" ਵੇ ਤੱਤਿਉ ! ਵੇ ਤੱਤਿਉ ਤੰਗ ਨਾਂ ਕਰੋ।"
ਸਾਡੀ ਬੇਬੇ (ਨਾਨੀ) ਅਕਸਰ ਸਾਡੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਗੁੱਸੇ ਵਿੱਚ ਅਕਸਰ ਕਹਿਆ ਕਰਦੀ ਸੀ," ਵੇ ਤੱਤਿਉ ! ਵੇ ਤੱਤਿਉ ਤੰਗ ਨਾਂ ਕਰੋ।" ਉਸ ਦੇ ਮੂਹੋ ਇਹ ਸ਼ਬਦ ਸੁਣ ਕੇ ਅਸੀ ਪੁਛਦੇ ਸੀ ਕੇ , 'ਬੇਬੇ ਜੀ ਇਹ "ਤੱਤੇ" ਕੀ ਹੂੰਦਾ ਹੈ ? ਉਹ ਜਵਾਬ ਦੇਂਦੀ ਸੀ "ਹਰ ਵੇਲੇ ਤੰਗ ਕਰਨ ਵਾਲੇ" , ਹਰ ਵੇਲੇ ਤਪਾਣ ਵਾਲੇਆਂ (ਦੁਖੀ ਕਰਨ ਵਾਲਿਆਂ ) ਨੂੰ ਤੱਤੇ ਕਹੀ ਦਾ ਹੈ ।
ਕੁਝ ਅਖੌਤੀ ਵਿਦਵਾਨ ਵੀ ਕੌਮ ਨੂੰ ਆਏ ਦਿਨ ਨਵੇਂ ਨਵੇਂ ਭੰਬਲਭੂਸੇ ਖੜੇ ਕਰ ਕੇ , ਤੰਗ ਹੀ ਤਾਂ ਕਰ ਰਹੇ ਨੇ, ਨਿਤ ਤਪਾ ਹੀ ਤਾਂ ਰਹੇ ਨੇ ? ਬੀਮਾਰ ਕੌਮ ਹਲੀ ਅਪਣੇ ਕਮਜੋਰ ਪੈਰਾਂ ਤੇ ਖਲੋਣ ਕਾਬਿਲ ਵੀ ਨਹੀ ਹੈ, ਉਸ ਨੂੰ ਇਹ ਅਪਣੀ ਅਖੌਤੀ ਵਿਦਵਤਾ ਦਾ ਘਿਉ ਪਿਆ ਰਹੇ ਨੇ। ਬੀਮਾਰ ਮਰੀਜ ਨੂੰ ਘਿਉ ਪਿਆਣ ਨਾਲ ਉਹ ਤਗੜਾ ਨਹੀ ਹੂੰਦਾ, ਬਲਕਿ ਉਸ ਦੀ ਮੌਤ ਵੀ ਹੋ ਸਕਦੀ ਹੈ। ਇਹ ਉਸੇ ਮੌਤ ਦਾ ਇੰਤਜਾਮ ਕਰ ਰਹੇ ਨੇ।
ਇਹ "ਤੱਤੇ" ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਹੀ ਸ਼ੰਕੇ ਖੜੇ ਕਰ ਕੇ ਉਸ ਤੋਂ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਕੋਈ ਇਨਾਂ ਬਾਰੇ ਕੌਮ ਨੂੰ ਅਵੇਅਰ ਕਰੇ ,ਤਾਂ ਉਨਾਂ ਨੂੰ ਇਕ ਲਾਈਨ ਵਿੱਚ ਇਕੱਠਾਂ ਖੜਾ ਕਰਕੇ ਅਪਣੀਆ ਗਾਲ੍ਹਾਂ ਨਾਲ ਸ਼ਹੀਦ ਕਰ ਦੇਂਦੇ ਨੇ । ਜੇ ਫਿਰ ਵੀ ਕੋਈ ਨਾਂ ਮੁੜੇ , ਤਾਂ ਉਸ ਦੀ ਇਨੀ ਬੇਪਤੀ ਕਰਦੇ ਨੇ ਕਿ ਉਹ ਅਪਣੀ ਜੁਬਾਨ ਹਮੇਸ਼ਾਂ ਲਾਈ ਬੰਦ ਕਰ ਲਵੇ।ਇਹ ਲਾਮਬੰਦ ਹੋ ਕਿ ਇਸ ਕਾਰਜ ਨੂੰ ਅੰਜਾਮ ਦੇ ਰਹੇ ਨੇ । ਬਹੁਤਿਆਂ ਨੂੰ ਤਾਂ ਹੱਲੀ ਰਹਿਤ ਮਰਿਯਾਦਾ ਦਾ ਹੀ ਪਤਾ ਨਹੀ, ਕਿ ਉਹ ਹੂੰਦੀ ਕੀ ਹੈ ? , ਇਹ ਰਹਿਤ ਮਰਿਯਾਂਦਾ ਨੂੰ ਹੀ ਰੱਦ ਕਰ ਰਹੇ ਨੇ।
