ਇੰਦਰਜੀਤ ਸਿੰਘ ਕਾਹਨਪੁਰੀ ਜੀ ਤੁਹਾਡੇ ਤੇ ਅੱਜ ਵਾਰ ਤਾਂ ਨਹੀਂ ਸੀ ਕਰਨਾ ਪਰ ਤੁਹਾਨੂੰ ਮਿਰਚਾਂ ਲੜਦੀਆਂ ਹੀ ਰਹਿੰਦੀਆਂ ਹਨ ਇਸ ਕਰਕੇ ਹੁਣ ਦਸਮ ਗ੍ਰੰਥ ਵਾਲਾ ਫਾਰਮੂਲਾ ਵਰਤਦੇ ਹਾਂ:-
ਸਿਸ ਕੀ ਗੁਦਾ ਗੋਖਰੂ ਦੀਆ ਤਾਂ ਤੇ ਅਧਿਕ ਦੁਖਤ ਤਹਿ ਦੀਆ॥ ਤੁਹਾਨੂੰ ਸੁਆਦ ਭੱਖੜੇ ਦਾ ਕੰਡਾ ਚੁਭਣ ਨਾਲ ਹੀ ਆਉਣਾ ਹੈ। ਕਿਉਂਕਿ ਭੱਖੜੇ ਦੇ ਕੰਡੇ ਦੇ ਚਾਰੇ ਪਾਸੀਂ ਕੰਡੇ ਹੀ ਹੁੰਦੇ ਹਨ ਤੇ ਫਿਰ ਉਸ ਦੀ ਪੀੜ ਤੋਂ ਕਿਸੇ ਵੀ ਹਾਲਤ ਵਿਚ ਬੱਚਿਆ ਨਹੀਂ ਜਾ ਸਕਦਾ। ਕਿਸੇ ਦਾ ਕਿੱਤਾ ਉਸ ਵਕਤ ਪਰਖੀ ਦਾ ਹੈ ਜਾਂ ਪੁੱਛੀਦਾ ਹੈ ਜਦੋਂ ਰਿਸ਼ਤਾ ਕਰਨਾ ਹੋਵੇ। ਪਰ ਹੁਣ ਮੇਰੀ ਉਮਰ ਤਾਂ ਲੰਘ ਚੁੱਕੀ ਹੈ। ਹੁਣ ਤੁਹਾਨੂੰ ਡਰਾਈਵਰ ਨਾਲ ਪੰਗਾ ਲੈਣ ਦੀ ਕੀ ਲੋੜ ਪੈ ਗਈ?
ਜਿਸ ਰਹਿਤ ਮਰਯਾਦਾ ਦੀ ਤੁਸੀਂ ਤੇ ਤੁਹਾਡਾ ਸਾਹਿਬ ਦੁਹਾਈ ਦਿੰਦੇ ਹੋ ਇਸ ਰਹਿਤ ਮਰਯਾਦਾ ਨੇ ਹੀ ਤਾਂ ਸਿੱਖੀ ਦੇ ਵਿਹੜੇ ਵਿਚ ਕੰਡੇ ਬੀਜੇ ਹਨ। ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ 8 ਤੇ ਸਿੱਖ ਦੀ ਤਾਰੀਫ, “ ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ੍ਰੀ ਗੁਰੂ ਨਾਨਾਕ ਦੇਵ ਜੀ ਤੋਂ ਲੈ ਕੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
ਤੁਹਾਨੂੰ ਕੁੱਝ ਸਵਾਲ:-
1. ਤੁਸੀਂ ਤੇ ਤੁਹਾਡਾ ਸਾਹਿਬ ਹਾਲੇ ਵੀ ਇਸ ਰਹਿਤ ਮਰਯਾਦਾ ਦੀ ਦੁਹਾਈ ਦੇ ਰਹੇ ਹੋ, ਬਹੁਤ ਹੀ ਮਾੜੀ ਗੱਲ ਹੈ। ਪਰ ਇਸ ਦੀ ਤੁਹਾਨੂੰ ਸਮਝ ਵੀ ਨਹੀਂ ਪੈ ਸਕਦੀ ਕਿਉਂਕਿ ਤੁਹਾਡੀ ਸਿੱਖੀ ਤਾਂ ਘੁੰਮਦੀ ਹੀ ਤੁਹਾਡੀ ਗਿਆਰਵੀਂ ਪਾਤਸ਼ਾਹੀ ਦੇ ਦੁਆਲੇ ਹੈ। ਇਕ ਪਾਸੇ ਤੁਹਾਡਾ ਸਾਹਿਬ ਦਸਮ ਗ੍ਰੰਥ ਨੂੰ, ਕੁੱਝ ਕੁ ਹਿਸੇ ਨੂੰ ਛੱਡ ਕੇ, ਸਟੇਜਾਂ ਤੋਂ ਬੋਲ ਬੋਲ ਕੇ ਰੱਦ ਕਰ ਰਿਹਾ ਹੈ ਦੂਜੇ ਪਾਸੇ ਤੁਸੀਂ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਦੀ ਦੁਹਾਈ ਪਾ ਰਹੇ ਹੋ। ਇੰਦਰਜੀਤ ਸਿੰਘ ਜੀ! ਕੀ ਤੁਹਾਡਾ ਦਿਮਾਗ ਟਿਕਾਣੇ ਹੈ?
