭਾਲੇ ਸਿੱਖ ਅਪਣਾਂ ਦਸਵੰਦ ਅਪਣੀ ਮੇਹਨਤ ਦੀ ਕਮਾਈ ਵਿਚੋਂ ਕਡ੍ਹ ਕੇ ਗੁਰੂ ਦੀ ਗੋਲਕ ਵਿੱਚ ਇਸ ਲਈ ਪਾਉਦੇ ਹਨ , ਕਿ ਉਨਾਂ ਦਾ ਭੇਂਟ ਕੀਤਾ , ਇਹ ਤਿਲ ਫੁਲ ਕੌਮ ਦੀ ਚੜ੍ਹਦੀਕਲਾ ਲਈ ਵਰਤਿਆ ਜਾਏਗਾ। ਲੇਕਿਨ ਇਹ ਬੁਰਛਾਗਰਦ ਉਸ ਦਸਵੰਦ ਨੂੰ ਪੰਥ ਦਰਦੀਆਂ ਦੀ ਜੁਬਾਨ ਵਡ੍ਹਣ ਲਈ ਅਤੇ ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਂਮਾਂ ਨੂੰ ਰੁਕਵਾਉਣ ਲਈ ਵਰਤ ਰਹੇ ਨੇ । ਇਹੋ ਜਹੀਆ ਜਾਂਚ ਟੀਮਾਂ ਦੀਆਂ ਗੱਡੀਆਂ ਦੇ ਪੇਟ੍ਰੋਲ, ਮਹਿੰਗੇ ਹੋਟਲਾਂ ਅਤੇ ਉਨਾਂ ਦੇ ਐਸ਼ ਅਰਾਮ ਵਿੱਚ ਖਰਚ ਕਰਕੇ ਬਰਬਾਦ ਕਰ ਰਹੇ ਨੇ। ਕੌਮ ਦੀ ਚੜ੍ਹਦੀਕਲਾ ਲਈ ਸਿੱਖਾਂ ਦਾ ਦਿਤਾ ਦਸਵੰਦ , ਸਿੱਖੀ ਦੀਆਂ ਜੜਾਂ ਪੁਟੱਣ ਦੇ ਕੰਮ ਵਿੱਚ ਲਾਇਆ ਜਾ ਰਿਹਾ ਹੈ।
ਇੰਦਰਜੀਤ ਸਿੰਘ ਕਾਨਪੁਰ
ਅਪਣੇ ਜਾਰੀ ਕੀਤੇ ਗਏ ਕੂੜਨਾਮਿਆਂ ਦੀ ਫਜੀਹਤ ਵੇਖ ਕੇ
Page Visitors: 2740
ਇੰਦਰ ਜੀਤ ਸਿੰਘ, ਕਾਨਪੁਰ