ਜਿਸਨੂੰ ਹੱਲੀ ਸਿੱਖੀ ਦੇ ਮੁਡਲੇ ਸਿਧਾਂਤਾਂ ਬਾਰੇ ਹੀ ਪਤਾ ਨਹੀ ਉਨਾਂ ਨੂੰ ਇਹ ਅਪਣੀ ਦੰਭੀ ਵਿਦਵਤਾ ਦੇ ਪਾਠ ਪੜ੍ਹਾ ਰਹੇ ਨੇ। ਗੁਰੂ ਨੂੰ ਗੁਰੂ ਕਹਿਣ ਤੋਂ ਮੁਨਕਰ ਹੋ ਗਏ ਨੇ । ਸਿੱਖ ਇਕ ਵਖਰੀ ਕੌਮ ਨਹੀ, ਸਿੱਖ ਇਕ ਵਖਰਾ ਧਰਮ ਨਹੀ, ਇਹ ਤਾਂ ਸਿਰਫ ਇਕ "ਵਿਚਾਰਧਾਰਾ ਹੈ ।ਸਿੱਖ ਇਕ ਵਖਰੀ ਕੌਮ ਨਹੀ ਕੇਵਲ ਇਕ ਫਿਰਕਾ ਹੈ। ਮੁਸਲਮਾਨ ਜਾਂ ਹਿੰਦੂ ਨਾਲ ਅਪਣੀ ਧੀ ਦਾ ਵਿਆਹ ਕਰ ਦਿਊ, ਕੋਈ ਫਰਕ ਨਹੀ ਪੈਂਦਾ,ਕਿਉ ਕਿ ਸਿੱਖੀ ਸਾਂਝੀਵਾਲਤਾ ਅਤੇ ਮਨੁਖੀ ਭਾਈਚਾਰੇ ਦਾ ਸਬਕ ਸਿਖਾਂਦੀ ਹੈ। । ਕਕਾਰਾਂ ਦੀ ਕੋਈ ਜਰੂਰਤ ਨਹੀ (ਜਿਸ ਵਿੱਚ ਕੇਸ਼ ਵੀ ਆਂਉਦੇ ਹਨ) । ਇਹ ਹੈ ਇਨਾਂ ਦੀ ਵਿਦਵਤਾ !
ਜਿਸ ਨਾਲ ਕੌਮ ਤੰਗ ਆ ਚੁਕੀ ਹੈ, ਤੱਪ ਚੁਕੀ ਹੈ। ਇਨਾਂ ਰੋਜ ਰੋਜ ਤੰਗ ਕਰਨ ਵਾਲਿਆਂ ਨੂੰ "ਤੱਤੇ" ਨਾਂ ਕਹਿਆ ਜਾਵੇ ਤੇ ਹੋਰ ਕੀ ਕਹਿਆ ਜਾਏ ? ਇਨਾਂ "ਤੱਤਿਆਂ" ਤੋ ਸਾਵਧਾਨ ਖਾਲਸਾ ਜੀ, ਨਹੀ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਇਹ ਸਿੱਖੀ ਨੂੰ ਪ੍ਰੋਟੇਕਟ " ਕਰਨ ਵਾਲੇ ਅਸੂਲਾਂ ਦੀ ਵਲਗਣ (ਚਾਰ ਦਿਵਾਰੀ) ਨੂੰ ਤੋੜ ਕੇ ਸਾਨੂੰ ਅਨਮਤਿ ਦੇ ਖਾਰੇ ਸਮੂੰਦਰ ਵਿੱਚ ਜਾ ਸੁਟਣਗੇ ! ਸਾਡੀ ਵਖਰੀ ਪਛਾਣ ਨੂੰ ਨੇਸਤੇ ਨਾਬੂਦ ਕਰ ਦੇਣਗੇ ! ਇਹੋ ਜਹੇ ਅਖੌਤੀ ਵਿਦਵਾਨਾਂ ਅਤੇ ਵਿਆਖਿਆ ਕਾਰਾਂ ਨੂੰ "ਤੱਤਾ" ਜਾਂ " ਤੱਤੇ ਵਿਦਵਾਨ" ਕਹਿਣਾਂ ਬਿਲਕੁਲ ਗਲਤ ਨਹੀ ਹੈ।
ਇੰਦਰਜੀਤ ਸਿੰਘ, ਕਾਨਪੁਰ