ਘੱਗਾ ਜੀ ਦੇ ਸਪਸ਼ਟੀਕਰਣ ਲਈ, ਉੱਨਾਂ ਦਾ ਬਹੁਤ ਬਹੁਤ ਧੰਨਵਾਦ ।
ਘੱਗਾ ਜੀ ਦੇ ਸਪਸ਼ਟੀਕਰਣ ਲਈ, ਉੱਨਾਂ ਦਾ ਬਹੁਤ ਬਹੁਤ ਧੰਨਵਾਦ ।
ਘੱਗਾ ਜੀ ਦੇ ਸਪਸ਼ਟੀਕਰਣ ਲਈ, ਉੱਨਾਂ ਦਾ ਬਹੁਤ ਬਹੁਤ ਧੰਨਵਾਦ ।
(ਘੱਗਾ ਦਾ ਸਪਸ਼ਟੀਕਰਣ ਵੀ ਕਡ੍ਹ ਰਿਹਾ ਹੈ , "ਅਖੌਤੀ ਇਨਕਲਾਬੀ ਦਿਹਾੜੇ" ਅਤੇ " ਅਖੌਤੀ ਇਨਕਲਾਬੀ ਵਿਆਹ" ਦੀ ਹਵਾ।)
ਪੰਥ ਦੇ ਵਿਦਵਾਨ ਸ. ਇੰਦਰ ਸਿੰਘ ਘੱਗਾ ਜੀ ਦੀ ਇਕ ਲਿਖਿਤ ਦਾ ਹਵਾਲਾ ਦੇਂਦਿਆ ਦਾਸ ਨੇ ਉਸ "ਅਖੌਤੀ ਇਨਕਲਾਬੀ ਵਿਆਹ" ਦੀ ਅਲੋਚਨਾਂ ਕੀਤੀ ਸੀ, ਜਿਸ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਉਲੰਘਨ ਕਰਦਿਆਂ , ਗੁਰੂ ਗ੍ਰੰਥ ਸਾਹਿਬ ਜੀ ਦੇ ਫੇਰੇ ਨਹੀ ਲਏ ਗਏ ਸਨ ਅਤੇ ਇਸ ਨੂੰ " ਤੱਤ ਗਿਆਨੀਆਂ" ਨੇ ਇਕ "ਇਨਕਲਾਬੀ ਦਿਹਾੜੇ" ਦੇ ਰੂਪ ਵਿੱਚ ਮਣਾਇਆ ਸੀ।
ਘੱਗਾ ਜੀ ਨੇ ਅਪਣੀ ਸੁਹਿਰਦਤਾ ਦਾ ਪਰਿਚੈ ਦੇਂਦਿਆਂ ਇਸ ਮੁੱਦੇ ਤੇ ਅਪਣਾਂ ਸਪਸਟੀਕਰਣ ਇਸ ਪ੍ਰਕਾਰ ਜਾਰੀ ਕੀਤਾ ਹੈ।
ਪਿਛਲੇ ਮਹੀਨੇ ਪਰਿਵਾਰ ਦੇ ਸੱਦੇ ਅਨੁਸਾਰ ਵਿਆਹ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਕਾਫੀ ਚਰਚਾ ਹੋਈ, ਕਿਉਂਕਿ ਓਥੇ ਲਾਵਾਂ ਫੇਰੇ ਨਹੀਂ ਹੋਏ। ਇਸ ਬਾਬਤ ਕੁੱਝ ਪਾਠਕਾਂ ਨੇ ਮੈਨੂੰ ਫੇਸਬੁੱਕ ਤੇ ਮੈਸਜ ਕੀਤੇ ਹਨ, ਇਕ ਸੱਜਣ ਇੰਦਰਜੀਤ ਸਿੰਘ 'ਕਾਨਪੁਰ' ਨੇ ਤਾਂ ਨਿੱਜੀ ਗੱਲਬਾਤ ਕਰਨ ਦੀ ਬਜਾਏ 'ਖਾਲਸਾ ਨਿਊਜ਼' ਵੈਬ ਸਾਈਟ ਤੇ ਮੈਨੂੰ ਸਵਾਲ ਵੀ ਕਰ ਦਿੱਤਾ। ਇੰਦਰਜੀਤ ਸਿੰਘ ਜੀ ਨੇ ਜੋ ਸਵਾਲ ਕੀਤਾ, ਉਹ ਪਾਠਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ ਕਿਉਂਕਿ ਲੇਖ ਦਾ ਇਕ ਪੈਰ੍ਹਾ ਹੀ ਲਿਆ ਗਿਆ ਹੈ। ਜ਼ਰੂਰੀ ਨਹੀਂ ਕਿ ਮੈਂ ਜਿਸ ਵੀ ਵਿਆਹ ਜਾਂ ਹੋਰ ਸਮਾਗਮ ਵਿਚ ਸ਼ਾਮਲ ਹੋਵਾਂ, ਉਨ੍ਹਾਂ ਦੁਆਰਾ ਨਿਭਾਈ ਮਰਯਾਦਾ ਨਾਲ ਸਹਿਮਤ ਵੀ ਹੋਵਾਂ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਆਪ ਜੀ ਸਾਰਿਆਂ ਸਮਾਗਮਾਂ ਦੇ ਆਯੋਜਕਾਂ ਨਾਲ ਸਹਿਮਤ ਹੁੰਦੇ ਹੋ ਜੀ?
ਇਸ ਤੋਂ ਅੱਗੇ ਉਨਾਂ ਨੇ ਅਪਣਾਂ ਉਹ ਪੂਰਾ ਲੇਖ ਪਾਇਆ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਫੇਰਿਆ ਦੀ ਉਹ ਗੱਲ ਦਾਸ ਨੇ ਕੋਟ ਕੀਤੀ ਸੀ।
ਘੱਗਾ ਸਾਹਿਬ ਨੇ ਅਪਣੀ ਸੁਹਿਰਦਤਾ ਅਤੇ ਵਿਦਵਤਾ ਦਾ ਪਰਿਚੈ ਦੇਂਦਿਆ ਇਸ ਗਲ ਨੂੰ ਸਵੀਕਾਰ ਕੀਤਾ ਹੈ ਕਿ "ਉਹ ਇਸ ਵਿਆਹ ਵਿੱਚ ਪਰਿਵਾਰ ਵਾਲਿਆਂ ਦੇ ਸੱਦੇ ਤੇ ਗਏ ਸਨ, ਵਿਆਹ ਵਾਲੇ ਪਰਿਵਾਰ ਦੇ ਸੱਦੇ ਤੇ ਨਹੀ। (ਸ਼ਾਇਦ) ਅਤੇ ਉਨਾਂ ਇਹ ਵੀ ਕਹਿਆ ਹੈ ਕਿ ਉਹ ਉਸ ਵਿਆਹ ਵਿੱਚ ਸ਼ਾਮਿਲ ਜਰੂਰ ਹੋਏ ਸਨ , ਲੇਕਿਨ ਜ਼ਰੂਰੀ ਨਹੀਂ ਕਿ ਉਹ ਇਸ ਵਿਆਹ ਵਿੱਚ , ਉਨ੍ਹਾਂ ਦੁਆਰਾ ਨਿਭਾਈ ਮਰਯਾਦਾ ਨਾਲ ਸਹਿਮਤ ਹੋਣ। ਚੰਗਾ ਹੂੰਦਾ ਕਿ ਸਾਫ ਸਾਫ ਲਿੱਖ ਦੇੰਦੇ ਕਿ ਤੁਸੀ ਇਸ “ ਮਰਿਯਾਦਾ" ਨਾਲ ਸਹਿਮਤਿ ਹੋ ਜਾਂ ਨਹੀ ਤਾਂ , ਪਾਠਕਾਂ ਦੀ ਸੋੱਚ ਵਿਚੋਂ ਇਹ ਕੰਡਾ ਵੀ ਨਿਕਲ ਜਾਂਣਾਂ ਸੀ ਕਿ ਤੁਹਾਡਾ ਇਸ “ ਮਰਿਯਾਦਾ" ਬਾਰੇ ਕੀ ਸਟੈਂਡ ਹੈ ? ਖੈਰ, ਉਨਾਂ ਦਾ ਇਹ ਬਿਆਨ ਹੀ ਕਾਫੀ ਹਦ ਤਕ ਸਾਡੀਆਂ ਸ਼ੰਕਾਵਾਂ ਨੂੰ ਦੂਰ ਕਰਦਾ ਹੈ , ਅਤੇ ਇਸ "ਇਨਕਲਾਬੀ ਦਿਹਾੜੇ" ਦੀ ਫੂਕ ਕਡ੍ਹ ਰਿਹਾ ਹੈ । ਘੱਗਾ ਜੀ ਦਾ ਇਹ ਸਪਸ਼ਟੀਕਰਣ ਇਸ ਗਲ ਦਾ ਵੀ ਸੰਕੇਤ ਦੇਂਦਾ ਹੈ ਕਿ ਉਨਾਂ ਦੇ ਇਸ "ਅਖੌਤੀ ਇਨਕਲਾਬ" ਨਾਲ ਘੱਗਾ ਸਾਹਿਬ ਪੂਰੀ ਤਰ੍ਹਾਂ ਸਹਿਮਤਿ ਨਹੀ ਹਣ । ਅਗੋਂ ਘੱਗਾ ਸਾਹਿਬ ਜਾਨਣ ਜਾਂ ਪਰਿਵਾਰ ਵਾਲੇ, ਇਹ ਤਾਂ ਉਨਾਂ ਦੇ "ਅੰਦਰ ਦੀ ਗੱਲ" ਹੈ ।
ਘੱਗਾ ਸਾਹਿਬ ਅਗੇ ਲਿਖਦੇ ਹਨ ਕਿ-"ਇੰਦਰਜੀਤ ਸਿੰਘ ਜੀ ਨੇ ਜੋ ਸਵਾਲ ਕੀਤਾ, ਉਹ ਪਾਠਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ ਕਿਉਂਕਿ ਲੇਖ ਦਾ ਇਕ ਪੈਰ੍ਹਾ ਹੀ ਲਿਆ ਗਿਆ ਹੈ। "
ਮੈਂ ਘੱਗਾ ਸਾਹਿਬ ਨੂੰ ਇਹ ਬੇਨਤੀ ਕਰਨਾਂ ਚਾਂਉਦਾ ਹਾਂ ਕਿ ਦਾਸ ਨੇ ਕਿਸੇ ਨੂੰ , ਕਿਸੇ ਤਰੀਕੇ ਨਾਲ ਗੁਮਰਾਹ ਨਹੀ ਕੀਤਾ ਹੇ। ਕਿਉਕਿ ਆਪਜੀ ਦਾ ਪੂਰਾ ਲੇਖ ਪਾਉਣ ਨਾਲ ਲੇਖ ਬਹੁਤ ਲੰਮਾ ਹੋ ਜਾਂਣਾਂ ਸੀ। ਦੂਜਾ ਆਪ ਜੀ ਦਾ ਪੂਰਾ ਲੇਖ ਵੀ ਇਹ ਸਾਬਿਤ ਨਹੀ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਫੇਰੇ ਨਹੀ ਸਨ ਲਏ । ਤੀਜਾ - ਪਾਠਕ ਪੂਰਾ ਲੇਖ ਅਤੇ ਉਸ ਲੇਖ ਦੇ ਉਹ ਅੰਸ਼ ਵਖਰੇ ਕਰਕੇ, ਪੜ੍ਹਕੇ ਨਿਰਣਾਂ ਆਪ ਕਰ ਸਕਦੇ ਹਨ ਕਿ ਪੂਰਾ ਲੇਖ ਪੜ੍ਹਨ ਨਾਲ ਕਿਤੇ ਵੀ ਇਸ ਗਲ ਦਾ ਖੰਡਨ ਨਹੀ ਹੂੰਦਾ ਕਿ ਗੁਰੂ ਨਾਨਕ ਸਾਹਿਬ ਨੇ ਫੇਰੇ ਨਹੀ ਲਏ ਸਨ। ਭਾਵੇ ਪੂਰਾ ਲੇਖ ਪੜ੍ਹਿਆ ਜਾਵੇ, ਜਾਂ ਉਸ ਲੇਖ ਦੇ ਉਹ ਅੰਸ਼ ਜਿਨਾਂ ਨੂੰ ਦਾਸ ਨੇ ਕੋਟ ਕੀਤਾ ਸੀ, ਲਿਖਾਰੀ ਇਹ ਹੀ ਸਾਬਿਤ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਫੇਰੇ ਲਏ ਸਨ।ਇਸ ਲਈ ਪਾਠਕਾਂ ਦੇ ਗੁਮਰਾਹ ਹੋਣ ਦਾ ਕੋਈ ਸਵਾਲ ਹੀ ਨਹੀ ਉਠਦਾ।
ਫਿਰ ਵੀ ਮੈਂ ਘੱਗਾ ਸਾਹਿਬ ਦਾ ਤਹਿ ਦਿਲੋ ਸ਼ੁਕ੍ਰਗੁਜਾਰ ਹਾਂ ਕਿ ਉਨਾਂ ਨੇ ਅਪਣੇ ਸਾਥੀਆਂ ਵਾਂਗ ਦਾਸ ਨੂੰ ਗਾਲ੍ਹਾਂ ਕਡ੍ਹ ਕੇ ਨਹੀ ਨਵਾਜਿਆ ਅਤੇ ਨਾਂ ਹੀ ਅਪਣੇ ਡ੍ਰਾਈਵਰ ਸਾਥੀ ਵਾਂਗ ਕੋਲਿਆਂ ਵਾਲੀ ਪ੍ਰੇਸ ਨਾਲ ਸਾਡੇ ਕਛਿਹਿਰੇ ਹੀ ਪ੍ਰੇਸ ਕੀਤੇ ਹਨ ।
ਘੱਗਾ ਜੀ, ਆਪ ਜੀ ਨੇ ਬਹੁਤ ਅਧਿਐਨ ਕੀਤਾ ਹੈ ਅਤੇ ਆਪ ਜੀ ਦਾ ਕੌਮ ਲਈ ਬਹੁਤ ਯੋਗਦਾਨ ਹੈ , ਲੇਕਿਨ ਇਕ ਕਹਾਵਤ ਹੈ "ਸੰਗ ਰੋਗ ਤਾਰੇ , ਕੁਸੰਗ ਰੋਗ ਮਾਰੇ" ।
ਘੱਗਾ ਜੀ, ਐਸੇ ਗਾਲ੍ਹਾਂ ਕਡ੍ਹਣ ਵਾਲੇ ਨਾਸਤਿਕ ਡ੍ਰਾਈਵਰਾਂ ਅਤੇ ਤੱਤ ਗਿਆਨੀਆਂ ਦਾ ਸਾਥ ਤੁਹਾਡੇ ਸਾਰੇ ਜੀਵਨ ਦੀ ਪੂੰਜੀ , ਨੂੰ ਖੋਰਾ ਲਾ ਰਿਹਾ ਹੈ । ਦਾਸ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਇਨਾਂ ਤੋਂ ਥੋੜੀ ਦੂਰੀ ਬਣਾਈ ਰੱਖਣ ਨਾਲ ਹੀ ਤੁਹਾਡੀ ਪੂੰਜੀ ਬਚੀ ਰਹਿ ਸਕਦੀ ਹੈ । ਇਕ ਵਾਰ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ, ਜੋ ਆਪ ਜੀ ਨੇ ਪਾਠਕਾਂ ਦੀ ਸ਼ੰਕਾ ਦਾ ਨਿਵਾਰਣ ਕੀਤਾ ਹੈ ਜੀ । ਭੁੱਲ ਚੁੱਕ ਲਈ ਖਿਮਾਂ ਦਾ ਜਾਂਚਕ ਹਾਂ ਜੀ।
ਇੰਦਰਜੀਤ ਸਿੰਘ, ਕਾਨਪੁਰ