ਪ੍ਰੇਸ ਨੋਟ ਨੰ 2 : ਅਕਾਲੀ ਜੱਥਾ, ਕਾਨਪੁਰ
ਹੇਡ ਗ੍ਰੰਥੀ ਜੀ ! ਬੁਲਾਣਾਂ ਹੈ ਤਾਂ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦਾ ਪ੍ਰੋਗ੍ਰਾਮ ਕਰਵਾਂਉਣ ਵਾਲਿਆਂ ਨੂੰ ਬੁਲਾਉ , ਆਪਣੀਆ ਕੁਰਸੀਆਂ ਲਈ ਥੱਰ ਥੱਰ ਕੰਬਣ ਵਾਲੇ ਤਾਂ ਤੁਹਾਨੂੰ ਕੋਰੇ
ਕਾਗਜਾਂ ਤੇ ਵੀ ਦਸਤਖਤ ਕਰ ਕੇ ਦੇ ਜਾਂਣ ਗੇ।
ਕੁਝ ਦਿਨ ਪਹਿਲਾਂ ਅਕਾਲੀ ਜੱਥਾ, ਕਾਨਪੁਰ ਨੇ ਇਕ ਪ੍ਰੇਸ ਨੋਟ ਵੇਬ ਬਸਾਈਟਾਂ ਅਤੇ ਅਖਬਾਰਾਂ ਵਿੱਚ ਛਪਵਾਇਆ ਸੀ ਕਿ ਅਕਾਲ ਤਖਤ ਦੇ ਹੇਡ ਗ੍ਰੰਥੀ ਗੁਰਬਚਨ ਸਿੰਘ , ਕਾਨਪੁਰ ਦੇ ਕੁਝ ਡਰੇ ਅਤੇ ਸਹਿਮੇ ਹੋਏ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਬੁਲਾ ਕੇ ਅਤੇ ਉਨਾਂ ਨੂੰ ਡਰਾ ਧਮਕਾ ਕੇ ਕੁਝ ਵੀ ਲਿਖਵਾ ਸਕਦੇ ਨੇ, ਜਿਸ ਦੀ ਪੂਰੀ ਸੰਭਾਵਨਾਂ ਹੈ । ਅਕਾਲੀ ਜੱਥਾ , ਕਾਨਪੁਰ ਵਲੋ ਇਹ ਪ੍ਰੇਸ ਨੋਟ ਜਾਰੀ ਕਰਦਿਆਂ, ਇਹ ਵੀ ਕਹਿਆ ਗਇਆ ਸੀ ਕਿ "ਇਹ ਸਾਰੇ ਬੰਦੇ ਤਾਂ ਪਹਿਲਾਂ ਹੀ ਗੁਰਬਚਨ ਸਿੰਘ ਦੇ ਵਿਸ਼ਵਾਸ਼ ਪਾਤਰ ਹਨ, ਅਤੇ ਕੁਝ ਵੀ ਲਿੱਖ ਕੇ ਦੇ ਸਕਦੇ ਹਨ।"
ਇਹ ਲੋਕੀ ਅਪਣੀਆਂ ਕੁਰਸੀਆਂ ਅਤੇ ਪ੍ਰਧਾਨਗੀ ਬਚਾਉਣ ਲਈ ਕਿਸੇ ਵੀ ਹੱਦ ਤਕ ਡਿੱਗ ਸਕਦੇ ਹਨ। ਇਨਾਂ ਲੋਕਾਂ ਨਾਲ ਅਕਾਲੀ ਜੱਥਾ, ਕਾਨਪੁਰ ਦਾ ਕੋਈ ਸੰਬੰਧ ਨਹੀ ਹੈ। ਅਕਾਲੀ ਜੱਥਾ, ਕਾਨਪੁਰ ਨੇ ਇਨਾਂ ਦੇ ਨਾਮ ਵੀ ਜਾਰੀ ਕੀਤੇ ਸਨ ਜੋ ਅਕਾਲ ਤਖਤ ਦੇ ਹੇਡ ਗ੍ਰੰਥੀ ਦੇ ਪਹਿਲਾਂ ਤੋਂ ਹੀ ਵਿਸ਼ਵਾਸ਼ ਪਾਤਰ ਹਨ , ਅਤੇ ਇਨਾਂ ਨੇ ਪ੍ਰੋਫੇਸਰ ਸਾਹਿਬ ਦਾ ਪ੍ਰੋਗ੍ਰਾਮ ਕਰਵਾਉਣ ਦਾ ਵਿਰੋਧ ਵੀ ਕੀਤਾ ਸੀ। ਭਾਵੇ, ਅਕਾਲੀ ਜੱਥੇ ਦੇ ਰੂਬਰੂ ਆਕੇ ਇਹ ਲੋਗ , ਕੁਝ ਵੀ ਕਹਿਣ ਦੀ ਹਿੱਮਤ ਨਹੀ ਰਖਦੇ , ਲੇਕਿਨ ਪਿੱਠ ਪਿਛੇ ਗੁਰਬਚਨ ਸਿੰਘ ਦੀ ਸੁਰ ਨਾਲ ਸੁਰ ਜਰੂਰ ਮਿਲਾਂਦੇ ਹਨ।