2. ਜੇ ਇਹ ਰਹਿਤ ਮਰਯਾਦਾ ਠੀਕ ਹੈ ਤਾਂ ਇਹ ਦੱਸਣਾ ਕਿ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੀ ਬਾਣੀ ਕਿਹੜੀ ਗੀਤਾ ਵਿਚ ਦਰਜ਼ ਹੈ?
3. ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ‘ਅੰਮ੍ਰਿਤ’ ਬਣਾਇਆ ਜਾ ਸਕਦਾ ਹੈ?
4. ਜੇ ਤੁਹਾਡਾ ਜਵਾਬ ਹਾਂ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੁੰ ਪੜ੍ਹਿਆ ਹੀ ਨਹੀਂ। ਇਸ ਕਰਕੇ ਲਫਜ਼, ‘ਅੰਮ੍ਰਿਤ’ ਗਲਤ ਹੈ ਜਾਂ ਠੀਕ ਜਵਾਬ ਲਿਖ ਭੇਜਣਾ?
5. ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ਜਵਾਬ ਨੂੰ ਆਪਣੇ ਕੋਲੋਂ ਹੀ ਸਪੱਸ਼ਟੀਕਰਨ ਬਣਾ ਲਿਆ। ਅਕਾਲ ਤਖਤੀਆਂ ਨੇ ਘੱਗਾ ਜੀ ਤੋਂ ਸਪੱਸ਼ਟੀਕਰਨ ਮੰਗਿਆ ਸੀ ਤੇ ਉਨ੍ਹਾ ਨੂੰ ਘੱਗਾ ਜੀ ਨੇ ਆਪਣਾ ਝੱਗਾ ਚੁੱਕ ਕੇ ਵਿਖਾ ਦਿੱਤਾ। ਤੁਸੀਂ ਕਿਹੜੇ ਅਕਾਲ ਤਖਤ ਦੇ ਜੱਥੇਦਾਰ ਹੋ ਕਿ ਤੁਹਾਨੂੰ ਉਹ ਸਪੱਸ਼ਟੀਕਰਨ ਦੇਣ? ਪ੍ਰੋ. ਇੰਦਰ ਸਿੰਘ ਘੱਗਾ ਜੀ ਵਰਗੇ ਬੇਮਿਸਾਲ ਤੇ ਨਿਧੜਕ ਯੋਦੇ ਤਾਂ ਤੁਹਾਨੂੰ ਕਿਸੇ ਬਾਗ ਦੀ ਮੂਲੀ ਵੀ ਨਹੀਂ ਸਮਝਦੇ ਤੇ ਤੁਸੀਂ ਆਪਣੇ ਆਪ ਹੀ ਵੈਂਗਣ/ਬੈਂਗਣ ਬਣ ਬੈਠੇ ਹੋ। ਬੇਗੁਣੇ ਲੋਕੋ! ਗਿਆਰਵੀਂ ਪਾਤਸ਼ਾਹੀ ਦੇ ਪੈਰ ਚੁੰਮ ਚੁੰਮ ਕੇ ਜਾਂ ਧੋ ਧੋ ਕੇ ਪੀਣ ਨਾਲ ਸਿਆਣੇ ਨਹੀਂ ਬਣਿਆ ਜਾ ਸਕਦਾ। ਇਸ ਵਾਸਤੇ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ। ਇਹ ਰਹਿਤ ਮਰਯਾਦਾ ਭਾਈ ਵੀਰ ਸਿੰਘ ਅਤੇ ਮਜੀਠੀਏ ਸਰਕਾਰੀ ਸਰਦਾਰਾਂ ਦੀ ਸਰਪ੍ਰਸਤੀ ਹੇਠ ਤਿਆਰ ਕੀਤੀ ਗਈ ਸੀ ਇਸ ਕਰਕੇ ਹੀ ਇਸ ਛੋਟੇ ਜਿਹੇ ਕਿਤਾਬਚੇ ਨੂੰ ਵਿਦਵਾਨਾਂ ਨੇ ਪਾਸ ਨਹੀਂ ਕੀਤਾ। ਇਸ ਨੁਕਤੇ ਤੇ ਭਿੰਡਰਾਂ ਟਕਸਾਲ ਜੱਥਾ ਚੌਕ ਮਹਿਤਾ ਵਾਲੇ ਠੀਕ ਹੀ ਦੁਹਾਈ ਪਾਉਂਦੇ ਹਨ ਕਿ ਇਹ ਮਰਯਾਦਾ ‘ਖਰੜਾ’ ਹੈ।