ਅੱਜ ਕਾਨਪੁਰ ਦੇ ਇਕ ਲੋਕਲ ਅਖਬਾਰ ਵਿੱਚ ਛਪੀ ਖਬਰ ਤੋਂ ਇਹ ਪਤਾ ਚਲਿਆ ਹੈ ਕਿ ਅਪਣੀਆਂ ਪ੍ਰਧਾਨਗੀਆਂ ਖੁਸ ਜਾਂਣ , ਅਤੇ ਹੇਡ ਗ੍ਰੰਥੀ ਦੇ ਕੂੜਨਾਮੇ ਤੋਂ ਡਰੇ ਅਤੇ ਸਹਿਮੇ ਹੋਏ ਕਾਨਪੁਰ ਦੇ ਕੁਝ ਗੁਰਦੁਆਰਿਆਂ ਦੇ ਪ੍ਰਧਾਨ ਆਪਣੀਆਂ ਕੁਰਸੀਆਂ ਬਚਾਉਣ ਲਈ ਹੇਡ ਗ੍ਰੰਥੀ ਗੁਰਬਚਨ ਸਿੰਘ ਨੂੰ ਮਿਲਣ ਲਈ ਅਤੇ ਅਪਣਾਂ ਪੱਖ ਰਖਣ ਲਈ ਬਿਨਾਂ ਬੁਲਾਏ ਹੀ ਅੰਮ੍ਰਿਤਸਰ ਜਾਂ ਪੁੱਜੇ ਹਣ। ਸ. ਹਰਵਿੰਦਰ ਸਿੰਘ ਲਾਰਡ , ਪ੍ਰਧਾਨ ਗੁਰ ਗੁਰੂ ਸਿੰਘ ਸਭਾ , ਲਾਟੂਸ ਰੋਡ, ਸ. ਅਵਤਾਰ ਸਿੰਘ ਚਾਵਲਾ, ਪ੍ਰਧਾਨ , ਗੁਰਦੁਆਰਾ ਮਾਤਾ ਸਾਹਿਬ ਕੌਰ, ਲਾਲ ਬੰਗਲਾ, ਸੋਨੂੰ ਨੰਦਾ , ਪ੍ਰਧਾਨ ਗੁਰਦੁਆਰਾ ਚਾਰ ਬਲਾਕ ਗੋਬਿੰਦ ਨਗਰ , ਸੁਰਿੰਦਰ ਸਿੰਘ ਸ਼ੱਮੀ ,ਪ੍ਰਧਾਨ ਗੁਰਦੁਆਰਾ ਪਾਂਡੋ ਨਗਰ, ਸ. ਗੁਰਚਰਨ ਸਿੰਘ ਪਚਨੰਦਾ, ਚੇਅਰਮੈਨ , ਗੁਰਦੁਆਰਾ ਪਾਂਡੂ ਨਗਰ ਆਦਿਕ ਇਨਾਂ ਵਿੱਚ ਪ੍ਰਮੁਖ ਹਨ ।
ਜਾਨਕਾਰੀ ਕਰਨ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਉਥੇ ਹੀ ਡੇਰਾ ਪਾਈ ਬੈਠੇ ਹਨ, ਅਤੇ ਹੇਡ ਗ੍ਰੰਥੀ ਗੁਰਬਚਨ ਸਿੰਘ ਨੂੰ ਮਿਲਣ ਲਈ ਉਨਾਂ ਕੋਲੋਂ ਟਾਈਮ ਮਿਲਣ ਦਾ ਇੰਤਜਾਰ ਕਰ ਰਹੇ ਹਨ । ਗੁਰਦੁਆਰਿਆਂ ਦੇ ਇਹ ਪ੍ਰਧਾਨ ਇਸ ਲਈ ਉੱਥੇ ਗਏ ਹਨ ਕਿਉ ਕਿ ਹੇਡ ਗ੍ਰੰਥੀ ਦਾ ਧੂਤਾ ਕੁਲਦੀਪ ਸਿੰਘ ਪਿਛਲੇ ਦਿਨੀ ਅਪਣੀ ਜਾਤੀ ਖਾਰਿਸ਼ ਕਡ੍ਹਣ ਲਈ ਇਨਾਂ ਸਾਰਿਆਂ ਦੇ ਨਾਮ ਹੇਡ ਗ੍ਰੰਥੀ ਨੂੰ ਜਾਂ ਕੇ ਦੇ ਆਇਆ ਸੀ ।ਜਿਸ ਦੀ ਖਬਰ ਵੀ ਅਖਬਾਰਾਂ ਵਿੱਚ ਛੱਪੀ ਸੀ। ਇਸ ਖਬਰ ਤੋਂ ਹੀ ਡਰਦੇ ਮਾਰੇ , ਗੁਰਦੁਆਰਿਆਂ ਦੇ ਇਹ ਪ੍ਰਧਾਨ ਜਥੇਦਾਰ ਨੂੰ ਮਿਲਣ ਤੁਰ ਪਏ, ਕਿ ਇਨਾਂ ਤੇ ਹੇਡ ਗ੍ਰੰਥੀ ਵਲੋਂ ਕੋਈ ਕਾਰਵਾਈ ਨਾਂ ਹੋ ਜਾਏ। ਇਹ ਪ੍ਰੇਸ ਨੋਟ ਲਿਖਣ ਤਕ ਉਥੇ ਇਨਾਂ ਦੀ ਕੀ ਗਲ ਬਾਤ ਹੋਈ ? ਇਸ ਦੀ ਜਾਨਕਾਰੀ ਨਹੀ ਹੋ ਸਕੀ ਅਤੇ ਇਨਾਂ ਡਰੇ ਹੋਏ ਪ੍ਰਧਾਨਾਂ ਦੀ ਮੁਲਾਕਾਤ ਹੇਡ ਗ੍ਰੰਥੀ ਨਾਲ ਹੋਈ ਕਿ ਨਹੀ , ਇਹ ਵੀ ਪਤਾ ਨਹੀ ਲੱਗ ਸਕਿਆ ਹੈ ।
ਮਜੇ ਦੀ ਗਲ ਤਾਂ ਇਹ ਹੈ ਕਿ, ਹੇਡ ਗ੍ਰੰਥੀ ਸਾਹਿਬ ਉਨਾਂ ਨੂੰ ਤਾਂ ਅੱਜ ਤਕ ਸੱਦਾ ਦੇਣ ਦੀ ਹਿੱਮਤ ਨਹੀ ਕਰ ਸਕੇ , ਜਿਨਾਂ ਨੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਪ੍ਰੋਗ੍ਰਾਮ ਕਰਵਾ ਕੇ ਹੇਡ ਗ੍ਰੰਥੀ ਦੇ ਝੂਠੇ ਅਹੰਕਾਰ ਅਤੇ ਆਕੜ ਦੀ ਹਵਾ ਕਡ੍ਹ ਦਿਤੀ ਸੀ , ਬਲਕਿ ਉਨਾਂ ਤੇ ਰੌਬ ਪਾ ਰਹੇ ਨੇ, ਜੋ ਉਨਾਂ ਕੋਲੋਂ ਪਹਿਲਾਂ ਹੀ ਥੱਰ ਥੱਰ ਕੰਬਦੇ ਨੇ ਅਤੇ ਬਿਨਾਂ ਬੁਲਾਏ ਹੀ ਉਨਾਂ ਕੋਲ ਪਹੂੰਚ ਜਾਂਦੇ ਹਨ।
ਹੇਡ ਗ੍ਰੰਥੀ ਸਾਹਿਬ ਅਪਣੀ ਹੇਠੀ ਤੋਂ ਇਨਾਂ ਬੌਖਲਾ ਗਏ ਹਨ ਕਿ ਉਹ ਹੁਣ ਅਗਲੇ ਵਰ੍ਹੇ ਲਈ ਪਹਿਲਾਂ ਤੋਂ ਹੀ ਤਿਆਰੀ ਕਰਨ ਵਿੱਚ ਜੁੱਟ ਗਏ ਜਾਪਦੇ ਹਨ । ਹੇਡ ਗ੍ਰੰਥੀ ਦੇ ਅੰਦਰ ਕਾਨਪੁਰ ਦੇ ਉਨਾਂ ਵੀਰਾਂ ਨੂੰ ਬੁਲਾਉਣ ਦੀ ਤਾਕਤ ਕਿਉ ਨਹੀ ਹੈ ?, ਜਿਨਾਂ ਨੇ ਹੇਡ ਗ੍ਰੰਥੀ ਦੇ ਸਾਰੇ ਟਿੱਲ ਲਾ ਲੈਣ ਦੇ ਬਾਵਜੂਦ ਗੁਰੂ ਦੀ ਅਪਾਰ ਬਖਸ਼ਿਸ਼ ਨਾਲ ਇਹ ਪ੍ਰੋਗ੍ਰਾਮ ਸਫਲਤਾ ਨਾਲ ਕਰਵਾਇਆ ਸੀ ?
ਕਾਬਿਲੇ ਗੌਰ ਹੈ ਕਿ ਕਾਨਪੁਰ ਦੇ ਗੁਰਦੁਆਰਾ ਸਿੰਘ ਸਭਾ, ਰੱਤਨ ਲਾਲ ਨਗਰ ,ਕਾਨਪੁਰ ( ਜਿਥੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦਾ ਪ੍ਰੋਗ੍ਰਾਮ ਮਿਥਿਆ ਗਇਆ ਸੀ ) ਦੇ ਪ੍ਰਧਾਨ ਸ, ਰਘੁਬੀਰ ਸਿੰਘ ਭਾਟੀਆ ਅਤੇ ਪ੍ਰਬੰਧਕ ਕਮੇਟੀ ਨੇ ਗੁਰਬਚਨ ਸਿੰਘ ਕੋਲ ਗਏ ਇਨਾਂ ਪ੍ਰਧਾਨਾਂ ਦੀ ਨਿਖੇਧੀ ਕੀਤੀ ਹੈ, ਜੋ
ਹੇਡ ਗ੍ਰੰਥੀ ਦੇ ਦਰਬਾਰ ਵਿੱਚ ਡਰ ਦੇ ਕਾਰਣ ਬਿਨਾਂ ਬੁਲਾਏ ਤੁਰ ਗਏ ਹਨ।
ਹੇਡ ਗ੍ਰੰਥੀ ਸਾਹਿਬ ਨੂੰ ਇਹ ਚੇਤੇ ਰਖਣਾਂ ਚਾਹੀਦਾ ਹੈ ਕਿ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਪ੍ਰੋਗ੍ਰਾਮ ਹੋਇਆ ਸੀ। ਉਹ ਜਿੱਨੇ ਵੀ ਹੱਥਕੰਡੇ ਵਰਤਨਾਂ ਚਾਂਉਣ ਵਰਤ ਲੈਣ , ਜੇ ਕਰਤਾਰ ਨੇ ਚਾਹਿਆ ਤਾਂ '"ਗੁਰਬਾਣੀ ਦੇ ਕੀਰਤਨ" ਨੂੰ ਇਹ ਹੇਡ ਗ੍ਰੰਥੀ ਕੀ ਦੁਨੀਆਂ ਦੀ ਕੋਈ ਤਾਕਤ ਨਹੀ ਰੋਕ ਸਕੇਗੀ। ਦੇਸ਼ ਅਤੇ ਵਿਦੇਸ਼ਾਂ ਦੇ ਇਹੋ ਜਹੇ ਡਰੇ ਹੋਏ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਹੀ ਇਨਾਂ ਹੇਡ ਗ੍ਰੰਥੀਆਂ ਨੂੰ ਸਿੱਰ ਤੇ ਚਾੜ੍ਹਿਆ ਹੋਇਆ ਹੈ।
ਹਰਚਰਨ ਸਿੰਘ
ਪ੍ਰਧਾਨ
ਅਕਾਲੀ ਜੱਥਾ , ਕਾਨਪੁਰ