ਜੇਕਰ ਇਹ ਰਹਿਤ ਮਰਯਾਦਾ ਵਾਕਿਆ ਹੀ ਚੰਗੀ ਹੈ, ਮੰਨਣ ਯੋਗ ਹੈ, ਆਪਣੇ ਆਪ ਵਿਚ ਇਕ ਨਮੂੰਨਾ ਹੈ ਤਾਂ ਫਿਰ ਸਿੱਖੀ ਕਿੱਧਰ ਗਈ? ਇਸ ਰਹਿਤ ਮਰਯਾਦਾ ਦੇ ਹੁੰਦਿਆਂ ਹੁੰਦਿਆਂ ਦਸਮ ਗ੍ਰੰਥ ਦਾ ਰੌਲਾ ਕਿਉਂ ਪੈ ਗਿਆ? ਇਸ ਰਹਿਤ ਮਰਯਾਦਾ ਦੇ ਹੁੰਦਿਆਂ ਹੁੰਦਿਆਂ ਵੱਗਾਂ ਦੇ ਵੱਗ ਸਾਧ ਕਿਵੇਂ ਪੈਦਾ ਹੋ ਗਏ? ਇਸ ਰਹਿਤ ਮਰਯਾਦਾ ਦੇ ਹੁੰਦਿਆ ਹੁੰਦਿਆਂ ਪੰਜਾਬ ਵਿਚ ਨਸ਼ਿਆਂ ਦੇ ਦਰਿਆ ਕਿਵੇਂ ਵਗ ਤੁਰੇ? ਜਦੋਂ ਤੁਹਾਡੀ ਗਿਆਰਵੀਂ ਪਾਤਸ਼ਾਹੀ ਤਖਤ ਤੇ ਬੈਠੀ ਸੀ ਤਾਂ ਇਹ ਮਰਯਾਦਾ ਲਾਗੂ ਕਿਉਂ ਨਹੀਂ ਕੀਤੀ ਗਈ?
- ਗੁਰਚਰਨ ਸਿੰਘ ਜਿਉਣਵਾਲਾ
ਮੇਰੇ ਪਿੰਡ ਅੱਜ ਬਿਜਲੀ ਨਹੀਂ ਤੇ ਕੋਇਲਿਆਂ ਵਾਲੀ ਪਰਿਸ ਗਰਮ ਕਰਕੇ ਲੋਕਾਂ ਦੇ ਕਛਿਹਰੇ ਪਰਿਸ ਕਰਨ ਲੱਗਿਆ ਹਾਂ ਕਈਆਂ ਦੇ ਕਛਿਹਰਿਆਂ ਨੂੰ ਸੇਕ ਜਰੂਰ ਲੱਗੇਗਾ। ਖਿਮਾ ਦਾ ਜਾਚੁਕ ਹਾਂ।
ਕਈ ਤਾਂ, ਜਿਵੇਂ ਤੱਤ ਗੁਰਮਤਿ ਪ੍ਰੀਵਾਰ ਵਾਲੇ ਹਰਦੇਵ ਸਿੰਘ ਜੰਮੂ ਵਾਂਗੂ ਬਿਮਾਰ ਹਨ, ਲੰਗੜੇ-ਲੂਲੇ ਹਨ, ਅਪਾਹਜ ਹਨ ਤੁਰ ਫਿਰ ਨਹੀਂ ਸਕਦੇ ਤੇ ਬੰਦ ਕਮਰੇ ਵਿਚ ਬੈਠੇ ਹੀ ਇੰਟਰਨੈਟ ਤੇ ਦਿਲ ਦੀ ਭੜਾਸ ਕੱਢਣ ਜੋਗਰੇ ਹਨ। ਉਨ੍ਹਾਂ ਨੂੰ ਹੋਰ ਕੋਈ ਕੰਮ ਵੀ ਨਹੀਂ ਤੇ ਬਸ ਹਰ ਇਕ ਦੇ,“ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ”ਵਾਂਗੂ ਹਰ ਵਕਤ ਮੁੱਖ ਸਲਾਹਰਕਾਰ ਆਪੇ ਨਿਯੁਕਤ ਹੋ ਜਾਂਦੇ ਹਨ। ਗੁਰੁ ਪਿਆਰਿਓ! ਸਾਥੋਂ ਕਿਸੇ ਤੋਂ ਪ੍ਰੋ. ਸਰਬਜੀਤ ਸਿੰਘ ਧੂੰਦੇ ਨੇ ਕੋਈ ਸਲਾਹ ਨਹੀਂ ਮੰਗੀ ਤੇ ਅਸੀਂ ਸਾਰੇ ਹੀ ਉਸਦੇ ਸਲਾਹਕਾਰ ਨਿਯੁਕਤ ਹੋ ਗਏ। ਜਿਨ੍ਹੀ ਦਵਾਈ ਅਸੀਂ ਪ੍ਰੋ. ਧੂੰਦਾ ਜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿਤੇ ਜੇ ਓਹ ਪੀ ਜਾਂਦਾ ਤਾਂ ਜਰੂਰ ਮਰ ਜਾਂਦਾ।
- ਗੁਰਚਰਨ ਸਿੰਘ ਜਿਉਣਵਾਲਾ